-khfxI-

 

ਨਾਸਤਿਕ

-ਮੂਲ ਲੇਖਕ: ਮਹਿੰਦਰ ਭਟਨਾਗਰ-
ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਸ੍ਰੀਮਤੀ ਬਰਜਿੰਦਰ ਗੁਲਾਟੀ
 

 

ਦੋ ਸ਼ਬਦ

ਸ੍ਰੀ ਮਹਿੰਦਰ ਭਟਨਾਗਰ ਨੇ 20 ਵਰ੍ਹਿਆਂ ਦੀ ਉੱਮਰ ਤੋਂ ਹੀ ਲਿਖਣਾ ਆਰੰਭ ਕੀਤਾ ਤਾਂ ਬਸ ਲਿਖਣ ਕਾਰਜ ਨੂੰ ਹੀ ਸਮਰਪਿਤ ਹੋ ਗਏ। ਸ੍ਰੀ ਭਟਨਾਗਰ ਅੰਗਰੇਜ਼ੀ ਸਾਹਿਤ ਦੀ ਐਮ.ਏ. ਹਨ ਅਤੇ ਉਹਨਾਂ ਦੀਆਂ ਲਿਖਤਾਂ 'ਦੀ ਟ੍ਰਿਬੀਉਨ (ਅੰਗਰੇਜੀ), ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਅਤੇ ਹੋਰ ਮੈਗ਼ਜ਼ੀਨਾਂ ਵਿੱਚ ਅਕਸਰ ਛੱਪਦੀਆਂ ਹੀ ਰਹਿੰਦੀਆਂ ਹਨ। ਉਹਨਾਂ ਨੇ ਟੈਕਸ, ਬੈਂਕ, ਕਾਨੂੰਨ ਅਤੇ ਟੈਕਨੀਕਲ ਐਡੀਟਿੰਗ ਦੇ ਕਾਰਜ-ਖੇਤਰ ਵਿੱਚ ਵੀ ਕੰਮ ਕੀਤਾ ਹੈ ਅਤੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਘੁੰਮ ਚੁੱਕੇ ਹਨ। ਉਹ 'ਫਰੀਲਾਂਸ' ਲੇਖਕ ਹਨ। ਉਹ ਅਨੁਵਾਦ ਅਤੇ ਸੰਪਾਦਨ ਦਾ ਕਾਰਜ ਵੀ ਕਰਦੇ ਹਨ। ਦਿੱਲੀ ਰਹਿੰਦੇ ਹਨ। ਉਹਨਾਂ ਦਾ ਈ-ਮੇਲ ਪਤਾ  ਅਤੇ ਫੋਨ ਨੰਬਰ ਹੈ: mkbhatnagar2000@yahoo.co.in and contact number : +91-9818377608."

ਹੁਣ ਤੱਕ ਲਿਖਾਰੀ ਵਿੱਚ, ਸ੍ਰੀ ਮਤੀ ਬਰਿਜੰਦਰ ਗੁਲਾਟੀ ਵਲੋਂ, ਉਹਨਾਂ ਦੀਆਂ ਤਿੰਨ ਅੰਗਰੇਜੀ ਕਹਾਣੀਆਂ ਦੇ ਕੀਤੇ ਪੰਜਾਬੀ ਅਨੁਵਾਦ ਛੱਪੇ  ਚੁੱਕੇ ਹਨ। ਉਹਨਾਂ ਦੀ ਇੱਕ ਹੋਰ ਅੰਗਰੇਜੀ ਕਹਾਣੀ ਦਾ ਪੰਜਾਬੀ ਅਨੁਵਾਦ 'ਨਾਸਤਿਕ', ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।--ਲਿਖਾਰੀ

***

ਨਾਸਤਿਕ
-
ਮੂਲ ਲੇਖਕ: ਮਹਿੰਦਰ ਭਟਨਾਗਰ-
ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਸ੍ਰੀਮਤੀ ਬਰਜਿੰਦਰ ਗੁਲਾਟੀ

ਪੀਟਰ ਗਿਆਰਵੀਂ ਕਲਾਸ ਵਿੱਚ ਸੀ ਅਤੇ ਮੈਂ ਨੌਂਵੀਂ ਵਿੱਚਅਠਵੀਂ ਕਰਨ ਤੋਂ ਬਾਅਦ ਇਹ ਮੇਰਾ ਦੂਜਾ ਸਕੂਲ ਸੀ ਅਤੇ ਇੱਥੇ ਮੁੰਡਿਆਂ ਨਾਲ ਹਾਲੇ ਮੇਰੀ ਕੋਈ ਜਾਣ ਪਛਾਣ ਨਹੀਂ ਹੋਈ ਸੀਇੱਕ ਦਿਨ ਭਖਦੀ ਦੁਪਹਿਰ ਵੇਲੇ, ਮੈਂ ਦੇਖਿਆ ਕਿ ਪੀਟਰ ਇੱਕ ਮੁੰਡੇ ਨੂੰ ਕੁੱਟ ਰਿਹਾ ਸੀਉਹ ਆਪਣੀ ਬੈਲਟ ਘੁੰਮਾ ਘੁੰਮਾ ਕੇ ਉਸ ਦੀ ਬੁਰੀ ਤਰ੍ਹਾਂ ਨਾਲ ਖੱਲ਼ ਲਾਹ ਰਿਹਾ ਸੀਕੁਝ ਮੁੰਡੇ ਆਲੇ ਦੁਆਲੇ ਇਕੱਠੇ ਹੋ ਕੇ ਤਮਾਸ਼ਾ ਦੇਖ ਰਹੇ ਸਨ ਪਰ ਉਸ ਵਿਚਾਰੇ ਦੀ ਮਦਦ ਲਈ ਕੋਈ ਨਹੀਂ ਆਇਆ ਮੈਂ ਨਾ ਤਾਂ ਪੀਟਰ ਨੂੰ ਅਤੇ ਨਾ ਹੀ ਦੂਸਰੇ ਮੁੰਡੇ ਨੂੰ ਜਾਣਦਾ ਸੀਬੈਲਟ ਵੱਜਣ ਨਾਲ ਸ਼ਾਇਦ ਉਸ ਦਾ ਉਪਰ ਵਾਲਾ ਬੁੱਲ੍ਹ ਕੱਟ ਗਿਆ ਸੀ, ਜਿਸ ਵਿੱਚੋਂ ਖੂਨ ਵਗ ਰਿਹਾ ਸੀਉਸ ਦੇ ਚਿਹਰੇ ਦਾ ਰੰਗ ਵੀ ਕੁਝ ਹੋਰ ਹੀ ਹੋ ਗਿਆ ਸੀਪੀਟਰ ਉਸ ਨੂੰ ਇੰਨੇ ਜ਼ੋਰ ਨਾਲ ਮਾਰ ਰਿਹਾ ਸੀ ਜਿਵੇਂ ਉਸ ਨੂੰ ਮਾਰ ਹੀ ਦੇਵੇਗਾ, ਪਰ ਉਹ ਮੁੰਡਾ ਅੱਗੋਂ ਦੀ ਪੀਟਰ ਨੂੰ ਰੋਕਣ ਲਈ ਕੁਝ ਵੀ ਨਹੀਂ ਕਰ ਰਿਹਾ ਸੀਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਉਸ ਮੁੰਡੇ ਦੀਆਂ ਚੀਕਾਂ ਸੁਣ ਕੇ ਵੀ ਕੋਈ ਉਸ ਨੂੰ ਬਚਾਉਣ ਲਈ ਕਿਉਂ ਅੱਗੇ ਨਹੀਂ ਹੋਇਆ

