ਅੱਜ ਦੇ ਸਮੇਂ ਵਿੱਚ ਭਾਰਤ ਦਾ ਨਾਂਅ ਦੁਨੀਆਂ ਵਿੱਚ ਕਈ ਕਾਰਨਾ ਕਰਕੇ ਗੂੰਜ ਰਿਹਾ ਹੈ। ਪਹਿਲੀ ਵਾਰੀ
ਇਥੋਂ ਬਣੀ ਫ਼ਿਲਮ ਨੂੰ ਅੱਠ ਔਸਕਰ ਇਨਾਮ ਮਿਲੇ ਹਨ ਜਿਸਨੇ ਕਿ ਦੁਨੀਆ ਵਿੱਚ ਧੂਮਾਂ ਪਾ ਦਿਤੀਆਂ ਹਨ।
ਕੰਪਿਊਟਰ ਟੈਕਨੌਲਿਜੀ, ਸਪੇਸ ਸਾਇੰਸ ਤੇ ਉੱਚ ਸਿਖਿਆ ਵਿੱਚ ਭਾਰਤ ਲਗਾਤਾਰ ਵੱਡੀਆਂ ਪੁਲਾਂਗਾ ਪੁੱਟ
ਰਿਹਾ ਹੈ।ਚੰਨ ਤੇ ਸਫਲ ਤਜਰਬੇ ਕਰਨਾ ਭਾਰਤੀ ਵਿਗਿਆਨੀਆਂ ਲਈ ਮਾਣ ਦੀ ਗੱਲ ਹੈ।ਦੁਨੀਆ ਦਾ ਸਭ ਤੋਂ
ਵੱਡਾ ਲੋਕਤੰਤਰ ਦੱਖਣੀ ਏਸ਼ੀਆ ਵਿੱਚ ਕਮਾਲ ਦੀ ਉਦਾਹਰਣ ਪੇਸ਼ ਕਰ ਰਿਹਾ ਹੈ। ਅਮਰੀਕਾ ਨਾਲ ਨਿਊਕਲਰ
ਸਮਝੋਤਾ ਕਰਕੇ ਭਾਰਤ ਨੇ ਸੰਸਾਰ ਦੀਆਂ ਮੁੱਖ ਤਾਕਤਾਂ ਨੂੰ ਨਵੀਂ ਕਿਸਮ ਦੀਆਂ ਸੋਚਾਂ ਵਿੱਚ ਪਾ ਦਿਤਾ
ਹੈ। ਭਾਰਤ ਦੇ ਨਿਊਕਲਰ ਪ੍ਰੋਗ੍ਰਾਮ ਨੂੰ ਪ੍ਰਵਾਨਗੀ ਅਜਿਹੇ ਸਮੇਂ ਮਿਲੀ ਜਦੋਂਕਿ ਅਮਰੀਕਾ, ਇਰਾਨ ਤੇ
ਨੌਰਥ ਕੋਰੀਆ ਵਰਗੇ ਦੇਸ਼ਾਂ ਨੂੰ ਮਾਰੂ ਹਥਿਆਰ ਵਿਕਸਿਤ ਕਰਨ ਤੋਂ ਵਰਜ ਰਿਹਾ ਸੀ।ਇਹ ਭਾਰਤ ਦਾ ਅਪਣੇ
ਆਪ ਨੂੰ ਇੱਕ ਜਿੰਮੇਵਾਰ ਰਾਸ਼ਟਰ ਦਰਸਾਉਣ ਵਾਲ਼ੀ ਸਮਰਥਾ ਦਾ ਨਮੂਨਾ ਹੈ।
ਭਾਰਤ ਦੀ ਅਮਰੀਕਾ ਨਾਲ ਐਨੀ ਨੇੜਤਾ ਕਦੇ ਵੀ ਨਹੀਂ ਰਹੀ ਸੀ। ਸੰਸਾਰ ਦੀਆਂ ਵਡੀਆਂ ਤਾਕਤਾਂ ਚੀਨ ਤੇ
ਰੂਸ, ਭਾਰਤ ਦੇ ਪੱਛਮ ਨਾਲ ਵੱਧ ਰਹੇ ਸਬੰਧਾਂ ਨੂੰ ਚਿੰਤਾਜਨਕ ਤਰੀਕੇ ਨਾਲ ਦੇਖ ਰਹੇ ਹਨ।ਸਾਲ 2009
ਦੀ ਲੋਕ ਸਭਾ ਲਈ ਨਵੀਆਂ ਚੋਣਾਂ ਦਾ ਪ੍ਰਚਾਰ ਸ਼ੁਰੂ ਹੋ ਚੂਕਾ ਹੈ। ਭਾਰਤ ਕਿੱਧਰ ਨੂੰ ਕਰਵਟ ਲਵੇਗਾ
ਸਿਰਫ਼ ਸਮਾਂ ਹੀ ਦਸੇਗਾ। 60 ਸਾਲਾਂ ਦੀ ਆਜਾਦੀ ਤੋਂ ਬਾਅਦ ਭਾਰਤ ਲਗਾਤਾਰ ਆਤਮ ਨਿਰਭਰਤਾ ਵੱਲ ਵਧ
ਰਿਹਾ ਹੈ। ਪਰ ਇਥੋਂ ਦੀ ਸਰਕਾਰ ਦੱਖਣੀ ਏਸ਼ੀਆ ਵਿੱਚ ਅੱਤਵਾਦ ਤੋਂ ਬਹੁਤ ਪ੍ਰੇਸ਼ਾਨ ਨਜਰ ਆ ਰਹੀ ਹੈ।
ਪਿਛਲੇ ਸਾਲ ਮੁੰਬਈ ਹਮਲੇ ਨੇ ਦੇਸ਼ ਨੂੰ ਮੁੱਢ ਤੋਂ ਹਿਲਾ ਦਿਤਾ ਸੀ।ਅੱਤਵਾਦ ਮੀਡਲ ਈਸਟ, ਅਮਰੀਕਾ ਤੇ
ਯੂਰਪ ਨੂੰ ਨਵੀਆਂ ਚਣੋਤੀਆਂ ਖੜ੍ਹੀਆਂ ਕਰ ਰਿਹਾ ਹੈ। ਭਾਰਤੀ ਸਮਾਜ ਵਿੱਚ ਘੱਟਗਿਣਤੀਆਂ ਭਾਵੇਂ
ਸੰਵਿਧਾਨ ਵਿੱਚ ਬਰਾਬਰ ਦੇ ਅਧਿਕਾਰ ਮਾਣਦੀਆਂ ਹਨ, ਪਰ ਬੇਇਨਸਾਫ਼ੀ, ਜੁਲਮ ਤੇ ਵਿਤਕਰੇ ਦੀਆਂ ਲਗਾਤਾਰ
ਸ਼ਿਕਾਇਤਾ ਵੱਧ ਰਹੀਆਂ ਹਨ।
ਸਿੱਖਿਆ ਦੇ ਖੇਤਰ ਵਿੱਚ ਭਾਰਤ ਦੁਨੀਆਂ ਦੇ ਦੂਜੇ ਦੇਸ਼ਾਂ ਦੀਆਂ ਲੋੜਾਂ ਵੀ ਪੂਰੀਆਂ ਕਰਨ ਦੇ ਸਮਰਥ
ਹੈ ਪਰ ਇਹਦੇ ਆਪਣੇ 70% ਸ਼ਹਿਰੀ ਅਜ੍ਹੇ ਵੀ ਸ਼ਰਮਨਾਕ ਜੀਵਨ ਜੀ ਰਹੇ ਹਨ। ਉਨ੍ਹਾਂ ਲਈ ਕੋਈ
ਮਹੱਤਵਪੂਰਣ ਭਲਾਈ ਸਕੀਮਾਂ, ਸਿਹਤ ਸਹੂਲਤਾਂ, ਜਾਂ ਬੇਰੋਜ਼ਗਾਰੀ ਭੱਤੇ ਉਪਲੱਭਦ ਨਹੀ ਹਨ।
ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਦਾ ਇੱਕ ਵਰਗ ਤੇ ਦੁਨੀਆਂ ਦੇ ਨਾਲ਼ ਕਦਮ ਮਿਲਾਉਣ ਦੇ ਸਮਰਥ ਹੈ ਤੇ
ਦੂਜਾ ਕਈ ਹਜਾਰ ਸਾਲਾਂ ਦੇ ਇਤਿਹਾਸਿਕ ਵਿਤਕਰਿਆਂ ਤੋਂ ਲਗਾਤਾਰ ਪੀੜਤ ਹੈ। ਅੰਗ੍ਰੇਜਾਂ ਨੇ ਭਾਰਤ
ਨੂੰ ਲੰਮੀ ਗੁਲਾਮੀ ਵਿੱਚ ਰਖਿਆ ਪਰ ਜਾਂਦੇ ਹੋਏ ਦੇਸ਼ ਦੇ ਦੋ ਟੁਕੜੇ ਕਰ ਗਏ ਜੋ ਕਿ ਹੁਣ ਦੁਨੀਆਂ ਦੇ
ਹੋਰ ਦੇਸ਼ਾਂ ਵੀ ਖਤਰੇ ਦੀ ਘੰਟੀ ਵਜ਼ਾ ਰਹੇ ਹਨ। ਦੇਸ਼ ਨੂੰ ਆਜਾਦ ਕਰਵਾਉਣ ਲਈ ਲੰਮਾ ਸੰਘਰਸ਼ ਛੇੜਿਆ
ਗਿਆ। ਵੱਖ ਵੱਖ ਸਮਰਥਾ ਵਾਲੇ ਨੇਤਾਵਾਂ ਨੇ ਆਜਾਦੀ ਸੰਗਰਾਮ ਦੀ ਵਾਗਡੋਰ ਸੰਭਾਲੀ ਤੇ ਆਪਣੇ ਯੋਗਦਾਨ
ਪਾਉਣ ਤੋ ਬਾਅਦ ਆਉਣ ਵਾਲ਼ੀ ਪੀੜ੍ਹੀਆਂ ਨੂੰ ਜਿੰਮੇਵਾਰੀ ਦੇਕੇ ਸ਼ਹੀਦੀ ਦੇ ਜਾਮ ਪੀ ਗਏ। ਭਾਰਤੀ
ਰਾਸ਼ਟਰੀ ਲਹਿਰ ਨੇ ਕਈ ਚਣੌਤੀਆਂ ਨੂੰ ਸਰ ਕੀਤਾ ਤੇ ਦੱਖਣੀ ਏਸ਼ੀਆ ਵਿੱਚ ਹੁੱਣ ਭਾਰਤ ਇੱਕ ਵੱਡੀ ਤਾਕਤ
ਦੇ ਰੂਪ ਵਿੱਚ ਵਿਚਰ ਰਿਹਾ ਹੈ।
ਮਸ਼ਹੂਰ ਲੇਖਕ ਡਾ: ਸਵਰਾਜ ਸਿੰਘ ਨੇ ਆਪਣੇ ਇੱਕ ਲੇਖ ਵਿੱਚ ਲਿਖਿਆ ਸੀ ਕਿ ਭਾਰਤ ਦੇ ਦੋ ਰੂਪ ਹਨ,
ਇੱਕ ਬਹੁਤ ਵਿਕਸਤ ਤੇ ਦੂਜਾ ਬਹੁਤ ਪਛੜਿਆ ਹੋਇਆ। ਭਾਰਤੀ ਲੋਕਰਾਜ ਵੀ ਦੁਨੀਆਂ ਸਾਹਮਣੇ ਵਿਲੱਖਣ ਰੂਪ
ਵਿੱਚ ਉਭਰ ਕੇ ਸਾਹਮਣੇ ਆਇਆ ਹੈ। ਬਹੁਤ ਵਿਕਸਤ ਭਾਰਤ ਤੇ ਬਹੁਤ ਪਛੜਿਆ ਭਾਰਤ ਦੋਵੇਂ ਦੁਨੀਆਂ ਵਿੱਚ
ਇੱਕ ਸਫ਼ਲ ਲੋਕਰਾਜ ਦਾ ਭੁਲੇਖਾ ਪਾ ਰਹੇ ਹਨ।ਪੱਛਮ ਵਿੱਚ ਭਾਰਤ ਦੇ ਝੁੱਗੀ ਝੌਂਪੜੀ ਦੇ ਜੀਵਨ ਨੂੰ
ਜਿਆਦਾ ਦ੍ਰਿਸਾਇਆ ਜਾਂਦਾ ਹੈ।ਪੱਛਮੀ ਲੋਕਾਂ ਦੇ ਅਚੇਤ ਵਿੱਚ ਅਜਿਹੇ ਲੋਕਾਂ ਦਾ ਹਰਮਨ ਪਿਆਰਾ ਤੇ
ਅਰਧਨੰਗਾ ਨੇਤਾ ਮਹਾਤਮਾ ਗਾਂਧੀ ਸੀ। ਭਾਰਤ ਦਾ ਸਫ਼ਲ ਲੋਕ ਰਾਜ ਤੇ ਅਹਿੰਸਾ, ਪੱਛਮ ਲਈ ਦੋ ਸਚਾਈਆਂ
ਹਨ ਜਿਹੜੀਆਂ ਕਿ ਭਾਰਤ ਨੂੰ ਅੰਤਰਰਾਸ਼ਟਰੀ ਪਿੱੜ ਵਿੱਚ ਨਾਮਣਾ ਖੱਟਣ ਲਈ ਮਦਦ ਕਰਦੀਆਂ ਹਨ।ਇਸਦੇ ਉਲਟ
ਪਾਕਿਸਤਾਨ, ਅਫ਼ਗਾਨੀਸਤਾਨ ਤੇ ਬੰਗਲਾਦੇਸ਼ ਅਜਿਹੇ ਰਸੂਕ ਤੋਂ ਵਾਂਝੇ ਹਨ।
ਭਾਰਤ ਕੋਲ਼ ਟੈਕਨੌਲਿਜੀ ਤੋਂ ਬਿਨਾਂ ਦੁਨੀਆਂ ਨੂੰ ਖਿਚ੍ਹਣ ਲਈ ਇਥੋਂ ਦੀ 5000 ਸਾਲ ਤੋਂ ਵੀ ਪੁਰਾਣੀ
ਸਭਿਅਤਾ ਦਾ ਮਿਥਿਹਾਸਕ ਤੇ ਅਧਿਆਤਮਕ ਵਿਰਸਾ ਉਪਲੱਭਦ ਹੈ। ਇਹ ਸੱਚ ਹੀ ਜਾਪਦਾ ਹੈ ਕਿ ਆਧੁਨਿਕ ਪਛਮੀ
ਸਭਿਅਤਾ ਦਾ ਵਿਕਾਸ ਭਾਰਤ ਦੀ ਪੁਰਾਤਨ ਸੰਸਕ੍ਰਿਤੀ ਤੇ ਅਧਾਰਿਤ ਹੈ। ਯੂਨਾਨੀ ਸਭਿਅਤਾ ਨੇ ਸਭ ਤੋਂ
ਪਹਿਲੇ ਭਾਰਤ ਦੀ ਭੂਮੀ ਤੋਂ ਪ੍ਰਭਾਵਂਾ ਨੂੰ ਗ੍ਰਹਿਣ ਕੀਤਾ ਤੇ ਫ਼ਿਰ ਪੱਛਮ ਨੂੰ ਵਿਕਸਤ ਕੀਤਾ।
ਵਿਦੇਸ਼ੀ ਵਿਗਿਆਨੀਆਂ ਦਾ ਭਾਰਤ ਪ੍ਰਤੀ ਵਤੀਰਾ ਸਦਾ ਅਚੰਭੇ ਵਾਲ਼ਾ ਰਿਹਾ ਹੈ। ਇਥੋਂ ਤੱਕ ਕਿ
ਜੂਡੇਕ-ਕਰਿਸਚਨ ਧਰਮਾਂ ਨੂੰ ਵੀ ਇਸੇ ਭੂਮੀ ਤੋ ਪ੍ਰਭਾਵਿਤ ਦਸਿਆ ਜਾਂਦਾ ਹੈ। ਭਾਰਤ ਇਸ ਗੱਲ ਤੇ
ਬਹੁਤ ਮਾਣ ਕਰਦਾ ਹੈ ਕਿ ਇਥੇ ਬਹੁਤ ਹਮਲਾਵਰ ਆਏ ਪਰ ਹਿੰਦੂ ਸਭਿਅਤਾ ਦਾ ਕੁੱਝ ਨਹੀ ਵਿਗਾੜ ਸਕੇ।
ਕਿਹਾ ਜਾਂਦਾ ਹੈ ਕਿ ਜਦੋਂ ਤੋਂ ਆਰੀਆ ਲੋਕਾਂ ਨੇ ਸਿੰਧ ਘਾਟੀ ਦਾ ਪਾਣੀ ਪੀਤਾ ਤੇ ਦਰਾਵਿੜਾਂ ਨੂੰ
ਅਪਣੀ ਅੱਕਲ ਦੇ ਜੌਹਰ ਦਿਖਾਏ ਉਦੋਂ ਤੋਂ ਲੈਕੇ ਹੁਣ ਤੱਕ ਕੋਈ ਵੀ ਬਾਹਰੀ ਤੱਤ ਹਿੰਦੂ ਸਭਿਅਤਾ ਨੂੰ
ਨਹੀਂ ਬਦਲ ਸਕਿਆ।
ਇਸਦੇ ਉਲਟ ਜਿਸਨੇ ਵੀ ਇਸਨੂੰ ਬਦਲਣ ਦੀ ਕੋਸ਼ਿਸ ਕੀਤੀ ਉਹਦਾ ਨਾਂ ਨਿਸ਼ਾਨ ਜਾਂ ਤੇ ਪੂਰੀ ਤਰ੍ਹਾਂ ਮਿਟ
ਗਿਆ ਜਾਂ ਬਹੁਤ ਮੱਧਮ ਪੈ ਗਿਆ। ਜਵਾਹਰ ਲਾਲ ਨੇਹਰੂ ਅਜਿਹਾ ਦਾਵਾ ਆਪਣੀ ਕਿਤਾਬ ਡਿਸਕਵਰੀ ਆਫ਼ ਇੰਡੀਆ
ਵਿੱਚ ਕਰਦਾ ਹੈ ਕਿ ਬੁੱਧ ਧਰਮ ਨੇ ਬਹੁਤ ਕੁਝ ਠੀਕ ਕਰਨ ਦੇ ਬਾਵਜੂਦ ਹਿੰਦੂ ਸਮਾਜ ਦਾ ਅਧਾਰ ਖੋਰਨ
ਦੀ ਕੋਸ਼ਸ ਕੀਤੀ ਤੇ ਬੁੱਧ ਧਰਮ ਭਾਰਤ ਤੋ ਤਕਰੀਬਨ ਖਤਮ ਹੋ ਗਿਆ। ਅਕਬਰ ਤੇ ਔਰੰਗਜੇਬ ਦੀ ਤੁਲਨਾ
ਕਰਦੇ ਹੋਏ ਵੀ ਇਸੇ ਤਰ੍ਹਾਂ ਦਾ ਤਰਕ ਪੇਸ਼ ਕੀਤਾ ਜਾਂਦਾ ਹੈ।ਜਵਾਹਰ ਲਾਲ ਆਪਣੀ ਕਿਤਾਬ ਵਿੱਚ ਸਿੱਖ
ਧਰਮ ਦੀ ਆਜਾਦ ਹੋਂਦ ਨੂੰ ਕਿਤੇ ਵੀ ਮਾਣਤਾ ਨਹੀਂ ਦਿੰਦਾ। ਸਗੋਂ ਭਗਤ ਕਬੀਰ, ਰਵੀਦਾਸ ਤੇ ਹੋਰ ਸੰਤ
ਮਹਾਤਮਾ ਜਿਨ੍ਹਾਂ ਨੇ ਸਿੱਖ ਗੁਰੂਆਂ ਸਮੇਤ ਹਿੰਦੂ ਸਮਾਜ ਦੀਆਂ ਵੰਡਣ ਵਾਲੀਆਂ ਤਾਕਤਾਂ ਤੇ ਹਮਲਾ
ਕੀਤਾ ਉਨ੍ਹਾਂ ਬਾਰੇ ਕਿਹਾ ਗਿਆ ਕਿ ਉਨ੍ਹਾਂ ਕੋਲ ਕੋਈ ਨਵਾਂ ਵਿਚਾਰ ਨਹੀਂ ਸੀ । ਬਲਕਿ ਹਿੰਦੂ ਧਰਮ
ਤੇ ਇਸਲਾਮ ਧਰਮ ਦੇ ਵਿਚੋਂ ਹੀ ਵਿਚਾਰ ਲੈਕੇ ਜਾਤ ਪਾਤ ਤੇ ਨੁਕਤਚੀਨੀ ਕੀਤੀ। ਪਰ ਜਵਾਹਰ ਲਾਲ ਦੇ
ਮੁਤਾਬਿਕ ਉਨ੍ਹਾਂ ਨੇ ਜਾਤਿ ਨੂੰ ਜੜ੍ਹ ਤੋਂ ਉਖਾੜਨ ਦਾ ਕੋਈ ਪ੍ਰੋਗ੍ਰਾਮ ਨਹੀਂ ਦਿਤਾ।
ਉਪਰ ਦਿਤੇ ਵਿਚਾਰਾਂ ਦੇ ਮਦੇਨਜਰ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਤੇ ਪੱਛਮ ਦੇ ਕਈ ਵਿਗਿਆਨੀ ਇਹ
ਮੰਨਦੇ ਹਨ ਕਿ ਹਿੰਦੂ ਸਮਾਜ ਨੂੰ 21 ਵੀਂ ਸਦੀ ਤਕ ਬਚਾਉਣ ਵਾਲਾ ਇਸਦਾ ਜਾਤ ਪਾਤ ਤੇ ਧਾਰਮਿਕ
ਪ੍ਰਬੰਧ ਹੀ ਸੀ। ਜੇਕਰ ਜਾਤ ਪਾਤ ਖਤਮ ਕਰ ਦਿਤੀ ਜਾਵੇ ਤਾ ਹਿੰਦੂ ਸਮਾਜ ਵੀ ਇਹਦੇ ਨਾਲ਼ ਹੀ ਖਤਮ ਹੋ
ਜਾਵੇਗਾ।ਆਪਣੇ ਵਿਚਾਰਾਂ ਦੀ ਪ੍ਰੋੜਤਾ ਲਈ ਜਵਾਹਰ ਲਾਲ ਨੇਹਰੂ ਸਰ ਜੌਰਜ ਬਰਡਵੁੱਡ ਦਾ ਹਵਾਲ ਦਿੰਦਾ
ਹੋਇਆ ਕਹਿੰਦਾ ਹੈ:
''ਜਿਨਾਂ ਚਿਰ ਹਿੰਦੂ ਜਾਤ ਪ੍ਰਬੰਧ ਨਾਲ ਜੂੜੇ ਰਹਿਣਗੇ, ਭਾਰਤ ਭਾਰਤ ਬਣਿਆ ਰਹੇਗਾ; ਪਰ ਜਿਸ ਦਿਨ
ਇਸ ਤੋ ਟੁੱਟ ਗਏ, ਉਸ ਦਿਨ ਤੋਂ ਭਾਰਤ ਦਾ ਨਾਂ ਨਿਸ਼ਾਨ ਨਹੀਂ ਰਹੇਗਾ।ਇਹ ਸ਼ਾਨਦਾਰ ਟਾਪੂਨੁਮਾ
ਐਂਗਲੋਸੈਕਸਨ ਸਾਮਰਾਜ ਦਾ ਭਿਅੰਕਰ ''ਪੂਰਬੀ ਸਿਰਾ'' ਬਣਕੇ ਰਹਿ ਜਾਵੇਗਾ।''
ਬਰਡਵੁੱਡ ਨੂੰ ਸਹੀ ਠਹਿਰਾਉਂਦੇ ਹੋਏ ਨੇਹਰੂ ਆਖਦਾ ਹੈ ਕਿ ਲਮੇ ਸਮੇਂ ਤੋਂ ਚੱਲੇ ਹੋਏ ਇਸ ਸਮਾਜਿਕ
ਪ੍ਰਬੰਧ ਨੂੰ ਤੋੜਨ ਨਾਲ ਸਮਾਜ ਵਿੱਚ ਪੂਰੀ ਅਰਾਜਕਤਾ ਫ਼ੈਲ ਸਕਦੀ ਹੈ ਜਿਸਦਾ ਨਤੀਜਾ ਵੱਡੇ ਪੱਧਰ ਤੇ
ਦੁੱਖ
(mass suffering)
ਤੇ ਮਨੁੱਖੀ ਵਰਤਾਓ ਵਿੱਚ ਪਾਗਲਪਣ ਦਾ ਵੀ ਖਤਰਾ
ਪੈ ਸਕਦਾ ਹੈ। ਇਸ ਤੋਂ ਜਾਹਰ ਹੈ ਕਿ ਨੇਹਰੂ ਦੀ ਤਰਾਂ ਬਹੁਤ ਸਾਰੇ ਹਿੰਦੂ ਵਿਦਵਾਨ ਜਾਤਪਾਤ ਨੂੰ
ਹਿੰਦੂ ਸਮਾਜ ਦਾ ਮੁੱਢਲਾ ਆਧਾਰ ਮੰਨਦੇ ਹਨ। ਇਸੇ ਤਰ੍ਹਾਂ ਇਸ ਸਭਿਅਤਾ ਦੇ ਪੁਰਾਤਨਪੁਣੇ ਨੂੰ ਅਪਣੇ
ਆਪ ਵਿੱਚ ਇੱਕ ਵਰਦਾਨ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਮਿੱਥਹਾਸ, ਵੇਦ, ਉਪਨਿਸ਼ਦ, ਪੂਰਾਣ,
ਸਿਮਰਤੀਆਂ ਤੇ ਸੂਤਰਾਂ ਨੂੰ ਅਧਿਆਤਮਕ, ਮੰਤਰਕ ਤੇ ਜੰਤਰਕ ਸ਼ਕਤੀਆਂ ਦੇ ਸੋਮੇ ਵਜੋਂ ਦੇਖਿਆ ਗਿਆ ਹੈ।
ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਕਈ ਫ਼ਾਈਦੇ ਹਨ। ਸਭ ਤੋ ਵੱਡਾ ਤੇ ਦੁਨੀਆਂ ਨੂੰ ਇਹ ਭਰੋਸਾ ਕਿ ਭਾਰਤ
ਇੱਕ ਪੁਰਾਤਨ, ਮੁੱਢ ਤੋਂ ਪਰਖੀ ਹੋਈ, ਸਦਾ ਗਿਆਨ ਖੋਜ਼ ਲਈ ਤਤਪਰ, ਆਤਮਕ ਰੱਸ ਦੀ ਪਿਆਸੀ ਤੇ ਦੁਨਿਆਂ
ਨੂੰ ਨਫ਼ਰਤ ਦੀ ਅੱਗ ਤੋਂ ਬਚਾਉਣ ਵਾਲੀ ਸਭਿਅਤਾ ਹੈ। ਹਿੰਦੂ ਵਿਦਵਾਨ, ਸਵਾਮੀ ਤੇ ਸੰਤ ਅਜਿਹਾ ਦਾਵਾ
ਜਦੋਂ ਕਰਦੇ ਹਨ ਤੇ ਉਨ੍ਹਾਂ ਦਾ ਪੱਛਮ ਸ਼ੁਰੂ ਤੋਂ ਵਿਸ਼ਵਾਸ਼ ਕਰਦਾ ਆ ਰਿਹਾ ਹੈ।
ਅਜਿਹੇ ਦਾਵੇ ਦਾ ਦੂਜਾ ਇਹ ਲਾਭ ਹੈ ਕਿ ਕੋਈ ਵੀ ਨਵੀਂ ਸੋਚ ਜੋ ਭਾਰਤ ਵਿੱਚ ਉਪਜਦੀ ਹੈ ਉਹ ਵੇਦਾਂ
ਦੀ ਉਮਰ ਦੇ ਸਾਹਮਣੇ ਬਹੁਤ ਬੌਣੀ ਜਾਪਦੀ ਹੈ। ਜੇ ਉਹ ਲੋਕਾਂ ਵਿੱਚ ਪ੍ਰਵਾਨ ਹੋ ਵੀ ਜਾਵੇ ਤਾਂ
ਉਸਨੂੰ ਵੇਦਾਂ ਦੇ ਵਿਚਾਰਾਂ ਦਾ ਹੀ ਉਲਥਾ ਸਮਝਿਆ ਜਾਂਦਾ ਹੈ। ਇਹ ਅੱਤਕਥਨੀ ਨਹੀਂ ਹੋਵੇਗੀ ਕਿ ਜੋ
ਵਿਚਾਰ ਸਵਾਮੀ ਦਯਾਨੰਦ ਨੇ ਗੁਰੂ ਨਾਨਕ , ਭਗਤ ਕਬੀਰ ਤੇ ਭਗਤ ਰਵਿਦਾਸ ਨੂੰ ਵੇਦਾਂਤਕ ਗਿਆਨ ਤੋਂ
ਵਿਹੂਣੇ ਹੋਣ ਬਾਰੇ ਕਹੇ ਉਦਾਂ ਦੇ ਮਿਲਦੇ ਜੁਲਦੇ ਵਿਚਾਰ ਨੇਹਰੂ ਨੇ ਆਪਣੀ ਮਸ਼ਹੂਰ ਕਿਤਾਬ ਡਿਸਕਵਰੀ
ਆਫ਼ ਇੰਡੀਆ ਵਿੱਚ ਕਹੇ। ਫ਼ਰਕ ਸਿਰਫ ਇਨਾਂ ਹੈ ਕਿ ਨੇਹਰੂ ਦੀ ਭਾਸ਼ਾ ਸੁਲਝੀ ਹੋਈ ਹੈ।
Nehru, The Discovery of India, 149
ਆਜ਼ਾਦੀ ਲਹਿਰ ਵਿੱਚ ਸੱਭ ਤੋਂ ਵੱਧ ਨੇਹਰੂ ਤੇ ਮੋਹਨਦਾਸ ਕਰਮਚੰਦ ਗਾਂਧੀ ਨੇ ਅਪਣੀਆਂ ਲਿਖਤਾਂ ਵਿੱਚ
ਵੇਦਾਂ ਤੋਂ ਲੈਕੇ ਆਧੁਨਿਕ ਸਮੇਂ ਤੱਕ ਦੇ ਮਿਥਿਹਾਸ ਤੇ ਇਤਿਹਾਸ ਨੂੰ ਵਿਸ਼ਾ ਬਣਾਇਆ। ਉਨ੍ਹਾਂ ਨੇ
ਪੁਰਾਣੀਆਂ ਮਿਥਾਂ ਦੀ ਵਿਆਖਿਆ ਅਜਿਹੇ ਤਰੀਕੇ ਨਾਲ਼ ਕੀਤੀ ਜਿਸ ਨਾਲ਼ ਉਨ੍ਹਾਂ ਦਾ ਪਾਰਟੀ, ਭਾਰਤੀ
ਲੋਕਾਂ, ਵਿਰੋਧੀਆਂ ਤੇ ਬ੍ਰਿਟਿਸ਼ ਲੋਕਾਂ ਵਿੱਚ ਪ੍ਰਭਾਵ ਬਣਿਆ ਰਹੇ। ਉਨ੍ਹਾਂ ਦੀਆਂ ਲਿਖਤਾਂ ਨੂੰ
ਮੁੜ੍ਹ ਵਿਚਾਰਨ ਦੀ ਲੋੜ ਹੈ ਕਿਉਕਿ ਭਾਰਤ ਦੀ ਮੌਜੂਦਾ ਸਥਿਤੀ ਕਾਫ਼ੀ ਹੱਦ ਤੱਕ ਉਨ੍ਹਾਂ ਦੇ ਵਿਚਾਰਾ
ਨਾਲ਼ ਪ੍ਰਭਾਵਿਤ ਹੋਈ। ਪਰ ਸਭ ਤੋਂ ਪਹਿਲਾਂ ਮਿੱਥ ਤੇ ਇਤਿਹਾਸ ਦੇ ਰਹੱਸਮਈ ਰਿਸ਼ਤੇ ਨੂੰ ਸਮਝਣ ਦੀ
ਲੋੜ ਹੈ।
ਮਿੱਥ ਦੀ ਬਣਤਰ ਅਜਿਹੇ ਤਰੀਕੇ ਨਾਲ ਹੁੰਦੀ ਹੈ ਤਾਂਜੋ ਇਹ ਮਨੁਖੀ ਮੰਨ ਦੀਆਂ ਪ੍ਰਵਿਰਤੀਆਂ ਦੇ ਨਾਲ਼
ਮੇਲ ਖਾਂਦੀ ਹੋਵੇ। ਮਿੱਥ ਦੀ ਕਹਾਣੀ ਇਤਨੀ ਰੌਚਕ ਬਣ ਜਾਂਦੀ ਹੈ ਕਿ ਉਸਨੂੰ ਸੁਣਨ ਵਾਲਾ ਬੀਨ ਅੱਗੇ
ਜਿਵੇਂ ਸੱਪ ਕਿਲਿਆ ਜਾਂਦਾ ਹੈ ਉਸੇ ਤਰਾਂ ਉਹਦੇ ਮਨ ਦੀਆਂ ਤਰੰਗਾ 'ਚ ਮਿੱਥ ਸਮਾ ਜਾਂਦੀ ਹੈ। ਮਿੱਥ
ਸਦੀਆਂ ਤੋਂ ਪ੍ਰਚੱਲਤ ਹੁੰਦੀ ਹੋਈ ਹਰ ਇਤਿਹਾਸਕ ਪੜਾਅ ਤੇ ਬਦਲਦੀ, ਮੁੜ ਦੁਹਰਾਈ ਜਾਂਦੀ ਹੈ। ਮਿੱਥ
ਵਿਚੋਂ ਇਤਿਹਾਸ ਅਲੋਪ ਹੋ ਜਾਂਦਾ ਹੈ ਪਰ ਚਿੰਨ੍ਹਾਂ ਰਾਹੀਂ ਹੋਂਦ ਦਾ ਭੁਲੇਖਾ ਪਾਉਂਦਾ ਹੈ। ਮਿੱਥ
ਸਮੇ ਤੇ ਖਲਾਅ ਦੇ ਬੰਦਨਾਂ ਤੋ ਪਰੇ ਆਪਣਾ ਸੰਸਾਰ ਬੁਣਦੀ ਹੈ ਇਸ ਕਰਕੇ ਇਹ ਲੋਕਾਂ ਨੂੰ ਖਿਚਦੀ ਹੈ
ਉਥੇ ਉਨ੍ਹਾ ਦੀ ਚੰਗੀ ਮਾੜੀ ਕਿਸਮਤ ਦਾ ਵੀ ਕਾਰਣ ਬਣਦੀ ਹੈ। ਫ਼ਰਾਂਸ ਦੇ ਵਿਦਵਾਨ ਰੋਲਾਂ ਬਾਰਥ ਦੇ
ਮੁਤਾਬਿਕ ਮਿੱਥ ਲੁਭਾਉਣ ਵਾਲ਼ੀ ਭਾਸ਼ਾ ਦਾ ਨਮੂਨਾ ਹੈ। ਬਾਰਥ ਤੇ ਇਥੋਂ ਤੱਕ ਕਹਿ ਦਿੰਦਾ ਹੈ ਕਿ ਮਿੱਥ
ਤਾਂ ਉੱਚ ਕੋਟੀ ਦੇ ਬੰਦਿਆਂ ਦੀ ਭਾਸ਼ਾ ਹੈ ਇਸ ਕਰਕੇ ਇਹ ਸੱਜੇ ਪੱਖੀਆਂ ਦਾ ਹੀ ਪੱਖ ਪੂਰਦੀ ਹੈ।(2)
ਮਿੱਥ ਇੱਕ ਗਿਆਨ ਹੈ ਜੋਕਿ ਉੱਚ ਕੋਟੀ ਦੇ ਲੋਕਾਂ ਲਈ ਲਾਹੇਬੰਦ ਹੈ ਤੇ ਖਪਤਕਾਰਾਂ ਲਈ ਰਹੱਸਮਈ ਆਨੰਦ
ਹੈ। ਇਹ ਖਪਤਕਾਰਾਂ ਵਿੱਚ ਇੱਛਾ ਪੈਦਾ ਕਰਦੀ ਹੈ।ਕਈ ਵਾਰੀ ਤੇ ਖਪਤਕਾਰ ਆਪਣਾ ਸੋਸ਼ਣ ਆਪ ਹੀ ਲੋੜਣ
ਲੱਗ ਪੈਂਦੇ ਹਨ ਕਿਉਂਕਿ ਅਜਿਹਾ ਕਰਨ ਨਾਲ ਉਨ੍ਹਾਂ ਦੀ ਛਿਪੀ ਹੋਈ ਪ੍ਰਵਿਰਤੀ ਸੰਤੁਸ਼ਟ ਹੁੰਦੀ ਹੈ।
ਕਲਾਕ੍ਰਿਤਾਂ ਮਿੱਥ ਦੇ ਪੱਧਰ ਤੇ ਉਤਰਣ ਦੀ ਕੋਸ਼ਿਸ ਕਰਦੀਆਂ ਹਨ। ਜੋ ਕਲਾਕ੍ਰਿਤ ਅਜਿਹਾ ਨਾਮਣਾ ਖੱਟ
ਲੈਂਦੀ ਹੈ ਤਾਂ ਉਹ ਬਹੁਤ ਪ੍ਰਸਿੱਧ ਹੋ ਜਾਂਦੀ ਹੈ।'ਸਲਮਡੌਗ ਮਿਲਿਨਰ' ਦੇ ਅੱਠ ਔਸਕਰ ਜਿੱਤਣ ਦੇ
ਕਾਰਣ ਇਹ ਵੀ ਹਨ ਕਿ ਇਹ ਭਾਰਤ ਦੀ ਸਦੀਆਂ ਤੋਂ ਨਾ ਬਦਲਣ ਵਾਲ਼ੀ ਸਲੱਮ ਸਚਾਈ, ਅਤੇ ਮਾਰਕੇ ਦੀ
ਬੌਧਿਕਤਾ ਦੀ ਨਵੀਂ ਮਿੱਥ ਸਥਾਪਿਤ ਕਰਦੀ ਹੈ। ਸੰਸਾਰ ਭਾਰਤ ਦੇ ਇੱਕ ਪਾਸੇ ਵਿਗਿਆਨ ਤੇ ਸਿਖਿਆ ਦੇ
ਖੇਤਰ ਤੋਂ ਅਚੰਭਿਤ ਹੈ ਦੂਜੇ ਪਾਸੇ ਅੱਤ ਦੀ ਗੰਦਗੀ ਤੋਂ ਵੀ ਅਸਚਰਜ ਹੈ। ਕਿਉਂਕਿ ਇਹ ਸਭ ਕੁੱਝ ਇੱਕ
ਮਿੱਥ ਦੀ ਸਿਰਜਨਾ ਕਰਦਾ ਹੈ ਤੇ ਅਨੋਖੇ ਇਨਾਮਾਂ ਲਈ ਪ੍ਰਵਾਨ ਹੋ ਗਿਆ।
ਮਿੱਥ ਅਚੇਤ ਮੰਨ ਵਿੱਚ ਇਤਿਹਾਸ, ਰਾਜਨੀਤੀ ਤੇ ਕਲਾ ਦੇ ਬਿੰਦੂਆਂ ਵਿੱਚ ਵਿਚਰਦੀ ਹੈ।ਇਤਿਹਾਸਕ ਸਚਾਈ
ਮਿੱਥ ਵਿਚੋਂ ਸਦੀਵੀ ਰੂਪ ਵਿੱਚ ਗਾਇਬ ਹੁੰਦੀ ਹੈ ਪਰ ਉਹ ਕਈ ਭਲੇਖੇ ਪਾਉਣ ਵਾਲੀਆਂ ਤਰੰਗਾ ਵਿੱਚ
ਹਾਜਰ ਹੁੰਦੀ ਹੈ। ਇਹ ਤਰੰਗਾ ਮਿੱਥ ਦੇ ਇਤਿਹਾਸ ਤੇ ਰਾਜਨੀਤੀ ਨਾਲ ਸਬੰਧਾਂ ਨੂੰ ਲੁਕੋਣ ਦਾ ਕੰਮ
ਕਰਦੀਆਂ ਹਨ। ਜਿਸਨੂੰ ਅਸੀਂ ਇਤਿਹਾਸ ਸਮਝਦੇ ਹਾਂ ਉਹ ਸਿਰਫ ਘਟਨਾਵਾਂ ਦੀ ਚੋਣਵੀਂ ਸੂਚੀ ਹੋ ਸਕਦੀ
ਹੈ ਪਰ ਅਸਲੀ ਇਤਿਹਾਸ ਤੇ ਪ੍ਰਧਾਨ-ਮਿੱਥ ਦੀ ਰੋਚਕ ਪ੍ਰਤਾਂ ਦੇ ਥੱਲੇ ਦਬਿਆ ਹੋ ਸਕਦਾ ਹੈ। ਇਸ ਕਰਕੇ
ਇਤਿਹਾਸ ਨੂੰ ਮੁੜ ਪ੍ਰਾਪਤ ਕਰਨ ਲਈ ਮਿੱਥ ਦੀਆਂ ਪ੍ਰਤਾਂ ਫ਼ਰੋਲਣੀਆਂ ਪੈਣਗੀਆਂ। ਅਜਿਹਾ ਕੰਮ ਬੌਧਿਕ
ਪੱਧਰ ਤੇ ਹੀ ਹੋ ਸਕਦਾ ਹੈ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਇਤਿਹਾਸ ਨੂੰ ਉਸਾਰਣ ਲਈ ਮਿੱਥ ਤੇ
