ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.

Download Punjabi Fonts English Shahmukhi Devnagri

 ਅਜੋਕਾ ਵਾਧਾ:: 22 January, 2010

'ਲਿਖਾਰੀ' ਵਿਚ ਪ੍ਰਕਾਸਿ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ 'ਰਚਨਾ' ਦਾ ਕਰਤਾ ਹੋਵੇਗਾ

ਤੁਹਾਡੇ ਪੱਤਰ/ਹੁੰਗਾਰੇ-ਨਿਹੋਰੇ/ਪਠਨ-ਪਾਠਨ/ਟਿੱਪਣੀਆਂ
 
ਮਿੰਟੂ ਬਰਾੜ ਦੇ ਦੋਵੇਂ ਲੇਖ ਵਧੀਆ ਲੱਗੇ--ਸੁਧੀਰ ਧੀਰ

ਸੰਪਾਦਕ ਸਾਹਿਬ,
ਲਿਖਾਰੀ ਸਾਈਟ ਉੱਪਰ ਮਿੰਟੂ ਬਰਾੜ ਜੀ ਦੇ ਲੇਖ 'ਆਸਟ੍ਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਉੱਤੇ ਹੋ ਰਹੇ ਹਮਲਿਆਂ ਪਿਛਲਾ ਸੱਚ' ਅਤੇ 'ਮੈਲਬੌਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ ਭਾਰਤੀ ਵਿਦਿਆਰਥੀਆਂ ਨੂੰ ਸੁਨਣ ਲੱਗੀ' ਪੜ੍ਹੇ ।
ਲੇਖਕ ਦੁਆਰਾ ਦਿੱਤੇ ਗਏ ਕੁੱਝ ਘਟਨਾਵਾਂ ਦੇ ਹਵਾਲਿਆਂ ਨਾਲ ਸੱਚਮੁਚ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਜੋ ਗੱਲ ਸਭ ਤੋਂ ਦੁੱਖਦਾਈ ਲੱਗੀ ਕਿ ਉਹ ਹੈ ਇਹਨਾਂ ਸਚਾਈਆਂ ਨੂੰ ਪਾਠਕਾ ਦੇ ਰੂਬਰੂ ਕਰਨ ਤੇ ਲੇਖਕ ਨੂੰ ਕਿਸੇ ਭਦਰ ਪੁਰਖ ਵੱਲੋਂ ਦਿੱਤੀ ਗਈ " ਗੱਦਾਰ " ਦੀ ਉਪਾਧੀ ।
ਖੈਰ.... ਮੈਨੂੰ ਇਹ ਲੇਖ ਬਹੁਤ ਵਧੀਆ ਲੱਗੇ ।
 
ਧੰਨਵਾਦ ਸਹਿਤ
ਸੁਧੀਰ ਧੀਰ
ਕਮਿਉਨੀਕੇਸ਼ਨ ਫੈਸਲੀਟੇਟਰ
27 ਜੁਲਾਈ 2009


ਬਾਈ ਮਿੰਟੂ ਜੀ!!---ਰੱਬ ਕਰੇ ਤੇਰੀ ਕਲਮ ਏਸੇ ਤਰ੍ਹਾਂ ਹੀ ਸਾਡੀ ਅਗਵਾਈ ਕਰਦੀ ਰਹੇ!---ਸੰਤੋਖ ਸਿੰਘ, ਸਿਡਨੀ
ਵਾਹ ਭਈ ਵਾਹ! ਨਿੱਕੇ ਬਾਈ ਮਿੰਟੂ ਜੀ!!
ਸ਼ਾਬਾਸ਼ ਤੇਰੀ ਕਲਮ ਨੂੰ। ਮੈਨੂੰ ਵੀ ਬਹੁਤ ਸਾਰੇ ਸਜਣਾਂ ਨੇ ਇਸ ਮਸਲੇ ਬਾਰੇ ਲਿਖਣ ਲਈ ਜੋਰ ਪਾਇਆ ਪਰ ਮੈਂ ਏਹੀ ਸੋਚ ਕੇ ਇਸ ਬਾਰੇઠਲਿਖਣਾ ਯੋਗ ਨਹੀਂ ਜਾਤਾ ਕਿ ਮਿੰਟੂ ਜੀ ਜੋ ਆਖ ਰਹੇ ਨੇ, ਉਸ ਤੋਂ ਚੰਗੇਰਾ ਮੈ ਕੀ ਆਖ ਸਕਣਾ ਹੈ!
ਰੱਬ ਕਰੇ ਤੇਰੀ ਕਲਮ ਏਸੇ ਤਰ੍ਹਾਂ ਹੀ ਸਾਡੀ ਅਗਵਾਈ ਕਰਦੀ ਰਹੇ!
ਚੌਕੀਦਾਰ ਦਾ ਕੰਮ ਕਰ ਹੋਕਰਾ ਦਈ ਜਾਣਾ ਹੈ। ਇਹ ਮਾਲਕ ਦੀ ਮਰਜੀ ਹੈ ਕਿ ਉਹ ਜਾਗ ਕੇ ਅਪਾਣੇ ਘਰ ਦੀ ਰਾਖੀ ਕਰ ਲਵੇ ਜਾਂ ਲੰਮੀਆਂ ਤਾਣ ਕੇ ਸੁੱਤਾ ਰਹੇ।
ਸੰਤੋਖ ਸਿੰਘ, ਸਿਡਨੀ
26 ਜੁਲਾਈ 2009

ਯਾਦਵਿੰਦਰ ਕਰਫਿਊ ਦਾ ਲੇਖ ਬਹੁਤ ਸਰਾਹਣਾ-ਯੋਗ ਹੈ--ਲਿਖਣ ਸ਼ੈਲੀ ਪੰਜਾਬੀ ਬੋਲੀ ਨੂੰ ਅਮੀਰ ਬਣਾਉਂਦੀ ਹੈ-
--
ਦਲਜੀਤ ਸਿੰਘ, ਐਡਿਮੰਟਨ
--


‘ਬੰਗਾਲ (ਲਾਲਗੜ੍ਹ) ਦੀਆਂ ਦੁੱਧ ਵਰਗੀਆਂ ਚਿੱਟੀਆਂ ਸਚਾਈਆਂ ਦੇ ਰੂਬਰੂ’ ਲੇਖਕ ਯਾਦਵਿੰਦਰ ਕਰਫਿਊ, ਨਵੀਂ ਦਿੱਲੀ ਦਾ ਲੇਖ ਬਹੁਤ ਸਰਾਹਣਾ-ਯੋਗ ਹੈ। ਲੇਖਕ ਨੇ ਵੇਲੇ ਸਿਰ ਲਿਖਾਰੀ.ਆਰਗ ਦੇ ਪਾਠਕਾਂ ਨੂੰ ਸਮੇਂ ਦੀ ਡੂੰਘੀ ਸਮੱਸਿਆ ਨਾਲ ਜੋੜਿਆ ਹੈ। ਵੱਡੀ ਗੱਲ ਇਹ ਹੈ ਕਿ ਲੇਖਕ ਨੇ ਸਮੱਸਿਆ ਦੀ ਜਾਣਕਾਰੀ ਆਪ ਨਿੱਜੀ ਤੌਰ ਉੱਤੇ ਜਾ ਕੇ ਸਿੱਧੀ ਪ੍ਰਾਪਤ ਕੀਤੀ। ਮੈਂ ਉਹਨਾਂ ਦੇ ਲੇਖ ਅੱਗੇ ਵੀ ਬਹੁਤ ਦਿਲਚਸਪੀ ਨਾਲ ਪੜ੍ਹਦਾ ਹਾਂ। ਉਹਨਾਂ ਦੇ ਲੇਖ ਯਥਾਰਥਕ ਅਤੇ ਸਮੇਂ ਦੀ ਪੈੜ ਨਾਲ ਪੈੜ ਜੋੜਦੇ ਢੁਕਵੇਂ ਹੁੰਦੇ ਹਨ। ਉਹਨਾਂ ਦੀ ਲਿਖਣ ਸ਼ੈਲੀ ਪੰਜਾਬੀ ਬੋਲੀ ਨੂੰ ਅਮੀਰ ਬਣਾਉਂਦੀ ਹੈ ਅਤੇ ਇੱਕ ਅਜੀਬ ਸੰਗੀਤ ਪੇਸ਼ ਕਰਦੀ ਹੈ। ਮੈਂ ਉਹਨਾਂ ਦੇ ਇਸ ਤਰ੍ਹਾਂ ਦੇ ਉਪਰਾਲਿਆਂ ਲਈ ਉਹਨਾਂ ਨੂੰ ਦਿਲੀ ਮੁਬਾਰਕਬਾਦ ਭੇਜਦਾ ਹਾਂ।

