ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@yahoo.co.uk Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

ਵਾਰਸ਼ਕ ਸਰਗਰਮੀਆਂ/ਸੂਚਨਾਵਾ/ਵਿਸ਼ੇਸ਼ ਸਮਾਰੋਹ/ਸਨਮਾਨ/ਰਿਪੋਰਟ

“ਮਹਿਫਲੇ ਸਰਤਾਜ ਨੇ ਰਾਜਧਾਨੀ ਵਿਚ ਰਹਿੰਦੇ ਪੰਜਾਬੀਆਂ ਦੇ ਮਨਾਂ ਨੂੰ ਮੋਹ ਲਿਆ”
-ਰੀਪੋਰਟ: ਮਿੱਤਰ ਰਾਸ਼ਾ-


13 ਜੂਨ ਸ਼ਨਿਚਰਵਾਰ ਦੀ ਰਾਤ ਨੂੰ ਕੈਲਾਸ਼ ਮਿੱਤਲ ਥੀਏਟਰ ਕਾਰਲਟਨ ਯੂਨੀਵਰਸਿਟੀ ਦੇ ਵੱਡੇ ਹਾਲ ਵਿਚ ‘ਮਹਿਫਲੇ ਸਰਤਾਜ’ ਸਜਾਈ ਗਈ। ਰਾਜਧਾਨੀ ਵਿਚ ਰਹਿ ਰਹੇ ਪੰਜਾਬੀਆਂ ਨੇ ਇਸ ਦਾ ਪੂਰਾ ਆਨੰਦ ਮਾਣਿਆ। ਤਾੜੀਆਂ ਦੀ ਗੁੰਜਾਰ ਵਿਚ ਸਰਤਾਜ ਲਗਾਤਾਰ ਚਾਰ ਘੰਟੇ ਅਪਣੇ ਲਿਖੇ ਕਲਾਮ ਦੀਆਂ ਬੰਨਗੀਆਂ ਅਤੇ ਬੰਦਸ਼ਾ ਸੁਣਾਉਂਦਾ ਰਿਹਾ। ਸਰੋਤਿਆਂ ਨੇ ਸਰਤਾਜ ਦੇ ਮੁੱਖ ਤੋਂ ਨਿਕਲ਼ੇ ਇਕ ਇਕ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਿਆਂ ਤੇ ਉਸ ਦੀ ਪਰਸ਼ੰਸਾ ਵੀ ਕੀਤੀ। ਜਿੱਥੇ ਸਰਤਾਜ ਦੀ ਗਇਕੀ ਨੇ ਸੁਨਣ ਵਾਲਿਆਂ ਨੂੰ ਕੀਲ ਕੇ ਰੱਖ ਦਿੱਤਾ ਉਥੇ ਉਸ ਦੀ ਸਾਦਗੀ ਤੇ ਨਿਰਮਾਣਤਾ ਨੇ ਵੀ ਦਿਲਾਂ ਨੂੰ ਮੋਹ ਲਿਆ। ਮੇਰੇ ਮੂਹੋਂ ਆਪ ਮੁਹਾਰੇ ਨਿਕਲ਼ ਗਿਆ:

‘ਫੁੱਲ ਨੀਵਿਆਂ ਰੁਖਾਂ ਨੂੰ ਲੱਗਦੇ ਸਿੰਬਲ਼ਾ ਤੂੰ ਮਾਣ ਨਾ ਕਰੀਂ।‘


ਸਤਿੰਦਰ ਸਰਤਾਜ ਦੀ ਸੀਡੀ ਰਿਲੀਜ ਕਰਦੇ ਹੋਏ ਇਕਬਾਲ ਮਾਹਲ,
ਗ਼ਜ਼ਲ ਸਮਰਾਟ ਜਗਜੀਤ ਸਿੰਘ

ਡਾ: ਸਤਿੰਦਰ ਸਰਤਾਜ ਆਪਣੀ ਸਾਹਿਤਕ ਪੁੱਠ ਵਾਲੀ ਗਾਇਕੀ ਨਾਲ ਦਰਸ਼ਕਾਂ ਦੇ ਸਨਮੁੱਖ ਆਪਣੇ ਨਿਵੇਕਲੇ ਅੰਦਾਜ਼ ਵਿਚ
-ਤਸਵੀਰਾਂ (ਆਰਸੀ ਬਲੌਗ) ਦੇ ਧੰਨਵਾਦ ਨਾਲ-

