ਜਦੋਂ ਤੋਂ ਅੰਗਰੇਜ਼ੀ ਕੰਪਿਊਟਰ ਪੰਜਾਬੀਆਂ ਦੀ ਪਹੁੰਚ ਵਿੱਚ ਆਇਆ ਹੈ, ਉਦੋਂ
ਤੋਂ ਅੱਜ ਤੀਕਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲ਼ੇ ਬਹੁਤ
ਸਾਰੇ ਹਿੰਮਤੀ ਪੰਜਾਬੀ ਇਸਨੂੰ ਕੰਪਿਊਟਰ ਦੇ ਅਨੁਕੂਲ ਬਨਾਉਣ ਦੇ ਯਤਨਾਂ
ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਟੀਚਿਆਂ ਵਿੱਚ ਮਾਣ ਕਰਨ
ਯੋਗ ਪਰਾਪਤੀਆਂ ਵੀ ਕੀਤੀਆਂ ਹਨ। ਪਰ ਉਨ੍ਹਾਂ ਦੀ ਘਾਲ਼ ਕਮਾਈ ਦੀ ਜਾਣਕਾਰੀ
ਉਨ੍ਹਾਂ ਨਾਲ਼ ਸਬੰਧਤ ਵਿਅਕਤੀਆਂ ਤੀਕਰ ਹੀ ਸੀਮਤ ਹੈ। ਇਹ ਰੁਝਾਨ ਦੇਖਣ
ਵਿੱਚ ਆਇਆ ਹੈ ਕਿ ਇਸ ਕਮਜ਼ੋਰੀ ਦਾ ਅਯੋਗ ਲਾਭ ਲੈਂਦੇ ਹੋਏ ਕਿਸੇ ਦੀ ਕਈ-ਕਈ
ਸਾਲਾਂ ਦੀ ਘਾਲ ਕਮਾਈ ਨੂੰ ਸਵਾਰਥੀ ਅਤੇ ਸ਼ਰਾਰਤੀ ਲੋਕ ਆਪਣੇ ਸਰਕਾਰੀ
ਦਰਬਾਰੀ ਰਸੂਖ ਦਾ ਲਾਭ ਉਠਾਕੇ ਅਸਲ ਘਾਲਕਾਂ ਦੀਆਂ ਪਰਾਪਤੀਆਂ ਦੀ ਨਕਲ
ਕਰਕੇ ਜਾਂ ਉਨ੍ਹਾਂ ਨੂੰ ਤਰੋੜ ਮਰੋੜ ਕੇ ਜਾਂ ਉਨ੍ਹਾਂ ਵਿੱਚ ਕੁੱਝ ਘਾਟੇ
ਵਾਧੇ ਕਰਕੇ ਆਪਣੇ ਖਾਤੇ ਵਿੱਚ ਪਾਈ ਜਾ ਰਹੇ ਹਨ। ਇਸ ਤਰ੍ਹਾਂ ਨਾਲ਼
ਝੂਠ ਦੇ ਸਿਰ ਉੱਤੇ ਆਪਣੀ ਵਾਹਵਾ ਕਰਵਾ ਕੇ ਹੀ ਤਰੱਕੀਆਂ ਲਈ ਜਾ ਰਹੇ ਹਨ।
ਆਪਣੇ
ਤੌਰ ਉੱਤੇ ਨਿੱਜੀ ਯਤਨ ਕਰਕੇ ਮੇਰੇ ਵੱਲੋਂ ਅੱਜ ਤੀਕਰ ਕਿਸੇ ਵੀ ਐਸੀ
ਸੰਸਥਾ ਦੀ ਜਾਣਕਾਰੀ ਪਰਾਪਤ ਨਹੀਂ ਕੀਤੀ ਜਾ ਸਕੀ ਜੋ ਕੰਪਿਊਟਰ ਰਾਹੀਂ
ਪੰਜਾਬੀ ਦੀ ਉਸਾਰੀ ਜਾਂ ਉਨਤੀ ਵਿੱਚ ਹੋਏ ਜਾਂ ਹੋ ਰਹੇ ਵਾਧੇ ਦਾ ਲੇਖਾ
ਜੋਖਾ ਰੱਖ ਰਹੀ ਹੋਵੇ ਤੇ ਮੰਨਣਯੋਗ ਰਿਕਾਰਡ ਰੱਖ ਰਹੀ ਹੋਵੇ।
'ਜਿੰਨੇ
ਜੋਗਾ ਹੋਵੇ ਕੋਈ ਉਸਨੂੰ ਉਤਨਾ ਯਤਨ ਤੇ ਕਰਨਾ ਹੀ ਚਾਹੀਦਾ ਹੈ।' ਟਟੀਹਰੀ
ਦੇ ਇਸ ਕਥਨ ਦੇ ਮਾਰਗ ਦਰਸ਼ਨ ਅਨੁਸਾਰ ਇੱਕ ਵਿਸਥਾਰ ਪੂਰਵਕ ਪਰਚੇ ਦੇ ਰੂਪ