ਲਿਖਾਰੀ. ਆਰਗ ਅਜਿਹੇ ਲੇਖ ਲੋਕਾਂ ਤੱਕ ਪਹੁੰਚਾ ਕੇ ਬਹੁਤ ਲੋਕ-ਸੇਵਾ ਕਰ ਰਿਹਾ ਹੈ ਅਤੇ ਪੰਜਾਬੀ ਬੋਲੀ ਦੇ ਵਿਕਾਸ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ-ਪੱਥਰ ਦਾ ਚਿੰਨ੍ਹ ਹੈ। ਮੇਰੀ ਕਾਮਨਾ ਹੈ likhari.org ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ। ਇਸ ਵੈੱਬ ਸਾਈਟ ਦੇ ਕਾਰਜ-ਕਰਤਾਵਾਂ ਦੀ ਪੰਜਾਬੀ ਬੋਲੀ ਲਈ ਮਿਹਨਤ ਅਤੇ ਸੁਹਿਰਦਤਾ ਪੰਜਾਬੀ ਜਗਤ ਲਈ ਸੁਨਹਿਰੀ ਮਾਣ ਹੈ।
ਦਲਜੀਤ ਸਿੰਘ, ਐਡਿਮੰਟਨ
ਫ਼ੋਨ: 780-989-2977
(25 ਜੂਨ 2009)


Media is overblowing the issue as racial---Dalbir Sangione

 

Please go to www.likhari.org  and read article written by Mintu Brar on the issue of attacks on Indian students. I already had the notion that media has turned this story as racial rather than exploring the root cause of the problem. The Tribune Chandiagrh dated 11 June 2009 has also given on main news about the racial attacks on youth in Canada. I think meida is overblowing the issue as racial.  

Thanks

Dalbir Sangione
Edmonton, Alberta


Baldev Singh (sadak namaa) does not let pathak get bored---Davinder Kaur


Sat  siri Akal S Gurdial singh ji,
This is Davinder Kaur from Nottingham now in California. I read your site all the times,bhut piari site hia te tuhada changa uddam  and hard work hia es wich. You are doing a wonderful seva for punjabi maa boli.
I am also on punjabiaarsi.blospot.com I don't know, amazing how these BC people found me.

I have been on likhari site today. I read Baldev singh  ji's all rachnavas very interesting..
He has the art. He does not let pathak get bored.
God bless Baldev ji.
Keep it up with good work. Best wishes  and lots of good luck to S Gurdial singh ji and Baldev ji.
PS
S Gurdial singh ji let me know you got my  this  e mail.
Will send something for Likhari too.

Later
Davinder Kaur
760 212 5851

Yes Davinder Kaur Ji, I did receive your previous e-mail. (Likhari)


ਡਾ. ਜਸਬੀਰ ਕੌਰ ਦੀ ਟਿੱਪਣੀ ਆਖਿਰ ਕਿਉਂ ਤੇ ਕਦੋਂ ਤਕ? ਪੜ੍ਹੀ। ਪਹਿਲੀ ਨਜ਼ਰੇ ਇਹ ਟਿੱਪਣੀ ਪ੍ਰਭਾਵਿਤ ਕਰਦੀ ਹੈ।
 ਪਰ ਬਾਅਦ ਵਿਚ ਸਾਨੂੰ ਹੋਰ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਹੋਣਾ ਪਵੇਗਾ।----ਡਾ. ਕਰਮਜੀਤ ਸਿੰਘ

ਡਾ. ਜਸਬੀਰ ਕੌਰ ਦੀ ਟਿੱਪਣੀ ਆਖਿਰ ਕਿਉਂ ਤੇ ਕਦੋਂ ਤਕ? ਪੜ੍ਹੀ। ਪਹਿਲੀ ਨਜ਼ਰੇ ਇਹ ਟਿੱਪਣੀ ਪ੍ਰਭਾਵਿਤ ਕਰਦੀ ਹੈ। ਪਰ ਬਾਅਦ ਵਿਚ ਸਾਨੂੰ ਹੋਰ ਗੰਭੀਰ ਹੋ ਕੇ ਸੋਚਣ ਲਈ ਮਜਬੂਰ ਹੋਣਾ ਪਵੇਗਾ। ਇਹ ਮਸਲਾ ਕੇਵਲ ਸੋਚ ਸਮਝ ਕੇ ਦੇਸ਼ ਦੀ ਜਾਇਦਾਦ ਨੂੰ ਬਰਬਾਦ ਨਾ ਕਰਨ ਦਾ ਹੀ ਨਹੀਂ ਹੈ।  ਸੋਚਣ ਵਾਲ਼ੀ ਗੱਲ ਇਹ ਹੈ ਕਿ ਅਜਿਹਾ ਪ੍ਰਤੀਕਰਮ ਕਿਉਂ ਆਇਆ? ਜਿਹੜੇ ਅਕਾਡਮੀਸ਼ੀਅਨਾਂ ਦੀਆਂ ਰਾਵਾਂ ਪੜ੍ਹੀਆਂ ਹਨ ਉਨ੍ਹਾਂ ਵਿਚੋਂ ਬਹੁਤਿਆਂ ਨੇ ਇਸ ਨੂੰ ਡੇਰਾਵਾਦ ਨਾਲ਼ ਜੋੜਿਆ ਹੈ। ਕੁਝ ਨੇ ਅਗਾਂਹ ਜਾ ਕੇ ਸਿੱਖਾਂ ਵਲੋਂ ਦਲਿਤਾਂ ਦੇ ਸਨਮਾਨ ਨੂੰ ਸੱਟ ਮਾਰਨ ਦਾ ਨਤੀਜਾ ਦੱਸਿਆ ਹੈ। ਸਿੱਖਾਂ ਨੇ ਸਹਿਜਧਾਰੀ ਸਿੱਖਾਂ ਨੂੰ ਸਿੱਖ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਦਲਿਤ ਗੁਰੁ ਗ੍ਰੰਥ ਦਾ ਸਤਿਕਾਰ ਕਰਦੇ ਹਨ ਕਿਉਂਕਿ ਰਵਿਦਾਸ ਦੀ ਬਾਣੀ ਇਸ ਵਿਚ ਦਰਜ ਹੈ। ਪਰ ਗੁਰੂਦੁਆਰਿਆਂ ਵਿਚ ਉਨ੍ਹਾਂ ਨਾਲ਼ ਹੁੰਦੇ ਭੇਦ ਭਾਵਾਂ ਕਾਰਣ ਅਤੇ ਡੇਰਾਵਾਦੀਆਂ ਵਲੋਂ ਉਨ੍ਹਾਂ ਦੀਆਂ ਵੱਖਰੀਆਂ ਪੰਗਤਾਂ ਲੁਆਉਣ ਕਾਰਣ ਉਹ ਆਪਣੇ ਆਪ ਨੂੰ ਹੀਣਾ ਸਮਝਦੇ ਹਨ। ਇਸੇ ਲਈ ਉਨ੍ਹਾਂ ਨੇ ਆਪਣੇ ਗੁਰਦੁਆਰਿਆਂ ਤੇ ਡੇਰਿਆਂ ਦੀ ਸਥਾਪਨਾ ਕਰ ਲਈ ਹੈ ਜਿਨ੍ਹਾਂ ਨਾਲ਼ ਉਹ ਭਾਵੁਕਤਾ ਦੀ ਹੱਦ ਤਕ ਜੁੜੇ ਹੋਏ ਹਨ। ਇਨ੍ਹਾਂ ਨੂੰ ਜੇ ਕੋਈ ਮਾੜੀ ਮੋਟੀ ਖਰੌਂਚ ਵੀ ਆਉਂਦੀ ਹੈ ਤਾਂ ਉਹ ਹਿੰਸਕ ਹੋ ਜਾਂਦੇ ਹਨ। ਇਹ ਉਨ੍ਹਾਂ ਦੇ ਮਾਣ-ਸਨਮਾਨ ਅਤੇ ਪਛਾਣ ਦੀ ਲੜਾਈ ਦਾ ਹਿੱਸਾ ਹੈ।