ਇਸਦੇ ਸਿਆਸਤ ਨਾਲ ਸਬੰਧਾਂ ਨੂੰ ਵੀ ਘੋਖਣਾ ਪਵੇਗਾ।
ਇਸ ਪਰਿਪੇਖ ਵਿੱਚ ਇਤਿਹਾਸ ਇੱਕ ਪ੍ਰਕਾਸ਼ ਪਾਉਣ ਵਾਲਾ ਗਿਆਨ ਹੈ, ਚੇਤ ਮਨ ਦੀ ਸੁਧਾਈ ਹੈ, ਇਕ ਨਵੀਂ
ਪ੍ਰਸਥਿਤੀ ਤੇ ਬਰਾਬਰ ਦੀ ਤਾਕਤ ਹੈ ਤੇ ਨਾਲ਼ ਹੀ ਇੱਕ ਚੰਗੀ ਕਲਾਕ੍ਰਿਤ ਦਾ ਨਮੂਨਾ ਵੀ ਹੈ। ਇਤਿਹਾਸ
ਨੂੰ ਮਿਥਿਹਾਸਿਕ ਯਾਦਾਂ ਦੇ ਘੇਰਿਆਂ ਵਿਚੋਂ ਕਢਣਾ ਹੋਵੇਗਾ। ਮਿੱਥਹਾਸ ਤੇ ਇਤਿਹਾਸ ਨਾ ਦਿਖਣ
ਵਾਲ਼ੀਆਂ ਹਦਾਂ ਵਿੱਚ ਗੁਜ਼ਰਦੇ ਹਨ।ਮਿਥਿਹਾਸ ਮਨੁੱਖੀ ਇਛਾਵਾਂ ਦੇ ਰੂਪਕ ਵਜੋਂ ਵਿਚਰਦਾ ਹੋਇਆ ਇਹਦੇ
ਧਾਰਨੀਆਂ ਨੂੰ ਅਪਣੀ ਸੁਖਦ ਲਪੇਟ ਵਿੱਚ ਲਪੇਟੀ ਰੱਖਦਾ ਹੈ ਜਿਸ ਕਰਕੇ ਸਚਾਈ ਨੂੰ ਸਿਆਸੀ ਤੇ
ਇਤਿਹਾਸਕ ਕਸੌਟੀ ਤੇ ਪਰੱਖਣ ਦੀ ਖੇਚਲ ਨਹੀਂ ਕਰਨੀ ਪੈਂਦੀ।
2 Barthes, Mythologies, 148.
See Raheja, Caste, Colonialism, and the Speech of the Colonized:
Entextualization and Disciplinary Control in India.
ਜਿਵੇਂ ਫਰਾਂਸੀਸੀ ਮਨੋਵਿਗਿਆਨੀ ਜੈਕਸ ਲਾਕਾਂ ਲਿੰਗਕ ਰਿਸ਼ਤਿਆਂ ਨੂੰ 'ਫਰੇਬ' ਦੀ ਸ਼ਰੇਣੀ ਵਿੱਚ
ਰੱਖਦਾ ਉਸੇ ਤਰ੍ਹਾਂ ਦੀ ਤੁਲਨਾ ਮਿੱਥ ਨੂੰ ਵੀ ਦਿਤੀ ਜਾ ਸਕਦੀ ਹੈ।ਮਨੁੱਖ ਦੇ ਸਾਰੇ ਲਿੰਗਕ ਸਬੰਧ
ਬੱਚੇ ਦੇ ਮਾਂ ਨਾਲ ਮੁੱਢ-ਕਦੀਮੀ ਸੰਪਰਕ ਨੂੰ ਹੀ ਚਿੰਨ੍ਹਾਤਮਕ ਤੌਰ ਤੇ ਸਿਰਜਦੇ ਹਨ। ਸੁਭਾਵਿਕ ਤੇ
ਅਸੁਭਾਵਿਕ ਲਿੰਗਕ ਸਬੰਧ ਅਚੇਤ ਮੰਨ ਵਿੱਚ ਫਰੇਬ ਰਚਾਉਂਦੇ ਹਨ ਜੋ ਕਿ ਸਮਾਜ ਵਿੱਚ ਰਵਾਜਾਂ ਦੇ
ਮੁਤਾਬਿਕ ਪਰਖੇ ਜਾਂਦੇ ਹਨ। ਇਸੇ ਤਰ੍ਹਾਂ ਮਿੱਥ ਇੱਕ ਚਿੰਨ੍ਹਾਤਮਕ ਫ਼ਰੇਬ ਰਚਾਉਂਦੀ ਹੈ ਜੋ ਮੰਨ
ਦੀਆਂ ਤਰੰਗਾ ਨਾਲ ਘੁਲ ਮਿਲ ਜਾਂਦਾ ਹੈ।ਮਿੱਥ ਦੇ ਵਿੱਚ ਉਚੇਚਾ ਕੁੱਝ ਵੀ ਨਹੀਂ ਹੁੰਦਾ ਸਗੋਂ ਸਭ
ਕੁਝ ਸਰਵਵਿਆਪੀ
(universal)
ਹੀ ਹੁੰਦਾ ਹੈ।
ਕਿਸੇ ਕਬੀਲੇ ਜਾਂ ਰਾਸ਼ਟਰ ਦਾ ਮੁਖੀ ਇਨ੍ਹਾਂ ਮਿੱਥਾਂ ਨੂੰ ਅਪਣੇ ਅਧੀਨ ਲੋਕਾਂ ਨੂੰ ਖੁਸ਼ ਜਾਂ ਕਾਬੂ
ਵਿੱਚ ਰੱਖਣ ਲਈ ਵਰਤ ਸਕਦਾ ਹੈ। ਇਹ ਵਿਧੀ ਉਨ੍ਹਾਂ ਨੂੰ ਸਰਵਵਿਆਪੀ ਕਦਰਾਂ ਕੀਮਤਾਂ ਦਾ ਵਾਸਤਾ ਦੇ
ਕੇ ਆਪਣੇ ਨਾਲ਼ ਲਾਉਣ ਵਿੱਚ ਬਹੁਤ ਲਾਭਦਾਇਕ ਹੁੰਦੀ ਹੈ। ਸਰਵਵਿਆਪੀ ਕੀਮਤਾਂ ਦਾ ਸਤਿਕਾਰ ਮੁਖੀਏ ਦੀ
ਨਿਰਵਿਘਨ ਸਰਦਾਰੀ ਨਾਲ ਸੰਬੰਧਿਤ ਹੁੰਦਾ ਹੈ। ਇਸ ਤਰ੍ਹਾਂ ਦਾ ਵਰਤਾਰਾ ਕਿਸੇ ਦੇਸ਼ ਦੀ ਰਾਸ਼ਟਰੀ ਸ਼ਰਧਾ
ਨਾਲ ਵੀ ਜੁੜਿਆ ਹੋ ਸਕਦਾ ਹੈ।ਸਰਵਵਿਆਪੀ ਕੀਮਤਾਂ ਨੂੰ ਜੇ ਕੋਈ ਉਚੇਚੇ ਤੱਥਾਂ ਦੇ ਆਧਾਰ ਤੇ
ਵੰਗਾਰਦਾ ਹੈ ਤਾਂ ਇਹ ਮੁਖਈਏ ਦੀ ਸਰਦਾਰੀ ਵਿੱਚ ਖਲਲ ਪੈਣ ਦੇ ਬਰਾਬਰ ਸਮਝਿਆ ਜਾਂਦਾ ਹੈ।ਭਾਰਤ ਵਿੱਚ
ਸਦੀਆਂ ਤੋ ਜੋ ਰਾਜ ਪ੍ਰਬੰਧ ਚਲ ਰਿਹਾ ਹੈ ਉਸ ਵਿੱਚ ਸਿਧੇ ਜਾਂ ਅਸਿਧੇ ਢੰਗ ਨਾਲ ਜਾਤ ਪ੍ਰਣਾਲ਼ੀ
ਜੁੜੀ ਰਹੀ ਹੈ। ਅਫ਼ਗਾਨੀਆਂ, ਮੁਗਲਾਂ, ਸਿੱਖਾਂ ਤੇ ਅੰਗ੍ਰੇਜਾਂ ਦੇ ਰਾਜਾਂ ਵਿੱਚ ਜਾਤਪ੍ਰਬੰਧ ਪ੍ਰਬਲ
ਇਸ ਕਰਕੇ ਰਿਹਾ ਕਿ ਇਸਨੇ ਅਧੀਨ ਲੋਕਾਂ ਨੂੰ ਵਫ਼ਾਦਾਰ, ਉਪਯੋਗੀ ਤੇ ਰਾਜ-ਸਹਿਯੋਗੀ ਬਣਾਉਣ ਵਿੱਚ
ਮੱਦਦ ਕੀਤੀ। ਅਜਿਹੀ ਵਿਧੀ ਸਟੇਟ-ਪੱਖੀ ਤੇ ਸਟੇਟ ਦੇ ਉਲਟ ਅੰਸਰਾਂ ਦਾ ਨਿਖੇੜਾ ਕਰਨ ਵਿੱਚ ਸਹੁਲਤ
ਸੀ। ਨੇਹਰੂ ਭਾਰਤੀ ਜਾਤਪ੍ਰਬੰਧ ਬਾਰੇ ਇੰਜ ਕਹਿੰਦਾ ਹੈ:
It survived not only the powerful impact of
Buddhism and many centuries of Efgan and Moghul rule and the spread of Islam,
but also the strenuuos efforts of innumerable Hindu reformers who raised their
voices against it. 4
''ਜਾਤ ਪ੍ਰਬੰਧ ਬੁੱਧ ਧਰਮ ਦੇ ਹਮਲਿਆਂ ਦੇ ਬਾਵਜੂਦ ਵੀ ਸਿਰਫ਼ ਜਿਉਂਦਾ ਹੀ ਨਹੀਂ ਰਿਹਾ ਸਗੋ ਇਹ ਤੇ
ਕਈ ਸਦੀਆਂ ਦੇ ਅਫ਼ਗਾਨ ਤੇ ਮੁਗਲ ਰਾਜਾਂ ਦੇ ਇਸਲਾਮ ਪ੍ਰਭਾਵਿਤ ਹਮਲਿਆਂ ਤੋਂ, ਅਤੇ ਬੇਗਿਣਤ ਹਿੰਦੂ
ਸੁਧਾਰਕਾਂ ਜਿਨ੍ਹਾਂ ਨੇ ਇਹਦੇ ਵਿਰੁਧ ਆਵਾਜ ਉਠਾਈ ਤੋਂ ਵੀ ਅਣਭਿੱਜ ਰਿਹਾ ਹੈ।'' (ਨੇਹਰੂ ਦਾ
ਇਸ਼ਾਰਾ ਭਗਤੀ ਲਹਿਰ ਦੇ ਸੰਤਾ ਵੱਲ ਹੈ ਜਿਨ੍ਹਾਂ ਨੂੰ ਉਹ ਹਿੰਦੂ ਹੀ ਗਿਣਦਾ ਹੈ)
ਨੇਹਰੂ ਇਥੇ 5000 ਸਾਲਾਂ ਦੇ ਭਾਰਤੀ ਮਿਥਿਹਾਸ-ਇਤਿਹਾਸ ਨੂੰ ਜਾਤਪ੍ਰਬੰਧ ਦੀ ਪ੍ਰਣਾਲ਼ੀ ਨਾਲ ਜੋੜਦਾ
ਹੋਇਆ ਉਲੇਖ ਕਰਦਾ ਹੈ ਕਿ ਇਹਦੀ ਤਾਕਤ ਤੇ ਸੰਯੋਗ ਹੀ ਲਗਾਤਾਰ ਭਾਰਤ ਦੀ ਸੰਸਕ੍ਰਿਤੀ ਨੂੰ ਬਚਾਉਂਦੇ
ਆਏ ਹਨ। ਅਜਿਹੇ ਦਾਵੇ ਬੁੱਧ, ਇਸਲਾਮ, ਸਿੱਖ ਤੇ ਕਰਿਚਨ ਧਰਮਾਂ ਨੂੰ ਭਾਰਤੀ ਸੰਸਕ੍ਰਿਤੀ ਦੇ ਪਰਸਪਰ
ਵਿਰੋਧੀ ਆਵਾਜਾਂ ਨਿਸਚਤ ਕਰਦੇ ਹਨ। ਇਸ ਤੋਂ ਇੰਜ ਜਾਪਦਾ ਹੈ ਕਿ ਕੱਟੜ ਹਿੰਦੂ ਦੇਸ਼ ਭਗਤ ਵੀ ਇਸੇ
ਤਰ੍ਹਾਂ ਦੀ ਸੋਚ ਦੇ ਸ਼ਿਕਾਰ ਰਹੇ ਹਨ।ਉਨ੍ਹਾਂ ਦੀ ਧਾਰਨਾ ਹੈ ਕਿ ਜਾਤਪ੍ਰਬੰਧ ਹੀ ਧਰਮ- ਤਬਦੀਲੀ ਤੋਂ
ਪ੍ਰਭਾਵਿਤ ਭਾਰਤੀਆਂ ਨੂੰ ਮੁੜ੍ਹ ਹਿੰਦੂ ਧਰਮ ਵਿੱਚ ਵਾਪਸ ਲਿਆਵੇਗਾ। ਬਾਬਰੀ ਮਸਜਦ ਤੇ ਹਮਲਾ ਅਜਿਹੀ
ਮਿੱਥ ਦੀ ਪੂਰਤੀ ਲਈ ਹੋਇਆ ਸਮਝਿਆ ਜਾਂਦਾ ਹੈ। ਭਾਰਤੀ ਰਾਸ਼ਟਰੀ ਲਹਿਰ ਵੀ ਇਨ੍ਹਾਂ ਪ੍ਰਭਾਵਾਂ ਤੋਂ
ਮੁੱਕਤ ਨਹੀਂ ਹੋ ਸਕੀ। ਨੈਸ਼ਨਲ ਕਾਂਗਰਸ ਤੇ ਹਿੰਦੂ ਸਭਾ ਦੇ ਕਾਰਕੁਨ ਪੂਰੀ ਤਰ੍ਹਾਂ ਜਾਤਪ੍ਰਣਾਲੀ ਦੇ
ਮਿਥਹਾਸ ਵਿੱਚ ਗ੍ਰਸਤ ਸਨ।
ਨੇਹਰੂ ਆਧੁਨਿਕ ਵਿਚਾਰਾਂ ਦੀ ਖੋਜ ਵੀ ਪੁਰਾਤਨ ਸੰਸਕਾਰਾਂ ਦੇ ਘੇਰੇ ਵਿੱਚ ਹੀ ਕਰਦਾ ਹੈ। ਉਹਦੇ
ਮੁਤਾਬਿਕ ਜਾਤਪ੍ਰਣਾਲੀ ਤਿੰਨ ਸੰਕਲਪਾਂ ਤੇ ਅਧਾਰਿਤ ਸੀ: ਖੁੱਦਮੁਖਤਿਆਰ ਪਿੰਡ ਦਾ ਸਮਾਜ, ਜਾਤ, ਤੇ
ਸੰਯੁਕਤ ਪਰਿਵਾਰ।ਕਮਿਉਨਿਜ਼ਮ ਦਾ ਆਧਾਰ ਵੀ ਨੇਹਰੂ ਇਨ੍ਹਾਂ ਸੰਕਲਪਾ ਤੇ ਅਧਾਰਿਤ ਦਸਦਾ ਹੈ। ਇਥੇ ਇਹ
ਵਰਣਨ ਕਰਨ ਯੋਗ ਹੈ ਕਿ ਮਿੱਥ ਵਿਚਾਰਾਂ ਦੀ ਲੜੀ ਨੂੰ ਮਨਚਾਹੇ ਰਾਹਾਂ ਤੇ ਚਲਾਉਣ ਦੀ ਖੁਲ ਦਿੰਦੀ
ਹੈ। ਕਿਉਂਕਿ ਉਚੇਚੇ ਤੱਥਾਂ ਦਾ ਕੋਈ ਬੰਦਨ ਨਹੀ ਹੁੰਦਾ। ਨੇਹਰੂ ਅਪਣੀ ਕਿਤਾਬ ਵਿੱਚ ਵਿਚਾਰਾਂ ਦੇ
ਖੇਤਰ ਵਿੱਚ ਉਡਾਰੀਆਂ ਮਾਰਦਾ ਹੋਇਆ ਅਜੀਬ ਤਰਾਂ ਦੇ ਦਾਵੇ ਕਰਦਾ ਹੈ ਕਿਉਕਿ ਅਜਿਹੇ ਦਾਵੇ ਉਹਨੂੰ
ਨੇੜੇ ਦੇ ਭਵਿਖ ਵਿੱਚ ਤਾਕਤ ਬਖਸਣਗੇ।ਉਹ ਭਾਰਤੀ ਰਾਜਿਆਂ ਨੂੰ ਅੱਤ ਦੇ ਸ਼ਰੀਫ਼ ਤੇ ਲੋਕ ਪੱਖੀ
ਗਰਦਾਨਦਾ ਹੈ ਪਰ ਗਵਾਹੀ ਕਿਸੇ ਵੀ ਤੱਥ ਦੀ ਨਹੀਂ ਦਿੰਦਾ। ਇਸ ਤਰ੍ਹਾਂ ਨੇਹਰੂ ਸਦੀਆਂ ਤੋਂ ਚਲੀ ਆ
ਰਹੀ ਦਮਨਕਾਰੀ ਜਾਤ ਪ੍ਰਣਾਲੀ ਨੂੰ ਇੱਕ ਵਰਦਾਨ ਦੇ ਰੂਪ ਵਿੱਚ ਦੇਖਦਾ ਹੈ। ਜਾਤ ਪ੍ਰਬੰਧ ਨੂੰ ਉਹ
ਗੁਲਾਮੀ
(slavery)
ਦਾ ਵਧਿਆ ਹੱਲ ਦਸਦਾ ਹੋਇਆ ਕਹਿੰਦਾ ਹੈ ਕਿ ਉਪਰਲੀਆਂ ਜਾਤਾਂ ਦੇ ਲੋਕਾਂ ਦੀ ਸਰਦਾਰੀ ਕਾਇਮ ਕਰਨ ਤੋ
ਬਾਅਦ ਇੱਕ ਬਹੁਸਮਾਜੀ ਸਟੇਟ ਸਿਰਜੀ ਗਈ ਜਿਸ ਵਿੱਚ ਕੁਝ ਨਿਯਮਾਂ ਦੇ ਮੁਤਾਬਿਕ ਹਰ ਸਮੁਦਾਏ ਨੂੰ
ਜਿੰਦਗੀ ਉਸਦੇ ਅਪਣੇ ਘੇਰਿਆਂ ਵਿੱਚ ਰਹਿੰਦੇ ਹੋਏ ਮਾਣਨ ਦੀ ਆਜਾਦੀ ਸੀ । ਸਰਲ ਸ਼ਬਦਾ ਵਿੱਚ ਜੇ ਕਹਿਏ
ਤਾਂ ਇਸਦਾ ਮਤਲਬ ਹੈ ਕਿ ਤੁਸੀਂ ਅਪਣੀ ਝੁੱਗੀ ਵਿੱਚ ਰਾਜੇ ਹੋ। ਨੇਹਰੂ ਦੇ ਅਨੁਸਾਰ ''ਪਰ ਇੱਕ ਰੋਕ
ਇਹ ਸੀ ਕਿ ਦੁਜੀ ਜਾਤ ਦੇ ਸਮੁਦਾਏ ਨਾਲ ਕੋਈ ਝਗੜਾ ਖੜ੍ਹਾ ਨਹੀਂ ਕਰਨਾ।''3
3 See Lacan, Feminine Sexuality.
4 Nehru, The Discovery of India, 148.
Within each gruop there was equality and democracy, and the elected leaders
guided it and frequently consulted the entire gruop whenever any important
question arose. p155
An individual was only considered as a member of a group; he cuold do anything
he liked so long as he did not interfere with the functioning of the group. He
had no right to upset that functioning, but if hwas strong enuogh and cuold
gather enuogh supporters, it was open to him to form another group. If he cuold
not fit in with any gruop, that meant that he was uot of joint so far as the
social activities of the world were concerned.5
ਉਪਰੋਕਤ ਦੇ ਪਰਿਪੇਖ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਿੱਥਕ ਫ਼ਰੇਬ ਕਿਸੇ ਘਟਨਾਕ੍ਰਮ ਦੇ ਅਸਲੀ
ਸਬੰਧਾਂ ਨੂੰ ਛੁਪਾਉਣ ਵਿੱਚ ਉਹ ਸਾਰੀਆਂ ਕਲਾਤਮਿਕ ਵਿਧੀਆਂ ਦੀ ਵਰਤੋਂ ਕਰਦਾ ਹੈ ਜਿਨ੍ਹਾਂ ਨਾਲ਼
ਕਾਲਪਨਿਕ ਘਟਨਾਕ੍ਰਮ ਸੱਚ ਦਾ ਰੂਪ ਲਗਣ ਲਗ ਪਵੇ। ਇਤਿਹਾਸ, ਕਲਾ ਤੇ ਸਿਆਸਤ ਮਿਲਕੇ ਇਸ ਤਰ੍ਹਾਂ
ਦੀਆਂ ਕਲਾਵਾਜ਼ੀਆਂ ਅਕਸਰ ਰਚਾਉਂਦੇ ਰਹਿੰਦੇ ਹਨ। ਪਰ ਇਸਦੀਆਂ ਪਰਤਾਂ ਨੂੰ ਫਰੋਲਣ ਲਈ ਬੌਧਿਕ ਗਿਆਨ
ਦੀ ਜਰੂਰਤ ਪੈਂਦੀ ਹੈ।ਮਿਸ਼ੈਲ ਫ਼ੂਕੋ ਲਈ ਇਹ ਆਰਕੀਔਲਜੀਕਲ ਸਾਈਟ
(archaeological site)
ਹੈ ਜਿਥੋਂ ਮੁੱਢ ਕਦੀਮ ਤੋਂ ਹੀ ਨਵਾਂ- ਇਤਿਹਾਸ
ਉਸਾਰਨਾ ਪਵੇਗਾ ਤਾਕਿ ਜੋ ਮਿੱਥਕ ਫ਼ਰੇਬ ਦਾ ਵਿਸ਼ਲੇਸ਼ਣ ਕੀਤਾ ਜਾ ਸਕੇ।ਅਜਿਹੀ ਪ੍ਰਕ੍ਰਿਯਾ ਨੂੰ ਫ਼ੂਕੋ
ਬੰਸਾਵਲੀ ਕ੍ਰਿਆ(ਗੲਨੲੳੋਲੋਗਚਿੳਲ ਪਰੋਚੲਸਸ) ਆਖਦਾ ਹੈ ਜਿਸ ਨੂੰ ਕਿ ਉਹ ''ਪ੍ਰਭਾਵਸ਼ਾਲੀ ਇਤਿਹਾਸ''
ਦਾ ਨਾਂਅ ਦਿੰਦਾ ਹੈ।6
ਇੱਕ ਮਸ਼ਹੂਰ ਇਤਿਹਾਸਕਾਰ, ਸੀ ਆਰ ਬੈਡਕੌਕ
(C.R. Badcock)
ਦੇ ਮੁਤਾਬਿਕ:
All significant history risks becoming a myth,
particularly when selective representation of great events in mythical form is
used by rival faction to establish separate system of power.7
''ਸਾਰੇ ਮਹੱਤਵਪੂਰਣ ਇਤਿਹਾਸ ਨੂੰ ਮਿੱਥ ਬਣਨ ਦਾ ਖਤਰਾ ਹੁੰਦਾ ਹੈ , ਖਾਸ ਕਰਕੇ ਉਦੋਂ ਜਦੋਂ
ਵਿਰੋਧੀ ਅਲੱਗ ਸ਼ਕਤੀ-ਪ੍ਰਣਾਲੀ ਸਥਾਪਿਤ ਕਰਨ ਦੀ ਤਾਂਘ ਵਿੱਚ ਚੁਣਵੀਆਂ ਘਟਨਾਵਾਂ ਨੂੰ ਮਿਥਿਹਾਸਿਕ
ਰੂਪਾਂ ਵਿੱਚ ਵਰਤਦੇ ਹਨ''
ਇਤਿਹਾਸ ਤੇ ਮਿੱਥ ਦਾ ਸੰਕਲਪ ਗਿਆਨ ਦੇ ਰੂਪ ਵਿੱਚ ਰਾਜਸੀ ਸੱਤਾ ਵੱਲ ਕਦਮ ਹੈ। ਨੇਹਰੂ ਦੀ ਕਿਤਾਬ
ਡਿਸਕਵਰੀ ਆਫ਼ ਇੰਡੀਆ ਇਤਿਹਾਸ ਤੇ ਮਿੱਥ ਦੀ ਚੋਣਵੀਂ ਵਿਆਖਿਆ ਰਾਹੀਂ ''ਹਿੰਦੂ ਰਾਸ਼ਟਰਵਾਦ'' ਦੀ
ਸਥਾਪਤੀ ਵਲ ਕਦਮ ਹਨ। ਨੇਹਰੂ ਬਹੁਗਿਣਤੀ ਨੂੰ ਭਰੋਸੇ ਵਿੱਚ ਲੈਂਦੇ ਹੋਏ ਪੁਰਾਤਨ ਭਾਰਤ ਨੂੰ ਮੁੜ
ਸੁਰਜੀਤ ਕਰਨ ਦਾ ਵਾਅਦਾ ਕਰਦਾ ਹੈ।
ਹਿੰਦੂ ਰਾਸ਼ਟਰ ਦੀਆਂ ਹਦਾਂ ਜਾਤਪ੍ਰਣਾਲੀ ਦੀ ਕਿਲੇਬੰਦੀ ਨਾਲ ਹੀ ਸੁਰਖਿਯਤ ਰਹਿ ਸਕਦੀਆਂ ਹਨ।
ਲੋਕਰਾਜ ਨੂੰ ਵੀ ਇਸੇ ਨਜਰ ਨਾਲ਼ ਦੇਖਿਆ ਗਿਆ ਹੈ। ਵੱਖ ਵੱਖ ਕੁਨਬੇ ਆਪਣੇ ਜਾਤਪ੍ਰਬੰਧ ਵਿੱਚ ਰਹਿੰਦੇ
ਹੋਏ ਆਜਾਦੀ ਮਾਣ ਸਕਦੇ ਹਨ। ਪਿਛਲੇ ਸੱਠ ਸਾਲਾਂ ਵਿੱਚ ਉਹ ਹੀ ਹੋਇਆ ਜੋ ਨੇਹਰੂ ਨੇ 1946 ਵਿੱਚ
ਚਿਤਵਿਆ ਸੀ। ਨੇਹਰੂ ਤੇ ਗਾਂਧੀ ਦੀਆਂ ਲਿਖਤਾਂ ਭਾਰਤੀ ਸਵਿਧਾਨ ਨੂੰ ਪੁਰਾਤਨ ਸੰਸਕ੍ਰਿਤੀ ਦੇ
ਲੈਂਨਜ਼ਾਂ ਵਿਚੋਂ ਦੇਖਣ ਦਾ ਪ੍ਰਬੰਧ ਹੈ। ਇਸਨੂੰ ਅਸੀਂ ''ਵਿਆਖਿਆ ਚੌਖਟਾ''
(interpretative framework)
ਦਾ ਨਾਂਅ ਦੇ ਸਕਦੇ ਹਾਂ।ਹਿੰਦੂ ਮਹਾਂਸਭਾ ਤੇ ਬਾਅਦ ਵਿੱਚ ਜਨ ਸੰਘ ਤੇ ਆਰ ਐੱਸ ਐੱਸ ਵੀ ਇਸ ਚੌਖਟੇ
ਦੇ ਧਾਰਨੀ ਹਨ ਪਰ ਉਨ੍ਹਾਂ ਦੀ ਕਾਰਜਨੀਤੀ ਧੱਕੜਾਂ ਵਾਲ਼ੀ ਸੀ।ਉਹ ਮਿੱਥ ਦੀ ਲੁਭਾਉਣ ਵਾਲ਼ੀ ਭਾਸ਼ਾ ਤੋਂ
ਸੱਖਣੇ ਰਹੇ। ਨੇਹਰੂ ਦੀ ਪਛਮੀ ਵਿਦਿਆ ਨੇ ਉਹਨੂੰ ਇਸਦੇ ਸਮਰਥ ਬਣਾਇਆ ਜਿਸ ਕਰਕੇ ਉਹ ਸਭ ਨੂੰ
ਪਛਾੜਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬੈਠ ਗਿਆ।
5 Ibid., 156.
6 See Racevskis, Michel Foucault and the Subversion of Intellect.
7 See Badcock, Levi-Strauss:Structuralism and sociological Theory.
ਕਾਂਗਰਸ ਦਾ ਜਨ ਸੰਘ ਨਾਲੋ ਇੱਕ ਇਹ ਫ਼ਰਕ ਸੀ ਕਿ ਨੇਹਰੂ ਪ੍ਰਚਲੱਤ ਵਿਚਾਰਧਾਰਾਵਾਂ ਨਾਲ ਵੀ ਸੰਵਾਦ
ਰਚਾਉਂਦਾ ਸੀ। ਖੱਬੇ ਪੱਖੀਆਂ ਨੂੰ ਪੂਰਾ ਭਰੋਸਾ ਸੀ ਕਿ ਨੇਹਰੂ ਉਨ੍ਹਾਂ ਨਾਲ ਹੈ। ਉਹ ਉਮੀਦ ਕਰਦੇ
ਸਨ ਕਿ ਭਾਰਤ ਵਿੱਚ ਮਜਦੂਰਾਂ ਪੱਖੀ ਰਾਜ ਹੋਵੇਗਾ। ਇਹ ਸਿਹਰਾ ਨਹਿਰੂ ਨੂੰ ਜਾਂਦਾ ਹੈ ਕਿ ਉਨ੍ਹੇ
ਲਮੇ ਸਮੇਂ ਤੱਕ ਕਾਮਰੇਡਾਂ ਨੂੰ ਅਪਣੀ ਸੋਚ ਦੀਆਂ ਘੁੱਮਣਘੇਰੀਆਂ ਵਿੱਚ ਫ਼ਸਾਈ ਰਖਿਆ। ਇਹ ਸਿਲਸਿਲਾ
ਕਾਂਗਰਸ ਦੀਆਂ ਬਾਕੀ ਸਰਕਾਰਾਂ ਨਾਲ ਵੀ ਚਲਦਾ ਰਿਹਾ। ਕਾਂਗਰਸ ਤੇ ਜਨਸੰਘ ਬਾਰੇ ਡਾ: ਬੀ ਆਰ
ਅੰਬੇਡਕਰ
(Dr. B.R. Embedkar)
ਨੇ ਅਪਣੀ ਕਿਤਾਬ ਵਿੱਚ ਇਊਂ ਜਿਕਰ ਕੀਤਾ ਹੈ :
For, as was said by Curan, the Irish patriot, no
man can be grateful at the cost of his self-respect, no woman can be grateful at
the cost of her chastity and no nation can be grateful at the cost of its
honour. To do otherwise is to show that ones philosophy of life is just what
Carlyle called pig philosophy. The Congress High Command does not seem to
reali\e that the Mslims and other minorities care more for the recognition of
their self-respect at the hand of the Congress than for mere good deeds on the
part of the Congress. Men, who are consciuos of their being, are not pigs who
care only for fattening food. They have their pride which they will not yield
even for gold. In short life is more than the meat.
