ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ

A non-commercial/non-profitting/non political/non religious website dedicated to promote Punjabi Language/Literature through the Internet.

e-mail:likhari2001@googlemail.com Download Punjabi Fonts English Shahmukhi Devnagri

ਨਵੀਆਂ
ਪੁੱਜੀਆਂ ਪੁਸਤਕਾਂ

 

 

ਡੀਜ਼ੀਟਲ ਪੁਸਤਕਾਂ

ਨ੍ਹੇਰਾ:
ਪ੍ਰੀਤਮ ਸਿੰਘ ਧੰਜਲ

ਕਪਨ:
ਪ੍ਰੀਤਮ
ਸਿੰਘ ਧੰਜਲ

 

 

 

 

 

Sri Guru Granth Sahib
www.srigranth.org

 

Kalpana.it

ਗੁਲਾਮ ਕਲਮ

 

 

 

ਈ-ਮੇਲ: ਲਿਖਾਰੀ

 

 ਅਜੋਕਾ ਵਾਧਾ: Monday August 09, 2010

'ਲਿਖਾਰੀ' ਵਿਚ ਪ੍ਰਕਾਸਿ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ' ਦਾ ਕਰਤਾ ਹੋਵੇਗਾ

ਤੁਹਾਡੇ ਪੱਤਰ/ਹੁੰਗਾਰੇ-ਨਿਹੋਰੇ/ਪਠਨ-ਪਾਠਨ/ਟਿੱਪਣੀਆਂ
ਇੱਕਾ ਦੁੱਕਾ ਘਟਨਾਵਾਂ ਪਿੱਛੇ ਆਸਟ੍ਰੇਲੀਆ ਵੱਸਦੀ ਸਾਰੀ ਕੌਮ ਨੂੰ ਬਦਨਾਮ ਕਰਨ ਦੀ ਕੋਝੀ ਚਾਲ--ਵਿਰੋਧ ਪੱਤਰ ਭੇਜੋ--ਰਿਸ਼ੀ ਗੁਲਾਟੀ

ਡਾਕਟਰ ਹਰਸ਼ਿੰਦਰ ਕੌਰ ਨੇ 20 ਦਸੰਬਰ ਦੇ ਸਪੋਕਸਮੈਨ 'ਚ ਛਪੇ ਲੇਖ਼ ਰਾਹੀਂ ਆਸਟ੍ਰੇਲੀਆ ਵਸਦੇ ਸਾਰੇ ਆਸਟ੍ਰੇਲੀਆ ਵਾਸੀਆਂ ਦੀ ਜੋ ਮਿੱਟੀ ਪਲੀਤ ਕੀਤੀ ਹੈ, ਉਸ ਰਾਹੀਂ ਇੱਥੇ ਵੱਸਦੀਆਂ ਸਭ ਲੜਕੀਆਂ ਦੇ ਭਵਿੱਖ ਤੇ ਸੁਆਲੀਆ ਚਿੰਨ ਲਗਾ ਦਿੱਤਾ ਹੈ । ਇਹ ਤਾਂ ਸੁਆਲ ਹੀ ਨਹੀਂ ਹੈ ਕਿ ਇਸ ਲੇਖ਼ ਦਾ ਬੁਰਾ ਪ੍ਰਭਾਵ ਕੇਵਲ ਵਿਦਿਆਰਥਣਾਂ ਤੇ ਹੀ ਪਏਗਾ । ਇਸ ਲੇਖ਼ ਨਾਲ਼ ਆਸਟ੍ਰੇਲੀਆ ਵਸਦੇ ਸਮੁੱਚੇ ਪੰਜਾਬੀ ਭਾਈਚਾਰੇ ਵੱਲ ਹੀ ਨਜ਼ਰਾਂ ਉੱਠ ਗਈਆਂ ਹਨ । ਉਨ੍ਹਾਂ ਨੇ ਹਰ ਤੀਜੀ ਵਿਦਿਆਰਥਣ ਨੂੰ ਵੇਸਵਾ ਤੇ ਲੜਕਿਆਂ ਨੂੰ ਚੋਰ ਕਰਾਰ ਦਿੱਤਾ ਹੈ । ਉਨ੍ਹਾਂ ਦੀ ਇਸ ਲੇਖਣੀ ਕਾਰਨ ਇੱਥੇ ਦੇ ਪੁਰਾਣੇ ਪੰਜਾਬੀ ਵਸਨੀਕਾਂ ਨੂੰ ਵੀ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਉਹ ਵਿਦਿਆਰਥੀਆਂ ਤੋਂ ਵੱਖਰੀਆਂ ਨਹੀਂ ਹਨ । ਕੌਣ ਇਨ੍ਹਾਂ ਵਿਦਿਆਰਥੀਆਂ / ਵਿਦਿਆਰਥਣਾਂ ਦੇ ਰਿਸ਼ਤੇ ਲਏਗਾ? ਇੱਕਾ ਦੁੱਕਾ ਘਟਨਾਵਾਂ ਪਿੱਛੇ ਆਸਟ੍ਰੇਲੀਆ ਵੱਸਦੀ ਸਾਰੀ ਕੌਮ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਕੀ ਸਸਤੀ ਸ਼ੋਹਰਤ ਹਾਸਲ ਕਰਨ ਦਾ ਇੱਕ ਘਟੀਆ ਤਰੀਕਾ ਨਹੀਂ ਜਾਪਦੀ ? ਕੀ ਡਾਕਟਰ ਕੌਰ ਦਾ ਇਹ ਕਦਮ ਗ਼ੈਰ-ਜਿੰਮੇਵਾਰ ਤੇ ਵੱਡਾ ਗੁਨਾਹ ਨਹੀਂ ਹੈ ? ਕੀ ਵਤਨੀਂ ਵਸਦੇ ਮਾਪੇ ਹੁਣ ਆਪਣੀਆਂ ਬਾਹਰ ਵਸਦੀਆਂ ਕੁੜੀਆਂ ਚਾਹੇ ਉਹ ਭਾਰਤ ਦੇ ਕਿਸੇ ਹੋਰ ਸ਼ਹਿਰ ਜਾਂ ਪ੍ਰਾਂਤ ਵਿੱਚ ਵੀ ਕਿਉਂ ਨਾ ਰਹਿੰਦੀਆਂ ਹੋਣ, ਦੀ ਇੱਜ਼ਤ ਤੇ ਸੁਰੱਖਿਅਤਾ ਪ੍ਰਤੀ ਚਿੰਤਤ ਨਹੀਂ ਹੋਣਗੇ ? ਕੀ ਮਾਪੇ ਕੁੜੀਆਂ ਨੂੰ ਬਾਹਰ ਪੜ੍ਹਨ ਤੇ ਆਪਣਾ ਕੈਰੀਅਰ ਬਨਾਉਣ ਦੀ ਬਜਾਏ ਘਰ ਕੈਦ ਕਰਕੇ ਰੱਖਣਾ ਜਿ਼ਆਦਾ ਪਸੰਦ ਨਹੀਂ ਕਰਨਗੇ ? ਜਿਸ ਤਰੀਕੇ ਨਾਲ਼ ਡਾਕਟਰ ਸਾਹਿਬਾ ਨੇ ਸਭ ਲੜਕੀਆਂ ਦੀ ਇੱਜ਼ਤ ਨੂੰ ਦਾਗ਼ ਲਗਾ ਕੇ ਉਨ੍ਹਾਂ ਦੀ ਆਜ਼ਾਦੀ ਤੇ ਪਾਬੰਦੀ ਲਗਾਉਣ ਦੀ ਕੋਸਿ਼ਸ਼ ਕੀਤੀ ਹੈ, ਉਸ ਜ਼ਿਲਤ ਦੀ ਜਿੰਦਗੀ ਨਾਲੋਂ ਤਾਂ ਕੁੜੀਆਂ ਨੂੰ ਜਨਮ ਨਾ ਦੇਣਾ ਸੌ ਗੁਣਾ ਬਿਹਤਰ ਹੋਵੇਗਾ ।

ਆਪਾਂ ਕਿਸੇ ਦੇ ਘਰ ਜਾ ਕੇ, ਉਸਦੀ ਬੇਸੁਆਦੀ ਬਣੀ ਸਬਜ਼ੀ ਦੀ ਵੀ ਤਾਰੀਫ਼ ਕਰਦੇ ਹਾਂ ਤਾਂ ਜੋ ਮੇਜ਼ਬਾਨ ਜੋ ਕਿ ਦਿਲੋਂ ਸਾਡੀ ਕਦਰ ਕਰ ਰਿਹਾ ਹੈ, ਦੇ ਦਿਲ ਨੂੰ ਕੋਈ ਠੇਸ ਨਾ ਪਹੁੰਚੇ । ਡਾਕਟਰ ਸਾਹਿਬਾ ਨੂੰ ਆਸਟ੍ਰੇਲੀਆ ਵਾਸੀਆਂ ਨੇ ਸਿਰ ਅੱਖਾਂ ਤੇ ਬਿਠਾ ਲਿਆ ਪਰ ਉਨ੍ਹਾਂ ਸਾਡੀ ਪੱਤ ਹੀ ਰੋਲ ਦਿੱਤੀ । ਜੇਕਰ ਉਨ੍ਹਾਂ ਨੇ ਅੱਜ ਆਸਟ੍ਰੇਲੀਆ 'ਚ ਪੰਜਾਬੀ ਭਾਈਚਾਰੇ ਦੀ ਮਿੱਟੀ ਪਲੀਤ ਕੀਤੀ ਹੈ ਤਾਂ ਕੱਲ ਨੂੰ ਇੰਗਲੈਂਡ, ਪਰਸੋਂ ਕੈਨੇਡਾ ਤੇ ਮੁੜ ਅਮਰੀਕਾ ਹੁੰਦੇ ਹੋਏ ਸਾਰੇ ਗਲੋਬ ਦਾ ਚੱਕਰ ਲਗਾ ਸਕਦੇ ਹਨ । ਸੋ, ਭਵਿੱਖ 'ਚ ਆਉਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਨੂੰ ਠੱਲ ਪਾਉਣ ਤੇ ਆਪਣੀ ਰੁਲੀ ਹੋਈ ਇੱਜ਼ਤ ਨੂੰ ਦੋਬਾਰਾ ਬਰਕਰਾਰ ਕਰਨ ਲਈ ਅਸੀਂ ਡਾਕਟਰ ਹਰਸ਼ਿੰਦਰ ਕੌਰ ਦੇ ਲਿਖੇ ਇਸ ਲੇਖ਼ ਦਾ ਵਿਰੋਧ ਕਰਨ ਦੇ ਨਾਲ਼-ਨਾਲ਼ ਇਹ ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬਾ ਆਪਣੇ ਇਸ ਰਵੱਈਏ ਕਾਰਨ ਸਮੁੱਚੇ ਪੰਜਾਬੀ ਭਾਈਚਾਰੇ ਤੋਂ ਮੁਆਫ਼ੀ ਮੰਗਣਗੇ ਤੇ ਉਨ੍ਹਾਂ ਦੇ ਮੇਜ਼ਬਾਨ ਡਾਕਟਰ ਸਾਹਿਬਾ ਨੂੰ ਦਿੱਤਾ ਗਿਆ ਸਨਮਾਨ ਵਾਪਸ ਲੈਣਗੇ ।

ਆਪਜੀ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਵਿਚਾਰਾਂ ਨਾਲ਼ ਸਹਿਮਤ ਹੋ ਤਾਂ ਕ੍ਰਿਪਾ ਕਰਕੇ mintubrar@gmail.com ਤੇ ਆਪਣਾ ਵਿਰੋਧ ਪੱਤਰ ਭੇਜੋ ਤੇ ਆਪਣੇ ਹੋਰ ਦੋਸਤਾਂ-ਮਿੱਤਰਾਂ ਨੂੰ ਵੀ ਵਿਰੋਧ ਭੇਜਣ ਲਈ ਪ੍ਰੇਰਿਤ ਕਰੋ ਤਾਂ ਜੋ ਸਸਤੀ ਸੋ਼ਹਰਤ ਹਾਸਲ ਕਰਨ ਲਈ ਸਾਡੀ ਮਿੱਟੀ ਪਲੀਤ ਕਰਨ ਵਾਲੀ ਲੇਖਿਕਾ ਦੁਆਰਾ ਰੋਲੀ ਗਈ ਇੱਜ਼ਤ ਦੋਬਾਰਾ ਬਰਕਰਾਰ ਕਰ ਸਕੀਏ ।

Regards,
 
Rishi Gulati
Adelaide (Australia)
+61 433 442 722
www.rishigulati.blogspot.com
www.shabadsanjh.blogspot.com

ਡਾ: ਜਸਬੀਰ ਕੌਰ ਹੋਰਾਂ ਨੇ----ਚੰਗੀ ਟਿੱਪਣੀ ਕੀਤੀ ਹੈ ਉਨ੍ਹਾਂ ਨੇ ਪਰ.....ਕੇਹਰ ਸ਼ਰੀਫ਼


ਡਾ: ਜਸਬੀਰ ਕੌਰ ਹੋਰਾਂ ਨੇ ਬੱਬੂ ਮਾਨ ਦੇ ਬਾਬਿਆਂ ਬਾਰੇ ਗੀਤ ਦੀ ਹੋ ਰਹੀ ਚਰਚਾ ਬਾਰੇ ਲਿਖਿਆ ਹੈ। ਚੰਗੀ ਟਿੱਪਣੀ ਕੀਤੀ ਹੈ ਉਨ੍ਹਾਂ ਨੇ ਪਰ ਗੀਤ ਵਲੋਂ ਬਾਬਾ ਨਾਨਕ ਦੀ ਅੱਜ ਕਲ ਦੇ ਬਾਬਿਆਂ ਨਾਲ ਤੁਲਨਾ ਕਰਨੀ ਮੈਨੂੰ ਸੋਨੇ ਦੀ ਸੁਆਹ ਨਾਲ ਤੁਲਨਾ ਕਰਨ ਦੇ ਬਰਾਬਰ ਲੱਗੀ. ਦੂਜੀ ਘਾਟ ਜੋ ਗੀਤ ਵਿਚ ਰੜਕੀ  ਉਹ ਗੀਤ 'ਬਾਬਿਆਂ' ਦੇ ਨਾਲ ਹੀ ਜਾਣ ਬੁੱਝ ਕੇ ਜਾਂ ਅਣਜਾਣੇ ਵਿਚ ਔਰਤਾਂ ਨੂੰ ਵੀ ਗਾਲ੍ਹ ਦਿੰਦਾ ਲਗਦਾ ਹੈ ਜਦੋਂ ਕਹਿੰਦਾ ਹੈ ਕਿ :
 
ਇਨ੍ਹਾਂ   ਅਨਪੜ੍ਹ   ਬੀਬੀਆਂ   ਨੇ
ਬੰਦੇ ਗਲ਼ ਰੱਬ ਦੀ ਤਖਤੀ ਪਾ 'ਤੀ
 
ਇਹ ਇਸ ਗੀਤ ਦਾ ਮਾੜਾ ਪੱਖ ਹੈ। 'ਬਾਬੇ' ਗੀਤ ਸੁਣਕੇ ਭੜਕੇ ਹੋਏ ਹਨ, ਕਾਫੀ ਮਿਰਚਾਂ ਲੱਗੀਆਂ ਹਨ ਉਨ੍ਹਾਂ ਨੂੰ । ਸਵਾਲ ਤਾਂ ਇਹ ਵੀ ਹੈ ਕਿ ਕੀ ਅਜਿਹੇ ਅੱਯਾਸ਼ੀ ਦੇ ਲੜ ਲੱਗੇ ਤੀਜੇ ਦਰਜੇ ਦੇ ਧਰਮ ਦੇ ਨਾਂ 'ਤੇ ਠੱਗੀਆਂ ਕਰ ਰਹੇ ਵਿਹਲੜਾਂ ਦੀ ਧਾੜ ਨੂੰ ਬਾਬੇ ਕਿਹਾ ਜਾ ਸਕਦਾ ਹੈ? ਜੇ 'ਬਾਬਿਆਂ' ਬਾਰੇ ਗੱਲ ਕਰਨੀ ਹੋਵੇ ਤਾਂ ਉਸ ਸਿਸਟਮ ਦੀ ਵੀ ਗੱਲ ਕਰਨੀ ਪਵੇਗੀ ਜਿਹੜਾ ਆਮ ਇਨਸਾਨ ਨੂੰ ਅਨਪੜ੍ਹਤਾ ਤੇ ਅੰਧਵਿਸ਼ਵਾਸਾਂ ਦੇ ਵਸ ਪਾਉਂਦਾ ਹੈ ਅਤੇ  ਠੱਗ ਜਹੇ  ਬਾਬਿਆਂ ਨੂੰ ਪਾਲਦਾ ਹੈ, ਜਿਨ੍ਹਾਂ ਦਾ ਧਰਮ ਨਾਲ ਕੋਈ ਵਾਸਤਾ ਨਹੀਂ। ਬਸ! ਧਰਮ ਦਾ ਨਾਂ ਵੇਚ ਕੇ ਮਾਇਆ ਇਕੱਠੀ ਕਰਨੀ ਉਨ੍ਹਾਂ ਦਾ ਮੁੱਖ ਕਾਰਜ ਹੁੰਦਾ ਹੈ। ਇਹ ਅੱਜ ਆਮ ਹੀ ਦੇਖਿਆ ਜਾ ਸਕਦਾ ਹੈ। ਪਰ, ਬਾਬਿਆਂ ਦੇ ਡੇਰਿਆਂ 'ਤੇ ਸਿਰਫ ਅਨਪੜ੍ਹ ਬੀਬੀਆਂ ਹੀ ਨਹੀਂ ਜਾਂਦੀਆਂ। ਬਹੁਤ ਹੀ ਪੜ੍ਹੇ-ਲਿਖੇ ( ਵੈੱਲ ਐਜੂਕੇਟਡ) ਕਹੇ ਜਾਣ ਵਾਲੇ ਆਦਮੀ ਵੀ ਜਾਂਦੇ ਹਨ, ਜੋ ਇਨ੍ਹਾਂ ਅਨਪੜ੍ਹ ਤੇ ਉਜੱਡ ਜਹੇ ਬਾਬਿਆਂ ਦੇ ਪੈਰੀਂ ਪੈਂਦੇ ਆਮ ਦੇਖੇ ਜਾ ਸਕਦੇ ਹਨ। ਇਨ੍ਹਾਂ ਨਕਲੀ ਬਾਬਿਆਂ ਕਰਕੇ ਬਹੁਤ ਵਾਰ ਝਗੜੇ ਹੋਏ ਹਨ ਪੰਜਾਬ ਵਿਚ। ਕਲਾ ਸਿਰਫ ਦਿਲ ਪ੍ਰਚਾਵਾ ਨਹੀਂ ਹੁੰਦੀ ਇਹ ਸਮਾਜਿਕ ਸਥਿਤੀ ਤੇ ਟਿੱਪਣੀ ਕਰਕੇ ਲੋਕਾਂ ਨੂੰ ਅਜਿਹੀ ਸਥਿਤੀ ਬਦਲਣ ਲਈ ਤਿਆਰ ਕਰਨ ਦਾ ਸੁਨੇਹਾ/ਹਥਿਆਰ ਵੀ ਹੁੰਦੀ ਹੈ। ਸਾਡੇ ਸਮਾਜ ਨੂੰ ਸਮਾਜਿਕ ਤਬਦੀਲੀ ਬਾਰੇ ਜਾਗ੍ਰਿਤ ਹੋਣਾ ਪਵੇਗਾ ਨਹੀਂ ਤਾਂ ਠੱਗਾਂ ਦਾ ਵਪਾਰ ਇੰਝ ਹੀ ਜਾਰੀ ਰਹੇਗਾ ਤੇ ਲੋਕ ਲੁੱਟੇ ਜਾਂਦੇ ਰਹਿਣਗੇ।
 
ਡਾਕਟਰ ਸਾਹਿਬਾ ਨੇ ਉਨ੍ਹਾਂ ਚੰਗੇ ਬਾਬਿਆਂ ਦਾ ਵੀ ਜ਼ਿਕਰ ਕੀਤਾ ਹੈ ਜੋ ਲੋਕਾਂ ਵਾਸਤੇ ਕੁੱਝ ਕਰਦੇ ਹਨ, ਇਸ ਗੱਲ ਦਾ ਪਾਠਕਾਂ 'ਤੇ ਚੰਗਾ ਹੀ ਪ੍ਰਭਾਵ ਪਵੇਗਾ।
 
- ਕੇਹਰ ਸ਼ਰੀਫ਼

 

ਗੁਰਪ੍ਰੀਤ ਸਿੰਘ ਤੂਰ ਦਾ ਇਹ ਲੇਖ ਸਮੇਂ ਦੀ ਪੁਕਾਰ ਹੈ-----ਦਲਜੀਤ ਸਿੰਘ, ਐਡਮਿੰਟਨ

ਗੁਰਪ੍ਰੀਤ ਸਿੰਘ ਤੂਰ ਦਾ ਇਹ ਲੇਖ ਸਮੇਂ ਦੀ ਪੁਕਾਰ ਹੈ। ਤੂਰ ਜੀ ਨੇ ਬਹੁਤ ਵਧੀਆ ਸ਼ੈਲੀ ਦੁਆਰਾ ਸਮੱਸਿਆ ਦਾ ਵਿਵੇਚਨ ਕੀਤਾ ਹੈ। ਸਜੀਵ ਤੱਥਾਂ ਰਾਹੀਂ ਪੰਜਾਬ ਦੀ ਰੁਲਦੀ ਜਵਾਨੀ ਦਾ ਨਕਸ਼ਾ ਪੇਸ਼ ਕੀਤਾ ਹੈ। ਇੱਕ ਜ਼ਿੰਮੇਵਾਰ ਅਫ਼ਸਰ ਅਤੇ ਮਨੁੱਖਤਾ ਦਾ ਸਹੀ ਹਮਦਰਦ ਹੋਣ ਦਾ ਸਬੂਤ ਦਿੱਤਾ ਹੈ। ਸਮੇਂ ਦਾ ਸ਼ਾਸਕ ਘੂਕ ਸੁੱਤਾ ਪਿਆ ਹੈ। ਸਰਕਾਰਾਂ ਆਉਂਦੀਆਂ ਹਨ 'ਤੇ ਚਲੀਆਂ ਜਾਂਦੀਆਂ ਹਨ। ਨਸ਼ਿਆਂ ਵਿੱਚ ਗ਼ਰਕ ਜਵਾਨੀ ਦੀ ਕੋਈ ਸਾਰ ਨਹੀਂ ਲੈ ਰਿਹਾ। ਤੂਰ ਸਾਹਿਬ ਦੇ ਦਿੱਤੇ ਤੱਥਾਂ ਨੂੰ ਕੌਣ ਝੁਠਲਾ ਸਕਦਾ ਹੈ?

ਦੇਸਾਂ ਵਿੱਚੋਂ ਦੇਸ ਪੰਜਾਬ ਨੀਂ ਸਈਓ
ਜਿਵੇਂ ਫੁੱਲਾਂ ਵਿਚੋਂ ਫੁੱਲ ਗ਼ੁਲਾਬ ਨੀਂ ਸਈਓ

ਹੁਣ ਪੰਜਾਬ ਫੁੱਲ ਗੁਲਾਬ ਨਹੀਂ ਰਿਹਾ। ਖ਼ਜ਼ਾਨਾ ਖ਼ਾਲੀ। ਸਕੂਲਾਂ ਵਿੱਚ ਅਧਿਆਪਕ ਹੈ ਨਹੀਂ। ਸਿੱਖਿਆ ਦਾ ਸੱਤਿਆਨਾਸ ਹੋ ਰਿਹਾ ਹੈ। ਵੱਢੀਖੋਰੀ ਸ਼ਰੇਆਮ ਹੈ। ਜਵਾਨ ਮੁੰਡੇ ਘੁੱਪ ਹਨੇਰੇ ਵਿੱਚ ਫਿਰ ਰਹੇ ਹਨ। ਅਪਰਾਧ ਜਗਤ ਉਹਨਾਂ ਨੂੰ ਦਬੋਚ ਰਿਹਾ ਹੈ। ਤੂਰ ਸਾਹਿਬ ਦਾ ਲੇਖ ਸ਼ਲਾਘਾ-ਯੋਗ ਹੈ। ਉਹਨਾਂ ਸਪਸ਼ਟ ਅਤੇ ਜ਼ੋਰਦਾਰ ਸ਼ੈਲੀ ਦੁਆਰਾ ਸਮਾਜੀ ਨੇਤਾਵਾਂ ਨੂੰ ਸਚੇਤ ਕੀਤਾ ਹੈ। ਲੇਖ ਸਹੀ ਤੌਰ 'ਤੇ ਦਾਨਸ਼ਵਰਾਂ ਨੂੰ ਹਲੂਣਾ ਦਿੰਦਾ ਹੈ।
-ਦਲਜੀਤ ਸਿੰਘ, ਐਡਮਿੰਟਨ

ਲਾਲਾ ਹਰਦਿਆਲ ਦੇ ਰੋਲ ਦਾ ਸਹੀ ਸਹੀ ਮੁਲਾਂਕਣ (ਜ਼ਰੂਰੀ) ----ਦਰਸ਼ਨ ਨੱਤ

ਪਿਆਰੇ ਡਾ.ਰਾਇ,

ਮੇਰੇ ਪਿਆਰੇ ਦੋਸਤ ਡਾ.ਅਮਰੀਕ ਸਿੰਘ ਸੈਕਰਾਮੈਂਟੋ ਹੋਰਾਂ ਨੇ ਗ਼ਦਰ ਪਾਰਟੀ ਵਿੱਚ ਲਾਲਾ ਹਰਦਿਆਲ ਹੋਰਾਂ ਦੇ ਰੋਲ ਬਾਰੇ ਵਿਚਾਰ-ਉਕਸਾਊ ਟਿੱਪਣੀਆਂ ਕੀਤੀਆ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲਾਲਾ ਜੀ ਬੜੀ ਵਚਿੱਤਰ ਸਖ਼ਸ਼ੀਅਤ ਦੇ ਮਾਲਕ ਸਨ। ਬਾਬਾ ਕੇਸਰ ਸਿੰਘ ਠੱਠਗਭ੍ਹ ਅਤੇ ਹੋਰਾਂ ਨਾਲ ਮਿਲ ਕੇ ਉਨ੍ਹਾ ਨੇ ਅਸਟੋਰੀਆ ਵਿੱਚ ਗ਼ਦਰ ਪਾਰਟੀ ਦੇ ਮੁੱਢਲੇ ਰੂਪ ਦੀ ਸਥਾਪਨਾ ਕੀਤੀ। ਬਰਕਲੇ ਯੂਨੀਵਰਸਿਟੀ ਵਿੱਚ ਕਰਤਾਰ ਸਿੰਘ ਸਰਾਭਾ ਤੇ ਹੋਰ ਵਿਦਿਆਰਥੀਆਂ ਨੂੰ ਸੰਗਠਿਤ ਕੀਤਾ। ਬਾਬਾ ਜਵਾਲਾ ਸਿੰਘ ਠੱਠੀਆਂ ਤੇ ਬਾਬਾ ਵਿਸਾਖ਼ਾ ਸਿੰਘ ਨਾਲ ਮਿਲ ਕੇ ਕੈਲੀਫ਼ੋਰਨੀਆਂ ਵਿੱਚ ਗ਼ਦਰ ਪਾਰਟੀ ਨੂੰ ਮਜ਼ਬੂਤ ਕੀਤਾ। ਸਾਨ ਫ਼ਰਾਂਸਿਸਕੋ ਵਿੱਚ ਯੁਗਾਂਤਰ ਆਸ਼ਰਮ ਅਤੇ ਗ਼ਦਰ ਅਖ਼ਬਾਰ ਦੀ ਸਥਾਪਨਾ ਸਮੇਤ ਹੋਰ ਅਨੇਕ ਸਰਗ਼ਰਮੀਆਂ ਵਿੱਚ ਹਿੱਸਾ ਪਾਇਆ। ਉਨ੍ਹਾਂ ਦੀ ਦੇਣ ਨੂੰ ਅਣਗੌਲਿਆਂ ਕਰਨਾ ਹੱਦ ਦਰਜੇ ਦੀ ਅਕ੍ਰਿਤਘਣਤਾ ਹੈ ।ਇਸ ਦਾ ਇਹ ਮਤਲਬ ਬਿਲਕੁਲ ਨਹੀਂ ਕਿ ਲਾਲਾ ਜੀ ਦੀ ਸਖ਼ਸ਼ੀਅਤ ਵਿੱਚ ਹੈਰਾਨ ਕਰਨ ਵਾਲੇ ਪੱਖ ਨਹੀਂ ਸਨ। ਇੱਕ ਉਦਾਹਰਨ ਉਨ੍ਹਾ ਦੇ ਸਟੈੱਨਫੋਰਡ ਯੂਨੀਵਰਸਿਟੀ ਵਿਖੇ ਪੇਸ਼ ਕੀਤੇ ਗਏ ਉਹ ਵਿਚਾਰ ਹਨ ਜਿੰਨ੍ਹਾਂ ਵਿੱਚ ਉਹ ਅਨਾਰਕਿਜ਼ਮ ਦੀ ਵਕਾਲਤ ਕਰਦੇ ਨਜ਼ਰ ਆਉਂਦੇ ਹਨ।

