ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
e-mail:likhari2001@yahoo.co.uk Download Punjabi Fonts

 ਅਜੋਕਾ ਵਾਧਾ:: 26 March, 2008

ਲਿਖਾਰੀ ਕਹਿੰਦਾ ਹੈ:
* ਜੇ ਕਰ ਤੁਸੀਂ ਇੱਕ ਵਧੀਆ ਲੇਖਕ ਬਣਨਾ ਚਾਹੁੰਦੇ ਹੋ ਤਾਂ ਇਹ ਤਿੰਨ ਕੰਮ ਪੂਰੀ ਤਨ-ਦੇਹੀ ਨਾਲ ਕਰੋ: (1) ਖੂਬ ਪੜ੍ਹੋ, (2) ਧਿਆਨ ਨਾਲ ਸੁਣੋ, ਅਤੇ (3) ਬਹੁਤੀ ਸੋਚ-ਵਿਚਾਰ ਤੋਂ ਬਿਨਾਂ ਆਪਣੀ ਕਲਮ ਨੂੰ ਹਰਕਤ ਵਿੱਚ ਰੱਖਦਿਆਂ ਬਹੁਤ ਲਿਖੋ।---ਨੈਟੇਲੀ ਗੋਲਡਬਰਗ

  ਲੇਖਕਾਂ ਨੂੰ ਬੇਨਤੀਆਂ

ਹਰ ਇਕ ਲਿਖਾਰੀ ਨੂੰ ਬੇਨਤੀ ਹੈ ਕਿ ਲਿਖਾਰੀ ਨੂੰ ਲਿਖਤਾਂ ਭੇਜਣ ਤੋਂ ਪਹਿਲਾਂ ਆਪਣੀ ਲਿਖਤ ਦੀ ਕਾਪੀ ਆਪਣੇ ਪਾਸ ਜ਼ਰੂਰ ਰੱਖਣ ਨਾ ਛਾਪ ਸਕਣ ਦੇ ਕਾਰਨ ਅਸੀਂ ਕਿਸੇ ਵੀ ਲੇਖਕ ਨੂੰ ਲਿਖਤ/ਲਿਖਤਾਂ ਵਾਪਸ ਕਰਨ ਤੋਂ ਅਸਮਰਥ ਹੋਵਾਂਗੇ

ਛਪਣ ਹਿਤ ਭੇਜੀ ਜਾਣ ਵਾਲੀ ਸਾਮਗਰੀ ਜੇ ਕਰ ਸੰਭਵ ਹੋਵੇ ਤਾਂ ਹਰ ਹਾਲਤ ਵਿੱਚ "ਧਨੀ ਰਾਮ ਚਾਤ੍ਰਿਕ ਵੈੱਬ ਫੋਂਟ" ਵਿਚ ਹੀ ਕੀਤੀ ਹੋਈ ਹੋਣੀ ਚਾਹੀਦੀ ਹੈ ਕਿਉਂ ਜੁ "ਧਨੀਰਾਮ ਚਾਤ੍ਰਿਕ ਫੌਂਟ" ਹੀ' ਲਿਖਾਰੀ' ਦਾ ਮਾਸਟਰ ਫੌਂਟ ਹੈ ਇਹ ਫੌਂਟ 'ਅਨਮੋਲ ਲਿਪੀ' ਅਤੇ 'ਗੁਰਬਾਣੀ' ਦਾ ਹੀ ਸੋਧਿਆ ਅਤੇ 'ਵੈੱਬ' ਲਈ ਸਹੀ 'ਫੌਂਟ' ਹੈ ਇਸ ਫੌਂਟ ਵਿਚ ਟਾਈਪ ਕੀਤੀ ਰਚਨਾ ਦੇ ਸ਼ਬਦਾਂ ਦੇ ਅੱਖਰ ਖਿਲਰਦੇ ਨਹੀਂ ਇਸ ਦੀ ਸੁੱਰ-ਪੱਟੀ ਕੁਝ ਇਕ ਅੱਖਰਾਂ ਨੂੰ ਛੱਡ ਕੇ 'ਅਨਮੋਲ/ਗਰਬਾਣੀ' ਫੌਂਟਸ ਵਾਲੀ ਹੀ ਹੈ ਜੇਕਰ ਪਾਠਕਾਂ/ਲੇਖਕਾਂ ਨੂੰ ਸੁੱਰ-ਪੱਟੀ ਲੋੜੀਂਦੀ ਹੋਵੇ ਤਾਂ ਉਹ ਈ-ਮੇਲ ਕਰਨ ਦੀ ਖੇਚਲ ਕਰਨ ਸੁੱਰ-ਪੱਟੀ ਭੇਜ ਦਿੱਤੀ ਜਾਵੇਗੀ