It is no use saying that the Congress is not a Hindu body. E body which is Hindu
in its composition is buond to reflect the Hindu mind and support Hindu
aspirations. The only difference between the Congress and the Hindu Maha Sabha
is that the latter is crude in its utterance and brutal in its actions while the
Congress is politic and polite. Apart from this difference of fact, there is no
other difference between the Congress and the Hindu Maha sabha. 8
ਅੰਬੇਡਕਰ ਕਾਂਗਰਸ ਤੇ ਹਿੰਦੂ ਮਹਾਂ ਸਭਾ ਦੀ ਤੁਲਨਾ ਕਰਦਾ ਹੋਇਆ ਆਖਦਾ ਹੈ ਕਿ ਘਟਗਿਣਤੀਆਂ ਨੂੰ
ਸਵੈਮਾਣ ਦੀ ਭਾਵਨਾ ਵੱਧ ਪਿਆਰੀ ਸੀ ਜੋ ਕਾਂਗਰਸ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ।ਜਿੱਥੇ ਜਿੰਦਗੀ
ਦੀ ਸ਼ਾਨ ਦੀ ਗੱਲ ਹੋਵੇ ਉਥੇ ''ਸੂਰ ਫ਼ਲਸਫ਼ਾ'' ਕੰਮ ਨਹੀਂ ਕਰਦਾ। ਅੰਬੇਡਕਰ ਦੇ ਮੁਤਾਬਿਕ ਕਾਂਗਰਸ
ਇੱਕ ਹਿੰਦੂ ਸੰਗਠਨ ਹੈ ਜੋਕਿ ਹਿੰਦੂ ਬਹੁਗਿਣਤੀ ਦੀਆਂ ਭਾਵਨਾਵਾਂ ਦਾ ਹੀ ਤਰਜਮਾ ਕਰੇਗਾ। ਕਾਂਗਰਸ
ਤੇ ਹਿੰਦੂ ਸਭਾ ਵਿੱਚ ਸਿਰਫ ਇਹ ਫ਼ਰਕ ਹੈ ਕਿ ਇੱਕ ਨਿਮਰਤਾ ਵਾਲ਼ੀ ਸਿਆਸਤ ਕਰਦੀ ਹੈ ਤੇ ਦੂਜੀ ਅਪਣੀ
ਕਾਰਜਸ਼ੈਲੀ ਵਿੱਚ ਉਜੱਡ ਹੈ।
ਜੇ ਭਾਰਤ ਦੀ ਆਜਾਦੀ ਦੀ ਲੜਾਈ ਦੇ ਇਤਿਹਾਸ ਵੱਲ ਇੱਕ ਪੰਛੀ ਝਾਤ ਮਾਰੀਏ ਤਾਂ ਜਾਹਰ ਹੈ ਕਿ 1947
ਵਿੱਚ ਦੇਸ਼ ਦੀ ਵੰਡ ਭਾਵੇਂ ਤਹਿ ਹੋ ਗਈ ਸੀ ਪਰ ਨੈਸ਼ਨਲ ਕਾਂਗਰਸ ਵਲੋ ਕਰਿਪਸ ਮੀਸ਼ਨ ਦੀਆਂ ਸਿਫ਼ਾਰਸਾਂ
ਨੂੰ ਮੁੱਢ ਤੋਂ ਬਰਖਾਸਤ ਕਰਨਾ ਲੱਖਾਂ ਬੇਕਸੂਰ ਲੋਕਾਂ ਦੇ ਕਤਲ ਵੱਲ ਧਕਣਾ ਸੀ । ਪਾਕਿਸਤਾਨ ਦੀ
ਵਖਰੀ ਹੋਂਦ ਨੂੰ ਗਾਂਧੀ ਤੇ ਨਹਿਰੂ ਵਰਗੇ ਨੇਤਾਵਾਂ ਨੇ ਅੰਦਰਖਾਤੇ ਸਵੀਕਾਰ ਹੀ ਨਹੀਂ ਕੀਤਾ ਸਗੋਂ
ਇਸਦੇ ਬਣਨ ਲਈ ਹਰ ਤਰ੍ਹਾਂ ਦੇ ਹਾਲਾਤ ਵੀ ਪੈਦਾ ਕੀਤੇ ਸਨ। ਪਰ ਅਖਬਾਰਾਂ ਲਈ ਬਿਆਨ ਇਸਦੇ ਉਲਟ
ਸਨ।ਡਾ: ਅੰਬਡੇਕਰ ਦੀ ਕਿਤਾਬ ਪਾਕਿਸਤਾਨ ਔਰ ਪਾਰਟਿਸ਼ਨ ਆਫ ਇੰਡੀਆ 1940 ਵਿੱਚ ਛੱਪ ਗਈ ਸੀ। ਇਹ
ਕਾਂਗਰਸ ਤੇ ਹਿੰਦੂ ਮਹਾਂਸਭਾ ਦੀਆਂ ਮੁਸਲਮਾਨਾਂ ਪ੍ਰਤੀ ਘਨੋਣੀਆਂ ਚਾਲਾਂ ਦਾ ਪੜਦਾ ਫ਼ਾਸ ਕਰਦੀ ਹੈ।
ਇਹ ਸੱਚ ਹੈ ਕਿ ਜਿਨਾਹ ਅਣਵੰਡੇ ਭਾਰਤ ਦਾ ਸੱਚਾ ਦੇਸ਼ ਭੱਗਤ ਸੀ ਪਰ ਕਾਂਗਰਸ ਤੇ ਹਿੰਦੂ ਮਹਾਸਭਾ
ਦੀਆਂ ਨਫ਼ਰਤ ਭਰੀਆਂ ਤਕਰੀਰਾਂ ਨੇ ਉਸਨੂੰ 26 ਮਾਰਚ 1940 ਮੁਸਲਿਮ ਲੀਗ ਦੇ ਲਹੋਰ ਸੈਸ਼ਨ ਵਿੱਚ
ਮੁਸਲਮਾਨਾਂ ਲਈ ਵੱਖਰੀ ਸਟੇਟ ਲੈਣ ਲਈ ਮਜਬੂਰ ਕਰ ਦਿਤਾ ਸੀ। ਭਾਵੇ ਪਾਕਿਸਤਾਨ ਦਾ ਵਿਚਾਰ ਹਵਾ ਵਿੱਚ
ਪਹਿਲਾਂ ਤੋ ਹੀ ਸੀ ਪਰ ਡਾ: ਅੰਬੇਡਕਰ ਮੁਤਾਬਿਕ ਜਦੋਂ ਤੋਂ ਗਾਂਧੀ ਨੇ ਕਾਂਗਰਸ ਤੇ ਕਬਜਾ ਕੀਤਾ ਤਾਂ
ਉਸਨੇ ਸਭ ਤੋ ਵੱਧ ਪਾਕਿਸਤਾਨ ਦੇ ਵਿਚਾਰ ਨੂੰ ਹਰਮਨ ਪਿਆਰਾ ਬਣਾਇਆ। ਦੂਜਾ ਗਾਂਧੀ ਨੇ ਭਾਸ਼ਾ ਦੇ
ਅਧਾਰ ਤੇ ਰਾਜਾਂ ਨੂੰ ਵੰਡਣ ਦਾ ਪ੍ਰਸਤਾਵ ਰੱਖ ਦਿਤਾ । ਕਾਂਗਰਸ ਨੇ ਮਿੱਥੇ ਪ੍ਰੋਗਰਾਮ ਰਾਹੀਂ ਲੀਗ
ਨੂੰ ਵੰਡਣ ਦੀਆਂ ਸਕੀਮਾਂ ਬਣਾਈਆਂ । ਅੰਬੇਡਕਰ ਕਹਿੰਦਾ ਹੈ:
But, the two years and three months of the Congress
Government in the Hindu provinces have made them the bitterest enemies of the
Congress. The Deliverance Day celebration held on the 22nd December 1939 shows
the depth of their resentment.9
ਕਾਂਗਰਸ ਮੁਸਲਿਮ ਲੀਗ ਦੇ ਮੈਂਬਰਾਂ ਨੂੰ ਕੈਬਨਟ ਵਿੱਚ ਲੈਣ ਲਈ ਤਾਂ ਮੰਨ ਗਈ ਪਰ ਇਹ ਸ਼ਰਤ ਰੱਖ ਦਿਤੀ
ਕਿ ਪਹਿਲਾਂ ਉਹ ਲੀਗ ਤੋ ਅਸਤੀਫ਼ਾ ਦੇਣ ਤੇ ਕਾਂਗਰਸ ਦੇ ਮੈਂਬਰ ਬਣਨ।ਮੁਸਲਮਾਨਾਂ ਨੇ ਇਸਨੂੰ ਮੁੱਢ ਤੋ
ਰੱਦ ਕਰ ਦਿਤਾ।
8 Ambedkar, Writing and Speeches, Vol. 8, 47
9 Ibid, 42.
ਅੰਬੇਡਕਰ ਹੈਰਾਨੀ ਪ੍ਰਗਟ ਕਰਦਾ ਹੈ ਕਿ ਕਿਵੇਂ ਆਮ ਹਿੰਦੂ ਭਾਰਤ ਦੀ ਅਖੌਤੀ ਏਕਤਾ ਦੇ ਗੀਤ ਗਾਉਂਦਾ
ਹੋਇਆ ਥੱਕਦਾ ਨਹੀਂ। ਪਰ ਇਹ ਸਭ ਕੁੱਝ 762 ਸਾਲ, ਮੁਹਮਦ ਗਜ਼ਨਵੀ ਤੋਂ ਲੈਕੇ ਅਹਿਮਦ ਸ਼ਾਹ ਅਬਦਾਲੀ
ਤੱਕ ਦੇ ਉਤਰੀ ਭਾਰਤ ਦੇ ਇਤਿਹਾਸ ਨੂੰ ਮੂਲੋਂ ਹੀ ਭੁੱਲ ਜਾਂਦਾ ਹੈ। ਆਰਿਆਵਰਤ ਕਿਵੇਂ ਅਫ਼ਗਾਨੀਸਤਾਨ
ਤੇ ਆਪਣਾ ਹੱਕ ਜਮਾ ਸਕਦੇ ਹਨ ਜਦੋਂ ਕਿ ਇਸ ਖਿੱਤੇ ਵਿੱਚ ਇਸਲਾਮ ਦੀਆਂ ਜੜ੍ਹਾਂ ਡੁੰਘੀਆਂ ਂ ਹੋ
ਗਈਆਂ ਸਨ। ਉਤਰੀ ਭਾਰਤ ਸਦੀਆਂ ਤੋਂ ਭਾਰਤ ਨਾਲ਼ ਟੁੱਟਦਾ ਤੇ ਜੁੜਦਾ ਰਿਹਾ ਹੈ ਪਰ ਅੰਬੇਡਕਰ ਮੁਤਾਬਿਕ
ਇਹ ਪੱਕੇ ਤੌਰ ਤੇ ਟੁੱਟ ਜਾਣਾ ਸੀ ਜੇਕਰ ਸੰਨ 1738 ਵਿੱਚ ਸਿੱਖ ਨਾਦਰ ਸ਼ਾਹ ਦੇ ਹਮਲੇ ਨੂੰ ਠੱਲ ਨਾ
ਪਾਉਂਦੇ।
They were again detached by Nadirshah in 1738 and
the whole of Northern India wuold have been severed from India had it not been
for the check provided by the rise of the Sikhs. 10
ਨਾਦਿਰਸ਼ਾਹ ਦੇ ਹਮਲਿਆਂ ਦੀ ਗੱਲ ਕਰਦਾ ਹੋਇਆ ਅੰਬੇਡਕਰ ਖੁਲਾਸਾ ਕਰਦਾ ਹੈ ਕਿ ਜਿਵੇਂ ਮੰਦਿਰਾਂ ਨੂੰ
ਭੰਨਿਆ ਗਿਆ, ਜ਼ਾਇਦਾਦਾਂ ਨੂੰ ਲੁਟਿਆ ਗਈਆਂ, ਤਲਵਾਰ ਦੀ ਨੋਕ ਤੇ ਧਰਮ ਤਬਦੀਲੀ ਕੀਤੀ ਗਈ, ਔਰਤਾਂ ਤੇ
ਬੱਚਿਆਂ ਨੂੰ ਹਵਸ਼ ਦੇ ਸ਼ਿਕਾਰ ਬਣਾਇਆ ਗਿਆ, ਇਹਦੀ ਦਾਸਤਾਨ ਮੁਸਲਮਾਨ ਤੇ ਹਿੰਦੂਆਂ ਦੀ ਯਾਦ ਵਿਚੋਂ
ਗਾਇਬ ਹੋਣੀ ਸੁਭਾਵਿਕ ਸੀ ਕਿਉਂਕਿ ਇਹ ਮੁਸਲਮਾਨਾਂ ਲਈ ਕੋਈ ਬਹਾਦਰੀ ਵਾਲ਼ੀ ਗੱਲ ਨਹੀਂ ਸੀ ਤੇ
ਹਿੰਦੂਆਂ ਲਈ ਅਪਣੇ ਲੋਕਾਂ ਨੂੰ ਨਾ ਬਚਾ ਸਕਣਾ ਸ਼ਰਮਨਾਕ ਸੀ।
ਪਾਕਿਸਤਾਨ ਤੇ ਹਿੰਦੁਸਤਾਨ ਦੀ ਆਰੀਆਵਰਤ ਦੇ ਸਿਧਾਂਤ ਤੇ ਏਕਤਾ ਕਲਪਨਾਤਮਿਕ ਹੈ। ਇਥੇ ਵਰਨਣ ਯੋਗ ਹੈ
ਕਿ ਗਦਰ ਲਹਿਰ ਦਾ ਕਾਰਕੁੱਨ ਲਾਲਾ ਹਰਦਿਆਲ ਵੀ 1925 ਵਿੱਚ ਹਿੰਦੂ ਕੱਟੜਵਾਦੀ ਵਿਚਾਰਧਾਰਾ ਦਾ
ਧਾਰਨੀ ਬਣ ਗਿਆ ਸੀ। ''ਪਰਤਾਪ'' ਨਾਂਅ ਦੇ ਲਹੌਰ ਤੋਂ ਛਪਦੇ ਅੱਖਬਾਰ ਵਿੱਚ ੳਹਦੀ ਸਟੇਟਮੈਂਟ ਛੱਪੀ
ਸੀ ਜਿਹੜੀ ਕਿ ਉਸਦੀ ਰਾਜਨੀਤੀਕ ਸੋਚ ਦਾ ਚੰਗਾ ਨਮੂਨਾ ਪੇਸ਼ ਕਰਦੀ ਹੈ:
''ਮੈ ਐਲਾਨ ਕਰਦਾ ਹਾਂ ਕਿ ਹਿੰਦੁਸਤਾਨ ਤੇ ਪੰਜਾਬ ਦੇ ਹਿੰਦੂਆਂ ਦਾ ਭਵਿੱਖ ਤਿੰਨ ਥੱਮਾਂ ਤੇ ਰੁੱਕ
ਸਕਦਾ ਹੈ। (1) ਹਿੰਦੂ ਸੰਗਠਨ (2) ਹਿੰਦੂ ਰਾਜ (3) ਮੁਸਲਮਾਨਾਂ ਦੀ ਸ਼ੁੱਧੀ (4) ਅਫ਼ਗਾਨੀਸਤਾਨ ਤੇ
ਫ਼ਰੰਟੀਅਰ ਦੀ ਜਿੱਤ ਤੇ ਸ਼ੁੱਧੀ। ਜਿਨ੍ਹਾ ਚਿਰ ਤੱਕ ਹਿੰਦੂ ਰਾਸ਼ਟਰ ਇਹ ਚਾਰ ਨਿਸ਼ਾਨੇ ਹਾਸਲ ਨਹੀਂ ਕਰ
ਲੈਂਦਾ, ਸਾਡੇ ਬਚਿਆਂ, ਪੋਤੇ ਪੜਪੋਤਿਆਂ ਦੀ ਜਿੰਦਗੀ ਖਤਰੇ ਵਿੱਚ ਰਹੇਗੀ, ਤੇ ਹਿੰਦੂ ਰਾਸ਼ਟਰ ਦੀ
ਸੁਰੱਖਿਆ ਅਸੰਭਵ ਹੋਵੇਗੀ।ਹਿੰਦੂ ਨਸਲ ਦਾ ਸਿਰਫ਼ ਇਕੋ ਇਤਿਹਾਸ ਹੈ ਤੇ ਇਸਦੀਆਂ ਸਾਰੀਆਂ ਸੰਸਥਾਵਾਂ
ਸਮਰੂਪ ਹਨ।ਪਰ ਮੁਸਲਮਾਨ ਤੇ ਕਰਿਚੱਨ ਹਿੰਦੁਸਤਾਨ ਦੀਆਂ ਹਦਾਂ ਤੋ ਬਹੁਤ ਪਰੇ ਹਨ ਕਿਉਂਕਿ ਉਨ੍ਹਾਂ
ਦੇ ਧਰਮ ਓਪਰੇ ਹਨ ਤੇ ਉਹ ਪਰਸ਼ੀਅਨ, ਅਰਬ ਤੇ ਯੂਰੋਪੀਅਨ ਸੰਸਥਾਵਾਂ ਨੂੰ ਪਿਆਰ ਕਰਦੇ ਹਨ। ਜਿਵੇਂ
ਅੱਖ ਚੋਂ ਵਾਲ ਕਢੀਦਾ ਹੈ ਇਸੇ ਤਰ੍ਹਾਂ ਦੋਵਾਂ ਧਰਮਾਂ ਦੀ ਸੁੱਧੀ ਹੋਣੀ ਚਾਹੀਦੀ ਹੈ।ਅਫ਼ਗਾਨੀਸਤਾਨ
ਤੇ ਪਹਾੜੀ ਇਲਾਕੇ ਭਾਰਤ ਦਾ ਹਿੱਸਾ ਸਨ ਪਰ ਹੁਣ ਇਹ ਇਸਲਾਮ ਦੇ ਪ੍ਰਭਾਵ ਥੱਲੇ ਹਨ।ਜਿਸ ਤਰ੍ਹਾਂ
ਨੇਪਾਲ ਵਿੱਚ ਹਿੰਦੂ ਧਰਮ ਹੈ ਇਸੇ ਤਰ੍ਹਾਂ ਅਫ਼ਗਾਨੀਸਤਾਨ ਫ਼ਰੰਟੀਅਰ ਇਲਾਕਿਆਂ ਵਿੱਚ ਹਿੰਦੂ
ਸੰਸਥਾਵਾਂ ਚਾਹੀਦੀਆਂ ਹਨ; ਨਹੀਂ ਤਾਂ ਸਵਰਾਜ ਪ੍ਰਾਪਤ ਕਰਨ ਦਾ ਕੋਈ ਲਾਭ ਨਹੀਂ।ਪਹਾੜੀ ਕਬੀਲੇ ਸਦਾ
ਲੜਾਕੂ ਹਨ ਤੇ ਭੁੱਖ- ਗ੍ਰਸਤ।ਜੇ ਉਹ ਸਾਡੇ ਦੁਸ਼ਮਨ ਬਣ ਗਏ, ਤਾ ਨਾਦਿਰ ਸ਼ਾਹ ਤੇ ਜ਼ਾਮਨਸ਼ਾਹ ਵਾਲ਼ਾ
ਸਮਾਂ ਵਾਪਿਸ ਆ ਜਾਵੇਗਾ। ਹੁਣ ਅੰਗ੍ਰੇਜ ਅਫ਼ਸਰ ਫਰੰਟੀਅਰ ਦੀ ਸੁਰੱਖਿਆ ਕਰ ਰਹੇ ਹਨ, ਪਰ ਇਹ ਸਦਾ
ਨਹੀਂ ਰਹਿਣੇ। ਜੇ ਹਿੰਦੂਆਂ ਨੇ ਅਪਣੇ ਆਪ ਨੂੰ ਬਚਾਉਣਾ ਹੈ ਤਾਂ ਉਨ੍ਹਾ ਨੂੰ ਅਫ਼ਗਾਨੀਸਤਾਨ ਤੇ
ਫਰੰਟੀਅਰ ਨੂੰ ਜਰੂਰ ਜਿਤਣਾ ਚਾਹੀਦਾ ਹੈ ਤੇ ਸਾਰੇ ਕਬੀਲਿਆਂ ਦਾ ਧਰਮ ਪ੍ਰਵਰਤਨ ਕਰ ਦੇਣਾ ਚਾਹੀਦਾ
ਹੈ।''11
10 bid, 64.
11 Ibid, 129. I declare that the future of the Hindu race, of Hindustan and of
the Punjab, rests on these four pillars: (1) Hindu Sangathan (2) Hindu Raj (3)
Shuddhi of Moslems, and (4) Conquest and Shuddhi of Afganistan and the
Frontiers. So long as the Hindu nation does not accomplish these four things,
the safety of our children and great-grand children will be ever in danger, and
the safety of the Hindu race will be impossible. The Hindu race has but one
history, and its institutions are homogenous. But the Musalmans and Christians
are far removed from the confines of Hindustan, for their religions are alien
and they love Persians, Arab and European institutions. Thus, just as one
removes foreign matter from the eye, Shuddhi must be made of these two foreign
matter in the eye, Shuddhi must be made of these two religions. Afganistan and
the hilly regions of the frontier were formerly part of India, but present under
the domination of Islam. …Just as there is Hindu religion in Nepal, so there
must be Hindu institutions in Afganistan and the frontier territory; otherwise
it is useless win Swaraj. For mountain tribes are always warlike--
ਲਾਲਾ ਹਰਦਿਆਲ਼ ਸੋਹਨ ਸਿੰਘ ਭਕਨਾ ਵਰਗੇ ਦੇਸ਼ ਭਗਤਾਂ ਨਾਲ਼ ਰਹਿਣ ਦੇ ਬਾਵਜੂਦ ਵੀ ਅਜਿਹੇ ਕੱਟੜ ਵਿਚਾਰ
ਰੱਖਦਾ ਸੀ ਹੈਰਾਨ ਕਰਨ ਵਾਲ਼ੀ ਗੱਲ ਹੈ। ਗਦਰ ਲਹਿਰ ਵਿੱਚ ਸਿੱਖ, ਮੁਸਲਮਾਨ ਤੇ ਹਿੰਦੂ ਬਰਾਬਰ ਦੇ
ਮੈਂਬਰ ਸਨ। ਉਨ੍ਹਾਂ ਦਾ ਦੇਸ਼ ਨੂੰ ਆਜਾਦ ਕਰਵਾਉਣ ਦਾ ਨਿਸ਼ਾਨਾ ਦੇਸ਼ ਵਿੱਚ ਸਰਵਵਿਆਪੀ ਏਕਤਾ ਪੈਦਾ
ਕਰਨਾ ਸੀ। ਲਾਲਾ ਹਰਦਿਆਲ ਗਦਰ ਪਾਰਟੀ ਦਾ ਮਹੱਤਵਪੁਰਣ ਆਹੁਦੇਦਾਰ ਸੀ। ਉਹਦਾ ਗਦਰ ਲਹਿਰ ਨੂੰ ਛੱਡਕੇ
ਅਜਿਹੇ ਵਿਚਾਰਾਂ ਦਾ ਧਾਰਨੀ ਬਣਨਾ ਉਸਦੇ ਨਸਲੀ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਦੇ
ਵਿਚਾਰ ਹਿੰਦੂ ਮਹਾ ਸਭਾ ਦੇ ਪ੍ਰਧਾਨ ਵੀ ਡੀ ਸਵਾਰਕਰ ਦੇ ਵੀ ਹਨ। ਬੋਧੀ ,ਸਿੱਖ ਤੇ ਜੈਨੀਆਂ ਨੂੰ
ਹਿੰਦੂ ਧਰਮ ਦਾ ਹੀ ਇੱਕ ਹਿਸਾ ਮਨਣਾ ਆਦਿ ਸਵਾਰਕਰ ਦੇ ਮੁੱਖ ਵਿਚਾਰ ਸਨ। ਭਾਈ ਪਰਮਾਨੰਦ ਜਿਸਦਾ
ਸਬੰਧ ਵੀ ਅਮਰੀਕਾ ਦੀ ਧਰਤੀ ਤੋ ਚੱਲੀ ਗਦਰ ਲਹਿਰ ਨਾਲ਼ ਸੀ ਉਹ ਵੀ ਹਿੰਦੂ ਰਾਸ਼ਟਰ ਦੀ ਬਣਤਰ ਤੇ ਜ਼ੋਰ
ਦਿੰਦਾ ਹੈ।
ਕਾਂਗਰਸ ਭਾਵੇਂ ਰਸਮੀ ਤੌਰਤੇ ਹਿੰਦੂ ਗਰਮ ਖਿਆਲੀਆਂ ਦੇ ਵਿਚਾਰਾਂ ਦੀ ਪ੍ਰੋਡਤਾ ਨਹੀ ਸੀ ਕਰਦੀ ਪਰ
ਬਹੁਤ ਸਾਰੇ ਫ਼ੈਸਲੇ ਜੋ ਕਾਂਗਰਸ ਨੇ ਲਏ ਉਨ੍ਹਾਂ ਤੋ ਜਾਪਦਾ ਹੈ ਕਿ ਅਜਿਹੇ ਵਿਚਾਰਾਂ ਦਾ ਅਸਰ
ਘੱਟਗਿਣਤੀਆਂ ਬਾਰੇ ਨਿਤੀਆਂ ਤੇ ਪਇਆ। ਦੇਸ਼ ਦੀ ਆਜਾਦੀ ਤੋਂ ਬਾਅਦ ਨਿੱਤ ਫ਼ਿਰਕੂ ਝਗੜੇ ਜਿਸ ਵਿੱਚ
ਸਰਕਾਰੀ ਦਖ਼ਲਅੰਦਾਜ਼ੀ ਦੇ ਇਲਜ਼ਾਮ ਅਕਸਰ ਲਗਦੇ ਆ ਰਹੇ ਸਨ, ਦਰਸਾਉਂਦਾ ਹੈ ਕਿ ਭਾਰਤ ਲੋਕ ਰਾਜ ਫ਼ਿਰਕੂ
ਸਿਆਸਤ ਤੇ ਨਿਰਭਰ ਹੈ।
ਨਹਿਰੂ ਦੇ ਕਹਿਣ ਅਨੁਸਾਰ ਰਾਮ ਮੋਹਨ ਰੌਏ, ਸਵਾਮੀ ਦਯਾਨੰਦ, ਵਿਵੇਕਾ ਨੰਦ ਤੇ ਰਬਿੰਦਰ ਨਾਥ ਟੈਗੋਰ
ਭਾਵੇਂ ਅੰਗ੍ਰਜੀ ਸਾਹਿਤ ਦੇ ਅਸਰ ਥੱਲੇ ਸਨ ਪਰ ਉਨ੍ਹੇ ਦੇ ਮੰਨ ਵਿੱਚ ਪੁਰਾਤਨ ਭਾਰਤ ਦੇ
ਰਿਸ਼ੀਆਂ,ਨਾਇਕਾਂ ਤੇ ਉਨ੍ਹਾਂ ਦੀਆਂ ਲੋਕ ਕਥਾਵਾਂ ਨਾਲ਼ ਭਰੇ ਹੋਏ ਸਨ।12
ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਮ 1885 ਵਿੱਚ ਹੋਇਆ। ਇਤਿਹਾਸਕਾਰਾਂ ਨੇ ਅੱਜ ਤੱਕ ਇਹਦੇ ਪਿਛੇ ਛਿਪੇ
ਕਾਰਣਾ ਨੂੰ ਪੂਰੀ ਤਰ੍ਹਾਂ ਲੁਕੋਈ ਰਖਿਆ।ਬ੍ਰਿਟਿਸ਼ ਅਧਿਕਾਰੀਆਂ ਦੇ ਖੂਫ਼ੀਆ ਵਿਭਾਗ ਦੀਆਂ ਅਪਣੀਆਂ
ਮਜਬੂਰੀਆਂ ਸਨ ਤੇ ਭਾਰਤੀ ਨੇਤਾਵਾਂ ਦੇ ਲਈ ਇਹ ਉਨ੍ਹਾਂ ਦੇ ਦੇਸ਼ ਭੱਗਤ ਹੋਣ ਤੇ ਸਵਾਲਿਆ ਨਿਸ਼ਾਨ ਸਨ?
ਸਾਬਕਾ ਆਈ ਸੀ ਐੱਸ ਅੰਗ੍ਰੇਜ ਅਧਿਕਾਰੀ ਐਲਨ ਓ ਹਿਊਮ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦਾ ਨੀਂਹ ਪੱਥਰ
ਰੱਖਣ ਲਈ ਕਿਸਨੇ ਕਿਹਾ ਤੇ ਕਿਉਂ? ਕਰਿਸਚਨ ਮਿਸ਼ਨਰੀ ਸੀ ਐੱਫ ਐਂਡਰੂਜ਼ ਇਹਦਾ ਸਭ ਤੋ ਵੱਡਾ
ਪ੍ਰੋਪੇਗੈਂਡਿਸਟ ਸੀ। 1885 ਤੋਂ 1906 ਤੱਕ ਕਿਉਂ ਨੈਸ਼ਨਲ ਕਾਂਗਰਸ ਦਾ ਕੋਈ ਮੁਸਲਮਾਨ ਮੈਂਬਰ ਨਹੀਂ
ਬਣਾਇਆ ਗਿਆ? ਇਹ ਸਵਾਲ ਦੀ ਅੰਬੇਡਕਰ ਵੀ ਪੁਸ਼ਟੀ ਕਰਦਾ ਹੈ: ''ਮੁਸਲਮਾਨਾਂ ਨੇ ਕਾਂਗਰਸ ਵਿੱਚ ਸ਼ਾਮਲ
ਹੋਣ ਤੋ ਤੇ ਹਿੰਦੂਆਂ ਦੁਆਰਾ ਇਸ ਸੰਸਥਾ ਲਈ ਲੁਭਾਏ ਜਾਣੇ ਨੂੰ ਰੱਦ ਕਰ ਦਿਤਾ।1885-1906 ਤੱਕ
ਮੁਸਲਿਮ ਹਿੰਦੂ ਸਿਆਸਤ ਤੋਂ ਪਾਸੇ ਹੀ ਰਹੇ।13
ਨੈਸ਼ਨਲ ਕਾਂਗਰਸ ਦਾ ਗੁੱਪਤ ਕੀ ਏਜੈਂਡਾ ਸੀ? ਇਨ੍ਹਾ ਸਾਰੇ ਸਵਾਲਾਂ ਦਾ ਜਵਾਬ
The Journal of Military History
ਵਿੱਚ ਛਪੇ ਆਰਟੀਕਲ
Russians at the Gates of India? Planning the
Defence of Inda, 1885-1900 ਤੋਂ ਭਲੀ
ਪ੍ਰਕਾਰ ਹੁੰਦਾ ਹੈ। 46 ਸਫਿਆਂ ਦੇ ਇਸ ਲੇਖ ਵਿੱਚ
R.A. Johnson
ਨੇ ਮਿਲਟਰੀ ਆਰਕਾਈਵਜ਼ ਦੇ ਦਸਤਾਵੇਜ਼ਾ ਦੀ ਖੋਜ
ਤੋਂ ਬਾਅਦ ਲਿਖਿਆ ਹੈ।14 ਇਸਦੀ ਹੋਰ ਪੁਸ਼ਟੀ
Christy Campbell
ਦੀ ਕਿਤਾਬ The Maharajahs Box: En Axotic Tale of
Aspionage, Intrigue, and Illicit ove in the Days of the Raj
ਖੋਲ ਕੇ ਕਰਦੀ ਹੈ।15
ਸਭ ਤੋਂ ਪਹਿਲੇ ਤੇ ਆਰਟੀਕਲ ਦੀ ਗਲ ਕਰਦੇ ਹਾਂ। ਸਤੰਬਰ 11, 2001 ਤੋਂ ਬਾਅਦ ਅਮਰੀਕਾ ਦਾ
ਤਾਲਿਬਾਨਾਂ ਵਿਰੁੱਧ ਅਫ਼ਗਾਨੀਸਤਾਨ ਵਿੱਚ ਫ਼ੌਜ ਭੇਜਣ ਦੀ ਕਾਰਵਾਈ ਨੇ ਵਿਦਵਾਨਾਂ ਨੂੰ ਇਸ ਖਿੱਤੇ ਦੀ
ਵਿਸਤਰਤ ਖੋਜ ਕਰਨ ਲਈ ਪ੍ਰੇਰਿਆ।ਖੋਜ ਦੇ ਕਾਰਣ ਫ਼ੌਜੀਆਂ ਨੂੰ ਵੱਡੇ ਨਿਜੀ ਨੁਕਸਾਨ ਤੋਂ ਬਚਾਉਣਾ ਤੇ
ਤਾਲਿਬਾਨਾਂ ਨੂੰ ਕਾਬੂ ਕਰਨਾ ਹੈ।
ਇਸ ਇਲਾਕੇ ਦੇ ਪਿਛੋਕੜ ਵਿੱਚ ਜਾਂਦੇ ਹੋਏ ਜੌਹਨਸਨ ਦੇ ਹੱਥ ਮਿਲਟਰੀ ਦੇ ਉਹ ਦਸਤਾਵੇਜ਼ ਲਗ ਜਾਂਦੇ ਹਨ
ਜੋਕਿ 1885-1900 ਦੇ ਭਾਰਤ ਤੇ ਰੂਸ ਦੇ ਹਮਲੇ ਬਾਰੇ ਹਨ।ਰੂਸ ਪੰਜਦੇਹ ਨਾਂ ਦੇ ਇਲਾਕੇ ਵਿੱਚ 4000
ਅਫ਼ਗਾਨੀਆਂ ਨੂੰ ਹਰਾਕੇ ਪਹਿਲਾਂ ਹੀ ਅਪਣਾ ਦਬਦਬਾ ਬਣਾ ਚੁਕਾ ਸੀ।
---and hungry. If they become our enemies , the age
of Nadirshah and Zamanshah will begin anew. At present English officers are
protecting the frontiers; but it cannot always be. If Hindus want to protect
themselves, they must conquer Afghanstan and the frontiers and convert all the
mountain tribes”
12 Nehru, The Discovery of India, 261.
13 Ambedkar, Writing and Speeches, Vol. 8, 337. The Muslim refused to be lured
by the Hindus into joining the Congress. Between 1885 and 1906 the Muslims kept
out of this stream of Hindu politics.
14 Johnson, ''Russians at the Gates of India”? Planning the Defence of Inda,
1885-1900”
15 See Campbell, The Maharajahs Box: An Exotic Tale of Espionage, Intrigue, and
Illicit Love in the Days of the Raj.
ਖੂਫ਼ੀਆ ਰਿਪ੍ਰੋਟਾਂ ਦੇ ਮੁਤਾਬਿਕ ਵੱਡਾ ਹਮਲਾ ਬਾਕੀ ਸੀ ਜਿਸਦਾ ਨਿਸ਼ਾਨਾ ਬ੍ਰਿਟਿਸ਼ ਦੇ ਵਿਰੁੱਧ
ਅੰਦਰੂਨੀ ਵਿਦਰੋਹ ਖੜ੍ਹਾ ਕਰਕੇ ਹਮਲਾ ਕਰਨਾ ਸੀ। ਰੂਸ ਦੇ ਏਜੰਟ ਕੁਝ ਭਾਰਤੀਆਂ ਨਾਲ ਮਿਲ ਕੇ 1857
ਦੇ ਵਿਦਰੋਹ ਤੋਂ ਵੀ ਵੱਧ ਖਤਰਨਾਕ ਹਾਲਾਤ ਪੈਦਾ ਕਰਨ ਵਿੱਚ ਜੁਟੇ ਹੋਏ ਸਨ।ਬ੍ਰਿਟਿਸ਼ ਪ੍ਰਧਾਨ
ਮੰਤਰੀ, ਰੱਖਿਆ ਮੰਤਰੀ, ਕਮਾਂਡਰ ਇਨ ਚੀਫ਼ ਤੇ ਗਵਰਨਰ ਜਨਰਲ ਇਸ ਨਾਲ਼ ਨਜਿੱਠਣ ਲਈ ਨਿੱਜੀ ਤੌਰ ਤੇ
ਨਿਤੀਆਂ ਘੱੜਨ ਵਿੱਚ ਯੋਗਦਾਨ ਪਾ ਰਹੇ ਸਨ।ਇਨ੍ਹਾਂ ਦਾ ਮੁੱਖ ਮੰਤਵ ਸੀ ਕਿਵੇਂ ਰੂਸ ਨੂੰ ਭਾਰਤ ਵਿੱਚ
ਚੜ੍ਹਾਈ ਕਰਨੋਂ ਰੋਕਿਆ ਜਾਵੇ ਤੇ ਭਾਰਤੀ ਲੋਕਾਂ ਨੂੰ ਅਪਣੀ ਆਜਾਦੀ ਲਈ ਬਗਾਵਤ ਤੋਂ ਵਰਜਿਆ ਜਾਵੇ?