ਮੇਰਾ ਸੁਝਾਅ ਹੇ ਕਿ ਅਸੀਂ ਗ਼ਦਰ ਪਾਰਟੀ ਵਿੱਚ ਲਾਲਾ ਜੀ ਦੇ ਰੋਲ ਦਾ ਸਹੀ ਸਹੀ ਮੁਲਾਂਕਣ ਕਰਦੇ ਹੋਏ, ਉਨ੍ਹਾਂ ਦਾ ਉਚਿਤ ਸਥਾਨ ਨਿਸਚਤ ਕਰਕੇ, ਉਨ੍ਹਾ ਨੂੰ ਬਣਦਾ ਸਥਾਨ ਦੇਈਏ। ਉਂਞ ਇਹ ਮਹਾਨ ਦੇਸ਼-ਭਗ਼ਤ ਸਾਡੇ ਦੁਆਰਾ ਨਿਸਚਤ ਕਿਸੇ 'ਸਥਾਨ' ਦੇ ਮੁਥਾਜ ਨਹੀਂ।
-ਦਰਸ਼ਨ ਨੱਤ

ਸੁਖਿੰਦਰ ਨਾਲ ਬਲਬੀਰ ਮੋਮੀ ਦੀ ਮੁਲਾਕਾਤ---ਲੀਲਾ ਬਾਰੇ ਨਵਤੇਜ ਭਾਰਤੀ ਦਾ ਸਪਸ਼ਟੀਕਰਣ

ਲਿਖਾਰੀ ਦੇ ਇਸ ਅੰਕ ਵਿਚ ਬਲਬੀਰ ਸਿੰਘ ਮੋਮੀ ਨਾਲ ਆਪਣੀ ਮੁਲਾਕਾਤ ਵਿਚ ਸੁਖਿੰਦਰ ਨੇ ਹੇਠ ਲਿਖੀਆਂ ਗੱਲਾਂ ਕਹੀਆਂ ਹਨ:
 
1. "ਤਿਗੜਮਬਾਜ਼ੀ ਹਰ ਪੱਧਰ ਉੱਤੇ ਚੱਲਦੀ ਹੈ। ਉਹ ਭਾਸ਼ਾ ਵਿਭਾਗ, ਪੰਜਾਬ ਦਾ ਕੋਈ ਇਨਾਮ ਹੋਵੇ, ਸਾਹਿਤ ਅਕਾਡਮੀ ਦਿੱਲੀ ਦਾ ਇਨਾਮ ਹੋਵੇ ਅਤੇ ਚਾਹੇ ਪੰਜਾਬੀ ਅਕਾਡਮੀ ਦਿੱਲੀ ਦਾ ਇਨਾਮ ਹੋਵੇ ਅਤੇ ਚਾਹੇ ਹੋਰ ਜਿਹੜੀਆਂ ਵੀ ਕੋਈ ਇਨਾਮ ਦੇਣ ਵਾਲੀਆਂ ਸੰਸਥਾਵਾਂ ਹਨ ਚਾਹੇ ਉਨ੍ਹਾਂ ਦਾ ਇਨਾਮ ਹੋਵੇ -
 
2. ਭਾਸ਼ਾ ਵਿਭਾਗ, ਪੰਜਾਬ ਦੇ ਇਨਾਮ ਵੀ, ਵਿਸ਼ੇਸ਼ ਕਰਕੇ, ਬਦੇਸ਼ਾਂ ਵਿੱਚ ਰਹਿ ਰਹੇ ਪੰਜਾਬੀ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਇਨਾਮਾਂ ਵਿੱਚ ਵੀ ਬਹੁਤ ਘਪਲੇਬਾਜ਼ੀ ਹੁੰਦੀ ਰਹੀ ਹੈ।
 
 3. ਨਵਤੇਜ ਭਾਰਤੀ ਕਦੀ ਵੀ ਕੈਨੇਡਾ ਦੇ ਵੱਡੇ ਪੰਜਾਬੀ ਲੇਖਕਾਂ ਵਿੱਚ ਸ਼ਾਮਿਲ ਨਹੀਂ ਸੀ ਕੀਤਾ ਜਾਂਦਾ। ਹਿੰਦੁਸਤਾਨ ਦੇ ਆਲੋਚਕਾਂ ਦੇ ਤੁਸੀਂ ਆਰਟੀਕਲ ਵੀ ਦੇਖ ਲਓ - ਕਿ ਉਹ ਕਦੀ ਵੀ ਕੈਨੇਡਾ ਦੇ ਮਹੱਤਵ-ਪੂਰਨ ਲੇਖਕਾਂ ਵਿੱਚ ਸ਼ਾਮਿਲ ਨਹੀਂ ਸੀ।
 
4. ਉਹ (ਨਵਤੇਜ ਭਾਰਤੀ) ਹਿੰਦੁਸਤਾਨ ਗਿਆ - ਉਸਨੇ ‘ਲੀਲ੍ਹਾ’ ਨਾਮ ਦਾ 1053 ਸਫਿਆਂ ਦਾ ਕਾਵਿ-ਗ੍ਰੰਥ ਛਾਪਿਆ ... ਇਨਾਮ ਦੁਆਉਣ ਵਾਲੇ ਨਾਮਵਰ ਲੇਖਕਾਂ ਦੇ ਅੱਗੇ ਪਿੱਛੇ ਘੁੰਮਿਆਂ ... ਜਿਨ੍ਹਾਂ ਵਿੱਚ ਭੂਤਵਾੜਾ, ਪਟਿਆਲਾ ਨਾਲ ਸਬੰਧਤ ਪੰਜਾਬੀ ਦੇ ਕੁਝ ਨਾਮਵਰ ਲੇਖਕ ਅਤੇ ਆਲੋਚਕ ਵੀ ਸ਼ਾਮਿਲ ਸਨ ... ਉਨ੍ਹਾਂ ਤੋਂ ਆਪਣੀ ਤਾਰੀਫ ਵਿੱਚ ਆਰਟੀਕਲ ਲਿਖਵਾਏ
 
5. ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਕਲੀ ਇਨਾਮ ਦੁਆਉਣ ਵਿੱਚ ਡਾ. ਦਲੀਪ ਕੌਰ ਟਿਵਾਣਾ ਦਾ ਵੱਡਾ ਹੱਥ ਸੀ। ਇਹ ਗੱਲ ਕਿੱਥੋਂ ਤੱਕ ਠੀਕ ਹੈ ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ... ਜਿਹੜੀ ਲੇਖਿਕਾ ਹੋਰਨਾਂ ਨੂੰ ਦਿੱਤਾ ਜਾਣ ਵਾਲਾ ਇਨਾਮ ਆਪਣੀ ਹੀ ਜੇਬ੍ਹ ਵਿੱਚ ਪਾ ਸਕਦੀ ਹੈ ਉਹ ਦੂਜਿਆਂ ਨੂੰ ਵੀ ਨਕਲੀ ਇਨਾਮ ਦੁਆ ਸਕਦੀ ਹੈ
 
ਮੈਂ ਕੇਵਲ ਚੋਥੇ ਨੁਕਤੇ ਨੂੰ ਹੀ ਸਪੱਸ਼ਟ ਕਰਨਾ ਹੈ ਤਾਂ ਕਿ ਲਿਖਾਰੀ ਦੇ ਪਾਠਕ ਭੁਲੇਖੇ ਵਿਚ ਨਾ ਰਹਿਣ।
 
1. ਲੀਲਾ, ਅਜਮੇਰ ਰੋਡੇ ਅਤੇ ਮੇਰੀ ਸਾਂਝੀ ਕਾਵਿ ਪੁਸਤਕ ਹੈ। ਅਸੀਂ ਦੋਵੇਂ ਨਵੰਬਰ 1998 ਵਿਚ ਭਾਰਤ ਗਏ ਅਤੇ ਦਸੰਬਰ 1998 ਵਿਚ ਪੁਸਤਕ ਛਪੀ।

2. ਮੈ ਭੂਤਵਾੜੇ ਦੇ ਆਪਣੇ ਦੋਸਤਾਂ, ਲਾਲੀ, ਗੁਰਭਗਤ, ਹਰਿੰਦਰ ਮਹਿਬੂਬ, ਸੁਰਜੀਤ ਲੀ, ਕੁਲਵੰਤ ਗਰੇਵਾਲ ਤੇ ਸੁਤਿੰਦਰ ਨੂਰ ਨੂੰ ਮਿਲਿਆ। ਉਹ ਨਾਮਵਰ ਜ਼ਰੂਰ ਹਨ ਪਰ ਸੁਤਿੰਦਰ ਨੂਰ ਤੋਂ ਬਿਨਾ, ਇਨਾਮ ਦੁਆਉਣ ਵਾਲੇ ਨਹੀਂ। ਸੁਤਿੰਦਰ ਨੂਰ ਸੁਖਿੰਦਰ ਦਾ ਵਡਾ ਭਰਾ ਹੈ ਇਹ ਉਹ ਤੋਂ ਪੁਛ ਸਕਦਾ ਹੈ ਜੇ ਮੈਂ ਉਹਨੂੰ ਕਿਸੇ ਇਨਾਮ ਲਈ ਆਖਿਆ ਹੋਵੇ। ਮੈਂ ਕਿਸੇ ਨੂੰ ਲੀਲਾ ਤੇ ਲੇਖ ਲਿਖਣ ਨਹੀਂ ਆਖਿਆ ਤੇ ਨੂਰ ਦੇ ਸੰਖੇਪ ਜਿਹੇ ਰੀਵਿਊ ਤੋਂ ਬਿਨਾ ਭੂਤਵਾੜੇ ਦੇ ਕਿਸੇ ਨਾਮਵਰ ਲੇਖਕ ਨੇ ਲੀਲਾ ਤੇ ਹੁਣ ਤਕ ਕੋਈ ਲੇਖ ਹੀ ਨਹੀਂ ਲਿਖਿਆ, ਤਾਰੀਫ ਵਿਚ ਤਾਂ ਕੀ ਲਿਖਣਾ ਸੀ। ਕੇਵਲ ਹਰਿੰਦਰ ਮਹਿਬੂਬ ਨੇ ਕਿਤਾਬ ਦੇ ਸਰਵਰਕ ਲਈ ਚੰਦ ਪੰਕਤੀਆਂ ਦੀ ਟੂਕ ਲਿਖੀ ਸੀ। ਭੂਤਵਾੜੇ ਤੋਂ ਬਿਨਾ ਮੇਰੇ ਕਿਸੇ ਹੋਰ ਮਿਤਰ ਜਿਵੇਂ ਅਮਰਜੀਤ ਗਰੇਵਾਲ, ਤੇਜਵੰਤ ਸਿੰਘ ਗਿੱਲ ਜਾਂ ਜੋਗਿੰਦਰ ਰਾਹੀ ਨੇ ਵੀ ਲੀਲਾ ਤੇ ਕੁਝ ਨਹੀਂ ਲਿਖਿਆ। ਕੇਵਲ ਗੁਰਬਚਨ ਨੇ ਨਵਾਂ ਜ਼ਮਾਨਾ ਵਿਚ ਮੇਰੇ ਆਉਣ ਤੋਂ ਪਿੱਛੋਂ ਦੋ ਲੇਖ ਲਿਖੇ ਸਨ।

3. ਲੀਲਾ ਛਪਣ ਤੋਂ ਪਿੱਛੋ ਮੈ 10 ਵਰ੍ਹੇ ਭਾਰਤ ਨਹੀਂ ਗਿਆ। ਇਹ ਦੇ ਛਪਣ ਦੇ ਪੰਜ ਸਾਲ ਪਿੱਛੋਂ (1994) ਇਹਨੂੰ ਭਾਸ਼ਾ ਵਿਭਾਗ ਦਾ ਪੁਰਸਕਾਰ ਮਿਲਿਆ। ਮੈਂ ਪੰਜ ਸਾਲ ਪਹਿਲਾਂ ਪੁਰਸਕਾਰ ਕਮੇਟੀ ਦੇ ਮੈਂਬਰਾਂ ਦੇ ਨਾ ਨਹੀਂ ਜਾਣ ਸਕਦਾ ਸੀ ਜਿਨ੍ਹਾ ਦੇ, ਸੁਖਿੰਦਰ ਦੇ ਕਹਿਣ ਅਨੁਸਾਰ, ਮੈ "ਅੱਗੇ ਪਿੱਛੇ ਘੁੰਮਦਾ ਰਿਹਾ"।

4. ਵਾਧੂ ਟਿੱਪਣੀ:  ਜਿੰਨੇ ਪਾਠਕਾਂ ਤਕ "ਲਿਖਾਰੀ" ਸਾਹਿਤਕ ਕਿਰਤਾਂ ਪਹੁੰਦਾਉਂਦਾ ਹੈ, ਓਨੇ ਤਕ ਇਹ ਝੂਠ ਵੀ ਪੁਚਾ ਸਕਦਾ ਹੈ। "ਲੇਖਕ ਦੇ ਵਿਚਾਰਾਂ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ" ਕਹਿਣ ਨਾਲ ਕੋਈ ਪੱਤਰ ਬਿਲਕੁਲ ਬਰੀ ਨਹੀਂ ਹੋ ਜਾਂਦਾ। ਇਹ ਵੀ ਸਹੀ ਹੈ ਕਿ ਲਿਖਾਰੀ ਕੋਲ ਹਰ ਲਿਖਤ ਦੇ ਸਤ ਅਸੱਤ ਨੂੰ ਪੜਤਾਲਣ ਦੇ ਵਸੀਲੇ ਨਹੀਂ ਪਰ ਇਸ ਗਲ ਤੋਂ ਘਟ ਤੋਂ ਘਟ ਸੁਚੇਤ ਹੋਣਾ ਜ਼ਰੂਰੀ ਹੈ।

"Navtej Bharati" <navtejbharati@gmail.com>
****

ਪਿਆਰੇ ਨਵਤੇਜ ਭਾਰਤੀ ਜੀ!

ਅਸੀਂ ਆਪ ਵਲੋਂ ਭੇਜੇ ਵਿਚਾਰਾਂ ਲਈ ਧਨਵਾਦੀ ਹਾਂ। ਆਪਦੀ ਟਿੱਪਣੀ ਬਿਨਾਂ ਕਿਸੇ ਕਾਂਟ-ਛਾਂਟ ਦੇ ਹੂ-ਬ-ਹੂ ਦਿੱਤੀ ਜਾ ਰਹੀ ਹੈ। ਸਾਨੂੰ ਆਪਣੇ ਵਸੀਲਿਆਂ ਦੀ ਘਾਟ 'ਤੇ ਅਫ਼ਸੋਸ ਹੈ ਫਿਰ ਵੀ ਅੱਗੋਂ ਲਈ ਅਸੀਂ ਹੁਣ ਨਾਲੋਂ ਹੋਰ ਵੀ ਵੱਧ ਸੁਚੇਤ ਹੋਣ ਦੀ ਪੂਰੀ ਕੋਸ਼ਿਸ਼ ਕਰਾਂਗੇ।---(ਲਿਖਾਰੀ)
(3 ਨਵੰਬਰ 2009)

ਪੁਸਤਕ ਦਾ ਸਨਸਨੀਖੇਜ਼ ਨਾਂ ਰੱਖ ਦੇਣਾ ਕਿਸੇ ਵੀ ਸੰਜੀਦਾ ਲੇਖਕ ਨੂੰ ਸ਼ੋਭਾ ਨਹੀਂ ਦਿੰਦਾ--ਅਵਤਾਰ ਗਿੱਲ

ਡਾ. ਰਘਬੀਰ ਸਿੰਘ ਨੇ ਆਪਣੇ ਦੋਵਾਂ ਲੇਖਾਂ ਵਿਚ ਜਿਨ੍ਹਾਂ ਕੁਝ ਕੁ ਸਮੱਸਿਆਵਾਂ ਵੱਲ ਪੰਜਾਬੀ ਲੇਖਕਾਂ ਅਤੇ ਪਾਠਕਾਂ ਦਾ ਧਿਆਨ ਦਿਵਾਇਆ ਹੈ, ਇਹ ਬਹੁਤ ਗੰਭੀਰ ਹਨ। ਕੇਵਲ ਚਰਚਾ ਵਿਚ ਆਉਣ ਲਈ ਆਪਣੀ ਰਚਨਾ ਜਾਂ ਪੁਸਤਕ ਦਾ ਸਨਸਨੀਖੇਜ਼ ਨਾਂ ਰੱਖ ਦੇਣਾ ਕਿਸੇ ਵੀ ਸੰਜੀਦਾ ਲੇਖਕ ਨੂੰ ਸ਼ੋਭਾ ਨਹੀਂ ਦਿੰਦਾ। ਇਕ ਖ਼ਾਸ ਵਰਗ ਅਜਿਹੀਆਂ ਰਚਨਾਵਾਂ ਪੜ੍ਹਦਾ ਭਾਵੇਂ ਹੈ ਪਰ ਇਹ ਉਸ ਦਾ ਸਵਾਰਦੀਆਂ ਕੁਝ ਨਹੀਂ।

ਚਟਪਟੇ ਨਾਂ ਵਾਲੀ ਪੁਸਤਕ ਦੁਕਾਨਾਂ ਵਿਚ ਤਾਂ ਤੁਰਤ ਫੁਰਤ ਪਹੁੰਚ ਜਾਵੇਗੀ ਪਰ ਲਾਇਬਰੇਰੀਆਂ ਵਿੱਚ ਇਹ ਕਿਵੇਂ ਪਹੁੰਚੇਗੀ? ਜੇ ਪਹੁੰਚ ਵੀ ਗਈ ਤਾਂ ਇਸ ਨੂੰ ਪੜ੍ਹਨ ਵਾਸਤੇ ਘਰ ਕੌਣ ਲਿਜਾਵੇਗਾ? ਕੋਈ ਲੇਖਕ ਅਜਿਹੀ ਲਿਖਤ ਲਿਖੇ ਹੀ ਕਿਉਂ, ਜਿਹੜੀ ਪਾਠਕਾਂ ਨੂੰ ਆਪਣੇ ਪਰਿਵਾਰ ਪਾਸੋਂ ਛੁਪਾ ਕੇ ਰੱਖਣੀ ਪਵੇ?

ਸਨਸਨੀਖੇਜ਼ ਸਮਗਰੀ ਨੇ ਕੁਝ ਸਮਾਂ ਚੰਗਿਆੜੀਆਂ ਛੱਡ ਕੇ ਰਾਖ ਦਾ ਰੂਪ ਧਾਰਨ ਕਰ ਲੈਣਾ ਹੁੰਦਾ ਹੈ। ਇਸ ਦੀ ਅਉਧ ਬਹੁਤ ਸੀਮਤ ਹੁੰਦੀ ਹੈ। ਸੁਹਜ ਭਰਪੂਰ ਕਿਰਤਾਂ ਲੰਮੇ ਸਮੇਂ ਤੱਕ ਪਾਠਕਾਂ ਦੇ ਚੇਤਿਆਂ ਦੀ ਚੰਗੇਰ ਵਿੱਚ ਸਾਂਭੀਆਂ ਰਹਿੰਦੀਆਂ ਹਨ।

ਆਲੋਚਕਾਂ ਨੂੰ ਆਪਣਾ ਕਰਤੱਵ ਅਤਿਅੰਤ ਜ਼ਿੰਮੇਵਾਰੀ ਨਾਲ ਨਿਭਾਉਣਾ ਚਾਹੀਦਾ ਹੈ। ਮੁਲਾਹਜ਼ੇਦਾਰੀਆਂ ਪਾਲਣ ਖਾਤਰ ਆਪਣੇ ਨੈਤਿਕ ਫਰਜ਼ਾਂ ਵੱਲੋਂ ਮੂੰਹ ਨਹੀਂ ਮੋੜਨਾ ਚਾਹੀਦਾ। ਜੇ ਛੋਟੀਆਂ-ਮੋਟੀਆਂ ਲੋੜਾਂ ਪੂਰੀਆਂ ਕਰਨ ਜੇ ਅਰਜ਼ੀ ਨਵੀਸ ਦੇ ਸਤਰ ਤੋਂ ਵੀ ਨੀਵੇਂ ਲਹਿ ਗਏ ਤਾਂ ਪੰਜਾਬੀ ਸਾਹਿਤ-ਜਗਤ ਵਿੱਚ ਬਣੇ ਹੋਏ ਉਨ੍ਹਾਂ ਦੇ ਅਕਸ ਦਾ ਕੀ ਬਣੇਗਾ? 

ਅਵਤਾਰ ਗਿੱਲ


ਮਿੰਟੂ ਬਰਾੜ ਦੇ ਦੋਵੇਂ ਲੇਖ ਵਧੀਆ ਲੱਗੇ--ਸੁਧੀਰ ਧੀਰ

ਸੰਪਾਦਕ ਸਾਹਿਬ,
ਲਿਖਾਰੀ ਸਾਈਟ ਉੱਪਰ ਮਿੰਟੂ ਬਰਾੜ ਜੀ ਦੇ ਲੇਖ 'ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਉੱਤੇ ਹੋ ਰਹੇ ਹਮਲਿਆਂ ਪਿਛਲਾ ਸੱਚ' ਅਤੇ 'ਮੈਲਬੌਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ ਭਾਰਤੀ ਵਿਦਿਆਰਥੀਆਂ ਨੂੰ ਸੁਨਣ ਲੱਗੀ' ਪੜ੍ਹੇ ।
ਲੇਖਕ ਦੁਆਰਾ ਦਿੱਤੇ ਗਏ ਕੁੱਝ ਘਟਨਾਵਾਂ ਦੇ ਹਵਾਲਿਆਂ ਨਾਲ ਸੱਚਮੁਚ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਜੋ ਗੱਲ ਸਭ ਤੋਂ ਦੁੱਖਦਾਈ ਲੱਗੀ ਕਿ ਉਹ ਹੈ ਇਹਨਾਂ ਸਚਾਈਆਂ ਨੂੰ ਪਾਠਕਾ ਦੇ ਰੂਬਰੂ ਕਰਨ ਤੇ ਲੇਖਕ ਨੂੰ ਕਿਸੇ ਭਦਰ ਪੁਰਖ ਵੱਲੋਂ ਦਿੱਤੀ ਗਈ " ਗੱਦਾਰ " ਦੀ ਉਪਾਧੀ ।
ਖੈਰ.... ਮੈਨੂੰ ਇਹ ਲੇਖ ਬਹੁਤ ਵਧੀਆ ਲੱਗੇ ।
 
ਧੰਨਵਾਦ ਸਹਿਤ
ਸੁਧੀਰ ਧੀਰ
ਕਮਿਉਨੀਕੇਸ਼ਨ ਫੈਸਲੀਟੇਟਰ
27 ਜੁਲਾਈ 2009


ਬਾਈ ਮਿੰਟੂ ਜੀ!!---ਰੱਬ ਕਰੇ ਤੇਰੀ ਕਲਮ ਏਸੇ ਤਰ੍ਹਾਂ ਹੀ ਸਾਡੀ ਅਗਵਾਈ ਕਰਦੀ ਰਹੇ!---ਸੰਤੋਖ ਸਿੰਘ, ਸਿਡਨੀ


ਵਾਹ ਭਈ ਵਾਹ! ਨਿੱਕੇ ਬਾਈ ਮਿੰਟੂ ਜੀ!!
ਸ਼ਾਬਾਸ਼ ਤੇਰੀ ਕਲਮ ਨੂੰ। ਮੈਨੂੰ ਵੀ ਬਹੁਤ ਸਾਰੇ ਸਜਣਾਂ ਨੇ ਇਸ ਮਸਲੇ ਬਾਰੇ ਲਿਖਣ ਲਈ ਜੋਰ ਪਾਇਆ ਪਰ ਮੈਂ ਏਹੀ ਸੋਚ ਕੇ ਇਸ ਬਾਰੇઠਲਿਖਣਾ ਯੋਗ ਨਹੀਂ ਜਾਤਾ ਕਿ ਮਿੰਟੂ ਜੀ ਜੋ ਆਖ ਰਹੇ ਨੇ, ਉਸ ਤੋਂ ਚੰਗੇਰਾ ਮੈ ਕੀ ਆਖ ਸਕਣਾ ਹੈ!
ਰੱਬ ਕਰੇ ਤੇਰੀ ਕਲਮ ਏਸੇ ਤਰ੍ਹਾਂ ਹੀ ਸਾਡੀ ਅਗਵਾਈ ਕਰਦੀ ਰਹੇ!
ਚੌਕੀਦਾਰ ਦਾ ਕੰਮ ਕਰ ਹੋਕਰਾ ਦਈ ਜਾਣਾ ਹੈ। ਇਹ ਮਾਲਕ ਦੀ ਮਰਜੀ ਹੈ ਕਿ ਉਹ ਜਾਗ ਕੇ ਅਪਾਣੇ ਘਰ ਦੀ ਰਾਖੀ ਕਰ ਲਵੇ ਜਾਂ ਲੰਮੀਆਂ ਤਾਣ ਕੇ ਸੁੱਤਾ ਰਹੇ।
ਸੰਤੋਖ ਸਿੰਘ, ਸਿਡਨੀ
26 ਜੁਲਾਈ 2009


ਯਾਦਵਿੰਦਰ ਕਰਫਿਊ ਦਾ ਲੇਖ ਬਹੁਤ ਸਰਾਹਣਾ-ਯੋਗ ਹੈ--ਲਿਖਣ ਸ਼ੈਲੀ ਪੰਜਾਬੀ ਬੋਲੀ ਨੂੰ ਅਮੀਰ ਬਣਾਉਂਦੀ ਹੈ-
--
ਦਲਜੀਤ ਸਿੰਘ, ਐਡਿਮੰਟਨ
--

‘ਬੰਗਾਲ (ਲਾਲਗੜ੍ਹ) ਦੀਆਂ ਦੁੱਧ ਵਰਗੀਆਂ ਚਿੱਟੀਆਂ ਸਚਾਈਆਂ ਦੇ ਰੂਬਰੂ’ ਲੇਖਕ ਯਾਦਵਿੰਦਰ ਕਰਫਿਊ, ਨਵੀਂ ਦਿੱਲੀ ਦਾ ਲੇਖ ਬਹੁਤ ਸਰਾਹਣਾ-ਯੋਗ ਹੈ। ਲੇਖਕ ਨੇ ਵੇਲੇ ਸਿਰ ਲਿਖਾਰੀ.ਆਰਗ ਦੇ ਪਾਠਕਾਂ ਨੂੰ ਸਮੇਂ ਦੀ ਡੂੰਘੀ ਸਮੱਸਿਆ ਨਾਲ ਜੋੜਿਆ ਹੈ। ਵੱਡੀ ਗੱਲ ਇਹ ਹੈ ਕਿ ਲੇਖਕ ਨੇ ਸਮੱਸਿਆ ਦੀ ਜਾਣਕਾਰੀ ਆਪ ਨਿੱਜੀ ਤੌਰ ਉੱਤੇ ਜਾ ਕੇ ਸਿੱਧੀ ਪ੍ਰਾਪਤ ਕੀਤੀ। ਮੈਂ ਉਹਨਾਂ ਦੇ ਲੇਖ ਅੱਗੇ ਵੀ ਬਹੁਤ ਦਿਲਚਸਪੀ ਨਾਲ ਪੜ੍ਹਦਾ ਹਾਂ। ਉਹਨਾਂ ਦੇ ਲੇਖ ਯਥਾਰਥਕ ਅਤੇ ਸਮੇਂ ਦੀ ਪੈੜ ਨਾਲ ਪੈੜ ਜੋੜਦੇ ਢੁਕਵੇਂ ਹੁੰਦੇ ਹਨ। ਉਹਨਾਂ ਦੀ ਲਿਖਣ ਸ਼ੈਲੀ ਪੰਜਾਬੀ ਬੋਲੀ ਨੂੰ ਅਮੀਰ ਬਣਾਉਂਦੀ ਹੈ ਅਤੇ ਇੱਕ ਅਜੀਬ ਸੰਗੀਤ ਪੇਸ਼ ਕਰਦੀ ਹੈ। ਮੈਂ ਉਹਨਾਂ ਦੇ ਇਸ ਤਰ੍ਹਾਂ ਦੇ ਉਪਰਾਲਿਆਂ ਲਈ ਉਹਨਾਂ ਨੂੰ ਦਿਲੀ ਮੁਬਾਰਕਬਾਦ ਭੇਜਦਾ ਹਾਂ।

ਲਿਖਾਰੀ. ਆਰਗ ਅਜਿਹੇ ਲੇਖ ਲੋਕਾਂ ਤੱਕ ਪਹੁੰਚਾ ਕੇ ਬਹੁਤ ਲੋਕ-ਸੇਵਾ ਕਰ ਰਿਹਾ ਹੈ ਅਤੇ ਪੰਜਾਬੀ ਬੋਲੀ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ-ਪੱਥਰ ਦਾ ਚਿੰਨ੍ਹ ਹੈ। ਮੇਰੀ ਕਾਮਨਾ ਹੈ likhari.org ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ। ਇਸ ਵੈੱਬ ਸਾਈਟ ਦੇ ਕਾਰਜ-ਕਰਤਾਵਾਂ ਦੀ ਪੰਜਾਬੀ ਬੋਲੀ ਲਈ ਮਿਹਨਤ ਅਤੇ ਸੁਹਿਰਦਤਾ ਪੰਜਾਬੀ ਜਗਤ ਲਈ ਸੁਨਹਿਰੀ ਮਾਣ ਹੈ।
ਦਲਜੀਤ ਸਿੰਘ, ਐਡਿਮੰਟਨ
ਫ਼ੋਨ: 780-989-2977
(25 ਜੂਨ 2009)


Media is overblowing the issue as racial---Dalbir Sangione

Please go to www.likhari.org  and read article written by Mintu Brar on the issue of attacks on Indian students. I already had the notion that media has turned this story as racial rather than exploring the root cause of the problem. The Tribune Chandiagrh dated 11 June 2009 has also given on main news about the racial attacks on youth in Canada. I think meida is overblowing the issue as racial.  