ਜੇ ਕਰ ਕਿਸੇ ਕਾਰਨ ਤੁਸੀਂ ''ਧਨੀ ਰਾਮ ਚਾਤ੍ਰਿਕ ਵੈੱਬ ਫੋਂਟ" ਦੀ ਥਾਂ ਕੋਈ ਹੋਰ ਫੌਂਟ ਵਰਤਿਆ ਹੈ ਤਾਂ ਵੀ ਹੁਣ 'ਲਿਖਾਰੀ' ਪਾਸ ਇਹ ਪ੍ਰਬੰਧ ਹੈ ਕਿ ਉਹ ਕਿਸੇ ਵੀ ਪ੍ਰਚਲਿਤ ਪੰਜਾਬੀ ਫੌਂਟ ਵਿੱਚ ਛਪੀ ਰਚਨਾ ਨੂੰ ''ਚਾਤ੍ਰਿਕ ਯੂਨੀਕੋਡ" ਵਿੱਚ ਤਬਦੀਲ ਕਰ ਲਵੇਗਾ

ਭੇਜੀਆਂ ਗਈਆਂ ਹੱਥ ਲਿੱਖਤ ਰਚਨਾਵਾਂ ਛਾਪਣ ਤੋਂ ਅਸੀਂ ਅਸਮਰਥ ਹਾਂ

ਜੇਕਰ ਆਪ ਟਾਈਪ-ਸੈੱਟ ਜਾਂ ਵਰਡ-ਪ੍ਰੌਸੈਸਿੰਗ ਨਹੀਂ ਕਰ ਜਾਂ ਕਰਵਾ ਸਕਦੇ ਤਾਂ ਅਸੀਂ ਟਾਈਪ ਸੈੱਟ ਕਰਵਾਉਣ ਦਾ ਯਤਨ ਕਰ ਸਕਦੇ ਹਾਂ ਪਰ ਲੇਖਕ ਇਸ ਸਬੰਧੀ ਪੁੱਛ-ਪੜਤਾਲ ਲਈ ਈ-ਮੇਲ ਕਰਕੇ ਜਾਣਕਾਰੀ ਪਰਾਪਤ ਕਰ ਸਕਦੇ ਹਨ

ਲਿਖਾਰੀ ਨੂੰ ਭੇਜੀ ਜਾਣ ਵਾਲੀ ਰਚਨਾ 1000-1500 ਸਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ

'ਲਿਖਾਰੀ' ਨੂੰ ਭੇਜੀ ਗਈ ਹਰ ਰਚਨਾ ਨਾਲ, ਲੇਖਕ ਵਲੋਂ ਮੌਲਿਕਤਾ, ਅਣਛਪੀ ਹੋਣ ਅਤੇ ਕਿਸੇ ਹੋਰ ਪਰਚੇ ਨੂੰ ਨਹੀਂ ਭੇਜੀ ਗਈ ਭਾਵ 'ਲਿਖਾਰੀ' ਵਿੱਚ ਛਪਣ ਹਿੱਤ ਭੇਜੀ ਗਈ ਰਚਨਾ ਕੇਵਲ ਲਿਖਾਰੀ ਲਈ ਹੀ ਹੈ, ਦਾ ਪ੍ਰਮਾਣ-ਪੱਤਰ ਆਉਣਾ ਲਾਜ਼ਮੀ ਹੈ

