ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 26 January, 2010

   ਮੁੱਖਪੰਨਾ

ਕਵਿਤਾਵਾਂ/ਗ਼ਜ਼ਲਾਂ

ਲਿਖਾਰੀ

 

ਭਗਤ ਤੇਰੀ ਸੋਚ ਤੇ......
-ਹਰਪ੍ਰੀਤ ਬਰਾੜ-

 

ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਦੇ ਜੋ ਨਾਅਰੇ ਲਾਉਂਦੇ ਨੇ
ਅੰਦਰੋਂ ਤੇਰੀ ਸੋਚ ਤੋਂ ਉਹ ਵੀ ਤਾਂ ਘਬਰਾਉਂਦੇ ਨੇ।
ਤੈਂ ਦੇਸ਼ ਲਈ ਮਰਨਾ ਦੱਸਿਆ
ਸੱਚ ਹੱਕ ਲਈ ਲੜਨਾ ਦੱਸਿਆ
ਐਪਰ ਇਹ ਤਾਂ ਸੱਚ ਬੋਲਣ ਤੋਂ ਹੀ ਘਬਰਾਉਂਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ।

ਤੇਰੀ ਸੋਚ ਨੇ ਸਾਮਰਾਜ ਦਾ ਤਖਤ ਹਿਲਾਇਆ ਸੀ
ਜਿਹਨਾਂ ਸਾਜ਼ਿਸ਼ ਕਰਕੇ ਤੈਨੂੰ ਫਾਂਸੀ ਲੁਆਇਆ ਸੀ
ਹਾਏ! ਅਫਸੋਸ ਉਹ ਅੱਜ ਦੇਸ਼ ਦੇ ਪਿਤਾ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ।

ਤੈਨੂੰ ਜੋ ਦੱਸਦੇ ਨੇ ਅੱਤਵਾਦੀ
ਸੋਚ ਉਹਨਾਂ ਦੀ ਹੈ ਵੱਖਵਾਦੀ
ਉਹ ਭਾਰਤ ਨੂੰ ਧਰਮ ਦੇ ਨਾਂ 'ਤੇ ਵੰਡਣਾ ਚਾਹੁੰਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ।

ਤੇਰੀ ਨਾਸਤਿਕਤਾ ਦੀ ਸੋਚ 'ਤੇ
ਉਹ ਵੀ ਹੋ ਜਾਂਦੇ ਖ਼ਾਮੋਸ਼ ਨੇ
ਜਿਹੜੇ ਆਪਣੇ ਆਪ ਨੂੰ ਤੇਰੇ ਵਾਰਸ ਕਹਾਉਂਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ૴।

ਕੁੱਲੀ, ਗੁੱਲੀ, ਜੁੱਲੀ ਲਈ ਜੋ ਲੜਦੇ
ਜਿਹੜੇ ਉਹਨਾਂ ਦਾ ਇਨਕਾਉਂਟਰ ਕਰਦੇ
ਉਹੋ ਅੱਜ ਬੁੱਤ ਬਣਾ ਤੇਰੇ ਗਲ਼ ਹਾਰ ਫੁੱਲਾਂ ਦਾ ਪਾਉਂਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ।

ਅੱਜ ਦੇ ਨੇਤਾ 'ਤੇ ਅਭਿਨੇਤਾ
ਸੜਕਛਾਪ ਨੇ ਇਹ ਵਿਕ੍ਰੇਤਾ
ਤੇਰੇ ਨਾਂ 'ਤੇ ਬੱਸ ਆਪਣੀਆਂ ਜੇਬਾਂ ਗਰਮਾਉਂਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ।

ਸਾਡੀ ਦੋਗਲ਼ੀ ਨੀਤੀ ਕਰਕੇ
ਜੀਅ ਰਹੇ ਹਾਂ ਅਸੀਂ ਮਰ ਮਰ ਕੇ
ਤੇਰੇ ਜਿਹੇ ਪੁੱਤ ਭਗਤ ਸਿੰਆਂ ਕਿੱਥੇ ਸਾਡੇ ਘਰੀਂ ਸਮਾਉਂਦੇ ਨੇ
ਭਗਤ ਸਿੰਘ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ
ਦੇ ਜੋ ਨਾਅਰੇ ਲਾਉਂਦੇ ਨੇ
ਤੇਰੀ ਸੋਚ 'ਤੇ ਅੰਦਰੋਂ ਉਹ ਵੀ ਤਾਂ ਘਬਰਾਉਂਦੇ ਨੇ।
***

ਹਰਪ੍ਰੀਤ ਬਰਾੜ
avi2fofo@yahoo.ca
 

28 ਸਤੰਬਰ 2009 (ਯੂਨੀਕੋਡ)

***

ਹਰਪ੍ਰੀਤ ਬਰਾੜ ਦੀਆਂ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰ

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.