ਰੂਸ ਤੇ ਅਫ਼ਗਾਨੀਸਤਾਨ ਦੇ ਸੰਭਾਵਿਤ ਜੰਗ ਨੂੰ ਬ੍ਰਿਟਿਸ਼ ਨੀਤੀਵਾਨਾਂ ਨੇ 'ਗ੍ਰੇਟ ਗੇਮ' ਦਾ ਨਾਂਅ
ਦਿਤਾ।ਜੌਹਨਸਨ ਅਪਣੀ ਖੋਜ ਬਾਰੇ ਦਸਦਾ ਹੋਇਆ ਦਾਵਾ ਕਰਦਾ ਹੈ ਕਿ ਮੁਸ਼ਕਲ ਨਾਲ ਕਿਸੇ ਨੇ ਮਿਲਟਰੀ ਦੇ
ਦ੍ਰਿਸ਼ਟੀਕੋਣ ਤੋਂ ਇਸ ਖਤਰੇ ਨੂੰ ਦੇਖਿਆ ਹੋਵੇ।ਫ਼ੌਜ ਤਿੰਨ ਪਹਿਲੂਆਂ ਤੇ ਕੰਮ ਕਰ ਰਹੀ ਸੀ। (1)
ਯੋਜਨਾ (2) ਸਮੱਸਿਆ (3) ਹੱਲ
(Defence in Depth)।
ਸਮਸਿਆ ਇਹ ਸੀ ਕਿ ਜਿਉਂ ਹੀ ਰੂਸੀ ਸਿਪਾਹੀ ਅਫ਼ਗਾਨ ਵੱਲ ਆਉਣਗੇ ਤਾਂ ਪਠਾਣ ਰੂਸੀਆਂ ਨੂੰ ਅਪਣੇ
ਮੁਕਤੀਦਾਤਾ ਸਮਝਣਗੇ ਤੇ ਬ੍ਰਿਟਿਸ਼ ਵਿਰੁੱਧ ਲੜਾਈ ਕਰਨਗੇ।ਇਹ ਖਬਰ ਮਿਲਦੇ ਸਾਰ ਹੀ ਲੋਕ ਵਿਦਰੋਹ ਲਈ
ਖੜੇ ਹੋ ਜਾਣਗੇ ਤੇ ਭਾਰਤੀ ਫ਼ੌਜ ਦੇ ਸਿਪਾਹੀ ਕੁੱਝ ਦਿਨਾਂ ਵਿੱਚ ਅੰਗ੍ਰੇਜ ਅਫ਼ਸਰਾਂ ਨੂੰ ਮਾਰ
ਦੇਣਗੇ।ਰੂਸ ਦੇ ਏਜੰਟ ਲੋਕਾਂ ਨੂੰ ਭੜਕਾਉਣ ਦੀ ਕਾਰਵਾਈ ਸਫ਼ਲਤਾ ਨਾਲ ਕਰਦੇ ਰਹਿਣਗੇ। ਨੀਤੀਵਾਨਾਂ
ਨੂੰ ਇੰਜ ਲਗਦਾ ਸੀ ਕਿ ਰੂਸ ਦਾ ਹਮਲਾ ਤੇ ਭਾਰਤੀ ਵਿਦਰੋਹ ਦੋਵਾਂ ਨਾਲ ਨਜਿੱਠਣਾ ਅਸੰਭਵ ਹੋਵੇਗਾ।
ਆਰਮੀ ਦਾ ਸੰਤੁਲਨ ਵੀ ਇਸ ਸਮੱਸਿਆ ਨੂੰ ਨਜਿੱਠਣ ਲਈ ਲਾਹੇਬੰਦ ਨਹੀਂ ਸੀ। ਬਹੁਤੇ ਫ਼ੌਜੀ ਪੰਜਾਬੀ
ਸਿੱਖ ਸਨ।ਮਿਲਟਰੀ ਨੂੰ ਲਗਦਾ ਸੀ ਕਿ ਹੋਣ ਵਾਲ਼ੇ ਹਮਲੇ ਵਿੱਚ ਸਿੱਖ ਫ਼ੈਕਟਰ ਨੂੰ ਬ੍ਰਿਟਿਸ਼ ਤਾਕਤ ਦੇ
ਰੂਪ ਵਿੱਚ ਨਹੀਂ ਦੇਖਿਆ ਜਾ ਸਕਦਾ। ਬਹੁਤ ਹਫ਼ੜਾਦਫ਼ੜੀ ਵਿੱਚ ਡੋਗਰੇ, ਘੜਵਾਲੀ, ਗੋਰਖੇ, ਬਲੋਚੀ ਤੇ
ਪਠਾਨਾਂ ਦੀ ਭਰਤੀ ਕੀਤੀ ਗਈ। ਪਹਿਲਾਂ ਬ੍ਰਿਟਿਸ਼ ਫ਼ੌਜ ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ 25% ਸੀ ਤੇ
ਹੁੱਣ ਨਵੇ ਹਾਲਾਤਾਂ ਵਿੱਚ 50% ਹੋ ਗਈ।ਕਮਾਂਡਰ ਇਨ ਚੀਫ਼ ਇੰਡੀਆ ਤੇ ਕਮਾਂਡਰ ਇਨ ਚੀਫ਼ ਲੰਡਨ ਮਿਲਕੇ
ਇਸ ਇਲਾਕੇ ਵਿੱਚ ਰੇਲਵੇ ਲਾਈਨ, ਸੰਚਾਰ ਪ੍ਰਣਾਲੀ ਤੇ ਆਪਸੀ ਮੇਲ ਜੋਲ ਵਧਾਉਣ ਦੀਆਂ ਸਕੀਮਾਂ ਘੜਨ
ਲਗੇ।1885 ਵਿੱਚ 4000 ਅਫ਼ਗਾਨੀਆਂ ਦਾ ਰੂਸੀਆਂ ਦੇ ਹੱਥੋਂ ਹਾਰ ਜਾਣਾ ਇੱਕ ਬਹੁਤ ਵੱਡੇ ਪੱਧਰ ਦੀ
ਖਤਰੇ ਦੀ ਘੰਟੀ ਸੀ।
ਯੋਜਨਾ ਦੇ ਪੱਧਰ ਤੇ ਇਹ ਸੀ ਕਿ ਅਫ਼ਗਾਨੀਆਂ ਤੇ ਭਾਰਤੀਆਂ ਲਈ ਅਜਿਹੀਆਂ ਨੀਤੀਆਂ ਬਣਾਈਆਂ ਜਾਣ ਜਿਸ
ਨਾਲ਼ ਉਹ ਇਹ ਮਹਿਸੂਸ ਕਰਨ ਕਿ ਬ੍ਰਿਟਿਸ਼ ਤੇ ਉਨ੍ਹਾਂ ਦੀ ਭਲਾਈ ਲਈ ਆਏ ਹਨ ਤੇ ਜੇ ਰੂਸੀ ਆ ਗਏ ਤਾਂ
ਉਹ ਦਮਨਕਾਰੀ ਹੋਣਗੇ। ਰੂਸ ਦੇ ਖਤਰੇ ਦਾ ਸਾਹਮਣਾ ਕਰਨ ਲਈ ਦੋ ਤਰ੍ਹਾਂ ਦੀਆਂ ਨੀਤੀਆਂ ਦਾ ਫ਼ੈਸਲਾ
ਲਿਆ ਗਿਆ 'ਸਿੱਧੀ ਸੁਰੱਖਿਆ,
forward defence
ਤੇ ਬਦਲਵੀਆਂ ਚਾਲਾਂ ਦਾ ਮੰਚ,
alternative diversionary theatre
ਜਿਸਦੇ ਮਾਇਨੇ ਸਨ ਕਿ ਅੰਗ੍ਰੇਜ ਇਕੱਲੇ ਮਿਲਟਰੀ ਹਲ ਨੂੰ ਹੀ ਤਰਜੀਹ ਨਹੀ ਦੇਣਗੇ। 'ਬਦਲਵੀਆਂ ਚਾਲਾਂ
ਦਾ ਮੰਚ' ਵਿੱਧੀ ਰਾਹੀਂ ਭਾਰਤ ਦੀ ਧਾਰਮਿਕ, ਸਮਾਜਿਕ, ਰਾਜਨੀਤਕ ਤੇ ਭਾਵਨਾਤਮਕ ਜ਼ਿੰਦਗੀ ਵਿੱਚ
ਘੁੱਸਪੈਟ ਕਰਨਾ ਸੀ। ਇਸਦੇ ਨਾਲ਼ ਹੀ ਰੂਸ ਵਿੱਚ ਵੀ ਖੂਫ਼ੀਆ ਵਿਭਾਗ ਰਾਹੀ ਰੂਸ ਦੇ ਬਾਦਸ਼ਾਰਂ ਜ਼ਾਰ
ਅਲਗਜੈਂਡਰ ਨੂੰ ੳਹਦੇ ਘਰ ਵਿੱਚ ਹੀ ਨਾਕਾਮ ਬਣਾਉਣਾ ਸੀ। ਚਹੁੰ- ਪੱਖੀ ਯੋਜਨਾ ਲਈ ਵਿੱਤੀ ਸਾਧਨਾਂ
ਦੀ ਕੋਈ ਕਮੀ ਨਹੀਂ ਸੀ ਕਿਉਂਕਿ ਇੰਗਲੈਂਡ ਦੀ ਸਾਰੀ ਰਾਜਨੀਤੀ ਇਸ ਹਮਲੇ ਨੂੰ ਨਾਕਾਮ ਬਣਾਉਣ ਵਿੱਚ
ਲਗੀ ਹੋਈ ਸੀ।
ਰੂਸ ਦੇ ਸੰਭਾਵਿਤ ਹਮਲੇ ਨੇ ਬ੍ਰਿਟਿਸ਼ ਅਧਿਕਾਰੀਆਂ ਦਾ ਇੰਨਾਂ ਧਿਆਨ ਇਸ ਕਰਕੇ ਵੀ ਖਿਚਿਆ ਕਿ 1842
ਦੀ ਅਫ਼ਗਾਨੀਸਤਾਨ ਨਾਲ਼ ਜੰਗ ਵਿੱਚ ਬ੍ਰਿਟਿਸ਼ ਇੰਡੀਆ ਨੂੰ ਹਾਰ ਦਾ ਮੁੰਹ ਦੇਖਣਾ ਪਿਆ ਸੀ। ਇਸੇ ਤਰ੍ਹਾ
ਦਾ ਤਜ਼ਰਬਾ ਇਨ੍ਹਾਂ ਨੂੰ 1878-1880 ਵਿੱਚ ਹੋਇਆ ਜਦੋਂ ਅਫ਼ਗਾਨੀਸਤਾਨ ਨੂੰ ਜਿੱਤ ਤੇ ਲਿਆ ਪਰ ਬਹੁਤਾ
ਚਿਰ ਕਬਜੇ ਵਿੱਚ ਨਹੀਂ ਰੱਖ ਸਕੇ। ਕਾਰਣ ਇਹ ਸੀ ਕਿ ਜਿਹੜਾ ਰੈਜ਼ੀਡੈਂਟ ਉਥੇ ਲਾਇਆ ਸੀ ਅਫ਼ਗਾਨੀਆਂ ਨੇ
ਉਹਨੂੰ ਤੇ ਉਹਦੇ ਬੌਡੀਗਾਰਡ ਨੂੰ ਮਾਰ ਦਿਤਾ ਸੀ। ਅੰਗ੍ਰੇਜ ਬੁਰੀ ਤਰ੍ਹਾਂ ਹਿੱਲ ਗਏ ਸਨ। ਉਨ੍ਹਾਂ
ਨੂੰ ਆਸ ਸੀ ਕਿ ਅਫ਼ਗਾਨੀ ਉਹਨਾਂ ਦੇ ਵਫ਼ਾਦਾਰ ਬਣ ਜਾਣਗੇ। ਡਰੇ ਹੋਏ ਬ੍ਰਿਟਿਸ਼ ਨੇ ਅਬਦੁਰ ਰਹਿਮਾਨ
ਨੂੰ ਰਾਜ ਗੱਦੀ ਤੇ ਬਿਠਾ ਦਿਤਾ ਤੇ ਉਸ ਤੋਂ ਵਾਅਦਾ ਲਿਆ ਕਿ ਉਹ ਬ੍ਰਿਟਿਸ਼ ਦਾ ਔਖੇ ਵੇਲੇ ਸਾਥ
ਦੇਵੇ। ਪਰ ਅਬਦੁਰ ਰਹਿਮਾਨ ਅਪਣੇ ਲੋਕਾ ਪ੍ਰਤੀ ਜਿਆਦਾ ਵਫ਼ਾਦਾਰ ਸੀ ਜਿਸ ਕਰਕੇ ਅੰਗ੍ਰੇਜਾਂ ਨੂੰ
ਪੂਰਾ ਭਰੋਸਾ ਨਹੀਂ ਸੀ ਕਿ ਰੂਸ ਦੇ ਹਮਲੇ ਦੀ ਹਾਲਤ ਵਿੱਚ ਉਹ ਕੀ ਕਰੇਗਾ? ਜਿਹੜੀ ਯੋਜਨਾ ਬ੍ਰਿਟਿਸ਼
ਇੰਡੀਆ ਨੇ ਬਣਾਈ ਉਹਦੇ ਰਾਹੀਂ ਕਈ ਗੁਟਾਂ ਨਾਲ ਸੰਬਧ ਜੋੜਨਾ ਸੀ ਜਿਹੜੇ ਕਿ ਭਾਰਤੀ ਫ਼ੌਜ, ਔਫਿਸਰ
ਕੌਰਪਸ ਅਤੇ ਕੁੱਝ ਸਿਆਸੀ ਪਾਰਟੀਆਂ ਨਾਲ ਵਾਸਤਾ ਰੱਖਦੇ ਸਨ।
The plan became the badges of afffiliation to
certain rings in the British and Indian Ermy Officer Corps and even to political
parties. 16
ਬ੍ਰਿਟਿਸ਼ ਰਾਜ ਆਪਣੇ ਨੀਤੀਵਾਨਾਂ ਤੇ ਮਾਣ ਕਰਦਾ ਸੀ ਜਿਨ੍ਹਾਂ ਨੇ ਇਸ ਖਤਰੇ ਨੂੰ ਬੜੀ ਹੁਸ਼ਿਆਰੀ ਨਾਲ਼
ਟਾਲ਼ਿਆ । ਇਸ ਸ਼ਾਨਦਾਰ ਸੂਚੀ ਵਿੱਚ ਜੈਨਰਲ ਫਰੈਡਰਿਕ ਸਲ੍ਹੇ ਰੌਬਰਟਸ
(Gen. Fredrick Sleigh Roberts)
ਜੋ ਕਿ ਇੰਡੀਆ ਦੀਆਂ ਫ਼ੌਜਾਂ ਦਾ ਕਮਾਂਡਰ-ਇਨ ਚੀਫ਼ ਸੀ, ਦਾ ਨਾਂਅ ਸਦਾ ਯਾਦ ਕੀਤਾ ਜਾਵੇਗਾ। ਅਸਲ
ਵਿੱਚ ਅੱਜ ਦੀ ਤਰੀਕ ਵਿੱਚ ਜਿਹੜੇ ਵਿਦਵਾਨ ਇਸ ਪਿਛੋਕੜ ਨੂੰ ਫੋਲ ਰਹੇ ਹਨ ਉਹ ਚਾਹੁੰਦੇ ਹਨ ਕਿ
ਅਮਰੀਕਾ ਦੀ ਅਫ਼ਗਾਨੀਸਤਾਨ ਵਿੱਚ ਫ਼ੌਜ ਨੂੰ ਕੋਈ ਠੋਸ ਰਾਹਤ ਮਿਲ ਜਾਵੇ। ਰੂਸ ਅੱਜ ਵੀ 1885 ਵਾਂਗ
ਅਮਰੀਕਾ ਦੀਆਂ ਨੀਤੀਆਂ ਨਾਲ਼ ਸਹਿਮਤ ਨਹੀਂ ਹੈ ਅਤੇ ਉਹ ਪੁਟਿਨ ਫ਼ੈਕਟਰ ਨੂੰ ਤਰਜੀਹ ਦੇ ਰਿਹਾ। ਇਸ
ਤਰ੍ਹਾਂ ਰੂਸ ਉਸ ਖਿੱਤੇ ਵਿੱਚ ਖੋਇਆ ਹੋਇਆ ਪ੍ਰਭਾਵ ਵਾਪਿਸ ਹਾਸਲ ਕਰਨ ਦੀ ਤਾਕ ਵਿੱਚ ਹੈ।ਅਮਰੀਕਾ
ਅਤੇ ਬ੍ਰਿਟੇਨ ਨੂੰ ਇੰਜ ਲਗ ਰਿਹਾ ਹੈ ਜਿਵੇਂ ਕਿ ਉਹ ਅਫ਼ਗਾਨੀਸਤਾਨ ਵਿੱਚ ਅਪਣਾ ਦਬਦਬਾ ਬਣਾਉਣ ਵਿੱਚ
ਪੂਰੀ ਤਰ੍ਹਾ ਕਾਮਯਾਬ ਨਹੀਂ ਹਨ।
ਜੌਹਨਸਨ ਅਪਣੇ ਆਰਟੀਕਲ ਵਿੱਚ ਰੌਬਰਟਸ ਨੂੰ ਸਭ ਤੋਂ ਵੱਧ ਮਾਣਤਾ ਦਿੰਦਾ ਹੈ ਜਿਸਨੇ ਕਿ ਰੂਸ ਦੇ
ਵੱਧਦੇ ਖੱਤਰੇ ਨੂੰ ਯੋਜਨਾਬੱਧ ਤਰੀਕੇ ਨਾਲ ਟਾਲਿਆ। ਉਹ ਸਾਰੀ ਸਮਸਿਆ ਦੇ ਹੱਲ ਲਈ ਇੱਕ 'ਸਾਂਈਟਿਫ਼ਿਕ
ਫਰੰਟੀਅਰ' ਨਾਂ ਦੀ ਸਕੀਮ ਘੜਦਾ ਹੈ। ਇਸ ਵਿਧੀ ਰਾਹੀਂ ਜਿਥੇ ਉਹ ਮਿਲਟਰੀ ਇੰਟੈਲੀਜੈਂਸ ਨੂੰ ਬਿਹਤਰ
ਬਣਾਉਣ ਦਾ ਮੁਤਾਲਬਾ ਕਰਦਾ ਹੈ ਉਥੇ ਡਿਪਲੋਮੈਟਿਕ ਕੋਸ਼ਸਾਂ ਨੂੰ ਵੀ ਤਰਜੀਹ ਦਿੰਦਾ ਹੈ। ਉਸਦੀ ਸਕੀਮ
ਕਈ ਅਧਿਕਾਰੀਆਂ ਦੀ ਰੋਜੀ ਰੋਟੀ ਦਾ ਸਾਧਨ ਬਣੀ।
ਰੌਬਰਟਸ ਦੇ ਮੁੱਖ ਵਿਰੋਧੀ ਹੈਨਰੀ ਬਰੈਕਨਬੈਰੀ ਜੋ ਕਿ ਮਿਲਟਰੀ ਖੂਫ਼ੀਆ ਵਿਭਾਗ ਦਾ ਮੁੱਖੀ ਸੀ ਤੇ
ਜੈਨ ਵੋਲਸਲੇ ਦਾ ਵਿਚਾਰ ਸੀ ਕਿ ਰੂਸ ਦੇ ਨਾਲ਼ ਡਿਪਲੋਮੈਟਿਕ ਪਹਿਲੂਆਂ ਤੇ ਵੀ ਵੱਧ ਤੋਂ ਵੱਧ ਜ਼ੋਰ
ਲਾਇਆ ਜਾਵੇ। ਐਡਰੂਅ ਪੋਰਟਰ 1885-1899 ਦੇ ਮੁਤਾਬਿਕ ਦੋਵੇਂ ਤਰ੍ਹਾਂ ਦੀਆਂ ਰਾਵਾਂ ਨੂੰ ਉਸ ਸਮੇ
ਦੇ ਪ੍ਰਧਾਨ ਮੰਤਰੀ ਜਿਨ੍ਹਾਂ ਵਿੱਚ ਲੋਰਡ ਸੈਲਸਵਰੀ ਤੇ ਵਿਲੀਅਮ ਗਲੈਡਸਟੋਨ ਦੇ ਨਾਂ ਮੁੱਖ ਹਨ
ਪ੍ਰਵਾਨਗੀ ਦਿੰਦੇ ਰਹੇ।
ਇਹ ਉਹ ਸਮਾਂ ਸੀ ਜਦੋਂ ਮਹਾਰਾਜਾ ਦਲੀਪ ਸਿੰਘ ਅਪਣੀ ਦੁਖਾਂ ਭਰੀ ਜ਼ਿੰਦਗੀ ਦੇ ਉਸ ਮੋੜ ਤੇ ਪਹੁੰਚ
ਗਿਆ ਸੀ ਜਿਥੋਂ ਉਸਨੂੰ ਪਿਛੇ ਮੁੜਨਾ ਅਸੰਭਵ ਜਾਪਦਾ ਸੀ। 1883 ਵਿੱਚ ਦਲੀਪ ਸਿੰਘ ਦੀ ਨਰਾਜ਼ਗੀ ਇਸ
ਹੱਦ ਤੱਕ ਪਹੁੰਚ ਗਈ ਕਿ ਉਸਨੇ ਖੁਲ੍ਹ ਕੇ ਬ੍ਰਿਟਿਸ਼ ਸਾਮਰਾਜ ਵਿਰੁੱਧ ਵਿਦਰੋਹ ਖੜ੍ਹਾ ਕਰਨ ਦਾ
ਪ੍ਰੋਗਰਾਮ ਬਣਾ ਲਿਆ। 1846 ਦੀ ਭੈਰੋਵਾਲ ਟਰੀਟੀ ਰਾਹੀਂ ਉਹ ਆਪਣੇ ਹਕਾਂ ਦਾ ਵਾਸਤਾ ਦੇਣ ਲੱਗ ਪਿਆ
ਸੀ। ਬਚਪਨ ਵਿੱਚ ਉਸਨੂੰ ਛੱਲ ਕਪਟ ਨਾਲ ਕਰਿਸਚਨ ਬਣਾਉਣਾ ਤੇ ਪੰਜਾਬ ਦੇ ਲੋਕਾਂ ਨਾਲ਼ ਮੂਲ ਤੋਂ ਹੀ
ਤੋੜ ਲੈਣ ਦੀਆਂ ਕਾਰਵਾਈਆਂ ਉਹਦੇ ਮੰਨ ਵਿਚੋਂ ਗਾਇਬ ਨਹੀਂ ਹੋਈਆਂ ਸਨ। ਉਸਨੂੰ ਭਾਵੇਂ 17000 ਏਕੜ
ਜਗ੍ਹਾ ਵਿੱਚ ਮਹਿਲ ਵਰਗੀ ਸਹੂਲਤ
(Elvedan Hall)
ਦੇ ਦਿਤੀ ਗਈ ਸੀ ਪਰ ਉਹਦੇ ਜ਼ਖਮ ਇੰਨ੍ਹੇ ਡੁੰਘੇ
ਸਨ ਕਿ ਉਹਦਾ ਗੋਰੀ ਮੇਮ ਨਾਲ ਵਿਆਹ ਤੇ 6 ਬੱਚੇ ਹੋਣ ਤੋਂ ਬਾਅਦ ਵੀ ਰੋਸ ਜ਼ਾਰੀ ਰਿਹਾ। ਇੰਗਲੈਂਡ ਦੀ
ਮਹਾਰਾਣੀ ਵਿਕਟੋਰੀਆ ਦਾ ਸਭ ਤੋਂ ਵਧੀਆ ਦੋਸਤ ਹੋਣ ਦਾ ਰੁਤਬਾ ਵੀ ਉਹਨੂੰ ਵਿਦਰੋਹੀ ਹੋਣ ਤੋਂ ਰੋਕ
ਨਹੀ ਸਕਿਆ।ਉਹਦੀ ਮਾਂ ਰਾਣੀ ਜਿੰਦਾਂ ਦੇ ਦੁਖਾਂ ਦੀ ਕਹਾਣੀ ਨੇ ਉਸਨੂੰ ਝੰਜੋੜ ਦਿਤਾ ਸੀ।ਉਹਨੂੰ ਸਮਝ
ਆ ਗਈ ਸੀ ਕਿ ੳਹਦੇ ਚਾਲ ਚਲਣ ਤੇ ਉਂਗਲੀ ਉਠਾਉਣ ਵਾਲ਼ੇ ਡੋਗਰੇ ਇੱਕ ਵੱਡੀ ਸਾਜ਼ਸ਼ ਥਲੇ ਕੰਮ ਕਰ ਰਹੇ
ਸਨ।
ਉਹਨੂੰ ਯਾਦ ਸੀ ਕਿ ਉਹਦੀ ਮਾਂ ਰਾਣੀ ਜਿੰਦਾਂ ਇੰਗਲੈਡ ਦੇ ਵਿੱਚ ਸ਼ਕੀ ਹਾਲਤਾਂ ਵਿੱਚ ਮਰ ਗਈ ਸੀ
।ਉਹਦੀ ਅੱਖਾਂ ਦੀ ਲੌਅ ਗਾਇਬ ਹੋ ਗਈ ਸੀ। 13 ਸਾਲਾਂ ਦੇ ਵਿਛੋੜੇ ਤੋਂ ਬਾਅਦ ਅਪਣੇ ਇਕਲੋਤੇ ਪੁੱਤ
ਨੂੰ ਮਿਲ ਕੇ ਉਹ ਚੀਕ ਉੱਠੀ ਸੀ ਕਿ ਉਸਨੂੰ ਰਾਜ ਭਾਗ ਦੇ ਖੁੱਸਣ ਦਾ ਇੰਨਾਂ ਦੁੱਖ ਨਹੀਂ ਹੋਇਆ
ਜਿਨ੍ਹਾਂ ਦਲੀਪ ਸਿੰਘ ਦੇ ਅਪਣੇ ਧਰਮ ਨੂੰ ਤਲਾਂਜਲੀ ਦੇਣ ਦਾ ਹੋਇਆ ਸੀ।ਰਾਣੀ ਜਿੰਦਾਂ ਨੇ ਉਹਨੂੰ
ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਯਾਦ ਦਿਵਾਈ ਤਾਂ ਉਹਦੀ ਜ਼ਮੀਰ ਉਹਨੂੰ ਨੋਚਣ ਲਗ ਪਈ ਸੀ।
ਪਰ ਨਾਂ ਤੇ ਰਾਣੀ ਜਿੰਦਾਂ ਕੁੱਝ ਕਰਨ ਦੇ ਯੋਗ ਸੀ ਤਾਂ ਨਾਂ ਹੀ ਮਹਾਰਾਜਾ ਦਲੀਪ ਸਿੰਘ।ਆਪਣੀ ਮਾਂ
ਦੀਆਂ ਅੱਸਥੀਆਂ ਨੂੰ ਜਦੋਂ ਉਹ ਬ੍ਰਿਟਿਸ਼ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਇੰਡੀਆ ਪਾਕੇ ਵਾਪਿਸ ਆਇਆ
ਤਾਂ ਮਹਾਂਰਾਣੀ ਵਿਕਟੋਰੀਆ ਤੇ ਮਿਸਜ਼ ਲੋਗਿਨ ਨੇ ਮਾਂ ਦਾ ਬਦਲ ਬਣਨ ਦੀ ਕੋਸ਼ਸ ਕੀਤੀ। ਉਸਦਾ ਵਿਆਹ
ਅਮਰੀਕਨ ਮਿਸ਼ਨ ਚੋਂ ਬਾਂਬਾਂ ਨਾ ਦੀ ਮੁਟਿਆਰ ਨਾਲ਼ ਕਰ ਦਿਤਾ ਗਿਆ।ਤਿੰਨ ਸੋਹਣੇ ਮੁੰਡੇ ਤੇ ਤਿਨ
ਕੁੜੀਆਂ ਪੈਦਾ ਹੋਈਆਂ ਪਰ ਉਹਦੇ ਜਖ਼ਮ ਨਹੀਂ ਭਰੇ।
16 Johnson, ''Russians at the Gates of India?
Planning the Defence of Inda, 1885-1900 698
ਆਖਿਰਕਾਰ ਜੁਲਾਈ 1883 ਵਿੱਚ ਉਹਨੇ ਅਪਣੇ ਪ੍ਰਵਾਰ ਸਮੇਤ ਇੰਡੀਆ ਜਾਣ ਦਾ ਐਲਾਨ ਕਰ ਦਿਤਾ।ਬ੍ਰਿਟਿਸ਼
ਸਰਕਾਰ ਪੂਰੀ ਤਰਾਂ ਹਿੱਲ ਗਈ। ਵਾਈਸਰਾਏ ਲਾਰਡ ਰਿਪਨ ਨੇ ਫੈਸਲਾ ਕਰ ਲਿਆ ਕਿ ਮੁਸਿਬਤ ਨੂੰ ਮੁੱਢ
ਤੋਂ ਹੀ ਰੋਕਿਆ ਜਾਵੇ। ਉਹਨੂੰ ਪਤਾ ਸੀ ਕਿ ਸਿੱਖ ਰਾਜ ਸਮੇਂ ਦੇ ਪੰਜਾਬ ਦੇ ਕੁੱਝ ਲੋਕ ਅਜ੍ਹੇ ਵੀ
ਜਿਉਂਦੇ ਹਨ। ਉਨ੍ਹਾਂ ਵਿੱਚ ਇੱਕ ਵੱਡਾ ਹਿਸਾ ਉਹ ਮੁਸਲਮਾਨਾਂ ਦਾ ਵੀ ਸੀ ਜੋ ਮਹਾਰਾਜਾ ਰਣਜੀਤ ਸਿੰਘ
ਦੇ ਉਪਾਸ਼ਕ ਸਨ। ਦਲੀਪ ਸਿੰਘ ਦਾ ਪੰਜਾਬ ਵਿੱਚ ਪਹੁੰਚਣਾ ਇੱਕ 1857 ਦੇ ਵਿਦਰੋਹ ਤੋਂ ਵੀ ਵੱਧ
ਖਤਰਨਾਕ ਸੀ।
ਉਹਨੂੰ ਸਵੇਜ਼ ਕਨਾਲ ਏਡਨ ਨਾਂ ਦੀ ਥਾਂ ਤੇ ਘੇਰਾ ਪਾ ਲਿਆ ਗਿਆ ਸੀ ਤੇ ਭਾਰਤ ਵਿੱਚ ਜਾਣੋਂ ਰੋਕ ਲਿਆ
ਗਿਆ ਸੀ। ਬ੍ਰਿਟਿਸ਼ ਸਰਕਾਰ ਦੀ ਇਸ ਕਾਰਵਾਈ ਨੇ ਉਸਨੂੰ ਬੇਅੰਤ ਭੜਕਾ ਦਿਤਾ ਸੀ। ਉਸਨੇ ਮੁੜ ਸਿੱਖ
ਬਣਨ ਦਾ ਫ਼ੈਸਲਾ ਕਰ ਲਿਆ।25 ਮਈ 1886 ਨੂੰ ਮਹਾਰਾਣੀ ਵਿਕਟੋਰਿਆ ਦਾ ਜਨਮ ਦਿਨ ਸੀ।ਰਾਣੀ ਨੇ ਭਾਰਤ
ਦੇ ਵਾਇਸਰੌਏ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਮਹਾਰਾਜਾ ਦਲੀਪ ਸਿੰਘ ਨੂੰ ਅਪਣੇ ਧਰਮ ਵਿੱਚ ਵਾਪਿਸ
ਜਾਣੋਂ ਰੋਕ ਲਵੇਗੀ।ਪਰ ਦੁਨੀਆਂ ਦੇ ਸਭ ਤੋ ਵੱਡੇ ਰਾਜ ਦੀ ਤਾਕਤ ਇੱਥੇ ਅਸੱਫ਼ਲ ਹੋ ਗਈ ਸੀ। ਖੰਡੇ ਦੀ
ਪਾਹੁਲ ਦਾ ਅਮ੍ਰਿਤ ਛੱਕ ਕੇ ਉਹ ਅਪਣੇ ਆਪ ਨੂੰ ਬ੍ਰਿਟਿਸ਼ ਭੈਅ ਤੋਂ ਮੁਕਤ ਮਹਿਸੂਸ ਕਰਨ ਲਗ ਪਿਆ
ਸੀ।ਉਹ ਆਜਾਦ ਸੀ।ਉਹਨੂੰ ਪਤਾ ਸੀ ਕਿ ਉਸਦਾ ਵਿਦਰੋਹ ਉਸ ਦੀ ਮੌਤ ਦਾ ਕਾਰਣ ਬਣੇਗਾ। ਜਸੂਸਾਂ ਦਾ ਕੰਮ
ਬਹੁਤ ਹੀ ਸੌਖਾ ਸੀ ਜਿਸ ਤੋਂ ਇੰਜ ਜਾਪਦਾ ਹੈ ਕਿ ਉਹਦਾ ਮਕਸਦ ਸਿਰਫ਼ ਜਰਨੈਲਾਂ ਵਾਂਗ ਲੜਾਈ ਦੇ
ਮੈਦਾਨ ਵਿੱਚ ਸ਼ਹੀਦ ਹੋਣ ਦਾ ਸੀ। ਕਰਿਸਟੀ ਕੈਂਪਬੈੱਲ ਦੇ ਮੁਤਾਬਿਕ ਮਹਾਰਾਜਾ ਸਿਰਫ਼ ਅਪਣੀ ਸ਼ਹੀਦੀ
ਚਾਹੁੰਦਾ ਸੀ। 17
ਉਸਨੇ ਤਿੰਨ ਐਲਾਨ ਕੀਤੇ ਜਿਨ੍ਹਾ ਰਾਹੀਂ ਉਹ ਸਿਰਫ਼ ਪੰਜਾਬ ਵਾਪਿਸ ਲੈਣ ਲਈ ਨਹੀਂ ਸਗੋਂ ਸਾਰੇ ਭਾਰਤ
ਵਿਚੋਂ ਬ੍ਰਿਟਿਸ਼ ਹੁਕਮਰਾਨਾਂ ਨੂੰ ਭਜਾਉਣਾ ਸੀ। ਖਾਲਸਾ ਸਜਣ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੇ
ਤਿੰਨ ਫ਼ਰਮਾਨ ਜ਼ਾਰੀ ਕੀਤੇ।
ਪਹਿਲਾ ਫ਼ਰਮਾਨ 15 ਜੁਲਾਈ 1886 ਦਾ ਹੈ ਜਿਸ ਰਾਹੀਂ ਪੰਜਾਬ ਨੂੰ ਧੋਖੇ ਨਾਲ ਬ੍ਰਿਟਿਸ਼ ਰਾਜ ਦਾ ਹਿਸਾ
ਬਣਾਇਆ ਗਿਆ ਸੀ। ਦੂਜਾ ਫ਼ਰਮਾਨ ਭਾਰਤ ਦੇ ਰਾਜੇ ਮਹਾਰਾਜਿਆਂ ਤੇ ਆਮ ਲੋਕਾ ਨੂੰ ਸੀ :
''ਸਰਵਵਿਆਪੀ ਰੱਬ ਦੀ ਕ੍ਰਿਪਾ, ਜੋ ਬ੍ਰਹਿਮੰਡ ਦਾ ਰਚਨਵਾਲਾ ਹੈ ਤੇ ਬਹੁਤ ਦਯਾ ਤੇ ਰਹਿਮ ਵਾਲ਼ਾ ਹੈ,
ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰ ਸਦਕਾ, ਮੇਰੇ ਰਾਜਕੁਮਾਰ ਪਤਵੰਤੇ ਭਰਾਵੋ ਤੇ
ਹਿੰਦੁਸਤਾਨ ਦੇ ਲੋਕੋ ਮੈਂ ਬੇਈਮਾਨ, ਜਾਲਮ ਤੇ ਵਿਦੇਸ਼ੀ ਬ੍ਰਿਟਿਸ਼ ਸਰਕਾਰ ਦੇ ਅਹਿਸਾਨ ਨਾਲੋਂ, ਆਪਣੇ
ਦੇਸ਼ ਵਾਸੀਆਂ ਤੋਂ ਭੀਖ ਮੰਗਣ ਨੂੰ ਪਹਿਲ ਦੇਵਾਂਗਾ। ਮੈਨੂੰ ਪਤਾ ਹੈ ਕਿ ਸਰਕਾਰ ਤੁਹਾਨੂੰ ਕਾਲੇ
ਪਾਣੀ ਭੇਜਣ ਲਈ ਧਮਕਾਵੇਗੀ ਪਰ ਜੇ ਤੁਸੀਂ ਸਾਰੇ ਇਕੱਠੇ ਹੋ ਜਾਓ ਤਾ ਇਹ ਬੋਦੀ ਸਰਕਾਰ ਤੁਹਾਡਾ ਕੁਝ
ਨਹੀਂ ਵਿਗਾੜ ਸਕਦੀ। ਤੁਸੀਂ ਆਪ ਹੀ ਦੇਖੋ ਜਿਸ ਰਾਜ ਵਿੱਚ ਸੁਰਜ ਨਾ ਛਿਪਣ ਦੀ ਸੇਖੀ ਮਾਰੀ ਜਾਂਦੀ
ਹੈ ਉਹ ਕਿਵੇਂ ਇੱਕ ਸਾਧਾਰਣ ਸਿੱਖ ਦੇ ਹਿੰਦੁਸਤਾਨ ਨੂੰ ਵਾਪਿਸ ਜਾਣ ਦੇ ਫ਼ੈਸਲੇ ਤੋ ਕੰਬ ਉੱਠੀ ਹੈ
ਜਿਹਦੇ ਕੋਲ਼ ਇੱਕ ਸਿਪਾਹੀ ਤੱਕ ਨਹੀ ਹੈ ਤੇ ਤੁਹਾਡੇ ਕੋਲ਼ ਤੇ ਕਿੰਨੇ ਹਨ ?''18
ਤੀਜਾ ਫ਼ਰਮਾਨ ਜਨਵਰੀ 1 1987 ਨੂੰ ਜਾਰੀ ਕੀਤਾ। ਇਸ ਫ਼ੁਰਮਾਨ ਵਿੱਚ ਭਾਰਤ ਦੇ ਲੋਕਾਂ ਨੂੰ ਹਰ ਪਖੋਂ
ਅਪੀਲ ਕੀਤੀ ਗਈ ਹੈ, ਪਰ ਖੂਫ਼ੀਆ ਵਿਭਾਗ ਨੇ ਇਹ ਵੀ ਰੋਕ ਲਿਆ ਸੀ।
''ਦੇਸ਼ਵਾਸੀਓ, ਬਹਾਦਰ ਬਣੋ! ਬਹਾਦਰ ਬਣੋ! ਬਹਾਦਰ ਬਣੋ!
ਅਸੀਂ ਤੁਹਾਡੇ ਖੁਨ ਤੇ ਮਾਸ ਦੇ ਟੁੱਕੜੇ ਦਸਦੇ ਹਾਂ ਕਿ ਤੁਸੀਂ ਬੁੱਝੇ ਹੋਏ ਦਿਲ ਤੇ ਝੁਕੇ ਹੋਏ ਸਿਰ
ਚੁਕੋ ਤੁਹਾਡੀ ਮੁਕਤੀ ਨੇੜੇ ਹੈ ਰੱਬ ਦੀ ਮਿਹਰ ਸਦਕਾ ਭਾਰਤ ਫ਼ਿਰ ਆਜਾਦ ਤਾਕਤਵਰ ਦੇਸ਼ ਬਣੇਗਾ ਤੇ
ਤੁਸੀਂ ਆਜਾਦੀ ਤੇ ਅਪਣੀ ਸਰਕਾਰ ਦਾ ਨਿੱਘ ਮਾਣੋਗੇ।
17 Campbell, The Maharajahs Box: An Exotic Tale of
Espionage, Intrigue, and Illicit Love in the Days of the Raj, 24.