ਪਰ ਇਥੋਂ ਵੀ ਅਗਾਂਹ ਜਾ ਕੇ ਸਮੁੱਚੇ ਮਾਹੌਲ ਦਾ ਜਾਇਜ਼ਾ ਲੈਣਾ ਬਣਦਾ ਹੈ। ਅੱਜ ਕਲ੍ਹ ਪੰਜਾਬ ਵਿਚ ਜੱਟ ਕਿਸਾਨੀ, ਬ੍ਰਾਹਮਣੀ ਸੰਸਥਾਵਾਂ ਵਾਲ਼ਾ ਰੋਲ ਅਦਾ ਕਰ ਰਹੀ ਹੈ। ਸਰਕਾਰ ਵੀ ਉਨ੍ਹਾਂ ਨੂੰ ਬਿਜਲੀ-ਪਾਣੀ ਮੁਫਤ ਦੇ ਕੇ ਇਕ ਮਹੀਨੇ ਦਾ ਕਰੋੜਾਂ ਦਾ ਘਾਟਾ ਜਰ ਰਹੀ ਹੈ। ਪਰ ਦਲਿਤਾਂ ਦੇ ਘਰੀਂ ਪੰਜਾਹ-ਸੌ ਯੂਨਿਟਾਂ ਮਾਫ ਕਰਕੇ ਉਨ੍ਹਾਂ ਉਪਰ ਅਹਿਸਾਨ ਕਰ ਰਹੀ ਹੈ। ਗੱਲ ਇਥੇ ਹੀ ਖਤਮ ਨਹੀਂ ਹੁੰਦੀ। ਸਾਰੇ ਦਾ ਸਾਰਾ ਸਭਿਆਚਾਰਕ ਮਾਹੌਲ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਹੈ ਕਿ ਗੀਤ ਜੱਟਾਂ ਦੇ, 'ਇਕ ਪਾਸੇ ਸਰਦਾਰ ਕੱਲਾ' ਵਰਗੇ ਛਾਵਨਵਾਦੀ ਗੀਤਾਂ ਰਾਹੀਂ ਸਾਹਮਣੇ ਬੈਠੇ ਹਿੰਦੂਆਂ/ਦਲਿਤਾਂ ਸਭ ਦਾ ਮੁੰਹ ਚਿੜ੍ਹਾਇਆ ਜਾਂਦਾ ਹੈ। ਛਵੀਆਂ- ਗੰਡਾਸੀਆਂ, ਪਸਤੌਲ-ਰਫਲਾਂ ਤਾਂ ਆਮ ਗੀਤਾਂ ਵਿਚ ਸਾਰਿਆਂ ਦਾ ਮੁੰਹ ਚਿੜ੍ਹਾ ਰਹੀਆਂ ਹਨ। ਪੰਜਾਬੀ ਸਭਿਆਚਾਰ ਨੂੰ ਜੱਟ ਦੇ ਸ਼ਰਾਬੀ ਸਭਿਆਚਾਰ ਦੇ ਦ੍ਰਿਸ਼ਟੀਕੋਣ ਤੋਂ ਉੱਚੀਆਂ ਧੁਨੀਆਂ ਵਿਚ ਗਾਇਆ ਜਾ ਰਿਹਾ ਹੈ। ਬਦਲਾ ਲੈਣ, ਕਬਜ਼ਾ ਲੈਣ ਲਈ ਹਿੰਸਾ ਨੂੰ ਅਦਰਸ਼ਿਆ ਕੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੇਮ ਸੰਬੰਧਾਂ ਵਿਚ ਵੈਲੀ ਸਭਿਆਚਾਰ ਦਾ ਬੋਲ ਬਾਲਾ ਹੈ।
ਅਜਿਹੀ ਸਥਿਤੀ ਵਿਚ ਅੰਦਰੇ ਅੰਦਰ ਵਿਰੋਧੀ ਭਾਵਨਾਵਾਂ ਉਸਲ਼ਵੱਟੇ ਲੈਂਦੀਆਂ ਰਹਿੰਦੀਆਂ ਹਨ ਅਤੇ ਮਾਹੌਲ ਮਿਲ਼ਦਿਆਂ ਹੀ ਬਾਹਰ ਨਿਕਲ਼ ਆਉਂਦੀਆਂ ਹਨ। ਇਕੱਲਿਆਂ-ਕਾਰ੍ਹਿਆਂ ਨੂੰ ਤਾਂ ਮਾਰ ਕੁੱਟ ਕੇ ਚੁੱਪ ਕਰਾਇਆ ਜਾ ਸਕਦਾ ਹੈ ਪਰੰਤੂ 'ਭੀੜ' ਜੇ ਆਪ ਮੁਹਾਰੀ ਹੋ ਜਾਵੇ ਤਾਂ ਉਸਨੂੰ ਰੋਕ ਸਕਣਾ ਇਨਾਂ ਆਸਾਨ ਨਹੀਂ ਹੁੰਦਾ। ਗੁਬਾਰ ਨਿਕਲ਼ਣ ਬਾਦ ਹੀ ਹੌਲ਼ੀ ਹੌਲ਼ੀ ਮਾਹੌਲ ਸ਼ਾਂਤ ਹੁੰਦਾ ਹੈ। ਸਪੱਸ਼ਟ ਹੈ ਕਿ ਜੇ ਸੰਪ੍ਰਦਾਇਕ ਰਾਜਨੀਤੀ ਨੂੰ ਜਾਰੀ ਰੱਖਿਆ ਗਿਆ, ਕਿਸੇ ਇਕ ਜਾਇਦਾਦ ਨਾਲ਼ ਜੁੜੀ ਵਸੋਂ ਨੂੰ ਹੀ ਉਪਰ ਚੁਕਿੱਆ ਗਿਆ ਤਾਂ ਦੂਸਰੀ ਵਸੋਂ ਸਤ ਕੇ ਅਜਿਹੇ ਰਸਤੇ ਅਖਤਿਆਰ ਕਰਦੀ ਰਹੇਗੀ। ਸਾਰੇ ਸਿਆਣਿਆਂ ਨੂੰ ਬੈਠ ਕੇ ਬਣ ਰਹੇ ਮਾਹੌਲ ਨੂੰ ਨੱਥ ਪਾਉਣ ਦੇ ਯਤਨ ਕਰਨੇ ਚਾਹੀਦੇ ਹਨ। ਜੇ ਅਸੀਂ ਅਜਿਹਾ ਨਹੀਂ ਕਰਾਂਗੇ ਤਾਂ ਆਉਣ ਵਾਲ਼ੇ ਸਮੇਂ ਵਿਚ ਹੋਰ ਵੀ ਵੱਡੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਡਾ. ਕਰਮਜੀਤ ਸਿੰਘ,
ਪ੍ਰੋਫੇਸਰ, ਪੰਜਾਬੀ ਵਿਭਾਗ,
ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ-136119
ਹਰਿਆਣਾ (ਇੰਡੀਆ
)
 