ਝਗੜਾਲੂ ਜਿਹੇ ਮੁੰਡਿਆਂ ਦੇ ਝਮੇਲੇ ਵਿੱਚ ਪੈਣ ਦਾ ਕੀ ਨਤੀਜਾ ਹੋ ਸਕਦਾ ਹੈ, ਇਸ ਦੀ ਫ਼ਿਕਰ ਕੀਤੇ ਬਿਨਾਂ ਹੀ, ਮੈਂ ਆਪਣਾ ਬਸਤਾ ਜ਼ਮੀਨ ਤੇ ਸੁੱਟਿਆ ਅਤੇ ਪਿੱਛੋਂ ਦੀ ਪੀਟਰ ਵੱਲ ਦੌੜਿਆਮੈਂ ਪੂਰੇ ਜ਼ੋਰ ਨਾਲ ਉਸ ਦੀਆਂ ਲੱਤਾਂ ਨੂੰ ਜੱਫੀ ਪਾ ਲਈਪੀਟਰ ਦੀ ਮੇਰੇ ਵੱਲ ਪਿੱਠ ਹੋਣ ਕਾਰਨ ਉਹ ਮੇਰੇ ਪੈਂਤਰੇ ਤੋਂ ਅਣਜਾਣ ਸੀ, ਇਸ ਲਈ ਉਹ ਜ਼ਮੀਨ ਤੇ ਮੂੰਹ ਭਾਰ ਜਾ ਡਿੱਗਾ ਜਿਉਂ ਹੀ ਮੈਂ ਉਸ ਦੀਆਂ ਲੱਤਾਂ ਆਪਣੇ ਸ਼ਿਕੰਜੇ ਵਿੱਚੋਂ ਛੱਡੀਆਂ, ਉਸ ਨੇ ਜ਼ਖਮੀ ਸ਼ੇਰ ਵਾਂਗ ਮੇਰੇ ਵੱਲ ਝਪੱਟਾ ਮਾਰਿਆਉਸ ਨੇ ਆਪਣੀ ਬੈਲਟ ਹਵਾ ਵਿੱਚ ਲਹਿਰਾਈ ਅਤੇ ਮੇਰੇ ਮੂੰਹ ਤੇ ਦੇ ਮਾਰੀਮੇਰੀ ਠੋਡੀ ਵਿੱਚੋਂ ਖੂਨ ਰਿਸਣਾ ਸ਼ੁਰੂ ਹੋ ਗਿਆ, ਉਸ ਨੇ ਮੈਨੂੰ ਬਾਹਾਂ ਤੋਂ ਫੜ ਕੇ, ਜ਼ੋਰ ਨਾਲ ਜ਼ਮੀਨ ਤੇ ਦੇ ਮਾਰਿਆ

ਮੈਂ ਇਹੋ ਜਿਹੀ ਮਾਰ ਕਦੀ ਖਾਧੀ ਨਹੀਂ ਸੀ, ਮੇਰੀਆਂ ਤਾਂ ਚੀਕਾਂ ਨਿਕਲ ਗਈਆਂਅੱਗੋਂ ਜਵਾਬ ਦੇਣ ਦੀ ਕੋਈ ਤਾਕਤ ਮੇਰੇ ਸਰੀਰ ਵਿੱਚ ਨਹੀਂ ਸੀ ਬਚੀ, ਮੇਰੇ ਕੋਲ ਕੋਈ ਹਥਿਆਰ ਵੀ ਤਾਂ ਨਹੀਂ ਸੀਜੇ ਮੇਰੇ ਕੋਲ ਕੋਈ ਸੋਟੀ ਜਾਂ ਬੈਲਟ ਹੁੰਦੀ ਵੀ, ਮੈਂ ਤਾਂ ਵੀ ਕੁਝ ਨਾ ਕਰ ਸਕਦਾ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਦੀ ਇਸ ਤਰ੍ਹਾਂ ਦੀ ਗੁੰਡਾਗਰਦੀ ਨਹੀਂ ਦੇਖੀ ਸੀ ਮੈਂ ਤਾਂ ਭੋਲੇ-ਭਾਅ ਹੀ ਉਸ ਲਾਚਾਰ ਮੁੰਡੇ ਦੀ ਮਦਦ ਲਈ ਆਪਣੇ ਵਾਸਤੇ ਮੁਸੀਬਤ ਮੁੱਲ ਲੈ ਲਈ ਸੀਇਹ ਤਾਂ ਮੇਰੇ ਖਿਆਲ ਵੀ ਨਾ ਆਇਆ ਕਿ ਉਸ ਮੁੰਡੇ ਦੀ ਥਾਂ ਮੈਂ ਹੀ ਪੀਟਰ ਦੇ ਗੁੱਸੇ ਦਾ ਸ਼ਿਕਾਰ ਬਣ ਜਾਵਾਂਗਾਮੇਰੀਆਂ ਅੱਖਾਂ ਲਾਲ ਹੋ ਗਈਆਂ ਸਨ ਅਤੇ ਮੇਰਾ ਦਿਲ ਉਂਚੀ ਉਂਚੀ ਧੜਕ ਰਿਹਾ ਸੀ, ਪਰ ਪੀਟਰ ਦੇ ਗੁੱਸੇ ਵਿੱਚ ਕੋਈ ਕਮੀ ਨਾ ਆਈ

ਤੂੰ ਬੇਵਕੂਫ਼, ਹਰਾਮਜ਼ਾਦਿਆ! ਪੀਟਰ ਦੇ ਰਾਹ ਵਿੱਚ ਆਉਣ ਦਾ ਅੱਜ ਪਤਾ ਲੱਗੂ ਤੈਨੂੰ”, ਉਹ ਬੜੇ ਗੁੱਸੇ ਵਿੱਚ ਬੋਲਿਆ ਅਤੇ ਇੱਕ ਵਾਰ ਫਿਰ ਬੈਲਟ ਮੇਰੀ ਪਿੱਠ ਤੇ ਕੜਕਾਈ

ਉਸ ਦੀ ਬੈਲਟ ਦੀ ਮਾਰ ਤੋਂ ਬਚਣ ਲਈ ਮੈਂ ਮਿੱਟੀ ਵਿੱਚ ਲੋਟ-ਪੋਟ ਹੋ ਰਿਹਾ ਸੀਮੈਂ ਬੁਰੀ ਤਰ੍ਹਾਂ ਥੱਕ ਗਿਆ ਸੀਮੇਰੀਆਂ ਅੱਖਾਂ ਅੱਗੇ ਸਾਰੀ ਦੁਨੀਆਂ ਘੁੰਮ ਰਹੀ ਸੀਮੇਰੀ ਮਦਦ ਲਈ ਵੀ ਕੋਈ ਨਾ ਆਇਆਪੀਟਰ ਦੀ ਮਾਰ ਕਾਰਨ ਮੈਨੂੰ ਲੱਗ  ਰਿਹਾ ਸੀ ਕਿ ਮੇਰੀ ਜਾਨ ਹੁਣ ਨਿਕਲੀ ਕਿ ਨਿਕਲੀਲੱਗਦਾ ਸੀ ਕਿ ਮੇਰੇ ਕੰਨ ਬੋਲੇ ਹੋ ਗਏ ਨੇ, ਉਸ ਦੀਆਂ ਗਾਲ੍ਹਾਂ ਵੀ ਹੁਣ ਮੈਨੂੰ ਸੁਣ ਨਹੀਂ ਰਹੀਆਂ ਸਨ

ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਕੋਈ ਟੀਚਰ ਉਧਰੋਂ ਲੰਘ ਰਹੇ ਸਨ ਅਤੇ ਪੀਟਰ ਦੇ ਹੱਥੋਂ ਉਨ੍ਹਾਂ ਹੀ ਮੈਨੂੰ ਬਚਾਇਆ ਪਰ, ਮੈਨੂੰ ਇਸ ਦੀ ਕੋਈ ਖਬਰ ਨਹੀਂ ਸੀ ਕਿਉਂਕਿ ਮੈਂ ਤਾਂ ਬੇਹੋਸ਼ ਹੋ ਗਿਆ ਸੀਬੁਰੀ ਤਰ੍ਹਾਂ ਮਾਰ ਖਾ ਕੇ ਹੀ ਸਹੀ, ਪਰ ਅੱਜ ਮੈਨੂੰ ਇੱਕ ਸਬਕ ਜ਼ਰੂਰ ਮਿਲ ਗਿਆ ਸੀ ਕਿ ਦੂਜਿਆਂ ਦੇ ਮਾਮਲਿਆਂ ਵਿੱਚ ਦਖਲ ਦੇਣ ਦਾ ਕੀ ਨਤੀਜਾ ਹੁੰਦਾ ਹੈ