Thanks

Dalbir Sangione
Edmonton, Alberta


Baldev Singh (sadak namaa) does not let pathak get bored---Davinder Kaur

Sat  siri Akal S Gurdial singh ji,
This is Davinder Kaur from Nottingham now in California. I read your site all the times,bhut piari site hia te tuhada changa uddam  and hard work hia es wich. You are doing a wonderful seva for punjabi maa boli.
I am also on punjabiaarsi.blospot.com I don't know, amazing how these BC people found me.

I have been on likhari site today. I read Baldev singh  ji's all rachnavas very interesting..
He has the art. He does not let pathak get bored.
God bless Baldev ji.
Keep it up with good work. Best wishes  and lots of good luck to S Gurdial singh ji and Baldev ji.
PS
S Gurdial singh ji let me know you got my  this  e mail.
Will send something for Likhari too.

Later
Davinder Kaur
760 212 5851

Yes Davinder Kaur Ji, I did receive your previous e-mail. (Likhari)

ਡਾ. ਜਸਬੀਰ ਕੌਰ ਦੀ ਟਿੱਪਣੀ ਆਖਿਰ ਕਿਉਂ ਤੇ ਕਦੋਂ ਤਕ? ਪੜ੍ਹੀ। ਪਹਿਲੀ ਨਜ਼ਰੇ ਇਹ ਟਿੱਪਣੀ ਪ੍ਰਭਾਵਿਤ ਕਰਦੀ ਹੈ।
 ਪਰ ਬਾਅਦ ਵਿਚ ਸਾਨੂੰ ਹੋਰ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਹੋਣਾ ਪਵੇਗਾ।----ਡਾ. ਕਰਮਜੀਤ ਸਿੰਘ

ਡਾ. ਜਸਬੀਰ ਕੌਰ ਦੀ ਟਿੱਪਣੀ ਆਖਿਰ ਕਿਉਂ ਤੇ ਕਦੋਂ ਤਕ? ਪੜ੍ਹੀ। ਪਹਿਲੀ ਨਜ਼ਰੇ ਇਹ ਟਿੱਪਣੀ ਪ੍ਰਭਾਵਿਤ ਕਰਦੀ ਹੈ। ਪਰ ਬਾਅਦ ਵਿਚ ਸਾਨੂੰ ਹੋਰ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਹੋਣਾ ਪਵੇਗਾ। ਇਹ ਮਸਲਾ ਕੇਵਲ ਸੋਚ ਸਮਝ ਕੇ ਦੇਸ਼ ਦੀ ਜਾਇਦਾਦ ਨੂੰ ਬਰਬਾਦ ਨਾ ਕਰਨ ਦਾ ਹੀ ਨਹੀਂ ਹੈ।  ਸੋਚਣ ਵਾਲ਼ੀ ਗੱਲ ਇਹ ਹੈ ਕਿ ਅਜਿਹਾ ਪ੍ਰਤੀਕਰਮ ਕਿਉਂ ਆਇਆ? ਜਿਹੜੇ ਅਕਾਡਮੀਸ਼ੀਅਨਾਂ ਦੀਆਂ ਰਾਵਾਂ ਪੜ੍ਹੀਆਂ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਇਸ ਨੂੰ ਡੇਰਾਵਾਦ ਨਾਲ਼ ਜੋੜਿਆ ਹੈ। ਕੁਝ ਨੇ ਅਗਾਂਹ ਜਾ ਕੇ ਸਿੱਖਾਂ ਵਲੋਂ ਦਲਿਤਾਂ ਦੇ ਸਨਮਾਨ ਨੂੰ ਸੱਟ ਮਾਰਨ ਦਾ ਨਤੀਜਾ ਦੱਸਿਆ ਹੈ। ਸਿੱਖਾਂ ਨੇ ਸਹਿਜਧਾਰੀ ਸਿੱਖਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਦਲਿਤ ਗੁਰੁ ਗ੍ਰੰਥ ਦਾ ਸਤਿਕਾਰ ਕਰਦੇ ਹਨ ਕਿਉਂਕਿ ਰਵਿਦਾਸ ਦੀ ਬਾਣੀ ਇਸ ਵਿਚ ਦਰਜ ਹੈ। ਪਰ ਗੁਰੂਦੁਆਰਿਆਂ ਵਿਚ ਉਨ੍ਹਾਂ ਨਾਲ਼ ਹੁੰਦੇ ਭੇਦ ਭਾਵਾਂ ਕਾਰਣ ਅਤੇ ਡੇਰਾਵਾਦੀਆਂ ਵਲੋਂ ਉਨ੍ਹਾਂ ਦੀਆਂ ਵੱਖਰੀਆਂ ਪੰਗਤਾਂ ਲੁਆਉਣ ਕਾਰਣ ਉਹ ਆਪਣੇ ਆਪ ਨੂੰ ਹੀਣਾ ਸਮਝਦੇ ਹਨ। ਇਸੇ ਲਈ ਉਨ੍ਹਾਂ ਨੇ ਆਪਣੇ ਗੁਰਦੁਆਰਿਆਂ ਤੇ ਡੇਰਿਆਂ ਦੀ ਸਥਾਪਨਾ ਕਰ ਲਈ ਹੈ ਜਿਨ੍ਹਾਂ ਨਾਲ਼ ਉਹ ਭਾਵੁਕਤਾ ਦੀ ਹੱਦ ਤਕ ਜੁੜੇ ਹੋਏ ਹਨ। ਇਨ੍ਹਾਂ ਨੂੰ ਜੇ ਕੋਈ ਮਾੜੀ ਮੋਟੀ ਖਰੌਂਚ ਵੀ ਆਉਂਦੀ ਹੈ ਤਾਂ ਉਹ ਹਿੰਸਕ ਹੋ ਜਾਂਦੇ ਹਨ। ਇਹ ਉਨ੍ਹਾਂ ਦੇ ਮਾਣ-ਸਨਮਾਨ ਅਤੇ ਪਛਾਣ ਦੀ ਲੜਾਈ ਦਾ ਹਿੱਸਾ ਹੈ।

ਪਰ ਇਥੋਂ ਵੀ ਅਗਾਂਹ ਜਾ ਕੇ ਸਮੁੱਚੇ ਮਾਹੌਲ ਦਾ ਜਾਇਜ਼ਾ ਲੈਣਾ ਬਣਦਾ ਹੈ। ਅੱਜ ਕਲ੍ਹ ਪੰਜਾਬ ਵਿਚ ਜੱਟ ਕਿਸਾਨੀ, ਬ੍ਰਾਹਮਣੀ ਸੰਸਥਾਵਾਂ ਵਾਲ਼ਾ ਰੋਲ ਅਦਾ ਕਰ ਰਹੀ ਹੈ। ਸਰਕਾਰ ਵੀ ਉਨ੍ਹਾਂ ਨੂੰ ਬਿਜਲੀ-ਪਾਣੀ ਮੁਫਤ ਦੇ ਕੇ ਇਕ ਮਹੀਨੇ ਦਾ ਕਰੋੜਾਂ ਦਾ ਘਾਟਾ ਜਰ ਰਹੀ ਹੈ। ਪਰ ਦਲਿਤਾਂ ਦੇ ਘਰੀਂ ਪੰਜਾਹ-ਸੌ ਯੂਨਿਟਾਂ ਮਾਫ ਕਰਕੇ ਉਨ੍ਹਾਂ ਉਪਰ ਅਹਿਸਾਨ ਕਰ ਰਹੀ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ। ਸਾਰੇ ਦਾ ਸਾਰਾ ਸਭਿਆਚਾਰਕ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਹੈ ਕਿ ਗੀਤ ਜੱਟਾਂ ਦੇ, 'ਇਕ ਪਾਸੇ ਸਰਦਾਰ ਕੱਲਾ' ਵਰਗੇ ਛਾਵਨਵਾਦੀ ਗੀਤਾਂ ਰਾਹੀਂ ਸਾਹਮਣੇ ਬੈਠੇ ਹਿੰਦੂਆਂ/ਦਲਿਤਾਂ ਸਭ ਦਾ ਮੁੰਹ ਚਿੜ੍ਹਾਇਆ ਜਾਂਦਾ ਹੈ। ਛਵੀਆਂ- ਗੰਡਾਸੀਆਂ, ਪਸਤੌਲ-ਰਫਲਾਂ ਤਾਂ ਆਮ ਗੀਤਾਂ ਵਿਚ ਸਾਰਿਆਂ ਦਾ ਮੁੰਹ ਚਿੜ੍ਹਾ ਰਹੀਆਂ ਹਨ। ਪੰਜਾਬੀ ਸਭਿਆਚਾਰ ਨੂੰ ਜੱਟ ਦੇ ਸ਼ਰਾਬੀ ਸਭਿਆਚਾਰ ਦੇ ਦ੍ਰਿਸ਼ਟੀਕੋਣ ਤੋਂ ਉੱਚੀਆਂ ਧੁਨੀਆਂ ਵਿਚ ਗਾਇਆ ਜਾ ਰਿਹਾ ਹੈ। ਬਦਲਾ ਲੈਣ, ਕਬਜ਼ਾ ਲੈਣ ਲਈ ਹਿੰਸਾ ਨੂੰ ਅਦਰਸ਼ਿਆ ਕੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੇਮ ਸੰਬੰਧਾਂ ਵਿਚ ਵੈਲੀ ਸਭਿਆਚਾਰ ਦਾ ਬੋਲ ਬਾਲਾ ਹੈ।
ਅਜਿਹੀ ਸਥਿਤੀ ਵਿਚ ਅੰਦਰੇ ਅੰਦਰ ਵਿਰੋਧੀ ਭਾਵਨਾਵਾਂ ਉਸਲ਼ਵੱਟੇ ਲੈਂਦੀਆਂ ਰਹਿੰਦੀਆਂ ਹਨ ਅਤੇ ਮਾਹੌਲ ਮਿਲ਼ਦਿਆਂ ਹੀ ਬਾਹਰ ਨਿਕਲ਼ ਆਉਂਦੀਆਂ ਹਨ। ਇਕੱਲਿਆਂ-ਕਾਰ੍ਹਿਆਂ ਨੂੰ ਤਾਂ ਮਾਰ ਕੁੱਟ ਕੇ ਚੁੱਪ ਕਰਾਇਆ ਜਾ ਸਕਦਾ ਹੈ ਪਰੰਤੂ 'ਭੀੜ' ਜੇ ਆਪ ਮੁਹਾਰੀ ਹੋ ਜਾਵੇ ਤਾਂ ਉਸਨੂੰ ਰੋਕ ਸਕਣਾ ਇਨਾਂ ਆਸਾਨ ਨਹੀਂ ਹੁੰਦਾ। ਗੁਬਾਰ ਨਿਕਲ਼ਣ ਬਾਦ ਹੀ ਹੌਲ਼ੀ ਹੌਲ਼ੀ ਮਾਹੌਲ ਸ਼ਾਂਤ ਹੁੰਦਾ ਹੈ। ਸਪੱਸ਼ਟ ਹੈ ਕਿ ਜੇ ਸੰਪ੍ਰਦਾਇਕ ਰਾਜਨੀਤੀ ਨੂੰ ਜਾਰੀ ਰੱਖਿਆ ਗਿਆ, ਕਿਸੇ ਇਕ ਜਾਇਦਾਦ ਨਾਲ਼ ਜੁੜੀ ਵਸੋਂ ਨੂੰ ਹੀ ਉਪਰ ਚੁਕਿੱਆ ਗਿਆ ਤਾਂ ਦੂਸਰੀ ਵਸੋਂ ਸਤ ਕੇ ਅਜਿਹੇ ਰਸਤੇ ਅਖਤਿਆਰ ਕਰਦੀ ਰਹੇਗੀ। ਸਾਰੇ ਸਿਆਣਿਆਂ ਨੂੰ ਬੈਠ ਕੇ ਬਣ ਰਹੇ ਮਾਹੌਲ ਨੂੰ ਨੱਥ ਪਾਉਣ ਦੇ ਯਤਨ ਕਰਨੇ ਚਾਹੀਦੇ ਹਨ। ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਆਉਣ ਵਾਲ਼ੇ ਸਮੇਂ ਵਿਚ ਹੋਰ ਵੀ ਵੱਡੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਡਾ. ਕਰਮਜੀਤ ਸਿੰਘ,
ਪ੍ਰੋਫੇਸਰ, ਪੰਜਾਬੀ ਵਿਭਾਗ,
ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ-136119
ਹਰਿਆਣਾ (ਇੰਡੀਆ
)
 

ਲਿਖਾਰੀ ਸ਼ਾਨਦਾਰ ਹੈ। ਪੰਜਾਬੀ ਮਾਂ ਬੋਲੀ ਨੂੰ ਅਜਿਹੀਆਂ ਪਹਿਲ-ਕਦਮੀਆਂ ਦੀ ਲੋੜ ਹੈ। -- Dr. Kuldeep Singh Deep

You are doing great Maa Seva keeping Punjabi language alive----Davinder Kaur

Respected Dr Gurdial Singh Rai Ji,
SAt Siri Akal ji,

Even I did not write but I always read your site Likhari. I think you did an excellent job to create this site.
Now I have left England in 1988 and now I am here in California USA.
Since I came here I  have  been so busy in Business never wrote anything or had some writing done and never send any where.
Now this girl named  Tandeep Tamanna from BC Canada was looking for me seriously, she could not find where I was.
To make a long story short now they found me and she put me on her site called punjabiaarsi.blogspot.com Please check that and send her your comments.
I hope soon I will send something for Likhari too.You are doing hard work Rai ji.
You are doing great Maa Seva keeping Punjabi language alive.
My Best wishes with you.
Davinder kaur
California
USA
e-mail:Davinder Kaur [davinderkaur@yahoo.com]

Something needs changing-----Malkiat Singh Sandhu


Respected Editor jeo.....Gur fateh. Article (Luj dhian bhaian dee) was very well and based on was truth bcoz Badal compny always shows false dream to public even punjab congres not 100% clear as a past of sikhs but Badal Dal extreamly now a days very dirty therefore need something changing now...Thanks
Regardes:
Malkiat Singh sandhu

Kehar Sharif.... has more energy. He had done a marvellous job of translating Asghar Wajahat's story,
 and now his interview-----Balvir Jaswal

 

I was simply a reader of likhari. Off and on I also think about to contribute for it. Once my story was also published.
Today I am talking about Kehar Sharif. I am a regular reading his contributions. I think he has more energy. He had done a marvellous job of translating Asghar Wajahat's story, and now his interview. I had read his poems also. About 'Matha' was his beautiful poem. But about his articles, I am silent.

No man is 'harfanmaula'. Every 'Arjun' should target 'eye of fish' with his full concentration.
You are doing a noble cause for Punajbi and Punjabi Literature.
Thanks
Balvir Jaswal
Jaswalbs@hotmail.com
09417111462
(21.04.2009)



ਵੀਰ ਹਰਬੀਰ ਸਿੰਘ ਭੰਵਰ----ਮਿਹਨਤੀ ਅਤੇ ਕਲਾ ਪ੍ਰਤੀ ਸਮਰਪਤ ਸ਼ਖ਼ਸੀਅਤ-----ਪ੍ਰੋ. ਪ੍ਰੀਤਮ ਸਿੰਘ ਗਰੇਵਾਲ

ਵੀਰ ਹਰਬੀਰ ਸਿੰਘ ਭੰਵਰ ਦੀ ਨਿਜੀ ਤਜੁਰਬਿਆਂ 'ਤੇ ਆਧਾਰਤ ਦਿਲਚਸਪ ਰਚਨਾ 'ਥੱਕੇ ਹੋਏ ਦਿਲ ਆਰਾਮ ਕਰ' ਪਾਠਕਾਂ ਦੇ ਦਿਲਾਂ ਨੂੰ ਟੁੰਬਣ ਵਾਲੀ ਹੈ। ਉਸ ਨੇ ਬੜੇ ਸੰਖੇਪ ਤੇ ਸਕੋਚਵੇਂ ਢੰਗ ਨਾਲ ਆਪਣੀ ਕਿਰਤ, ਮੁਸ਼ੱਕਤ, ਸਮਾਜ ਸੇਵਾ, ਪ੍ਰਵਾਰ ਪ੍ਰਤੀ ਕ੍ਰਿਤਯਗਤਾ, ਅਖ਼ੀਰ ਦਮ ਤੀਕ ਲਿਖਦੇ ਰਹਿਣ ਦੀ ਇਛਾ ਆਦਿ ਵਾਲੀ ਹੱਡ-ਬੀਤੀ ਸਾਂਝੀ ਕੀਤੀ ਹੈ।

ਹਰਬੀਰ ਜੀ ਨੂੰ ਚਾਰ ਕੁ ਦਹਾਕੇ ਪਹਿਲਾਂ ਸ.ਸੋਭਾ ਸਿੰਘ ਹੁਰਾਂ ਦੇ ਅੰਦਰੇਟੇ ਵਾਲੇ ਨਿਵਾਸ ਅਤੇ ਸਟੁਡੀਓ ਵਿਖੇ ਮਿਲਣ ਦਾ ਅਵਸਰ ਮਿਲਦਾ ਰਿਹਾ ਜਿਸ ਦੇ ਆਧਾਰ ਤੇ ਉਹਨਾਂ ਦੀ ਮਿਲਣਸਾਰ, ਮਿਹਨਤੀ ਅਤੇ ਕਲਾ ਪ੍ਰਤੀ ਸਮਰਪਤ ਸ਼ਖ਼ਸੀਅਤ ਦੀ ਯਾਦ ਤਾਜ਼ਾ ਹੋ ਆਈ।
ਅੰਗ੍ਰੇਜ਼ੀ ਕਵੀ ਰਾਬਰਟ ਫਰੌਸਟ ਦੀਆਂ ਇਹ ਮਸ਼ਹੂਰ ਸਤਰਾਂ ਸਿਮ੍ਰਤੀ 'ਚੋਂ ਉਭਰਦੀਆਂ ਹਨ:

''But I have promises to keep
And miles to go before I sleep

ਪ੍ਰੋ.ਪ੍ਰੀਤਮ ਸਿੰਘ ਗਰੇਵਾਲ


ਮੀਆਂ ਅਸ਼ਰਫ਼ ਦੀਆਂ ਨਜ਼ਮਾਂ ਦਾ 'ਅਨੁਵਾਦ ਕਰਦੇ ਸਮੇਂ  ਸੁਰਿੰਦਰ ਸੋਹਲ ਨੇ'
 ਪੰਜਾਬੀ ਸ਼ਬਦਾਵਲੀ ਦੀ ਵਰਤੋਂ ਬਹੁਤ ਢੁਕਵੇਂ ਢੰਗ ਨਾਲ਼ ਕੀਤੀ ਹੈ---
ਦਲਜੀਤ ਸਿੰਘ, ਐਡਮਿੰਟਨ

ਪਿਆਰੇ ਡਾ. ਰਾਏ ਸਾਹਿਬ,

ਨਿਊਯਾਰਕ ਵਾਸੀ ਸੁਰਿੰਦਰ ਸੋਹਲ ਵੱਲੋਂ ਅਸ਼ਰਫ਼ ਮੀਆਂ ਦੀਆਂ ਦੋ ਨਜ਼ਮਾਂ ਪੰਜਾਬੀ ਜ਼ਬਾਨ ਵਿੱਚ ਅਨੁਵਾਦ ਕੀਤੀਆਂ ਲਿਖਾਰੀ ਡਾਟ ਆਰਗ ਵਿੱਚੋਂ ਪੜ੍ਹੀਆਂ। ਉਹਨਾਂ ਨਜ਼ਮਾਂ ਬਾਰੇ ਮੇਰੀ ਰਾਏ ਹਾਜ਼ਰ ਹੈ।

ਮੀਆਂ ਅਸ਼ਰਫ਼ ਦੀਆਂ ਨਜ਼ਮਾਂ (ਅਨੁਵਾਦਕ: ਸੁਰਿੰਦਰ ਸੋਹਲ)

ਮੀਆਂ ਅਸ਼ਰਫ਼, ਜਿਹੜੇ ਮੂਲ ਰੂਪ ਵਿੱਚ ਉਰਦੂ ਸ਼ਾਇਰ ਹਨ, ਦੀਆਂ ਦੋ ਨਜ਼ਮਾਂ ਦਾ ਸੁਰਿੰਦਰ ਸੋਹਲ ਦੁਆਰਾ ਕੀਤਾ ਪੰਜਾਬੀ ਅਨੁਵਾਦ ਪੜ੍ਹ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਹੋਈ ਇਸ ਗੱਲੋਂ ਕਿ ਮੈਨੂੰ ਇੱਕ ਨਵੇਂ ਸ਼ਾਇਰ ਦੀ ਸ਼ਾਇਰੀ ਨਾਲ ਤੁਆਰੱਫ਼ ਹੋਇਆ। ਮੈਨੂੰ ਉਰਦੂ ਪੜ੍ਹਨ ਵਿੱਚ ਵੀ ਕੋਈ ਔਕੜ ਨਹੀਂ ਸੀ। ਮੈਂ ਲਿਖਾਰੀ ਵਿੱਚ ਅਸ਼ਰਫ਼ ਜੀ ਦੀਆਂ ਸ਼ਾਹਮੁਖੀ ਲਿੱਪੀ ਵਿੱਚ ਵੀ ਨਜ਼ਮਾਂ ਪੜ੍ਹੀਆਂ। ਪੜ੍ਹਦਿਆਂ ਮੈਨੁੰ ਲੱਗਦਾ ਸੀ ਕਿ ਉਰਦੂ ਵੀ ਮੇਰੀ ਮਾਦਰੀ ਜ਼ਬਾਨ ਹੈ। ਮੇਰਾ ਬਚਪਣ ਸੰਨ 1929 ਤੋਂ 1947 ਤੱਕ ਲਾਇਲਪੁਰ ਦੇ ਇੱਕ ਪਿੰਡ ਢੈਪੀ ਚੱਕ 84 ਜੇ.ਬੀ. (ਹੁਣ ਪਾਕਿਸਤਾਨ) ਵਿੱਚ ਗੁਜ਼ਰਿਆ ਸੀ। ਪਹਿਲੀ ਜਮਾਤ ਤੋਂ ਪੜ੍ਹਾਈ ਉਰਦੂ ਅਲਫ਼ ਬੇ ਪੇ ਤੇ ਟੇ ਸੇ ਨਾਲ ਸ਼ੁਰੂ ਹੋਈ ਸੀ। ਇਸ ਤਰੀਕੇ ਨਾਲ ਮੇਰੀ ਮਾਨਿਸਕਤਾ ਦਾ ਰਿਸ਼ਤਾ ਮੀਆਂ ਅਸ਼ਰਫ਼ ਦੀਆਂ ਨਜ਼ਮਾਂ ਰਾਹੀਂ ਉਹਨਾਂ ਦੀ ਸ਼ਖ਼ਸੀਅਤ ਨਾਲ ਵੀ ਜੁੜ ਗਿਆ ਅਤੇ ਮੋਹ ਮਹਿਸੂਸ ਕੀਤਾ। ਪਤਾ ਨਹੀਂ ਇਸ ਕਰਕੇ ਮੈਨੂੰ ਮੇਰੇ

ਪਿੰਡ ਦਾ ਮੋਹ ਜਾਗ ਪਿਆ ਸੀ:
ਆਤਾ ਹੈ ਯਾਦ ਮੁੱਝ ਕੋ ਗੁਜ਼ਰਾ ਹੂਆ ਜ਼ਮਾਨਾ
ਵੋਹ ਝਾੜੀਆਂ ਚਮਨ ਕੀ ਵੋਹ ਮੇਰਾ ਆਸ਼ੀਆਨਾ।

ਮੀਆਂ ਅਸ਼ਰਫ਼ ਦੀਆਂ ਨਜ਼ਮਾਂ ਦਾ ਅਨੁਵਾਦ ਸੁਰਿੰਦਰ ਸੋਹਲ ਨੇ ਕੀਤਾ। ਸੁਰਿੰਦਰ ਨੇ ਅਨੁਵਾਦ ਕਰਦੇ ਸਮੇਂ ਪੰਜਾਬੀ ਸ਼ਬਦਾਵਲੀ ਦੀ ਵਰਤੋਂ ਬਹੁਤ ਢੁਕਵੇਂ ਢੰਗ ਨਾਲ਼ ਕੀਤੀ ਹੈ। ਮੈਨੂੰ ਅਨੁਵਾਦ ਪੜ੍ਹਦਿਆਂ ਬੜੀ ਹੈਰਾਨੀ ਹੋਈ ਕਿ ਸੁਰਿੰਦਰ ਨੂੰ ਉਰਦੂ ਜ਼ਬਾਨ ਉੱਤੇ ਕਿੰਨਾ ਅਬੂਰ ਹਾਸਲ ਹੈ! ਤਰਜਮਾ ਕਰਨ ਵੇਲੇ ਅਨੁਵਾਦਕ ਨੇ ਸ਼ਬਦਾਂ ਦੀ ਰੂਹ ਤੱਕ ਪਹੁੰਚਣਾ ਹੁੰਦਾ ਹੈ ਅਤੇ ਫਿਰ ਪੰਜਾਬੀ ਦੇ ਵੀ ਢੁਕਵੇਂ ਸ਼ਬਦ ਵਰਤਣੇ ਹੁੰਦੇ ਹਨ ਤਾਂਕਿ ਸ਼ਾਇਰ ਦੀ ਸ਼ਾਇਰੀ ਦੇ ਅੰਤਰੀ ਭਾਵਾਂ ਦਾ ਅਨਰਥ ਨਾ ਹੋ ਜਾਏ। ਮੇਰੇ ਮਨ ਨੇ ਨਜ਼ਮਾਂ ਦਾ ਪੰਜਾਬੀ ਅਨੁਵਾਦ ਪੜ੍ਹ ਕੇ ਬਹੁਤ ਅਨੰਦ ਮਾਣਿਆ।

