ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

   ਮੁੱਖਪੰਨਾ

      -ਲੇਖ/ਜਾਣਕਾਰੀ/ਵਿਚਾਰ/ਰਹਿਤਲ/ਆਲਾ-ਦੁਆਲਾ-

likhari2001@yahoo.co.uk


ਡਰ-ਭੈਅ ਦਾ ਨਿਵਾਸ ਸਥਾਨ : ਕਮਜ਼ੋਰ ਮਨ(2)

-ਹਰਭਜਨ ਸਿੰਘ ਸੰਧੂ, ਫਰੀਦਕੋਟ-


ਕਮਜ਼ੋਰ ਤਨ ਅਤੇ ਕਮਜ਼ੋਰ ਮਨ ਮਨੁੱਖੀ ਜੀਵਨ ਲਈ ਬਹੁਤ ਹਾਨੀਕਾਰਕ ਹਨ ਕਿਉਂਕਿ ਤੰਦੁਰਸਤ ਸਰੀਰ ਦੇ ਅੰਦਰ ਹੀ ਤੰਦਰੁਸਤ ਮਨ ਵਸੇਬਾ ਕਰਦਾ ਹੈ। ਤੰਦਰੁਸਤ ਤਨ ਸਰੀਰਕ ਕੰਮਾਂ ਕਾਰਾਂ ਨੂੰ ਬਾ-ਖੂਬੀ ਕਰਨ ਦੇ ਸਮਰਥ ਹੁੰਦਾ ਹੈ ਇਸੇ ਤਰ੍ਹਾਂ ਹੀ ਤੰਦਰੁਸਤ ਮਨ ਮਾਨਸਿਕ ਵਿਚਾਰਧਾਰਾਵਾਂ ਨੂੰ ਠੀਕ ਢੰਗ ਨਾਲ ਨੇਪਰੇ ਚਾੜ੍ਹਣ ਦੇ ਯੋਗ ਹੁੰਦਾ ਹੈ। ਤਨ ਦੀ ਤੰਦਰੁਸਤੀ ਸਾਦੀ ਖੁਰਾਕ, ਸਾਦੀ ਪੁਸ਼ਾਕ ਅਤੇ ਸਾਦਾ ਰਹਿਣ-ਸਹਿਣ ਜਰੂਰੀ ਹੈ ਜਦੋਂ ਮਨ ਦੀ ਉੱਚਤਾ ਲਈ ਸ਼ੁੱਧ ਵਿਚਾਰ, ਸ਼ੁੱਧ ਵਿਵਹਾਰ ਅਤੇ ਸ਼ੁੱਧ ਵਰਤਾਵ ਜਰੂਰੀ ਹੈ ਪਰ ਹਰ ਵਿਅਕਤੀ ਅਜੇਹੇ ਅਸੂਲਾਂ ਦਾ ਪਾਬੰਦ ਨਾ ਰਹਿ ਕੇ ਮਨ ਦੀ ਚੰਚਲਤਾ, ਮਨ ਦੀ ਮਰਜੀ ਤੇ ਮਨ ਦੀ ਚਾਹਤ ਦੇ ਮਗਰ ਲੱਗ ਤੁਰਦਾ ਹੈ ਅਤੇ ਮਨ ਹੌਲੀ-ਹੌਲੀ ਕਾਬੂ ਤੋਂ ਬਾਹਰ ਹੋ ਕੇ ਮਨ ਆਈਆਂ ਕਰਨ ਲਈ ਮਜ਼ਬੂਰ ਕਰ ਦਿੰਦਾ ਹੈ। ਅਤੇ ਜਿਸ ਨਾਲ ਸਮਾਜ ਦੀ ਸ਼ਾਂਤੀ ਭੰਗ ਹੁੰਦੀ ਹੈ ਅਤੇ ਅਮਨ ਨੂੰ ਲਾਂਬੂ ਲੱਗ ਜਾਂਦਾ ਹੈ ਤਾਂ ਲੋਕ ਉਸ ਮਨੁੱਖ ਨੂੰ ਘ੍ਰਿਣਾਤਮਕ, ਤ੍ਰਿਸ਼ਕਾਰਆਤਮਕ ਅਤੇ ਨਾਕਾਰਆਤਮ ਦ੍ਰਿਸ਼ਟੀ ਨਾਲ ਦੇਖਦੇ ਹਨ ਤੇ ਉਸ ਦੀਆਂ ਹਰਕਤਾਂ ਤੋਂ ਡਰ-ਭੈਅ ਦਾ ਵਾਤਾਵਰਨ ਪੈਦਾ ਹੋ ਜਾਂਦਾ ਹੈ, ਜਿਸ ਨੂੰ ਲੋਕ ਪਸੰਦ ਨਹੀਂ ਕਰਦੇ। ਅਜੇਹੇ ਵਾਤਾਵਰਨ ਤੋਂ ਮੁਕਤੀ ਚਾਹੁੰਦੇ ਹਨ। ਕੰਮ ਕਰਦੇ-ਕਰਦੇ ਡਰਨਾ, ਮਨ ਨੂੰ ਸ਼ੋਰ-ਸ਼ਰਾਬੇ ਨਾਲ ਭਰਨਾ ਹੈ ਜਿਸ ਨਾਲ ਮਨ ਦੀ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ।