ਲਿਖਾਰੀ ਲਈ ਭੇਜੀ ਗਈ ਕੋਈ ਵੀ ਰਚਨਾ ਕਿਸੇ ਹੋਰ ਪਰਚੇ (ਇੰਟਰਨੈੱਟ ਪਰਚੇ) ਨੂੰ ਉਸ ਸਮੇਂ ਤਕ ਨਾ ਭੇਜੀ ਜਾਵੇ ਜਦੋਂ ਤੱਕ ਕਿ ਰਚਨਾ ਛਪਣ ਉਪਰੰਤ ਮੁੱਖ ਪੰਨੇ ਤੋਂ ਉਤਾਰ ਕੇ ਆਰਕਾਈਵ ਵਿੱਚ ਨਹੀਂ ਚਲੇ ਜਾਂਦੀ'ਲਿਖਾਰੀ' ਵਿੱਚ ਛਾਪੇ ਜਾਣ ਉਪਰੰਤ ਅਤੇ ਮੁੱਖ ਪੰਨੇ ਤੋਂ ਉਤਾਰੇ ਜਾਣ ਮਗਰੋਂ ਇਹ ਰਚਨਾ ਹੋਰ ਥਾਂ ਲਈ ਭੇਜੀ ਜਾ ਸਕਦੀ ਹੈ ਪਰ ਰਚਨਾ ਦੇ ਹੇਠਾਂ ਸਰੋਤ 'ਲਿਖਾਰੀ' ਵਜੋਂ ਹੋਣਾ ਨੈਤਿਕਤਾ ਦੀ ਮੰਗ ਹੈ ਇੰਟਰਨੈੱਟ ਸਮੇਤ ਸੰਸਾਰ ਦੀ ਹਰ ਆਮ ਤੇ ਖਾਸ ਪਰਕਾਸ਼ਨਾ ਦਾ--ਲੇਖਕ, ਉਸਦੀ ਲਿਖਤ ਦਾ ਸਤਿਕਾਰ, ਲੇਖਕ ਅਤੇ ਲਿਖਤ ਦੇ ਹੱਕਾਂ ਦੀ ਰਾਖੀ ਕਾਇਮ ਰੱਖਣ ਲਈ, ਇਕ ਪ੍ਰਚਲਤ ਅਤੇ ਪਰਵਾਣਤ ਨਿਯਮ ਤਾਂ ਇਹੀ ਹੈ ਇਸਦੇ ਨਾਲ ਹੀ ਇਹ ਨਿਯਮ ਵੀ ਪ੍ਰਚਲਿਤ ਹੈ ਕਿ ਜਦੋਂ ਪਹਿਲਾਂ ਛਪੀ ਹੋਈ ਰਚਨਾ, ਮੁੜ ਕੇ ਕਿਸੇ ਹੋਰ ਪਰਚੇ ਨੇ ਕਿਸੇ ਵਿਸ਼ੇਸ਼ ਕਾਰਨਾ ਅਧੀਨ ਛਾਪਣੀ ਹੀ ਹੋਵੇ ਤਾਂ 'ਪਹਿਲਾਂ ਛਪੇ ਸਰੋਤ' ਦਾ ਹਵਾਲਾ ਜ਼ਰੂਰ ਦੇਵੇ

ਜ਼ਰੂਰੀ ਨੋਟ: ਕਿਰਪਾ ਕਰਕੇ ਇਸ ਗੱਲ ਦਾ ਵੀ ਧਿਆਨ ਰਹੇ ਕਿ 'ਲਿਖਾਰੀ' ਵਿੱਚ ਛਪਣ ਹਿੱਤ ਆਪ ਦੇ ਜਿੰਮੇ ਕੋਈ ਖਰਚ ਨਹੀਂ ਅਤੇ ਨਾ ਹੀ 'ਲਿਖਾਰੀ' ਆਪਦੀਆਂ ਅਣਮੋਲ ਰਚਨਾਵਾਂ ਲਈ ਕੋਈ ਇਵਜ਼ਾਨਾ ਦੇਣ ਦੇ ਸਮਰਥ ਹੈ ਆਪਦੀਆਂ ਸਿਰਜਣਾਤਮਕ ਰਚਨਾਵਾਂ ਦਾ ਇਵਜ਼ਾਨਾ ਇਹ ਹੀ ਹੈ ਕਿ ਇਹ 'ਰਚਨਾਵਾਂ' ਜੱਦ ਤੱਕ 'ਲਿਖਾਰੀ' ਕਾਇਮ ਹੈ ਸਦਾ ਹੀ 'ਪਾਠਕਾ/ਲੇਖਕਾਂ/ਖੋਜੀਆਂ' ਲਈ ਉਪਲੱਭਦ ਰਹਿਣਗੀਆਂ

Please also do note that you will not receive any monetary compensation for your work published on LIKHARI site. The actual/immediate compensation we offer to all our contributors is a home for your creative work.)