ਲਿਖਾਰੀ ਸ਼ਾਨਦਾਰ ਹੈ। ਪੰਜਾਬੀ ਮਾਂ ਬੋਲੀ ਨੂੰ ਅਜਿਹੀਆਂ ਪਹਿਲ-ਕਦਮੀਆਂ ਦੀ ਲੋੜ ਹੈ। -- Dr. Kuldeep Singh Deep

You are doing great Maa Seva keeping Punjabi language alive----Davinder Kaur

Respected Dr Gurdial Singh Rai Ji,
SAt Siri Akal ji,

Even I did not write but I always read your site Likhari. I think you did an excellent job to create this site.
Now I have left England in 1988 and now I am here in California USA.
Since I came here I  have  been so busy in Business never wrote anything or had some writing done and never send any where.
Now this girl named  Tandeep Tamanna from BC Canada was looking for me seriously, she could not find where I was.
To make a long story short now they found me and she put me on her site called punjabiaarsi.blogspot.com Please check that and send her your comments.
I hope soon I will send something for Likhari too.You are doing hard work Rai ji.
You are doing great Maa Seva keeping Punjabi language alive.
My Best wishes with you.
Davinder kaur
California
USA
e-mail:Davinder Kaur [davinderkaur@yahoo.com]

Something needs changing-----Malkiat Singh Sandhu


Respected Editor jeo.....Gur fateh. Article (Luj dhian bhaian dee) was very well and based on was truth bcoz Badal compny always shows false dream to public even punjab congres not 100% clear as a past of sikhs but Badal Dal extreamly now a days very dirty therefore need something changing now...Thanks
Regardes:
Malkiat Singh sandhu

Kehar Sharif.... has more energy. He had done a marvellous job of translating Asghar Wajahat's story,
 and now his interview-----Balvir Jaswal

 

I was simply a reader of likhari. Off and on I also think about to contribute for it. Once my story was also published.
Today I am talking about Kehar Sharif. I am a regular reading his contributions. I think he has more energy. He had done a marvellous job of translating Asghar Wajahat's story, and now his interview. I had read his poems also. About 'Matha' was his beautiful poem. But about his articles, I am silent.

No man is 'harfanmaula'. Every 'Arjun' should target 'eye of fish' with his full concentration.
You are doing a noble cause for Punajbi and Punjabi Literature.
Thanks
Balvir Jaswal
Jaswalbs@hotmail.com
09417111462
(21.04.2009)



ਵੀਰ ਹਰਬੀਰ ਸਿੰਘ ਭੰਵਰ----ਮਿਹਨਤੀ ਅਤੇ ਕਲਾ ਪ੍ਰਤੀ ਸਮਰਪਤ ਸ਼ਖ਼ਸੀਅਤ-----ਪ੍ਰੋ. ਪ੍ਰੀਤਮ ਸਿੰਘ ਗਰੇਵਾਲ

ਵੀਰ ਹਰਬੀਰ ਸਿੰਘ ਭੰਵਰ ਦੀ ਨਿਜੀ ਤਜੁਰਬਿਆਂ 'ਤੇ ਆਧਾਰਤ ਦਿਲਚਸਪ ਰਚਨਾ 'ਥੱਕੇ ਹੋਏ ਦਿਲ ਆਰਾਮ ਕਰ' ਪਾਠਕਾਂ ਦੇ ਦਿਲਾਂ ਨੂੰ ਟੁੰਬਣ ਵਾਲੀ ਹੈ। ਉਸ ਨੇ ਬੜੇ ਸੰਖੇਪ ਤੇ ਸਕੋਚਵੇਂ ਢੰਗ ਨਾਲ ਆਪਣੀ ਕਿਰਤ, ਮੁਸ਼ੱਕਤ, ਸਮਾਜ ਸੇਵਾ, ਪ੍ਰਵਾਰ ਪ੍ਰਤੀ ਕ੍ਰਿਤਯਗਤਾ, ਅਖ਼ੀਰ ਦਮ ਤੀਕ ਲਿਖਦੇ ਰਹਿਣ ਦੀ ਇਛਾ ਆਦਿ ਵਾਲੀ ਹੱਡ-ਬੀਤੀ ਸਾਂਝੀ ਕੀਤੀ ਹੈ।

ਹਰਬੀਰ ਜੀ ਨੂੰ ਚਾਰ ਕੁ ਦਹਾਕੇ ਪਹਿਲਾਂ ਸ.ਸੋਭਾ ਸਿੰਘ ਹੁਰਾਂ ਦੇ ਅੰਦਰੇਟੇ ਵਾਲੇ ਨਿਵਾਸ ਅਤੇ ਸਟੁਡੀਓ ਵਿਖੇ ਮਿਲਣ ਦਾ ਅਵਸਰ ਮਿਲਦਾ ਰਿਹਾ ਜਿਸ ਦੇ ਆਧਾਰ ਤੇ ਉਹਨਾਂ ਦੀ ਮਿਲਣਸਾਰ, ਮਿਹਨਤੀ ਅਤੇ ਕਲਾ ਪ੍ਰਤੀ ਸਮਰਪਤ ਸ਼ਖ਼ਸੀਅਤ ਦੀ ਯਾਦ ਤਾਜ਼ਾ ਹੋ ਆਈ।
ਅੰਗ੍ਰੇਜ਼ੀ ਕਵੀ ਰਾਬਰਟ ਫਰੌਸਟ ਦੀਆਂ ਇਹ ਮਸ਼ਹੂਰ ਸਤਰਾਂ ਸਿਮ੍ਰਤੀ 'ਚੋਂ ਉਭਰਦੀਆਂ ਹਨ:

''But I have promises to keep
And miles to go before I sleep

ਪ੍ਰੋ.ਪ੍ਰੀਤਮ ਸਿੰਘ ਗਰੇਵਾਲ


ਮੀਆਂ ਅਸ਼ਰਫ਼ ਦੀਆਂ ਨਜ਼ਮਾਂ ਦਾ 'ਅਨੁਵਾਦ ਕਰਦੇ ਸਮੇਂ  ਸੁਰਿੰਦਰ ਸੋਹਲ ਨੇ'
 ਪੰਜਾਬੀ ਸ਼ਬਦਾਵਲੀ ਦੀ ਵਰਤੋਂ ਬਹੁਤ ਢੁਕਵੇਂ ਢੰਗ ਨਾਲ਼ ਕੀਤੀ ਹੈ---
ਦਲਜੀਤ ਸਿੰਘ, ਐਡਮਿੰਟਨ

ਪਿਆਰੇ ਡਾ. ਰਾਏ ਸਾਹਿਬ,

ਨਿਊਯਾਰਕ ਵਾਸੀ ਸੁਰਿੰਦਰ ਸੋਹਲ ਵੱਲੋਂ ਅਸ਼ਰਫ਼ ਮੀਆਂ ਦੀਆਂ ਦੋ ਨਜ਼ਮਾਂ ਪੰਜਾਬੀ ਜ਼ਬਾਨ ਵਿੱਚ ਅਨੁਵਾਦ ਕੀਤੀਆਂ ਲਿਖਾਰੀ ਡਾਟ ਆਰਗ ਵਿੱਚੋਂ ਪੜ੍ਹੀਆਂ। ਉਹਨਾਂ ਨਜ਼ਮਾਂ ਬਾਰੇ ਮੇਰੀ ਰਾਏ ਹਾਜ਼ਰ ਹੈ।

ਮੀਆਂ ਅਸ਼ਰਫ਼ ਦੀਆਂ ਨਜ਼ਮਾਂ (ਅਨੁਵਾਦਕ: ਸੁਰਿੰਦਰ ਸੋਹਲ)