18 Ibid., 146.
ਹਾਂ, ਪਿਆਰੇ ਦੇਸ਼ ਵਾਸਿਓ, ਸਾਡੇ ਸਾਂਝੇ ਦੁਖਾਂ ਤੇ ਜੁਲਮਾਂ ਦਾ ਬਦਲਾ ਲੈਣ ਲਈ ਰੱਬ ਦਾ ਇਨਸਾਫ਼ ਆ
ਰਿਹਾ ਹੈ ਜੋ ਕਿ ਤੁਹਾਡੇ ਕਮੀਣੇ ਹੁਕਮਰਾਨਾਂ ਨੂੰ ਪੈਰਾਂ ਥੱਲੇ ਕੁਚਲ ਦੇਵੇਗਾ। ਤੁਸੀ ਹੋਂਸਲਾ ਤੇ
ਸਹਿਨਸ਼ੀਲਤਾ ਰਖੋ ਤੇ ਮੈਨੂੰ ਥੋੜਾ ਜਿਹਾ ਹੋਰ ਸਮਾਂ ਦਿਓ ਤਾਕਿ ਆਜਾਦੀ ਦਾ ਕੰਮ ਪ੍ਰਭਾਵਸ਼ਾਲੀ ਤਰੀਕੇ
ਨਾਲ ਕਰ ਸਕੀਏ।
ਇਸ ਕਰਕੇ ਤੁਸੀਂ ਮੇਰੇ ਸ਼ਬਦਾ ਤੇ
ਵਿਸ਼ਵਾਸ ਕਰੋ ਕਿ ਤੁਸੀਂ ਅਪਣੇ ਰਾਜ ਦੇ ਸਿੰਘਾਸਨ ਤੇ ਬੈਠੋਗੇ ਤੇ ਸਹੀ ਮੌਕਾ ਆਉਣ ਵਾਲਾ ਹੈ।
ਮੇਰੇ ਦੋਸਤੋ ਜੇ ਤੁਸੀ ਅਜ੍ਹੇਂ ਬੁਜ਼ਦਿਲੀ ਤੇ ਡਰਾਕਲ ਹੋਣ ਦਾ ਕਲੰਕ ਨਹੀਂ ਲਵਾਇਆ, ਤੇ ਜੇ ਤੁਸੀਂ
ਅਜ੍ਹੇ ਅਪਣੇ ਜਾਲਮ ਹੁਕਮਰਾਨਾਂ ਦੇ ਹੱਥਾਂ ਵਿੱਚ ਕੱਠਪੁਤਲੀ ਨਹੀਂ ਬਣੇ, ਤਾਂ ਉਠੋ ਤੇ ਮੇਰੇ ਨਾਲ਼
ਆਜਾਦੀ ਸੰਘਰਸ਼ ਸਾਂਝਾ ਕਰੋ ਤੇ ਮੇਰੇ ਨਾਲ਼ ਭਾਰਤ ਮਾਤਾ ਦੀ ਸ਼ਾਨ ਬਣਾਉਣ ਵਿੱਚ ਹਿਸਾ ਪਾਓ।ਤੁਸੀਂ ਇਹ
ਨਾ ਸਮਝ ਲੈਣਾ ਕਿ ਮੈਂ ਤੁਹਾਡੇ ਤੋਂ ਕੋਈ ਪੈਸਾ ਜਾਂ ਜਾਇਦਾਦ ਮੰਗ ਰਿਹਾ ਹਾ ਮੇਰਾ ਮਤਲਬ ਤੇ ਸਾਡੇ
ਦੇਸ਼ ਪ੍ਰਤੀ ਫ਼ਰਜ ਹਨ ਤੇ ਉਸ ਕੰਮ ਨੂੰ ਪੂਰਾ ਕਰਨਾ ਲਈ ਉਠੋ।ਤੁਸੀਂ ਦੇਖੋ ਮੈਂ ਕਿਨਾਂ ਕਮਜੋਰ ਸੀ ਤੇ
ਰੱਬ ਦੀ ਮਿਹਰ ਨਾਲ਼ ਮੈ ਹੁਣ ਤਾਕਤਵਰ ਮਹਿਸੂਸ ਕਰ ਰਿਹਾ ਹਾਂ।''
ਤੀਜੇ ਫ਼ਰਮਾਨ ਦਾ ਕੁੱਝ ਹਿਸਾ
ਸਿਰਫ਼ ਖਾਲਸੇ ਨੂੰ ਸਮਰਪਿਤ ਹੈ।
''ਖਾਲਸਾ ਜੀ, ਤੁਸੀ ਅਪਣੀ ਬਹਾਦਰੀ ਸਦਕਾ 1857 ਵਿੱਚ ਬ੍ਰਿਟਿਸ਼ ਇੰਡੀਆ ਨੂੰ ਬਚਾਇਆ ਸੀ ਕਿਉਂਕਿ ਉਸ
ਸਮੇ ਅਸੀਂ ਉਹਨਾਂ ਦੇ ਬਫ਼ਾਦਾਰ ਸੀ ਨਾਲ਼ੇ ਮੇਰੀ ਗੈਰਹਾਜਰੀ ਵਿੱਚ ਸਤਿਗੁਰੂ ਨੇ ਸਿੱਖਾਂ ਨੂੰ ਕੋਈ
ਨੇਤਾ ਨਹੀਂ ਦਿਤਾ ਸੀ ਜੋ ਤੁਹਾਨੂੰ ਦਸ ਸਕਦਾ ਕਿ ਤੁਹਾਨੂੰ ਉਨ੍ਹਾਂ ਹਾਲਾਤਾਂ ਵਿੱਚ ਕੀ ਕਰਨਾ
ਚਾਹੀਦਾ ਸੀ, ਪਰ ਹੁੱਣ ਮੈਂ ਤੁਹਾਨੂੰ ਹੁਕਮ ਕਰਦਾ ਹਾਂ ਕਿ ਮੇਰੇ ਪੰਜਾਬ ਵਿੱਚ ਆਉਣ ਲਈ ਤਿਆਰੀ ਕਰ
ਲਓ। ਸਾਡੇ ਦੁਸ਼ਮਨ ਤੇ ਦੇਸ਼ ਧਰੋਹੀ ਲੋਕਾਂ ਨੂੰ ਅਸੀਂ ਬੁਰੀ ਤਰ੍ਹਾਂ ਤਬਾਹ ਕਰ ਦਿਆਂਗੇ। ਵਾਹਿਗੁਰੂ
ਜੀ ਦੀ ਫਤਿਹ !'' 19
ਮਹਾਰਾਜਾ ਦਲੀਪ ਸਿੰਘ ਦੇ ਤਿਨੇ ਫ਼ਰਮਾਨ ਭਾਰਤ ਦੇ ਰਾਜਿਆਂ, ਰਾਜਕੁਮਾਰਾਂ ਤੇ ਭਾਰਤੀਆਂ ਨੂੰ ਵੰਗਾਰ
ਸੀ ਕਿ ਉਹ ਬੁਜਦਿਲੀ ਤੇ ਡਰਾਕਲ ਮਾਨਸਿਕਤਾ ਤੋਂ ਬਾਹਰ ਆਕੇ ਵਿਦੇਸ਼ੀਆਂ ਨੂੰ ਚਲਦਾ ਕਰਨ।ਅਜਿਹੀ ਅਪੀਲ
ਤੋ ਅੰਗ੍ਰੇਜ ਭਲੀ ਤਰ੍ਹਾਂ ਜਾਣੂ ਸਨ ਕਿ ਲੋਕਾਂ ਦੀ ਏਕਤਾ ਅੱਗੇ ਉਹ ਇੱਕ ਘੰਟੇ ਤੋ ਂਵੱਧ ਨਹੀਂ ਟਿਕ
ਸਕਣਗੇ।ਇਹੋ ਕਾਰਣ ਸੀ ਕਿ ਪ੍ਰਧਾਨ ਮੰਤਰੀ ਗਲੈਡਸਟੋਨ ਤੇ ਲਾਰਡ ਸੈਲਸਬਰੀ ਦੇ ਕਾਲ ਦਾ ਸਮਾਂ ਰੂਸ ਦੇ
ਹਮਲੇ ਦੀਆਂ ਤਿਆਰੀਆਂ ਤੇ ਮਹਾਰਾਜਾ ਦਲੀਪ ਸਿੰਘ ਦਾ ਫ਼ੌਜੀ ਕਮਾਂਡਰ ਬਣਨ ਦੀ ਰੂਸ ਨੂੰ ਪੇਸ਼ਕਸ਼ ਤੇ
ਏਜੰਟਾਂ ਰਾਹੀਂ ਗਦਰ ਦੀ ਤਿਆਰੀ ਆਦਿ ਦੇ ਮਸਲਿਆਂ ਨਾਲ਼ ਰੁਝਿਆ ਰਿਹਾ।
ਇਸ ਕੰਮ ਲਈ ਦਲੀਪ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੀ ਯੋਜਨਾ ਬਣਾਈ ਜਿਸ ਵਿੱਚ ਰੂਸ ਤੇ ਫਰਾਂਸ ਨਾਲ਼
ਗੱਲ ਬਾਤ ਕਰਕੇ ਅਫ਼ਗਾਨੀਸਤਾਨ ਦੇ ਰਾਹ ਰਾਹੀਂ ਹਮਲਾ ਬੋਲਣਾ ਸੀ।ਜਿਥੇ ਉਸਨੇ ਦੇਸ਼ ਵਾਸੀਆਂ ਨੂੰ
ਗੋਰਿਆਂ ਵਿਰੁੱਧ ਹਥਿਆਰ ਚੁੱਕਣ ਲਈ ਪ੍ਰੇਰਿਤ ਕੀਤਾ, ਉਥੇ ਉਨ੍ਹੇ ਆਇਰਿਸ਼ ਬਾਗੀਆਂ ਦਾ ਸਮਰਥਨ ਲੈਣ
ਦੀ ਕੋਸ਼ਸ਼ ਕੀਤੀ।ਦਲੀਪ ਸਿੰਘ ਜਿਸ ਸ਼ਿਦਤ ਨਾਲ ਵੱਖ ਵੱਖ ਪਹਿਲੂਆਂ ਨੂੰ ਅੱਗੇ ਲੈਕੇ ਆ ਰਿਹਾ ਸੀ ਉਸਨੇ
ਬ੍ਰਿਟਿਸ਼ ਸਾਮਰਾਜ ਦੀ ਨੀਂਦ ਖਰਾਬ ਕਰ ਦਿਤੀ ਸੀ। ਇੱਥੇ ਇਹ ਗੱਲ ਵਿਚਾਰਨ ਯੋਗ ਹੈ ਕਿ ਮਹਾਰਾਜਾ
ਦਲੀਪ ਸਿੰਘ ਛੋਟੀ ਉਮਰ ਤੋਂ ਅੰਗ੍ਰੇਜਾਂ ਦੇ ਰਿਆਸਤੀ ਦਬਦਬੇ ਥਲੇ ਆ ਗਿਆ ਸੀ।ਉਹਦੇ ਨਾਲ਼ ਸੱਚੇ
ਦਿਲੋਂ ਕੋਈ ਵੀ ਨਹੀਂ ਸੀ ਇਥੋਂ ਤੱਕ ਕਿ ਉਹਦੇ ਅਪਣੇ ਬੱਚੇ ਵੀ ਸਰਕਾਰ ਨੇ ੳਹਦੇ ਉਲਟ ਕੀਤੇ ਹੋਏ
ਸਨ।ਦੁਨਿਆ ਤੇ ਰਾਜ ਕਰਨ ਵਾਲੀ ਸਭ ਤੋ ਵੱਡੀ ਤਾਕਤ ਨਾਲ ਟੱਕਰ ਲੈਣੀ ਸੰਭਵ ਨਹੀਂ ਸੀ।
ਬ੍ਰਿਟਿਸ਼ ਸਰਕਾਰ ਨੇ ਜਿੰਨਾਂ ਧਨ ਦੌਲਤ ਦਲੀਪ ਸਿੰਘ ਦੀ ਧਮਕੀ ਦਾ ਸਾਹਮਣਾ ਕਰਨ ਲਈ ਲਾਇਆ ਉਹ ਅਪਣੇ
ਆਪ ਵਿੱਚ ਹੀ ਇਤਿਹਾਸ ਵਿੱਚ ਇੱਕ ਮਿਸਾਲ ਹੈ। ਪਰ ਇਸਦੇ ਨਾਲ਼ ਭਾਰਤੀ ਰਾਸ਼ਟਰੀ ਲਹਿਰ ਕਿਵੇਂ
ਪ੍ਰਭਾਵਿਤ ਹੋਈ ਉਸਦਾ ਲੇਖਾ ਜੋਖਾ ਨਿਰਪੱਖ ਅਧਿਅਨ ਰਾਹੀ ਮੁੱਢ ਤੋਂ ਕਰਨ ਦੀ ਜਰੂਰਤ ਹੈ। ਦਲੀਪ
ਸਿੰਘ ਨੂੰ ਰੋਕਣ ਲਈ ਉਸਨੂੰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਬਹਿਸ ਦਾ ਭਰੋਸਾ ਦਿਵਾਇਆ ਗਿਆ।
19 Ibid., 175.
ਵਾਟਸਨ ਨਾਂ ਦੇ ਬੰਦੇ ਨੇ ਕਿਹਾ ਕਿ ਐੱਮ ਪੀ
ਰੌਬਰਟ ਹੈਨਬਰੀ ਨੇ ਅਜਿਹਾ ਵਾਅਦਾ ਕੀਤਾ ਸੀ। ਉਹਦੇ ਜਵਾਬ ਵਿੱਚ ਦਲੀਪ ਸਿੰਘ ਕਹਿੰਦਾ ਹੈ:
''ਨਹੀਂ। ਵਾਟਸਨ ਮੈ ਬ੍ਰਿਟਿਸ਼ ਸਰਕਾਰ ਨਾਲ਼ ਆਪਣਾ ਨਾਤਾ ਸਦਾ ਲਈ ਤੋੜ ਲਿਆ ਹੈ।ਮੈਂ ਅਪਣੇ
ਪਿਤਾਪੁਰਖੀ ਰੱਬ ਦੀ ਮਿਹਰ ਨਾਲ਼, ਇੱਕ ਵਾਰੀ ਜਾਲਮ, ਅਨੈਤਿੱਕ ਤੇ ਭ੍ਰਿਸ਼ਟ ਭਾਰਤ ਦੇ ਰਾਜਪ੍ਰਬੰਧ
ਨੂੰ ਉਲਟਾ ਦੇਵਾਂਗਾ।
ਰੂਸ ਮੈਨੂੰ 10000 ਆਦਮੀ ਦੇ
ਦੇਵੇ ਤਾਂ ਬ੍ਰਿਟਿਸ਼ ਭਜਾ ਦਿਤੇ ਜਾਣਗੇ। ਮੇਰੇ ਬ੍ਰਿਟਿਸ਼ ਆਰਮੀ ਵਿੱਚ 45000 ਪੰਜਾਬੀ ਫ਼ੌਜੀ ਹਨ ਜੋ
ਮੈਨੂੰ ਦੇਖ ਕੇ ਅੰਗ੍ਰੇਜਾਂ ਦਾ ਵਿਰੋਧ ਕਰਨਗੇ। ਆਮ ਲੋਕ ਬਗਾਵਤ ਕਰ ਦੇਣਗੇ।''20
ਜਿਸ ਤਰਾਂ ਉਪਰ ਦਸਿਆ ਗਿਆ ਹੈ ਕਿ ਰੂਸ ਦਾ ਭਾਰਤ ਹਮਲਾ ਕੋਈ ਮਨਘੜਤ ਖਿਆਲ ਨਹੀਂ ਸੀ ਸਗੋਂ ਰੂਸ ਦਾ
ਬ੍ਰਿਟਿਸ਼ ਇੰਡੀਆਂ ਦੀਆਂ ਹਦਾਂ ਤੇ ਨਿੱਤ ਚਕਰ ਲਾਉਣਾ ਇੱਕ ਫਰੰਗੀਆਂ ਲਈ ਖਤਰੇ ਦੀ ਘੰਟੀ ਸੀ। ਦਲੀਪ
ਸਿੰਘ ਜਦੋਂ ਬਾਗੀ ਹੋ ਗਿਆ ਸੀ ਤੇ ਉਸਨੇ ਮਹਾਰਾਣੀ ਵਿਕਟੋਰੀਆ ਨੂੰ ਸਾਫ਼ ਸ਼ਬਦਾ ਵਿੱਚ ਦਸ ਦਿਤਾ ਕਿ
ਉਹ ਅੰਗ੍ਰੇਜਾਂ ਨੂੰ ਭਾਰਤ ਵਿਚੋਂ ਕਢਣ ਲਈ ਹਰ ਤਰਾਂ ਦੇ ਹੱਥਕੰਡੇ ਵਰਤੇਗਾ।ਬ੍ਰਿਟਿਸ਼ ਨੀਤੀਵਾਨ ਸਭ
ਤੋਂ ਵੱਧ ਇਸ ਗਲ ਤੋਂ ਖਫ਼ਾ ਸਨ ਕਿ ਸਿੱਖ ਤੇ ਹਿੰਦੂ ਫ਼ੌਜਾਂ ਮਹਾਰਾਜਾ ਦਲੀਪ ਸਿੰਘ ਨੂੰ ਅਫ਼ਗਾਨ
ਬੌਰਡਰ ਤੇ ਦੇਖ ਕੇ ਭੜਕ ਜਾਣਗੀਆਂ ਤੇ ਵਿਦਰੋਹ ਨੂੰ ਜਨਮ ਦੇਣਗੀਆਂ । ਅਜਿਹਾ ਪ੍ਰਤੀਕਰਮ ਮੁਸਲਮਾਨ
ਸਿਪਾਹੀਆਂ ਤੋ ਵੀ ਡਰ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਬਹੁਗਿਣਤੀ ਮੁਸਲਮਾਨ ਸਨ।
ਸ਼ਾਹ ਮੁਹਮੰਦ ਦਾ ਕਿਸਾ ਪੰਜਾਬ ਦੇ ਲੋਕਾਂ ਵਿੱਚ ਬਹੁਤ ਹਰਮਨ ਪਿਆਰਾ ਸੀ ਜਿਸ ਵਿੱਚ ਸਿੱਖਾਂ ਤੇ
ਮੁਸਲਮਾਨਾਂ ਨੂੰ ਮਿਲਕੇ ਫਰੰਗੀਆਂ ਨੂੰ ਭਜਾਉਣ ਦਾ ਜ਼ਜਬਾ ਹਾਜਰ ਸੀ। ਜੂਲਾਈ 1883-1885 ਦੇ ਸਮੇਂ
ਵਿੱਚ ਵੱਡੇ ਪੱਧਰ ਦੀਆਂ ਯੋਜਨਾਵਾਂ ਬਣੀਆਂ। ਅਚਾਨਕ ਹੀ ਬ੍ਰਿਟਿਸ਼ ਸਰਕਾਰ ਭਾਰਤੀ ਲੋਕਾਂ ਨੂੰ ਅਪਣੇ
ਕਲਾਵੇ ਵਿੱਚ ਲੈਣ ਲਈ ਸਕੀਮਾਂ ਘੜਨ ਲਗ ਪਈ।ਵੱਡੇ ਯੂਨਵਰਸਿਟੀਆਂ ਦੇ ਵਿਦਵਾਨ ਜਿਨ੍ਹਾਂ ਨੇ ਭਾਰਤ
ਸੰਸਕ੍ਰਿਤੀ ਦੀ ਡੁੰਘਾਈ ਵਿੱਚ ਖੋਜ ਕੀਤੀ ਸੀ ਉਨ੍ਹਾਂ ਦੇ ਵਿਚਾਰ ਲਏ। ਸਵਾਲ ਇਹ ਸਨ ਕਿ ਪਿਛਲੇ
2000 ਸਾਲਾਂ ਤੋਂ ਉਹ ਕਿਹੜੀਆਂ ਸਚਾਈਆਂ ਸਨ ਜਿਹੜੀਆਂ ਕਿ ਬਹੁਗਿਣਤੀ ਲੋਕਾਂ ਨੂੰ ਕਾਬੂ ਕਰਨ ਲਈ
ਵਰਤੀਆਂ ਗਈਆਂ ਸਨ। ਇਹ ਸਭ ਕੁੱਝ ਦਾ ਵਿਸ਼ਲੇਸ਼ਣ ਕਰਦੇ ਹੋਏ ਵੇਦਾਂ ਦੇ ਗਿਆਨ ਨੂੰ ਤੇ ਆਰੀਆ ਸਭਿਅਤਾ
ਦੇ ਸਾਂਝੇ ਗੁਣਾ ਨੂੰ ਪ੍ਰਚਾਰਨ ਦਾ ਫ਼ੈਸਲਾ ਲਿਆ ਗਿਆ।
ਸਾਲ 1885 ਵਿੱਚ ਨਾਮਧਾਰੀ ਨੇਤਾ ਰਾਮ ਸਿੰਘ ਦੀ ਬ੍ਰਿਟਿਸ਼ ਸਰਕਾਰ ਦੀ ਹਿਰਾਸਤ ਵਿੱਚ ਮੌਤ ਹੋ ਗਈ
ਸੀ। ਨਾਮਧਾਰੀਆਂ ਦਾ ਵਿਚਾਰ ਸੀ ਕਿ ਉਨ੍ਹਾਂ ਦੀ ਆਤਮਾ ਮਰੀ ਨਹੀਂ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ
ਬ੍ਰਿਟਿਸ਼ ਹੁਕਮਰਾਨਾਂ ਦੀ ਨੀਂਦ ਹਰਾਮ ਕਰੇਗੀ।ਇਸੇ ਮੌਕੇ ਦਲੀਪ ਸਿੰਘ ਦਾ ਇੰਗਲੈਂਡ ਨੂੰ ਧਮਕਾਉਣਾ
ਵੜੇ ਗੌਰ ਨਾਲ਼ ਦੇਖਿਆ ਜਾ ਰਿਹਾ ਸੀ। ਨਾਮਧਾਰੀ ਗੁਰੂ ਨੇ 1863 ਵਿੱਚ ਨਮਕ ਦਾ ਬਾਈਕਾਟ ਕੀਤਾ ਸੀ ।
ਸਰਕਾਰੀ ਅਦਾਰਿਆਂ ਦੇ ਬਾਈਕਾਟ ਵਰਗੀਆਂ ਤਕਰੀਰਾਂ ਨੇ ਹੁਕਮਰਾਨਾਂ ਨੂੰ ਵੱਡੀ ਚਿੰਤਾ ਵਿੱਚ ਪਾ ਦਿਤਾ
ਸੀ।ਨਾਮਧਾਰੀ ਸਿੱਖਾਂ ਦੀ ਗ੍ਰਿਫ਼ਤਾਰੀਆਂ ਕਰਕੇ 68 ਨੂੰ ਤੋਪਾਂ ਅੱਗੇ ਖੜ੍ਹਾਕੇ ਉਡਾ ਦਿਤਾ
ਸੀ।ਨਾਮਧਾਰੀ ਏਜੰਟਾਂ ਨੇ ਰੂਸ ਤੱਕ ਪਹੁੰਚ ਕਰ ਲਈ ਸੀ। ਸਾਖੀਆਂ ਦੀ ਭਵਿੱਖਬਾਣੀ ਵੀ ਲੋਕਾਂ ਨੂੰ
ਗਦਰ ਵਾਲ਼ੇ ਪਾਸੇ ਤੋਰਨ ਲਈ ਵਰਤੀ ਜਾ ਰਹੀ ਸੀ।ਖੂਫ਼ੀਆ ਰਿਪ੍ਰੋਟਾਂ ਮੁਤਾਬਿਕ ਨਾਮਧਾਰੀ ਸੈਂਟ੍ਰਲ
ਏਸ਼ੀਆ ਵਿੱਚ ਨਵੇਂ ਜੋੜ ਤੋੜ ਦੀ ਤਿਆਰੀ ਵਿੱਚ ਲਗੇ ਹੋਏ ਸਨ।ਲੋਕਾਂ ਦੇ ਮਨਾਂ ਵਿੱਚ ਇਨ੍ਹਾਂ
ਘਟਨਾਵਾਂ ਦੀ ਯਾਦ ਤਾਜਾ ਸੀ।ਇਹ ਸੱਚ ਹੈ ਕਿ ਦਲੀਪ ਸਿੰਘ ਦੇ 1857 ਦੇ ਨਿਜੀ ਵਿਚਾਰਾਂ ਬਾਰੇ ਵੀ
ਡਾ: ਲੋਗਿਨ ਤੇ ਮਹਾਰਾਣੀ ਵਿਕਟੋਰੀਆ ਪ੍ਰੇਸ਼ਾਨ ਹੋ ਗਏ ਸਨ। ਦਲੀਪ ਸਿੰਘ ਨੇ 1857 ਦੇ ਗਦਰ ਵਿੱਚ
ਅੰਗ੍ਰੇਜ ਲੋਕਾਂ ਦੀ ਮੌਤ ਬਾਰੇ ਕੋਈ ਅਫ਼ਸੋਸ ਨਹੀ ਜਿਤਾਇਆ ਸੀ। ਇਨ੍ਹਾਂ ਸਭ ਗਲਾਂ ਨੂੰ ਧਿਆਨ ਵਿੱਚ
ਰਖਦੇ ਹੀ ਬ੍ਰਿਟਿਸ਼ ਸਰਕਾਰ ਨੇ ਰੂਸ ਦਾ ਮੁਕਾਬਲਾ ਕਰਨ ਲਈ 'ਸਾਂਇਟਿਫਕ ਫਰੰਟੀਅਰ'' ਦੀ ਨੀਤੀ ਘੜੀ
ਸੀ।
ਦਲੀਪ ਸਿੰਘ ਫ਼ੈਕਟਰ ਤੇ ਰੂਸ ਦਾ ਭਾਰਤ ਤੇ ਹਮਲਾ ਇੰਨੇ ਅਹਿਮ ਮਸਲੇ ਸਨ ਕਿ ਬ੍ਰਿਟਿਸ਼ ਸਰਕਾਰ ਦੇ ਸਭ