ਜੇਕਰ ਅਨੁਵਾਦ ਭੇਜਿਆ ਜਾਵੇ ਤਾਂ ਮੂਲ ਲੇਖਕ ਦੀ ਪਰਵਾਨਗੀ ਦਾ ਪੱਤਰ ਵੀ ਭੇਜਿਆ ਜਾਣਾ ਜ਼ਰੂਰੀ ਹੈ

ਕਿਰਪਾ ਕਰਕੇ ਲਿਖਾਰੀ ਸਬੰਧੀ ਅਗਲੇ ਪੰਨੇ ਵੀ ਜ਼ਰੂਰ ਦੇਖਣ ਦੀ ਖੇਚਲ ਕਰਨੀ ਜੀ:


ਲਿਖਾਰੀ ਕੀ ਹੈ?
ਲੇਖਕਾਂ ਨੂੰ ਬੇਨਤੀ
ਤੁਹਾਡੇ ਸਵਾਲ
'ਲਿਖਾਰੀ' ਵਲੋਂ ਜ਼ਰੂਰੀ ਸੂਚਨਾ

ਲਿਖਾਰੀ ਵਿਚ ਛਪਣ ਵਾਲੀਆਂ ਸਾਰੀਆਂ ਰਚਨਾਵਾਂ ਨਾਲ ਅਦਾਰਾ ਲਿਖਾਰੀ ਦੀ ਸਹਿਮਤੀ ਜ਼ਰੂਰੀ ਨਹੀਂ

ਲਿਖਾਰੀ ਨੂੰ ਭੇਜੀ ਜਾਣ ਵਾਲੀ ਰਚਨਾ ਕਿਸੇ ਪਰਕਾਰ ਦਾ ਵੀ ਰਾਜਨੀਤਕ, ਫਿਰਕੂ ਜਾਂ ਧਾਰਮਕ ਪਰਚਾਰ ਕਰਦੀ, ਵਾਦ-ਵਿਵਾਦ ਛੇੜਨ ਵਾਲੀ ਜਾਂ ਸਭਿਅਤਾ ਅਤੇ ਅਦਬ ਤੋਂ ਵਿਹੂਣੀ ਨਹੀਂ ਹੋਣੀ ਚਾਹੀਦੀ ਸਾਧਾਰਨ ਜਾਣਕਾਰੀ ਵਜੋਂ ਆਮ ਲੇਖ ਲਿਖਾਰੀ ਫੋਰਮ ਦੀ ਪਰਵਾਨਗੀ ਨਾਲ ਦਿੱਤੇ ਜਾ ਸਕਦੇ ਹਨ ਲਿਖਾਰੀ ਹਰ ਧਰਮ, ਫਿਰਕੇ, ਰੰਗ, ਨਸਲ ਆਦਿ ਦਾ ਸਤਿਕਾਰ ਕਰਦਾ ਹੈ ਅਤੇ ਹਰ ਕਿਸਮ ਦੇ ਵਿਤਕਰੇ ਦਾ ਵਿਰੋਧੀ ਹੈ

ਕਹਾਣੀਆਂ ਅਤੇ ਹੋਰ ਕਈ ਰਚਨਾਵਾਂ ਵਿਚ ਨਾਮ ਅਤੇ ਸਥਾਨ ਆਦਿ ਫਰਜ਼ੀ ਹੁੰਦੇ ਹਨ ਜੇਕਰ ਇਹ ਕਿਸੇ ਜਿਉਂਦੇ ਜਾਂ ਮਰ ਚੁੱਕੇ ਵਿਅਕਤੀ ਨਾਲ ਮਿਲ ਜਾਣ ਤਾਂ ਇਸ ਨੂੰ ਸੰਯੋਗ ਸਮਝਿਆ ਜਾਵੇ ਅਦਾਰਾ ਲਿਖਾਰੀ ਅਜਿਹੇ ਮੇਲ ਦਾ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੋਵੇਗਾ

(ਯੂਨੀਕੋਡ ਚਾਤ੍ਰਿਕ)

 

 

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ' ਦਾ ਕਰਤਾ ਹੋਵੇਗਾ

free web counter

Copyright © Likhari: Panjabi Likhari Forum-2001-2008 All rights reserved.