ਮੀਆਂ ਅਸ਼ਰਫ਼, ਜਿਹੜੇ ਮੂਲ ਰੂਪ ਵਿੱਚ ਉਰਦੂ ਸ਼ਾਇਰ ਹਨ, ਦੀਆਂ ਦੋ ਨਜ਼ਮਾਂ ਦਾ ਸੁਰਿੰਦਰ ਸੋਹਲ ਦੁਆਰਾ ਕੀਤਾ ਪੰਜਾਬੀ ਅਨੁਵਾਦ ਪੜ੍ਹ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਹੋਈ ਇਸ ਗੱਲੋਂ ਕਿ ਮੈਨੂੰ ਇੱਕ ਨਵੇਂ ਸ਼ਾਇਰ ਦੀ ਸ਼ਾਇਰੀ ਨਾਲ ਤੁਆਰੱਫ਼ ਹੋਇਆ। ਮੈਨੂੰ ਉਰਦੂ ਪੜ੍ਹਨ ਵਿੱਚ ਵੀ ਕੋਈ ਔਕੜ ਨਹੀਂ ਸੀ। ਮੈਂ ਲਿਖਾਰੀ ਵਿੱਚ ਅਸ਼ਰਫ਼ ਜੀ ਦੀਆਂ ਸ਼ਾਹਮੁਖੀ ਲਿੱਪੀ ਵਿੱਚ ਵੀ ਨਜ਼ਮਾਂ ਪੜ੍ਹੀਆਂ। ਪੜ੍ਹਦਿਆਂ ਮੈਨੁੰ ਲੱਗਦਾ ਸੀ ਕਿ ਉਰਦੂ ਵੀ ਮੇਰੀ ਮਾਦਰੀ ਜ਼ਬਾਨ ਹੈ। ਮੇਰਾ ਬਚਪਣ ਸੰਨ 1929 ਤੋਂ 1947 ਤੱਕ ਲਾਇਲਪੁਰ ਦੇ ਇੱਕ ਪਿੰਡ ਢੈਪੀ ਚੱਕ 84 ਜੇ.ਬੀ. (ਹੁਣ ਪਾਕਿਸਤਾਨ) ਵਿੱਚ ਗੁਜ਼ਰਿਆ ਸੀ। ਪਹਿਲੀ ਜਮਾਤ ਤੋਂ ਪੜ੍ਹਾਈ ਉਰਦੂ ਅਲਫ਼ ਬੇ ਪੇ ਤੇ ਟੇ ਸੇ ਨਾਲ ਸ਼ੁਰੂ ਹੋਈ ਸੀ। ਇਸ ਤਰੀਕੇ ਨਾਲ ਮੇਰੀ ਮਾਨਿਸਕਤਾ ਦਾ ਰਿਸ਼ਤਾ ਮੀਆਂ ਅਸ਼ਰਫ਼ ਦੀਆਂ ਨਜ਼ਮਾਂ ਰਾਹੀਂ ਉਹਨਾਂ ਦੀ ਸ਼ਖ਼ਸੀਅਤ ਨਾਲ ਵੀ ਜੁੜ ਗਿਆ ਅਤੇ ਮੋਹ ਮਹਿਸੂਸ ਕੀਤਾ। ਪਤਾ ਨਹੀਂ ਇਸ ਕਰਕੇ ਮੈਨੂੰ ਮੇਰੇ

ਪਿੰਡ ਦਾ ਮੋਹ ਜਾਗ ਪਿਆ ਸੀ:
ਆਤਾ ਹੈ ਯਾਦ ਮੁੱਝ ਕੋ ਗੁਜ਼ਰਾ ਹੂਆ ਜ਼ਮਾਨਾ
ਵੋਹ ਝਾੜੀਆਂ ਚਮਨ ਕੀ ਵੋਹ ਮੇਰਾ ਆਸ਼ੀਆਨਾ।

ਮੀਆਂ ਅਸ਼ਰਫ਼ ਦੀਆਂ ਨਜ਼ਮਾਂ ਦਾ ਅਨੁਵਾਦ ਸੁਰਿੰਦਰ ਸੋਹਲ ਨੇ ਕੀਤਾ। ਸੁਰਿੰਦਰ ਨੇ ਅਨੁਵਾਦ ਕਰਦੇ ਸਮੇਂ ਪੰਜਾਬੀ ਸ਼ਬਦਾਵਲੀ ਦੀ ਵਰਤੋਂ ਬਹੁਤ ਢੁਕਵੇਂ ਢੰਗ ਨਾਲ਼ ਕੀਤੀ ਹੈ। ਮੈਨੂੰ ਅਨੁਵਾਦ ਪੜ੍ਹਦਿਆਂ ਬੜੀ ਹੈਰਾਨੀ ਹੋਈ ਕਿ ਸੁਰਿੰਦਰ ਨੂੰ ਉਰਦੂ ਜ਼ਬਾਨ ਉੱਤੇ ਕਿੰਨਾ ਅਬੂਰ ਹਾਸਲ ਹੈ! ਤਰਜਮਾ ਕਰਨ ਵੇਲੇ ਅਨੁਵਾਦਕ ਨੇ ਸ਼ਬਦਾਂ ਦੀ ਰੂਹ ਤੱਕ ਪਹੁੰਚਣਾ ਹੁੰਦਾ ਹੈ ਅਤੇ ਫਿਰ ਪੰਜਾਬੀ ਦੇ ਵੀ ਢੁਕਵੇਂ ਸ਼ਬਦ ਵਰਤਣੇ ਹੁੰਦੇ ਹਨ ਤਾਂਕਿ ਸ਼ਾਇਰ ਦੀ ਸ਼ਾਇਰੀ ਦੇ ਅੰਤਰੀ ਭਾਵਾਂ ਦਾ ਅਨਰਥ ਨਾ ਹੋ ਜਾਏ। ਮੇਰੇ ਮਨ ਨੇ ਨਜ਼ਮਾਂ ਦਾ ਪੰਜਾਬੀ ਅਨੁਵਾਦ ਪੜ੍ਹ ਕੇ ਬਹੁਤ ਅਨੰਦ ਮਾਣਿਆ।

ਅਸ਼ਰਫ਼ ਮੀਆਂ ਦੀ 'ਫ਼ਰਾਰ ਸ਼ਬਦ' ਨਜ਼ਮ ਪਾਕਿਸਤਾਨ ਦੀ ਸਮਾਜਿਕ ਅਤੇ ਰਾਜਨੀਤਕ ਵਿਵਸਥਾ ਉੱਤੇ ਬੜੇ ਹੀ ਸੂਖਮ ਢੰਗ ਨਾਲ ਵਿਅੰਗ ਮਾਰਦੀ ਨਜ਼ਰ ਪੈਂਦੀ ਹੈ। ਉਹਨਾਂ ਨੇ ਛੋਟੀ ਜਿਹੀ ਨਜ਼ਮ ਰਾਹੀਂ ਬਹੁਤ ਵੱਡੀ ਗੱਲ ਕਹਿ ਦਿੱਤੀ। ਗੱਲ ਇਤਿਹਾਸਿਕ ਬਣਾ ਕੇ ਜ਼ਬਰਦਸਤ ਡੰਗ ਮਾਰ ਦਿੱਤਾ ਕਿ ਸ਼ਬਦ-ਕੋਸ਼ ਵਿੱਚੋਂ 'ਸੱਚ' ਸ਼ਬਦ ਫ਼ਰਾਰ ਹੋ ਗਿਆ ਹੈ। ਇਹ ਮੀਆਂ ਜੀ ਦੀ ਵਿਅੰਗਮਈ ਸੂਖਮ ਕਾਵਿ-ਸ਼ਿਲਪ ਦਾ ਗੁਣ ਹੈ:

