ਸ: ਮਹਿੰਦਰ ਸਿੰਘ ਘੱਗ ਜੀ,
ਆਪ ਜੀ ਲਿਖਦੇ ਹੋ, “ਭਾਈ ਬਾਲੇ ਵਾਲੀ
ਜਨਮ ਸਾਖੀ ਵਿੱਚ ਸਾਫ ਲਿਖਿਆ ਹੋਇਆ ਹੈ ਕਿ ਗੁਰੂ ਅੰਗਦ ਜੀ ਨੇ ਭਾਈ ਬਾਲੇ ਨਾਲ ਪੰਨੂੰ
ਨੂੰ ਭੇਜ ਕੇ ਗੁਰੂ ਨਾਨਕ ਜੀ ਦੇ ਚਾਚੇ ਲਾਲੂ ਰਾਮ ਪਾਸੋਂ ਪੰਡਤ ਹਰਦਿਆਲ ਵਲੋਂ ਤਿਆਰ
ਕੀਤਾ ਹੋਇਆ ਗੁਰੂ ਬਾਬੇ ਦਾ ਜਨਮ ਪੱਤਰਾ ਮੰਗਵਾਇਆ ਅਤੇ (ਬੜਾ ਮੂਲਾ) ਖੱਤਰੀ ਤੋਂ ਉਸਦਾ
ਗੁਰਮੁਖੀ ਅੱਖਰਾਂ ਵਿੱਚ ਉਲੱਥਾ ਕਰਵਾਇਆ।”
ਘੱਗ ਜੀ,
ਇਹ ਤਾਂ ਹੋ ਸਕਦਾ ਹੈ ਜੇ ਮਹਿਤਾ ਕਾਲੂ ਜੀ ਨੇ ਗੁਰੂ ਨਾਨਕ ਜੀ ਦੀ ਪੱਤਰੀ ਬਣਵਾਈ ਹੋਵੇ;
ਪਰ ਗੁਰੂ ਅੰਗਦ ਜੀ ਨੇ ਉਸ ਪੱਤਰੀ ਨੂੰ ਉਚੇਚ ਕਰਕੇ ਮਗਵਾਇਆ ਹੋਵੇ
ਇਹ ਗੱਲ ਗੁਰਬਾਣੀ ਦੀ ਕਸਵੱਟੀ ਤੇ ਪੁਰੀ ਨਹੀ ਉਤਰਦੀ ਕਿਉਂਕਿ ਗੁਰਬਾਣੀ ਤਾਂ ਸਗੋਂ ਇਹ
ਸਮਝਾਉਂਦੀ ਹੈ:
ਗਣਿ ਗਣਿ ਜੋਤਕੁ ਕਾਂਡੀ ਕੀਨੀ
॥
ਪੜੈ ਸੁਣਾਵੈ ਤਤੁ ਨ ਚੀਨੀ
॥
ਸਭਸੈ ਊਪਰਿ ਗੁਰ ਸਬਦੁ ਬੀਚਾਰੁ
॥
ਹੋਰ ਕਥਨੀ ਬਦਉ ਨ ਸਗਲੀ ਛਾਰੁ
॥2॥
(ਰਾਮਕਲੀ ਮਹਲਾ
1 ਪੰਨਾ
904)
ਇਸ ਤੋਂ ਇਹ ਵੀ ਸਿੱਧ ਹੁੰਦਾ ਹੇ ਕੇ ਇਸ ਜਨਮ ਸਾਖੀ ਦਾ ਲੇਖਕ (ਭਾਈ ਬਾਲਾ?)