ਡਰਿ ਡਰਿ ਡਰਨਾ ਮਨ ਕਾ ਸ਼ੋਰ॥
ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ : 151.

ਬਹੁਤ ਡਰ-ਭੈਅ ਮਨ ਵਿੱਚ ਬੈਠ ਜਾਣ ਨਾਲ ਮਨੁੱਖਾ ਜਨਮ ਹੀ ਬਿਰਥਾ ਚਲਾ ਜਾਂਦਾ ਹੈ ਇਸ ਕਰਕੇ ਮਨ ਵਿੱਚ ਹਮੇਸ਼ਾ ਡਰ ਰੱਖਣਾ ਠੀਕ ਨਹੀਂ ਹੈ। ਡਰ ਕਾਰਨ ਮਨੁੱਖ ਦਾ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ''ਡਰਪਤ ਡਰਪਤ ਜਨਮ ਬਹੁਤ ਜਾਹੀ" (ਸ਼੍ਰੀ ਗੁਰੂ ਗ੍ਰੰਥ ਸਾਹਿਬ ਪੰਨਾ : 197) ਇਸੇ ਕਰਕੇ ਡਰਨਾ, ਭੈਅਭੀਤ ਹੋਣਾ ਅਤੇ ਡਰ ਪੈਣਾ ਮਨੁੱਖੀ ਸੋਚ ਨੂੰ ਬੌਣਾ ਕਰ ਦਿੰਦਾ ਹੇ। ਜਿਸ ਨਾਲ ਮਾਨਸਿਕ ਅਸੰਤੁਸ਼ਟੀ ਉਪਜਦੀ ਹੈ ਅਤੇ ਸਾਵਾਪਨ ਦੂਰ ਹੁੰਦਾ ਹੈ।