ਪਿਛਲੇ ਕਈ ਸਾਲਾਂ ਤੋਂ ਪੀਟਰ ਗਿਆਰਵੀਂ ਕਲਾਸ ਵਿੱਚ ਅਟਕਿਆ ਹੋਇਆ ਸੀਪੜ੍ਹਾਈ ਵਿੱਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀਸਕੂਲ ਤਾਂ ਉਹ ਦਾਦਾਗਿਰੀ ਹੀ ਕਰਨ ਆਉਂਦਾ ਸੀਉਹ ਆਪਣੇ ਆਪ ਨੂੰ ਬਦਮਾਸ਼ਾਂ ਦਾ ਉਸਤਾਦ ਸਮਝਦਾ ਸੀ ਅਤੇ ਇਹ ਸਹਿ ਨਹੀਂ ਸਕਦਾ ਸੀ ਕਿ ਕੋਈ ਉਸ ਦੇ ਰਾਹ ਵਿੱਚ ਵੀ ਆਵੇਛੋਟੀ ਮੋਟੀ ਗੱਲ ਤੇ ਕਿਸੇ ਨਾ ਕਿਸੇ ਮੁੰਡੇ ਦੇ ਦੋ ਹੱਥ ਧਰ ਦੇਣੇ ਪੀਟਰ ਲਈ ਆਮ ਗੱਲ ਸੀਮਾਰਨ ਕੁੱਟਣ ਨੂੰ ਤਾਂ ਉਸ ਦੇ ਹੱਥ ਹਰ ਵੇਲੇ ਤਿਆਰ ਰਹਿੰਦੇਮੁੰਡੇ ਤਾਂ ਛੱਡੋ, ਉਸ ਕੋਲੋਂ ਤਾਂ ਟੀਚਰ ਵੀ ਪਰ੍ਹਾਂ ਹੋ ਕੇ ਹੀ ਲੰਘਦੇ, ਕੀ ਪਤਾ ਕਿਸ ਵੇਲੇ ਅਨਾਪ ਸ਼ਨਾਪ ਬੋਲ ਦੇਵੇਟੀਚਰ ਵੀ ਆਪਣੀ ਇੱਜ਼ਤ ਆਪਣੇ ਹੱਥ  ਹੀ ਰੱਖਣਾ ਪਸੰਦ ਕਰਦੇ

ਪੀਟਰ ਦੀਆਂ ਅੱਖਾਂ ਵਿੱਚ ਹਰ ਵੇਲੇ ਅੰਗਾਰੇ ਭਖਦੇ ਰਹਿੰਦੇਦਇਆ ਨਾਂ ਦੀ ਚੀਜ਼ ਕੀ ਹੁੰਦੀ ਹੈ, ਉਹ ਜਾਣਦਾ ਵੀ ਨਹੀਂ ਸੀਮੈਨੂੰ ਤਾਂ ਉਹ ਸ਼ੈਤਾਨ ਦਾ ਰੂਪ ਹੀ ਲੱਗਦਾ ਸੀ

ਹਾਂ, ਮੈਂ ਸ਼ੈਤਾਨ ਹਾਂਰੱਬ ਵਿੱਚ ਵੀ ਹਿੰਮਤ ਨਹੀਂ ਐ ਕਿ ਉਹ ਸ਼ੈਤਾਨ ਨੂੰ ਹੱਥ ਲਾਵੇ ਕਿਉਂਕਿ ਉਹ ਵੀ ਉਸ ਤੋਂ ਡਰਦਾ ਐ”, ਪੀਟਰ ਬੜੀ ਆਕੜ ਨਾਲ ਕਹਿੰਦਾ

ਮੈਂ ਹੈਰਾਨ ਸੀ ਕਿ ਪੀਟਰ ਤਾਂ ਇੱਕ ਕੈਥੋਲਿਕ ਕਰਿਸਚੀਅਨ ਹੈ, ਫਿਰ ਵੀ ਉਸ ਕੋਲ ਦਿਲ ਨਾਂ ਦੀ ਕੋਈ ਚੀਜ਼ ਹੀ ਨਹੀਂਮੈਂ ਤਾਂ ਇਹ ਹੀ ਜਾਣਦਾ ਸੀ ਕਿ ਕਰਿਸਚੀਅਨ ਤਾਂ ਬੜੇ ਵੱਡੇ ਦਿਲ ਵਾਲੇ ਹੁੰਦੇ ਹਨ ਅਤੇ ਹਰ ਵਕਤ ਦੂਸਰਿਆਂ ਦੀ ਮਦਦ ਲਈ ਤਿਆਰ ਰਹਿੰਦੇ ਹਨ ਪਰ, ਪੀਟਰ ਤਾਂ ਇਸ ਸਭ ਦੇ ਬਿਲਕੁਲ ਉਲਟ ਸੀਮੈਂ ਹੁਣ ਹੋਰ ਕੋਈ ਨਵੀਂ ਮੁਸੀਬਤ ਨਹੀਂ ਸਹੇੜਣੀ’, ਇਹ ਸੋਚ ਮੈਂ ਉਸ ਦੇ ਰਾਹ ਚੋਂ ਹੀ ਪਰ੍ਹੇ ਰਹਿਣ ਲੱਗਾ
---
ਗਰਮੀਆਂ ਦੀਆਂ ਛੁੱਟੀਆਂ ਵਿੱਚ, ਇੱਕ ਦਿਨ ਦੁਪਹਿਰ ਵੇਲੇ, ਪੀਟਰ ਮੇਰੇ ਘਰ ਆਇਆਮੈਂ ਤਾਂ ਇਹ ਸੋਚ ਕੇ ਕੰਬ ਗਿਆ ਕਿ ਹੁਣ ਮੁਸੀਬਤ ਘਰ ਤੱਕ ਵੀ ਆ ਗਈਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਉਸ ਲਈ ਵੀ ਸਾਇੰਸ ਦੇ ਚਾਰਟ ਤਿਆਰ ਕਰਾਂਉਸ ਨੂੰ ਆਪ ਤਾਂ ਸਿੱਧੀ ਲਕੀਰ ਮਾਰਨੀ ਵੀ ਔਖੀ ਲੱਗਦੀ ਸੀਉਸ ਨੂੰ ਦੂਸਰੇ ਮੁੰਡਿਆਂ ਤੋਂ ਪਤਾ ਲੱਗਾ ਸੀ ਕਿ ਮੇਰੀ ਡਰਾਇੰਗ ਚੰਗੀ ਹੈਉਸ ਨੂੰ ਨਾਂਹ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ, ਇਸ ਤਰ੍ਹਾਂ ਕਰਨਾ ਤਾਂ ਆਪਣੇ ਲਈ ਮੁਸੀਬਤ ਨੂੰ ਸੱਦਾ ਦੇਣਾ ਸੀਹਾਲੇ ਉਸ ਦੀ ਪਹਿਲੀ ਮਾਰ ਮੈਨੂੰ ਭੁੱਲੀ ਨਹੀਂ ਸੀਚਲੋ, ਇਸੇ ਬਹਾਨੇ ਸਹੀ, ਇਹ ਮੇਰੇ ਲਈ ਉਸ ਨੂੰ ਖੁਸ਼ ਕਰਨ ਅਤੇ ਉਸ ਨਾਲ ਦੋਸਤੀ ਕਰਨ ਦਾ ਇੱਕ ਚੰਗਾ ਮੌਕਾ ਵੀ ਤਾਂ ਸੀਮੇਰੇ ਹੱਥ ਵਿੱਚ ਡਰਾਇੰਗ-ਸ਼ੀਟਾਂ ਫੜਾ ਕੇ ਉਹ ਜਾਂਦਾ ਜਾਂਦਾ ਕਹਿ ਗਿਆ ਕਿ ਇੱਕ ਹਫ਼ਤੇ ਵਿੱਚ ਚਾਰਟ ਤਿਆਰ ਹੋ ਜਾਣੇ ਚਾਹੀਦੇ ਨੇ