ਤੋਂ ਉਪਰਲੇ ਤੋਂ ਥੱਲੇ ਤੱਕ ਦੇ ਅਧਿਕਾਰੀ ਇਕੋ ਸਮਸਿਆ ਨੂੰ ਨਜਿੱਠਣ ਵਿੱਚ ਵਿਅਸਤ ਸਨ।ਕਰਿਸਟੀ
ਕੈਂਪਬੈੱਲ ਕਹਿੰਦਾ ਹੈ ਕਿ 1878 ਦੇ ਪੰਜਾਬ ਵਿੱਚ ਅੰਗ੍ਰੇਜਾਂ ਵਿਰੁੱਧ ਬਗਾਵਤ ਲੋਕਾ ਦੇ ਮਨਾਂ
ਵਿੱਚ ਗੂੰਜ ਰਹੀ ਸੀ।ਮਹਾਰਾਜਾ ਦਲੀਪ ਸਿੰਘ ਦਾ ਪੰਜਾਬ ਤੇ ਸਾਇਆ ਵੀ ਅੰਗ੍ਰੇਜ ਸਰਕਾਰ ਨੂੰ ਅਸ਼ਾਂਤ
ਕਰ ਦਿੰਦਾ ਸੀ।21
1884 ਤੱਕ ਵਾਈਸਰੌਏ ਲੌਰਡ ਰਿਪਨ ਨੇ ਐਲਨ ਏ ਹਿਊਮ ਨਾਂ ਦੇ ਸਾਵਕਾ ਅਧਿਕਾਰੀ ਨਾਲ ਮਿਲਕੇ ਵੈਸਟਰਨ-
ਐਜੂਕੇਟਿਡ ਭਾਰਤੀ ਨੌਜਵਾਨਾਂ ਨੂੰ ਬ੍ਰਿਟਿਸ਼ ਹਿਤਾਂ ਲਈ ਵਰਤਣ ਦੀਆਂ ਸਕੀਮਾਂ ਤਿਆਰ ਕੀਤੀਆਂ ਸਨ।
ਇਨ੍ਹਾਂ ਦੇ ਮੁਤਾਬਿਕ ਵੈਸਟਰਨ -ਐਜੂਕੇਟਿਡ ਭਾਰਤੀ ਰੂਸ ਦੇ ਹਮਲੇ ਦੀ ਸੂਰਤ ਵਿੱਚ ਆਮ ਲੋਕਾਂ ਨੂੰ
ਗਦਰ ਵਿੱਚ ਹਿਸਾ ਲੈਣੋਂ ਰੋਕਣਗੇ।
20 Ibid., 173.
21 Ibid., 56.
ਰਿਪਨ ਤੋਂ ਬਾਅਦ ਲੌਰਡ ਡਫ਼ਰਿਨ ਨੇ ਵੀ ਰਿਪਨ ਦੀ ਹਿਊਮ ਨਾਲ ਗੱਲਬਾਤ ਨੂੰ ਜਾਰੀ ਰਖਿਆ।ਕਈ ਤਰ੍ਹਾਂ
ਦੀਆਂ ਨੀਤੀਆਂ ਬਣਾਈਆਂ ਗਈਆਂ। ਜਿਨ੍ਹਾਂ ਵਿਚੋਂ ਇੱਕ ਪਬਲਿਕ ਸਰਵਿਸ ਕਮਿਸ਼ਨ ਖੋਲਣ ਦੀ ਸੀ ਤਾਕਿ
ਵੈਸਟਰਨ- ਐਜੁਕੇਟਿਡ ਭਾਰਤੀਆਂ ਨੂੰ ਸਿਵਲ ਸੇਵਾ ਵਿੱਚ ਮੌਕੇ ਦਿਤੇ ਜਾ ਸਕਣ। ਕਈ ਟੈਕਸ ਘਟਾ ਦਿਤੇ
ਗਏ। ਭਾਰਤੀਆਂ ਨੂੰ ਹੋਮਰੂਲ ਦੇ ਵਾਅਦੇ ਵੀ ਦਿਤੇ ਗਏ। ਏ ਓ ਹਿਊਮ, ਵਾਈਸਰੌਏ ਤੇ ਭਾਰਤੀਆਂ ਵਿੱਚ
ਵਿਚੋਲੇ ਦਾ ਕੰਮ ਕਰਦਾ ਸੀ। ਡਫਰਿਨ ਨੇ ਸਾਫ਼ ਜਾਹਰ ਕਰ ਦਿਤਾ ਸੀ ਕਿ ਭਾਰਤੀਆਂ ਨੂੰ ਬ੍ਰਿਟਿਸ਼ ਹਿਤਾਂ
ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਹੀ ਉਹ ਉਸਦੇ ਲਾਭ ਲਈ ਕੰਮ ਕਰਨਗੇ।22
ਇੰਡੀਅਨ ਨੈਸ਼ਨਲ ਕਾਂਗਰਸ ਦਾ ਇਨ੍ਹਾ ਹਾਲਾਤਾਂ ਵਿੱਚ ਜਨਮ ਹੋਇਆ। 1885-1906 ਤੱਕ ਦੇ ਸਮੇਂ ਵਿੱਚ
ਇਹਦੇ ਉਹ ਭਾਰਤੀ ਮੈਂਬਰ ਬਣਾਏ ਗਏ ਜਿਹੜੇ ਵੇਦਾਂ ਤੇ ਬਾਈਬਲ ਦੇ ਗਿਆਨ ਤੋਂ ਜਾਣੂ ਹੋਣ।ਭਾਵ ਇਹ ਸੀ
ਇਨ੍ਹਾਂ ਲੋਕਾਂ ਵਿੱਚ ਇਹ ਭਾਵਨਾ ਭਰਨਾ ਸੀ ਕਿ ਬ੍ਰਿਟਿਸ਼ ਤੇ ਹਿੰਦੂ ਇੰਡੀਆ ਦੇ ਹਿੱਤ ਸਾਂਝੇ ਹਨ।
ਵਿਦਰੋਹ ਦਾ ਖਤਰਾ ਕਿਸਾਨਾਂ, ਮਜਦੂਰਾਂ ਤੇ ਛੋਟੇ ਵਪਾਰੀਆਂ ਤੋਂ ਹੀ ਹੋ ਸਕਦਾ ਸੀ। ਉਨ੍ਹਾਂ ਨੂੰ
ਕਾਬੂ ਕਰਨ ਲਈ ਵੈਸਟਰਨ ਐਜੂਕੇਟਿਡ ਦੇ ਨਾਲ ਨਾਲ਼ ਇੰਡੀਅਨ ਵੌਲੰਟੀਅਰ ਕੋਰਪਸ ਵੀ ਬਣਾਈ ਗਈ। ਇਹਦੇ
ਮੈਂਬਰ ਰਾਜੇ, ਰਾਜਕੁਮਾਰ ਤੇ ਸਮਾਜ ਦੇ ਅਸਰ ਰਸੂਖ ਰੱਖਣ ਵਾਲ਼ੇ ਉਹ ਸਾਰੇ ਲੋਕ ਸਨ ਜਿਹੜੇ ਸੰਭਾਵਿਤ
ਗਦਰ ਨੂੰ ਰੋਕਣ ਵਾਲ਼ੇ ਅੰਸਰ ਹੋਣਗੇ। ਇਹ ਤਿਨ੍ਹੇ ਗੁੱਟ ਮਿਲਕੇ ਭਾਰਤ ਦੀ ਪੁਰਾਤਨ ਏਕਤਾ ਦੇ ਗੁਣ
ਗਾਉਣਗੇ। ਇਸ ਏਕਤਾ ਦੇ ਉਲਟ ਕੋਈ ਵੀ ਵਿਦਰੋਹੀ ਆਵਾਜ ਨੂੰ ਪਛਾਨਣ ਵਿੱਚ ਮਦਦ ਕਰਨਗੇ। ਜਿੱਥੇ ਕਿਤੇ
ਥੋੜੀ ਜਿਹੀ ਵੀ ਗਦਰ ਦੀ ਅੱਗ ਸੁਲਘੇਗੀ ਉਥੇ ਹੀ ਭਾਰਤ ਦੀ ਸਦੀਆਂ ਦੀ ਏਕਤਾ ਦਾ ਵਾਸਤਾ ਦੇਕੇ ਪਾਣੀ
ਪਾ ਦਿਤਾ ਜਾਵੇਗਾ। ਇੱਥੇ ਵਰਣਨ ਯੋਗ ਹੈ ਕਿ ਮਹਾਰਾਜਾ ਦਲੀਪ ਸਿੰਘ ਦੇ ਫ਼ਰਮਾਨ ਤਿੰਨ ਧਿਰਾਂ ਨੂੰ
ਮੁਖਾਤਿਬ ਸਨ। ਪਹਿਲੀ ਧਿਰ ਰਾਜੇ ਮਹਾਰਾਜੇ ਤੇ ਭਾਰਤ ਦੇ ਪੜ੍ਹੇ ਲਿਖੇ ਲੋਕ ਦੂਜੀ ਧਿਰ ਹਿੰਦੂਸਤਾਨ
ਦੀ ਸਮੁਚੀ ਜਨਤਾ ਤੇ ਤੀਜੀ ਧਿਰ ਖਾਲਸਾ ਤੇ ਸਿੱਖ ਸਨ। ਪੜ੍ਹੇ ਲਿਖੇ ਜਾਂ ਵੈਸਟਰਨ-ਐਜੂਕੇਟਿਡ ਤਾ
ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਕਰ ਲਏ, ਰਾਜਿਆਂ ਮਹਾਰਾਜਿਆਂ ਲਈ ਵੌਲੰਟੀਅਰ ਕੋਰਪਸ ਬਣਾ ਦਿਤੀ
ਗਈ ਸੀ।ਹੁਣ ਖਾਲਸਾ ਜੋ ਰਹਿ ਗਿਆ ਸੀ ੳਹਦੇ ਲਈ ਭਾਰਤੀ ਰਾਸ਼ਟਰੀ ਲਹਿਰ ਵਿੱਚ ਕੋਈ ਥਾਂ ਨਾ ਰਹੀ।
ਕਿਉਂਕਿ ਨੈਸ਼ਨਲ ਕਾਂਗਰਸ ਦਾ ਅਧਾਰ ਕਰਿਸਚਨ ਤੇ ਹਿੰਦੂ ਸਿਧਾਂਤਾ ਤੇ ਟਿਕਿਆ ਹੋਇਆ ਸੀ, ਮੁਸਲਮਾਨਾਂ,
ਸਿੱਖਾ ਤੇ ਬੋਧੀਆਂ ਲਈ ਨਿਓ ਹਿੰਦੂਈਜ਼ਮ ਨੂੰ ਮੂਲ ਰੂਪ ਵਿੱਚ ਸਵਿਕਾਰ ਕੇ ਹੀ ਕੋਈ ਸਿਆਸੀ ਰਾਹ
ਅਪਣਾਇਆ ਜਾ ਸਕਦਾ ਸੀ । ਅੰਬੇਡਕਰ ਦੇ ਕਹਿਣ ਮੁਤਾਬਿਕ 'ਸੂਰ ਫ਼ਲਸਫ਼ਾ' ਪ੍ਰਧਾਨ ਕਰ ਦਿਤਾ ਗਿਆ ਜਿਸ
ਵਿੱਚ ਨੈਸ਼ਨਲ ਕਾਂਗਰਸ ਲਈ ਵਫ਼ਾਈ ਨੂੰ ਰਾਸ਼ਟਰੀ ਧਰਮ ਬਣਾ ਦਿਤਾ ਗਿਆ ਤੇ ਮੁਸਲਮਾਨਾਂ, ਸਿੱਖਾ ਤੇ
ਬੋਧੀਆਂ ਦੀ ਅਪਣੇ ਧਰਮ ਲਈ ਪ੍ਰਤੀਬਧੱਤਾ ਨੂੰ ਦੇਸ਼ ਧਰੋਹੀ ਦਾ ਦਰਜਾ ਦੇ ਦਿਤਾ ਗਿਆ। ਜੇ ਕੋਈ
ਮੁਸਲਮਾਨ ਕਾਂਗਰਸ ਵਿੱਚ ਸ਼ਾਮਲ ਹੋ ਜਾਏ ਤਾਂ ਉਹ ਚੰਗਾ ਸ਼ਹਿਰੀ ਹੈ ਜੇ ਉਹ ਮੁਸਲਿਮ ਸੰਸਥਾ ਦੀ
ਮੈਂਬਰਸ਼ਿਪ ਲੈ ਲਵੇ ਤਾਂ ਉਹ ਹਿੰਦੁਸਤਾਨ ਦੇ ਹਿਤਾਂ ਵਿਰੁੱਧ।23
ਮਹਾਰਾਜ ਦਲੀਪ ਸਿੰਘ ਬ੍ਰਿਟਿਸ਼ ਸਰਕਾਰ ਲਈ ਭਾਰਤੀ ਲੋਕਾਂ ਦੀ ਏਕਤਾ ਦਾ ਚਿੰਨ੍ਹ ਸੀ। ਅੰਗ੍ਰੇਜਾਂ ਦੇ
ਆਪਣੇ ਹੀ ਅਫ਼ਸਰ ਸਿੱਖ ਇਤਿਹਾਸ ਨੂੰ ਲਿੱਖਦੇ ਸਮੇਂ ਰਿਆਸਤੀ ਪੰਜਾਬ ਦੇ ਵਿੱਚ 64% ਮੁਸਲਮਾਨਾਂ, 22%
ਹਿੰਦੂਆਂ ਤੇ 12% ਸਿੱਖਾਂ ਦੇ ਏਕੇ ਨੂੰ ਆਹਲਾ ਮਿਸਾਲ ਮੰਨਦੇ ਸਨ।ਧਾਰਮਿਕ ਕਟੜਪੁਣੇ ਨੂੰ ਮਹਾਰਾਜਾ
ਰਣਜੀਤ ਸਿੰਘ ਕਿਸੇ ਤਰ੍ਹਾਂ ਦੀ ਹਵਾ ਦੇਣ ਦਾ ਹਾਮੀ ਨਹੀਂ ਸੀ। ਲਹੋਰ ਏਸ਼ੀਆ ਦਾ ਬਹੁਤ ਵੱਡਾ
ਵਪਾਰਿਕ, ਬਹੁਕੌਮੀ ਸਭਿਆਚਾਰ, ਅਧਿਆਤਮਵਾਦ, ਤੇ ਮਨੋਰੰਜਨ ਦਾ ਕੇਂਦਰ ਬਣ ਗਿਆ ਸੀ। ਕੰਨਿੰਘਮ
ਬ੍ਰਿਟਿਸ਼ ਤੇ ਸਿੱਖਾਂ ਦੀ ਪਹਿਲੀ ਲੜਾਈ ਵਿੱਚ ਸ਼ਾਮਲ ਸੀ। ੳਹਨੇ ਅੱਠ ਸਾਲ ਸਿੱਖਾਂ ਨਾਲ ਵਿਚਰ ਕੇ
ਅਪਣੇ ਤਜ਼ਰਬਿਆਂ ਦੀ ਕਹਾਣੀ ਲਿਖੀ। 1849 ਵਿੱਚ ਉਹਦੀ ਸਿੱਖਾਂ ਬਾਰੇ ਹਿਸਟਰੀ ਛੱਪ ਗਈ ਸੀ। ਅੰਗ੍ਰੇਜ
ਅਧਿਕਾਰੀ ਕਨਿੰਘਮ ਦੀ ਲਿਖਤ ਤੋਂ ਬ੍ਰਿਟਿਸ਼ ਦ੍ਰਿਸ਼ਟੀਕੋਣ ਦੇ ਨਾਲ਼ ਨਾਲ਼ ਬ੍ਰਿਟਿਸ਼ ਹਿਤਾਂ ਦੀ ਆਸ
ਰੱਖਦੇ ਸਨ। ਇਸਦੇ ਉਲਟ ਕਨਿੰਘਮ ਨੂੰ ਉਮੀਦ ਸੀ ਕਿ ਉਹਦਾ ਕੰਮ ਬ੍ਰਿਟਿਸ਼ ਸਾਮਰਾਜ ਦੀ 'ਸੱਚ ਲਈ
ਪ੍ਰਤੀਬੱਧਤਾ'' ਦਰਸਾਏਗਾ।ਪਰ ਸਮੇਂ ਦੇ ਅਧਿਕਾਰੀ ਇਸ ਤਰ੍ਹਾਂ ਦੇ ਖਿਆਲਾਂ ਤੋਂ ਦੂਰ ਜਾ ਚੁੱਕੇ ਸਨ।
ਉਨ੍ਹਾਂ ਦੀ ਨੇੜਤਾ ਹੁੱਣ ਗੁਲਾਬ ਸਿੰਘ ਵਰਗੇ ਡੋਗਰਿਆਂ ਨਾਲ਼ ਸੀ ਜਿਨ੍ਹਾਂ ਨੇ ਉਸੇ ਰਾਹ ਵਿੱਚ ਕੰਡੇ
ਬੀਜੇ ਜਿਸ ਰਾਹ ਤੇ ਚੱਲ ਕੇ ਪਾਤਸ਼ਾਹੀਆਂ ਪ੍ਰਾਪਤ ਕੀਤੀਆਂ ਸਨ। ਖੁੱਦ ਨੂੰ ਵੱਡਾ ਬਣਾਉਣ ਲਈ ਉਨ੍ਹਾਂ
ਨੇ ਪੰਜਾਬੀਅਤ ਨੂੰ ਗੋਰਿਆਂ ਦੇ ਹੱਥ ਵੇਚ ਦਿਤਾ ਸੀ। ਕਨਿੰਘਮ ਸਰਕਾਰ ਦੀ ਧਮਕੀ ਤੋਂ ਚਿੰਤਾ ਵਿੱਚ
ਸੀ ਕਿਉਂਕਿ ਉਸਦੇ ਇਕ ਚੈਪਟਰ ਤੇ ਸਵਾਲਿਆ ਨਿਸ਼ਾਨ ਲਾ ਦਿਤਾ ਗਿਆ ਸੀ।ਉਹ ਜਿਨਾਂ ਕੂ ਛੁਪਾ ਸਕਦਾ ਸੀ
ਛੁਪਾਇਆ ਪਰ ਬ੍ਰਿਟਿਸ਼ ਅਜ੍ਹੇ ਵੀ ਸੰਤੁਸ਼ਟ ਨਹੀਂ ਸਨ। ਆਖਰਕਾਰ ਕਨਿੰਘਮ ਨੂੰ ਸਖ਼ਤੀ ਨਾਲ ਸਿੱਖ
ਹਿਸਟਰੀ ਵਿਚੋਂ ਉਹ ਹਿੱਸੇ ਕੱਟਣ ਲਈ ਕਿਹਾ ਗਿਆ ਜਿਹੜੇ ਡੋਗਰੇ ਗੁਲਾਬ ਸਿੰਘ ਦੀ ਗਦਾਰੀ ਦੇ ਬਾਰੇ
ਅੰਕਿਤ ਸਨ। ਕਨਿੰਘਮ ਇਸ ਗੱਲ ਦਾ ਗਮ ਖਾ ਗਿਆ ਤੇ ਉਹਦੀ ਬਦਲੀ ਭੁਪਾਲ ਕਰ ਦਿਤੀ ਗਈ ਸੀ। ਸੱਚ ਬੋਲਣ
ਦੀ ਸਜਾ ਪਾਕੇ ਕਨਿੰਘਮ ਉਦਾਸ ਰਹਿਣ ਲਗ ਪਿਆ ਸੀ ਤੇ 1851 ਵਿੱਚ ਦੋ ਸਾਲਾਂ ਬਾਅਦ ਹੀ ਉਸਦੀ ਮੌਤ ਹੋ
ਗਈ। ਅੰਗ੍ਰੇਜਾਂ ਨੂੰ ਪਤਾ ਸੀ ਕਿ 1849-1854 ਤੱਕ ਜੋ ਕੁੱਝ ਵਾਪਰਿਆ ਉਹਦੀ ਕਲਮ ਨੇ ਬ੍ਰਿਟਿਸ਼
ਸਾਮਰਾਜ ਦੇ ਵਿੱਚ ਕਿੱਲ ਵਾਂਗ ਕੰਮ ਕਰਨਾ ਸੀ। ਕਨਿੰਘਮ ਤੋਂ ਬਾਅਦ ਮੁਕਾਲਿਫ਼ ਗੁਰੂ ਗਰੰਥ ਦੀ
ਫ਼ਿਲੌਸਫ਼ੀ ਦਾ ਉਪਾਸ਼ਕ ਹੋ ਗਿਆ ਸੀ। ੳਸਨੇ ਬ੍ਰਿਟਿਸ਼ ਸਰਕਾਰ ਦੀ ਨੌਕਰੀ ਛੱਡਕੇ ਗੁਰੂ ਗਰੰਥ ਦਾ
ਅੰਗ੍ਰੇਜੀ ਵਿੱਚ ਤਰਜ਼ਮਾ ਕਰਨਾ ਸ਼ੁਰੂ ਕਰ ਦਿਤਾ ਸੀ। ਉਹਨੂੰ ਆਸ ਸੀ ਕਿ ਜੋ ਕਨਿੰਘਮ ਨਹੀ ਕਰ ਸਕਿਆ
ਉਹ ਕਰਕੇ ਦਿਖਾਵੇਗਾ। ਉਸਦਾ ਖਿਆਲ ਸੀ ਕਿ ਗੁਰੂ ਗਰੰਥ ਸਾਹਿਬ ਦੀ ਵਿਚਾਰਧਾਰਾ ਅਪਣਾ ਕੇ ਬ੍ਰਿਟਿਸ਼
ਅਸਲੀ ਸ਼ਬਦਾ ਵਿੱਚ ਦੁਨਿਆ ਵਿੱਚ ਮਹਾਨ ਬਣ ਜਾਣਗੇ। ਪਰ ਉਹਦੀਆਂ ਕੋਸ਼ਸਾਂ ਨੂੰ ਵੈਸਟਰਨ- ਐਜੂਕੇਟਿਡ
ਉਪਰਲੇ ਵਰਗ ਦੇ ਕੁੱਝ ਲੋਕ ਇਸਨੂੰ ਭਾਰਤ ਦੀ ਪੁਰਾਤਨ ਸੰਸਕ੍ਰੀਤੀ ਦੇ ਉਲਟ ਵਿਆਖਿਆ ਕਰਨ ਲਗ ਪਏ ਸਨ।
ਉਹ ਗੁਰੂ ਗਰੰਥ ਸਾਹਿਬ ਨੂੰ ਵੇਦਾਂ ਨਾਲ ਤੋਲਣ ਲਗ ਪਏ ਤੇ ਵਿਚਾਰਧਾਰਾ ਸਬੰਧੀ ਸਵਾਲ ਉਠਾਉਣ ਲਗ
ਪਏ।ਕਿਉਂਕਿ ਇਸ ਵਿੱਚ ਬਾਬਾ ਫ਼ਰੀਦ, ਕਬੀਰ, ਰਵਿਦਾਸ, ਨਾਮਦੇਵ ਤੇ ਨਾਨਕ ਵਰਗੇ ਉੱਚ ਕੋਟੀ ਦੇ ਸੰਤਾ
ਤੇ ਗੁਰੂਆਂ ਦੀ ਬਾਣੀ ਅੰਕਿਤ ਸੀ ਨੂੰ ਘਟਿਆ ਗਿਣਨ ਲਗ ਪਏ। ਮੁਕਾਲਿਫ਼ ਨੂੰ ਸਿੰਘ ਸਭਾ ਦਾ ਏਜੰਟ
ਕਹਿਣ ਲਗ ਪਏ। ਗਿਆਨੀ ਦਿਤ ਸਿੰਘ ਜੋ ਕਿ ਦਲਿਤ ਸਮਾਜ ਵਿਚੋਂ ਸੀ ਨੇ ਸਵਾਮੀ ਦਯਾਨੰਦ ਸਰਸਵਤੀ ਨੂੰ
ਵੰਗਾਰਿਆ ਤੇ ਉਸਦਾ ਹਉਮੇ ਤੋੜਿਆ।
22 See Martin Jr., Lord Dufferin and the Indian
National Congress, 1885-1888.
23 See Knipe, The Heroic Theft: Myths from Rgveda IV and the Ancient near East.
Doniger, Myths and Methods in the Dark
24 See Cunningham, A History of the Sikhs.
ਮਹਾਰਾਜ ਦਲੀਪ ਸਿੰਘ 1863 ਤੋਂ ਹੀ ਕਰਿਸਚਨ ਧਰਮ ਬਾਰੇ ਅਪਣੀ ਪ੍ਰੇਸ਼ਾਨੀ ਨੂੰ ਦਿਖਾਉਣ ਲਗ ਪਿਆ ਸੀ।
1861 ਵਿੱਚ ਮਹਾਂਰਾਣੀ ਵਿਕਟੋਰੀਆ ਦਾ ਪਤੀ ਪਰਿੰਸ ਐਲਬਰਟ ਅਚਾਨਕ ਮਰ ਗਿਆ। ਵਿੰਡਸਰ ਮਹਿਲ ਵਿੱਚ
ਸੋਗ ਛਾ ਗਿਆ ਸੀ।ਕਈ ਇਸਨੂੰ ਮਹਾਰਾਜਾ ਦਲੀਪ ਸਿੰਘ ਨਾਲ ਬੇਇਨਸਾਫ਼ੀ ਨਾਲ਼ ਤੇ ਕਈ ਕੋਹਿਨੂਰ ਹੀਰੇ ਨਾਲ਼
ਜੋੜਨ ਲਗ ਪਏ। ਅਗਸਤ 1863 ਵਿੱਚ ਰਾਣੀ ਜਿੰਦਾ ਦੀ ਇੰਗਲੈਂਡ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ
ਗਈ ਸੀ। ਇਸ ਤੋਂ ਦੋ ਮਹੀਨੇ ਬਾਅਦ ਮਹਾਰਾਜਾ ਦਲੀਪ ਸਿੰਘ ਦਾ ਸਰਪ੍ਰਸਤ ਡਾ: ਲੋਗਿਨ ਵੀ ਮਰ
ਗਿਆ।ਦਲੀਪ ਸਿੰਘ ਦੀ ਪ੍ਰੇਸ਼ਾਨੀ ਦਾ ਕੋਈ ਸਾਰਥਕ ਹੱਲ ਲਭਣ ਲਈ ਮਹਾਰਾਣੀ ਵਿਕਟੋਰਿਆ ਅਕਸਰ ਉਹਦੇ
ਬਾਰੇ ਸਰਕਾਰ ਨੂੰ ਲਿਖਦੀ ਰਹਿੰਦੀ ਸੀ। ਮਾਂ ਦੀ ਮੌਤ ਤੋਂ ਬਾਅਦ ਦਲੀਪ ਸਿੰਘ ਨੇ ਪੰਜਾਬ ਜਾਣ ਦਾ
ਯਤਨ ਕੀਤਾ। ਉਹ ਅਪਣੀ ਮਾਂ ਦੀਆਂ ਅਸਥੀਆਂ ਲੈਕੇ ਭਾਰਤ ਗਿਆ ਸੀ। ਪਰ ਉਸ ਵੇਲ਼ੇ ਵੀ ਸਰਕਾਰ ਨੇ ਉਹਨੂੰ
ਪੰਜਾਬ ਜਾਣ ਦੀ ਆਗਿਆ ਨਹੀਂ ਦਿਤੀ ਸੀ। ਇਸਦੇ ਪਿਛੇ ਕਾਰਣ ਇਹ ਸੀ ਕਿ ਕਲਕੱਤੇ ਗੱਡੀ ਵਿੱਚ ਕੁੱਝ
ਸਿੱਖ ਚੀਨ ਦੇ ਯੁੱਧ ਪਿਛੋਂ ਵਾਪਿਸ ਭਾਰਤ ਪਰਤੇ ਸਨ। ਤਾਂ ਉਹਨਾਂ ਨੂੰ ਪਤਾ ਲਗ ਗਿਆ ਸੀ ਕਿ
ਮਹਾਰਾਜਾ ਦਲੀਪ ਸਿੰਘ ਆਇਆ ਹੋਇਆ ਹੈ ਤਾਂ ਅੰਗ੍ਰੇਜ ਸਰਕਾਰ ਦੇ ਮੁਤਾਬਿਕ ਸਿੱਖ ਫ਼ੌਜੀਆਂ ਦੇ ਜੋਸ਼
ਤੋਂ ਇੰਜ ਲਗ ਰਿਹਾ ਸੀ ਕਿ ਉਹ ਮਹਾਰਾਜੇ ਦੇ ਇਸ਼ਾਰੇ ਤੇ ਕੁੱਝ ਵੀ ਕਰਨ ਨੂੰ ਤਿਆਰ ਹੋਣਗੇ। ਉਦੋਂ ਵੀ
ਬ੍ਰਿਟਿਸ਼ ਸਰਕਾਰ ਨੇ ਵੱਡੇ ਪੱਧਰ ਤੇ ਯੋਜਨਾ ਬਣਾਈ ਕਿ ਰਾਜੇ ਨੂੰ ਕਿਸੇ ਅਜਿਹੀ ਔਰਤ ਨਾਲ ਵਿਆਹ
ਦਿਤਾ ਜਾਵੇ ਜਿਹੜੀ ਕਿ ਇਹਦੇ ਮਨ ਤੇ ਕਾਬੂ ਪਾ ਲਵੇ ਤੇ ਸਦਾ ਲਈ ਮਹਾਰਾਜਾ ਦਲੀਪ ਸਿੰਘ ਨੂੰ
ਬ੍ਰਿਟਿਸ਼ ਸਰਕਾਰ ਦਾ ਭਗਤ ਬਣਾ ਦਵੇ।
ਮਹਾਰਾਜਾ ਦਲੀਪ ਸਿੰਘ ਦਾ ਬਾਗੀ ਹੋਣਾ ਬ੍ਰਿਟਿਸ਼ ਸਾਮਰਾਜ ਲਈ ਇੱਕ ਭਾਰੀ ਸੰਕਟ ਹੈ। ਹਿੰਦੁਸਤਾਨ ਨੂੰ
ਬ੍ਰਿਟਿਸ਼ ਤਾਜ ਵਿੱਚ ਬਹੁਮੁਲਾ ਹੀਰਾ ਗਿਣਿਆ ਜਾਂਦਾ ਸੀ ।ਇੱਥੇ ਕੋਈ ਵੀ ਘਟਨਾਕ੍ਰਮ ਬ੍ਰਿਟਿਸ਼ ਸਲਤਨਤ
ਲਈ ਖਤਰਾ ਪੈਦਾ ਕਰ ਸਕਦਾ ਸੀ।ਨਿਰਸੰਦੇਹ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਮ ਸਿੱਧੇ ਤੋਰ ਤੇ ਦਲੀਪ
ਸਿੰਘ ਦੀ ਬ੍ਰਿਟਿਸ਼ ਸਰਕਾਰ ਨੂੰ ਧਮਕੀ ਨਾਲ ਸੰਬੰਧਤ ਹੈ।
ਕਰਿਸਟੀ ਕੈਂਪਬੈੱਲ ਪੁਸ਼ਟੀ ਕਰਦਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਨੀਂਹ ਪੱਥਰ ਵਾਈਸਰਾਏ ਲਾਰਡ
ਡਫ਼ਰਿਨ ਦੀ ਸਰਪ੍ਰਸਤੀ ਥੱਲੇ ਹੋਇਆ ਸੀ।ਇਹ ਮੁੱਖ ਤੌਰ ਤੇ ਪੜ੍ਹੇ ਲਿਖੇ ਬੰਗਾਲੀ ਹਿੰਦੂ-ਵਕੀਲਾਂ,
ਅਧਿਆਪਕਾ ਤੇ ਪੱਤਰਕਾਰਾ ਦਾ ਟੋਲਾ ਸੀ ਜੋ ਬ੍ਰਿਟਿਸ਼ ਨਾਲ ਭਾਗੇਦਾਰੀ ਕਰ ਰਿਹਾ ਸੀ। ਮੁਸਲਿਮ ਇਸ ਤੋਂ
ਪਾਸੇ ਰਹੇ।ਹੋਮ ਰੂਲ ਲਈ ਮਿਲੀਟੈਂਸੀ ਸ਼ੁਰੂ ਹੋਣ ਨੂੰ 30 ਸਾਲ ਦਾ ਸਮਾਂ ਲਗਿਆ।-25
25 Campbell, The Maharajahs Box: An Exotic Tale of
Espionage, Intrigue, and Illicit Love in the Days of the Raj, 376.
ਮਾਰਕ ਐਵਰ
(Mark Evir)
ਦੇ ਮੁਤਾਬਿਕ ਇੰਡੀਅਨ ਨੈਸ਼ਨਲ ਕਾਂਗਰਸ ਦਾ ਜਨਮ
ਦੋ ਕਾਰਣਾ ਕਰਕੇ ਹੋਇਆ ਹੈ। ਥੀਓਸੌਫ਼ੀ ਮੂਵਮੈਂਟ ਤੇ ਨਿਓ ਹਿੰਦੂਇਜ਼ਮ ਦੇ ਸੁਮੇਲ ਨਾਲ ਭਾਰਤੀ ਰਾਸ਼ਟਰੀ
ਲਹਿਰ ਸ਼ੁਰੂ ਹੁੰਦੀ ਹੈ। ਮੈਡਮ ਹਲੀਨ ਪੀ ਬਲਵੈਸਕੀ ਨੇ ਹੈਨਰੀ ਔਲਕਟ ਨਾਲ ਮਿਲਕੇ ਥਿਓਸੌਫ਼ੀ ਲਹਿਰ
ਚਲਾਈ। 1879 ਵਿੱਚ ਇੰਗਲੈਂਡ ਤੋ ਵਾਪਿਸ ਆਕੇ ਉਹ ਮੁੰਬਈ ਵਿੱਚ ਆਰੀਆ ਸਮਾਜ ਦੇ ਦਯਾਨੰਦ ਸਰਸਵਤੀ
ਨੂੰ ਮਿਲੇ। ਇਸ ਮੀਟਿੰਗ ਵਿੱਚ ਬੋਂਬੇ ਆਰਿਆ ਸਮਾਜ ਦਾ ਮੂਲਜੀ ਠਾਕਰੇ ਵੀ ਸੀ ।ਆਰਿਆ ਸਮਾਜ ਦੇ
ਮੈਂਬਰਾਂ ਦੀ ਹਾਜਰੀ ਵਿੱਚ ਹਿੰਦੂ ਸਭਿਅਤਾ ਨੂੰ ਫ਼ੈਲਾਉਣ ਲਈ ਕਈ ਫੈਸਲੇ ਲਏ ਗਏ। ਬਲਵੈਸਕੀ ਤੇ ਔਲਕਟ
ਦਾਵਾ ਕਰਦੇ ਸਨ ਕਿ ਉਨਾਂਨੂੰ ਪੁਰਾਤਨ ਭਾਰਤ ਦੇ ਮਹਾਤਮਾ ਲੋਕਾਂ ਦੇ ਰੂਹਾਨੀ ਸਨੇਹੇ ਮਿਲਦੇ
ਹਨ।ਉਨ੍ਹਾਂ ਮੁਤਾਬਿਕ ਮਹਾਨ ਲੋਕਾਂ ਦੀਆਂ ਆਤਮਾਵਾਂ ਕਦੇ ਮਰਦੀਆਂ ਨਹੀਂ। ਬਲਵੈਸਕੀ
Occult
(ਗੁਪਤ ਗਿਆਨ) ਨੂੰ ਰੁਹਾਨੀ ਗਿਆਨ ਲਈ ਸਹਾਈ ਸਮਝਦੀ ਸੀ। ਵੇਦਾ ਦੇ ਮੰਤਰ, ਬਲੀ ਤੇ ਹੋਰ ਕਰਮਕਾਂਡ
ਇਹਦੇ ਮੰਨਣ ਵਾਲਿਆਂ ਨੂੰ ਅਜ਼ਬ ਤਾਕਤ ਪ੍ਰਦਾਨ ਕਰਦੇ ਹਨ।ਹੁਣ ਇਸ ਤਾਕਤ ਨੂੰ ਕਰਿਸਚਨਾਂ ਤੇ ਹਿੰਦੂਆਂ
ਦੇ ਏਕੇ ਨੂੰ ਵਧਾਉਣ ਲਈ ਵਰਤਣਾ ਸੀ।
ਏ ਓ ਹਿਊਮ ਜੋ ਕਿ ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਮੌਢੀ ਸੀ ਉਹ ਵੀ ਬਲਵੈਸਕੀ ਦੇ ਸੰਪਰਕ ਵਿੱਚ
ਆ ਗਿਆ ਸੀ। ਉਹ ਵੀ ਮੰਨਦਾ ਸੀ ਕਿ ਮਹਾਤਮਾ ਲੋਕਾਂ ਦਾ ਰੁਹਾਨੀ ਖਜਾਨਾ ਕਿਸੇ ਸਿਆਸੀ ਲਹਿਰ ਨੂੰ
ਪ੍ਰਭਾਵਿਤ ਕਰ ਸਕਦਾ ਹੈ। ਬਲੈਵਸਕੀ ਮਹਾਤਮਾ ਥੀਓਰੀ ਨੂੰ ਭਾਰਤ ਦੇ ਬੋਧੀ-ਬ੍ਰਹਾਮਿਨ ਰੂਹਾਨੀ ਗਿਆਨ
ਨਾਲ਼ ਜੋੜਦੀ ਹੈ। ਬ੍ਰਹਮੋ ਸਮਾਜ ਰਾਮ ਮੋਹਨ ਰੌਏ ਦਾ ਮੂਵਮੈਂਟ ਸੀ। ਉਹ ਨਿਰੋਲ ਵੈਂਦਾਂਤਿਕ ਸਾਹਿਤ
ਨੂੰ ਪਹਿਲ ਦਿੰਦਾ ਸੀ ਤੇ ਬਾਕੀ ਸਭ ਨੂੰ ਉਹ ਹਿੰਦੂ ਧਰਮ ਵਿੱਚ ਗਿਰਾਵਟ ਸਮਝਦਾ ਸੀ। ਦਯਾਨੰਦ
ਸਰਸਵਤੀ ਵੀ ਵੇਦਾਂ ਤੇ ਸਿਰਫ਼ ਜ਼ੋਰ ਹੀ ਨਹੀਂ ਦਿੰਦਾ ਸੀ ਬਲਕਿ ਦੁਨੀਆਂ ਵਿੱਚ ਹਿੰਦੂ ਧਰਮ ਨੂੰ
ਸ੍ਰਵਸ਼੍ਰੇਸ਼ਟ ਮੰਨਦਾ ਸੀ। ਦਯਾਨੰਦ ਭਾਵੇਂ ਗੁਜਰਾਤ ਦਾ ਜੰਮਪਲ਼ ਸੀ ਪਰ ਉਸਦਾ ਬਹੁਤਾ ਪ੍ਰਭਾਵ ਪੰਜਾਬ
ਦੇ ਹਿੰਦੂਆਂ ਵਿੱਚ ਹੀ ਦੇਖਿਆ ਗਿਆ ਸੀ।26
ਬਹੁਤ ਵਿਦਵਾਨਾਂ ਦਾ ਵਿਚਾਰ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਪੂਰੀ ਤਰ੍ਹਾਂ ਪੱਛਮੀ ਪ੍ਰਭਾਵਾਂ ਦੀ
ਦੇਣ ਸੀ ਤੇ ਹੇਠ ਲਿਖੇ ਅੰਸ਼ਾ ਤੇ ਆਧਾਰਤ ਸੀ: (1) ਅੰਗ੍ਰੇਜੀ ਭਾਸ਼ਾ ਤੇ ਸਾਹਿਤ ਦੀ ਵਿਦਵਤਾ (2)
ਵੇਦਾਂ,ਉਪਨਿਸ਼ਦਾਂ ਤੇ ਪੁਰਾਣਾ ਦਾ ਗਿਆਨ (3) ਭਾਰਤੀ ਆਰਿਆ ਸਭਿਅਤਾ ਤੇ ਪੱਛਮੀ ਸਭਿਅਤਾ ਦੀ ਪੁਰਾਤਨ
ਸਾਂਝ ਦੇ ਵਿੱਚ ਵਿਸ਼ਵਾਸ਼ (4) ਯੂਰੋਪੀਆਨ ਤੇ ਹਿੰਦੂ ਮਾਨਵਵਾਦ, ਆਧੁਨਿਕ ਸਭਿਅਤਾ ਦੇ ਚਿੰਨ੍ਹਾਂ ਦੀ
ਸਮਝ (5) ਜਾਤ ਪ੍ਰਣਾਲੀ ਨੂੰ ਇੱਕ ਅਨਿਖੜਵਾਂ ਅੰਗ ਮਨਣਾ।ਜੇ ਉਪਰਲੇ ਕਾਰਣਾਂ ਦਾ ਵਿਸ਼ਲੇਸ਼ਣ ਕਰੀਏ
ਤਾਂ ਜਾਹਿਰ ਹੁੰਦਾ ਹੈ ਕਿ ਭਾਰਤ ਦੇ ਉੱਚ ਵਰਗ ਨੂੰ ਸਾਮਰਾਜ ਵਿੱਚ ਭਾਗੀਦਾਰ ਬਣਾਉਣ ਦਾ ਯਤਨ ਸੀ।
ਗੁਪਤ ਗਿਆਨ
(occult)
ਤੇ ਮਹਾਤਮਾ ਥਿਓਰੀ ਵੈਸਟਰਨ-ਐਜੂਕੇਟਿਡ
ਭਾਰਤੀਆਂ ਰਾਹੀਂ ਲੋਕਾਂ ਦੀਆਂ ਸੱਧਰਾਂ ਤੇ ਕਾਬੂ ਪਾਉਣ ਦੀ ਵਿਧੀ ਸੀ। ਜਾਤ ਪ੍ਰਣਾਲ਼ੀ ਜਿਵੇਂ ਕਿ
ਜੁਗਾਂ ਜੁਗਾਂਤਰਾਂ ਤੋਂ ਉੱਚ ਵਰਗ ਨੂੰ ਤਾਕਤ ਬਖਸ਼ਦੀ ਆਈ ਹੈ ਇਸੇ ਤਰ੍ਹਾਂ ਭਰੋਸਾ ਪ੍ਰਗਟਾਇਆ ਕਿ ਜੇ
ਰੂਸ ਬਗਾਵਤ ਵਿੱਚ ਸਫਲ ਹੁੰਦਾ ਹੈ ਤਾਂ ਵੈਸਟਰਨ-ਐਜੂਕੇਟਿਡ ਅੰਗ੍ਰੇਜਾਂ ਨੂੰ ਸੁਰੱਖਿਆ ਪ੍ਰਦਾਨ
ਕਰਨਗੇ। ਇਸ ਤੋ ਵੀ ਅੱਗੇ ਉਨ੍ਹਾਂ ਨੂੰ ਬਹੁਗਿਣਤੀ ਸਮਾਜ ਨੂੰ ਭੰਵਲਭੂਸੇ ਵਿੱਚ ਪਾਉਣ ਲਈ ਵਰਤਿਆ
ਜਾਵੇਗਾ। 1870-1917 ਦਾ ਉਹ ਸਮਾਂ ਹੈ ਜਦੋਂ ਕਿ ਸਮਾਜ ਦਾ ਹਰ ਵਰਗ ਕਿਸੇ ਨਾ ਕਿਸੇ ਕਾਰਣਾਂ ਕਰਕੇ
ਗੁਟਾਂ ਵਿੱਚ ਵੰਡਿਆ ਹੋਇਆ ਹੈ ਜਿਵੇਂ ਕਿ ਹਿੰਦੂ ਤੇ ਮੁਸਲਮਾਨ, ਹਿੰਦੂ ਤੇ ਸਿੱਖ, ਸਿੱਖ ਤੇ
ਮੁਸਲਮਾਨ, ਆਰਿਆ ਸਮਾਜੀ ਤੇ ਸਨਾਤਨੀ, ਸਿੰਘ ਸਭਾ ਲਹੋਰ ਤੇ ਸਿੰਘ ਸਭਾ ਅਮ੍ਰਿਤਸਰ, ਸਿੱਖ ਜੱਟ ਤੇ
ਸਿੱਖ ਖੱਤਰੀ, ਜੱਟ ਤੇ ਚਮਾਰ, ਮਜ੍ਹਬੀ ਸਿੱਖ ਤੇ ਆਦਿ ਧਰਮੀ, ਸ਼ਹਿਰੀ ਤੇ ਪੇਂਡੂ ਆਦਿ।
ਜਵਾਹਰ ਲਾਲ ਨੇਹਰੂ ਆਪਣੀ ਕਿਤਾਬ ਵਿੱਚ ਮਹਾਰਾਜ ਰਣਜੀਤ ਸਿੰਘ ਦਾ ਨਾਂਅ ਤੇ ਜ਼ਿਕਰ ਕਰਦਾ ਹੈ ਪਰ
ਦਲੀਪ ਸਿੰਘ ਤੇ ਰਾਣੀ ਜਿੰਦਾ ਬਾਰੇ ਕੁਝ ਨਹੀ ਕਿਹਾ ਜਾਂਦਾ। 1857 ਦੇ ਗਦਰ ਦੀ ਗਲ ਕਰਦੇ ਹੋਏ
ਨੇਹਰੂ ਹੈਰਾਨੀ ਪ੍ਰਗਟਾਉਂਦਾ ਹੈ ਕਿ ਕਿਵੇਂ ਸਿੱਖਾਂ ਨੇ ਵਿਦਰੋਹ ਨੂੰ ਦਬਾਉਣ ਵਿੱਚ ਬ੍ਰਿਟਿਸ਼ ਦਾ
ਸਾਥ ਦਿਤਾ । 1846 ਵਿੱਚ ਗੁਲਾਬ ਸਿੰਘ ਡੋਗਰਾ, ਕਸ਼ਮੀਰ ਦਾ ਮਹਾਰਾਜਾ ਬਣਕੇ ਬ੍ਰਿਟਿਸ਼ ਤੋਂ ਸਭ ਤੋ
ਵੱਡਾ ਇਨਾਮ ਲੈਂਦਾ ਹੈ ਤੇ 1857 ਦੇ ਗਦਰ ਨੂੰ ਦਬਾਉਣ ਲਈ ਸਭ ਤੋਂ ਵੱਡੀ ਫ਼ੋਜ ਅਪਣੇ ਆਕਾ ਨੂੰ
ਦਿੰਦਾ ਹੈ। ਪਰ ਨੇਹਰੂ ਇਸਦਾ ਜਿਕਰ ਨਹੀਂ ਕਰਦਾ।-27
26 See Bevir, Theosophy and the Origins of the
Indian National Congress.