ਅਸ਼ਰਫ਼ ਮੀਆਂ ਦੀ 'ਫ਼ਰਾਰ ਸ਼ਬਦ' ਨਜ਼ਮ ਪਾਕਿਸਤਾਨ ਦੀ ਸਮਾਜਿਕ ਅਤੇ ਰਾਜਨੀਤਕ ਵਿਵਸਥਾ ਉੱਤੇ ਬੜੇ ਹੀ ਸੂਖਮ ਢੰਗ ਨਾਲ ਵਿਅੰਗ ਮਾਰਦੀ ਨਜ਼ਰ ਪੈਂਦੀ ਹੈ। ਉਹਨਾਂ ਨੇ ਛੋਟੀ ਜਿਹੀ ਨਜ਼ਮ ਰਾਹੀਂ ਬਹੁਤ ਵੱਡੀ ਗੱਲ ਕਹਿ ਦਿੱਤੀ। ਗੱਲ ਇਤਿਹਾਸਿਕ ਬਣਾ ਕੇ ਜ਼ਬਰਦਸਤ ਡੰਗ ਮਾਰ ਦਿੱਤਾ ਕਿ ਸ਼ਬਦ-ਕੋਸ਼ ਵਿੱਚੋਂ 'ਸੱਚ' ਸ਼ਬਦ ਫ਼ਰਾਰ ਹੋ ਗਿਆ ਹੈ। ਇਹ ਮੀਆਂ ਜੀ ਦੀ ਵਿਅੰਗਮਈ ਸੂਖਮ ਕਾਵਿ-ਸ਼ਿਲਪ ਦਾ ਗੁਣ ਹੈ:

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ
ਕਿ ਫ਼ਰਾਰ ਹੋਣ ਵਾਲੇ ਸ਼ਬਦਾਂ ਵਿੱਚ
ਇੱਕ
ਸ਼ਬਦ
'ਸੱਚ'
ਵੀ ਸੀ।

ਆਓ, ਆਪਾਂ ਅਸ਼ਰਫ਼ ਮੀਆਂ ਦੀ ਦੂਜੀ ਅਨੁਵਾਦ ਕੀਤੀ ਨਜ਼ਮ ਵੱਲ ਵੀ ਝਾਤ ਮਾਰੀਏ। 'ਮੋਬਾਇਲ ਫ਼ੋਨ' ਨਜ਼ਮ ਬੜੀ ਸੰਵੇਦਨਸ਼ੀਲ ਹੈ। ਵਿਸ਼ਾ ਬਹੁਤ ਸੂਖਮ ਹੈ। ਦਿਲ ਸਚੀਂਮੁੱਚੀਂ ਧੜਕਣ ਲੱਗ ਪੈਂਦਾ ਹੈ। ਨਜ਼ਮ ਅੰਤਰਮੁਖੀ ਹੈ। ਅੰਤਰਮੁਖੀ ਨਜ਼ਮ/ਕਵਿਤਾ ਵਿੱਚ ਗੁਣ ਹੁੰਦਾ ਹੈ ਕਿ ਹਰੇਕ ਪਾਠਕ ਨਜ਼ਮ ਦੇ ਅਰਥਾਂ ਨੂੰ ਆਪਣੀ ਮਾਨਸਿਕਤਾ ਨਾਲ਼ ਜੋੜ ਕੇ ਆਪਣਾ ਆਪਾ ਉਸ ਵਿੱਚ ਸਮੋ ਲੈਂਦਾ ਹੈ ਅਤੇ ਇੱਕ ਅਨੰਤ ਸਰੂਰ ਮਹਿਸੂਸ ਕਰਦਾ ਹੈ। ਪਾਠਕ ਸਮਝਣ ਲੱਗ ਪੈਂਦਾ ਹੈ ਕਿ ਇਹ ਕਵਿਤਾ ਤਾਂ ਮੇਰੇ ਨਿੱਜ ਨਾਲ਼ ਮੇਲ ਖਾਂਦੀ ਹੈ। ਬੱਸ ਉਹ ਕਵਿਤਾ ਨੂੰ ਆਪਣੇ ਸੀਨੇ ਨਾਲ਼ ਲਾ ਲੈਂਦਾ ਹੈ। ਇਹ ਨਜ਼ਮ ਪਿਆਰ ਅਤੇ ਵਿਛੋੜੇ ਦੇ ਭਾਵਾਂ ਨੂੰ ਟੁੰਬਦੀ ਹੈ। ਪਾਠਕ ਇਹਨਾਂ ਭਾਵਾਂ ਨੂੰ ਆਪਣੇ ਨਿੱਜ ਨਾਲ ਹੰਢਾਉਂਦਾ ਅਗੰਮੀ ਸਿਖਰ ਉੱਤੇ ਪਹੁੰਚ ਜਾਂਦਾ ਹੈ। ਮੀਆਂ ਜੀ ਦੀ ਇਹ ਨਜ਼ਮ ਮਨੁੱਖ ਦੀ ਮਾਨਿਸਤਾ ਨੂੰ ਹਲੂਣਦੀ ਹੈ:

ਜਦ ਵੀ ਮੇਰਾ ਦਿਲ
ਉਸ ਦੀ ਯਾਦ ਵਿੱਚ
ਧੜਕਣ ਲੱਗਦਾ ਹੈ ਤਾਂ
ਸੈੱਲ ਫ਼ੋਨ ਵੀ ਫੜਫੜਾਉਣ ਲੱਗਦਾ ਹੈ
ਦਿਲ ਦੀ ਧੜਕਣ
ਸੈੱਲ ਫ਼ੋਨ ਦੇ ਫੜਫੜਾਉਣ ਦੀਆਂ ਆਵਾਜ਼ਾਂ ਵਿੱਚ
ਮੈਨੂੰ ਉਸ ਦੀ ਆਵਾਜ਼
ਸੁਣਾਈ ਨਹੀਂ ਦਿੰਦੀ।

ਸੁਰਿੰਦਰ ਸੋਹਲ ਨੇ ਬਹੁਤ ਮਿਹਨਤ ਨਾਲ ਅਜਿਹੀਆਂ ਸੁੰਦਰ ਨਜ਼ਮਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਸੋਹਲ ਜੀ ਦੇ ਅਨੁਵਾਦ ਦੀ ਅੰਦਰੂਨੀ ਗਵਾਹੀ ਦੱਸਦੀ ਹੈ ਕਿ ਉਹ ਆਪ ਵੀ ਜ਼ਰੂਰ ਸੰਵੇਦਨਸ਼ੀਲ ਕਵੀ ਹੋਣਗੇ ਬੇਸ਼ੱਕ ਮੈਨੁੰ ਉਹਨਾਂ ਦੀਆਂ ਨਜ਼ਮਾਂ/ਗ਼ਜ਼ਲਾਂ ਪੜ੍ਹਨ ਦਾ ਅਵਸਰ ਤਾਂ ਨਹੀਂ ਮਿਲਿਆ। ਉਮੀਦ ਹੈ ਸੋਹਲ ਜੀ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਦੇ ਰਹਿਣਗੇ ਅਤੇ ਨਜ਼ਮਾਂ ਦੀ ਚੋਣ ਰਾਹੀਂ ਆਪਣੀ ਪ੍ਰਤਿਭਾ ਦੀ ਮੋਹਰ-ਛਾਪ ਲਾਉਂਦੇ ਪਾਠਕਾਂ ਨਾਲ਼ ਰਿਸ਼ਤਾ ਬਣਾਉਂਦੇ ਰਹਿਣਗੇ।
ਦਲਜੀਤ ਸਿੰਘ, ਐਡਮਿੰਟਨ
ਫ਼ੋਨ: (780) 989 2977

ਗੁਰੂ ਦੇ ਨਾਲ ਹੋਣਾ---ਸੰਗਤਾਂ ਦੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ----ਪ੍ਰੋ. ਪ੍ਰੀਤਮ ਸਿੰਘ ਗਰੇਵਾਲ

ਸ: ਸ਼ਾਮ ਸਿੰਘ (ਅੰਗ-ਸੰਗ) ਨੇ ਜਿਸ ਬੇਬਾਕੀ ਨਾਲ ''ਤਿੰਨ ਸੌ ਸਾਲ ਗੁਰੂ ਦੇ ਨਾਲ'' ਦੇ ਬੋਲੇ ਬਾਰੇ ਆਪਣੇ ਖਿਆਲ ਪ੍ਰਗਟ ਕੀਤੇ ਹਨ ਓਹ ਸਿੱਖ ਸੰਗਤਾਂ ਦੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੁ ਦੇ ਨਾਲ ਹੋਣਾ ਤਾਂ ਗੁਰੂ ਦੀ ਬਾਣੀ ਨੂੰ ਪੜ੍ਹ ਵੀਚਾਰ ਕੇ ਉਸ ਅਨੁਸਾਰ ਅਮਲ ਕਰਨਾ ਹੈ।
ਲੇਖਕ ਨੇ ਅੱਜ ਵੀ ਬਹੁਤੇ ਸਿੱਖਾਂ ਵਲੋਂ ਗੁਰਮਤ ਦੇ ਵਿਪ੍ਰੀਤ ਕੇਵਲ ਇਕ ਰੱਬ ਦੀ ਥਾਂ ਅਨੇਕਾਂ ਸ਼ਕਤੀਆਂ ਆਦਿ ਨੂੰ ਮੰਨਣ ਪੂਜਣ ਜਾਂ ਮਨੁਖਤਾ ਨੂੰ ਜਾਤਾਂ ਪਾਤਾਂ ਵਿਚ ਵੰਡਣ ਦੀਆਂ ਮਿਸਾਲਾਂ ਰਾਹੀਂ ਸਪਸ਼ਟ ਕੀਤਾ ਹੈ ਕਿ ਅਸੀਂ 'ਗੁਰੂ ਦੇ ਨਾਲ' ਚਲਣ ਨੂੰ ਸਿਰਫ ਇਕ ਹੋਰ ਨਾਹਰੇ ਵਾਗੂੰ ਹੀ ਵਰਤਿਆ ਹੈ। ਅਮਲ ਵਿਚ ਲਿਆਉਣ ਲਈ ਤਤਪਰ ਨਹੀਂ ਹੋਏ। ਇਸ ਨੂੰ ਗੁਰੂ ਦੇ ਨਾਲ ਹੋਣਾ ਨਹੀਂ ਕਹਿ ਸਕਦੇ।
ਦੂਜੇ, ਜੇ ਅਸੀਂ ਇਸ ਬੋਲੇ ਦਾ ਭਾਵ ਇਹੀ ਲਈਏ ਕਿ ਅਸੀਂ ਤਿੰਨ ਸੌ ਸਾਲਾਂ ਤੋਂ ਗੁਰੂ ਦੇ ਸੰਗ ਹਾਂ ਤਾਂ ਕੀ ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ ਜਦ ਕਿ ਗੁਰੁ ਨਾਨਕ ਸਾਹਿਬ ਦੀ ਸਿਖਿਆ ਅਤੇ ਸਿੱਖੀ ਦਾ ਆਗਾਜ਼ ਤਾਂ ਸੁਲਤਾਨਪੁਰੋਂ ਸੰਨ 1497 ਵਿਚ ਹੋਣਾ ਮੰਨਿਆ ਜਾਂਦਾ ਹੈ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ


ਡਾ. ਕਰਮਜੀਤ ਸਿੰਘ ਹੋਰਾਂ ਨੇ ਸਦਾ ਵਾਂਗ ਹੀ ਪੰਜਾਬ ਭਾਸ਼ਾ ਐਕਟ ਬਾਰੇ
ਆਪਣੇ ਲੇਖ ਵਿੱਚ ਚੋਰ-ਮੋਰੀਆਂ ਬਾਰੇ ਪਾਠਕਾਂ ਦਾ ਧਿਆਨ ਦਿਵਾਇਆ ਹੈ।---ਦਰਸ਼ਨ ਨੱਤ (ਪ੍ਰਿੰ.)

ਪਿਆਰੇ ਡਾ: ਰਾਇ,
ਡਾ. ਕਰਮਜੀਤ ਸਿੰਘ ਹੋਰਾਂ ਨੇ ਸਦਾ ਵਾਂਗ ਹੀ ਪੰਜਾਬ ਭਾਸ਼ਾ ਐਕਟ ਬਾਰੇ ਆਪਣੇ ਲੇਖ ਵਿੱਚ ਚੋਰ-ਮੋਰੀਆਂ ਬਾਰੇ ਪਾਠਕਾਂ ਦਾ ਧਿਆਨ ਦਿਵਾਇਆ ਹੈ। ਜਦੋਂ ਮੈਂ ਹਰਿਆਣੇ ਵਿੱਚ ਸਾਂ, ਉਦੋਂ ਡਾ: ਸਾਹਿਬ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਨੇੜਿਓਂ ਜੁੜੇ ਹੋਏ ਹੁੰਦੇ ਸਨ। ਜੇ ਹੁਣ ਵੀ ਇਹੀ ਸਥਿਤੀ ਹੈ ਤਾਂ ਮੈਂ ਚਾਹਾਂਗਾ ਕਿ
ਉਹ ਖ਼ੁਦ ਇਸ ਸਭਾ ਦੀ ਸਹਾਇਤਾ ਨਾਲ, ਪੰਜਾਬ ਵਿਚਲੀ ਕੇਂਦਰੀ ਪੰਜਾਬੀ ਲੇਖ਼ਕ ਸਭਾ, ਪੰਜਾਬੀ ਸਾਹਿਤ ਅਕਾਡਮੀ ਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਨਾਲ ਲੈਕੇ ਕੋਈ ਸਾਰਥਕ ਬਾਨ੍ਹਣੂ ਬੰਨ੍ਹਣ ਲਈ ਅੱਗੇ ਆਉਣ। ਕੋਈ ਹੋਰ ਉਪਾਅ ਵੀ ਸੋਚੇ ਜਾ ਸਕਦੇ ਹਨ।

ਸਨੇਹ ਸਹਿਤ ਤੁਹਾਡਾ,
ਦਰਸ਼ਨ ਨੱਤ

ਮੇਰੇ ਦੋ ਅੱਥਰੂ, ਆਪ ਜੀ ਪ੍ਰਤੀ ਮੇਰੇ ਦਿਲ ਦੀਆਂ ਡੁੰਘਾਈਆਂ ਵਿੱਚੋਂ ਉਪਜਿਆ ਸਨਮਾਨ ਹੈ, ਕੀ ਇਸ ਨੂੰ ਕਬੂਲ ਕਰੋਗੇ ???--ਰਿਸ਼ੀ ਗੁਲਾਟੀ

ਸਤਿਕਾਰ ਯੋਗ ਸਰ ਜੀ,
ਉਂਝ ਤਾਂ ਮੈਂ 'ਲਿਖਾਰੀ' ਦਾ ਸ਼ੁਕਰਗੁਜ਼ਾਰ ਅੱਜ ਦਾ ਨਹੀਂ, ਸਗੋਂ ਉਦੋਂ ਦਾ ਹਾਂ ਜਦ ਦਾ 'ਲਿਖਾਰੀ' ਤੇ ਛਪ ਰਿਹਾ ਹਾਂ । ਪਰ ਅੱਜ ਤਾਂ ਅੰਕਲ ਮੇਰੀਆਂ ਅੱਖਾਂ ਸੱਚਮੁੱਚ ਵਿੱਚ ਹੀ ਗਿੱਲੀਆਂ ਹੋ ਗਈਆਂ ਤੇ ਦਿਲ ਭਰ ਆਇਆ ਜਦ 'ਲਿਖਾਰੀ' ਦੇ ਇੱਕ ਪਾਠਕ ਵੀਰ ਨੇ ਚੈਟਿੰਗ ਤੇ ਇਹ ਕਿਹਾ ਕਿ ''ਮੈਂ 13 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਲਿਖਿਆ ਸੀ, ਤੇ ਲਿਖਣਾ ਛੱਡ ਚੁੱਕਾ ਸੀ ਪਰ 'ਲਿਖਾਰੀ' ਤੇ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਫਿਰ ਲਗਨ ਲੱਗ ਗਈ । ਹੁਣ ਸੁਪਨਾਂ ਹੈ 'ਲਿਖਾਰੀ' ਤੇ ਛਪਣ ਦਾ"  ।  ਉਸਨੇ ਹੋਰ ਵੀ ਬਹੁਤ ਸਾਰਾ ਮਾਣ ਬਖਸ਼ਿਆ । ਪਹਿਲਾਂ ਇੱਕ ਵੈਬਸਾਈਟ ਨੇ ''ਪੰਜਾਬੀ ਰਾਈਟਰ ਆਫ਼ ਦਾ ਵੀਕ" ਐਲਾਨਿਆ ਸੀ ਤੇ ਅੱਜ ਇੱਕ ਕਵੀ/ਲੇਖਕ ਵੀਰ ਦੇ ਇਹ ਸ਼ਬਦ । ਮੇਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ? ਅੰਕਲ ਉਸਨੇ ਤਾਂ ਆਪਣੀ ਭਾਵਨਾਂ ਪ੍ਰਗਟ ਕਰ ਲਈ ਪਰ ਆਪ ਜੀ ਨੇ ਜੋ ਮਾਣ ਮੈਨੂੰ ਦਿਵਾਇਆ, ਉਸ ਭਾਵਨਾਂ ਨੂੰ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ।
 
ਸਰ ਜੀ, ਉਸ ਵੀਰ ਨਾਲ ਚੈਟਿੰਗ ਦੌਰਾਨ ਡਿੱਗੇ ਮੇਰੇ ਦੋ ਅੱਥਰੂ, ਆਪ ਜੀ ਪ੍ਰਤੀ ਮੇਰੇ ਦਿਲ ਦੀਆਂ ਡੁੰਘਾਈਆਂ ਵਿੱਚੋਂ ਉਪਜਿਆ ਸਨਮਾਨ ਹੈ, ਕੀ ਇਸ ਨੂੰ ਕਬੂਲ ਕਰੋਗੇ ???
 
ਰਿਸ਼ੀ ਗੁਲਾਟੀ
ਅਕਾਊ਼ਟਿੰਗ ਪੁਆਇੰਟ
ਨਜ਼ਦੀਕ ਅਗਰਵਾਲ ਧਰਮਸ਼ਾਲਾ,
ਪੁਰਾਣੀ ਜੇਲ ਰੋਡ, ਫਰੀਦਕੋਟ
98722-22722

 

ਜਸਬੀਰ ਕੌਰ ਮਾਤ ਭਾਸ਼ਾ ਪ੍ਰਤਿ ਕੇਵਲ ਭਾਵੁਕ ਜਾਂ ਉਪਭਾਵੁਕ ਨਹੀਂ----ਸਗੋਂ ਉਸਦੀ ਪ੍ਰਤਿਬੱਧਤਾ ਹੀ ਉਸਤੋਂ ਇਹ ਸਭ ਕੁਝ ਲਿਖਵਾ ਰਹੀ ਹੈ---ਉਹ ਝੂਠੇ ਹੇਜਾਂ ਦਾ ਪਾਜ ਵੀ ਚੰਗੀ ਤਰ੍ਹਾਂ ਉਘੇੜਦੀ ਹੈ----ਡਾ: ਕਰਮਜੀਤ ਸਿੰਘ

ਸਤਿਕਾਰ ਯੋਗ ਰਾਏ ਜੀ,
ਜਸਬੀਰ ਕੌਰ ਮੁਹਾਲੀ ਵਲੋਂ ਲਿਖੇ ਗਏ ਮਾਤ ਭਾਸ਼ਾ ਸੰਬੰਧੀ ਪੰਜਾਬੀਏ ਰਕਾਨੇ ਨੀ ਜ਼ਬਾਨੇ ਮੇਰੇ ਦੇਸ਼ ਦੀਏ ਸਿਰਲੇਖ ਦੇ ਚਾਰੇ ਲੇਖ ਪੜ੍ਹੇ ਹਨ। ਇਕ ਗੱਲ ਸਾਰਿਆਂ ਦਾ ਸੂਤਰ ਹੈ ਕਿ ਜਸਬੀਰ ਕੌਰ ਮਾਤ ਭਾਸ਼ਾ ਪ੍ਰਤਿ ਕੇਵਲ ਭਾਵੁਕ ਜਾਂ ਉਪਭਾਵੁਕ ਨਹੀਂ ਜਿਵੇਂ ਕਿ ਅੱਜ ਕਲ੍ਹ ਆਮ ਤੌਰ ਤੇ ਦੇਖਣ ਨੂੰ ਮਿਲ਼ਦਾ ਹੈ ਤੇ ਨਾਂ ਹੀ ਉਹ ਲਿ਼ਖਣ ਵਿਚ ਕੁਝ ਹੋਰ ਹੈ ਤੇ ਕਰਨ ਵਿਚ ਹੋਰ ਸਗੋਂ ਉਸਦੀ ਪ੍ਰਤਿਬੱਧਤਾ ਹੀ ਉਸਤੋਂ ਇਹ ਸਭ ਕੁਝ ਲਿਖਵਾ ਰਹੀ ਹੈ। ਇਸ ਲਈ ਉਸਨੂੰ ਵਧਾਈ ਅਤੇ ਅਸੀਂ ਸਾਰੇ ਉਸ ਵਲੋਂ ਛੇੜੇ ਕੰਮ ਵਿਚ ਉਦੇ ਨਾਲ਼ ਹਾਂ। ਦੂਸਰੇ ਉਸਦੇ ਲੇਖਾਂ ਵਿਚ ਲਗਾਤਾਰ ਪੰਜਾਬੀ ਉਪਰ ਹੋ ਰਹੇ ਹਮਲਿਆਂ ਦਾ ਨੋਟਸ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ਼ ਲੜਨ ਲਈ ਸਾਰਾ ਵਿਸ਼ਲੇਸ਼ਣ ਉਪਲੱਬਧ ਕਰਵਾਇਆ ਜਾ ਰਿਹਾ ਹੈ। ਤੀਸਰੇ ਉਹ ਝੂਠੇ ਹੇਜਾਂ ਦਾ ਪਾਜ ਵੀ ਚੰਗੀ ਤਰ੍ਹਾਂ ਉਘੇੜਦੀ ਹੈ। ਇਹ ਕਲਮ ਇਸੇ ਤਰ੍ਹਾਂ ਰਵਾਂ ਰਹੇ ਹੈ ਤੇ ਉਸਦਾ ਸੱਚ ਕਹਿਣ ਦਾ ਹੌਸਲਾ ਹਮੇਸ਼ਾ ਬਣਿਆ ਰਹੇ ਇਹੀ ਮੇਰੀ ਕਾਮਨਾ ਹੈ।
'ਲਿਖਾਰੀ' ਨਵੇਂ ਉਭਰ ਰਹੇ ਲੇਖਕਾਂ ਦਾ ਮੰਚ ਬਣ ਰਿਹਾ ਹੈ ਇਸ ਲਈ ਉਸਨੂੰ ਵੀ ਵਧਾਈ।
(ਡਾ:) ਕਰਮਜੀਤ ਸਿੰਘ


‘ਲਿਖਾਰੀ’ ਸਭ ਤੋਂ ਵੱਧ ਮਿਆਰੀ ਸਾਹਿਤਕ ਵੈਬਸਾਇਟ ਮੈਗਜ਼ੀਨ ਹੈ--ਮੁਖਵੀਰ ਸਿੰਘ ਪਿੰਡ ਮਲ੍ਹੀਆਂ ਤੋਂ

ਸੰਪਾਦਕ ਜੀ
ਸਤਿ ਸ੍ਰੀ ਅਕਾਲ ।
‘ਲਿਖਾਰੀ’ ਸਭ ਤੋਂ ਵੱਧ ਮਿਆਰੀ ਸਾਹਿਤਕ ਵੈਬਸਾਇਟ ਮੈਗਜ਼ੀਨ ਹੈ । ਆਪ ਨੇ ਮਿਆਰੀ ਸਾਹਿਤ ਨੂੰ ਅੱਗੇ ਲਿਆਉਣ ਦਾ ਜੋ ਉਪਰਾਲਾ ਕੀਤਾ ਹੈ ਉਸ ਲਈ 'ਲਿਖਾਰੀ' ਦੀ ਸਾਰੀ ਟੀਮ ਮੁਬਾਰਕਬਾਦ ਦੀ ਹੱਕਦਾਰ ਹੈ । ਮੈਂ 'ਲਿਖਾਰੀ' ਦਾ ਪੁਰਾਣਾ ਪਾਠਕ ਹਾਂ ਅਤੇ ਪੰਜਾਬੀ ਦੇ ਬਾਕੀ ਵੈਬਸਾਇਟਸ ਤੇ ਮੇਰੀਆ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ । ਪਰ ਲਿਖਾਰੀ ਲਈ ਮੈਂ ਆਪਣਾ ਅਣਪ੍ਰਕਾਸਿਤ ਖੋਜ-ਪੱਤਰ 'ਥੀਮ ਵਿਗਿਆਨ: ਸਿਧਾਂਤਕ ਪਰਿਪੇਖ' ਭੇਜ ਰਿਹਾ ਹਾਂ , ਉਮੀਦ ਹੈ ਕੇ ਤੁਸੀਂ ਇਸ ਖੋਜ ਕਾਰਜ ਨੂੰ ਲਿਖਾਰੀ ਦੇ ਪਾਠਕਾਂ ਨਾਲ ਸਾਂਝਾ ਕਰਨ ਦਾ ਜ਼ਰੂਰ ਮੌਕਾ ਦਿਓ ਗਏ । ਇਹ ਖੋਜ-ਪੱਤਰ ਮੈਂ ਹੋਰ ਕਿਸੇ ਮੈਗਜੀਨ ਵਿਚ ਨਹੀਂ ਭੇਜ ਰਿਹਾ । ਜੇ ਰਚਨਾ ਛਪਣ ਯੋਗ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਸੂਚਿਤ ਕੀਤਾ ਜਾਵੇ।
ਆਪ ਦੇ ਵਿਚਾਰਾਂ ਦਾ ਪ੍ਰਸੰਸਕ,
ਮੁਖਵੀਰ ਸਿੰਘ
ਪਿੰਡ ਮਲ੍ਹੀਆਂ, ਜਿਲ੍ਹਾ ਜਲੰਧਰ,
ਪੰਜਾਬ।


'ਗੁਰ ਪਰਸਾਦੀ ਦੁਬਿਧਾ ਜਾਏ'---ਸ. ਸਰਵਜੀਤ ਸਿੰਘ ਵਲੋਂ ਸਪਸ਼ਟੀਕਰਣ


ਸ: ਮਹਿੰਦਰ ਸਿੰਘ ਘੱਗ ਜੀ, ਆਪ ਜੀ ਨੇ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਮੈਨੂੰ ਹੀ ਆਪਣੇ ਸਵਾਲਾਂ ਦੇ ਜਵਾਬ ਦੇਣ ਲਈ ਹੁਕਮ ਕਰ ਦਿੱਤਾ ਹੈ। ਮੈ ਇਹ ਪਹਿਲੀ ਵੇਰਾਂ ਪੜ੍ਹਿਆ ਹੈ ਕੇ ਸਵਾਲ ਕਰਨ ਵਾਲਾ ਹੀ ਆਪਣੇ ਸਵਾਲ ਦਾ ਜਵਾਬ ਦੇਵੇ, ਨਹੀਂ ਤਾਂ ਲੇਖਕ ਨੇ ਜੋ ਲਿਖਿਆ ਹੈ ਉਹ ਹੀ ਠੀਕ ਮੰਨਿਆ ਜਾਵੇਗਾ।