ਮਨ ਵਿੱਚ ਡਰ-ਭੈਅ ਉਤਪੰਨ ਹੋਣ ਦੇ ਕਈ ਕਾਰਨ ਹਨ ਜਿਵੇਂ ਕਿ ਅਣਦਿਸਦੇ ਖਤਰੇ ਤੋਂ ਡਰਨਾ, ਦਿਸਦੇ ਖਤਰੇ ਤੋਂ ਡਰਨਾ, ਕਮਜ਼ੋਰ ਮਨ ਕਾਰਨ ਡਰਨਾ, ਵਹਿਮਾਂ-ਭਰਮਾਂ, ਕਰਮ-ਕਾਂਢੀਆਂ ਅਤੇ ਜੋਤਸ਼ੀਆਂ ਦੇ ਪੈਦਾ ਕੀਤੇ ਡਰਪੋਕ ਫਲਸਫ਼ੇ ਤੋਂ ਡਰਨਾ ਆਦਿ। ਮਨ ਵਿੱਚ ਡਰ ਦਾ ਖਿਆਲ ਆਉਣ ਨਾਲ ਮਨੁੱਖੀ ਸਰੀਰ ਵਿੱਚ ਕਈ ਪਰਿਵਰਨ ਆ ਜਾਂਦੇ ਹਨ। ਉਦਹਾਰਨ ਲਈ ਮੂੰਹ ਸੁੱਕਣਾ, ਮੂੰਹ ਤੇ ਪਲਿਤਣ ਫਿਰਨਾ, ਡੌਰ ਭੌਰਾ ਹੋਣਾ, ਅੱਖਾਂ ਦਾ ਰੰਗ ਬਦਲ ਜਾਣਾ, ਸਰੀਰ 'ਚ ਕਾਂਬਾ ਛਿੜਣਾ, ਸਰੀਰ ਝੂਠਾ ਪੈਣਾ, ਸਰੀਰ ਠੰਢਾ ਹੋ ਜਾਣਾ ਅਤੇ ਸਰੀਰ 'ਚ ਝਰਨਾਹਟ ਫਿਰ ਜਾਣਾ। ਇਹਨਾਂ ਕਰਕੇ ਮਨ ਦੀ ਮਾਨਸਿਕ ਸਥਿਤੀ ਡਾਵਾਂਡੋਲ ਹੋ ਜਾਂਦੀ ਹੈ ਅਤੇ ਕੋਈ ਕੰਮ ਕਰਨ ਜਾਂ ਡਰ ਤੋਂ ਬਾਹਰ ਨਿੱਕਲਣ ਦਾ ਰਸਤਾ ਨਹੀਂ ਸੁੱਝਦਾ ਅਤੇ ਮਨ ਸ਼ਸ਼ੋਪੰਜ ਵਿੱਚ ਵਿਚਰ ਕੇ ਰਹਿ ਜਾਂਦਾ ਹੈ।

ਡਰ ਦੇ ਦਿਸਣਯੋਗ ਕਾਰਨ ਹਨ : ਜੰਗ ਯੁਧ, ਵੈਰੀ, ਲੜਾਈ-ਝਗੜਾ, ਚੋਰੀ, ਡਾਕੇ, ਖੋਹ ਤੇ ਰਾਹਜਨੀ ਦਾ ਡਰ, ਮੌਤ, ਕਿਸੇ ਪਿਆਰੇ ਦੇ ਖੁਸ ਜਾਣ ਦਾ ਡਰ, ਵਿਛੋੜਾ, ਜਾਇਦਾਦ ਖੁਸ ਜਾਣ ਦਾ ਡਰ, ਜਿੰਦਗੀ ਦੇ ਕਿਸੇ ਕਰੜੇ ਇਮਤਿਹਾਨ ਵਿਚੋਂ ਅਸਫ਼ਲ ਹੋਣ ਦਾ ਡਰ ਆਦਿ ਅਜੇਹੇ ਡਰ ਹਨ ਜੋ ਅਕਸਰ ਹੀ ਸਮੇਂ ਅਨੁਸਾਰ ਉਤਪੰਨ ਹੋ ਜਾਂਦੇ ਹਨ। ਇਹਨਾਂ ਕਾਰਨਾਂ ਕਰਕੇ ਮਨ ਵਿੱਚ ਡਰ ਪੈਦਾ ਹੋ ਜਾਣਾ ਸੁਭਾਵਕ ਹੈ। ਇਹਨਾਂ ਤੋਂ ਮੁਕਤ ਹੋ ਸਕਣਾ ਕਈ ਵਾਰ ਅਸੰਭਵ ਹੋ ਜਾਂਦਾ ਹੈ ਅਤੇ ਇਹਨਾਂ ਡਰਾਂ ਤੋਂ ਅਵੇਸਲੇ ਹੋਣਾ ਵੀ ਠੀਕ ਨਹੀਂ ਹੈ। ਇਹਨਾਂ ਡਰਾਂ ਦਾ ਮੁਕਾਬਲਾ ਸਰੀਰ ਦੀ ਚੁਸਤੀ-ਫੁਰਤੀ ਅਤੇ ਮਾਨਸਿਕ ਸ਼ਕਤੀ ਦੀ ਦਰੁਸਤ ਵਰਤੋਂ ਕਰਕੇ ਹੀ ਹੋ ਸਕਦਾ ਹੈ ਤਾਂ ਇਹਨਾਂ ਡਰਾਂ ਦਾ ਅਸਲ ਕਾਰਨ ਅਲੋਪ ਹੋ ਸਕਦਾ ਹੈ।