ਗੁਰਬਾਣੀ ਦੇ ਸਿਧਾਂਤ ਤੋਂ ਅਣਜਾਣ ਸੀ।
ਆਪ ਜੀ ਦੇ ਬਚਨ “ਭਾਈ
ਬਾਲੇ ਨੇ ਅਰਜ਼ ਕੀਆ ਕਿ ਗੁਰੂ ਮਹਾਰਾਜ ਆਪ ਸਤਗੁਰੂ ਮਹਾਰਾਜ ਕੇ ਸਚ ਖੰਡ ਜਾਨੇ ਕੀ ਕਥਾ
ਸੁਨਾਈਏ।
ਯਿਹ ਸੁਨ ਕਰ ਗੁਰੂ
ਅੰਗਦ ਜੀ ਬੋਲੇ ਐ ਭਾਈ ਬਾਲੇ ਸਤਗੁਰੂ ਮਹਾਰਾਜ ਕੇ ਸਚ ਖੰਡ ਜਾਨੇ ਕੇ ਵਕਤ ਭਾਈ ਬੂੜ੍ਹੇ
ਮੋਜੂਦ ਥੇ,
ਮੁਝੇ ਤੋ ਸਤਗੁਰੂ ਮਹਾਰਾਜ ਨੇ ਬਮਕਾਮ ਖਡੂਰ ਭੇਜ ਦੀਆ ਥਾ।
ਯਿਹ ਕਥਾ ਭਾਈ
ਬੂੜ੍ਹੇ ਹੀ ਬੇਹਤਰ ਬਤਾ ਸਕਤੇ ਹੈਂ।”
ਆਪ ਜੀ ਨੇ ਗੁਰੂ ਜੀ ਦੇ ਚਲਾਣੇ ਵਾਲੀ ਸਾਖੀ ਦਾ ਹਵਾਲਾ ਦੇ ਕੇ
ਲਿਖਿਆ ਹੈ “ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਅੰਗਦ ਜੀ
ਦਾ ਭਾਈ ਬਾਲੇ ਨੂੰ ਇਹ ਪੁੱਛਣਾ ਕਿ ਤੁਮ ਕੌਨ ਹੋ, ਔਰ ਕਿਸ
ਕੇ ਸਿਖ ਹੋ, ਕੋਈ ਵਿਚਾਰ ਵਾਲੀ ਗੱਲ ਨਹੀਂ।”
ਘੱਗ ਜੀ,
ਤੁਸੀਂ ਇਹ ਤਾਂ ਦੱਸਿਆ ਹੀ ਨਹੀਂ ਕਿ ਇਹ ਵਿਚਾਰ ਵਾਲੀ ਗੱਲ ਕਿਉਂ ਨਹੀਂ?
ਏਹੀ ਤਾਂ ਮੂਲ ਮੁਦੱਾ ਹੈ ਜਿਸ ਨੂੰ ਆਪ ਜੀ ਬਾਈਪਾਸ ਕਰਨਾ ਚਾਹੁੰਦੇ
ਹੋ।
ਜਿੰਨਾ ਚਿਰ ਅਸੀ ਇਸ
ਦਾ ਹੱਲ ਨਹੀ ਕਰਦੇ ਉਨ੍ਹਾ ਚਿਰ ਬਾਕੀ ਦਾ ਮਸਲਾ ਹੱਲ ਨਹੀ ਹੋਣਾ।
ਆਪ ਜੀ ਵਲੋਂ ਦਿੱਤਾ
ਗਿਆ ਹਵਾਲਾ ਤਾਂ ਚਲਾਣੇ ਵਾਲੀ ਸਾਖੀ
‘ਚ ਹੈ।
ਇਹ ਸਾਖੀ ਤਾਂ ਅਖੀਰ
ਵਿਚ ਆਉਦੀ ਹੈ (ਪੰਨਾ 749) (ਨੋਟ:-
ਪੰਨੇ ਦਾ ਹਵਾਲਾ ਭਾਈ ਚਤਰ ਸਿੰਘ ਜੀਵਨ ਸਿੰਘ ਵਲੋ ਪ੍ਰਕਾਸ਼ਤ 32