ਜਦ ਮੈਂ ਹਫ਼ਤੇ ਬਾਅਦ ਉਸ ਨੂੰ ਚਾਰਟ ਪੂਰੇ ਕਰ ਕੇ ਦਿੱਤੇ, ਉਹ ਬੜਾ ਖੁਸ਼ ਹੋਇਆਯਾਰ, ਤੂੰ ਤਾਂ ਬੜਾ ਚੰਗਾ ਮੁੰਡਾ ਨਿਕਲਿਆਜੇ ਮੇਰੇ ਲਈ ਕਦੀ ਕੋਈ ਕੰਮ ਹੋਵੇ ਤਾਂ ਮੈਨੂੰ ਦੱਸੀਂਪੀਟਰ ਕਿਸੇ ਦਾ ਕਰਜ਼ਾ ਆਪਣੇ ਸਿਰ ਨਹੀਂ ਰੱਖਦਾਮੈਂ ਤੇਰਾ ਕਰਜ਼ਾ ਵੀ ਜ਼ਰੂਰ ਉਤਾਰਾਂਗਾਉਸ ਦਾ ਗੱਲ ਕਰਨ ਦਾ ਤਰੀਕਾ ਐਨਾ ਘਟੀਆ ਸੀ ਕਿ ਮੈਂ ਤਾਂ ਸ਼ੁਕਰ ਮਨਾਇਆ ਕਿ ਚੱਲੋ, ਬਲਾਅ ਟਲੀ ਅਤੇ ਮਨ ਹੀ ਮਨ ਸੋਚਿਆ, ‘ਰੱਬ ਨਾ ਕਰੇ ਕਿ ਕਦੀ ਮੈਨੂੰ ਇਹਦੇ ਨਾਲ ਕੋਈ ਕੰਮ ਪਵੇਫਿਰ ਭੀ, ਪਤਾ ਨਹੀਂ ਮੇਰੇ ਚ ਐਨੀ ਹਿੰਮਤ ਕਿੱਥੋਂ ਆ ਗਈ ਕਿ ਮੈਂ ਪੀਟਰ ਨੂੰ ਅਚਾਨਕ ਪੁੱਛ ਬੈਠਾ, “ਤੂੰ ਹਰ ਵੇਲੇ ਲੜਦਾ ਹੀ ਕਿਉਂ ਰਹਿਨਾ ਐਂ? ਤੇਰਾ ਕੋਈ ਦੋਸਤ ਹੈ ਵੀ ਸਹੀ? ਮੈਂ ਤਾਂ ਸੋਚਦਾ ਸੀ ਕਿ ਕਰਿਸਚੀਅਨ ਲੋਕ ਬੜੇ ਚੰਗੇ ਹੁੰਦੇ ਹਨ ਅਤੇ ਰੱਬ ਚ ਵਿਸ਼ਵਾਸ ਵੀ ਰੱਖਦੇ ਹਨ

ਕੁਝ ਪਲ ਰੁਕ, ਸੋਚ, ਉਹ ਕਹਿਣ ਲੱਗਾ, “ਮੈਂ ਤਾਂ ਪੂਰਾ ਸ਼ੈਤਾਨ ਹੀ ਹਾਂਮੈਂ ਰੱਬ ਨੂੰ ਬਿਲਕੁਲ ਨਹੀਂ ਮੰਨਦਾਮੈਂ ਨਾਸਤਿਕ ਹਾਂ ਮੈਨੂੰ ਚਰਚ ਜਾਣ ਤੋਂ ਵੀ ਨਫ਼ਰਤ ਐਅਸਲ ਵਿੱਚ, ਪਿਛਲੇ ਕਈ ਸਾਲਾਂ ਤੋਂ ਮੈਂ ਚਰਚ ਗਿਆ ਹੀ ਨਹੀਂਜੋ ਗੱਲਾਂ ਉਹ ਉਥੇ ਦੱਸਦੇ ਨੇ, ਕੋਈ ਬੱਚਾ ਵੀ ਨਾ ਮੰਨੇਵੈਸੇ ਵੀ, ਰੱਬ ਵਿੱਚ ਯਕੀਨ ਕਰ ਕੇ ਮਿਲਦਾ ਵੀ ਕੀ ਐ? ਉਹੋ ਜਿਹੀਆਂ ਬੇਵਕੂਫ਼ੀ ਦੀਆਂ ਗੱਲਾਂ ਸੁਣਨ ਦਾ ਵੀ ਕੀ ਫ਼ਾਇਦਾ? ਮੇਰੀ ਗੱਲ ਮੰਨ, ਨਾ ਕਿਤੇ ਰੱਬ ਹੈ ਅਤੇ ਨਾ ਹੀ ਸਵੱਰਗ, ਨਰਕ ਇਹ ਸਭ ਲਾਲਚੀ ਲੋਕਾਂ ਦੀਆਂ ਘੜਤਾਂ ਹਨਰੱਬ ਹੈ, ਇਹ ਮੰਨ ਕੇ ਵੀ ਕੀ ਮਿਲ ਜਾਣੈਂ? ਮੈਂ ਤਾਂ ਰੱਬ ਤੋਂ ਬਿਨਾਂ ਹੀ ਚੰਗਾ ਆਂ, ਕਿਉਂ ਠੀਕ ਨਹੀਂ?”, ਕਹਿ ਉਹ ਬੜੀ ਸ਼ਰਾਰਤ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਦੇਖਣ ਲੱਗਾ

ਸ਼ਾਇਦ ਇਹ ਵੀ ਰੱਬ ਦੀ ਹੀ ਮਰਜ਼ੀ ਐ”, ਮੈਂ ਵਿਚਾਰਾ ਜਿਹਾ ਮੂੰਹ ਬਣਾਉਂਦਿਆਂ ਕਿਹਾ

ਸੱਚੀਂ?” ਉਹ ਹੱਸ ਪਿਆ ਅਤੇ ਚਲਾ ਗਿਆ

 ਜਦ ਮੈਂ ਗਿਆਰਵੀਂ ਪਾਸ ਕੀਤੀ, ਪੀਟਰ ਹਾਲੇ ਵੀ ਉਸੇ ਕਲਾਸ ਵਿੱਚ ਹੀ ਸੀ ਅਤੇ ਉਸ ਦਾ ਮਾਰ-ਕੁਟਾਈ ਵਾਲਾ ਕੰਮ ਉਸੇ ਤਰ੍ਹਾਂ ਚਾਲੂ ਸੀ
---
ਤਿੰਨ ਸਾਲ ਪਹਿਲਾਂ, ਮੈਨੂੰ ਡਾਕਟਰ ਦੀ ਕਲਿਨਿਕ ਤੇ ਪੀਟਰ ਅਚਾਨਕ ਮਿਲ ਗਿਆਉਹ ਡਾਕਟਰ ਨੂੰ ਦਵਾਈਆਂ ਦੇ ਸੈਂਪਲ ਦਿਖਾ ਰਿਹਾ ਸੀਹਾਂ, ਉਹ ਮੈਡੀਕਲ ਰੈਂਪ ਬਣ ਗਿਆ ਸੀਹਾਇਰ ਸੈਕੰਡਰੀ ਕਰਨ ਤੋਂ ਬਾਅਦ ਪਿਛਲੇ ਪੰਦਰਾਂ ਸਾਲਾਂ ਵਿੱਚ ਅਸੀਂ ਦੋਵੇਂ ਕਦੀ ਵੀ ਨਹੀਂ ਸੀ ਮਿਲੇਮਿਲਣ ਦਾ ਨਾ ਤਾਂ ਕੋਈ ਮੌਕਾ ਹੀ ਆਇਆ ਅਤੇ ਨਾ ਹੀ ਕੋਈ ਲੋੜ ਸੀਸਾਡੀਆਂ ਨਜ਼ਰਾਂ ਮਿਲਦਿਆਂ ਹੀ ਅਸੀਂ ਇੱਕ ਦੂਜੇ ਨੂੰ ਪਛਾਣ ਲਿਆ