ਡਰ ਦੇ ਅਣਦਿਸਦੇ ਕਾਰਨ ਵਹਿਮਾਂ-ਭਰਮਾਂ 'ਚ ਫਸਣਾ, ਜੋਤਸ਼ੀਆਂ ਦੇ ਚੱਕਰਾਂ ਵਿੱਚ ਫਸ ਕੇ ਉਹਨਾਂ ਦੀਆਂ ਝੂਠੀਆਂ ਕਾਰਵਾਈਆਂ ਤੇ ਲਾਰਿਆਂ ਤੋਂ ਪ੍ਰਭਾਵਤ ਹੋਣਾ, ਕਰਮਕਾਂਢਾਂ ਦੇ ਮੱਕੜ ਜਾਲ ਵਿੱਚ ਫਸਣਾ, ਭੂਤ-ਪ੍ਰੇਤ ਦਾ ਡਰ ਹੋਣਾ, ਕਿਸੇ ਓਪਰੀ ਛਾਇਆ ਦਾ ਡਰ ਹੋਣਾ, ਡਰਾਵਣੇ ਸੁਪਨੇ ਆਉਣਾ, ਮਨ ਵਿੱਚ ਕਿਸੇ ਅਦ੍ਰਿਸ਼ਟ ਚੀਜ਼ ਦਾ ਡਰ ਹੋਣਾ, ਮਨ ਵਿੱਚ ਕੋਈ ਨਾ-ਜ਼ਿਕਰਯੋਗ ਭੌਖਲਾ ਉਤਪੰਨ ਹੋ ਜਾਣਾ ਆਦਿ ਹਨ। ਇਹਨਾਂ ਡਰਾਂ ਕਾਰਨ ਮਨੁੱਖ ਦੀ ਮਾਨਸਿਕ ਸ਼ਕਤੀ ਉੱਪਰ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਗੰਭੀਰ ਪ੍ਰਭਾਵ ਮਨ ਤੇ ਤਨ ਵਿੱਚ ਜਾਹਰ ਹੋਣੇ ਸ਼ੁਰੂ ਹੋ ਜਾਂਦੇ ਹਨ। ਇਹਨਾਂ ਦਾ ਇਲਾਜ ਮਨ ਦੀ ਮਜ਼ਬੂਤੀ ਅਤੇ ਮਨ ਨੂੰ ਡਰਾਂ ਤੋਂ ਹੋੜਣ ਨਾਲ ਹੀ ਸੰਭਵ ਹੋ ਸਕਦਾ ਹੈ।