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ
ਕਿ ਫ਼ਰਾਰ ਹੋਣ ਵਾਲੇ ਸ਼ਬਦਾਂ ਵਿੱਚ
ਇੱਕ
ਸ਼ਬਦ
'ਸੱਚ'
ਵੀ ਸੀ।

ਆਓ, ਆਪਾਂ ਅਸ਼ਰਫ਼ ਮੀਆਂ ਦੀ ਦੂਜੀ ਅਨੁਵਾਦ ਕੀਤੀ ਨਜ਼ਮ ਵੱਲ ਵੀ ਝਾਤ ਮਾਰੀਏ। 'ਮੋਬਾਇਲ ਫ਼ੋਨ' ਨਜ਼ਮ ਬੜੀ ਸੰਵੇਦਨਸ਼ੀਲ ਹੈ। ਵਿਸ਼ਾ ਬਹੁਤ ਸੂਖਮ ਹੈ। ਦਿਲ ਸਚੀਂਮੁੱਚੀਂ ਧੜਕਣ ਲੱਗ ਪੈਂਦਾ ਹੈ। ਨਜ਼ਮ ਅੰਤਰਮੁਖੀ ਹੈ। ਅੰਤਰਮੁਖੀ ਨਜ਼ਮ/ਕਵਿਤਾ ਵਿੱਚ ਗੁਣ ਹੁੰਦਾ ਹੈ ਕਿ ਹਰੇਕ ਪਾਠਕ ਨਜ਼ਮ ਦੇ ਅਰਥਾਂ ਨੂੰ ਆਪਣੀ ਮਾਨਸਿਕਤਾ ਨਾਲ਼ ਜੋੜ ਕੇ ਆਪਣਾ ਆਪਾ ਉਸ ਵਿੱਚ ਸਮੋ ਲੈਂਦਾ ਹੈ ਅਤੇ ਇੱਕ ਅਨੰਤ ਸਰੂਰ ਮਹਿਸੂਸ ਕਰਦਾ ਹੈ। ਪਾਠਕ ਸਮਝਣ ਲੱਗ ਪੈਂਦਾ ਹੈ ਕਿ ਇਹ ਕਵਿਤਾ ਤਾਂ ਮੇਰੇ ਨਿੱਜ ਨਾਲ਼ ਮੇਲ ਖਾਂਦੀ ਹੈ। ਬੱਸ ਉਹ ਕਵਿਤਾ ਨੂੰ ਆਪਣੇ ਸੀਨੇ ਨਾਲ਼ ਲਾ ਲੈਂਦਾ ਹੈ। ਇਹ ਨਜ਼ਮ ਪਿਆਰ ਅਤੇ ਵਿਛੋੜੇ ਦੇ ਭਾਵਾਂ ਨੂੰ ਟੁੰਬਦੀ ਹੈ। ਪਾਠਕ ਇਹਨਾਂ ਭਾਵਾਂ ਨੂੰ ਆਪਣੇ ਨਿੱਜ ਨਾਲ ਹੰਢਾਉਂਦਾ ਅਗੰਮੀ ਸਿਖਰ ਉੱਤੇ ਪਹੁੰਚ ਜਾਂਦਾ ਹੈ। ਮੀਆਂ ਜੀ ਦੀ ਇਹ ਨਜ਼ਮ ਮਨੁੱਖ ਦੀ ਮਾਨਿਸਤਾ ਨੂੰ ਹਲੂਣਦੀ ਹੈ:

ਜਦ ਵੀ ਮੇਰਾ ਦਿਲ
ਉਸ ਦੀ ਯਾਦ ਵਿੱਚ
ਧੜਕਣ ਲੱਗਦਾ ਹੈ ਤਾਂ
ਸੈੱਲ ਫ਼ੋਨ ਵੀ ਫੜਫੜਾਉਣ ਲੱਗਦਾ ਹੈ
ਦਿਲ ਦੀ ਧੜਕਣ
ਸੈੱਲ ਫ਼ੋਨ ਦੇ ਫੜਫੜਾਉਣ ਦੀਆਂ ਆਵਾਜ਼ਾਂ ਵਿੱਚ
ਮੈਨੂੰ ਉਸ ਦੀ ਆਵਾਜ਼
ਸੁਣਾਈ ਨਹੀਂ ਦਿੰਦੀ।

ਸੁਰਿੰਦਰ ਸੋਹਲ ਨੇ ਬਹੁਤ ਮਿਹਨਤ ਨਾਲ ਅਜਿਹੀਆਂ ਸੁੰਦਰ ਨਜ਼ਮਾਂ ਪਾਠਕਾਂ ਦੀ ਨਜ਼ਰ ਕੀਤੀਆਂ ਹਨ। ਸੋਹਲ ਜੀ ਦੇ ਅਨੁਵਾਦ ਦੀ ਅੰਦਰੂਨੀ ਗਵਾਹੀ ਦੱਸਦੀ ਹੈ ਕਿ ਉਹ ਆਪ ਵੀ ਜ਼ਰੂਰ ਸੰਵੇਦਨਸ਼ੀਲ ਕਵੀ ਹੋਣਗੇ ਬੇਸ਼ੱਕ ਮੈਨੁੰ ਉਹਨਾਂ ਦੀਆਂ ਨਜ਼ਮਾਂ/ਗ਼ਜ਼ਲਾਂ ਪੜ੍ਹਨ ਦਾ ਅਵਸਰ ਤਾਂ ਨਹੀਂ ਮਿਲਿਆ। ਉਮੀਦ ਹੈ ਸੋਹਲ ਜੀ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਦੇ ਰਹਿਣਗੇ ਅਤੇ ਨਜ਼ਮਾਂ ਦੀ ਚੋਣ ਰਾਹੀਂ ਆਪਣੀ ਪ੍ਰਤਿਭਾ ਦੀ ਮੋਹਰ-ਛਾਪ ਲਾਉਂਦੇ ਪਾਠਕਾਂ ਨਾਲ਼ ਰਿਸ਼ਤਾ ਬਣਾਉਂਦੇ ਰਹਿਣਗੇ।
ਦਲਜੀਤ ਸਿੰਘ, ਐਡਮਿੰਟਨ
ਫ਼ੋਨ: (780) 989 2977


ਜਸਬੀਰ ਕੌਰ ਮਾਤ ਭਾਸ਼ਾ ਪ੍ਰਤਿ ਕੇਵਲ ਭਾਵੁਕ ਜਾਂ ਉਪਭਾਵੁਕ ਨਹੀਂ----ਸਗੋਂ ਉਸਦੀ ਪ੍ਰਤਿਬੱਧਤਾ ਹੀ ਉਸਤੋਂ ਇਹ ਸਭ ਕੁਝ ਲਿਖਵਾ ਰਹੀ ਹੈ---ਉਹ ਝੂਠੇ ਹੇਜਾਂ ਦਾ ਪਾਜ ਵੀ ਚੰਗੀ ਤਰ੍ਹਾਂ ਉਘੇੜਦੀ ਹੈ----ਡਾ: ਕਰਮਜੀਤ ਸਿੰਘ