ਆਪ ਦੇ ਪੱਤਰ ਤੋਂ ਇਹ ਸਪੱਸ਼ਟ ਹੈ ਕੇ ਆਪ ਜੀ ਨੂੰ ਇਨ੍ਹਾਂ ਸਵਾਲਾਂ ਬਾਰੇ ਜਾਣਕਾਰੀ ਨਹੀਂ ਹੈ। ਜੇ ਹੁੰਦੀ ਤਾਂ ਆਪ ਪਾਣੀ ਰਿੜਕਣ ਦੀ ਬਜਾਏ ਸਵਾਲਾਂ ਦੇ ਜਵਾਬ ਨਾ ਦਿੰਦੇ! ਆਪ ਜੀ ਦੇ ਬਚਨ,“ਮੈਂ ਨਾ ਮਾਰਕੰਡੇ ਪੁਰਾਨ ਦੇਖਿਆ ਹੈ ਨਾ ਦਸਮ ਗਰੰਥ, ਇਸ ਕਰਕੇ ਮੈਂ ਕੁਝ ਨਹੀਂ ਆਖ ਸਕਦਾ।” ਬੇਨਤੀ ਹੈ ਕੇ ਕਲਪਣਾ ਕਰਕੇ ਲਿਖਣਾ ਕਵਿਤਾ-ਕਹਾਣੀ ਵਿਚ ਤਾਂ ਜਾਇਜ ਹੈ ਪਰ ਇਤਿਹਾਸ ਅਤੇ ਧਰਮ ਵਿੱਚ ਅਜੇਹਾ ਨਹੀ ਹੁੰਦਾ। ਇਤਿਹਾਸ ਵਿਚ ਤਾਂ ਸਬੂਤ ਅਤੇ ਦਲੀਲ ਹੁੰਦੀ ਹੈ।

ਤਰਕ ਨੂੰ ਅੱਜ ਸਭ ਤੋਂ ਬੁਰਾ ਸਮਝਿਆ ਜਾਂਦਾ ਹੈ। ਪਰਚਾਰ ਤਾਂ ਪਹਿਲਾਂ ਹੀ ਕਹਿ ਦਿੰਦੇ ਹਨ “ਭਾਈ ਸ਼ੰਕਾਂ ਨਹੀ ਕਰਨਾ।” ਵਿਦਵਾਨਾਂ ਨੂੰ ਸਵਾਲ ਪੁਛੋ ਤਾਂ ਉਹ ਪਾਣੀ ਵਿਚ ਮਧਾਣੀ ਪਾ ਦਿੰਦੇ ਹਨ। ਦੋਸ਼ੀ ਸਵਾਲ ਪੁਛਣ ਵਾਲੇ ਨੂੰ ਬਣਾਉਣ ਦਾ ਅਸਫਲ ਯਤਨ ਕਰਦੇ ਹਨ, ਬਈ ਤੂੰ ਤਾਂ ਤਰਕ ਵਾਦੀ ਹੈ

ਸ: ਮਹਿੰਦਰ ਸਿੰਘ ਘੱਗ ਜੀ, ਸਾਡਾ ਤਾਂ ਧਰਮ ਹੀ ਸ਼ੰਕੇ ਤੋ ਸੁਰੂ ਹੋਇਆ ਸੀ:

ਸੁੰਨਤਿ ਕੀਏ ਤੁਰਕੁ ਜੇ ਹੋਇਗਾ ਅਉਰਤ ਕਾ ਕਿਆ ਕਰੀਐ ॥ (ਪੰਨਾ477)

ਕੀ ਗੁਰੂ ਨਾਨਕ ਜੀ ਨੂੰ ਵੀ ਪੁੱਛਿਆ ਹੈ ਕਿ ਸ਼ੰਕਾਂ ਕਿਉਂ ਕੀਤਾ ਸੀ। ਗੁਰੂ ਨਾਨਕ ਜੀ ਨੇ ਸ਼ੰਕਾ ਕਰਕੇ ਹੀ ਜਨੇਉ ਪਾਉਣ ਤੋਂ ਨਾਂਹ ਕਰ ਦਿਤੀ ਸੀ। ਕੀ ਬਾਬੇ ਵਲੋਂ ਖੇਤੀ ਨੂੰ ਪਾਣੀ ਦੇਣਾ, ਸੂਰਜ ਗ੍ਰਹਿਣ ਵੇਲੇ ਹਿਰਨ ਦਾ ਮਾਸ ਬਾਣਉਣਾ ਆਦਿ ਸ਼ੰਕੇ ਨਹੀ ਸਨ? ਜਿਹੜੀ ਧਾਰਨਾ ਚਿਮਟਿਆਂ ਵਾਲੇ ਬਾਬੇ ਪੜ੍ਹਦੇ ਹਨ, “ਬਾਬੇ ਮੱਕਾ ਫੇਰਿਆ ਜ੍ਹੌਰੀ ਕਲਾ ਦਿਖਾਈ”, ਜੇ ਇਹ ਸ਼ੰਕਾ ਨਹੀ ਤਾਂ ਹੋਰ ਕੀ ਹੈ? ਸਾਡਾ ਤਾਂ ਧਰਮ ਹੀ ਸ਼ੰਕੇ ਤੋਂ ਸ਼ੁਰੂ ਹੋਇਆ ਸੀ। ਗੁਰੂ ਨਾਨਕ ਜੀ ਨੇ ਸ਼ੰਕਾ ਕਰਨਾ ਦਸਿਆ, ਗੁਰੂ ਗੋਬਿੰਦ ਸਿੰਘ ਜੀ ਨੇ ਇਮਤਿਹਾਨ ਲਿਆ, ਸਿੱਖ ਪਾਸ ਹੋਏ ਸਨ।

ਆਪ ਜੀ ਲਿਖਦੇ ਹੋ, “ਕੋਈ ਤਿੰਨ ਸੌ ਸਾਲ ਤੋਂ ਉਸ ਇਤਿਹਾਸਕ ਵਰਤਾਰੇ ਦਾ ਵਰਨਣ ਵਿਦਵਾਨ ਅਤੇ ਪਰਚਾਰਕ ਆਪਣੇ ਆਪਣੇ ਢੰਗਾਂ ਨਾਲ ਕਰਦੇ ਆ ਰਹੇ ਹਨ।” ਘੱਗ ਜੀ, ਸਵਾਲ ਤਾਂ ਇਹ ਹੈ ਕਿ ਸਾਰੇ ਇਕੋ ਢੰਗ ਨਾਲ ਹੀ ਪ੍ਰਚਾਰ ਕਿਉਂ ਨਹੀਂ ਕਰਦੇ? ਉਸ ਇਤਿਹਾਸ ਤੇ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ਜਿਸ ਵਾਰੇ ਦੋ ਲਿਖਤਾਂ ਆਪਾ ਵਿਰੋਧੀ ਹਨ।

ਮਸਾਲ ਦੇ ਤੌਰ ਤੇ ਜਿਵੇਂ ਇਸ ਵਿਸ਼ੇ ਤੇ ਹੇਠ ਲਿਖੇ ਦੋ ਇਤਿਹਾਸਕਾਰਾਂ ਦੀਆਂ ਲਿਖਤਾਂ ਵੱਖ-ਵੱਖ ਹਨ;

ਤੰਬੂ ਚਾਰ ਸੁ ਅਧਿਕ ਮੰਗਾਏ। ਭਿੰਨ ਭਿੰਨ ਕਰਤ ਹਾਂ ਲਟਾਏ।
ਪਾਂਚ ਅਜਾ ਸੁਤ ਗੁਪਤ ਮੰਗਾਈ। ਤਾ ਤੇ ਦੀਨ ਨਿਸਾ ਬੰਧਵਾਈ॥
(ਗੁਰਬਿਲਾਸ ਪਾਤਸ਼ਾਹੀ 10 ਕੁਇਰ ਸਿੰਘ ਪੰਨਾ 108)

ਉਸ ਵਕਤ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਭਾਈ ਦਇਆ ਸਿੰਘ ਜੀ ਦਾ ਸੀਸ ਕੱਟ ਕੇ ਮਹਾਰਾਜ ਸਾਹਿਬ ਨੇ ਭੇਟ ਕਰ ਦਿੱਤਾ… ਸਤਿਗੁਰੂ ਸਾਹਿਬ ਨੇ ਜੀ ਅੰਮ੍ਰਿਤ ਤਿਆਰ ਕੀਤਾ, ਉਸ ਵੇਲੇ ਤੇ ਇਨ੍ਹਾਂ ਸਿੱਖਾਂ ਦੇ ਉਤੇ ਛਿੜਕ ਕਰਕੇ, ਇਨ੍ਹਾਂ ਨੂੰ ਜਿਊਂਦੇ ਕੀਤਾ, ਨਵੇਂ ਸਿਰ ਇਨ੍ਹਾਂ ਦੇ ਪੈਦਾ ਕੀਤੇ, ਪੋਥੀ ‘ਗੁਹਜ ਕਥਾ’ ਵਿਚ ਇਉਂ ਲਿਖਿਆ ਹੈ। (ਗੁਰਬਾਣੀ ਪਾਠ ਦਰਪਣ ਪੰਨਾ 44)

ਆਪ ਜੀ ਲਿਖਦੇ ਹੋ, “ਉਹ ਸੀਸ ਮੇਰਾ ਤਾਂ ਹੋ ਨਹੀਂ ਸਕਦਾ ਕਿਉਂਕਿ ਮੈਂ ਤਾਂ ਇਸ ਸਾਰੇ ਕਾਂਡ ਵਿਚ ਇਕ ਲੇਖਕ ਦੀ ਭੂਮਿਕਾ ਨਿਭਾ ਰਿਹਾ ਹਾਂ। ਵੀਰ ਸਰਵਜੀਤ ਦਾ ਵੀ ਨਹੀਂ ਹੋ ਸਕਦਾ, ਉਹ ਤਾਂ 309 ਸਾਲ ਬੀਤਣ ਤੇ ਵੀ ਇੱਕੋ ਸੋਚ ਵਿਚ ਡੁੱਬਿਆ ਹੋਇਆ ਹੈ। ਮੇਰੇ ਮੌਲਾ! ਫੇਰ ਉਹ ਸੀਸ ਕਿਸ ਦਾ ਸੀ?”

ਸ: ਮਹਿੰਦਰ ਸਿੰਘ ਘੱਗ ਜੀ, ਜਦੋ ਆਪ ਜੀ ਪਿਛਲੇ 309 ਸਾਲਾਂ ਤੋ ਲਹੂ ਦੇ ਪਰਨਾਲੇ ਵਗਾਈ ਜਾਂਦੇ ਹੋ ਤਾਂ ਮੈ ਕਿਉਂ ਨਾ ਇਹ ਸੋਚਾਂ, ਮੇਰੇ ਮੌਲਾ! ਫੇਰ ਉਹ ਲਹੂ ਕਿਸ ਦਾ ਸੀ?

ਬੇਨਤੀ ਹੈ ਕੇ ਇਸ ਵਿਸ਼ੇ ਤੇ ਹੋਰ ਲੇਖ ਲਿਖਣ ਤੋਂ ਪਹਿਲਾ ਇਸ ਲਿੰਕ ਤੇ, http://www.sikhmarg.com/article-dasamgranth.html ਜਾਣ ਦੀ ਖੇਚਲ ਜਰੂਰ ਕਰ ਲੈਣੀ ਜੀ। ਮੇਰੇ ਸਵਾਲਾਂ ਦੇ ਜਵਾਬ ਵੀ ਆਪ ਇਥੇ ਪੜ੍ਹ ਸਕੋਗੇ। ਅਖੌਤੀ ਦਸਮ ਗ੍ਰੰਥ ਬਾਰੇ ਸਾਰੇ ਪੱਖਾਂ ਤੋਂ ਜਾਣਕਾਰੀ ਦੇਣ ਵਾਲੇ 75 ਲੇਖ ਅਤੇ ਵੀਡੀਓ ਆਪ ਨੂੰ ਇਥੇ ਪੜ੍ਹਨ-ਦੇਖਣ ਨੂੰ ਮਿਲ ਜਾਣਗੇ। ਆਪ ਜੀ ਦੇ ਗਿਆਨ ਵਿਚ ਢੇਰ ਸਾਰਾ ਵਾਧਾ ਹੋਵੇਗਾ। ਫਿਰ ਆਪ ਜੀ ਨੂੰ ਇਹ ਨਹੀ ਲਿਖਣਾ ਪਵੇਗਾ, “ਮੈਂ ਨਾ ਮਾਰਕੰਡੇ ਪੁਰਾਨ ਦੇਖਿਆ ਹੈ ਨਾ ਦਸਮ ਗ੍ਰੰਥ, ਇਸ ਕਰਕੇ ਮੈਂ ਕੁਝ ਨਹੀਂ ਆਖ ਸਕਦਾ”
ਆਦਰ ਸਹਿਤ:
ਸਰਵਜੀਤ ਸਿੰਘ

ਪਰਮ ਸਤਿਕਾਰ ਯੋਗ ਲੇਖਕੋ ਅਤੇ ਪਾਠਕੋ,
ਅਸੀਂ ਦੋਹਾਂ ਹੀ ਲੇਖਕਾਂ: ਸ. ਸਰਵਜੀਤ ਸਿੰਘ ਅਤੇ ਸ. ਮਹਿੰਦਰ ਸਿੰਘ ਘੱਗ ਜੀ ਦੇ ਅਤਿ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਵਿਚਾਰਾਂ ਨਾਲ 'ਲਿਖਾਰੀ' ਦੇ ਪਾਠਕਾਂ ਦੇ ਗਿਆਨ ਵਿੱਚ ਵਾਧਾ ਕੀਤਾ। ਇਸ ਵਿਸ਼ੇ ਸਬੰਧੀ ਅਸੀਂ ਹੋਰ ਕੋਈ ਪੱਤਰ ਜਾਂ ਰਚਨਾ ਛਾਪਣ ਤੋਂ ਅਸਮਰਥ ਹਾਂ।
ਦਸਮ ਗ੍ਰੰਥ ਬਾਰੇ ਸਾਰੇ ਪੱਖਾਂ ਤੋਂ ਜਾਣਕਾਰੀ ਦੇਣ ਵਾਲੇ 75 ਲੇਖ ਅਤੇ ਵੀਡੀਓ ਪੜ੍ਹਨ ਲਈ ਅਸੀਂ ਵੀਰ ਸ. ਸਰਵਜੀਤ ਸਿੰਘ ਹੁਰਾਂ ਵਲੋਂ 'ਪੱਤਰ ਵਿੱਚ ਦਿੱਤੇ ਗਏ ਲਿੰਕ ਦੀ ਸਫਾਰਸ਼ ਕਰਦੇ ਹਾਂ।--ਲਿਖਾਰੀ (ਗੁਰਦਿਅਲ ਸਿੰਘ ਰਾਏ)


“ਦੁਬਿਧਾ ਦੂਰਿ ਕਰੋ ਲਿਵ ਲਾਇ“

੩੦ ਮਾਰਚ ੧੬੯੯ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮਨੁੱਖੀ ਇਤਿਹਾਸ ਵਿਚ ਇਕ ਨਵਾਂ ਕਾਂਡ ਲਿਖਿਆ। ਇਤਿਹਾਸ ਗਵਾਹ ਹੈ ਕਿ ਉਸ ਦਿਨ ਤੋਂ ਬਾਅਦ ਜਿਸ ਨੇ ਵੀ ਪੰਜਾਂ ਪਿਆਰਿਆਂ ਦੇ ਰਾਹ ਤੇ ਚੱਲਦਿਆਂ ਆਪਣਾ ਤਨ ਮਨ ਧੰਨ ਗੁਰੂ ਨੂੰ ਅਰਪਨ ਕਰ ਦਿੱਤਾ ਉਹਨਾਂ ਸ਼ਹੀਦੀ ਗਾਨੇ ਬੰਨ੍ਹ ਲਏ। ਵਰਣ ਵੰਡ ਤੋਂ ਨਜਾਤ ਪਾ ਕੇ ਉਹਨਾਂ ਦਾ ਸਵੈਮਾਨ ਜਾਗ ਪਿਆ ਫਲਸਰੂਪ ਪਛੱਮ ਤੋਂ ਆਉਂਦੇ ਹਮਲਾਆਵਰਾਂ ਅੱਗੇ ਛਾਤੀਆਂ ਡਾਹ ਖਲੋਤੇ। ਕੋਈ ਤਿੰਨ ਸੌ ਸਾਲ ਤੋਂ ਉਸ ਇਤਿਹਾਸਕ ਵਰਤਾਰੇ ਦਾ ਵਰਨਣ ਵਿਦਵਾਨ ਅਤੇ ਪਰਚਾਰਕ ਆਪਣੇ ਆਪਣੇ ਢੰਗਾਂ ਨਾਲ ਕਰਦੇ ਆ ਰਹੇ ਹਨ। ਖਾਲਸੇ ਦੀ ਰਾਜਮਾਤਾ ਦੇ ਸਿਰਲੇਖ ਨਾਲ ਮੈਂ ਵੀ ਉਸੇ ਅਨੋਖੇ ਕਾਂਡ ਬਾਰੇ ਆਪਣੇ ਸ਼ਬਦਾਂ ਵਿਚ ਕੁਝ ਇਸ ਤਰ੍ਹਾਂ ਜ਼ਿਕਰ ਕਰਨ ਦਾ ਯਤਨ ਕੀਤਾ ਕਿ ਪਾਠਕਾਂ ਨੂੰ ਅੱਖੀਂ ਡਿੱਠਾ ਲੱਗੇ। ਮੇਰੇ ਵੀਰ ਸਰਵਜੀਤ ਸਿੰਘ ਜੀ ਨੇ ਉਸ ਨੂੰ ਪੜ੍ਹ ਕੇ ਤਿੰਨ ਸਵਾਲ ਉਠਾਏ ਹਨ। ਸਵਾਲਾਂ ਦਾ ਉੱਤਰ ਦੇਣ ਦੇ ਨਾਲ ਨਾਲ ਮੈਂ ਸਰਵਜੀਤ ਸਿੰਘ ਜੀ ਦਾ ਧੰਨਵਾਦੀ ਹਾਂ ਜੋ ਉਹਨਾਂ ਨੇ ਮੇਰਾ ਲੇਖ ਪੜ੍ਹਿਆ।

ਮੇਰੀਆਂ ਕੁਝ ਲਾਈਨਾਂ ਦਾ ਹਵਾਲਾ ਦੇ ਕੇ ਵੀਰ ਸਰਵਜੀਤ ਸਿੰਘ ਜੀ ਸਵਾਲ ਕਰਦੇ ਹਨ (ਹੁਣ ਸਵਾਲ ਪੈਦਾ ਹੁੰਦਾ ਹੈ, ਹਰ ਵੇਰ ਤਲਵਾਰ ਚਲਦੀ ਹੈ, ਸ਼ੂੰ ---ਦੀ ਆਵਾਜ਼ ਆਉਂਦੀ ਹੈ। ਫੇਰ ਕੁਝ ਡਿੱਗਣ ਦੀ ਆਵਾਜ਼ ਆਉਂਦੀ ਹੈ ਤੰਬੂ ਦੀ ਕੰਧ ਤੇ ਲਹੂ ਦੇ ਛਿੱਟੇ ਪੈਂਦੇ ਹਨ, ਫਰਸ਼ ਤੋਂ ਬਾਹਰ ਆਉਂਦੀ ਲਹੂ ਦੀ ਧਾਰ ਪਰਨਾਲੇ ਦਾ ਰੂਪ ਧਾਰਨ ਕਰ ਜਾਂਦੀ ਹੈ ਆਖੀਰ ਪੰਜ ਪਿਆਰੇ ਨਵੇਂ ਵਸਤਰ ਪਹਿਨ ਸੰਗਤ ਵਿਚ ਆ ਹਾਜ਼ਰ ਹੁੰਦੇ ਹਨ ਤਾਂ ਹਰ ਵੇਰ ਤਲਵਾਰ ਚਲਣ ਨਾਲ ਕਟਿਆ ਜਾਣ ਵਾਲਾ ਸੀਸ ਕਿਸ ਦਾ ਸੀ?

ਉਹ ਸੀਸ ਮੇਰਾ ਤਾਂ ਹੋ ਨਹੀਂ ਸਕਦਾ ਕਿਉਂਕਿ ਮੈਂ ਤਾਂ ਇਸ ਸਾਰੇ ਕਾਂਡ ਵਿਚ ਇਕ ਲੇਖਕ ਦੀ ਭੂਮਿਕਾ ਨਿਭਾ ਰਿਹਾ ਹਾਂ। ਵੀਰ ਸਰਵਜੀਤ ਦਾ ਵੀ ਨਹੀਂ ਹੋ ਸਕਦਾ, ਉਹ ਤਾਂ ੩੦੯ ਸਾਲ ਬੀਤਣ ਤੇ ਵੀ ਇੱਕੋ ਸੋਚ ਵਿਚ ਡੁੱਬਿਆ ਹੋਇਆ ਹੈ। ਮੇਰੇ ਮੌਲਾ! ਫੇਰ ਉਹ ਸੀਸ ਕਿਸ ਦਾ ਸੀ? ਮੇਰੇ ਲੇਖ ਕਾਰਨ ਜੇ ਮੇਰਾ ਵਿਦਵਾਨ ਦੋਸਤ ਸਰਵਜੀਤ ਸਿੰਘ ਦੁਬਿਦਾ ਕਰ ਬੈਠਾ ਹੋਵੇ ਤਾਂ ਚਿੰਤਾ ਵਾਲੀ ਗੱਲ ਹੈ ਕਿਉਂਕਿ (ਦੁਬਿਧਾ ਮੇਂ ਦੋਨੋ ਗਏ, ਮਾਇਆ ਮਿਲੀ ਨਾ ਰਾਮ)। ਮੈਂ ਤਰਕ ਦੇ ਖਿਲਾਫ਼ ਵੀ ਨਹੀਂ ਪਰ ਤਰਕ ਕਰਨ ਵਾਲੇ ਲਈ ਉਸ ਦਾ ਬਦਲ ਦੱਸਣਾ ਜ਼ਰੂਰੀ ਹੈ ਅਤੇ ਨਾਲ ਹੀ ਉਸ ਵਿਚ ਉਸ ਬਦਲ ਨੂੰ ਸਾਕਾਰ ਕਰਨ ਦੀ ਸਮਰੱਥਾ ਹੋਵੇ ਨਹੀਂ ਤਾਂ ਉਹ 'ਬਦਲ' ਇਕ ਗੱਪ ਬਣ ਕੇ ਰਹਿ ਜਾਂਦਾ ਹੈ।

ਮੇਰੇ ਵਿਦਵਾਨ ਦੋਸਤ ਨੇ ਮੇਰੇ ਲੇਖ 'ਤੇ ਸਿਰਫ਼ ਉੜਨਝਾਤ ਮਾਰੀ ਹੈ ਚੰਗੀ ਤਰ੍ਹਾਂ ਘੋਖਿਆ ਵਿਚਾਰਿਆ ਨਹੀਂ। ਤਾਂ ਹੀ ਤਾਂ ਉਹਨਾਂ ਨੇ ਮੇਰੇ ਤੇ ਇਸ ਤਰ੍ਹਾਂ ਦਾ ਸਵਾਲ ਕੀਤਾ ਹੈ, ਜਿਵੇਂ ਮੈਂ ਤੰਬੂ ਦੇ ਅੰਦਰ ਖੜ੍ਹਾ ਚਸ਼ਮਦੀਦ ਗਵਾਹ ਹੋਵਾਂ।

ਮੈਂ ਗੁਰੂ ਮਹਾਰਾਜ ਦੇ ਨਾਲ ਵਾਰੋ ਵਾਰੀ ਭਾਈ ਦਇਆ ਰਾਮ, ਭਾਈ ਧਰਮਦਾਸ, ਭਾਈ ਹਿਮੰਤ ਰਾਏ, ਭਾਈ ਮੁਹਕਮ ਚੰਦ ਅਤੇ ਭਾਈ ਸਾਹਿਬ ਚੰਦ ਨੂੰ ਤੰਬੂ ਵਿਚ ਜਾਂਦੇ ਲਿਖਦਾ ਹਾਂ। ਕੀ ਵਾਪਰ ਰਿਹਾ ਹੈ, ਉਸਦਾ ਇਕ ਪੱਤਰਕਾਰ ਦੀ ਤਰ੍ਹਾਂ ਸਿਰਫ਼ ਅੰਦਾਜ਼ਾ ਹੀ ਬਿਆਨ ਕਰ ਰਿਹਾ ਹਾਂ । ਮੇਰੀ ਲਿਖਤ ਮੁਤਾਬਕ ਗੁਰੂ ਗੋਬਿੰਦ ਰਾਏ ਨਾਲ ਉਸ ਸਮੇਂ ਤੰਬੂ ਅੰਦਰ ਦਇਆ ਰਾਮ, ਧਰਮਦਾਸ, ਹਿੰਮਤ ਰਾਏ, ਮੁਹਕਮ ਚੰਦ ਅਤੇ ਸਾਹਿਬ ਚੰਦ ਹਨ। ਅੰਦਰ ਦੇ ਵਰਤਾਰੇ 'ਤੇ ਸਹੀ ਰੌਸ਼ਨੀ ਉਹਨਾਂ ਛੇਆਂ ਤੋਂ ਸਿਵਾ ਕੋਈ ਨਹੀਂ ਪਾ ਸਕਦਾ। ਤੰਬੂ ਦੇ ਅੰਦਰ ਪ੍ਰੀਖਿਆ ਹੋਈ ਸੀ ਜਦ ਪੰਜੇ ਪ੍ਰੀਖਿਆ 'ਚੋਂ ਪਾਸ ਹੋ ਕੇ ਨਵਾਂ ਜੀਵਨ ਪਾ ਕੇ ਬਾਹਰ ਆਉਂਦੇ ਹਨ, ਗੁਰੂ ਵਰਗੇ ਬਾਣੇ ਵਿਚ ਸਜੇ ਹੋਏ ਹਨ। ਜੋ ਬਾਹਰ ਬੈਠੇ ਸਨ ਉਹਨਾਂ ਦਾ ਜ਼ਿਕਰ ਮੈਂ ਦੋ ਲਾਈਨਾਂ ਵਿਚ ਕਰਦਾ ਹਾਂ (ਜੋ ਦਿਸ ਰਿਹਾ ਸੀ ਉਸ ਤੇ ਯਕੀਨ ਕਰਨਾ ਔਖਾ ਸੀ ਅਤੇ ਜੋ ਯਕੀਨ ਕਰ ਚੁੱਕੇ ਸਨ ਉਸ ਤੇ ਸ਼ੰਕਾ ਕਰਨਾ ਮੁਸ਼ਕਲ ਸੀ...... ਕੁਝ ਹੀ ਸਮਾਂ ਪਹਿਲਾਂ ਜੀਵਨ ਨੂੰ ਮੌਤ ਭੈ ਭੀਤ ਕਰ ਰਹੀ ਸੀ ਅਤੇ ਇਹ ਅੱਲੋਕਾਰੀ ਸੀ ਕਿ ਮੌਤ ਵਿੱਚੋਂ ਨਵਾਂ ਜੀਵਨ ਪਾ ਕੇ ਉਹ ਪੰਜੇ ਸੇਵਕ ਨੌਂ ਬਰ ਨੌਂ ਆਪਣੇ ਗੁਰੂ ਦੇ ਸਨਮੁੱਖ ਖੜ੍ਹੇ ਸਨ) ਇਸ ਤੋਂ ਅੱਗੇ ਹਾਜ਼ਰੀਨ ਦਾ ਧਿਆਨ ਅੰਮ੍ਰਿਤ ਸੰਚਾਰ ਨਾਲ ਜੁੜ ਜਾਂਦਾ ਹੈ। ਹੋ ਸਕਦਾ ਹੈ ਕੁਝ ਇਕ ਦੁਬਿਧਾ ਦਾ ਸ਼ਿਕਾਰ ਹੋ ਕੇ ਖੜੋਤ ਵਿਚ ਵੀ ਆ ਗਏ ਹੋਣ।