27 See Singh, Raja Gulab Singhs Role in the First Sikh-Anglo War.
ਭਾਰਤੀ ਰਾਸ਼ਟਰੀ ਲਹਿਰ ਦਾ ਇਤਿਹਾਸ ਮੁੜ ਲਿੱਖਣ ਦੀ ਜਰੂਰਤ ਹੈ। ਹੁਣ ਤੱਕ ਜੋ ਸਾਹਮਣੇ ਆ ਰਿਹਾ ਹੈ
ਸਿਰਫ਼ ਚੋਣਵੀਆਂ ਘਟਨਾਵਾਂ ਤੇ ਅਧਾਰਿਤ ਹੈ। ਸਿਰਫ਼ ਉਹ ਹੀ ਚੁਣਿਆ ਗਿਆ ਹੈ ਜੋ ਕਿ ਨੈਸ਼ਨਲ ਕਾਂਗਰਸ ਦੀ
ਮਿੱਥ ਨੂੰ ਕਾਇਮ ਰੱਖੇ।ਇਹੋ ਕਾਰਣ ਹੈ ਕਿ 60 ਸਾਲਾਂ ਤੱਕ ਭਾਰਤੀ ਸਰਕਾਰ ਅਮਰੀਕਾ ਤੋਂ ਸ਼ੁਰੂ ਹੋਏ
'ਗਦਰ', ਕੁੱਕਾ ਮੂਵਮੈਂਟ, ਗੁਰਦਵਾਰਾ ਲਹਿਰ, ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਸੁੱਖਦੇਵ, ਰਾਜਗੁਰੂ
ਦੇ ਆਜਾਦੀ ਲਈ ਯਤਨਾਂ ਨੂੰ ਮਾਣਤਾ ਦੇਣ ਵਿੱਚ ਹਿੱਚਕਚਾਉਂਦੀ ਰਹੀ। ਇਸ ਤਰ੍ਹਾਂ ਦੇ ਵਰਤਾਰੇ ਦੀਆਂ
ਕੁੱਝ ਮਿਸਾਲਾਂ ਹੇਠ ਦਿਤੀਆਂ ਹਨ।
1857 ਨੂੰ ਅਜਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ।ਇਹ ਆਮ ਮੰਨਿਆ ਜਾਂਦਾ ਹੈ ਕਿ ਸਿੱਖ ਫ਼ੌਜੀ ਜੇ
ਵਿਦ੍ਰੋਹ ਨੂੰ ਨਾ ਦਬਾਉਂਦੇ ਤਾਂ ਅੰਗ੍ਰੇਜਾਂ ਦਾ ਬਿਸਤਰਾ ਭਾਰਤ ਵਿਚੋਂ ਗੋਲ਼ ਹੋ ਜਾਣਾ ਸੀ। ਨੇਹਰੂ
ਨੇ ਵੀ ਡਿਸਕਵਰੀ ਆਫ਼ ਇੰਡੀਆ ਵਿੱਚ ਹੈਰਾਨੀ ਪ੍ਰਗਟ ਕੀਤੀ ਹੈ ਕਿ ਅੱਠ ਸਾਲ ਪਹਿਲਾਂ ਤਾਂ ਸਿੱਖ
ਅੰਗ੍ਰੇਜਾਂ ਵਿਰੁੱਧ ਲੜੇ ਸਨ ਤੇ ਹੁਣ ਉਨ੍ਹਾਂ ਦੇ ਹੱਕ ਵਿੱਚ।-28
ਸਿੱਖ ਰਾਜ ਵਿੱਚ ਡੋਗਰਿਆਂ ਦੇ ਰੋਲ ਬਾਰੇ, ਅੰਗ੍ਰੇਜ ਫ਼ੌਜ ਦੇ ਹਿਸੇ ਵਜੋਂ ਹਿੰਦੂ ਸਿਪਾਹੀਆਂ ਦੇ
1845 ਤੇ 1849 ਵਿੱਚ ਸਿੱਖਾਂ ਵਿਰੁੱਧ ਲੜਨ ਬਾਰੇ, 1857 ਦੇ ਵਿਦ੍ਰੋਹ ਨੂੰ ਦਬਾਉਣ ਲਈ ਕਸ਼ਮੀਰ ਦੇ
ਰਾਜੇ ਡੋਗਰੇ ਗੁਲਾਬ ਸਿੰਘ ਵਲੋਂ ਸਭ ਤੋਂ ਵੱਧ ਫ਼ੋਜ ਦੇਣ ਬਾਰੇ ਤੇ ਗੁਲਾਬ ਸਿੰਘ ਦਾ ਸਿੱਖ ਰਾਜ ਨੂੰ
ਤੋੜਨ ਬਾਰੇ, ਨੇਹਰੂ ਜਿਕਰ ਕਰਨਾ ਠੀਕ ਨਹੀਂ ਸਮਝਦਾ।ਪਰ ਸਾਰੇ ਪੰਜਾਬ ਬਾਰੇ ਨੇਹਰੂ ਸੰਦੇਹਪੁਰਣ ਸੋਚ
ਪ੍ਰਗਟ ਕਰਨ ਨਹੀਂ ਭਲਦਾ:
The Punjab has produced no uotstanding
personalities but is a go-ahead province advancing in many fields; its people
are hard-headed, make good mechanics, and are successful in small trades and
petty industries.-29
ਨੇਹਰੂ ਨੂੰ ਪੰਜਾਬ ਵਿੱਚ ਕੋਈ ਉਘੀ ਹਸਤੀ ਨਜਰ ਨਹੀਂ ਆਉਂਦੀ ਕਿਉਂਕਿ ਉਹਦੀ ਸੋਚ ਵੈਸਟਰਨ-ਐਜੂਕੇਟਿਡ
ਕਦਰਾਂ ਕੀਮਤਾਂ ਵਿੱਚ ਫਸੀ ਹੋਈ ਹੈ।ਲੋਕਾਂ ਬਾਰੇ ਪਰਖ ਵੀ ਇਤਰਾਜਯੋਗ ਹੈ ਜਿਵੇਂ ਉਨ੍ਹਾਂ ਨੂੰ ਉਹ
ਉਜੱਡ ਕਹਿ ਕੇ ਸਿਰਫ਼ ਛੋਟੇ ਕੰਮਾ ਲਈ ਹੀ ਫਿੱਟ ਸਮਝਦਾ ਹੈ।
ਡਾ: ਕਰਨ ਸਿੰਘ ਜੋ ਭਾਰਤ ਸਰਕਾਰ ਵਿੱਚ ਕਈ ਵਾਰੀ ਕੈਬਨੱਟ ਮਨਿਸਟ੍ਰ ਰਿਹਾ ਹੈ, 1857 ਦੇ ਵਿਦ੍ਰੋਹ
ਨੂੰ ਮੂਲ ਤੋਂ ਹੀ ਰੱਦ ਕਰਦਾ ਹੈ।ਉਹ ਕਸ਼ਮੀਰ ਦੇ ਮਹਾਰਾਜੇ ਗੁਲਾਬ ਸਿੰਘ ਦਾ ਪੜ ਪੋਤਾ ਹੈ।
ਇਤਿਹਾਸਕਾਰ ਕੇ ਐੱਮ ਪਾਨਿਕਰ ਗੁਲਾਬ ਸਿੰਘ ਨੂੰ ਬਹੁਤ ਮਹਾਨ ਸ਼ਖਸੀਅਤ ਮੰਨਦਾ ਹੈ।ਪਰ ਉਹਦੇ 1857 ਦੇ
ਰੋਲ ਬਾਰੇ ਮਿਥਿਕ ਫ਼ਰੇਬ ਵਾਲ਼ੀ ਭਾਸ਼ਾ ਵਰਤਦਾ ਹੈ ਤੇ ੳਹਦੀਆਂ ਆਜਾਦੀ ਵਿਰੋਧੀ ਕਾਰਵਾਈਆਂ ਨੂੰ
ਡਿਪਲੋਮੈਸੀ ਦਾ ਨਾਂ ਦਿੰਦਾ ਹੈ।-30
1857 ਦੇ ਮਹਾਰਾਜਾ ਦਲੀਪ ਸਿੰਘ ਬਾਰੇ ਤੱਥ ਕਿਸੇ ਵੀ ਰਾਸ਼ਟਰੀ ਇਤਿਹਾਸ ਦਾ ਹਿਸਾ ਨਹੀ ਬਣਦੇ ਜਦੋਂ
ਕਿ ਇਹ ਉਹਦੀ ਜਿੰਦਗੀ ਦਾ ਸਭ ਤੋ ਵੱਡਾ ਮੋੜ ਸੀ।ਲੇਡੀ ਲੋਗਿਨ ਅਪਣੀ ਕਿਤਾਬ ਸਰ ਜੌਹਨ ਲੋਗਿਨ ਐਂਡ
ਦਲੀਪ ਸਿੰਘ ਵਿੱਚ ਖੁਲਾਸਾ ਕਰਦੀ ਹੋਈ ਕਹਿੰਦੀ ਹੈ, '' ਡਾ: ਲੋਗਿਨ ਨੇ ਅਗਸਤ 1857 ਨੂੰ ਸਰ ਜੇਮਜ਼
ਮੈਲਵਿਲ ਨੂੰ ਲਿਖਿਆ ਹੈ ਕਿ ਬਗਾਵਤ ਕਰਕੇ ਮਹਾਰਾਜਾ ਦਲੀਪ ਸਿੰਘ ਦੇ ਭਾਰਤ ਆਉਣ ਤੇ ਪਾਬੰਦੀ ਲਾਉਣੀ
ਪਵੇਗੀ ।ਹੁਣ ਉਹਨੂੰ ਇੰਗਲੈਂਡ ਵਿੱਚ ਮਜਬੂਰਨ ਰੱਖਣਾ ਪਵੇਗਾ ਕਿਉਂਕਿ ਹੋਰ ਕੋਈ ਚਾਰਾ ਨਹੀਂ ਹੈ।ਜੇ
ਕੋਰਟ ਆਫ਼ ਡ੍ਰੈਕਟਰਜ਼ ਚਾਹੁੰਦੀ ਹੈ ਕਿ ਮਹਾਰਾਜਾ ਦਲੀਪ ਸਿੰਘ ਸੰਤੁਸ਼ਟੀ ਨਾਲ਼ ਇੰਗਲੈਂਡ ਵਿੱਚ ਰਹੇ
ਤਾਂ ਉਹਨੂੰ ਵੱਡੀ ਜਾਇਦਾਦ ਦੇ ਦੇਣਾ ਮੁਨਾਸਿਬ ਹੋਵੇਗਾ।ਜੇ ਇਹ ਗੱਲ ਮਹਾਰਾਜੇ ਤੇ ਛੱਡ ਦਿਤੀ ਤਾਂ
ਉਹਨੇ ਕੋਈ ਫ਼ੈਸਲਾ ਨਹੀਂ ਲੈਣਾ ਜਿਵੇਂ ਕਿ ਉਹ ਪ੍ਰੇਸ਼ਾਨ ਰਹਿੰਦਾ ਹੈ। ਪਰ ਜੇ ਉਹਦੇ ਲਈ ਸਭ ਕੁਝ
ਤਿਆਰ ਕਰ ਦਿਤਾ ਜਾਵੇ ਤਾਂ ਉਹ ਸੰਤੁਸ਼ਟੀ ਨਾਲ ਇੰਗਲੈਂਡ ਨੂੰ ਕਈ ਸਾਲ ਤੱਕ ਅਪਣਾ ਘਰ ਮੰਨ ਸਕਦਾ
ਹੈ।'' -31
ਇਸ ਤੋਂ ਬਾਅਦ ਇੰਗਲੈਂਡ ਵਿੱਚ ਸੁਫ਼ੋਲਕ ਨਾਂਅ ਦੀ ਥਾਂ ਤੇ ਮਹਾਰਾਜਾ ਦਲੀਪ ਸਿੰਘ ਲਈ 17000 ਏਕੜ
ਜਮੀਨ ਖਰੀਦੀ ਜਾਂਦੀ ਹੈ ਜਿਥੇ ਉਹ ਮੁਗਲ ਸਟਾਇਲ ਮਹਿਲ ਉਸਾਰਦਾ ਹੈ। ਇਹ ਵਰਨਣਯੋਗ ਹੈ ਕਿ 30 ਜਨਵਰੀ
1857 ਨੂੰ ਰਾਣੀ ਜਿੰਦਾ ਦੀਆਂ ਕੁੱਝ ਚਿਠੀਆਂ ਦਲੀਪ ਸਿੰਘ ਨੂੰ ਤੇ ਹੋਰਾਂ ਨੂੰ ਲਿਖਿਆਂ ਫੜੀਆਂ
ਗਈਆਂ ਸਨ। ਰਾਣੀ ਜਿੰਦਾਂ ਨੇ ਨੇਪਾਲ ਵਿੱਚ ਪੋਲਿਟੀਕਲ ਅਸਾਈਲਮ ਲਈ ਹੋਈ ਸੀ। ਵਾਈਸਰੋਏ ਲੌਰਡ
ਕੈਨਿੰਗ ਨੇ ਇੰਡੀਆ ਜਾਣ ਤੋਂ ਪਹਿਲਾਂ ਮਹਾਰਾਜਾ ਦਲੀਪ ਸਿੰਘ ਨਾਲ਼ ਤੇ ਡਾ: ਲੋਗਿਨ ਨਾਲ਼ ਕਈ
ਮੀਟਿੰਗਾਂ ਕੀਤੀਆਂ। ਰਾਣੀ ਜਿੰਦਾ ਕੋਈ ਉਦਾਸੀ ਸਾਧੂ ਰਾਹੀਂ ਅਪਣੇ ਸਨੇਹੇ ਵੱਖ ਵੱਖ ਥਾਵਾਂ ਤੇ
ਭੇਜਦੀ ਸੀ। ਸਾਲ 1857 ਵਿੱਚ ਦਲੀਪ ਸਿੰਘ ਤੇ ਪਾਬੰਧੀ ਤੇ ਵੱਡੀ ਜਾਇਦਾਦ ਦੀ ਪੇਸ਼ਕਸ਼ ਉਹਦੇ ਬਗਾਵਤ
ਨਾਲ਼ ਸਬੰਧਾ ਨੂੰ ਜਾਹਿਰ ਕਰਦਾ ਹੈ।
ਵੱਡੇ ਪੱਧਰ ਇਤਿਹਾਸਿਕ ਤੱਥਾਂ ਨੂੰ ਛੁਪਾਉਣ ਦੀ ਕਾਰਵਾਈ ਅੰਗ੍ਰੇਜਾਂ ਨੇ ਭਵਿੱਖ ਦੀ ਸੁਰੱਖਿਆ ਨੂੰ
ਧਿਆਨ ਵਿੱਚ ਰੱਖਦੇ ਹੋਏ ਕੀਤੀ। ਰਾਣੀ ਜਿੰਦਾਂ ਦੀਆਂ ਚਿੱਠੀਆਂ ਦੀ ਭਿਣਕ ਲੌਰਡ ਕੈਨਿੰਗ ਨੂੰ
ਇੰਗਲੈਂਡ ਵਿੱਚ ਹੀ ਮਿਲ ਗਈ ਸੀ। ਇਸੇ ਕਰਕੇ ਉਹਨੇ ਸਰ ਲੋਗਿਨ ਤੇ ਦਲੀਪ ਸਿੰਘ ਨਾਲ ਵਾਰਤਾਲਾਪ ਕੀਤੀ
ਸੀ।
28 Nehru, The Discovery of India, 237.
29 Ibid.,249.
30 See Panikkar, Gulab Singh 1792-1858.
31 Login, Sir John Login and Duleep Singh, 438.
32 Ibid., 418.
ਲਾਰਡ ਕੈਨਿੰਗ ਦੀ ਦਲੀਪ ਸਿੰਘ ਤੇ ਰਾਣੀ ਜਿੰਦਾਂ ਬਾਰੇ ਪ੍ਰੇਸ਼ਾਨੀ ਉਨ੍ਹਾਂਦੇ 1857 ਦੀ ਸਾਜ਼ਸ਼ ਵਿੱਚ
ਸ਼ਮੂਲੀਅਤ ਹੋਣ ਵੱਲ ਇਸ਼ਾਰਾ ਹੈ।ਲੇਡੀ ਲੋਗਿਨ ਭਾਵੇਂ ਸਿਧੇ ਤੌਰ ਤੇ 1857 ਦੀ ਬਗਾਵਤ ਨੂੰ ਰਾਣੀ
ਜਿੰਦਾਂ ਦੀਆਂ ਚਿਠੀਆਂ ਨਾਲ਼ ਨਹੀ ਜੋੜਦੀ ਪਰ ਸਾਜਸ ਵਿੱਚ ਸ਼ਾਮਲ ਹੋਣ ਬਾਰੇ ਦਲੀਪ ਸਿੰਘ ਦੇ ਸਾਥੀ
ਭਜਨ ਲਾਲ ਦੀ ਪੁੱਛ ਗਿੱਛ ਦਾ ਹਵਾਲਾ ਦਿੰਦੀ ਹੈ।
ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਜਾਣ ਤੋਂ ਪਹਿਲਾਂ ਲਖਨਊ ਕੋਲ਼ ਕਿਲ੍ਹਾ ਫ਼ਤੇਗੜ ਵਿੱਚ ਰਖਿਆ ਗਿਆ
ਸੀ। ਇਹ ਜਾਇਦਾਦ ਦਲੀਪ ਸਿੰਘ ਦੇ ਨਾਂਅ ਤੇ ਖਰੀਦੀ ਗਈ ਸੀ। ਇੱਥੇ ਹੀ ਮਹਾਰਾਜਾ ਦਲੀਪ ਸਿੰਘ ਨੂੰ
ਡਾ: ਲੋਗਿਨ ਤੇ ਲੇਡੀ ਲੋਗਿਨ ਦੀ ਸਰਪ੍ਰਸਤੀ ਹੇਠ ਕਰਿਸਚਨ ਬਣਾਇਆ ਗਿਆ ਸੀ। ਇਸ ਮੰਤਵ ਲਈ ਜੋ
ਹੱਥਕੰਡੇ ਵਰਤੇ ਗਏ ਉਹ ਇੱਕ ਲੰਮੀ ਕਹਾਣੀ ਦਾ ਵਿਸ਼ਾ ਹਨ। 1854 ਵਿੱਚ ਇੰਗਲੈਂਡ ਜਾਣ ਤੋਂ ਬਾਅਦ,
ਮਹਾਰਾਜਾ ਦਲੀਪ ਸਿੰਘ ਦੀਆਂ ਕੀਮਤੀ ਵਸਤਾਂ, ਨੌਕਰ ਤੇ ਅੰਗ੍ਰੇਜ ਅਧਿਕਾਰੀ ਫ਼ਤੇਗੜ੍ਹ ਕਿਲ੍ਹੇ ਵਿੱਚ
ਹੀ ਰਹਿੰਦੇ ਰਹੇ। ਅੰਗ੍ਰੇਜਾਂ ਲਈ ਫ਼ਤੇਗੜ੍ਹ ਕਿਲ੍ਹਾ ਐਸ਼ ਪ੍ਰਸਤੀ ਦੀ ਥਾਂ ਬਣ ਗਈ ਸੀ।
1857 ਦੀ ਬਗਾਵਤ ਵਿੱਚ ਕਿਲਾ ਫ਼ਤੇਗੜ੍ਹ ਤੇ ਹਮਲਾ ਹੋਇਆ ਜਿਸ ਵਿੱਚ ਮਹਾਰਾਜੇ ਦੇ ਨੌਕਰ, ਤੋਸ਼ੇਖਾਨੇ
ਦਾ ਇੰਚਾਰਜ਼ ਸਾਰਜੈਂਟ ਏ ਐਲੀਅੱਟ, ੳਹਦੀ ਪਤਨੀ, ਬਚੇ ਨੂੰ ਮਾਰ ਦਿਤਾ ਗਿਆ ਸੀ ਤੇ ਕਿਲ੍ਹੇ ਨੂੰ ਅੱਗ
ਲਾ ਦਿਤੀ ਗਈ ਸੀ। ਮਹਾਰਾਜੇ ਦਾ ਟਿਊਟਰ ਵਾਲਟਰ ਗਾਈਜ਼ ਨੂੰ ਵੀ ਮਾਰ ਦਿਤਾ ਸੀ। ਇਸ ਤੋਂ ਪਹਿਲਾਂ
ਸਾਰਜੈਂਟ ਐਲੀਅਟ ਲਹੋਰ ਮਹਿਲ ਵਿੱਚ ਵੀ ਤੋਸ਼ੇਖਾਨੇ ਦਾ ਇੰਚਾਰਜ ਹੁੰਦਾਂ ਸੀ ਤੇ ਮਹਾਰਾਜਾ ਦਲੀਪ
ਸਿੰਘ ਤੇ ਡਾ: ਲੋਗਿਨ ਨਾਲ ਵੀ ਉਹਦੀ ਬਹੁਤ ਨੇੜਤਾ ਸੀ। ਜਦੋਂ ਮਹਾਰਾਜੇ ਨੂੰ ਇਹਨਾਂ ਦੇ ਮਾਰੇ ਜਾਣੇ
ਦੀ ਖ਼ਬਰ ਮਿਲੀ ਤਾਂ ਮਹਾਰਾਜੇ ਦੇ ਪ੍ਰਤੀਕਰਮ ਬਾਰੇ ਬਹੁਤ ਚਰਚਾ ਹੋਈ। ਮਹਾਰਾਜਾ ਦਲੀਪ ਸਿੰਘ ਨੇ
ਰਹਸਮਈ ਚੁੱਪ ਧਾਰ ਲਈ ਸੀ। ਮਹਾਰਾਣੀ ਵਿਕਟੋਰੀਯਾ ਨੂੰ ਵੀ ਦਸਿਆ ਗਿਆ ਕਿ ਦਲੀਪ ਸਿੰਘ ਨੂੰ
ਫ਼ਤੇਹਗੜ੍ਹ ਕਿਲੇ ਵਿੱਚ ਮਾਰੇ ਗਏ ਲੋਕਾਂ ਦਾ ਕੋਈ ਅਫ਼ਸੋਸ ਨਹੀਂ ਹੋਇਆ। ਇਸਦੇ ਉਲਟ ਉਹ ਅਪਣੇ ਖੇਡਣ
ਦੇ ਕੰਮ ਵਿੱਚ ਹੀ ਲਗਿਆ ਰਿਹਾ।33
ਬ੍ਰਿਟਿਸ਼ ਸਰਕਾਰ ਦਲੀਪ ਸਿੰਘ ਦੇ ਪ੍ਰਤੀਕਰਮ ਤੋਂ ਕਾਫ਼ੀ ਪ੍ਰੇਸ਼ਾਨ ਸੀ ਕਿਉਂਕਿ ਇਸ ਵਿੱਚ ਉਘੀ ਹਸਤੀ
ਸਰ ਹੈਨਰੀ ਲਾਰੈਂਸ ਵੀ ਮਾਰਿਆ ਗਿਆ ਸੀ। ਹੈਨਰੀ ਲਾਰੈਂਸ ਨੂੰ 1846 ਵਿੱਚ ਲਹੋਰ ਦਾ ਰੈਜੀਡੈਂਟ
ਨਿਉਕਤ ਕੀਤਾ ਗਿਆ ਸੀ। ਮਹਾਰਾਜਾ ਦਲੀਪ ਸਿੰਘ ਨੂੰ ਰਾਣੀ ਜਿੰਦਾ ਨਾਲੋਂ ਵਿਛੋੜਣ ਵਾਲਾ ਵੀ ਇਹੋ ਸਖ਼ਸ਼
ਸੀ। ਕਿਹਾ ਜਾਂਦਾ ਹੈ ਕਿ ਰਾਣੀ ਜਿੰਦਾ ਦੇ ਅੱਤ ਦੇ ਵਿਰੋਧ ਕਰਕੇ ਲਾਰੈਂਸ ਨੇ ਰਾਣੀ ਨੂੰ ਵਾਲਾਂ ਤੋ
ਫੜਕੇ ਘੜੀਸਿਆ ਸੀ।ਰਾਣੀ ਜੋ ਕਿ ਦਲੀਪ ਸਿੰਘ ਦੀ ਰੀਜੈਂਟ ਸੀ ਦਾ ਅਪਮਾਨ ਹੀ 1849 ਦੀ ਦੂਜੀ ਲੜਾਈ
ਦਾ ਕਾਰਣ ਬਣਿਆ ਸੀ।
ਸਿੱਖ ਇਤਿਹਾਸ ਵਿੱਚ ਮਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦਾਂ ਦੀਆਂ ਕਹਾਣੀਆਂ ਦਿਲ ਦਹਿਲਾਉਣ
ਵਾਲੀਆਂ ਹਨ ਪਰ ਇਹਨਾਂ ਨੂੰ ਸਹੀ ਪਰਿਪੇਖ ਵਿੱਚ ਨਹੀ ਦੇਖਿਆ ਗਿਆ। ਰਾਣੀ ਜਿੰਦਾਂ ਦੇ ਚਾਲ ਚਲਣ ਤੇ
ਨਿਯਮਵੱਧ ਹਮਲੇ ਕੀਤੇ ਗਏ।ਕਰਿਸਟੀ ਕੈਂਪਬੈੱਲ ਉਨ੍ਹਾਂ ਸਾਰੇ ਪੈਂਫਲੈੱਟਾਂ ਨੂੰ ਪੜ੍ਹਦਾ ਜਿਨ੍ਹਾਂ
ਰਾਹੀਂ ਅਫ਼ਵਾਹਾਂ ਫ਼ੈਲਾਈਆਂ ਜਾਂਦੀਆਂ ਸਨ। ਇੱਕ ਅਜਿਹੇ ਪੱਤਰ ਦੀ ਭਾਸ਼ਾ ਦਾ ਜ਼ਿਕਰ ਕਰਿਸਟੀ ਇੰਜ ਕਰਦਾ
ਹੈ:
''ਲਹੋਰ ਦੇ ਖਬਰਾਂ ਲਿੱਖਣ ਵਾਲ਼ਿਆਂ ਨੇ ਭੰਡੀ ਪ੍ਰਚਾਰ ਮੁੰਹਿਮ ਸ਼ੁਰੂ ਕਰ ਦਿਤੀ ਸੀ।ਇਸ ਮੁਤਾਬਿਕ
ਰਾਣੀ ਜਿੰਦਾਂ 13 ਸਾਲਾਂ ਦੀ ਉਮਰੇ ਹੀ ਬਦਚਲਣ ਹੋ ਗਈ ਸੀ, ਉਹਨੇ ਬੁੱਢੇ ਮਹਾਰਾਜੇ ਤੇ ਜਾਦੂ ਕਰ
ਦਿਤਾ ਸੀ ਤੇ ਦਰਬਾਰ ਤੋਂ ਤਬੇਲੇ ਤੱਕ ਅਪਣੇ ਸੁਹੱਪਣ ਦੀ ਤੋੜ ਲਾ ਦਿਤੀ ਸੀ।ਇਸ਼ਕ ਮੁਸ਼ਕ ਵਿੱਚ ਉਨ੍ਹੇ
ਰੋਮ ਦੀ ਮਹਾਰਾਣੀ ਨੂੰ ਵੀ ਪਿਛੇ ਛੱਡ ਦਿਤਾ ਸੀ।ਜਦੋਂ ਉਹਦੇ ਯਾਰ ਲਾਲ ਸਿੰਘ ਨੂੰ ਦੇਸ਼ ਨਿਕਾਲ਼ਾ ਦੇ
ਦਿਤਾ ਗਿਆ ਤਾਂ ਫਰੰਗੀ ਅਫਸਰਾਂ ਦੀਆਂ ਤਸਵੀਰਾਂ ਮੰਗਵਾਉਂਦੀ ਸੀ ਤਾਕਿ ਵਿਆਹ ਦੀ ਗੱਲ ਤੋਰੀ ਜਾ
ਸਕੇ।--- ਲਹੋਰ ਦੇ ਖਬਰਾਂ ਲਿੱਖਣ ਵਾਲ਼ਿਆਂ ਦੇ ਦੋਹਰੇ ਮੰਤਵ ਸਨ: ਰਾਣੀ ਜਿੰਦਾਂ ਨੂੰ ਸਿਆਸੀ ਤੌਰ
ਤੇ ਨਕਾਰਾ ਕਰਨਾ ਤੇ ਇਹ ਭੁਲੇਖਾ ਪਾਉਣਾ ਕਿ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਅਸਲੀ ਵਾਰਿਸ
ਨਹੀਂ ਹੈ।''34
33 Ibid., 424.
34 Campbell, The Maharajahs Box: An Exotic Tale of Espionage, Intrigue, and
Illicit Love in the Days of the Raj, 32. The Lahore news-writers began a
campaign of besmirchment. She was a libertine who, at the age of thirteen, had
bewitched the old Maharajah while pleasuring half the court and the stable-hands
besides with the sexual athleticism of Roman Empress. When her lover Lal Singh
was exiled, she called for portraits of the British garrison officers with a
view to a matrimonial alliance----
The Lahore news-writers had a two-fold purpose: to damn Jindan politically and
imply Duleep was not Ranjits legitimate heir.
ਜਦੋਂ ਹੈਨਰੀ ਲਾਂਰੈਂਸ ਨੇ ਰਾਣੀ ਜਿੰਦਾ ਨੂੰ 9 ਅਗਸਤ 1847 ਨੂੰ ਲਹੋਰ ਕਿਲ੍ਹੇ ਦੇ ਸਮਨ ਬੁਰਜ
ਵਿੱਚ ਕੈਦ ਕਰ ਦਿਤਾ ਸੀ ਤਾਂ ਸਾਰੇ ਨੋਕਰ ਕੱਢ ਦਿਤੇ ਸਨ। ਰੋਟੀ ਪਾਣੀ ਤੋਂ ਵੀ ਭੁਖਾ ਰਖਿਆ ਗਿਆ।
ਰਾਣੀ ਨੇ ਵੰਗਾਰ ਕੇ ਕਿਹਾ ਸੀ ਕਿ ਇਸ ਤੋਂ ਚੰਗਾ ਤੇ ਸਾਨੂੰ ਗੋਲੀ ਮਾਰ ਦਿਓ। ਦਸ ਦਿਨਾਂ ਬਾਅਦ
ਰਾਣੀ ਨੂੰ ਜਦੋਂ ਵਾਲ਼ਾਂ ਤੋਂ ਫ਼ੜ ਕੇ ਘੜੀਸਿਆ ਗਿਆ ਤਾਂ ਉਸੇ ਦਿਨ ਹੀ ਮਹਾਰਾਜਾ ਦਲੀਪ ਸਿੰਘ ਰਾਣੀ
ਜਿੰਦਾ ਤੋ 13 ਸਾਲ ਤੋਂ ਵੀ ਵੱਧ ਸਮੇ ਲਈ ਵਿਛੜ ਗਿਆ। ਰਾਣੀ ਜਿੰਦਾ ਨੇ ਹੈਨਰੀ ਲਾਂਰੈਂਸ ਨੂੰ
ਲਿਖਿਆ:
''ਤੂੰ ਮੇਰਾ ਪੁੱਤ ਖੋਹ ਲਿਆ।ਮੈ ਦਸ ਮਹੀਨੇ ਅਪਣੀ ਕੁੱਖ ਵਿੱਚ ਰਖਿਆ।ਫ਼ਿਰ ਮੈਂ ਇਹਨੂੰ ਕਿਨੀਆਂ
ਮੁਸ਼ਕਲਾਂ ਨਾਲ ਬਚਾਇਆ।ਉਹ ਰੱਬ ਦੇ ਵਾਸਤੇ ਜਿਹਦੀ ਤੂੰ ਪੁਜਾ ਕਰਦਾ ਹੈਂ ਤੇ ਉਹ ਰਾਜੇ ਜਿਹਦਾ ਤੂੰ
ਨਮਕ ਖਾਂਦਾ ਹੈਂ, ਮੇਰਾ ਪੁੱਤ ਮੈਨੂੰ ਵਾਪਿਸ ਦੇ। ਮੈਂ ਵਿਛੋੜੇ ਦਾ ਹੋਰ ਦੁੱਖ ਨਹੀਂ ਸਹਿਨ ਕਰ
ਸਕਦੀ।
ਮੇਰਾ ਪੁੱਤ ਅਜ੍ਹੇ ਛੋਟਾ ਹੈ।ਉਹ ਕੁੱਝ ਵੀ ਕਰਨ ਦੇ ਕਾਬਲ ਨਹੀਂ।ਮੈ ਰਾਜ ਭਾਗ ਛੱਡ ਦਿਤਾ। ਮੈਨੂੰ
ਨਹੀਂ ਲੋੜ ਅਜਿਹੇ ਰਾਜ ਦੀ।ਮੇਰੇ ਪੁੱਤ ਨਾਲ਼ ਕੋਈ ਵੀ ਨਹੀਂ।ਉਹਦੀ ਕੋਈ ਭੈਣ ਤੇ ਕੋਈ ਭਰਾ ਨਹੀਂ ਹੈ।
ੳਹਦਾ ਕੋਈ ਚਾਚਾ, ਬਾਬਾ ਜਾ ਕੋਈ ਹੋਰ ਨਹੀਂ ਹੈ।ਉਹਦਾ ਪਿਤਾ ਉਹਨੇ ਗਵਾ ਲਿਆ। ਕਿਸ ਦੀ ਜਿੰਮੇਵਾਰੀ
ਤੇ ਤੂੰ ਉਹਨੂੰ ਲੈ ਗਿਆ ਹੈ?'' 35
ਅਪ੍ਰੈਲ 1848 ਵਿੱਚ ਰਾਣੀ ਜਿੰਦਾਂ ਦੀ ਪੁਕਾਰ ਨੇ ਸਭ ਤੋ ਪਹਿਲਾ ਮੁਲਤਾਨ ਦੇ ਗਵਰਨਰ ਦੇਵਾਨ
ਮੂਲਰਾਜ ਨੂੰ ਬਗਾਵਤ ਕਰਨ ਲਈ ਮਜਬੂਰ ਕੀਤਾ। ਦੋ ਅੰਗ੍ਰੇਜ ਅਫਸਰ ਮਾਰ ਦਿਤੇ ਗਏ ਸਨ। ਬਗਾਵਤ ਹੋਰ
ਫ਼ੈਲ ਰਹੀ ਸੀ। ਰੈਜੀਡੈਂਟ ਸਰ ਫ਼ਰੈਡਰਿੱਕ ਕੂਰੀ ਨੇ ਬਗਾਵਤ ਦਾ ਧੂਰਾ ਰਾਣੀ ਜਿੰਦਾਂ ਨੂੰ ਠਹਿਰਾਇਆ।
ਰਾਣੀ ਜਿੰਦਾਂ ਨੂੰ ਚੁੱਕ ਕੇ ਚੁਨਾਰ ਕਿਲ੍ਹੇ ਵਿੱਚ ਸੁੱਟ ਦਿਤਾ ਸੀ। ਨਵੰਬਰ 9 1848 ਨੂੰ ਸਿੱਖਾ
ਦੀ ਦੂਜੀ ਲੜਾਈ ਹੁੰਦੀ ਹੈ ਜਿਸ ਵਿੱਚ ਅੰਗ੍ਰੇਜ ਜਰਨੈਲ
(Lord Guogh)
ਪੂਰੀ ਤਰ੍ਹਾਂ ਭੰਬਲਭੂਸੇ ਵਿੱਚ ਹੈ ਤੇ ਇਹ
ਮੰਨਦਾ ਹੈ ਕਿ ਉਹਨੂੰ ਇਹ ਕੁੱਝ ਨਹੀਂ ਪਤਾ ਕਿ ਉਹ ਜਿੱਤ ਗਏ ਹਨ ਜਾਂ ਹਾਰ: ''ਮੈਨੂੰ ਨਹੀਂ ਪਤਾ ਕਿ
ਲੜਾਈ ਬੰਦ ਹੋ ਗਈ ਹੈ ਜਾਂ ਅਜ੍ਹੇ ਵੀ ਚਲ ਰਹੀ ਹੈ।ਅਸੀਂ ਕਿਹਦੇ ਨਾਲ਼ ਲੜ ਰਹੇ ਹਾਂ?'' 36
ਹੈਨਰੀ ਲਾਰੈਂਸ ਜਦੋਂ 1857 ਵਿੱਚ ਲਖਨਊ ਵਿੱਚ ਮਾਰਿਆ ਗਿਆ ਤੇ ਮਹਾਰਾਜਾ ਦਲੀਪ ਸਿੰਘ ਨੇ ਕੋਈ
ਅਫ਼ਸੋਸ ਨਹੀਂ ਜਿਤਾਇਆ ਤਾਂ ਬ੍ਰਿਟਿਸ਼ ਇਹੋ ਸਮਝ ਰਹੇ ਸਨ ਇਹਦੇ ਪਿਛੇ ਰਾਣੀ ਜਿੰਦਾਂ ਦਾ ਹੱਥ ਹੈ।ਪਰ
ਇਸ ਕਹਾਣੀ ਨੂੰ ਜਿੰਨਾਂ ਦਬਾਇਆ ਜਾਵੇ ਚੰਗਾ ਹੈ ਕਿਉਂਕਿ ਪੰਜਾਬ ਦੇ ਸਿੱਖ ਫ਼ੌਜੀਆਂ ਨੂੰ ਜੇ ਪਤਾ ਲਗ
ਗਿਆ ਤੇ ਬਦੂੰਕਾ ਦੇ ਮੂੰਹ ਵਿਦੇਸ਼ੀਆਂ ਵੱਲ ਮੁੜ ਜਾਣਗੇ।
ਦਲੀਪ ਸਿੰਘ ਤੇ ਰਾਣੀ ਜਿੰਦਾਂ ਦੀ ਕਹਾਣੀ ਸਿੱਧੇ ਤੌਰ ਤੇ ਬ੍ਰਿਟਿਸ਼ ਨੀਤੀਆਂ ਨਾਲ ਜੁੜੀ ਹੋਈ ਹੈ।
ਡਾ:ਲੋਗਿਨ ਅਤੇ ਹੈਨਰੀ ਲਾਰੈਂਸ ਦੋ ਮਹੱਤਵਪੁਰਣ ਸ਼ਖਸੀਅਤਾਂ ਹਨ ਜੋਕਿ ਕਿਸੇ ਨਾ ਕਿਸੇ ਰੂਪ ਵਿੱਚ
1857 ਦੀ ਬਗਾਵਤ ਦਾ ਕਾਰਣ ਬਣਦੇ ਹਨ। ਸਭ ਤੋਂ ਮੁੱਖ ਤੇ ਡਾ: ਲੋਗਿਨ ਨੇ ਮਹਾਰਾਜਾ ਦਲੀਪ ਸਿੰਘ ਨੂੰ
ਕਰਿਸਚਨ ਬਣਾਕੇ ਇਹ ਪ੍ਰਭਾਵ ਦਿਤਾ ਸੀ ਕਿ ਸਿੱਖੀ ਪੰਜਾਬ ਵਿਚੋਂ ਖਤਮ ਹੋ ਜਾਵੇਗੀ। ਡਾ: ਲੋਗਿਨ ਤੇ
ਲਾਰਡ ਡਲਹੋਜੀ ਨੇ ਜਦੋਂ ਔਧ ਸਟੇਟ ਨੂੰ ਅਧੀਨ ਕੀਤਾ ਤਾਂ ਮਹਾਰਾਜਾ ਦਲੀਪ ਸਿੰਘ ਵਾਂਗ ਬਾਕੀਆਂ ਦਾ
ਧਰਮ ਬਦਲਣ ਦੀ ਅਫਵਾਹ ਫੈਲ ਗਈ। ਮਹਾਰਾਜਾ ਦਾ ਸਾਥੀ ਭਜਨ ਲਾਲ ਜਿਸਨੂੰ ਕਿ ਡਾ: ਲੋਗਿਨ ਨੇ ਦਲੀਪ
ਸਿੰਘ ਨੂੰ ਕਰਿਸਚਨ ਬਣਾਉਣ ਲਈ ਵਰਤਿਆ ਸੀ, ਖੁੱਦ ਕਰਿਸਚਨ ਬਣਨ ਤੋਂ ਮੁੱਕਰ ਗਿਆ ਸੀ। ਉਹਨੂੰ
ਮਹਾਰਾਜੇ ਨਾਲ਼ ਇੰਗਲੈਂਡ ਜਾਣ ਦੀ ਪੇਸ਼ਕੱਸ਼ ਕੀਤੀ ਗਈ ਸੀ ਪਰ ਉਹਨੇ ਧਰਮ ਪਰਵਤਨ ਦੇ ਡਰ ਕਰਕੇ ਇਸਨੂੰ