ਡਰ ਦੇ ਉਪਜਣ ਨਾਲ ਫਿਕਰ, ੌਖਲਾ, ਚਿੰਤਾ, ਚਿੜੜਾਪਣ, ਥਕਾਵਟ, ਉਨੀਂਦਰਾ, ਸਾਹ ਰੁਕਣਾ, ਬੁਜਦਿਲ ਹੋਣਾ, ਬੇ-ਭਰੋਸਗੀ ਹੋਣਾ, ਨਿਰਾਸ਼ਾਵਾਦੀ ਹੋਣਾ, ਸਵੈ-ਚਿੰਤਨ ਹੋਣਾ, ਨਿਰਾਸ਼ਾਵਾਦੀ ਹੋਣਾ, ਯਾਦਦਾਸ਼ਤ ਕਮਜ਼ੋਰ ਹੋਣਾ, ਆਤਮ-ਵਿਸ਼ਵਾਸ ਘਟ ਜਾਣਾ, ਹੈਰਾਨ ਪ੍ਰੇਸ਼ਾਨ ਰਹਿਣਾ, ਗਮ ਵਿੱਚ ਵਿਚਰਣਾ, ਮਾਯੂਸ ਹੋਣਾ ਅਤੇ ਹਾਜਮਾ ਦਰੁਸਤ ਨਾ ਰਹਿਣਾ ਆਦਿ ਅਲਾਮਤਾਂ ਸ਼ੁਰੂ ਹੋ ਜਾਂਦੀਆਂ ਹਨ। ਜਿੰਨ੍ਹਾਂ ਕਰਕੇ ਸਰੀਰ ਰੋਗੀ ਰਹਿਣ ਲੱਗ ਜਾਂਦਾ ਹੈ, ਖਿਚਾਅ ਤੇ ਅਤੀ ਅਧਿਕ ਖਿਚਾਅ ਬਹੁਤ ਵਧ ਜਾਂਦਾ ਹੈ ਅਤੇ ਸਰੀਰ ਅਰੋਗ ਨਹੀਂ ਰਹਿੰਦਾ। ਅਜਿਹੇ ਸਰੀਰਕ ਪਰਿਵਰਤਨ ਹੌਲੀ-ਹੌਲੀ ਦੀਰਘ ਰੋਗਾਂ ਦਾ ਰੂਪ ਧਾਰ ਕੇ ਸਰੀਰ ਨੂੰ ਕਮਜ਼ੋਰ, ਹੀਣਾ ਤੇ ਢਿੱਲਾ ਕਰ ਦਿੰਦੇ ਹਨ। ਇਹਨਾਂ ਬਿਮਾਰੀਆਂ ਦਾ ਮੁੱਖ ਕਾਰਨ ਡਰ ਦਾ ਮਨ ਵਿੱਚ ਬੈਠ ਜਾਣਾ ਹੀ ਹੁੰਦਾ ਹੈ ਕਿਉਂਕਿ ਬੇਲੋੜਾ ਡਰ ਚਿੰਤਾ ਦੀ ਜੜ੍ਹ ਹੈ। ਡਰ ਨਾਲ ਹੀ ਲਾ-ਇਲਮੀ ਤੇ ਲਾ-ਵਿਸ਼ਵਾਸੀ ਪੈਦਾ ਹੁੰਦੀ ਹੈ ਇਸ ਕਰਕੇ ਡਰ ਕੁਲ ਬੁਰਾਈਆਂ ਕੁਰੀਤੀਆਂ ਅਤੇ ਕਮੀਆਂ ਦਾ ਮੁੱਢ ਸਾਬਤ ਹੁੰਦਾ ਹੈ।