ਵੀਂ ਐਡੀਸ਼ਨ ਸੰਨ 2000 ਤੋ ਹੋਵੇਗਾ) ਪਰ ‘ਤੁਮ
ਕੌਨ ਹੋ, ਔਰ ਕਿਸ ਕੇ ਸਿਖ ਹੋ’
ਵਾਲੀ ਸਾਖੀ ਤਾਂ ਅਰੰਭ ਵਿਚ ਆਉਦੀ ਹੈ।(ਪੰਨਾ
8) ‘ਦੋ
ਮਹੀਨੇ ਸਤਾਰਾਂ ਦਿਨ ਲਿਖਦਿਆ ਲਗੇ ਆਹੇ’।
ਮੈ ਅਰੰਭ ਦੀ ਗੱਲ
ਕਰ ਰਿਹਾ ਹਾ ਜਦੋ ਪਹਿਲੀ ਵਾਰ ਬਾਲੇ ਨਾਮ ਦਾ ਵਿਅਕਤੀ ਗੁਰੂੁ ਅੰਗਦ ਜੀ ਦੇ ਦਰਸ਼ਣਾ
ਨੂੰ ਜਾਂਦਾ ਹੈ।
ਬੇਨਤੀ ਹੈ ਕੇ ਉੱਤਲ
ਲੈੰਜ ਦੀ ਸਹਾਇਤਾ ਨਾਲ ਦੇਖੋ,
ਆਪ ਜੀ ਨੂੰ ਇਹ ਸਾਖੀ ਤੀਜੇ ਪੰਨੇ ਤੇ ਮਿਲ ਜਾਵੇਗੀ।
ਜਨਮ ਸਾਖੀ ਪਰੰਪਰਾ’
ਵਿਚ ਡਾ: ਕਿਰਪਾਲ ਸਿੰਘ ਜੀ, ਪਿਆਰੇ
ਲਾਲ ਕਪੂਰ ਦਿਲੀ ਕੋਲ ਸੁਰਖਿਅਤ ਹੱਥ ਲਿਖਤ (1715 ਈਸਵੀ)
ਦੇ ਹਵਾਲੇ ਨਾਲ ਲਿਖਦੇ ਹਨ, “ਬਾਲੇ ਸੰਧੂ ਜਾਇ ਮੱਥਾ
ਟੇਕਿਆ ਅਗੋ ਗੁਰੂ ਅੰਗਦ ਬੋਲਿਆ ਆਉ ਭਾਈ ਸੱਤ ਕਰਤਾਰ ਬੈਠੋ ਜੀ।
ਗੁਰੂ ਅੰਗਦ ਵਾਣੁ
ਵਟਣੇ ਰਹਿਹ ਗਿਆ।
ਗੁਰੂ ਅੰਗਦ ਬਾਲੇ
ਨੂੰ ਪੁਛਣਾ ਕੀਤਾ,
ਭਾਈ ਸਿੱਖ ਕਿਥੋਂ ਆਇਓ।
ਕਿਉ ਕਰਿ ਆਵਣ ਹੋਇਆ
ਹੈ।
ਕਉਣ ਹੋਂਦੇ ਹੋ, ਤਾਂ ਬਾਲੇ ਸੰਧੂ ਹਥਿ ਜੋੜੇ ਗੁਰੂ ਜੀ ,
ਹੋਦਾ ਹਾਂ ਜਟੇਟਾ, ਨਾਉ ਹੈ ਬਾਲਾ,
ਗੋਤ ਸੰਧੂ ਵਤਨ ਰਾਇ ਭੋਏ ਦੀ ਤਲਵੰਡੀ ਹੈ।
ਗੁਰੂ ਦੇ ਦਰਸ਼ਨ ਆਇਆ ਹਾ।
ਫੇਰਿ ਗੁਰੂ ਅੰਗਦ
ਜੀ ਪੁਛਿਆ ਭਾਈ ਬਾਲਾ ਤੂ ਸਿਖ ਕਿਸ ਦਾ ਹੈ ਤੈਨੂੰ ਕਉਣ ਮਿਲਿਆ ਸੀ।”
ਇਕ ਹੋਰ ਲਿਖਤ ਦਾ ਦਾ ਨਮੂਨਾ;