ਡਾਕਟਰ ਨੇ ਮੇਰੇ ਐਕਸ-ਰੇਅ ਦੇਖ ਉਹੀ ਕੁਝ ਕਹਿ ਦਿੱਤਾ ਜੋ ਮੈਂ ਅੰਦਰੋਂ ਜਾਣਦਾ ਤਾਂ ਸੀ ਪਰ ਸੁਣਨਾ ਨਹੀਂ ਚਾਹੁੰਦਾ ਸੀਤੁਹਾਡੀ ਟੀ.ਬੀ. ਹੁਣ ਆਖਿਰੀ ਸਟੇਜ ਤੇ ਪਹੁੰਚ ਗਈ ਹੈਬਹੁਤ ਦੇਰ ਹੋ ਚੁੱਕੀ ਹੈ, ਹੁਣ, ਕੋਈ ਵੀ ਦਵਾਈ ਕੰਮ ਨਹੀਂ ਕਰ ਸਕਦੀ”, ਡਾਕਟਰ ਨੇ ਇੱਕ ਹੌਕਾ ਜਿਹਾ ਭਰਦਿਆਂ ਕਿਹਾ

ਤੁਹਾਡਾ ਮਤਲਬ ਕਿ ਹੁਣ, ਆਖਿਰੀ ਵਕਤ ਆ ਗਿਆ ਹੈ?”,ਮੈਂ ਪੁੱਛਿਆ, ਸ਼ਾਇਦ ਮੇਰਾ ਮਨ ਹਾਲੇ ਵੀ ਕਿਸੇ ਇਲਾਜ ਦੀ ਆਸ ਲਾਈ ਬੈਠਾ ਸੀਡਾਕਟਰ ਨੇ ਵੀ ਮਾਯੂਸ ਜਿਹਾ ਹੋ ਕੇ ਹਾਂ ਵਿੱਚ ਸਿਰ ਹਿਲਾ ਦਿੱਤਾਮੈਂ ਆਪਣੀ ਫ਼ਾਈਲ ਲੈ ਬਾਹਰ ਆ ਗਿਆਪੀਟਰ ਸਾਰੀ ਗੱਲ ਸੁਣ ਚੁੱਕਾ ਸੀ ਅਤੇ ਉਸ ਦੀਆਂ ਨਜ਼ਰਾਂ, ਮੇਰੇ ਦੁਆਲੇ ਹੀ ਘੁੰਮ ਰਹੀਆਂ ਸਨ

ਉਸੇ ਦਿਨ ਸ਼ਾਮ ਨੂੰ ਜਦੋਂ ਮੈਂ ਆਪਣੇ ਇੱਕੋ ਇੱਕ ਬੇਟੇ ਨਾਲ ਖੇਡ ਰਿਹਾ ਸੀ, ਮੇਰੇ ਅੰਦਰ ਇਹ ਖਿਆਲ ਉਮੜ ਰਹੇ ਸਨ ਕਿ ਬਸ, ਹੁਣ ਥੋੜ੍ਹਾ ਵਕਤ ਹੀ ਰਹਿ ਗਿਆ ਹੈ ਇਸ ਨਾਲ ਖੇਡਣ ਦਾ, ਫਿਰ ਤਾਂ ਅਲੱਗ ਹੋਣਾ ਹੀ ਪੈਣਾ ਐਮੇਰੇ ਤੋਂ ਬਾਅਦ, ਮੇਰੀ ਪਤਨੀ ਅਤੇ ਬੱਚੇ ਦਾ ਕੀ ਬਣੇਗਾ, ਇਹ ਸੋਚ ਸੋਚ ਕੇ ਮੇਰਾ ਦਿਲ ਰੋ ਰਿਹਾ ਸੀ

ਉਸੇ ਵੇਲੇ, ਪੀਟਰ ਨੇ ਦਰਵਾਜ਼ਾ ਖੜਕਾਇਆ ਅਤੇ ਬਿਨਾਂ ਜੁਆਬ ਉਡੀਕੇ, ਦਰਵਾਜ਼ਾ ਖੋਲ਼੍ਹ ਫਟਾਫਟ ਅੰਦਰ ਆ ਗਿਆਉਸ ਨੂੰ ਸਾਹ ਚੜ੍ਹਿਆ ਹੋਇਆ ਸੀ, ਸ਼ਾਇਦ ਉਹ ਦੌੜਦਾ ਹੀ ਆਇਆ ਸੀ ਮੈਂ ਉਸ ਨੂੰ ਦੇਖ ਕੇ ਹੈਰਾਨ ਸੀ ਕਿ ਉਸ ਨੂੰ ਮੇਰੇ ਘਰ ਦਾ ਕਿਵੇਂ ਪਤਾ ਲੱਗਾਜੇ ਅਸੀਂ ਅੱਜ ਸਵੇਰੇ ਡਾਕਟਰ ਦੇ ਕਲੀਨਿਕ ਤੇ ਨਾ ਮਿਲੇ ਹੁੰਦੇ ਤਾਂ ਅਸੀਂ ਤਾਂ ਇੱਕ ਦੂਜੇ ਨੂੰ ਭੁੱਲ ਹੀ ਚੁੱਕੇ ਸੀ

ਐਵੇਂ ਦਿਲ ਨਾ ਛੱਡ ਯਾਰ, ਬਹੁਤ ਕੁਝ ਹੈ ਜੋ ਇਨ੍ਹਾਂ ਡਾਕਟਰਾਂ ਨੂੰ ਪਤਾ ਵੀ ਨਹੀਂ”, ਉਹ ਹੱਸਦਾ ਹੋਇਆ ਬੋਲਿਆ, “ਤੂੰ ਕਲ੍ਹ ਮੇਰੇ ਨਾਲ ਪਟਿਆਲੇ ਜਾ ਰਿਹਾ ਐਂਫੇਰ ਤੈਨੂੰ ਪਤਾ ਲੱਗੂ ਕਿਹੜੀਆਂ ਕਰਾਮਾਤਾਂ ਤੇਰੀ ਉਡੀਕ ਕਰ ਰਹੀਆਂ ਨੇਬਸ, ਕੁਝ ਮਹੀਨਿਆਂ ਵਿੱਚ ਹੀ ਤੂੰ ਠੀਕ ਹੋਇਆ ਸਮਝ

ਕਿਹੋ ਜਿਹੀਆਂ ਗੱਲਾਂ ਕਰ ਰਿਹੈਂ, ਪੀਟਰ? ਇਹ ਕੋਈ ਮਜ਼ਾਕ ਕਰਨ ਦਾ ਵਕਤ ਹੈ? ਤੈਨੂੰ ਚੰਗਾ ਭਲਾ ਪਤਾ ਹੈ ਕਿ ਮੇਰੀ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਮਸੀਂ ਤਾਂ ਮੈਂ ਕਿਸਮਤ ਨਾਲ ਸਮਝੌਤਾ ਕੀਤਾ ਐ, ਤੇ ਤੂੰ  ਇਹ ਊਲ-ਜਲੂਲ ਗੱਲਾਂ ਲੈ ਬੈਠਾ ਐਂਜੇ ਮੇਰੀ ਕੋਈ ਮਦਦ ਨਹੀਂ ਕਰ ਸਕਦਾ, ਘੱਟ ਤੋਂ ਘੱਟ ਇਹੋ ਜਿਹਾ ਮਜ਼ਾਕ ਤਾਂ ਨਾ ਕਰ”, ਮੈਂ ਇੰਨੀ ਉਂਚੀ ਬੋਲਿਆ ਕਿ ਮੈਨੂੰ ਜ਼ੋਰ ਦੀ ਖੰਘ ਛਿੜ ਗਈ ਅਤੇ ਮੇਰੇ ਚਿੱਟੇ ਰੁਮਾਲ ਤੇ ਖੂਨ ਦੇ ਕੁਝ ਛਿੱਟੇ ਵੀ ਪੈ ਗਏ