ਚਿੰਤਾ ਦੂਰ ਕਰਨ ਦੇ ਉਪਾਅ ਬਹੁਤ ਹਨ ਪਰ ਕਈ ਡਾਕਟਰ ਵੀ ਰੋਗੀ ਨੂੰ ਵਹਿਮ ਵਿੱਚ ਪਾ ਕੇ ਚਿਰ-ਸਥਾਈ ਗਾਹਕ ਬਣਾ ਲੈਂਦੇ ਹਨ। ਇਸ ਕਰਕੇ ਡਾਕਟਰਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਸਰੀਰ ਨੂੰ ਜਾਂ ਰੋਗੀ ਨੂੰ ਮਰੀਜ਼ ਜਾਂ ਗਾਹਕ ਸਮਝ ਕੇ ਨਹੀਂ ਬਲਕਿ ਇਨਸਾਨ ਸਮਝ ਕੇ ਉਸ ਦਾ ਇਲਾਜ ਕਰਨਾ। ਦੁਨੀਆਂ ਵਿੱਚ ਹਰ ਵਿਅਕਤੀ ਖੁਸ਼ੀ, ਖੇੜਾ ਤੇ ਪ੍ਰਸੰਨਤਾ ਚਾਹੁੰਦਾ ਹੈ। ਖੁਸ਼ੀ ਨੂੰ ਪ੍ਰਾਪਤ ਕਰਨ ਦਾ ਤੇ ਗਮਾਂ ਤੋਂ ਨਿਜਾਤ ਹਾਸਲ ਕਰਨ ਦਾ ਇੱਕੋਂ ਇੱਕ ਉਪਾਅ ਆਪਣੇ ਦਕਿਆਨੂਸੀ, ਘਟੀਆ ਅਤੇ ਨਾਕਾਰਾਤਮਕ ਵਿਚਾਰਾਂ 'ਤੇ ਕਾਬੂ ਪਾਉਂਣਾਹੈ। ਮਨੁੱਖ ਦੀ ਖੁਸ਼ੀ ਕੇਵਲ ਬਾਹਰ ਦਾ ਚੁਗਿਰਦਾ, ਵਾਤਾਵਰਨ ਜਾਂ ਆਬੋ-ਹਵਾ ਹੀ ਨਹੀਂ ਲਿਆ ਸਕਦੇ ਬਲਕਿ ਖੁਸ਼ੀ ਦੇ ਅਨੁਭਵ ਦਾ ਸੰਬੰਧ ਮਨੁੱਖ ਦੀ ਅੰਦਰੂਨੀ ਹਾਲਤ ਤੇ ਜ਼ਿਆਦਾ ਨਿਰਭਰ ਕਰਦਾ ਹੈ। ਡਰ-ਭੈਅ ਅਤੇ ਚਿੰਤਾ ਨਾਲ ਮਨ ਭੰਵਰ ਵਿੱਚ ਗੋਤੇ ਖਾਣ ਲੱਗਦਾ ਹੈ ਕਿਉਂਕਿ ਭੈੜੇ ਵਿਚਾਰ ਭੈੜੀਆਂ ਮਾਨਸਿਕ ਤਰੰਗਾਂ ਪੈਦਾ ਕਰਦੇ ਹਨ। ਪ੍ਰਾਣ ਅੰਗਾਂ ਦੀਆਂ ਹਰਕਤਾਂ ਤੇਜ਼ ਹੋਣ ਕਾਰਨ, ਮਨ ਵਿੱਚ ਨਾਕਾਰਾਤਮਕ ਤਰੰਗਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਡਰ-ਭੈਅ ਤੇ ਚਿੰਤਾ ਦਿਮਾਗ ਨੂੰ ਸਿੱਧੇ ਦੀ ਬਜਾਏ ਪੁੱਠੇ ਪਾਸੇ ਲਾਉਣ ਨਾਲ ਅਤੇ ਦਿਮਾਗ ਦੀ ਗਲਤ ਵਰਤੋਂ ਕਰਨ ਨਾਲ ਪੈਦਾ ਹੁੰਦੀ ਹੈ। ਡਰ-ਭੈਅ ਦੇ ਸ਼ਿਕਾਰ ਮਨੁੱਖ ਨੂੰ ਆਪਣੇ ਡਰ, ਰਮ, ਫ਼ਿਕਰ, ਖਿਆਲ ਤੇ ਅੰਦੇਸ਼ੇ ਤਿਆਗ ਕੇ ਵਿਚਾਰਆਤਮਕ ਤਸਵੀਰ ਨੂੰ ਬਦਲਣਾ ਅਤੇ ਸੋਚਣ ਢੰਗ ਵਿੱਚ ਤਬਦੀਲੀ ਲਿਆਉਣੀ ਪਵੇਗੀ ਇਸਦੇ ਨਾਲ ਹੀ  ਪ੍ਰਮਾਤਮਾ ਉੱਪਰ ਭਰੋਸਾ ਰੱਖ ਕੇ ਪੂਰਨ ਵਿਸ਼ਵਾਸ ਜਾਹਰ ਕਰਨਾ ਚਾਹੀਦਾ ਹੈ ਕਿਉਂਕਿ ਸਵੈ-ਵਿਸ਼ਵਾਸ, ਸਵੈ-ਬਲ, ਸਵੈ-ਭਰੋਸਾ, ਸਵੈ-ਚੇਤੰਨਤਾ ਦੀ ਸ਼ਕਤੀ ਪਾੜ ਨੂੰ ਹਿਲਾ ਸਕਣ ਦੀ ਸ਼ਕਤੀ ਰੱਖਦੇ ਹਨ।