ਦੂਸਰਾ ਸਵਾਲ ਅਮ੍ਰਿਤ ਦੀ ਤਿਆਰੀ ਸਮੇਂ ਪੜ੍ਹੀਆਂ ਗਈਆਂ ਬਾਣੀਆਂ ਤੇ ਹੈ।
ਮੇਰੇ ਵੀਰ ਸਰਵਜੀਤ ਸਿੰਘ ਨੇ ਇਹ ਸ਼ੰਕਾ ਪ੍ਰਗਟ ਕੀਤਾ ਹੈ ਕਿ ੩੦ ਮਾਰਚ ੧੬੯੯ ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਤਿਆਰੀ ਸਮੇਂ ਜਪੁ ਜੀ ਸਾਹਿਬ, ਜਾਪ ਸਾਹਿਬ, ਸੁਧਾ ਸਵੱਈਏ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਨਹੀਂ ਕੀਤਾ ਗਿਆ, ਕੁਝ ਹੋਰ ਬਾਣੀਆਂ ਪੜ੍ਹੀਆਂ ਗਈਆਂ ਸਨ। ਹੋਣਗੀਆਂ। ਹਰ ਲੇਖਕ ਦੇ ਵਿਚਾਰ ਵੱਖੋ ਵੱਖਰੇ ਹੋ ਸਕਦੇ ਹਨ। ਨਾ ਤਾਂ ਮੈਂ ਉਸ ਵਕਤ ਹਾਜ਼ਰ ਸੀ ਨਾ ਹੀ ਇਹਨਾਂ ਬਾਣੀਆਂ ਤੇ ਕਿੰਤੂ ਕਰਨ ਵਾਲੇ ਲੇਖਕ। ਪਰ ਅੱਜ ਇਹ ਬਾਣੀਆਂ ਸਾਡੇ ਨਿਤ ਨੇਮ ਦਾ (ਅਤੇ ਅੰਮ੍ਰਿਤ ਪਾਨ ਦਾ) ਹਿੱਸਾ ਹੋਣ ਕਰਕੇ ਇਹਨਾਂ ਦਾ ਪੜ੍ਹਿਆ ਜਾਣਾ ਜ਼ਿਆਦਾ ਸਾਰਥਕ ਲਗਦਾ ਹੈ। ਚੰਗਾ ਹੁੰਦਾ ਜੇ ਵੀਰ ਸਰਵਜੀਤ ਸਿੰਘ ਪੜ੍ਹੀਆਂ ਗਈਆਂ ਬਾਣੀਆਂ ਦੀ ਸੂਚੀ ਅਤੇ ਲੇਖਕਾਂ ਦਾ ਹਵਾਲਾ ਦਿੰਦੇ। ਸਭ ਤੋਂ ਜ਼ਰੂਰੀ ਹੈ ਕਿਉਂ ਦਾ ਉੱਤਰ ਦੇਣਾ। ਹੋ ਸਕੇ ਤਾਂ ਲਿਖਾਰੀ ਦੇ ਪਾਠਕਾਂ ਦੇ ਗਿਆਨ ਅਤੇ ਕਿਉਂ ਦੀ ਤਸੱਲੀ ਲਈ ਇਸ ਵਿਸ਼ੇ ਤੇ ਇਕ ਬਾਕਾਇਦਾ ਲੇਖ ਲਿਖਣ।

ਇਸ ਤੋਂ ਅਗਲਾ ਸਵਾਲ ਹੇਠ ਲਿਖੇ ਸ਼ਬਦ ਨਾਲ ਸਬੰਧ ਰਖਦਾ ਹੈ:

“ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ॥
ਨ ਡਰੋਂ ਅਰਿ ਸੇ ਜਬ ਜਾਏ ਲਰੋਂ ਨਿਸਚੈ ਕਰ ਆਪਣੀ ਜੀਤ ਕਰੋਂ॥
ਅਰ ਸਿਖ ਹੋਂ ਆਪੁਣੇ ਹੀ ਮਨ ਕੌ ਇਹ ਲਾਲਚ ਹੈ ਗੁਣ ਤਉ ਉਚਰੋਂ॥
ਜਬ ਆਵ ਕੀ ਅਉਧ ਨਿਧਾਨ ਬਨੈ ਅਤ ਹੀ ਰਨ ਮੈਂ ਤਬ ਜੂਝ ਮਰੋਂ॥“

ਵੀਰ ਸਰਵਜੀਤ ਸਿੰਘ ਜੀ ਲਿਖਦੇ ਹਨ ਕਿ ਇਹ ਸ਼ਬਦ ਜਿਸ ਨੂੰ ਦਸਮ ਗਰੰਥ ਆਖਦੇ ਹਨ ਉਸ ਦੇ ਪੰਨਾ ੯੯ ਤੇ ਦਰਜ ਹੈ। ਮਾਰਕੰਡੇ ਪੁਰਾਨ ਵਿੱਚੋਂ ਸ੍ਰੀ ਚੰਡੀ ਚਰਿਤ੍ਰ ਉਕਿਤ ਬਿਲਾਸ ਜਿਸ ਦੇ ਕੁਲ ੨੩੩ ਛੰਦ ਹਨ ਅਤੇ ਇਹ ੨੩੧ ਨੰਬਰ ਛੰਦ ਹੈ। ਮੇਰੇ ਵਿਦਵਾਨ ਦੋਸਤ ਆਖਦੇ ਹਨ ਕਿ ਜੇ ਉਪਰੋਕਤ ਛੰਦ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੈ ਤਾਂ ਬਾਕੀ ਦੇ ਛੰਦ ਕਿਸ ਦੇ ਲਿਖੇ ਹੋਏ ਹਨ। ਮੈਂ ਨਾ ਮਾਰਕੰਡੇ ਪੁਰਾਨ ਦੇਖਿਆ ਹੈ ਨਾ ਦਸਮ ਗਰੰਥ, ਇਸ ਕਰਕੇ ਮੈਂ ਕੁਝ ਨਹੀਂ ਆਖ ਸਕਦਾ। ਮਾਰਕੰਡੇ ਪੁਰਾਨ ਦੀ ਭਾਸ਼ਾ ਤਾਂ ਸ਼ਾਇਦ ਸੰਸਕ੍ਰਿਤ ਹੈ ਅਤੇ ਇਸ ਛੰਦ ਦੀ ਭਾਸ਼ਾ ਪੰਜਾਬੀ ਲੱਗਦੀ ਹੈ। ਮੈਂ ਸਰਵਜੀਤ ਸਿੰਘ ਜੀ ਅੱਗੇ ਬੇਨਤੀ ਕਰਾਂਗਾ ਕਿ ਉਹ ਖੁਦ ਹੀ ਇਸ ਗੱਲ ਤੇ ਚਾਨਣਾ ਪਾਉਣ। ਅਗਰ ਸਰਵਜੀਤ ਸਿੰਘ ਇਸ ਛੰਦ ਬਾਰੇ ਆਪਣੇ ਵਿਚਾਰ ਸਾਂਝੇ ਨਹੀਂ ਕਰਨਗੇ ਤਾਂ ਸਮਝ ਲਿਆ ਜਾਵੇਗਾ ਕਿ ਇਹ ਛੰਦ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਲਿਖਿਆ ਹੋਇਆ ਹੈ।
ਮੁਹਿੰਦਰ ਸਿੰਘ ਘੱਗ (ਯੂਨੀਕੋਡ) ਮਈ ੧੦ ੨੦੦੮


ਸ਼ਿੰਦਰ ਮਾਹਲ ਅਤੇ ਕੇਹਰ ਸ਼ਰੀਫ ਨੇ ਕਲਮ ਦਾ ਫਰਜ਼ ਨਿਭਾਇਆ ਹੈ----ਮੁਹਿੰਦਰ ਸਿੰਘ ਘੱਗ

ਸ਼ਿੰਦਰ ਮਾਹਲ ਦਾ ਲੇਖ ਕਬੱਡੀ ਅਤੇ ਪੰਜਾਬੀ ਸਾਡੇ ਪੰਜਾਬੀ ਸੁਭਾਵ ਦੀ ਸਹੀ ਤਰਜਮਾਨੀ ਹੈ।
ਸਮੇਂ ਨੂੰ ਤਾਂ ਅਸੀਂ ਰਬੜ ਸਮਝਦੇ ਹਾਂ ਅਤੇ ਬੜੀ ਬੇਦਰਦੀ ਨਾਲ ਖਿਚ੍ਹ ਖਿਚ੍ਹ ਕੇ ਲੰਬਾਂ ਕਰੀ ਜਾਈਦਾ ਹੈ।
ਸ਼ਿੰਦਰ ਮਾਹਲ ਨੇ ਕਬੱਡੀ ਤੋਂ ਸ਼ੁਰੂ ਕਰਕੇ ਸਿਆਸਤ, ਸਾਹਿਤ, ਸਮਾਜਕ ਰਸਮੋਂ ਰਿਵਾਜ ਅਤੇ ਸ਼ੋ ਬੌਟਲ
ਧਰਮ ਸਭ ਤੇ ਪੜਚੋਲ ਨਾਂ ਦੀ ਖੰਡ ਲਪੇਟੀ ਕੋਨੀਨ ਦਿਤੀ ਹੈ। ਜੇ ਸੰਸਾਰ ਦੀਆਂ ਨਢੀਆਂ ਕੌਮਾਂ ਨਾਲ
ਪਹਿਲੀ ਕਤਾਰ ਵਿਚ ਖੜੇ ਹੋਣ ਦੀ ਇਛਾ ਹੈ ਤਾਂ ਇਹ ਗੋਲੀ ਨਿਗਲਣੀ ਪਏਗੀ।

ਕੇਹਰ ਸ਼ਰੀਫ ਨੇ ਵੀ ਦੀਪਕ ਕੁਮਾਰ ਦੇ ਲੇਖ  ਚੜ੍ਹਾਵੇ ਦੀ ਰਕਮ ਗਰੀਬਾਂ ਤੇ ਖਰਚ ਕੀਤੀ ਜਾਵੇ ਦਾ ਅਨਵਾਦ
ਕਰਕੇ ਸਮੇਂ ਦੀ ਮੰਗ ਨੂੰ ਪੂਰਾ ਕੀਤਾ ਹੈ।ਗਰੀਬ ਕਾ ਮੂੰਹ ਗੁਰੂ ਕੀ ਗੋਲਿਕ ਮੰਨਿਆ ਗਿਆ ਹੈ।
ਲੇਖਕਾਂ ਦਾ ਇਖਲਾਕੀ ਫਰਜ਼ ਬਣਦਾ ਹੈ ਕਿ ਸਮਾਜਕ,ਧਾਰਮਕ ਅਤੇ ਸਿਆਸੀ ਚਾਲਬਾਜ਼ਾਂ ਤੋਂ ਲੋਕਾਈ ਨੂੰ
ਖਬਰਦਾਰ ਕੀਤਾ ਜਾਵੇ। ਸ਼ਿੰਦਰ ਮਾਹਲ ਅਤੇ ਕੇਹਰ ਸ਼ਰੀਫ ਨੇ ਕਲਮ ਦਾ ਫਰਜ਼ ਨਿਭਾਇਆ ਹੈ। ਉਹ ਵਧਾਈ
ਦੇ ਪਾਤਰ ਹਨ।

ਮੁਹਿੰਦਰ ਸਿੰਘ ਘੱਗ  ਮਈ 6, 2008


ਪਬਲਿਸ਼ ਹੋਏ ਸਾਰੇ ਹੀ ਲੇਖ ਬਹੁਤ ਵਧੀਆ ਅਤੇ ਪ੍ਰਭਾਵਸ਼ਾਲੀ ਹਨ--ਸੁਧੀਰ ਧੀਰ (ਵੈਬਦੁਨੀਆ ਡਾਟ ਕਾਮ)

ਸੰਪਾਦਕ ਸਾਹਿਬ
ਮੈਂ ਵੈਬਦੁਨੀਆ ਡਾਟ ਕਾਮ ਪੰਜਾਬੀ ਪੋਰਟਲ ਵਿੱਚ ਬਤੌਰ ਉੱਪ ਸੰਪਾਦਕ ਅਤੇ ਟੀਮ ਲੀਡਰ ਪੰਜਾਬੀ ਦੇ ਤੌਰ ਤੇ ਕੰਮ ਕਰ ਰਿਹਾ ਹਾਂ। ਮੈਨੂੰ ਕੁੱਝ ਦਿਨ ਪਹਿਲਾਂ ਇੰਟਰਨੈਟ ਤੇ ਸਰਚ ਕਰਦੇ ਸਮੇਂ ਇਸ ਸਾਈਟ ਬਾਰੇ ਪਤਾ ਲੱਗਿਆ। ਇਸਤੇ ਪਬਲਿਸ਼ ਹੋਏ ਸਾਰੇ ਹੀ ਲੇਖ ਬਹੁਤ ਵਧੀਆ ਅਤੇ ਪ੍ਰਭਾਵਸ਼ਾਲੀ ਹਨ।

ਸੁਧੀਰ ਧੀਰ
09977132340

dhirsudhir@gmail.com
sudhir.kumar@webdunia.net

(26 ਅਪਰੈਲ 2008)


ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਦਾ ਇੱਕ ਚੰਗਾ ਉਪਰਾਲਾ ਕਰ ਰਹੇ ਹੋ---ਅਰਸ਼ਦ ਮਹਿਮੂਦ ਨੰਦਨ

ਅਤਿ ਸਤਿਕਾਰ ਯੋਗ ਸੰਪਾਦਕ ਜੀ,

ਇੰਟਰਨੈੱਟ ਤੇ ਯੂਨੀਕੋਡ ਪੰਜਾਬੀ ਫੌਂਟ ਲੱਭਦਿਆਂ ਅਚਾਨਕ ਹੀ ਲਿਖਾਰੀ ਦੀ ਵੈੱਬ ਸਾਈਟ ਵੇਖਣ ਨੂੰ ਮਿਲੀ। ਤੁਸੀਂ ਸੰਸਾਰ ਭਰ ਵਿੱਚ ਅਤਿ ਉੱਤਮ ਸਾਧਨ ਯਾਨੀ ਇੰਟਰਨੈੱਟ ਰਾਹੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਦਾ ਇੱਕ ਚੰਗਾ ਉਪਰਾਲਾ ਕਰ ਰਹੇ ਹੋ। ਇੱਕ ਪੰਜਾਬੀ ਹੋਣ ਦੇ ਨਾਤੇ ਇਸ ਉਪਰਾਲੇ ਲਈ ਮੈਂ ਸਿਰ ਨਿਵਾ ਕੇ ਤੁਹਾਡਾ ਧੰਨਵਾਦ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਤੁਹਾਨੂੰ ਤੁਹਾਡੇ ਇਨ੍ਹਾਂ ਯਤਨਾਂ ਵਿੱਚ ਸਫਲਤਾ ਬਖਸ਼ੇ।

 

ਮੈਂ ਮੂਲ ਤੌਰ ਤੇ ਮਾਲੇਰ ਕੋਟਲਾ, ਜ਼ਿਲਾ ਸੰਗਰੂਰ ਪੰਜਾਬ ਦਾ ਰਹਿਣ ਵਾਲਾ ਹਾਂ। ਪਿਛਲੇ ਸਤਾਰਾਂ ਵਰ੍ਹਿਆਂ ਤੋਂ ਲਾਲ ਬਹਾਦੁਰ ਸ਼ਾਸ਼ਤਰੀ ਪ੍ਰਸ਼ਾਸ਼ਨ ਅਕਾਦਮੀ ਵਿੱਚ ਆਈ. ਏ. ਐੱਸ ਅਧਿਕਾਰੀਆਂ ਨੂੰ ਪੰਜਾਬੀ ਪੜ੍ਹਾ ਰਿਹਾ ਹਾਂ। ਵੀਹ ਵਰ੍ਹੇ ਪਹਿਲਾਂ ਜਦੋਂ ਕਾਲਜ ਵਿੱਚ ਹੁੰਦਾ ਸੀ ਤਾਂ ਪੰਜਾਬੀ ਉਰਦੂ ਵਿੱਚ ਕਹਾਣੀਆਂ ਲਿਖਿਆ ਕਰਦਾ ਸੀ। ਮਸੂਰੀ ਵਿੱਚ ਆਉਣ ਤੋਂ ਬਾਅਦ ਬਦਕਿਸਮਤੀ ਨਾਲ ਲਿਖਣ ਦਾ ਸ਼ੌਕ ਦਮ ਤੋੜ ਗਿਆ। ਪੁਰਾਣੀਆਂ ਲਿਖਤਾਂ ਵੀ ਜ਼ਾਇਆ ਹੋ ਗਈਆਂ।

 

ਲਿਖਾਰੀ ਦੀ ਵੈੱਬ ਸਾਈਟ ਨੂੰ ਵੇਖ ਕੇ ਮੇਰੇ ਅੰਦਰਲਾ ਲੇਖਕ ਇੱਕ ਵਾਰ ਫਿਰ ਸਾਹ ਲੈਣ ਲੱਗਿਆ ਹੈ। ਚਾਰ ਮਿੰਨੀ ਕਹਾਣੀਆਂ ਵਿਸ਼ੇਸ਼ ਤੌਰ ਤੇ ਲਿਖਾਰੀ ਲਈ ਲਿਖੀਆਂ ਹਨ। ਚਾਰੇ ਮਿੰਨੀ ਕਹਾਣੀਆਂ ਮੌਲਿਕ ਹਨ। ਇਹ ਕਹਾਣੀਆਂ ਨਾ ਕਿਸੇ ਹੋਰ ਪਰਚੇ ਵਿੱਚ ਛਪੀਆਂ ਹਨ ਅਤੇ ਨਾ ਹੀ ਛਪਣ ਲਈ ਭੇਜੀਆਂ ਗਈਆਂ ਹਨ।

 

ਜੇਕਰ ਕਹਾਣੀਆਂ ਪਸੰਦ ਆਉਣ ਤਾਂ ਕਿਸੇ ਲਿਖਾਰੀ ਦੇ ਕਿਸੇ ਨਜ਼ਦੀਕੀ ਅੰਕ ਵਿੱਚ ਸ਼ਾਮਿਲ ਕਰ ਲੈਣਾ ਜੀ।

ਕਹਾਣੀਆਂ ਦੀ ਪ੍ਰਾਪਤੀ ਤੇ ਛਪਣ/ਨਾ ਛਪਣ ਸੰਬੰਧੀ ਫੈਸਲੇ ਦਾ ਇੰਤਜ਼ਾਰ ਕਰਾਂਗਾ।

 

ਸ਼ੁਭਕਾਮਨਾਵਾਂ ਸਹਿਤ,

ਅਰਸ਼ਦ ਮਹਿਮੂਦ ਨੰਦਨ

ਲਾਲ ਬਹਾਦੁਰ ਸ਼ਾਸ਼ਤਰੀ ਪ੍ਰਸ਼ਾਸ਼ਨ ਅਕਾਦਮੀ

ਮਸੂਰੀ-248179

ਉੱਤਰਾਖੰਡ (ਭਾਰਤ)
26 ਅਪਰੈਲ 2008


ਘੱਗ ਜੀ! ਫਿਰ ਕੱਟਿਆ ਜਾਣ ਵਾਲਾ ਸੀਸ ਕਿਸ ਦਾ ਸੀ?---ਸਰਬਜੀਤ ਸਿੰਘ


ਸਤਿਕਾਰ ਯੋਗ ਵਿਦਵਾਨ ਲੇਖਕ ਸ: ਮਹਿੰਦਰ ਸਿੰਘ ਘੱਗ ਦਾ ਖੋਜ ਭਰਭੂਰ ਲੇਖ ਖਾਲਸੇ ਦੀ ਰਾਜ ਮਾਤਾ ਪੜ੍ਹਨ ਉਪ੍ਰੰਤ ਜਿਥੇ ਇਤਿਹਾਸਕ ਤੌਰ ਤੇ ਯਾਦਾਸ਼ਤ ਤਾਜਾ ਹੋਈ ਹੈ ਉੱਥੇ ਹੀ ਕੁਝ ਸਵਾਲ ਵੀ ਪੈਦਾ ਹੋਏ ਹਨ

ਆਪ ਜੀ ਲਿਖਦੇ ਹੋ, “ਆ ਜਾ ਮੇਰੇ ਨਾਲ, ਆਖਦੇ ਹੋਏ ਗੁਰੂ ਜੀ ਦਇਆ ਰਾਮ ਨੂੰ ਤੰਬੂ ਵਿਚ ਲੈ ਗਏਸ਼ੂੰ--- ਦੀ ਆਵਾਜ਼, ਝਟਕ ਦੀ ਆਵਾਜ਼, ਫੇਰ ਕੁਝ ਡਿਗਣ ਦੀ ਆਵਾਜ਼ ਤੰਬੂ ਦੀ ਕੰਧ ਤੇ ਸੂਹੇ ਛਿੱਟੇ ਅਤੇ ਫਰਸ਼ ਤੋਂ ਬਾਹਰ ਆਉਂਦੀ ਲਹੂ ਦੀ ਧਾਰ, ਇਹ ਚਿੰਨ੍ਹ ਤੰਬੂ ਅੰਦਰ ਬੀਤੀ ਕਹਾਣੀ ਦਾ ਦ੍ਰਿਸ਼ ਪੇਸ਼ ਕਰ ਰਹੇ ਸਨਧਰਮ ਦਾਸ ! ਚੰਗਾ ਹੋਇਆ ਤੂੰ ਆ ਗਿਆਦਇਆ ਅਤੇ ਧਰਮ ਦਾ ਹੱਡ ਮਾਸ ਦਾ ਰਿਸ਼ਤਾ ਹੈਜੁਦੇ ਨਹੀਂ ਹੋ ਸਕਦੇ ਨਿਆਏ ਦਾ ਦੂਸਰਾ ਨਾਮ ਧਰਮ ਹੈਦਇਆਵਾਨ ਹੀ ਧਰਮ ਕਮਾ ਸਕਦਾ ਹੈਇਹ ਆਖਦਿਆਂ ਹੋਇਆਂ ਦਇਆ ਰਾਮ ਦੀ ਤਰ੍ਹਾਂ ਗੁਰੂ ਮਹਾਰਾਜ ਧਰਮ ਦਾਸ ਨੂੰ ਵੀ ਤੰਬੂ ਵਿਚ ਲੈ ਗਏਦੂਸਰੀ ਦਫਾ ਜਦੋਂ ਉਹੀ ਵਰਤਾਰਾ ਹੋਇਆ ਤਾਂ ਪਹਿਲਾਂ ਵਗੇ ਹੋਏ ਲਹੂ ਵਿਚ ਇਕ ਹੋਰ ਲਹੂ ਦੀ ਧਾਰ ਰਲ ਕੇ ਲਹੂ ਦਾ ਰੰਗ ਕੁਝ ਹੋਰ ਗੂੜ੍ਹਾ ਹੋ ਗਿਆਇਸੇ ਤਰਾਂ ਹੀ ਗੁਰੂ ਜੀ ਭਾਈ ਦਇਆ ਰਾਮ, ਭਾਈ ਹਿਮੰਤ ਰਾਏ ਅਤੇ ਭਾਈ ਮੁਹਕਮ ਚੰਦ ਨੂੰ ਵੀ ਤੰਬੂ ਅੰਦਰ ਲੈ ਗਏ ਆਦਿਕ

ਹੁਣ ਸਵਾਲ ਪੈਦਾ ਹੁੰਦਾ ਹੈ, ਹਰ ਵਾਰ ਤਲਵਾਰ ਚਲਦੀ ਹੈ, ਸ਼ੂੰ---ਦੀ ਆਵਾਜ਼ ਆਉਂਦੀ ਹੈ, ਫਿਰ ਕੁਝ ਡਿੱਗਣ ਦੀ ਆਵਾਜ਼ ਆਉਂਦੀ ਹੈ, ਤੰਬੂ ਦੀ ਕੰਧ ਤੇ ਲਹੂ ਦੇ ਛਿੱਟੇ ਪੈਂਦੇ ਹਨ, ਫਰਸ਼ ਤੋਂ ਬਾਹਰ ਆਉਂਦੀ ਲਹੂ ਦੀ ਧਾਰ ਪਰਨਾਲੇ ਦਾ ਰੂਪ ਧਾਰਨ ਕਰ ਜਾਂਦੀ ਹੈ ਅਖੀਰ ਪੰਜ ਪਿਆਰੇ ਨਵੇਂ ਵਸਤਰ ਪਹਿਨ ਕੇ ਸੰਗਤ ਵਿਚ ਆ ਹਾਜ਼ਰ ਹੁੰਦੇ ਹਨ ਤਾਂ ਹਰ ਵਾਰ ਤਲਵਾਰ ਦੇ ਚੱਲਣ ਨਾਲ ਕੱਟਿਆ ਜਾਣ ਵਾਲਾ ਸੀਸ ਕਿਸ ਦਾ ਸੀ?

ਅੱਗੇ ਆਪ ਜੀ ਲਿਖਦੇ ਹੋ, “ਨਾਲ ਨਾਲ ਗੁਰੂ ਜੀ ਨੇ ਉੱਚੀ ਸੁਰ ਵਿਚ ਜਪੁ ਜੀ ਸਾਹਿਬ, ਜਾਪ ਸਾਹਿਬ, ਸੁਧਾ ਸੱਵਈਏ, ਚੌਪਈ ਅਤੇ ਅਨੰਦ ਸਾਹਿਬ ਦਾ ਪਾਠ ਕੀਤਾ

ਸ: ਮਹਿੰਦਰ ਸਿੰਘ ਘੱਗ ਜੀ, ਇਹ ਠੀਕ ਹੈ ਕੇ ਸਿੱਖ ਰਹਿਤ ਮਰਯਾਦਾ ਵਿੱਚ ਇਹ  ਪੰਜ ਬਾਣੀਆਂ ਹੀ ਦਰਜ ਹਨ ਪਰ ਉਪਲੱਭਦ ਇਤਿਹਾਸਕ ਵਸੀਲਿਆਂ ਤੋ ਇਸ ਦੀ ਪੁਸ਼ਟੀ ਨਹੀਂ ਹੁੰਦੀ ਕਿ 30 ਮਾਰਚ 1699 ਦੀ ਵੈਸਾਖੀ ਨੂੰ ਗੁਰੁ ਜੀ ਵਲੋਂ ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਇਹ ਹੀ ਪੰਜ ਬਾਣੀਆਂ ਪੜ੍ਹੀਆਂ ਗਈਆ ਸਨਸਾਰੇ ਲੇਖਕਾਂ ਵਲੋਂ ਦਰਜ ਕੀਤੀਆਂ ਗਈਆਂ ਬਾਣੀਆਂ ਵੱਖ-ਵੱਖ ਹਨਆਪ ਜੀ ਦਾ ਇਸ ਬਾਰੇ ਕੀ ਵਿਚਾਰ ਹੈ?

ਆਪ ਜੀ ਜੀ ਲਿਖਦੇ ਹੋ , “ ਸ਼ੁਭ ਕਰਮਨ ਤੇ ਕਬਹੂੰ ਨਾ ਟਰੂੰ, ਤੁਹਾਡੀ ਨਿੱਤ ਦੀ ਅਰਦਾਸ ਹੋਵੇਗੀਤੁਸੀਂ ਮੇਰੇ ਪੰਜ ਪਿਆਰੇ ਹੋਖਾਲਸਾ ਪੰਥ ਦੇ ਰਹਿਬਰ ਹੋਤੁਸੀਂ ਨਾ ਕਿਸੇ ਤੋਂ ਡਰਨਾ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਹੈਨਾਮ ਜਪਣਾ, ਵੰਡ ਕੇ ਛਕਣਾ ਅਤੇ ਧਰਮ ਦੀ ਕਾਰ ਕਰਨੀ, ਤੁਹਾਡਾ ਜੀਵਨ ਸਿਧਾਂਤ ਹੋਵੇਗਾ

ਆਪ ਜੀ ਵਲੋਂ ਜਿਸ ਪੰਗਤੀ ਦਾ ਹਵਾਲਾ ਦਿੱਤਾ ਗਿਆ ਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਇਹ ਪੰਗਤੀ ਆਖੇ ਜਾਂਦੇ  ਦਸਮ ਗ੍ਰੰਥ ਵਿੱਚ ਪੰਨਾ 99 ਉੱਪਰ ਦਰਜ, ਮਾਰਕੰਡੇ ਪੁਰਾਨ ਚੋ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ’, ਜਿਸ ਦੇ ਕੁਲ 233 ਛੰਦ ਹਨ, ਵਿੱਚ ਦਰਜ 231 ਨੰ: ਛੰਦ ਵਿੱਚ ਦਰਜ ਹੈ

ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ
ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ
ਅਰੁ ਸਿਖ ਹੌ ਆਪਨੇ ਹੀ ਮਨ ਕੋ ਇਹ ਲਾਲਚ ਹਉ ਗੁਨ ਤਉ ਉਚਰੋ
ਜਬ ਆਵ ਕੀ ਅਉਧ ਨਿਦਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋ।(231)

ਘੱਗ ਜੀ! ਇਹ ਜਾਣਕਾਰੀ ਦਿਓ ਕਿ ਜੇ ਇਹ ਛੰਦ/ਸ਼ਬਦ ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਬਾਕੀ 232 ਛੰਦਾਂ ਦਾ ਲੇਖਕ ਕੌਣ ਹੈ?
ਸ: ਮਹਿੰਦਰ ਸਿੰਘ ਘੱਗ ਜੀ, ਆਪ ਜੀ ਤਾਂ ਜਾਣਦੇ ਹੀ ਹੋ ਕੇ ਅਜੇਹੇ ਸਵਾਲ, ਰੋਟੀ ਦੀ ਖਾਤਰ ਪ੍ਰਚਾਰਕ ਬਣੇ ਅਨਪ੍ਹੜ ਬਾਬਿਆਂ ਨੂੰ ਤਾਂ ਨਹੀਂ ਪੁਛੇ ਜਾਂ ਸਕਦੇਅਜੇਹੀ ਜਾਣਕਾਰੀ ਤਾਂ ਆਪ ਜੀ ਵਰਗੇ ਸਮਰੱਥ ਵਿਦਵਾਨਾਂ ਤੋਂ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। 

ਆਦਰ ਸਹਿਤ
ਸਰਵਜੀਤ ਸਿੰਘ(18 ਮਾਰਚ 2008)


Harbakhsh is a thinker with great talent---Harminder Banwait

Manu-Smirti: A very knowledgeable and 'everyone must read this article. 
Harbakhsh is a thinker with great talent. I had heard about Manu-Smirti 
a million times but did not know much about it. Harbakhsh has given me 
insight to this most maligned book in the Indian sub-continent. I would 
like to thank him for writing this great piece or work in Panjabi literature.
 