ਸਤਿਕਾਰ ਯੋਗ ਰਾਏ ਜੀ,
ਜਸਬੀਰ ਕੌਰ ਮੁਹਾਲੀ ਵਲੋਂ ਲਿਖੇ ਗਏ ਮਾਤ ਭਾਸ਼ਾ ਸੰਬੰਧੀ ਪੰਜਾਬੀਏ ਰਕਾਨੇ ਨੀ ਜ਼ਬਾਨੇ ਮੇਰੇ ਦੇਸ਼ ਦੀਏ ਸਿਰਲੇਖ ਦੇ ਚਾਰੇ ਲੇਖ ਪੜ੍ਹੇ ਹਨ। ਇਕ ਗੱਲ ਸਾਰਿਆਂ ਦਾ ਸੂਤਰ ਹੈ ਕਿ ਜਸਬੀਰ ਕੌਰ ਮਾਤ ਭਾਸ਼ਾ ਪ੍ਰਤਿ ਕੇਵਲ ਭਾਵੁਕ ਜਾਂ ਉਪਭਾਵੁਕ ਨਹੀਂ ਜਿਵੇਂ ਕਿ ਅੱਜ ਕਲ੍ਹ ਆਮ ਤੌਰ ਤੇ ਦੇਖਣ ਨੂੰ ਮਿਲ਼ਦਾ ਹੈ ਤੇ ਨਾਂ ਹੀ ਉਹ ਲਿ਼ਖਣ ਵਿਚ ਕੁਝ ਹੋਰ ਹੈ ਤੇ ਕਰਨ ਵਿਚ ਹੋਰ ਸਗੋਂ ਉਸਦੀ ਪ੍ਰਤਿਬੱਧਤਾ ਹੀ ਉਸਤੋਂ ਇਹ ਸਭ ਕੁਝ ਲਿਖਵਾ ਰਹੀ ਹੈ। ਇਸ ਲਈ ਉਸਨੂੰ ਵਧਾਈ ਅਤੇ ਅਸੀਂ ਸਾਰੇ ਉਸ ਵਲੋਂ ਛੇੜੇ ਕੰਮ ਵਿਚ ਉਦੇ ਨਾਲ਼ ਹਾਂ। ਦੂਸਰੇ ਉਸਦੇ ਲੇਖਾਂ ਵਿਚ ਲਗਾਤਾਰ ਪੰਜਾਬੀ ਉਪਰ ਹੋ ਰਹੇ ਹਮਲਿਆਂ ਦਾ ਨੋਟਸ ਲਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ਼ ਲੜਨ ਲਈ ਸਾਰਾ ਵਿਸ਼ਲੇਸ਼ਣ ਉਪਲੱਬਧ ਕਰਵਾਇਆ ਜਾ ਰਿਹਾ ਹੈ। ਤੀਸਰੇ ਉਹ ਝੂਠੇ ਹੇਜਾਂ ਦਾ ਪਾਜ ਵੀ ਚੰਗੀ ਤਰ੍ਹਾਂ ਉਘੇੜਦੀ ਹੈ। ਇਹ ਕਲਮ ਇਸੇ ਤਰ੍ਹਾਂ ਰਵਾਂ ਰਹੇ ਹੈ ਤੇ ਉਸਦਾ ਸੱਚ ਕਹਿਣ ਦਾ ਹੌਸਲਾ ਹਮੇਸ਼ਾ ਬਣਿਆ ਰਹੇ ਇਹੀ ਮੇਰੀ ਕਾਮਨਾ ਹੈ।
'ਲਿਖਾਰੀ' ਨਵੇਂ ਉਭਰ ਰਹੇ ਲੇਖਕਾਂ ਦਾ ਮੰਚ ਬਣ ਰਿਹਾ ਹੈ ਇਸ ਲਈ ਉਸਨੂੰ ਵੀ ਵਧਾਈ।
(ਡਾ:) ਕਰਮਜੀਤ ਸਿੰਘ


ਗੁਰੂ ਦੇ ਨਾਲ ਹੋਣਾ---ਸੰਗਤਾਂ ਦੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ----ਪ੍ਰੋ. ਪ੍ਰੀਤਮ ਸਿੰਘ ਗਰੇਵਾਲ

ਸ: ਸ਼ਾਮ ਸਿੰਘ (ਅੰਗ-ਸੰਗ) ਨੇ ਜਿਸ ਬੇਬਾਕੀ ਨਾਲ ''ਤਿੰਨ ਸੌ ਸਾਲ ਗੁਰੂ ਦੇ ਨਾਲ'' ਦੇ ਬੋਲੇ ਬਾਰੇ ਆਪਣੇ ਖਿਆਲ ਪ੍ਰਗਟ ਕੀਤੇ ਹਨ ਓਹ ਸਿੱਖ ਸੰਗਤਾਂ ਦੇ ਵਿਸ਼ੇਸ਼ ਧਿਆਨ ਦੀ ਮੰਗ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੁ ਦੇ ਨਾਲ ਹੋਣਾ ਤਾਂ ਗੁਰੂ ਦੀ ਬਾਣੀ ਨੂੰ ਪੜ੍ਹ ਵੀਚਾਰ ਕੇ ਉਸ ਅਨੁਸਾਰ ਅਮਲ ਕਰਨਾ ਹੈ।
ਲੇਖਕ ਨੇ ਅੱਜ ਵੀ ਬਹੁਤੇ ਸਿੱਖਾਂ ਵਲੋਂ ਗੁਰਮਤ ਦੇ ਵਿਪ੍ਰੀਤ ਕੇਵਲ ਇਕ ਰੱਬ ਦੀ ਥਾਂ ਅਨੇਕਾਂ ਸ਼ਕਤੀਆਂ ਆਦਿ ਨੂੰ ਮੰਨਣ ਪੂਜਣ ਜਾਂ ਮਨੁਖਤਾ ਨੂੰ ਜਾਤਾਂ ਪਾਤਾਂ ਵਿਚ ਵੰਡਣ ਦੀਆਂ ਮਿਸਾਲਾਂ ਰਾਹੀਂ ਸਪਸ਼ਟ ਕੀਤਾ ਹੈ ਕਿ ਅਸੀਂ 'ਗੁਰੂ ਦੇ ਨਾਲ' ਚਲਣ ਨੂੰ ਸਿਰਫ ਇਕ ਹੋਰ ਨਾਹਰੇ ਵਾਗੂੰ ਹੀ ਵਰਤਿਆ ਹੈ। ਅਮਲ ਵਿਚ ਲਿਆਉਣ ਲਈ ਤਤਪਰ ਨਹੀਂ ਹੋਏ। ਇਸ ਨੂੰ ਗੁਰੂ ਦੇ ਨਾਲ ਹੋਣਾ ਨਹੀਂ ਕਹਿ ਸਕਦੇ।
ਦੂਜੇ, ਜੇ ਅਸੀਂ ਇਸ ਬੋਲੇ ਦਾ ਭਾਵ ਇਹੀ ਲਈਏ ਕਿ ਅਸੀਂ ਤਿੰਨ ਸੌ ਸਾਲਾਂ ਤੋਂ ਗੁਰੂ ਦੇ ਸੰਗ ਹਾਂ ਤਾਂ ਕੀ ਇਸ ਤੋਂ ਪਹਿਲਾਂ ਅਜਿਹਾ ਨਹੀਂ ਸੀ ਜਦ ਕਿ ਗੁਰੁ ਨਾਨਕ ਸਾਹਿਬ ਦੀ ਸਿਖਿਆ ਅਤੇ ਸਿੱਖੀ ਦਾ ਆਗਾਜ਼ ਤਾਂ ਸੁਲਤਾਨਪੁਰੋਂ ਸੰਨ 1497 ਵਿਚ ਹੋਣਾ ਮੰਨਿਆ ਜਾਂਦਾ ਹੈ।
ਪ੍ਰੋ.ਪ੍ਰੀਤਮ ਸਿੰਘ ਗਰੇਵਾਲ


ਡਾ. ਕਰਮਜੀਤ ਸਿੰਘ ਹੋਰਾਂ ਨੇ ਸਦਾ ਵਾਂਗ ਹੀ ਪੰਜਾਬ ਭਾਸ਼ਾ ਐਕਟ ਬਾਰੇ
ਆਪਣੇ ਲੇਖ ਵਿੱਚ ਚੋਰ-ਮੋਰੀਆਂ ਬਾਰੇ ਪਾਠਕਾਂ ਦਾ ਧਿਆਨ ਦਿਵਾਇਆ ਹੈ।---ਦਰਸ਼ਨ ਨੱਤ (ਪ੍ਰਿੰ.)