ਸਰਤਾਜ ਵਿਚ ਨਿਰਮਾਣਤਾ ਇਸ ਕਦਰ ਹੈ ਕਿ ਜਦ ਉਹ ਪ੍ਰੋਗਰਾਮ ਦੇ ਅਰੰਭ ਵਿਚ ਸਟੇਜ ‘ਤੇ ਸਰੋਤਿਆਂ ਦੇ ਰੂ-ਬ-ਰੂ ਹੋਇਆ ਤਾਂ ਉਸ ਨੇ ਹਾਲ ਵਿਚ ਬੈਠੇ ਸਰੋਤਿਆਂ ਨੂੰ ਵੇਖਣ ਉਪਰਾਂਤ ਬੜੇ ਅਦਬ ਅਤੇ ਸਲੀਕੇ ਨਾਲ਼ ਸਭ ਨੂੰ ਪ੍ਰਣਾਮ ਕੀਤਾ, ਸਟੇਜ ‘ਤੇ ਬੈਠੇ ਸਾਰੇ ਸਾਜਿੰਦਿਆਂ ਦੇ ਪੈਰਾਂ ਨੂੰ ਵਾਰੋ ਵਾਰੀ ਛੋਹਿਆ। ਫੇਰ ਸੁਖ ਆਸਣ ਦੀ ਮੁਦਰਾ ‘ਚ ਬੈਠ ਕੇ ਸਾਈਂ ਨੂੰ ਧਿਆਇਆ।

ਸਰਤਾਜ ਨੇ ਬਾਕਾਇਦਾ ਸੰਗੀਤ ਸਿਖਿਆ ਹੈ, ਸੰਗੀਤ ਵਿਚ ਡਾਕਟਰੇਟ ਕੀਤੀ ਹੈ, ਸੋਨੇ ਦਾ ਤਗਮਾ ਜਿੱਤਿਆ ਹੈ ਅਤੇ ਸੰਗੀਤ ਨੂੰ ਪੜ੍ਹਾ ਸਿਖਾ ਵੀ ਰਿਹਾ ਹੈ।

ਜਿੱਥੇ ਸਰਤਾਜ ਸੁਰਾਂ ਦਾ ਧਨੀਂ ਹੈ ਓਥੇ ਉਹ ਸੰਵੇਦਨਸ਼ੀਲ ਅਤੇ ਦਿਲਾਂ ਨੂੰ ਮੋਹ ਲੈਣ ਵਾਲੇ ਉਚ ਪਾਏ ਦੇ ਕਲਾਮ ਦਾ ਰਚਣਹਾਰ ਵੀ ਹੈ। ਇਸ ਸੁਮੇਲ ਨੇ ਹੀ ਓਸ ਨੂੰ ਬਿਲਕੁਲ ਨਿਵੇਕਲਾ ਕਰ ਦਿੱਤਾ ਹੈ। ਉਸਦੀ ਕੋਈ ਰੀਸ ਨਹੀਂ ਕਰ ਸਕਦਾ। ਜਿਸ ਸ਼ਿੱਦਤ ਅਤੇ ਪਿਆਰ ਨਾਲ਼ ਸਰਤਾਜ ਨੇ ਗਾਇਆ ਉਸੇ ਸ਼ਿੱਦਤ ਅਤੇ ਪਿਆਰ ਨਾਲ਼ ਰਾਜਧਾਨੀ ਦੇ ਪੰਜਾਬੀ ਭਾਈਚਾਰੇ ਨੇ ਉਸ ਨੂੰ ਸੁਣਿਆਂ ਤੇ ਮਾਣਿਆ।