ਵਿੱਚ ਜੋ ਫਿਰ ਜ਼ਰੂਰ ਹੀ ਇੱਕ ਕਿਤਾਬ ਦੀ ਸ਼ਕਲ ਵਿੱਚ ਛਪਵਾਇਆ ਜਾਏਗਾ,
ਪਰਾਪਤ ਹੋਈ ਜਾਣਕਾਰੀ ਨੂੰ ਇਮਾਨਦਾਰੀ ਨਾਲ਼ ਸਾਂਭਣ ਦਾ ਇੱਕ ਨਿਮਾਣਾ ਜਿਹਾ
ਯਤਨ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਆਪ ਜੀ ਨੇ ਜਾਂ ਆਪ ਜੀ ਦੀ ਜਾਣਕਾਰੀ ਅਨੁਸਾਰ ਕਿਸੇ ਹੋਰ ਨੇ
ਪੰਜਾਬੀ-ਕੰਪਿਊਟਰ ਦੀ ਉਸਾਰੀ ਵਿੱਚ ਜੋ ਸੱਚਾ-ਸੁੱਚਾ ਯੋਗਦਾਨ ਪਾਇਆ ਹੈ ਉਸ
ਸਬੰਧੀ ਅਤੇ ਕੀਤੇ ਕਾਰਜ ਸਬੰਧੀ ਜਿਤਨਾ ਵੀ ਹੋ ਸਕੇ ਵਿਸਥਾਰ ਵਿੱਚ ਈਮੇਲ
ਰਾਹੀਂ ਸੂਚਨਾ ਦਿੱਤੀ ਜਾਵੇ। ਜੇ ਉਸ ਜਾਣਕਾਰੀ ਨਾਲ਼ ਸੂਚਨਾ ਦੇਣ ਵਾਲ਼ੇ ਅਤੇ
ਘਾਲਣਾ ਘਾਲਣ ਵਾਲ਼ੇ ਦੀ ਸੱਜਰੀ ਫੋਟੋ ਵੀ ਭੇਜੀ ਜਾਵੇ ਤਾਂ ਹੋਰ ਵੀ ਚੰਗਾ
ਹੋਵੇਗਾ।
ਪਰਾਪਤੀਆਂ ਦਾ ਵਰਨਣ ਪੰਜਾਬੀ-ਕੰਪਿਊਟਰ ਸਬੰਧੀ ਹੋਣਾ ਚਾਹੀਦਾ ਹੈ। ਜਿਵੇਂ
ਕਿ ਪੰਜਾਬੀ ਫੌਂਟਾਂ ਦਾ ਉਸਾਰਨਾ, ਪੰਜਾਬੀ ਕੀਅ ਬੋਰਡ ਸਬੰਧੀ ਕੀਤੇ ਯਤਨ,
ਪੰਜਾਬੀ ਨੂੰ ਗੁਰਮੁਖੀ-ਸ਼ਾਹਮੁਖੀ ਵਿੱਚ ਪਰਵਰਤਨ ਕਰਨ, ਸ਼ਬਦ ਜੋੜ ਕੋਸ਼
ਪਾਉਣ, ਸਮਅਰਥੇ ਦੇਣ, ਪੰਜਾਬੀ ਵੈੱਬ ਸਾਈਟ ਬਣਾਕੇ ਆਦਿ।
ਜਾਣਕਾਰੀ ਭੇਜੇ ਜਾਣ ਦੀ ਅੰਤਮ ਮਿਤੀ 15 ਜੂਨ 2009 ਹੈ। ਹੋਰ ਜਾਣਕਾਰੀ ਲਈ
ਕੈਨੇਡਾ 905-796-0531 ਉੱਤੇ ਫੋਨ ਕੀਤਾ ਜਾ ਸਕਦਾ ਹੈ।
ਸਮੇਂ
ਸਿਰ ਜਾਣਕਾਰੀ ਨਾ ਮਿਲਣ ਦੀ ਹਾਲਤ ਵਿੱਚ ਉਸ ਪਰਾਪਤੀ ਨੂੰ ਢੁਕਵੀਂ ਥਾਂ ਨਾ
ਦੇ ਸਕਣ ਲਈ ਇਹ ਲੇਖਕ ਨੈਤਿਕ ਤੌਰ ਉੱਤੇ ਉੱਤਰਦਾਈ ਨਹੀਂ ਹੋਵੇਗਾ।
ਬਿਨੈਕਾਰ,
ਕਿਰਪਾਲ ਸਿੰਘ ਪੰਨੂੰ ਬਰੈੰਪਟਨ, ਟੋਰਾਂਟੋ, ਕੈਨੇਡਾ।
ਈਮੇਲ:
kirpal_pannu@yahoo.com
ਮਿਤੀ: 24 ਮਈ 2009
*****
30 ਮਈ 2009- ਯੂਨੀਕੋਡ