ਪੀਟਰ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆਉਸ ਨੇ ਬੜੇ ਹੀ ਪਿਆਰ ਨਾਲ ਮੇਰੇ ਮੋਢੇ ਤੇ ਹੱਥ ਰੱਖਿਆ ਅਤੇ ਕਹਿਣ ਲੱਗਾ, “ਯਾਰ, ਮੈਂ ਮਜ਼ਾਕ ਨਹੀਂ ਕਰ ਰਿਹਾ ਤੈਨੂੰ ਪਤਾ ਨਹੀਂ ਐ, ਮੈਂ ਸਾਰਾ ਦਿਨ ਫ਼ੋਨ ਖੜਕਾਉਂਦਾ ਰਿਹਾਂਇਹ ਮਰਨ ਦੀਆਂ ਗੱਲਾਂ ਛੱਡਮੇਰੀ ਗੱਲ ਮੰਨ, ਤੂੰ ਬਿਲਕੁਲ ਠੀਕ ਹੋ ਜਾਏਂਗਾਸਵੇਰੇ ਸੱਤ ਵਜੇ ਤਿਆਰ ਰਹੀਂ, ਸਾਡੇ ਕੋਲ ਗੁਆਉਣ ਵਾਸਤੇ ਕੋਈ ਟਾਈਮ ਨਹੀਂ ਐਚੰਗਾ, ਬਾਏਅਗਲੇ ਪਲ ਉਹ ਘਰੋਂ ਬਾਹਰ ਹੋ ਗਿਆ

ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਸੀ ਕਿ ਪੀਟਰ ਨੂੰ ਕਿਹੜੀ ਦਵਾਈ ਮਿਲ ਗਈ ਹੈ, ਜਿਸ ਬਾਰੇ ਡਾਕਟਰ ਵੀ ਨਹੀਂ ਜਾਣਦੇ? ਉਹ ਐਨੇ ਸਾਲਾਂ ਬਾਅਦ, ਮੇਰੇ ਕੋਲ ਕੀ ਕਰਨ ਆਇਆ ਹੈ? ਕਿਤੇ ਉਹ ਮੈਡੀਕਲ-ਰੈਂਪ ਵਾਲੀ ਆਪਣੀ ਥੋੜ੍ਹੀ ਬਹੁਤ ਜਾਣਕਾਰੀ ਨਾਲ ਖੁਦ ਨੂੰ ਜ਼ਿਆਦਾ ਹੀ ਸਿਆਣਾ ਤਾਂ ਨਹੀਂ ਸਮਝ ਰਿਹਾ? ਇਹ ਸਾਰੇ ਸਵਾਲ ਬਾਰ ਬਾਰ ਮੈਨੂੰ ਤੰਗ ਕਰ ਰਹੇ ਸਨ ਪਰ, ਮੈਨੂੰ ਕੋਈ ਜੁਆਬ ਨਹੀਂ ਸੀ ਲੱਭ ਰਿਹਾਮੈਂ ਸੋਚ ਰਿਹਾ ਸੀ ਕਿ ਪਟਿਆਲੇ ਵਰਗੇ ਛੋਟੇ ਜਿਹੇ ਸ਼ਹਿਰ ਵਿੱਚ ਇਸ ਨੂੰ ਕਿਸ ਕੋਲ ਦਵਾਈ ਲੱਭ ਗਈਪਰ ਚੱਲੋਉਸ ਨਾਲ ਜਾਣ ਵਿੱਚ ਹਰਜ ਕੀ ਐ ਜਿੱਥੇ, ਬਾਕੀ ਕੋਸ਼ਿਸ਼ਾਂ ਕੀਤੀਆਂ ਨੇ, ਇੱਕ ਕੋਸ਼ਿਸ਼ ਹੋਰ ਸਹੀ

ਅਸੀਂ ਦੋਹਾਂ ਨੇ ਬੱਸ ਵਿੱਚ ਕੋਈ ਗੱਲ ਨਾ ਕੀਤੀਮੈਂ ਆਪਣੇ ਹੀ ਖਿਆਲਾਂ ਵਿੱਚ ਗੁੰਮ ਸੀ ਅਤੇ ਪੀਟਰ ਜਾਣਦਾ ਸੀ ਮੈਨੂੰ ਉਸ ਦੀ ਗੱਲ ਤੇ ਕੋਈ ਯਕੀਨ ਨਹੀਂ, ਇਸ ਲਈ ਉਸ ਨੇ ਮੇਰੇ ਨਾਲ ਨਜ਼ਰ ਨਾ ਮਿਲਾਈ ਅਤੇ ਸਾਰਾ ਰਸਤਾ ਅਖਬਾਰ ਫੜੀ ਬੈਠਾ ਰਿਹਾਪਟਿਆਲੇ ਪਹੁੰਚ, ਬਸ ਸਟੈਂਡ ਤੋਂ ਅਸੀਂ ਰਿਕਸ਼ਾ ਲਿਆ ਅਤੇ ਅਸੀਂ ਦੋਵੇਂ ਥੋੜ੍ਹੀ ਦੇਰ ਬਾਅਦ ਬਾਰਾਂਦਰੀ ਗਾਰਡਨ ਵਿੱਚ ਇੱਕ ਚਰਚ ਅੱਗੇ ਉਂਤਰੇਮੈਂ ਹੈਰਾਨ ਰਹਿ ਗਿਆ ਜਦ ਪੀਟਰ ਮੈਨੂੰ ਲੈ ਕੇ ਚਰਚ ਅੰਦਰ ਗਿਆ ਅਤੇ ਉਥੇ ਫ਼ਾਦਰ ਰੌਡਰੀਗਜ਼ ਨਾਲ, ਸਾਡੇ ਇੱਕ ਹੋਰ ਦੋਸਤ ਦਾ ਹਵਾਲਾ ਦੇ ਜਾ ਮਿਲਾਇਆਸਾਫ਼ ਲੱਗ ਰਿਹਾ ਸੀ ਜਿਵੇਂ ਪੀਟਰ ਆਪ ਵੀ ਫ਼ਾਦਰ ਨੂੰ ਪਹਿਲੀ ਵਾਰ ਹੀ ਮਿਲ ਰਿਹਾ ਸੀ

ਫ਼ਾਦਰ ਰੌਡਰੀਗਜ਼ ਦਰਮਿਆਨੇ ਜਿਹੇ ਕੱਦ-ਕਾਠ ਦੇ ਪੰਜਾਹ ਕੁ ਸਾਲ ਦੇ ਹੋਣਗੇਉਨ੍ਹਾਂ ਦਾ ਰੰਗ ਗੋਰਾ ਅਤੇ ਚਿਹਰਾ ਲਾਲ-ਸੂਹਾ ਸੀੇ ਉਨ੍ਹਾਂ ਦੀਆਂ ਅੱਖਾਂ ਵਿੱਚ ੱਿੲਕ ਖਾਸ ਤਰਾੰ ਦੀ ਚਮਕ ਅਤੇ ਸ਼ਾਂਤੀ ਸੀ ਚਿੱਟੇ ਕਪੜਿਆਂ ਵਿੱਚ ਉਹ ਰੱਬ ਦਾ ਹੀ ਰੂਪ ਲੱਗ ਰਹੇ ਸਨਇਸ ਤਰੰਾ ਲਗਦਾ ਸੀ ਜਿਵੇਂ ਉਹ ਸਭ ਕੁਝ ਜਾਣਦੇ ਸਨ ਅਤੇ ਉਨ੍ਹਾਂ ਨੂੰ ਕੁਝ ਵੀ ਦੱਸਣ ਦੀ ਲੋੜ ਨਹੀਂ ਸੀ

