|
|
|
ਅਜੋਕਾ
ਵਾਧਾ::
26 January, 2010 |
|
|
ਮੁੱਖਪੰਨਾ |
ਕਵਿਤਾਵਾਂ/ਗ਼ਜ਼ਲਾਂ |
ਲਿਖਾਰੀ |
|
 |
ਮੌਲਾ
ਜੇ ਤੌਫੀਕ ਦੇਵੇ
ਰੇਣੂ
(ਜਲੰਧਰ) |
|
|
ਮੌਲਾ ਜੇ ਤੌਫੀਕ
ਦੇਵੇ.............ਰੇਣੂ
ਜ਼ਿੰਦਗੀ ਅਲਗ ਅਲਗ ਰੰਗਾਂ ਵਿੱਚ ਮਿਲਦੀ
ਹੈ, ਉਨ੍ਹਾਂ ਵਿੱਚੋਂ ਕੁੱਛ ਰੰਗ ਪੇਸ਼ ਕਰਨ ਦੀ ਕੋਸ਼ਿਸ਼
ਹੈ......
ਸੰਗਦੀ ਸੰਗਾਉਂਦੀ ਮਿਲੀ
ਰਵਾਉਂਦੀ ਜਾਂ ਹਸਾਉਂਦੀ ਮਿਲੀ
ਖ਼ਾਰਾਂ ਉੱਤੇ ਫੁੱਲਾਂ ਦੀਆਂ
ਪੱਤੀਆਂ ਸਜਾਉਂਦੀ ਮਿਲੀ
ਯਾਰੀਆਂ ਪੁਗਾਉਂਦੀ ਮਿਲੀ
ਰੁੱਸੇ ਨੂੰ ਮਨਾਉਂਦੀ ਮਿਲੀ
ਦਗਾ ਦੇਣ ਵਾਲਿਆਂ ਨੂੰ
ਦਿਲੋਂ ਵੀ ਇਹ ਲਾਹੁੰਦੀ ਮਿਲੀ
ਦੇਵੇ ਹੌਕਾ ਉਨ੍ਹਾਂ ਨੂੰ ਜੋ
ਦੂਰ ਮਜਬੂਰ ਨੇ
ਪਾਲੇ ਹੋਏ ਸੱਪਾਂ ਦੇ ਇਹ
ਜ਼ਹਿਰ ਮੁਕਾਉਂਦੀ ਮਿਲੀ
ਮੇਰੀਆਂ ਉਡੀਕਾਂ ਨੂੰ ਜੇ
ਬੂਰ ਪਵੇ ਵਸਲਾਂ ਦਾ
ਦੂਰੀਆਂ ਦਾ ਉਦੋਂ ਹੀ ਇਹ
ਸੂਲ ਚੁਭਾਉਂਦੀ ਮਿਲੀ
ਮਿਲੀ ਹਰ ਸ਼ਾਮ ਮੈਨੂੰ
ਰੁੱਖਾਂ ਦੀਆਂ ਸ਼ਾਖਾਂ ਉੱਤੇ
ਹਰ ਸੁਬਹਾ ਬੱਚਿਆਂ ਨੂੰ
ਚੋਗ ਚੁਗਾਉਂਦੀ ਮਿਲੀ
ਮੌਲਾ ਜੇ ਤੌਫੀਕ ਦੇਵੇ
ਉਹਦੀ ਹੀ ਰਜ਼ਾ 'ਚ ਚੱਲਾਂ
ਉੱਸੇ ਦੇ ਹੀ ਹਾਂ ਵਿੱਚ
ਹਾਂ ਇਹ ਰਲਾਉਂਦੀ ਮਿਲੀ
ਕਲਮ ਮੇਰੀ ਨੂੰ ਰੱਬਾ
ਬਲ ਮਿਲੇ, ਛਲ ਨਹੀ
ਮਾਲਕਾ ਇਹ ਅੱਠੋ ਪਹਿਰ
ਤੇਰੇ ਗੁਣ ਗਾਉਂਦੀ ਮਿਲੀ
***
ਰੇਣੂ
ਜਲੰਧਰ
15 ਜੂਨ 2009 (ਯੂਨੀਕੋਡ)
|
|
ਰੇਨੂੰ ਜਲੰਧਰ
ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ |
|
|
'ਲਿਖਾਰੀ'
ਵਿਚ ਪ੍ਰਕਾਸ਼ਿਤ ਹੋਣ
ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ
ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ'
ਦਾ ਸਹਿਮਤ ਹੋਣਾ
ਜ਼ਰੂਰੀ ਨਹੀਂ।
ਹਰ ਲਿਖਤ
ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ
'ਰਚਨਾ'
ਦਾ ਕਰਤਾ ਹੋਵੇਗਾ। |
Copyright © Likhari: Panjabi Likhari Forum-2001-2010 All rights
reserved.
|
|