ਪਿਆਰੇ ਡਾ: ਰਾਇ,
ਡਾ. ਕਰਮਜੀਤ ਸਿੰਘ ਹੋਰਾਂ ਨੇ ਸਦਾ ਵਾਂਗ ਹੀ ਪੰਜਾਬ ਭਾਸ਼ਾ ਐਕਟ ਬਾਰੇ ਆਪਣੇ ਲੇਖ ਵਿੱਚ ਚੋਰ-ਮੋਰੀਆਂ ਬਾਰੇ ਪਾਠਕਾਂ ਦਾ ਧਿਆਨ ਦਿਵਾਇਆ ਹੈ। ਜਦੋਂ ਮੈਂ ਹਰਿਆਣੇ ਵਿੱਚ ਸਾਂ, ਉਦੋਂ ਡਾ: ਸਾਹਿਬ ਹਰਿਆਣਾ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਨੇੜਿਓਂ ਜੁੜੇ ਹੋਏ ਹੁੰਦੇ ਸਨ। ਜੇ ਹੁਣ ਵੀ ਇਹੀ ਸਥਿਤੀ ਹੈ ਤਾਂ ਮੈਂ ਚਾਹਾਂਗਾ ਕਿ
ਉਹ ਖ਼ੁਦ ਇਸ ਸਭਾ ਦੀ ਸਹਾਇਤਾ ਨਾਲ, ਪੰਜਾਬ ਵਿਚਲੀ ਕੇਂਦਰੀ ਪੰਜਾਬੀ ਲੇਖ਼ਕ ਸਭਾ, ਪੰਜਾਬੀ ਸਾਹਿਤ ਅਕਾਡਮੀ ਤੇ ਹੋਰ ਅਜਿਹੀਆਂ ਸੰਸਥਾਵਾਂ ਨੂੰ ਨਾਲ ਲੈਕੇ ਕੋਈ ਸਾਰਥਕ ਬਾਨ੍ਹਣੂ ਬੰਨ੍ਹਣ ਲਈ ਅੱਗੇ ਆਉਣ। ਕੋਈ ਹੋਰ ਉਪਾਅ ਵੀ ਸੋਚੇ ਜਾ ਸਕਦੇ ਹਨ।

ਸਨੇਹ ਸਹਿਤ ਤੁਹਾਡਾ,
ਦਰਸ਼ਨ ਨੱਤ


ਮੇਰੇ ਦੋ ਅੱਥਰੂ, ਆਪ ਜੀ ਪ੍ਰਤੀ ਮੇਰੇ ਦਿਲ ਦੀਆਂ ਡੁੰਘਾਈਆਂ ਵਿੱਚੋਂ ਉਪਜਿਆ ਸਨਮਾਨ ਹੈ, ਕੀ ਇਸ ਨੂੰ ਕਬੂਲ ਕਰੋਗੇ ???--ਰਿਸ਼ੀ ਗੁਲਾਟੀ

ਸਤਿਕਾਰ ਯੋਗ ਸਰ ਜੀ,
ਉਂਝ ਤਾਂ ਮੈਂ 'ਲਿਖਾਰੀ' ਦਾ ਸ਼ੁਕਰਗੁਜ਼ਾਰ ਅੱਜ ਦਾ ਨਹੀਂ, ਸਗੋਂ ਉਦੋਂ ਦਾ ਹਾਂ ਜਦ ਦਾ 'ਲਿਖਾਰੀ' ਤੇ ਛਪ ਰਿਹਾ ਹਾਂ । ਪਰ ਅੱਜ ਤਾਂ ਅੰਕਲ ਮੇਰੀਆਂ ਅੱਖਾਂ ਸੱਚਮੁੱਚ ਵਿੱਚ ਹੀ ਗਿੱਲੀਆਂ ਹੋ ਗਈਆਂ ਤੇ ਦਿਲ ਭਰ ਆਇਆ ਜਦ 'ਲਿਖਾਰੀ' ਦੇ ਇੱਕ ਪਾਠਕ ਵੀਰ ਨੇ ਚੈਟਿੰਗ ਤੇ ਇਹ ਕਿਹਾ ਕਿ ''ਮੈਂ 13 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਲਿਖਿਆ ਸੀ, ਤੇ ਲਿਖਣਾ ਛੱਡ ਚੁੱਕਾ ਸੀ ਪਰ 'ਲਿਖਾਰੀ' ਤੇ ਤੁਹਾਡੀਆਂ ਰਚਨਾਵਾਂ ਪੜ੍ਹ ਕੇ ਫਿਰ ਲਗਨ ਲੱਗ ਗਈ । ਹੁਣ ਸੁਪਨਾਂ ਹੈ 'ਲਿਖਾਰੀ' ਤੇ ਛਪਣ ਦਾ"  ।  ਉਸਨੇ ਹੋਰ ਵੀ ਬਹੁਤ ਸਾਰਾ ਮਾਣ ਬਖਸ਼ਿਆ । ਪਹਿਲਾਂ ਇੱਕ ਵੈਬਸਾਈਟ ਨੇ ''ਪੰਜਾਬੀ ਰਾਈਟਰ ਆਫ਼ ਦਾ ਵੀਕ" ਐਲਾਨਿਆ ਸੀ ਤੇ ਅੱਜ ਇੱਕ ਕਵੀ/ਲੇਖਕ ਵੀਰ ਦੇ ਇਹ ਸ਼ਬਦ । ਮੇਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ? ਅੰਕਲ ਉਸਨੇ ਤਾਂ ਆਪਣੀ ਭਾਵਨਾਂ ਪ੍ਰਗਟ ਕਰ ਲਈ ਪਰ ਆਪ ਜੀ ਨੇ ਜੋ ਮਾਣ ਮੈਨੂੰ ਦਿਵਾਇਆ, ਉਸ ਭਾਵਨਾਂ ਨੂੰ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ ।
 
ਸਰ ਜੀ, ਉਸ ਵੀਰ ਨਾਲ ਚੈਟਿੰਗ ਦੌਰਾਨ ਡਿੱਗੇ ਮੇਰੇ ਦੋ ਅੱਥਰੂ, ਆਪ ਜੀ ਪ੍ਰਤੀ ਮੇਰੇ ਦਿਲ ਦੀਆਂ ਡੁੰਘਾਈਆਂ ਵਿੱਚੋਂ ਉਪਜਿਆ ਸਨਮਾਨ ਹੈ, ਕੀ ਇਸ ਨੂੰ ਕਬੂਲ ਕਰੋਗੇ ???
 
ਰਿਸ਼ੀ ਗੁਲਾਟੀ
ਅਕਾਊ਼ਟਿੰਗ ਪੁਆਇੰਟ
ਨਜ਼ਦੀਕ ਅਗਰਵਾਲ ਧਰਮਸ਼ਾਲਾ,
ਪੁਰਾਣੀ ਜੇਲ ਰੋਡ, ਫਰੀਦਕੋਟ
98722-22722

ਪਿਛਲੇ ਪੱਤਰ ਵੇਖਣ ਲਈ ਕਲਿੱਕ ਕਰੋ   : [1] [2] [3] [4] [5] [6] [7] [8] [9] [10] [11] [12] [13][14][15][16][17][18]

'ਲਿਖਾਰੀ' ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ/ਪੱਤਰਾਂ/ਲਿਖਾਰੀ, ਲਿਖਦੇ ਨੇ! ਆਦਿ ਵਿਚ ਪ੍ਰਗਟਾਏ ਵਿਚਾਰਾਂ ਨਾਲ 'ਲਿਖਾਰੀ' ਦਾ ਸਹਿਮਤ ਹੋਣਾ ਜ਼ਰੂਰੀ ਨਹੀਂਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ 'ਰਚਨਾ' ਦਾ ਕਰਤਾ ਹੋਵੇਗਾ

Copyright © Likhari: Panjabi Likhari Forum-2001-2010 All rights reserved.