ਮੈਂ ਆਪਣੀ ਬਿਮਾਰੀ ਬਾਰੇ ਉਨ੍ਹਾਂ ਨੂੰ ਦੱਸਿਆ ਅਤੇ ਐਕਸਰੇਅ ਅਤੇ ਹੋਰ ਰਿਪੋਰਟਾਂ ਦਿਖਾਈਆਂ

ਤੁਹਾਡੀ ਬਿਮਾਰੀ ਕਾਫ਼ੀ ਐਡਵਾਂਸ ਸਟੇਜ ਤੇ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਪਰ ਮੇਰੇ ਕੋਲ ਇਸ ਦਾ ਇੱਕ ਇਲਾਜ ਹੈਜਿਹੜੀ ਦਵਾਈ ਮੈਂ ਦਿਆਂਗਾ, ਉਹ ਬਾਕਾਇਦਾ ਟਾਈਮ ਤੇ ਲੈਣੀ ਪਵੇਗੀਪਰ ਦਵਾਈ ਤਾਂ ਆਖਿਰ ਦਵਾਈ ਹੈ ਨਾ, ਇਨਸਾਨ ਦੀ ਬਣਾਈ ਹੋਈਇਹ ਵੀ ਹੋ ਸਕਦਾ ਹੈ ਕਿ ਇਹ ਫ਼ਾਇਦਾ ਨਾ ਕਰ ਸਕੇਇੱਕ ਗੱਲ ਜੋ ਯਕੀਨੀ ਹੈ, ਉਹ ਹੈ ਗੌਡ ਦਾ ਪਿਆਰਉਸ ਕੋਲ ਅਰਦਾਸ ਕਰੋ ਅਤੇ ਫਿਰ ਦੇਖੋ ਉਸ ਦੀ ਕਰਾਮਾਤਮੇਰਾ ਖਿਆਲ ਹੈ ਕਿ ਤੁਸੀਂ ਕਰਿਸਚੀਅਨ ਤਾਂ ਨਹੀਂ ਅਤੇ ਤੁਹਾਨੂੰ ਕਰਿਸਚੀਅਨ ਬਣਨ ਲਈ ਮੈਂ ਕਹਾਂਗਾ ਵੀ ਨਹੀਂ ਜਿਹੜੇ ਵੀ ਰੱਬ ਨੂੰ ਤੁਸੀਂ ਮੰਨਦੇ ਓ, ਉਸ ਅੱਗੇ ਹੀ ਅਰਦਾਸ ਕਰੋ”, ਇਹ ਕਹਿੰਦਿਆਂ ਹੀ ਫ਼ਾਦਰ ਰੌਡਰੀਗਜ਼ ਨੇ ਦਵਾਈਆਂ ਵਾਲੀ ਅਲਮਾਰੀ ਖੋਲ੍ਹੀ ਅਤੇ ਅੱਠ ਪੈਕਟ, ਜਿਨ੍ਹਾਂ ਵਿੱਚ ਕੋਈ ਪਾਊਡਰ ਸੀ, ਮੇਰੇ ਹੱਥ ਫੜਾਏ ਅਤੇ ਦੱਸਿਆ ਕਿ ਹਰ ਹਫ਼ਤੇ ਮੈਂ ਇੱਕ ਪੈਕਟ ਖਾ ਲਵਾਂ

ਮੈਂ ਤੁਹਾਡੇ ਲਈ ਅਰਦਾਸ ਕਰਾਂਗਾ, ਮੇਰੇ ਬੱਚੇਗੌਡ ਬੜਾ ਦਿਆਲੂ ਹੈ, ਉਸ ਤੇ ਭਰੋਸਾ ਰੱਖੋਉਹ ਤੁਹਾਡੀ ਮਦਦ ਕਰੇਗਾ”, ਉਨ੍ਹਾਂ ਕਿਹਾ ਅਤੇ ਅਸੀਂ ਉਥੋਂ ਵਾਪਸ ਆ ਗਏ

ਜਿਵੇਂ ਫ਼ਾਦਰ ਨੇ ਕਿਹਾ ਸੀ, ਮੈਂ ਪੂਰੇ ਨੇਮ ਨਾਲ ਦਵਾਈ ਖਾਂਦਾ ਰਿਹਾਦੋ ਹਫ਼ਤੇ ਵਿੱਚ ਮੇਰੀ ਹਾਲਤ ਵਿੱਚ ਸੁਧਾਰ ਹੋਣ ਲੱਗਾਦੱਸੇ ਹੋਏ ਸਮੇਂ ਨਾਲੋਂ ਮੈਨੂੰ ਇੱਕ ਮਹੀਨਾ ਜ਼ਿਆਦਾ ਹੀ ਦਵਾਈ ਖਾਣੀ ਪਈ, ਪਰ, ਮੇਰੀ ਟੀ.ਬੀ. ਠੀਕ ਹੋ ਗਈ ਸੀ ਇਹ ਰੱਬ ਦੀ ਕਰਾਮਾਤ ਹੀ ਸੀ
 
  

ਆਪਣੀ ਪਤਨੀ ਅਤੇ ਬੇਟੇ ਨੂੰ ਲੈ ਕੇ ਮੈਂ ਫਾਦਰ ਰੌਡਰੀਗਜ਼ ਨੂੰ ਮਿਲਣ ਪਟਿਆਲੇ ਗਿਆਉਨ੍ਹਾਂ ਦਾ ਸ਼ੁਕਰੀਆ ਕਰਨ ਵਾਸਤੇ ਮੇਰੇ ਕੋਲ ਸ਼ਬਦ ਨਹੀਂ ਸਨ, ਮੇਰੀ ਪਤਨੀ ਦੇ ਹੰਝੂਆਂ ਨੇ ਹੀ ਸਾਡੇ ਦਿਲ ਦੀ ਗੱਲ ਬਿਆਨ ਕੀਤੀਫਾਦਰ ਨੇ ਉਂਗਲ ਨਾਲ ਉਂਪਰ ਵੱਲ ਇਸ਼ਾਰਾ ਕੀਤਾ, ਆਪਣਾ ਹੱਥ ਮੇਰੇ ਮੋਢੇ ਤੇ ਰੱਖਿਆ ਅਤੇ ਕਹਿਣ ਲੱਗੇ, “ਰੱਬ ਹਮੇਸ਼ਾਂ ਤੁਹਾਡਾ ਸਹਾਈ ਹੋਵੇ

ਇਸ ਸਾਰੇ ਅਰਸੇ ਵਿੱਚ ਪੀਟਰ ਦਾ ਕੋਈ ਪਤਾ ਨਹੀਂ ਸੀਨਾ ਤਾਂ ਉਹ ਮੈਨੂੰ ਮਿਲਣ ਆਇਆ ਅਤੇ ਨਾ ਹੀ ਉਸ ਨੇ ਮੇਰੇ ਨਾਲ ਫ਼ੋਨ ਤੇ ਕੋਈ ਗੱਲ ਕੀਤੀਇੱਕ ਦਿਨ ਸਵੇਰ ਵੇਲੇ, ਮੈਂ ਦਫ਼ਤਰ ਜਾਣ ਲਈ ਤਿਆਰ ਹੋ ਰਿਹਾ ਸੀ ਜਦ ਅਚਾਨਕ ਹੀ ਪੀਟਰ ਬੜਾ ਖੁਸ਼ ਮੇਰੇ ਸਾਹਮਣੇ ਆ ਖੜਾ ਹੋਇਆਹੱਸਦਿਆਂ ਹੋਇਆਂ, ਉਸ ਨੇ ਮੇਰੀ ਪਤਨੀ ਨੂੰ ਵਧਾਈ ਦਿੱਤੀ ਅਤੇ ਮੇਰੇ ਦੋਵੇਂ ਹੱਥ ਫੜ ਆਪਣੇ ਬੁਲ੍ਹਾਂ ਨਾਲ ਛੁਹਾਏਉਸ ਦੀਆਂ ਅੱਖਾਂ ਨਮ ਸਨ

