ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

-ਗ਼ਜ਼ਲ-

ਗਜ਼ਲ:
ਆਪੋ ਅਪਣੀ ਸੋਚ ਮੁਤਾਬਕ---

-ਗੁਰਦੇਵ ਸਿੰਘ ਘਣਗਸ-

ਹੇਠਲੀ ਗਜ਼ਲ ਵਿਚ ਪਹਿਲੇ ਤਿੰਨ ਸ਼ੇਅਰ ਇਕ ਪਰਕਾਰ ਦੇ ਹਨ। ਅਗਲੇ ਚਾਰ ਇਕੋ ਪਰ ਵੱਖਰੇ ਲਹਿਜੇ ਵਿਚ ਹਨ। ਆਖਰੀ ਸ਼ਿਅਰ ਮੁੰਦਾਵਣੀ ਹੈ, ਗੱਲ ਖਤਮ ਕਰਦਾ ਹੈ। -- ਗੁਰਦੇਵ ਸਿੰਘ ਘਣਗਸ
 

ਗ਼ਜ਼ਲ
ਆਪੋ ਅਪਣੀ ਸੋਚ ਮੁਤਾਬਕ, ਰੱਬ ਦੇ ਅਰਥ ਅਨੇਕਾਂ ਕੱਢੋ
ਤਨ ਵੀ ਲਾਵੋ ਧਨ ਵੀ ਖਰਚੋ ਭਟਕੇ ਮਨ ਦੀਆਂ ਸੇਕਾਂ ਕੱਢੋ
----
ਨਾਨਕ-ਬਾਣੀ ਪੜ੍ਹਕੇ ਸੁਣਕੇ ਕਾਦਰ ਕੁਦਰਤ ਏਕੋ ਲਗਦੇ
ਜਿੱਥੇ ਕੁਦਰਤ ਉਸ ਥਾਂ ਕਾਦਰ, ਜ਼ੱਰੇ ਜ਼ੱਰੇ‘ਚੋਂ ਹੇਕਾਂ ਕੱਢੋ
----
ਆਸਤਕ ਨਾਸਤਕ ਅੱਧ-ਪਚੱਧੇ ਸਭ ਕੁਦਰਤ ਦੇ ਬੰਦੇ ਨੇ
ਏਸੇ ਕਰਕੇ ਅਰਥ ਰੱਬ ਦੇ ‘ਏਕੋ ਅੱਖ ਨਾਲ ਵੇਖਾਂ’ ਕੱਢੋ
----
ਰੱਬ ਦੇ ਨਾਂ ਤੇ ਲੁੱਟਣਾ ਹੋਵੇ ਮੰਦਰ ਮਸਜਦ ਗਿਰਜੇ ਪਹੁੰਚੋ
ਗੁਰੂਦੁਆਰੇ ਗੋਲਕ ਵਿਚਦੀ ਤਿੱਖੀਆਂ ਤਿੱਖੀਆਂ ਮੇਖਾਂ ਕੱਢੋ
----
ਸੰਤ ਬਾਬਿਆਂ ਦੇ ਠੱਪੇ ਲਾ ਲਾ ਪੁੱਤਰਾਂ ਨੂੰ ਪਰਦੇਸੀਂ ਭੇਜੋ
ਗੁਰ ਘਰ ਦੀ ਬਦਨਾਮੀ ਖਾਤਰ ਮੱਥੇ ਦੀਆਂ ਬਰੇਕਾਂ ਕੱਢੋ
----
ਨਫਰਤ, ਹਉਮੈਂ ਗੁੱਟ-ਬੰਦੀ ਸਭ ਕੁਝ ਦਾ ਪਰਚਾਰ ਕਰੋ
ਜੋ ਵੀ ਥੋਡੇ ਨਾਲ ਨਾ ਚੱਲੇ ਉਸ ਦੇ ਮਨ ਦੀਆਂ ਟੇਕਾਂ ਕੱਢੋ
----
ਚੌਧਰ ਖਾਤਰ ਕੱਕੇ ਪਹਿਨੋ, ਚੌਧਰੀਆਂ ਲਈ ਦਮੜੇ ਕੱਢੋ
ਪੁੱਠੇ ਰਾਹ ਉਲੀਕਣ ਖਾਤਰ, ਪੁੱਠੀਆਂ ਸਿੱਧੀਆਂ ਟੇਪਾਂ ਕੱਢੋ
----
ਚੱਜ ਦੀ ਜੇਕਰ ਗੱਲ ਨਾ ਲੱਭੇ ਰੱਬ ਦਾ ਨਾਮ ਸਹੇੜ ਲਓ
ਮੁਨਕਰ ਆਪਣੇ ਮਨ ‘ਚੋਂ ਕੱਢੋ, ਬਾਕੀ ‘ਹਰ ਥਾਂ ਵੇਖਾਂ’ਕੱਢੋ
*****

ਗੁਰਦੇਵ ਸਿੰਘ ਘਣਗਸ
Ithaca, NY
ਫੋਨ: 607-257-3907
(ਯੂਨੀਕੋਡ-15 ਜੂਨ 2009)

ਗੁਰਦੇਵ ਸਿੰਘ ਘਣਗਸ ਦੀਆਂ ਲਿਖਾਰੀ ਵਿੱਚ ਛਪੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.