Harminder Banwait

ਤੁਹਾਡਾ ਲੇਖ਼: ਗਰੀਬਾਂ 'ਤੇ ਕਿਓਂ ਨਾ ਖ਼ਰਚ ਹੋਵੇ--ਪੜ੍ਹਿਆ ਅਤੇ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਆਪ ਜੀ ਨੇ ਚੜ੍ਹਾਵੇ ਦੀ ਰਕਮ ਦੀ ਸੂਚੀ ਬਹੁਤ ਹੀ ਵਿਸਤਾਰ ਪੂਰਬਕ ਲਿਖੀ ਹੈ, ਮੁਆਫ ਕਰਨਾ ਜੇ ਕਿਤੇ ਸਾਡੇ ਗੁਰਦੁਆਰਿਆਂ ਦੇ ਚੜ੍ਹਾਵੇ ਦੀ ਰਕਮ ਵੀ ਵਿਸਤਾਰ ਪੂਰਬਕ ਲਿਖ ਦਿੰਦੇ ਤਾਂ ਬਹੁਤ ਹੀ ਚੰਗਾ ਹੋਣਾ ਸੀ--ਜੋਗੀ ਬਿਲਗੇ ਵਾਲਾ (ਕਨੇਡਾ)

ਮੇਰੇ ਵੀਰ ਕਿਹਰ ਸ਼ਰੀਫ ਜੀ,

ਇਸ ਨਿਮਾਣੇ ਜਹੇ ਜੋਗੀ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ

ਵੀਰ ਜੀ ਤੁਹਾਡਾ ਇਹ ਲੇਖ਼ (ਗਰੀਬਾਂ 'ਤੇ ਕਿਓਂ ਨਾ ਖ਼ਰਚ ਹੋਵੇ ) ਪੜ੍ਹਿਆ ਅਤੇ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਕਿ ਆਪ ਜੀ ਨੇ ਚੜ੍ਹਾਵੇ ਦੀ ਰਕਮ ਦੀ ਸੂਚੀ ਬਹੁਤ ਹੀ ਵਿਸਤਾਰ ਪੂਰਬ ਲਿਖੀ ਹੈ, ਮੁਆਫ ਕਰਨਾ ਜੇ ਕਿਤੇ ਸਾਡੇ ਗੁਰਦੁਆਰਿਆਂ ਦੇ ਚੜ੍ਹਾਵੇ ਦੀ ਰਕਮ ਵੀ ਵਿਸਤਾਰ ਪੂਰਬ ਲਿਖ ਦਿੰਦੇ ਤਾਂ ਬਹੁਤ ਹੀ ਚੰਗਾ ਹੋਣਾ ਸੀ ਕਿਓਂ ਕਿ ਚੜ੍ਹਵਾ ਤਾਂ ਸਾਡੇ ਗੁਰਦੁਆਰਿਆਂ ਵਿੱਚ ਵੀ ਕਿਸੇ ਮੰਦਰ ਜਾਂ ਮਸਜਿਦ ਨਾਲੋਂ ਘੱਟ ਨਹੀਂ ਚੜ੍ਹਦਾ ਹੋਣਾ

ਚਲੋ ਖ਼ੈਰ, ਇਹ ਚੜ੍ਹਾਵੇ ਦਾ ਸਾਰਾ ਪੈਸਾ ਜਾਂਦਾ ਕਿੱਥੇ ਹੋਵੇਗਾ ਇਸ ਗੱਲ ਵਾਰੇ ਵੀ ਕਦੇ ਖ਼ੋਜ਼ ਕਰਕੇ ਜੇ ਥੋੜਾ-ਬਹੁਤਾ ਲਿਖਿਆ ਜਾਵੇ ਤਾਂ ਸ਼ਾਇਦ ਸ਼ਰਧਾਵਾਨ ਲੋਕੀਂ ਕੁਝ ਸੋਚਣ ਲਈ ਮਜ਼ਬੂਰ ਹੋ ਹੀ ਜਾਣ, ਸਾਵਧਾਨ ਹੋ ਹੀ ਜਾਣ, ਸ਼ਾਇਦ ਸਮਝ ਹੀ ਜਾਣ ਕਿ ਇਹ ਚੜ੍ਹਾਵੇ ਦਾ ਪੈਸਾ ਹੀ ਹੈ ਜੋ ਮਨੁੱਖਤਾ ਦੇ ਮਨਾ ਵਿੱਚ ਜਹਿਰ ਭਰ ਰਿਹਾ ਹੈ, ਜੋ ਮਨੁੱਖਤਾ ਨੂੰ ਰੋਸ਼ਨੀ ਦੀ ਵਜਾਏ ਧਰਮਾ ਦੇ ਹਨੇਰੇ ਵਿੱਚ ਧਕੇਲ ਰਿਹਾ ਹੈ, ਊਚ ਨੀਚ ਦੇ ਖਿ਼ਤਾਬ ਦੇ ਰਿਹਾ, ਇਹ ਚੜ੍ਹਾਵੇ ਦਾ ਪੈਸਾ ਹੀ ਤਾਂ ਹੈ ਜੋ ਹਰ ਧਾਰਮਿਕ ਅਸਥਾਨ ਅੰਦਰ ਬਰੂਦ ਇਕੱਠਾ ਕਰ ਰਿਹਾ ਹੈ ਜਿਸ ਬਰੂਦ ਦੇ ਬਲਬੂਤੇ ਤੇ ਇਹਨਾ ਧਾਰਮਿਕ ਅਸਥਾਨਾ ਤੇ ਕਮੇਟੀਆਂ ਵਿੱਚ ਮੈਂਬਰਾਂ ਦੇ ਅਹੁਦੇ ਲਏ ਜਾਂਦੇ ਹਨਇਹਨਾ ਗੁਰਦੁਆਰਿਆਂ, ਮੰਦਰਾਂ, ਮਸਜ਼ਦਾਂ, ਚਰਚਾਂ ਦੇ ਮੱਲਾਂ ਦੀਆਂ ਝੋਲ੍ਹੀਆਂ ਭਰਨਾ ਤਾਂ ਆਪਣੇ ਹੱਥੀਂ ਸੱਪਾਂ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ, ਕਿਓਂਕਿ ਇਹਨਾ ਨੇ ਜਦੋਂ ਵੀ ਡੰਗ ਮਾਰਨਾ ਹੈ ਦੁੱਧ ਪਿਲਾਣ ਵਾਲਿਆਂ ਨੂੰ ਹੀ ਮਾਰਨਾ ਹੈ।(ਹਰ ਰੋਜ਼ ਇਹੀ ਹੋ ਰਿਹਾ ਹੈ )

ਪਤਾ ਨਹੀਂ ਇਹਨਾ ਸ਼ਰਧਾਵਾਨਾਂ ਨੂੰ ਕਦੋਂ ਇਹ ਸਮਝ ਆਉਣੀ ਹੈ ਕਿ ਇਸ ਸਮਾਜ ਨੂੰ ਇਹਨਾ ਖ਼ੋਖਲੇ ਧਰਮਾਂ ਦੀ ਅਸਲੀਅਤ ਤੋਂ ਜਾਣੂ ਕਰਵਾਉਣਾ ਹੀ (ਜਾਂ ਹੋਣਾ ਹੀ) ਮਨੁੱਖਤਾ ਦਾ ਅਸਲੀ ਮੰਤਵ ਹੈ, ਮਨੁੱਖਤਾ ਦਾ ਅਸਲੀ ਧਰਮ ਹੈ, ਮਨੁੱਖਤਾ ਦਾ ਅਸਲੀ ਕਰਮ ਹੈ

ਤੁਹਾਡਾ: ਜੋਗੀ ਬਿਲਗੇ ਵਾਲਾ (ਕਨੇਡਾ)-19 ਮਾਰਚ 2008
****

ਰਾਏ ਸਾਹਿਬ ਜੀ ਸਤਿ ਸ੍ਰੀ ਅਕਾਲ,

ਮੈਂ ਇਕ ਕੌੜਾ ਜਿਹਾ ਕਵਿਤਾ ਦਾ ਨਮੂਨਾ ਭੇਜ ਰਿਹਾ ਹਾਂ, ਜੇ ਤੁਹਾਡੇ ਮੁਤਾਬਕ ਓਹ ਲੋਕੀ ਇਸ ਨੂੰ ਹਜ਼ਮ ਕਰ ਸਕਣਗੇ ਤਾਂ ਸਾਈਟ ਤੇ ਲਗਾ ਦੇਣਾ ਨਹੀਂ ਤਾਂ ਮੈਨੂੰ ਇਕ ਹੋਰ ਕਮਲ੍ਹਾ ਸਮਝ ਕੇ ਮੁਆਫ਼ ਕਰ ਦੇਣਾ

ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ
ਕਰੀ ਜਾਂਵਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ


ਕਰਦੇ ਨੇ ਹਲਾਲ ਜਿਹੜੇ ਕਹਿੰਦੇ ਹੁੰਦਾ ਪਾਪ ਨਹੀਂ
ਝਟਕੇ ਵਾਲੇ ਕਹਿਣ ਪੈਂਦਾ ਝਟਕੇ ਦਾ ਸਰਾਫ਼ ਨਹੀਂ।
ਕਿਵੇਂ ਹੁਸਿ਼ਆਰੀ ਨਾਲ ਦਿੰਦੇ ਨੇ ਸਫਾਈ ਵੇ
ਕਰੀ ਜਾਂਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ

ਰੱਖਦੇ ਨੇ ਰੋਜ਼ੇ ਗਿਣ-ਗਿਣ ਖ਼ੁਦਾ ਨੂੰ ਮਨਾਣ ਲਈ
ਮੰਨਦੇ ਮਨੌਤਾਂ ਮੜ੍ਹੀਆਂ ਤੇ ਬਲੀਆਂ ਚੜਾਣ ਲਈ
ਜਿੰਦੇ ਜ਼ੀਵਾਂ ਦੇ ਗਲ੍ਹੇ ਕੱਟ ਦੇਗ਼ ਬਣਾਈ ਵੇ
ਕਰੀ ਜਾਂਵਦੇ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ

ਪੜ੍ਹਦੇ ਨਿੱਤ ਪੋਥੀਆਂ ਤੇ ਜਾ ਤੀਰਥੀਂ ਨਹਾਉਂਦੇ ਨੇ
ਮੂਹੋਂ ਰਾਮ-ਰਾਮ ਕਹਿ ਕੇ ਛੁਰੀਆਂ ਚਲਾਉਂਦੇ ਨੇ
ਮੈਂ ਬੇਨਤੀ ਗੁਜਾਰਾਂ ਰੱਬਾ ਰਹੀਂ ਤੂੰ ਸਹਾਈ ਵੇ
ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ

ਤੇਰਾ ਨਾਂ ਲੈ ਮੰਦਰ-ਮਸੀਤੀਂ ਪੰਡਤ, ਮੁੱਲਾਂ ਜਾ ਬੈਠੇ
ਗੁਰੁ ਦੁਆਰੇ ਬਾਣੀ ਤੇਰੀ ਦਾ ਵੀ ਮੁੱਲ ਲਗਾ ਬੈਠੇ
ਬੇਚ ਕੇ ਨਾਂ ਤੇਰੇ ਤਾਈਂ ਲੱਗੇ ਖਾਣ ਕਮਾਈ ਵੇ
ਕਰਨ ਹਲਾਲ ਰੂਹਾਂ ਅੱਲਾ ਦੀ ਦੁਹਾਈ ਵੇ

ਰੱਬਾ ਹੋਊ ਛੁਟਕਾਰਾ ਕਿੱਥੇ ਜਾ ਇਸ ਜਹਾਨ ਦਾ
ਕਦੋਂ ਅੰਤ ਹੋਣਾ ਜੋਗੀ ਮਰ ਜਾਣੇ ਸ਼ੈਤਾਨ ਦਾ
ਭੇਤ ਨਾ ਲੱਗੇ ਤੇਰੀ ਕੇਹੋ ਜਹੀ ਖ਼ੁਦਾਈ ਵੇ
ਈਦਾਂ ਨੂੰ ਮਨਾਉਣ ਵਾਲੇ ਬਣ ਗਏ ਕਸਾਈ ਵੇ

ਜੋਗੀ ਬਿਲਗੇ ਵਾਲਾ (ਕਨੇਡਾ) --19 ਮਾਰਚ 2008

 
ਪਹਿਲਾਂ ਸ਼ਿੰਦਰ ਮਾਹਲ, ਫਿਰ ਅਮਨਪਾਲ ਸਾਰਾ ਤੇ ਅੱਜ ਮੇਜਰ ਮਾਂਗਟ ਨੇ ਆਪਣੇ ਲੇਖਾਂ ਵਿਚ ਪੰਜਾਬੀ ਕੌਮ ਨੂੰ ਝੰਜੋੜਨ ਦੀ ਹਿੰਮਤ ਕੀਤੀ ਹੈ।
---ਪਿਆਰਾ ਸਿੰਘ ਕੁੱਦੋਵਾਲ


'ਲਿਖਾਰੀ' ਵਿੱਚ ਛਪੇ ਤਿੰਨ ਲੇਖਾਂ ਬਾਰੇ

ਪਹਿਲਾਂ ਸ਼ਿੰਦਰ ਮਾਹਲ, ਫਿਰ ਅਮਨਪਾਲ ਸਾਰਾ ਤੇ ਅੱਜ ਮੇਜਰ ਮਾਂਗਟ ਨੇ ਆਪਣੇ ਲੇਖਾਂ ਵਿਚ ਪੰਜਾਬੀ ਕੌਮ ਨੂੰ ਝੰਜੋੜਨ ਦੀ ਹਿੰਮਤ ਕੀਤੀ ਹੈ।
ਬੜੀ ਦੇਰ ਬਾਅਦ 'ਲਿਖਾਰੀ' ਵਿਚ ਕੁੱਝ ਸਾਰਥਕ ਪੜਨ ਲਈ ਮਿਲਿਆ/ਜਿਸ ਭਾਵਨਾਤਮਕ ਸੋਚ, ਤੱਥਾਮਕ ਸੱਚ ਤੇ ਭਾਸ਼ਾ ਰਵਾਨਗੀ ਨਾਲ ਇਹ ਲੇਖ ਲਿਖੇ ਗਏ ਹਨ, ਉਹਨਾਂ ਵਿਚੋਂ ਲੇਖਕਾਂ ਦੀ ਸੁਹਿਰਦਤਾ ਦੇ ਸੱਚ ਦਾ ਪ੍ਰਗਟਾਅ ਹੁੰਦਾ ਹੈ। ਇਸੇ ਲਈ ਕਿਸੇ ਵੀ ਲੇਖ ਵਿਚ ਆਈ ਕੋਈ ਵੀ ਘਾਟ ਖੱਟਕਦੀ ਨਹੀਂ ।
ਮੈਂ 'ਲਿਖਾਰੀ' ਅਤੇ ਤਿੰਨਾਂ ਹੀ ਲੇਖਕਾਂ ਨੂੰ ਤਹਿ ਦਿਲ ਤੋਂ ਵਧਾਈ ਦਿੰਦਾ ਹਾਂ ।

---ਪਿਆਰਾ ਸਿੰਘ ਕੁੱਦੋਵਾਲ (ਮਾਰਚ 06, 2008)

 
ਔਰਤਾਂ ਸਚਮੁੱਚ ਹੀ ਪਾਗ਼ਲ ਨਹੀਂ ਹੁੰਦੀਆਂ--ਕਰਮ ਬਰਸਟ

 

ਪਿਆਰੇ ਰਾਏ ਸਾਹਿਬ,
ਤੁਹਾਡੇ ਵੱਲੋਂ ਤਰਜ਼ਮਾ ਕੀਤੀ, ਉਰਦੂ ਦੀ ਮਸ਼ਹੂਰ ਕਹਾਣੀਕਾਰਾ ਇਸਮਤ ਚੁਗਤਾਈ ਦੀ ਲਿਖਤ, ‘‘ਔਰਤਾਂ ਪਾਗ਼ਲ ਨਹੀਂ ਹੁੰਦੀਆਂ‘‘ ਪੜ੍ਹਕੇ ਰੂਹ ਝੰਜੋੜੀ ਗਈ।
ਸਾਡੇ ਮਰਦ ਪ੍ਰਧਾਨ ਸਮਾਜ ਵਿਚ ਔਰਤਾਂ ਸਚਮੁਚ ਹੀ ਨਰਕ ਭੋਗਣ ਲਈ ਮਜ਼ਬੂਰ ਕੀਤੀਆਂ ਜਾਂਦੀਆਂ ਹਨ। ਔਰਤ ਪੁਲਾੜ ਵਿਚ ਪਹੁੰਚ ਚੁੱਕੀ ਹੈ, ਲੇਕਿਨ ਸਾਡੇ ਹੰਕਾਰਵਾਦੀ ਮਰਦ ਅਜੇ ਵੀ ਉਸਨੂੰ ਗਿੱਚੀ ਪਿੱਛੇ ਅਕਲ ਵਾਲੀ ਅਤੇ ਪੈਰ ਦੀ ਜੁੱਤੀ ਹੀ ਸਮਝਦੇ ਹਨ।

ਬਾਬੇ ਨਾਨਕ ਨੇ ਔਰਤ ਨੂੰ ‘‘ ਸੋ ਕਿਉਂ ਮੰਦਾ ਆਖੀਐ, ਜਿਤ ਜੰਮੈ ਰਾਜਾਨ‘‘ ਦਾ ਉਚਾ ਮੁਰਾਤਬਾ ਬਖ਼ਸਿਆ ਸੀ, ਪ੍ਰੰਤੂ ਬਾਬੇ ਨਾਨਕ ਦੇ ਅਖੌਤੀ ਸਿੱਖ ਵੀ ਬ੍ਰਾਹਮਣਵਾਦੀ ਕ੍ਰਮਕਾਡਾਂ ਦੀ ਦਲਦਲ ਵਿਚੋਂ ਨਿਕਲਣ ਲਈ ਤਿਆਰ ਨਹੀਂ ਹਨ। ਜਗ ਦੀ ਜਣਨੀ ਦਾ ਇਹ ਭਿਅੰਕਰ ਦੁਖਾਂਤ ਹੀ ਕਿਹਾ ਜਾ ਸਕਦਾ ਹੈ, ਕਿ ਉਹ ਬਚਪਨ ਵਿਚ ਪਿਓ ਦੀ, ਜਵਾਨੀ ਵਿਚ ਖਸਮ ਦੀ ਅਤੇ ਬੁਢਾਪੇ ਵਿਚ ਪੁੱਤ ਦੀ ਗੁਲਾਮੀ ਹੰਢਾਉਣ ਲਈ ਸਰਾਪੀ ਹੋਈ ਹੈ।

ਔਰਤ ਦੀ ਮੁਕਤੀ ਲਈ ਸਮਾਜ ਵਿਚ ਤਿੱਖੀ ਤਬਦੀਲੀ ਦੀ ਲੋੜ ਹੈ ਅਤੇ ਇਹਦੇ ਲਈ ਖੁਦ ਔਰਤ ਨੂੰ ਹੀ, ਸਮਾਜ ਵਿਚ ਬੁਨਿਆਦੀ ਤਬਦੀਲੀਆਂ ਲਈ ਸੰਘਰਸ਼ਸ਼ੀਲ ਸ਼ਕਤੀਆਂ ਨਾਲ ਜੋਟੀ ਪਾਕੇ ਤਰੱਦਦ ਕਰਨਾ ਹੋਵੇਗਾ।
ਤੁਹਾਡਾ,
ਕਰਮ ਬਰਸਟ

(9 ਫਰਵਰੀ 2008)


ਇਸਮਤ ਚੁਗਤਾਈ ਦਾ ਲੇਖ ਇਕ ਜਨੂੰਨ----ਮੁਹਿੰਦਰ ਸਿੰਘ ਘੱਗ


ਗੁਰਦਿਆਲ ਸਿੰਘ ਰਾਏ ਹੋਰਾਂ ਵਲੋਂ ਇਸਮਤ ਚੁਗਤਾਈ ਦੇ ਲੇਖ ਔਰਤਾਂ ਪਾਗਲ ਨਹੀਂ ਹੁੰਦੀਆਂ ਦਾ ਪੰਜਾਬੀ ਰੂਪਕਰਨ ਲਿਖਾਰੀ.ਕੌਮ ਤੇ ਪੜ੍ਹਿਆ ਅਤੇ ਨਾਲ ਹੀ ਡਾਕਟਰ ਰਾਏ ਹੋਰਾਂ ਨੇ ਉਸ ਲੇਖ ਤੇ ਵਿਚਾਰ ਉਡੀਕਣ ਦਾ ਸੁਨੇਹਾ ਦੇ ਕੇ ਜੋ ਸੰਵਾਦ ਰਚਾਉਣ ਦਾ ਯਤਨ ਕੀਤਾ ਹੈ, ਸਲਾਹੁਣ ਯੋਗ ਹੈ

ਇਸਤਰੀ ਹੱਕਾਂ ਦੇ ਅੰਦੋਲਨ ਦਾ ਇਤਿਹਾਸ:

ਇਸਮਤ ਚੁਗਤਾਈ ਦਾ ਇਹ ਲੇਖ ਇਸਤਰੀਆਂ ਦੇ ਬਰਾਬਰ ਹੱਕਾਂ ਲਈ ਚੱਲੇ ਅੰਦੋਲਨ ਦਾ ਹਿੱਸਾ ਹੈ ਜੋ 1880 ਈਸਵੀ ਵਿਚ ਫਰਾਂਸ ਤੋਂ ਚੱਲਿਆ। 1890 ਵਿਚ ਇਸ ਦੀ ਗੂੰਜ ਬਰਤਾਨੀਆਂ ਵਿਚ ਸੁਣਾਈ ਦਿੱਤੀ। 1910 ਈਸਵੀ ਵਿਚ ਅੰਧ ਮਹਾਂਸਾਗਰ ਨੂੰ ਪਾਰ ਕਰ ਕੇ ਇਸ ਦੀ ਚਰਚਾ ਅਮਰੀਕਾ ਦੀ ਧਰਤੀ ’ਤੇ ਵੀ ਸ਼ੁਰੂ ਹੋ ਗਈ ਇਸ ਅੰਦੋਲਨ ਨੂੰ ਕੋਈ ਨਾਂ ਦੇਣ ਤੋਂ ਪਹਿਲਾਂ ਫਰਾਂਸ ਅਤੇ ਬਰਤਾਨੀਆਂ ਵਿਚ ਕੁਝ ਮਰਦ ਅਤੇ ਇਸਤਰੀਆਂ, ਇਸਤਰੀ ਜਾਤੀ ਨਾਲ ਹੋ ਰਹੇ ਧੱਕੇ ਬਾਰੇ ਕਲਮ ਅਤੇ ਲੈਕਚਰਾਂ ਦਵਾਰਾ ਲੋਕਾਂ ਨੂੰ ਜਾਗਰੂਕ ਕਰਨ ਦਾ ਯਤਨ ਕਰਦੇ ਰਹੇਇਸਤਰੀਆਂ ਦੇ ਹੱਕਾਂ ਦੀ ਲੜਾਈ ਦੇ ਇਸ ਅੰਦੋਲਨ ਨੂੰ ਖਾਂਦੇ ਪੀਂਦੇ ਪਰਿਵਾਰਾਂ ਦੀਆਂ ਇਸਤਰੀਆਂ ਵਲੋਂ ਕੋਈ ਖਾਸ ਹੁੰਘਾਰਾ ਨਹੀਂ ਸੀ ਮਿਲਿਆਮਲਕਾ ਵਿਕਟੋਰੀਆ ਤਾਂ ਇਸ ਅੰਦੋਲਨ ਨੂੰ "Mad, Wicked folly of women’s rights" ਪਾਗਲਪਨ, ਸ਼ਰਾਰਤਨ, ਅਹਿਮਕਾਨਾ ਇਸਤਰੀਆਂ ਦੇ ਹੱਕ ਆਖਦੀ ਸੀ।  ਇਹ ਇਸਮਤ ਚੁਗਤਾਈ ਦੇ ਵਸ ਦੀ ਗਲ ਨਹੀਂ ਸਾਰੇ ਸੰਸਾਰ ਵਿਚ ਹੀ ਰੱਜੇ ਪੁੱਜੇ ਲੋਕ ਸੋਨੇ ਦੀ ਹੱਥ ਕੜੀ ਨੂੰ ਗਹਿਣਾ ਹੀ ਸਮਝਦੇ ਹਨ

ਅੰਦੋਲਨ ਦਾ ਪਹਿਲਾ ਭਾਗ ਅਤੇ ਪ੍ਰਾਪਤੀ

ਇਸ ਅੰਦੋਲਨ ਨੂੰ ਤਿੰਨਾਂ ਭਾਗਾਂ ਵਿਚ ਵੰਡਿਆ ਜਾ ਸਕਦਾ ਹੈਪਹਿਲੇ ਭਾਗ ਵਿਚ ਬਰਤਾਨਵੀ ਇਸਤਰੀਆਂ ਨੇ ਬਰਾਬਰਤਾ ਅਤੇ ਵੋਟ ਦਾ ਹੱਕ ਪਰਾਪਤ ਕਰਨ ਦਾ ਯਤਨ ਕੀਤਾ। ਫਲਸਰੂਪ 1918 ਈਸਵੀ ਤੋਂ ਸ਼ੁਰੂ ਹੋ ਕੇ 1928 ਈਸਵੀ ਤਕ ਬਰਤਾਨੀਆਂ ਵਿਚ ਇਸਤਰੀ ਨੇ ਵੋਟ ਦਾ ਹੱਕ ‘ਕਮਾ ਲਿਆ’ ਸੀ ‘ਕਮਾ ਲਿਆ’ ਸ਼ਬਦਾਂ ਤੋਂ ਹੈਰਾਨ ਨਾ ਹੋਣਾਬਰਤਾਨੀਆਂ ਦੀਆਂ ਇਸਤਰੀਆਂ ਨੂੰ ਹਾਕਮ ਜਮਾਤ ਨੇ ਵੋਟ ਦਾ ਹੱਕ ਦਾਨ ਵਜੋਂ ਜਾਂ ਇਸਤਰੀਆਂ ਤੇ ਤਰਸ ਖਾ ਕੇ ਨਹੀਂ ਸੀ ਦਿੱਤਾ। ਇਹ ਤਾਂ ਇਸਤਰੀਆਂ ਨੇ ਪਹਿਲੀ ਵੱਡੀ ਸੰਸਾਰ ਜੰਗ ਵਿਚ ਦੇਸ਼ ਨੂੰ ਦਰਪੇਸ਼ ਔਕੜਾਂ ਨਾਲ ਸਿੱਝਣ ਲਈ ਮਰਦਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਮਰਦ ਹਾਕਮ ਜਮਾਤ ਨੂੰ ਅਹਿਸਾਸ ਕਰਵਾ ਦਿੱਤਾ ਸੀ ਕਿ ਦੱਬੀ ਕੁਚਲੀ ਇਸਤਰੀ ਨਾਲੋਂ ਬਰਾਬਰ ਖੜ੍ਹੀ ਇਸਤਰੀ ਦੇਸ਼ ਦੀ ਖੁਸ਼ਹਾਲੀ ਲਈ ਬਹੁਤ ਲਾਹੇਵੰਦ ਹੋ ਸਕਦੀ ਹੈਮਿਹਨਤ ਨਾਲ ਕਮਾਏ ਹੱਕ ਨਾਲ ਇਸਤਰੀ ਜ਼ਾਤੀ ਦਾ ਸਿਰ ਉੱਚਾ ਹੋ ਗਿਆ ਅਮਰੀਕਾ ਵਿਚ ਇਲਿਜ਼ਬਥ ਕੈਡੀ, ਸਟੇਨਟਨ ਸੂਜ਼ਨ ਬੀ ਐਨਥਨੀ ਦੀ ਅਗਵਾਈ ਵਿਚ ਸਲੇਵਰੀ ਦੇ ਖਿਲਾਫ ਆਵਾਜ਼ ਉਠਾਈ ਗਈ। ਸਿੱਟੇ ਵਜੋਂ ਅਮਰੀਕਣ ਵਿਧਾਨ ਵਿਚ ਵੀ  1920 ਈਸਵੀ ਵਿਚ ਉੰਨੀਵੀਂ ਸੋਧ ਕੀਤੀ ਗਈ, ਜਿਸ ਨਾਲ ਅਮਰੀਕਾ ਦੀਆਂ ਇਸਤਰੀਆਂ ਨੂੰ ਵੋਟ ਦਾ ਅਧਿਕਾਰ ਮਿਲ ਗਿਆ