ਡਰ-ਭੈਅ ਤੋਂ ਮੁਕਤੀ ਲਈ ਸੋਚਾਂ ਨੂੰ ਬਦਲਣਾ, ਸੁਭਾਅ ਵਿੱਚ ਪਰਿਵਰਤਨ ਕਰਨਾ, ਆਦਤਾਂ ਵਿੱਚ ਫੇਰ ਬਦਲ ਕਰਨਾ, ਮਨ ਦੇ ਸੁਹਜ-ਸਵਾਦ ਬਦਲਣਾ, ਸਾਰਥਿਕਤਾ ਉਤਪੰਨ ਕਰਨਾ, ਚੰਗੀਆਂ ਕਿਤਾਬਾਂ ਪੜ੍ਹ ਕੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰਨਾ, ਚੰਗੀ ਸੰਗਤ ਵਿੱਚ ਰਹਿ ਕੇ ਚੰਗੇ ਵਿਚਾਰ ਗ੍ਰਹਿਣ ਕਰਨੇ, ਡਾਕਟਰ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਅਤੇ ਖੁਰਾਕ ਤੇ ਕਸਰਤ ਕਰਨ ਦੇ ਢੰਗ ਵਿੱਚ ਤਬਦੀਲੀ ਕਰਨੀ ਪਵੇਗੀ ਡਰ-ਭੈਅ ਦੇ ਖਤਰਨਾਕ ਵਿਚਾਰਾਂ ਨੂੰ ਬਦਲਿਆਂ ਹੀ ਮਨ ਦੀ ਅਵਸਥਾ ਬਦਲ ਸਕਦੀ ਹੈ।