ਠੁਕਰਾ ਦਿਤਾ ਸੀ। ਬਗਾਵਤ ਵਿੱਚ ਭਜਨ ਲਾਲ ਦੇ ਸ਼ੱਕ ਹੋਣ ਬਾਰੇ ਲੇਡੀ ਲੋਗਿਨ ਅਪਣੀ ਕਿਤਾਬ ਵਿੱਚ
ਇਸ਼ਾਰਾ ਕਰਦੀ ਹੈ। ੳਹਦੀ ਬਹੁਤੀ ਪੁੱਛ ਗਿੱਛ ਇਸ ਕਰਕੇ ਨਹੀਂ ਕਿੱਤੀ ਗਈ ਕਿ ਸਾਰੀ ਕਹਾਣੀ ਬਾਹਰ ਨਾ
ਆ ਜਾਵੇ । ਸਿੱਖ ਫ਼ੌਜੀਆਂ ਨੂੰ ਅਜਿਹੇ ਪ੍ਰਭਾਵਾਂ ਤੋ ਦੂਰ ਰੱਖਣਾ ਵੀ ਬਹੁਤ ਜਰੂਰੀ ਸੀ।
1857 ਦੇ ਗਦਰ ਦੇ ਮੁੱਖ ਕਾਰਣਾਂ ਵਿੱਚ ਅੰਗ੍ਰੇਜਾਂ ਦੀ ਧਰਮ ਪਰਵ੍ਰਤਨ ਕਰਨ ਦੀ ਮੁਹਿੰਮ ਇੱਕ ਸੀ।
ਇਸਦੀ ਮਾਰ ਮਹਾਰਾਜਾ ਦਲੀਪ ਸਿੰਘ ਨੂੰ ਸਭ ਤੋ ਪਹਿਲੇ ਪਈ। ਰਾਣੀ ਜਿੰਦਾਂ ਦੀਆਂ ਚਿਠੀਆਂ ਰਾਹੀਂ
ਤਕਰੀਰਾਂ ਬਗਾਵਤ ਨੂੰ ਪਹਿਲਾਂ ਜਨਮ ਦੇ ਚੁਕੀਆਂ ਸਨ। ਉਸਨੂੰ ਕੈਦ ਕਰਨਾ ਬਗਾਵਤ ਨੂੰ ਕਾਬੂ ਕਰਨ ਦਾ
ਹੀ ਇੱਕ ਉਪਾਅ ਸੀ। ਲਾਰਡ ਕੈਨਿੰਗ ਦੇ ਨੋਟਿਸ ਫਰਵਰੀ 1857 ਵਿੱਚ ਰਾਣੀ ਜਿੰਦਾਂ ਦੀਆਂ ਚਿਠੀਆਂ ਦਾ
ਖੁਲਾਸਾ ਉਹਦਾ ਬਗਾਵਤ ਵਿੱਚ ਸ਼ਾਮਲ ਹੋਣ ਬਾਰੇ ਸਿੱਧਾ ਸੰਕੇਤ ਹੈ। ਬਗਾਵਤ ਤੋਂ ਬਾਅਦ ਰਾਣੀ ਜਿੰਦਾਂ
ਤੇ ਪਹਿਰਾ ਵਧਾ ਦਿਤਾ ਜਾਂਦਾ ਹੈ ਤੇ ਉਹਨੂੰ ਇੰਗਲੈਂਡ ਜਾਣ ਦੀ ਆਗਿਆ ਵੀ ਦਿਤੀ ਜਾਂਦੀ ਹੈ।
35 Ibid., 34.
36 Ibid., 35.
ਇੰਗਲੈਂਡ ਵਿੱਚ ਰਾਣੀ ਜਿੰਦਾਂ ਨੂੰ ਡਾ: ਲੋਗਿਨ ਚੜੇਲ ਕਹਿਕੇ ਦੁਰਕਾਰਦਾ ਹੈ। ਕਿਉਂਕਿ ਡਾ:
ਲੋਗਿਨ ਦੀ ਦਲੀਪ ਸਿੰਘ ਨੂੰ ਇਸਾਈ ਬਣਾਉਣ ਚ ਲਗੀ ਮਿਹਨਤ ਹੁਣ ਵਿਅਰਥ ਸਾਬਤ ਹੋ ਰਹੀ ਸੀ। ਦਲੀਪ
ਸਿੰਘ ਨੇ ਸਾਰੀਆਂ ਕਰਿਸਚਨ ਸਰਕਾਰਾਂ ਨੂੰ ਬੇਈਮਾਨ ਤੇ ਮੋਮੋਠੱਗਣੀ ਕਹਿਣਾ ਸ਼ੁਰੂ ਕਰ ਦਿਤਾ ਸੀ।
ਰਾਣੀ ਜਿੰਦਾਂ ਨੂੰ ਹੁਣ ਨਾ ਤੇ ਇੰਡੀਆ ਵਾਪਿਸ ਭੇਜਿਆ ਜਾ ਸਕਦਾ ਸੀ ਤੇ ਨਾਹੀ ਉਹਨੂੰ ਇੰਗਲੈਂਡ
ਵਿੱਚ ਰਖਿਆ ਜਾ ਸਕਦਾ ਸੀ। ਡਾ: ਲੋਗਿਨ ਮਹਾਰਾਣੀ ਵਿਕਟੋਰਿਆ ਦੇ ਪ੍ਰਾਈਵੇਟ ਸੈਕਟਰੀ , ਸੀ ਬੀ ਫ਼ਿਪਸ
ਨੂੰ ਲਿਖਦਾ ਹੈ:
''ਮੈਨੂੰ ਡਰ ਹੈ ਕਿ ਮਹਾਰਾਜਾ ਪੂਰੀ ਤਰ੍ਹਾਂ ਅਪਣੀ ਮਾਂ ਦੇ ਪ੍ਰਭਾਵ ਥੱਲੇ ਆ ਰਿਹਾ ਹੈ। ਉਸਨੂੰ
ਬਚਾਉਣ ਦਾ ਇਕੋ ਰਾਹ ਹੈ ਕਿ ਉਹਨੂੰ ਉਸ ਨਾਲੋਂ ਵੱਖ ਕਰ ਦਿਤਾ ਜਾਵੇ। ਉਹਦੇ ਵਿੱਚ ਜਮਾਂਦਰੂ ਗੁਣ
ਪਰਤ ਰਹੇ ਹਨ ਤੇ ਉਹਦੀ ਇਸਾਈ ਆਤਮਾ ਨੂੰ ਵੀ ਖਤਰਾ ਹੈ।ਇੱਕ ਘੜੀ ਤੇ ਉਹ ਭਾਰਤ ਵਿੱਚ ਸਾਧ ਬਣਨ ਦੀ
ਗੱਲ ਕਰਦਾ ਹੈ ਦੂਜੇ ਪਾਸੇ ਕਹਿੰਦਾ ਹੈ ਕਿ ਹੁਣ ਉਹ ਬਹੁਤਾ ਚਿਰ ਕਰਿਸਚਨ ਨਹੀਂ ਰਹਿ ਸਕਦਾ'' 37
ਇਹਨਾਂ ਹਾਲਾਤਾਂ ਵਿੱਚ ਰਾਣੀ ਜਿੰਦਾਂ ਬਿਮਾਰ ਹੋ ਗਈ। ਇੱਕ ਦਿਨ ਜਦੋਂ ਮਹਾਰਾਜਾ ਸਕਾਟਲੈਂਡ ਵਿੱਚ
ਸ਼ਿਕਾਰ ਤੇ ਗਿਆ ਹੋਇਆ ਸੀ ਤੇ ਉਸਨੂੰ ਸਨੇਹਾ ਮਿਲਿਆ ਕਿ ਉਹਦੀ ਮਾਂ ਮਰ ਗਈ ਹੈ। ਉਸ ਸਮੇ ਦੇ
ਅੰਗ੍ਰੇਜੀ ਕਨੂੰਨ ਮੁਤਾਬਿਕ ਰਾਣੀ ਜਿੰਦਾਂ ਨੂੰ ਜਲਾਇਆ ਨਹੀਂ ਜਾ ਸਕਦਾ ਸੀ ਤੇ ਦਲੀਪ ਸਿੰਘ ਜਿੱਦ
ਕਰਦਾ ਸੀ ਕਿ ਉਸਨੂੰ ਭਾਰਤ ਜਾਣ ਦੀ ਆਗਿਆ ਦਿਤੀ ਜਾਵੇ ਤਾਕਿ ਉਹ ਅਪਣੀ ਮਾਂ ਦਾ ਢੁਕਵਾਂ ਸੰਸਕਾਰ ਕਰ
ਸਕੇ।ਦੋ ਮਹੀਨੇ ਬਾਅਦ ਡਾ: ਲੋਗਿਨ ਵੀ ਮਰ ਗਿਆ।
ਮਹਾਰਾਜਾ ਦਲੀਪ ਸਿੰਘ ਤੇ ਰਾਣੀ ਜਿੰਦਾਂ ਦੀ ਕਹਾਣੀ ਭਾਰਤੀ ਰਾਸ਼ਟਰੀ ਚੇਤਨਾ ਦੀਆਂ ਡੁੰਘਾਈਆਂ ਵਿੱਚ
ਸਮਾਈ ਹੋਈ ਹੈ ਪਰ ਇਸਦੇ ਪ੍ਰਭਾਵ ਨੂੰ ਇਤਿਹਾਸਿਕ ਚੇਤਨਾ ਚੋਂ ਨਵੀਆਂ ਮਿੱਥਾਂ ਰਾਹੀਂ ਹੀ ਕਢਿਆ ਜਾ
ਸਕਦਾ ਸੀ।ਬਹੁ ਗਿਣਤੀ ਵਿਦਵਾਨ ਮੰਨਦੇ ਹਨ ਕਿ ਅੰਗ੍ਰੇਜਾਂ ਨੇ ਪੁਰਾਤਨ ਭਾਰਤੀ ਸੰਸਕ੍ਰਿਤੀ ਦੀ ਨਵੀਂ
ਵਿਆਖਿਆ ਦੇਕੇ ਹਿੰਦੂਇਜ਼ਮ ਦਾ ਵਜੂਦ ਖੜ੍ਹਾ ਕੀਤਾ।ਸਾਮਰਾਜ ਲਈ ਹਿੰਦੂਇਜ਼ਮ ਦਾ ਅਜਿਹਾ ਵਜੂਦ ਕਿਨਾਂ
ਸਹਾਈ ਹੋਇਆ, ਇਸਦਾ ਮੁੜ ਮੁਲਾਂਕਣ ਕਰਨ ਦੀ ਜਰੂਰਤ ਹੈ।ਰਿਚਰਡ ਕਿੰਗ ਹਿੰਦੂਇਜ਼ਮ ਨੂੰ ਸਿਰਫ਼ 19ਵੀਂ
ਸਦੀ ਦੀ ਉਸਾਰੀ ਸਮਝਦਾ ਹੈ।38 ਕੇ ਐਨ ਪਾਨਿਕਰ ਪੁਸ਼ਟੀ ਕਰਦਾ ਹੈ ਕਿ ਹਿੰਦੂ ਧਰਮ ਦੇ ਸੁਧਾਰ ਸਿਰਫ਼
ਸੁਧਾਰਾਂ ਤੱਕ ਸੀਮਤ ਨਹੀਂ ਸਨ ਸਗੋ ਇਹ ਤੇ ਜਿਵੇਂ ਰਾਮਮੋਹਨ ਰੌਏ ਨੇ ਇਸ਼ਾਰਾ ਕੀਤਾ ਹੈ ''ਸਮਾਜ ਦੇ
ਸੁੱਖ ਤੇ ਰਾਜਨੀਤਕ ਲਾਭ ਲਈ ਸਨ''39 ਟਰੈਵਿਸ ਹੇਨਜ਼
(W.Travis Hanes III)
ਆਪਣੇ ਇੱਕ ਆਰਟੀਕਲ ਵਿੱਚ ਥੋਮੱਸ ਮਕਾਲੇ(Thomas Macaulay)
ਦਾ ਹਵਾਲਾ ਦਿੰਦੇ ਹੋਏ ਕਹਿੰਦਾ ਹੈ ਕਿ
ਭਾਰਤੀਆਂ ਦੀ ਇੱਕ ਅਜਿਹੀ ਕਲਾਸ ਪੈਦਾ ਕੀਤੀ ਜਾਵੇ ਜਿਸਦਾ ਰੰਗ ਰੂਪ ਤੇ ਇੰਡੀਅਨ ਹੋਵੇ ਪਰ ਦਿਮਾਗ਼,
ਵਿਚਾਰਾਂ ਤੇ ਸ਼੍ਰਿਸ਼ਟਾਚਾਰ ਬਿਲਕੁਲ ਅੰਗ੍ਰੇਜਾਂ ਵਾਲ਼ਾ।ਉਨ੍ਹਾ ਨੂੰ ਬ੍ਰਿਟਿਸ਼ ਸਾਮਰਾਜ ਵਿੱਚ
ਭਾਗੀਦਾਰ ਬਣਾਕੇ ਸਸਤੇ ਭਾਅ ਬਸਤੀਆਂ ਨੂੰ ਵਧਾਉਣਾ ਤੇ ਨਾਲ਼ ਹੀ ਅਜਿਹੇ ਸਹਿਯੋਗੀ ਭਾਰਤੀਆਂ ਦੇ
ਸੁੱਖ, ਗਿਆਨ ਤੇ ਤਾਕਤ ਵਿੱਚ ਵਾਧਾ ਕਰਨਾ ਸਮੇਂ ਦੀ ਤਰਜ ਸੀ।40 ਜਦੋਂ ਅਜਿਹੇ ਸਾਮਰਾਜ ਦੇ
ਭਾਗੀਦਾਰਾਂ ਕੋਲ਼ ਗਿਆਨ ਤੇ ਤਾਕਤ ਆਏ ਤਾਂ ਉਹ 'ਸ਼ੁਧੀ' ਦਾ ਮੁਤਾਲਬਾ ਕਰਨ ਲਗ ਪਏ ਜਿਸ ਰਾਹੀਂ
ਪੁਰਾਤਨ ਭਾਰਤੀ ਸਭਿਅਤਾ ਨੂੰ ਵਰਤਮਾਨ ਵਿੱਚ ਪੈਰਾਂ ਤੇ ਖੜ੍ਹਾ ਕਰਨਾ ਸੀ। ਹੇਨਜ਼
III (Hanes III)
ਦੇ ਅਨੁਸਾਰ, 'ਪੁਰਾਤਨ ਸਭਿਅਤਾ ਦੇ ਰਾਖੇ 'ਮਹਾਤਮਾ ਲੋਕ' ਜੋ ਕਿ ਹਿਮਾਲਾ ਪਹਾੜਾਂ ਵਿੱਚ 4000
ਸਾਲਾਂ ਤੋਂ ਰਹਿੰਦੇ ਦਸੇ ਜਾਂਦੇ ਹਨ, ਉਨ੍ਹਾਂ ਨੇ ਮਨੁਖੀ ਜਨਮ ਨੂੰ ਸੋਧਿਆ ਤੇ ਕਰਮਾਂ ਤੋ ਮੁਕਤ
ਹੋਕੇ ਵੱਡਾ 'ਗੋਰਿਆਂ ਦਾ ਭਾਈਚਾਰਾ'' ਬਣਾਇਆ'41
ਵਿਲੀਅਮ ਏ ਗਰੀਨ ਤੇ ਜੌਹਨ ਪੀ ਡੇਜ਼ੀ,
(William E Green and John P. Deasy, Jr)
ਦੇ ਅਨੁਸਾਰ ਐਂਗਲੋ ਇੰਡੀਅਨ ਸਕਾਲਰਸ਼ਿੱਪ ਸ਼ੁਰੂ ਕੀਤੀ ਗਈ ਤਾਕਿ ਭਾਰਤੀ ਭਾਸ਼ਾਵਾਂ ਦੇ ਵਿੱਚ ਮੁਹਾਰਤ
ਹਾਸਲ ਕਰਕੇ ਭਾਰਤ ਦਾ ਭਵਿੱਖ ਪੁਰਾਤਨ, ਧਾਰਮਿਕ, ਸਾਹਿਤਕ ਤੇ ਰਾਜਨਿਤਕ ਸੰਸਥਾਵਾਂ ਦੇ ਆਧਾਰ ਤੇ
ਬਣੇ।ਅਜਿਹੇ ਵਿਚਾਰ ਦਸਦੇ ਹੋਏ ਇਹ ਯਕੀਨਨ ਬਣਾਉਣਾ ਚਾਹੀਦਾ ਹੈ ਕਿ ਬ੍ਰਿਟਿਸ਼ ਹਿੱਤ, ਹਿੰਦੂਸਤਾਨ ਦੇ
ਹਿੱਤ ਤੇ ਰੱਬ ਦੇ ਹਿੱਤ ਇਕੋ ਹੋਣ।42 ਸਿਖਿਆ ਤੇ ਜ਼ੋਰ ਦਿੰਦੇ ਹੋਏ ਇਸਾਈਆਂ ਨੂੰ ਇਹ ਖੇਤਰ ਸਾਂਭਣ
ਲਈ ਕਿਹਾ ਗਿਆ। 1835 ਵਿੱਚ ਵਿਲੀਅਮ ਬੈਂਟਿਕ ਨੇ ਇੰਗਲਿਸ਼ ਮੀਡੀਅਮ ਨੂੰ ਪ੍ਰਵਾਨਗੀ ਦੇ ਦਿਤੀ।
ਆਧੁਨਿਕ ਰਾਸ਼ਟਰੀ ਲਹਿਰ ਦੇ ਮੁੱਢ ਦਾ ਪਹਿਲਾ ਸਾਲ 1835 ਕਿਹਾ ਜਾ ਸਕਦਾ ਹੈ।ਕਿਉਂਕਿ ਜੇ ਅੰਗ੍ਰੇਜੀ
ਸਿੱਖਿਆ ਦਾ ਮਾਧਿਅਮ ਨਾ ਬਣਦੀ ਤਾਂ ਇੰਡੀਅਨ ਨੈਸ਼ਨਲ ਕਾਂਗਰਸ ਦਾ ਕੋਈ ਵਜੂਦ ਨਹੀਂ ਹੋਣਾ ਸੀ ਤੇ ਇਹ
ਵੀ ਹੋ ਸਕਦਾ ਹੈ ਕਿ ਆਜਾਦੀ ਜਿਵੇਂ ਬ੍ਰਿਟਿਸ਼ ਤੋਂ ਅਮਰੀਕਾ ਨੇ ਲਈ ਉਸੇ ਤਰਾਂ ਭਾਰਤ ਲੈ ਲੈਂਦਾ ਜਿਸ
ਤੇ ਇਸ ਖਿੱਤੇ ਦਾ ਹਰ ਬੰਦਾ ਮਾਣ ਮਹਿਸੂਸ ਕਰਦਾ। ਵੀਹਵੀਂ ਸਦੀ ਦੇ 'ਸ਼ੁੱਧੀ' ਵਰਗੇ ਵਿਚਾਰਾਂ ਨੇ
ਭਾਰਤ ਦੀ ਭੂਮੀ ਨੂੰ ਨਫ਼ਰਤ ਦੀ ਖ਼ੇਤੀ ਲਈ ਤਿਆਰ ਕੀਤਾ। ਇਹੋ ਕਾਰਣ ਹੈ ਕਿ ਅੱਜ ਸਾਊਥ ਏਸ਼ੀਆ ਵਿੱਚ
ਖਤਰੇ ਵੱਧ ਰਹੇ ਹਨ।
37 Ibid., 121.
38 See King, Orinetalism and the Modern Myth of Hinduism
39 Panikkar, From Revolt to Agitation: Beginning of the National Movement, 33.
40 Green and Deasy, Uniflying Themes in the History of British India, 1757-1857:
An Histriographical Analysis., 70.
41 Hanes III, On the Origin of the Indian National Congress: A Case Study of
Cross-Cultural Synthesis, 87.
42 Green and Deasy, Uniflying Themes in the History of British India, 1757-1857:
An Histriographical Analysis., 26-28.
ਇੰਡੀਅਨ ਨੈਸ਼ਨਲ ਕਾਂਗਰਸ ਨੂੰ ਸਥਾਪਿਤ ਕਰਨ ਲਈ ਪੁਰਾਤਨ ਮਿੱਥ ਦੀ ਖੁਲ੍ਹ ਕੇ ਵਰਤੋਂ ਕਿਤੀ ਗਈ।
ਇਸਨੇ ਫ੍ਰਿਕਾਪ੍ਰਸਤੀ ਨੂੰ ਜਨਮ ਦਿਤਾ। ਸਮਾਜ ਵਿੱਚ ਕੁੜੱਤਣ ਵਧਾਈ । ਸਵਾਮੀ ਦਯਾਨੰਦ ਸਰਸਵਤੀ
ਵਰਗਿਆਂ ਨੂੰ ਸਮਾਜ ਦਾ ਸੰਤੁਲਨ ਵਿਗਾੜਨ ਦੀ ਖੁੱਲ ਦਿਤੀ ਗਈ । ਦੇਸ਼ ਭਗਤਾਂ ਦੀ ਲੜੀ ਵਿੱਚ ਨਾਂਅ
ਲਿਖਵਾਉਣ ਵਾਲਿਆਂ ਵਿੱਚ ਲਾਲਾ ਹਰਦਿਆਲ ਵੀ ਅਜਿਹੇ ਵਿਚਾਰਾਂ ਨੂੰ ਹਵਾ ਦੇਣ ਲਗੇ।ਇੰਡੀਅਨ ਨੈਸ਼ਨਲ
ਕਾਂਗਰਸ ਦੀ 1917 ਵਿੱਚ ਐਨੀ ਬੈਸੰਟ ਪ੍ਰਧਾਨ ਬਣੀ। ਏ ਓ ਹਿਊਮ ਤੇ ਬੈਲਵੈਸਕੀ ਦੇ ਰਾਹ ਤੇ ਚਲਦੇ
ਹੋਏ ਉਹ ਵੈਸਟ੍ਰਨ-ਐਜੂਕੇਟਿਡ ਮਹਾਤਮਾ ਦੀ ਭਾਲ਼ ਕਰਨ ਲਗੀ। ਮੋਹਨ ਦਾਸ ਕਰਮ ਚੰਦ ਗਾਂਧੀ ਇੰਡੀਅਨ
ਨੈਸ਼ਨਲ ਕਾਂਗਰਸ ਵਿੱਚ 1917 ਵਿੱਚ ਹੀ ਸ਼ਾਮਲ ਹੋਇਆ। ਬੈਸੰਟ ਨੇ ਜਵਾਹਰ ਲਾਲ ਨੇਹਰੂ ਨੂੰ ਵੀ ਕਾਂਗਰਸ
ਵਿੱਚ ਲਿਆਂਦਾ।ਇਹ ਉਹ ਸਮਾਂ ਸੀ ਜਦੋਂ ਸੈਨ ਫਰਾਂਸਿਸਕੋ ਵਿੱਚ ਗਦਰੀ ਬਾਬਿਆਂ ਦੇ ਟਰਾਇਲ ਚਲ ਰਹੇ
ਸਨ। ਗਦਰ ਲਹਿਰ ਵਿੱਚ ਬੂਰੀ ਤਰ੍ਹਾ ਘੁਸਪੈਟ ਹੋ ਚੁੱਕੀ ਸੀ।ਵੈਸਟ੍ਰਨ-ਐਜੂਕੇਟਿਡ ਦੀ ਮਦਦ ਨਾਲ਼
ਅੰਗ੍ਰੇਜਾਂ ਨੇ ਬਗਾਵਤ ਨੂੰ ਫ਼ਿਰ ਦਬਾ ਦਿਤਾ ਸੀ। ਜਲਿਆਂਵਾਲ਼ਾ ਬਾਗ ਦਾ ਇਕੱਠ ਵੀ ਅੰਗ੍ਰੇਜਾਂ ਨੂੰ
ਬਗਾਵਤ ਹੀ ਜਾਪਿਆ।ਬ੍ਰਿਟਿਸ਼ ਸਰਕਾਰ ਪੂਰੀ ਬੁਖਲਾਹਟ ਵਿੱਚ ਸੀ। ਅਜਿਹੇ ਹਾਲਾਤਾਂ ਵਿੱਚ ਇੰਡੀਅਨ
ਨੈਸ਼ਨਲ ਕਾਂਗਰਸ ਦਾ ਸਿਰਫ਼ ਡੋਮੀਨੀਅਨ ਸਟੇਟਸ ਲਈ ਸੰਘਰਸ਼ ਕੋਈ ਮਾਈਨੇ ਨਹੀਂ ਰੱਖਦਾ ਸੀ। ਸੁਭਾਸ਼ ਚੰਦਰ
ਬੋਸ ਨੂੰ ਗਾਂਧੀ ਨੇ ਗਰਮ ਖਿਆਲੀਆ ਕਹਿਕੇ ਕਾਂਗਰਸ ਚੋ ਕਢਾ ਦਿਤਾ ਸੀ।ਗਾਂਧੀ ਨੇ ਦਲਿਤਾਂ ਤੇ ਸਮਾਜ
ਦੇ ਹੋਰ ਵਰਗਾਂ ਨੂੰ ਕਾਂਗਰਸ ਦਾ ਏਜੰਡਾ ਮੰਨਣ ਲਈ ਜ਼ੋਰ ਪਾਇਆ ਤੇ ਪੁਰਾਤਨ ਤੇ ਕਲਪਨਾਤਮਕ ਭਾਰਤ ਨੂੰ
ਵੱਡੀ ਸ਼ਕਤੀ ਬਣਾਉਣ ਲਈ ਸੱਦਾ ਦਿਤਾ। ਪਰ ਸਿੱਖ ਧਰਮ ਜੋ ਕਿ ਅਜ੍ਹੇ 500 ਸਾਲ ਪੁਰਾਣਾ ਵੀ ਨਹੀਂ ਸੀ,
ਨੂੰ ਕਾਂਗਰਸ ਦੇ 'ਮਹਾਤਮਾ' ਏਜੰਡੇ ਵਿੱਚ ਕੋਈ ਯੋਗ ਥਾਂ ਨਹੀਂ ਮਿਲੀ । ਪਰ ਨੇਤਾਵਾਂ ਦੇ ਭਰੋਸੇ ਤੇ
ਆਪਣਾ ਭਵਿੱਖ ਛੱਡਕੇ ਸਿੱਖਾਂ ਨੇ ਜਿਉਂ ਦੀ ਤਿਉਂ ਕਾਂਗਰਸੀਆਂ ਦੀ ਰਹਸਮਈ ਨੀਤੀ ਅਪਣਾ ਲਈ।
ਨਤੀਜੇ ਵਜੋਂ ਬਹੁਤੇ ਸਿੱਖਾਂ ਨੇ ਗੁਰੂ ਗਰੰਥ ਸਾਹਿਬ ਦਾ ਵਿਰਸਾ ਦਾਅ ਤੇ ਲਾਕੇ ਅਪਣੇ ਮੱਥੇ ਤੇ
1947 ਦੇ ਅਣਚਾਹੇ ਅਪਰਾਧਾਂ ਦਾ ਕਲੰਕ ਲਵਾਇਆ। ਗਾਂਧੀ ਤੇ ਨੇਹਰੂ ਦੇ ਫ਼ਰੇਬੀ ਇਸ਼ਾਰਿਆਂ ਤੇ ਚਲਕੇ
ਉਨ੍ਹਾਂ ਨੇ ਸਿੱਖ ਕੌਮ ਨੂੰ ਬਹੁ ਉਲਝਨਾਂ ਵਿੱਚ ਫਸਾ ਦਿਤਾ।ਜਿਸ ਪੱਧਰ ਤੇ ਨੈਸ਼ਨਲ ਕਾਂਗਰਸ ਫ਼ਰੇਬ
ਰਚਾ ਰਹੀ ਸੀ ਉਸ ਪੱਧਰ ਤੇ ਸਮਝਣ ਲਈ ਤੇ ਡਾਈਲੌਗ ਰਚਾਉਣ ਲਈ ਸਿੱਖ ਲੀਡਰਸ਼ਿੱਪ ਪੂਰੀ ਤਰਾਂ ਨਾਕਾਮ
ਰਹੀ।ਕਾਂਗਰਸ ਦੀ ਅੱਖਾਂ ਵਿੱਚ ਮਿੱਟੀ ਝੋਕਣ ਵਾਲ਼ੀ ਨੀਤੀ ਨੂੰ ਸਿਰਫ਼ ਇਕੋ ਨੇਤਾ ਡਾ:ਅੰਬੇਦਕਰ ਸਮਝਦਾ
ਸੀ। ਉਸਨੇ ਇਕੱਲਿਆਂ ਹੀ ਨੇਹਰੂ ਤੇ ਗਾਂਧੀ ਦੀ ਭਾਸ਼ਾ ਤੇ ਸਵਾਲ ਉਠਾਏ।ਘੱਟ ਗਿਣਤੀਆਂ ਉਸ ਨਾਲ਼ ਮਿਲਕੇ
ਸੰਵਿਧਾਨ ਵਿੱਚ ਬਹੁਗਿਣਤੀ ਦੇ ਜੁਲਮ ਦਾ ਕੋਈ ਹੱਲ ਕੱਢ ਸਕਦੀਆਂ ਸਨ।ਖੱਬੇ ਪੱਖੀ ਲੀਡਰਸ਼ਿੱਪ ਵੀ
ਅਵੇਸਲੀ ਹੋ ਗਈ। ਨੇਹਰੂ ਸਿੰਧਾਂਤ ਨੂੰ 50 ਸਾਲਾਂ ਵਿੱਚ ਕੋਈ ਚਣੋਤੀ ਨਹੀਂ ਦੇ ਸਕਿਆ ਕਿਉਂਕਿ ਉਸ
ਪੱਧਰ ਤੇ ਕੋਈ ਵਿਚਰਨ ਨੂੰ ਤਿਆਰ ਨਹੀਂ ਸੀ।ਇੰਡੀਅਨ ਨੈਸ਼ਨਲ ਕਾਂਗਰਸ ਤੇ ਆਰੀਆ ਸਮਾਜ ਨੇ ਮਿਲਕੇ ਦੇਸ਼
ਦਾ ਮਹੋਲ ਦੁਸ਼ਿਤ ਕਰ ਦਿਤਾ। ਕੈਨਥ ਜੋਨਜ਼
(Kenneth W. Jones)
ਅਪਣੇ ਆਰਟੀਕਲ
Communalism in the Punjab: The Arya Samaj
Contribution ਵਿੱਚ ਕਹਿੰਦਾ ਹੈ ਕਿ ਜਦੋਂ
ਆਰੀਆ ਸਮਾਜ ਨੇ ਸਿੱਖੀ ਤੇ ਸਿੱਧਾ ਹਮਲਾ ਕੀਤਾ ਤਾਂ ਗਿਆਨੀ ਦਿੱਤ ਸਿੰਘ ਤੇ ਹੋਰ ਆਰੀਆ ਸਮਾਜ ਦੇ
ਮੈਂਬਰ ਟੁੱਟ ਗਏ ਤੇ ਉਨ੍ਹਾਂ ਨੇ ਸਿੰਘ ਸਭਾ ਸ਼ੁਰੂ ਕਰ ਲਈ ਸੀ। ਮੁਸਲਿਮ ਲੀਗ ਨੇ ਵੱਖਰਾ ਰਾਹ ਅਪਣਾ
ਲਿਆ।ਲੱਖਾਂ ਲੋਕਾਂ ਦੇ ਕੱਤਲ ਨੇਤਾਵਾਂ ਦੀਆਂ ਗਲਤ ਨੀਤੀਆਂ ਕਰਕੇ ਹੋਏ। ਪਰ ਇਸ ਸਭ ਕੁਝ ਤੇ ਪੜਦਾ
ਪਾਉਣ ਲਈ ਆਜਾਦ ਭਾਰਤ ਮਹਾਤਮਾ ਗਾਂਧੀ ਦੇ ਜੀਵਨ ਨੂੰ ਨਵੀਂ ਮਿੱਥ ਵਿੱਚ ਢਾਲਣ ਲਗਾ।ਉਸ ਨੂੰ ਅਹਿੰਸਾ
ਦੇ ਰੱਬ ਦਾ ਦਰਜਾ ਦਿਤਾ ਗਿਆ। ਦੁਨੀਆਂ ਵੀ ਦੋ ਵੱਡੇ ਯੁੱਧਾਂ ਤੋਂ ਅੱਕ ਕੇ ਅਜਿਹੇ ਵਿਚਾਰਾਂ ਨੂੰ
ਸੁਣਨਾ ਚਾਹੁੰਦੀ ਸੀ। ਅੱਧੀ ਸੱਦੀ ਦਾ ਸਫ਼ਰ ਕਰਦੀ ਹੋਈ ਮਹਾਤਮਾ ਗਾਂਧੀ ਦੀ ਮਿੱਥ ਖੁਦਮੁਖਤਿਆਰ ਹੋ
ਗਈ ਹੈ ।ਜਦੋਂ ਮਿੱਥ ਖੁਦਮੁਖਤਿਆਰ ਹੋ ਜਾਵੇ ਤਾਂ ਉਹ ਮਨਚਾਹਿਆ ਇਤਿਹਾਸ ਸਿਰਜਣ ਦੇ ਸਮਰਥ ਹੋ ਜਾਂਦੀ
ਹੈ।ਪਰ ਸਮਾਂ ਆਉਂਦਾ ਹੈ ਜਦੋਂ ਲੋਕਾਂ ਦੁਆਰਾ ਇਨ੍ਹਾਂ ਮਿਥਾਂ ਨੂੰ ਚਣੌਤੀ ਦਿਤੀ ਜਾਂਦੀ ਹੈ ਤਾਂ ਜੋ
ਇਤਿਹਾਸ ਨੂੰ ਮਿੱਥ ਦੇ ਖੁੱਦਮੁਖਤਿਆਰ ਸਰੋਕਾਰਾਂ ਤੋਂ ਬਚਾਇਆ ਜਾ ਸਕੇ।
43 See Jones, Communalism in the Punjab:The Arya
Samaj Contribution
Bibliography
Ambedkar, Babasaheb Dr. Writings And Speeches: Reprint of Pakistan Or The
Partition of India. Bombay, 1990.
Badcock, C.R. Levi-Strauss: Structuralism and Sociological Theory. London, 1975.
Barthes, Roland. Mythologies. London, 1967.
Ballantyne, Tony. Between Colonialism and Diaspora: Sikh Cultural Formations In
An Imperial World. Durham & London, 2006.
Bevir, Mark. Theosophy and the Origin of the Indian National Congress
International Journal of Hindu Studies 7.1/3 (2003): 99-115.
Campbell, Christy. The Maharajas Box: An Exotic Tale of Espionage, Intrigue, and
Illicit Love in the Days of the Raj. Woodstock & New York, 2006.
Conger, George P. Did India Influence Early Greek Philosophies? Philosophy East
and West 2.2 (1952): 102-128.
Cunningham, Joseph Davey. A History of The Sikhs: From The Origin of the Nation
to the Battles of the Sutlej. Delhi, 1966.
Doniger, Wendy. Myths and Methods in the Dark The Journal of Religion 76.4
(1996):531-547.
Green, William A., and Deasy, Jr.,John P. Unifying Themes in the History of
British India, 1757-1857: An Historiographical Analysis.Albion 17.1 (1985):
15-45.
Hanes III, W. Travis. On the Origin of the Indian National Congress: A Case
Study of Cross-Cultural Synthesis Journal of World History 4.1 (1993): 69-98.
Johnson, R.A. Russians at the Gates of India? Planning the Defence of India,
1885-1900 The Journal of Military History 67.3 (2003) 697-743.
Jones, Kenneth W. Communalism in the Punjab: The Arya Samaj Contribution.The
Journal of Asian Studies 6.1 (1968): 39-54.
King, Richard. Orientalism and the Modern Myth of Hinduism Numen 46.2
(1999):146-185.
Knipe, David M. The Heroic Theft: Myths from Rgveda IV and the Ancient Near East
History of Religions 6.4 (1967): 328-360.
Login, Lady. Sir John Login And Duleep Singh. Chandigarh, 1989.
Martin Jr., Briton. Lord Dufferin and the Indian National Congress, 1885-1888
The Journal of British Studies 7.1 (1967):68-96.
Nehru, Jawaharlal. The Discovery of India. New York, 1959.
Panikkar, K.N. From Revolt to Agitation: Beginning of the National Movement.
Social Scientist 25.9/10 (1997):28-42.
_______. Gulab Singh 1792-1858. Delhi, 2007.
Racevskis, Karlis. Michel Foucault and the Subversion of Intellect. Ithaca,
1993.
Raheja, Gloria Goodwin. Caste, Colonialism and the Speech of the Colonized:
Entextualization and the Disciplinary Control in India American Ethnologist 23.3
(1996): 494-513.
Singh, Bawa Satinder. Raja Gulab Singhs Role in the First Anglo-Sikh War Modern
Asian Studies 5.1 (1971): 35-59.
© Dr. Amrik Singh, Sacramento
*****
(23 ਮਈ 2009) ਸੂਰਜ ਯੂਨੀਕੋਡ
ਡਾ: ਅਮਰੀਕ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