ਕਿੱਥੇ ਭੱਜ ਗਿਆ ਸੀ ਤੂੰ, ਪੀਟਰ? ਤੂੰ ਤਾਂ ਮੈਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆਇਆ ਐਂ, ਮੈਨੂੰ ਸ਼ੁਕਰੀਆ ਕਰਨ ਦਾ ਵੀ ਮੌਕਾ ਨਾ ਦਿੱਤਾਮੇਰੇ ਲਈ ਤਾਂ ਤੂੰ ਫ਼ਰਿਸ਼ਤੇ ਤੋਂ ਘੱਟ ਨਹੀਂ”, ਮੈਂ ਉਸ ਨੂੰ ਕਿਹਾ

ਯਾਰ, ਮੇਰਾ ਸ਼ੁਕਰੀਆ? ਨਾ ਬਈ ਨਾ, ਰੱਬ ਤੋਂ ਬਿਨਾਂ ਕਿਸੇ ਦਾ ਸ਼ੁਕਰੀਆ ਕਰਨ ਦੀ ਲੋੜ ਨਹੀਂਰੱਬ ਹੀ ਤਾਂ ਹੈ ਜਿਸ ਨੇ ਤੈਨੂੰ ਦੁਬਾਰਾ ਜ਼ਿੰਦਗੀ ਦਿੱਤੀ ਹੈ”, ਇਹ ਕਹਿੰਦਿਆਂ ਪੀਟਰ ਨੇ ਬੜੇ ਪਿਆਰ ਨਾਲ ਮੈਨੂੰ ਜੱਫੀ ਪਾ ਲਈ

ਪਰ ਤੂੰ ਅਚਾਨਕ ਗ਼ਾਇਬ ਕਿੱਥੇ ਹੋ ਗਿਆ ਸੀ? ਐਨਾ ਕੁਝ ਤੂੰ ਮੇਰੇ ਲਈ ਕੀਤਾ, ਫਿਰ ਇੱਕ ਵਾਰ ਵੀ ਮੇਰਾ ਹਾਲ ਪੁੱਛਣ ਨਹੀਂ ਆਇਆ?” ਮੈਂ ਸ਼ਿਕਾਇਤ ਕੀਤੀ

ਜਾਣਾ ਕਿੱਥੇ ਸੀ? ਪਟਿਆਲੇ ਵਿੱਚ ਹੀ ਸੀਫ਼ਾਦਰ ਰੌਡਰੀਗਜ਼ ਨਾਲ ਮਿਲ ਕੇ ਮੈਂ ਤੇਰੇ ਲਈ ਅਰਦਾਸ ਕਰਦਾ ਰਿਹਾਂ

ਮੇਰਾ ਦਿਲ ਭਰ ਆਇਆਮੈਨੂੰ ਸਕੂਲ ਵਿੱਚ ਉਸ ਤੋਂ ਖਾਧੀ ਹੋਈ ਮਾਰ ਯਾਦ ਆ ਗਈਮੈਂ ਉਸ ਨੂੰ ਕੁਝ ਝਕਦਿਆਂ ਕਿਹਾ, “ਮੈਂ ਤਾਂ ਯਕੀਨ ਹੀ ਨਹੀਂ ਕਰ ਸਕਦਾ ਕਿ ਤੂੰ ਵੀ ਅਰਦਾਸ ਕਰ ਸਕਦਾ ਐਂਤੂੰ ਤਾਂ ਰੱਬ ਨੂੰ ਮੰਨਦਾ ਹੀ ਨਹੀਂ ਸੀਤੂੰ ਤਾਂ ਚਰਚ ਦਾ ਵੀ ਮਖੌਲ ਉਡਾਉਂਦਾ ਸੀਤੂੰ ਤਾਂ ਪੱਕਾ ਨਾਸਤਿਕ ਸੀ, ਤੂੰ ਆਪ ਹੀ ਤਾਂ ਕਿਹਾ ਸੀਕਿਹਾ ਸੀ ਨਾ?”

ਹਾਂ, ਇਹ ਤਾਂ ਹੈਮੈਂ ਵਾਕਿਆ ਈ ਸ਼ੈਤਾਨ ਸੀਮੈਂ ਆਪਣੇ ਲਈ ਤਾਂ ਰੱਬ ਨਾਲ ਲੜ ਲੈਂਦਾ ਪਰ ਇਸ ਵਾਰ ਤੇਰੀ ਜ਼ਿੰਦਗੀ ਦਾ ਸੁਆਲ ਸੀ, ਦੋਸਤਮੈਂ ਆਪਣੇ ਝੂਠੇ ਰੋਅਬ ਲਈ ਤੇਰੀ ਜਾਨ ਤਾਂ ਦਾਅ ਤੇ ਨਹੀਂ ਲਾਅ ਸਕਦਾ ਸੀਹੁਣ, ਮੈਂ ਸਮਝ ਗਿਆ ਹਾਂ ਕਿ ਰੱਬ ਦਾ ਪਿਆਰ ਹੈ ਕੀ ਚੀਜ਼ਨਾਲੇ, ਮੇਰੇ ਸਿਰ ਤੇਰਾ ਕਰਜ਼ਾ ਵੀ ਤਾਂ ਸੀ, ਕਿਤੇ ਤੂੰ ਭੁੱਲ ਤਾਂ ਨਹੀਂ ਗਿਆ?” ਉਹ ਕੁਝ ਪਲ ਰੁਕ ਕੇ ਕਹਿਣ ਲੱਗਾ, “ਤੂੰ ਮੇਰੇ ਲਈ ਸਾਇੰਸ ਦੇ ਚਾਰਟ ਨਹੀਂ ਬਣਾਏ ਸੀ?”

ਚਲੋ ਛੱਡੋ ਇਨ੍ਹਾਂ ਗੱਲਾਂ ਨੂੰ….ਤੂੰ ਠੀਕ ਹੋ ਗਿਐਂ ਹੋਰ ਕੀ ਚਾਹੀਦਾ ਐ….. ਚੰਗਾ, ਭਾਬੀ ਜੀ….ਹੁਣ ਚਾਹ ਤਾਂ ਪਿਲਾਓ”, ਕਹਿੰਦਾ ਉਹ ਸੋਫੇ ਤੇ ਬੈਠ ਜੇਬ ਚੋਂ ਸਿਗਰਟ ਕੱਢ ਸੁਲਗਾਉਣ ਲੱਗਾਫਿਰ ਜ਼ਰਾ ਰੁਕ ਕੇ, ਉਸ ਨੇ ਸਿਗਰਟ ਮੁੜ ਆਪਣੀ ਜੇਬ ਵਿੱਚ ਪਾ ਲਈਸ਼ਾਇਦ, ਉਸ ਨੂੰ ਯਾਦ ਆ ਗਿਆ ਸੀ ਕਿ ਮੈਂ ਹੁਣੇ ਹੁਣੇ ਟੀ.ਬੀ. ਤੋਂ ਠੀਕ ਹੋਇਆ ਸੀਪੀਟਰ ਦੀਆਂ ਅੱਖਾਂ ਵਿੱਚ ਉਸ ਦੇ ਸ਼ਾਂਤ ਮਨ ਦੀ ਝਲਕ ਸਾਫ਼ ਦਿਸ ਰਹੀ ਸੀਹੁਣ ਤਾਂ ਉਹ ਬਦਲਿਆ ਹੋਇਆ ਪੀਟਰ ਲੱਗ ਰਿਹਾ ਸੀਅੱਜ ਉਸ ਨੂੰ ਦੇਖ ਕੋਈ ਕਹਿ ਵੀ ਨਹੀਂ ਸਕਦਾ ਸੀ ਕਿ ਇਹ ਉਹੀ ਪੁਰਾਣਾ ਸ਼ੈਤਾਨ ਪੀਟਰ ਹੈ

*****

email: mkbhatnagar2000@yahoo.co.in

Phone:+91-9818377608

(2 ਪਰੈਲ 2007)

ਮਹਿੰਦਰ ਭਟਨਾਗਰ ਦੀਆਂ 'ਲਿਖਾਰੀ' ਵਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>

 

e-mail:
ਲਿਖਾਰੀ

Likhari


© likhari: Punjabi Likhari Forum-2001-2007