ਲੜਾਈ ਝਗੜੇ ਤੋਂ ਦੂਰ ਰਹਿਣਾ ਜਰੂਰੀ ਹੈ; ਕਿਸੇ ਦਾ ਬੁਰਾ ਨਾ ਚਿਤਵੋ; ਲੈਣ ਦੇਣ ਦਾ ਹਿਸਾਬ ਕਿਤਾਬ ਦਰੁਸਤ ਰੱਖਿਆ ਜਾਵੇ;  ਧੋਖੇਬਾਜ਼ੀ ਅਤੇ ਸ਼ੋਸ਼ੇਬਾਜੀ ਤੋਂ ਦੂਰ ਰਿਹਾ ਜਾਵੇ; ਕਰਮ ਕਾਂਾਂ, ਵਹਿਮਾਂ-ਭਰਮਾਂ ਅਤੇ ਜੋਤਸ਼ੀਆਂ ਤੋਂ ਬਚਿਆ ਜਾਵੇ ਜਿਸ ਧਰਮ ਨੂੰ ਮੰਨਦੇ ਹੋ ਉਸ ਦੇ ਸੁਨਿਹਰੀ ਅਸੂਲਾਂ ਦੀ ਪਾਲਣਾ ਕੀਤੀ ਜਾਵੇ, ਸ਼ੁੱਭ ਕਰਮ ਕੀਤੇ ਜਾਣ, ਹਿਰਦੇ ਨੂੰ ਸੱਚਾ ਸੁੱਚਾ ਰੱਖਿਆ ਜਾਵੇ; ਪਾਪ ਤੋਂ ਪ੍ਰਹੇਜ ਰੱਖਿਆ ਜਾਵੇ; ਮਨ ਨੂੰ ਨਿਰਭੈਅ ਰੱਖਿਆ ਜਾਵੇ; ਵਿਸ਼ਵਸ਼ਾਂਤੀ ਲਈ ਯਤਨ ਕੀਤੇ ਜਾਣ ਅਤੇ ਸਰਬੱਤ ਦਾ ਭਲਾ ਲੋਚਿਆ ਜਾਵੇ। ਹਰ ਆਦਮੀ ਨੂੰ ਚਾਹੀਦਾ ਹੈ ਕਿ ਅਸੁਰੱਖਿਆ ਦੀ ਭਾਵਨਾ ਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਪੂਰੀ ਤਰ੍ਹਾਂ ਕੱਢਿਆ ਜਾਵੇ ਤਾਂ ਹੀ ਮਨ ਵਿੱਚੋਂ ਡਰ-ਭੈਅ ਦਾ ਪ੍ਰਭਾਵ ਖਤਮ ਕੀਤਾ ਜਾ ਸਕਦਾ ਹੈ ਪਰ ਇਹ ਕੰਮ ਏਨਾ ਆਸਾਨ ਨਹੀਂ ਹੈ। ਮਨ ਮਜ਼ਬੂਤ ਹੋਵੇ ਤਾਂ ਮਨ ਨੂੰ ਟਿਕਾਣੇ ਰੱਖ ਕੇ, ਮਨ ਨੂੰ ਸਹਿਜ ਅਵਸਥਾ ਵਿੱਚ ਰੱਖ ਕੇ, ਮਨ ਨੂੰ ਸੁਹਜਾਤਮਕ ਕੰਮਾਂ ਵਿੱਚ ਲਿਵਲੀਨ ਕਰਕੇ, ਸ਼ੌਕੀਆ ਕੰਮ ਵੱਲ ਹੋਰ ਸ਼ੌਂਕ ਪੈਦਾ ਕਰਕੇ ਉਸ ਵੱਲ ਪੂਰਾ ਧਿਆਨ ਦਿੱਤਾ ਜਾਵੇ, ਸਾਰਥਕ ਵਿਚਾਰਾਂ ਵਿੱਚ ਧਾਰਮਿਕਤਾ ਅਤੇ ਅਧਿਆਤਮਿਕਤਾ ਦੀ ਪਾ ਚਾੜ੍ਹੀ ਜਾਵੇ ਤਾਂ ਭੈਅ-ਭੀਤ ਹੋਏ ਮਨ ਨੂੰ ਸ਼ਾਂਤ, ਸਥਿਰ ਅਤੇ ਸਹਿਜ ਅਵਸਥਾ ਵਿੱਚ ਲਿਆਂਦਾ ਜਾ ਸਕਦਾ ਹੈ ਅਤੇ ਡਰ-ਭੈਅ ਤੋਂ ਮੁਕਤ ਹੋਇਆ ਜਾ ਸਕਦਾ ਹੈਮਨ ਦੀ ਸਥਿਤੀ ਨੂੰ ਚੱਟਾਨ ਵਾਂਗ ਮਜ਼ਬੂਤ, ਪਹਾੜ ਵਾਂਗ ਉੱਚਾ ਅਤੇ ਦਰਿਆ ਵਾਂਗ ਨਿਰਛਲ ਤੇ ਦਰਿਆ-ਦਿਲ ਹੋ ਕੇ ਹੀ ਡਰ-ਭੈਅ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

***
ਹਰਭਜਨ ਸਿੰਘ ਸੰਧੂ,
ਫ਼ਰੀਦਕੋਟ।
97804-21976.

 

*******

(6 ਜਨਵਰੀ 2010 ਯੂਨੀਕੋਡ)

ਹਰਭਜਨ ਸਿੰਘ ਸੰਧੂ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.