ਅੰਦੋਲਨ ਦਾ ਦੂਸਰਾ ਭਾਗ

ਅੰਦੋਲਨ ਦਾ ਦੂਸਰਾ ਭਾਗ 1960 ਈਸਵੀ ਤੋਂ ਲੈ ਕੇ 1980 ਈਸਵੀ ਤਕ ਦਾ ਹੈ ਇਸ ਵਿਚ ਇਸਤਰੀਆਂ ਦੀਆਂ ਮੰਗਾਂ ਵਿਚ ਸਮਾਜਕ ਅਤੇ ਸੱਭਿਆਚਾਰਕ ਬਰਾਬਰਤਾ ਦੀ ਵੀ ਗੱਲ ਚੱਲੀ ਇਸ ਭਾਗ ਵਿਚ ਜੋਸ਼ ਹੋਸ਼ ਤੇ ਭਾਰੂ ਲਗਦਾ ਹੈ। ਕੁਝ ਤੇਜ਼ ਤਰਾਰ ਇਸਤਰੀਆਂ ਤਾਹਨੇ ਮੇਹਣਿਆਂ ਤੇ ਉੱਤਰ ਆਈਆਂ ਪਤਾ ਨਹੀਂ ਸੱਚ ਹੈ ਜਾਂ ਝੂਠ, ਪਰ ਕੁਝ ਲੇਖਕਾਂ ਵਲੋਂ ਬਰਾ (ਅੰਘੀਆਂ) ਜਲਾਉਣ ਦਾ ਵੀ ਜ਼ਿਕਰ ਆਉਂਦਾ ਹੈਕੁਝ ਇਸਤਰੀਆਂ ਨੇ ਇਸ ਹੱਲੇ ਗੁੱਲੇ ਦੇ ਖਿਲਾਫ ਆਵਾਜ਼ ਵੀ ਉਠਾਈ ਪਰ ਘੱਟ ਗਿਣਤੀ ਵਿਚ ਹੋਣ ਕਾਰਨ ਉਹਨਾਂ ਦੀ ਆਵਾਜ਼ ਦੱਬ ਕੇ ਰਹਿ ਗਈ ਅਤੇ ਇਸ ਭਾਗ ਦੀ ਪਰਾਪਤੀ ਸਿਫਰ ਹੈਤੀਸਰਾ ਭਾਗ ਹੁਣ ਚੱਲ ਰਿਹਾ ਹੈ। ਹਾਲੇ ਵੀ ਹਰ ਖੇਤਰ ਵਿਚ ਬਰਾਬਰਤਾ ਲਿਆਉਣ ਲਈ ਬਹੁਤ ਕੁਝ ਕਰਨਾ ਬਾਕੀ ਹੈ

ਹੁਣ ਗੱਲ ਕਰਦੇ ਹਾਂ ਇਸਮਤ ਚੁਗਤਾਈ ਦੇ ਲੇਖ ਦੀ

ਇਸਮਤ ਚੁਗਤਾਈ ਦੇ ਲੇਖ ਵਿਚੋਂ 1960 ਈਸਵੀ ਤੋਂ ਲੈ ਕੇ 1980 ਈਸਵੀ ਤਕ ਚੱਲੇ ਅੰਦੋਲਨ ਦਾ ਪਰਛਾਵਾਂ ਸਾਫ ਦਿਸ ਰਿਹਾ ਹੈਤਾਹਨੇ ਮੇਹਣਿਆਂ ਦੀ ਝਲਕ ਸਾਫ ਦਿਖਾਈ ਦੇ ਰਹੀ ਹੈ ਹੋਸ਼ ਤੇ ਜੋਸ਼ ਭਾਰੂ ਲਗਦਾ ਹੈ ਵੰਨਗੀ ਵਜੋਂ ਦੇਖੋ ਧੋਖੇਬਾਜ਼ ਮਰਦ ਨਾਲੋਂ ਧੋਖੇਬਾਜ਼ ਇਸਤਰੀ ਜ਼ਿਆਦਾ ਖਤਰਨਾਕ ਹੁੰਦੀ ਹੈ, ਦੇ ਪ੍ਰਤੀਕਰਮ ਵਜੋਂ ਉਸ ਵਲੋਂ ਦਿੱਤਾ ਜਵਾਬ: ਜਿਵੇਂ ਕੋਈ ਇਹ ਕਹੇ ਕਿ ਇਕ ਕਾਲੇ ਮਰਦ ਨਾਲੋਂ ਇਕ ਕਾਲੀ ਔਰਤ ਜ਼ਿਆਦਾ ਕਾਲੀ ਹੁੰਦੀ ਹੈ।’ ਬਗੈਰ ਸੋਚੇ ਲਿਖਿਆ ਲਗਦਾ ਹੈਛਾਬੇ ਵਿਚ ਸੇਬ ਅਤੇ ਸੰਗਤਰੇ ਰੱਖ ਕੇ ‘ਸੇਬ ਲੈ ਲਓ, ਸੇਬ ਲੈ ਲਓ’ ਦਾ ਹੋਕਾ ਦੇਣ ਵਾਲੇ ਦੇ ਕੋਲ ਦੀ ਲੋਕ ਉਸ ਦੇ ਕਮਲ਼ ਤੇ ਹੱਸ ਕੇ ਲੰਘ ਜਾਂਦੇ ਹਨਜਿਸ ਤਰ੍ਹਾਂ ਸੇਬ ਅਤੇ ਸੰਗਤਰੇ ਨੂੰ ਇੱਕੋ ਨਹੀਂ ਕਿਹਾ ਜਾ ਸਕਦਾਇਸੇ ਤਰ੍ਹਾਂ ਖਿਆਲਾਂ ਦੀ ਅਤੇ ਜਿਸਮਾਨੀ ਰੰਗ ਦੀ ਤੁਲਣਾ ਨਹੀਂ ਕੀਤੀ ਜਾ ਸਕਦੀਖਿਆਲ ਸਮੇਂ ਨਾਲ ਬਦਲ ਸਕਦੇ ਹਨ। ਰੰਗ ਬਾਰੇ ਕਹਾਵਤ ਹੈ ਕਿ ਕਾਲੇ ਮੂਲ ਨਾ ਹੁੰਦੇ ਬੱਗੇ, ਭਾਵੇਂ ਸੌ ਮਣ ਸਾਬਣ ਲੱਗੇ

ਅਜਕਲ ਦਾ ਤਾਂ ਮੈਨੂੰ ਪਤਾ ਨਹੀਂ ਕਿ ਕਿਸੇ ਦੇ ਸਦੀਵੀ ਵਿਛੋੜੇ ਸਮੇਂ ਮਕਾਣਾਂ ਜਾਂਦੀਆਂ ਹਨ ਕਿ ਨਹੀਂ; 1980 ਤਕ ਹਾਲੇ ਮਕਾਣਾਂ ਦਾ ਰਿਵਾਜ ਸੀਕੋਈ ਦਸ ਮਰਦ ਅਤੇ ਇੰਨੀਆਂ ਕੁ ਹੀ ਇਸਤਰੀਆਂ ਦਾ ਇਕੱਠ ਮਕਾਣ ਲੈ ਕੇ ਜਾਇਆ ਕਰਦਾ ਸੀ ਮਰਦ ਤਾਂ ਸੱਥ ਵਿਚ ਬੈਠ ਜਾਂਦੇ ਸਨ, ਇਸਤਰੀਆਂ ਉੱਚੀ ਉੱਚੀ ਰੋਂਦੀਆਂ ਹੋਈਆਂ ਮ੍ਰਿਤਕ ਦੇ ਘਰ ਪੁੱਜਦੀਆਂ ਸਨ ਖਾਖਾਂ ਨੂੰ ਪਿੱਟਣ, ਛਾਤੀ ਪਿੱਟਣ ਅਤੇ ਦੁਹੱਥੜੀ ਪਿੱਟਣ ਉਪਰੰਤ ਕੀਰਨਿਆਂ ਦੀ ਵਾਰੀ  ਆਉਂਦੀ ਸੀ। ਉਸ ਸਮੇਂ ਇਕ ਇਸਤਰੀ ਕੀਰਨੇ ਦੁਆਰਾ ਆਪਣਾ ਦੁੱਖ ਦੱਸਦੀ ਤਾਹਨਾ ਮਾਰਦੀ, ਬਾਕੀ ਸਾਰੀਆਂ ਇਸਤਰੀਆਂ ਸਿਰਫ ਸੁਣਦੀਆਂ। ਜਦ ਉਸਦਾ ਕੀਰਨਾ ਮੁੱਕ ਜਾਂਦਾ ਤਾਂ ਦੂਸਰੇ ਪਾਸੇ ਦੀ ਇਸਤਰੀ ਉਸ ਦਾ ਜਵਾਬ ਦਿੰਦੀਉਹ ਕੀਰਨਿਆਂ ਦੁਆਰਾ ਮੇਹਣੋ ਮੇਹਣੀ ਹੋ ਜਾਂਦੀਆਂ ਸਨਇਸਮਤ ਚੁਗਤਾਈ ਦਾ ਲੇਖ ਵੀ ਉਹਨਾਂ ਕੀਰਨਿਆਂ ਵਾਂਗ ਹੈਲਿਖਣ ਦੀ ਬਜਾਏ ਜੇ ਕਿਤੇ ਮਕਾਣ ਵਿਚ ਇਹੋ ਜਿਹੇ ਮੇਹਣੇ ਮਾਰਦੀ ਤਾਂ ਸੂਝਵਾਨ ਇਸਤਰੀਆਂ ਨੇ ਹੀ ਇਸ ਦਾ ਜਵਾਬ ਦੇ ਦੇਣਾ ਸੀਇਸਮਤ ਚੁਗਤਾਈ ਨੂੰ ਤਾਂ ਉਰਦੂ ਸਾਹਿਤ ਵਿਚ ਚੌਥਾ ਥੰਮ੍ਹ ਗਿਣਿਆਂ ਜਾਂਦਾ ਸੀਕਿਸੇ ਵੱਡੇ ਲੇਖਕ ਦੀ ਸਿਫਤ ਵਿਚ ਤਾਂ ਕਲਮ ਆਪ ਮੁਹਾਰੇ ਤੁਰ ਪੈਂਦੀ ਹੈਟਿੱਪਣੀ ਕਰਨ ਲੱਗਿਆਂ ਵਿਚਾਰ ਅੱਗੇ ਆ ਖੜੋਂਦੇ ਹਨ: ਮਤ ਮਾਰੀ ਗਈ ਹੈ? ਕਿਉਂ ਆਖ ਰਿਹਾਂ ਹੈਂ, ਆ ਬੈਲ ਮੁਝੇ ਮਾਰ

ਜੇ ਕਿਸੇ ਮਰਦ ਨੇ ਕਿਸੇ ਲੇਖ ਵਿਚ ਔਰਤ ਦਾ ਨਿਰਾਦਰ ਕੀਤਾ ਹੋਵੇ ਤਾਂ ਇਸਮਤ ਚੁਗਤਾਈ ਵਲੋਂ ਉਸ ਦੇ ਖਿਲਾਫ ਆਵਾਜ਼ ਉਠਾਉਣੀ ਸੋਭਦੀ ਹੈਪਰ ਜੇ ਕਿਸੇ ਮਰਦ ਨੇ ਉਸ ਨੂੰ ਪਿਆਰ ਦਾ ਮਜੱਸਮਾ ਜਾਂ ਮਮਤਾ ਦੀ ਮੂਰਤ ਕਿਹਾ ਤਾਂ ਕੋਈ ਗਲਤ ਗੱਲ ਤਾਂ ਨਹੀਂ ਕਹੀਇਸ ਗੱਲ ਤੇ ਮਰਦ ਨੂੰ ਮਾਰਿਆ ਤਾਹਨਾ ਜਚਿਆ ਨਹੀਂਮਰਦ ਨੂੰ ਤਾਂ ਉੱਦਾਂ ਹੀ ਇਸਤਰੀਆਂ ਘਟੀਆ ਸਮਝਦੀਆਂ ਹਨਜਿਸ ਇਸਤਰੀ ਦੇ ਹੱਡ ਪੈਰ ਮੋਕਲੇ ਹੋਣ, ਸੁਭਾ ਵਿਚ ਕੋਮਲਤਾ ਨਾ ਹੋਵੇ ਤਾਂ ਇਸਤਰੀਆਂ ਉਸ ਬਾਰੇ ਆਖਣਗੀਆਂ: ਹੈ ਕੀ ਮਨੁੱਖ ਜਿਹਾਮਨੁੱਖ ਵਿਚਾਰੇ ਪਾਸ ਕੋਈ ਥਾਂਹ ਨਹੀਂ, ਜਿੱਥੇ ਉਹ ਸ਼ਿਕਵਾ ਕਰ ਸਕੇ

ਔਰਤ ਹੀ ਤਾਂ ਡਰਾਕਲ ਨਹੀਂ ਹੁੰਦੀ; ਮਰਦ ਵੀ ਡਰਾਕਲ ਹੁੰਦੇ ਹਨਇਸਮਤ ਚੁਗਤਾਈ ਇਸਤਰੀ ਨੂੰ ਡਰਾਕਲ ਬਣਾਉਣ ਵਿਚ ਮਰਦ ਦਾ ਹੱਥ ਆਖਦੀ ਹੈ। ਮਰਦ ਨੂੰ ਡਰਾਕਲ ਬਣਾਉਣ ਵਿਚ ਕਿਸ ਦਾ ਹੱਥ ਹੋਇਆ? ਅਸਲ ਵਿਚ ਬੱਚੇ ਨੂੰ ਬਚਪਨ ਵਿਚ ਡਰ ਦਾ ਅਭਿਆਸ ਤਾਂ ਮਾਂ ਹੀ ਕਰਾਉਂਦੀ ਹੈ। ਔਹ ਦੇਖ, ਮਾਣੋ ਬਿੱਲੀ ਆ ਗਈ।” ਇਸਮਤ ਚੁਗਤਾਈ ਦੀ ਹੁਸ਼ਿਆਰੀ ਦੇਖੋ, ਔਰਤ ਦੀ ਗਲਤੀ ਵੀ ਮਰਦ ਸਿਰ ਮੜ੍ਹ ਦਿੱਤੀ

ਇਸ ਤੋਂ ਅੱਗੇ ਇਸਮਤ ਚੁਗਤਾਈ ਕਹਿੰਦੀ ਹੈ ਕਿ ਮਾਂ ਦੀ ਮਮਤਾ ਦਾ ਸਾਰੀ ਦੁਨੀਆਂ ਢੋਲ ਪਿੱਟਦੀ ਹੈ, ਬਾਪ ਦੀ ਬਾਪਤਾ ਦਾ ਰੋਣਾ ਕੋਈ ਕਿਉਂ ਨਹੀਂ ਰੋਂਦਾਔਰਤ ਮਾਂ ਲਈ ਤਾਂ ਮਮਤਾ ਦਾ ਸ਼ਬਦ ਵਰਤਦੀ ਹੈ ਅਤੇ ਪੇ ਲਈ ਆਖਦੀ ਹੈ ਕਿ ਪੇ ਪਤੀਨਾ ਜਾਂ ਪਤੀਸਰਾ ਹੁੰਦਾ ਹੈ, ਭਾਵ ਨਿਰਦਈ ਹੁੰਦਾ ਹੈਇਸ ਤਰ੍ਹਾਂ ਉਹ ਬੱਚਿਆਂ ਨਾਲ ਰਲ ਕੇ ਪੇ ਦੇ ਖਿਲਾਫ ਧੜਾ ਬਣਾ ਲੈਂਦੀ ਹੈ

ਇਸਮਤ ਚੁਗਤਾਈ ਨੇ ਇਹ ਸਵਾਲ ਕਰਦਿਆਂ, ‘ਔਰਤ ਦੀ ਇਜ਼ਤ ਲੁੱਟ ਸਕਦੀ ਹੈਮਰਦ ਦੀ ਨਹੀਂ ਲੁੱਟਦੀ ਸ਼ਾਇਦ ਮਰਦ ਦੀ ਇਜ਼ਤ ਹੁੰਦੀ ਹੀ ਨਹੀਂ।’ ਸਿਰਫ ਇਕ ਪੱਖ ਦੀ ਗੱਲ ਕੀਤੀ ਹੈਮਰਦ ਦੀ ਇਜ਼ਤ ਹੁੰਦੀ ਹੈ ਅਤੇ ਲੁੱਟਦੀ ਵੀ ਔਰਤ ਹੀ ਹੈ। ਜੇ ਕਦੇ ਔਰਤ ਦਾ ਕਿਸੇ ਨੂੰ ਬਦਨਾਮ ਕਰਨ ਦਾ ਮਨ ਹੋਵੇ ਤਾਂ ਬਾਜ਼ਾਰ ਵਿਚ ਕੋਲ ਦੀ ਲੰਘਦਿਆਂ ਜੇ ਉੱਚੀ ਆਵਾਜ਼ ਵਿਚ ਇਕ ਇਲਜ਼ਾਮ ਲਾ ਦੇਵੇ ਤਾਂ ਉਸ ਵਿਚਾਰੇ ਦੀ ਛਿੱਤਰ ਪਰੇਡ ਹੋ ਜਾਂਦੀ ਹੈਉਸ ਦੀ ਇਜ਼ਤ ਲੁੱਟੀ ਜਾਂਦੀ ਹੈ। ਉਹ ਸ਼ਰਮ ਦਾ ਮਾਰਾ ਅੰਦਰ ਵੜ ਜਾਂਦਾ ਹੈਕਿਸੇ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਵੀ ਔਰਤ ਇਹ ਹਥਿਆਰ ਵਰਤ ਲੈਂਦੀ ਹੈ ਕਿ ਜਾਂ ਤਾਂ ਬੇਟਾ ਮੇਰੀ ਮਨ ਲੈ, ਨਹੀਂ ਤਾਂ ਕੱਪੜੇ ਪਾੜ ਕੇ ਸ਼ੋਰ ਮਚਾ ਦਿਆਂਗੀਵਿਚਾਰਾ ਮਰਦ ਗੋਡੇ ਟੇਕ ਦਿੰਦਾ ਹੈਆਪਣੇ ਆਲੇ ਦੁਆਲੇ ਧਿਆਨ ਦਿਓ। ਤੁਹਾਨੂੰ ਇਹੋ ਜਿਹੇ ਕਈ ਕਿੱਸੇ ਮਿਲ ਜਾਣਗੇ

ਬਰਾਬਰਤਾ ਦਾ ਹੱਕ ਮੰਗਦੀ ਔਰਤ ਵਿਚ ਇੰਨਾ ਉਲਾਰਪਨ ਆ ਗਿਆ ਕਿ ਉਸ ਨੂੰ ਇੱਜ਼ਤ ਸ਼ਰਮ ਦੇ ਮਾਇਨੇ ਹੀ ਭੁੱਲ ਗਏ ਹਨ। ਹੱਥ ਠੋਕਾ ਬਣ ਕੇ ਇਹ ਬੜੀਆਂ ਬੜੀਆਂ ਹਸਤੀਆਂ ਦੀ ਮਿੱਟੀ ਪਲੀਤ ਕਰ ਦਿੰਦੀ ਹੈ 1993 ਵਿਚ ਹੀ ਨਹੀਂ, ਮਿਥਿਹਾਸਕ ਗਾਥਾਵਾਂ ਵਿਚ ਵੀ ਕਰਿਸਟੀਨ ਕੇਲਰ ਦਾ ਰੋਲ ਔਰਤਾਂ ਨਿਭਾਉਂਦੀਆਂ ਆਈਆਂ ਹਨਬਲਿਊ ਮੂਵੀਆਂ ਵਿਚ, ਸਟਰਿੱਪ ਬਾਰਾਂ ਵਿਚ, ਨਗਨਤਾ ਦੀ ਨੁਮਾਇਸ਼ ਔਰਤਾਂ ਮਰਦ ਦੀ ਜੇਬ ਕੱਟਣ ਲਈ ਕਰਦੀਆਂ ਹਨ  

ਅੰਦੋਲਨ ਦੇ ਦੂਸਰੇ ਭਾਗ ਵਿਚ ਇਹ ਵੀ ਪਰਚਾਰ ਕੀਤਾ ਗਿਆ ਹੈ ਕਿ ਔਰਤ ਹੀ ਕਿਉਂ ਦੁੱਧ ਚੁੰਘਾਵੇ? ਨਤੀਜਾ ਸਭ ਦੇ ਸਾਹਮਣੇ ਹੈ। ਦੁੱਧ ਦੀ ਥਾਂ ਫਾਰਮੂਲਿਆਂ ਨੇ ਮੱਲ ਲਈ ਹੈ ਅਤੇ ਬੱਚਿਆਂ ਨੂੰ ਮਾਂ ਦਾ ਪੂਰਾ ਪਿਆਰ ਨਾ ਮਿਲਣ ਕਾਰਨ ਉਹ ਨਿਰਮੋਹੇ ਹੁੰਦੇ ਜਾ ਰਹੇ ਹਨ

ਔਰਤ ਨਾਲੋਂ ਘੱਟ ਪੜ੍ਹਿਆ ਮਰਦ ਔਰਤ ਨਾਲ ਜੈਲਸੀ ਕਰਦਾ ਹੈਜ਼ਰਾ ਇਰਦ ਗਿਰਦ ਧਿਆਨ ਤਾਂ ਮਾਰੋ। ਸ਼ਾਹੀ ਅਨਪੜ੍ਹਾਂ ਦੀਆਂ ਬੀਵੀਆਂ ਐੱਮ ਏ, ਬੀ ਏ ਤੋਂ ਘੱਟ ਨਹੀਂ ਹਨਜੇ ਉਹ ਜੈਲਸੀ ਕਰਦੇ ਹੋਣ ਤਾਂ ਉਹ ਅਨਪੜ੍ਹ ਵਿਆਹ ਕੇ ਲਿਆਉਣ

ਇਸਮਤ ਚੁਗਤਾਈ ਆਖਦੀ ਹੈ, ਸਦੀਆਂ ਤੋਂ ਔਰਤ ਦੇ ਸਿਰ, … ਆਖਰ ਇਹਨਾਂ ਨੂੰ ਔਰਤ ਦੀ ਬਰਾਬਰੀ ਤੋਂ ਕਿਉਂ ਡਰ ਲਗਦਾ ਹੈ।

ਔਰਤ ਦੀ ਬਰਾਬਰੀ ਦੀ ਗੱਲ ਕੋਈ 1500 ਈਸਵੀ ਦੇ ਕਰੀਬ ਬਾਬੇ ਨਾਨਕ ਨੇ ਉਠਾਈ ਸੀ, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਤੀਸਰੇ ਨਾਨਕ ਨੇ ਆਪਣੀ ਗੁਰਿਆਈ ਸਮੇਂ ਔਰਤਾਂ ਨੂੰ ਪਰਚਾਰਕ ਥਾਪਿਆ। ਪਰਦੇ ਦੇ ਖਿਲਾਫ ਪਰਚਾਰ ਕੀਤਾ। ਸਤੀ ਦੀ ਰਸਮ ਨੂੰ ਰੋਕਣ ਲਈ ਅਕਬਰੇ ਆਜ਼ਮ ਨੂੰ ਕਾਨੂੰਨ ਬਣਾਉਣ ਲਈ ਆਖਿਆ। ਵਿਧਵਾ ਔਰਤ ਲਈ ਦੂਸਰੇ ਵਿਆਹ ਦੀ ਮੁਹਿੰਮ ਚਲਾਈ। ਖਾਲਸਾ ਸਿਰਜਣਾ ਸਮੇਂ ਮਾਤਾ ਸਾਹਿਬ ਦੇਵਾਂ ਨੇ ਵੀ ਇਕ ਅਹਿਮ ਰੋਲ ਨਿਭਾਇਆ। ਵੀਰਤਾ ਦੇ ਨਾਲ ਨਾਲ ਮਿਠਾਸ ਵੀ ਤਾਂ ਜ਼ਰੂਰੀ ਸੀਇਸਮਤ ਚੁਗਤਾਈ ਨੂੰ ਇਹ ਸਭ ਕੁਝ ਕਿਉਂ ਨਹੀਂ ਨਜ਼ਰ ਆਇਆ, ਇਹ ਸਮਝ ਤੋਂ ਬਾਹਰ ਹੈ

ਪਰ ਗੁਰਦੇਵ ਕਹਿੰਦੇ ਹਨ, ਐ ਔਰਤ! ਤੂੰ ਅੱਧੀ ਔਰਤ ਹੈਂ ਅਤੇ ਅੱਧਾ ਸੁਪਨਾ! ਪਤਾ ਨਹੀਂ ਇਸਮਤ ਚੁਗਤਾਈ ਕਿਸ ਗੁਰਦੇਵ ਦੀ ਗੱਲ ਕਰਦੀ ਹੈਗੁਰੂ ਬਾਬਾ ਤਾਂ ਆਖਦਾ ਹੈ:

 ਪੁਰਖ ਮਹਿ ਨਾਰਿ ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ॥ ( ਰਾਮਕਲੀ ਮਹਲਾ 1, ਪੰਨਾ 879)

ਦੋਵੇਂ ਇਕ ਦੂਸਰੇ ਤੋਂ ਬਗੈਰ ਅਧੂਰੇ ਹਨ

ਪੱਛਮੀ ਔਰਤਾਂ ਅਤੇ ਰੂਸੀ ਔਰਤਾਂ ਦਾ ਮੁਕਾਬਲਾ ਵੀ ਨਹੀਂ ਜਚਿਆ। ਇੱਥੋਂ ਤਕ ਲੇਖ ਇਕ ਪਾਸੜਾ ਹੈ। ਬਗੈਰ ਵਿਚਾਰਿਆਂ ਲਿਖਿਆ ਗਿਆ ਹੈ। ਤੁਅਸਬ ਦੀ ਬੂ ਆਉਂਦੀ ਹੈ

ਲੇਖ ਦੇ ਆਖੀਰ ਵਿਚ ਇਸਮਤ ਚੁਗਤਾਈ ਵਲੋਂ ਦਿੱਤੀਆਂ ਚਾਰ ਸਮਝੌਤੀਆਂ ਕਾਬਲੇ ਤਾਰੀਫ ਹਨ

 *****
(28 ਜਨਵਰੀ 2008)

ਪਿਛਲੇ ਪੱਤਰ ਵੇਖਣ ਲਈ ਕਲਿੱਕ ਕਰੋ   : [1] [2] [3] [4] [5] [6] [7] [8] [9] [10] [11] [12] [13][14][15][16][17][18]

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

 

Copyright © Likhari: Panjabi Likhari Forum-2001-2010 All rights reserved.