ਔਟਵਾ ਦਾ ਪੰਜਾਬੀ ਭਾਈਚਾਰਾ ਇਕਬਾਲ ਮਾਹਲ, ਬਲਜਿੰਦਰ ਲੇਲਨਾ ਅਤੇ ਜਸਪਾਲ ਗਰੇਵਾਲ਼ ਹੋਰਾਂ ਦਾ ਦਿਲੋਂ ਮਨੋ ਧੰਨਵਾਦੀ ਅਤੇ ਅਹਿਸਾਨਮੰਦ ਰਹੇਗਾ, ਜਿਨ੍ਹਾਂ ਦੇ ਉਦਮ ਸਦਕਾ ਇਸ ਮਹਿਫਲ ਦਾ ਪਰਬੰਧ ਔਟਵਾ ਵਿਚ ਕੀਤਾ ਗਿਆ।

ਗਰਮੀਆਂ ਦੇ ਦਿਨਾਂ ਵਿਚ ਟਰਾਂਟੋ ‘ਚ ਤਾਂ ਅਕਸਰ ਹਰ ਹਫਤੇ ਕੋਈ ਨਾ ਕੋਈ ਸਭਿਆਚਾਰਕ ਜਾਂ ਸੰਗੀਤਕ ਪਰੋਗਰਾਮ ਹੁੰਦਾ ਹੀ ਰਹਿੰਦਾ ਹੈ ਪਰ ਔਟਵਾ ਨੂੰ ਬਾਈਪਾਸ ਕਰ ਦਿੱਤਾ ਜਾਂਦਾ ਹੈ। ਜੇ ਮਹਿਫਲੇ ਸਰਤਾਜ ਵੀ ਬਾਈਪਾਸ ਹੋ ਜਾਂਦੀ ਤਾਂ ਔਟਵਾ ਦੇ ਪੰਜਾਬੀ ਭਾਈਚਾਰੇ ਨੇ ਸਰਤਾਜ ਵਰਗੇ ਸੂਫੀਆਨਾਂ ਰੰਗਣ ਦੀ ਸ਼ਾਇਰੀ ਸੁਨਣ ਤੋਂ ਵਾਂਝਿਆਂ ਰਹਿ ਜਾਣਾ ਸੀ।

ਸਰਤਾਜ ਦੇ ਗਾਉਣ ਦਾ ਅੰਦਾਜ਼, ਉਸਦੀ ਆਵਾਜ਼, ਉਸ ਦਾ ਲਿਬਾਸ, ਉਸ ਦੇ ਕਲਾਮ ਦੀ ਲਰਜ਼ਤਾ, ਉਸ ਨੂੰ ਪੂਰਨ ਵਿਲੱਖਣ ਕਰ ਦੇਂਦੀ ਹੈ। ਉਸ ਨੂੰ ਕੈਨੇਡਾ ਲਿਆਉਣਾ, ਬੜੇ ਚੰਗੇ ਢੰਗ ਨਾਲ਼ ਲੋਕਾਂ ਦੀ ਕਚਿਹਿਰੀ ਵਿਚ ਪੇਸ਼ ਕਰਨਾ ਤੇ ਉਸ ਦਾ ਚਾਰੇ ਸ਼ਾਨੇ ਪਸੰਦ ਹੋਣਾ। ਇਸ ਬਾਰੇ ਮੈ ਏਨਾਂ ਹੀ ਕਹਾਂਗਾ ਜੇ ਸਰਤਾਜ ਅਣਮੁੱਲਾ ਹੀਰਾ ਹੈ ਤਾਂ ਇਕਬਾਲ ਮਾਹਲ ਬੜਾ ਸੁੱਘੜ ਸਿਆਣਾ ਜੌਹਰੀ ਹੈ।

ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ
ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।

Mitter Rasha
1-513 Mcconnell,
Gatineau, QC
J9J 2W2
819-682-2407

*****
18 ਜੂਨ 2009- ਯੂਨੀਕੋਡ

ਲਿਖਾਰੀ
Likhari

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.