ਸ਼੍ਰੀ ਨਾਨਕ ਪ੍ਰਕਾਸ਼ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ।
ਸ਼੍ਰਤ ਸੁਨਿ ਬਾਲੇ ਬਾਤ,
ਭੋ ਪੁਲਕਾਤ ਗਾਤ, ਅੰਗ ਨ ਸਮਾਤਿ ਚਲੋ
ਤਹਾ ਤਬ ਧਾਇਕੈ।
ਖਾਤਿਕ ਦਿਵਸ ਪੁੰਨੋ,
ਆਦਿ ਸੁ ਦਿਦਾਰ ਕੀਨੋ, ਕਰੀ ਕਰ ਬੰਦ
ਅਭਿਬੰਦ ਸੀਸ ਨਾਇਕੈ।
ਦੇਖਤਿ ਮਗਨ ਭਯੋ ਆਵਨ ਸਫਲ ਕਿਯੋ,
ਬੈਠੋ ਸੁਖ ਮਾਨ ਗੁਰ ਆਇਸ ਕੋ ਪਾਇਕੈ।
‘ਸਤਿ ਕਰਤਾਰ’
ਕੋ ਉਚਾਰਿਕੈ ਬੂਝਤਿ ਪੁਨ, ਕਿਤਹੂੰ ਤੇ
ਆਏ ਤੁਮ ਦੀਜੀਏ ਸੁਨਾਇਕੈ?॥14॥
ਜਥਾਸ਼ਕਤ ਜੋ ਭੇਟ ਥੀ ਆਗੇ ਧਰੀ ਬਨਾਇ।
ਫੁਨਬਾਲਾ ਬੋਲਤਿ ਭਯੋ ਬਿਨੈ ਬਚਨ ਮਹਿ ਪਾਇ॥15॥
ਸ਼੍ਰੀ ਅੰਗਦ ਜੀ ਸੁਨਹੁ ਕ੍ਰਿਪਾਲਾ! ਸੰਧੂ ਗੋਤ ਨਾਮ ਮੁਹਿ ਬਾਲਾ॥
ਰਾਇ ਭੋਇ ਤਲਵੰਡੀ ਜੋਊ।
ਵਤਨ ਜਨਮ ਹਮਾਰਾ ਹੈ
ਸੋਊ॥16॥
ਕਵੀ ਸੰਤੋਖ ਸਿੰਘ ਜੀ ਵੀ ਇਸ ਗਲ ਦੇ ਗਵਾਹ ਹਨ ਕਿ ਗੁਰੁ ਅੰਗਦ ਜੀ ਵੀ ਬਾਲੇ ਨੂੰ
ਨਹੀਂ ਜਾਣਦੇ ਸਨ,
ਪਰ ਤੁਸੀਂ ਇਸ ਨੂੰ ਮੁੱਦੇ ਨੂੰ ਛੱਡਣਾ ਚਾਹੁੰਦੇ ਹੋ।
ਅੱਗੇ ਆਪ ਜੀ ਲਿਖਦੇ ਹੋ, “ਇਸ
ਦਸਤਾਵੇਜ਼ (ਜਨਮ ਪੱਤਰੀ) ਦੇ ਅਧਾਰ ‘ਤੇ ਹੀ ਕੱਤਕ ਸੁਦੀ
ਪੂਰਨਮਾਸ਼ੀ ਬਾਬੇ ਨਾਨਕ ਜੀ ਦੇ ਆਗਮਨ ਦੀ ਤਾਰੀਖ ਮੰਨੀ ਗਈ।
ਭਾਈ ਬਾਲੇ ਵਾਲੀ
ਜਨਮ ਸਾਖੀ ਇਸ ਕਸੌਟੀ ‘ਤੇ
ਪੂਰੀ ਉੱਤਰਦੀ ਹੈ।
ਹੁਣ ਵਿਸਾਖ ਦੀ ਤੀਜ
ਦਾ ਆਗਮਨ ਦਿਵਸ ਮੰਨਣ ਵਾਲਿਆਂ ਲਈ ਇਹ ਜ਼ਰੂਰੀ ਹੋ ਗਿਆ ਹੈ ਕਿ ਉਹ ਪਿਛਲ ਖੁਰੀ ਖੋਜ
ਵਿੱਚ ਜੁਟ ਜਾਣ,
ਇਹ ਜਾਣਨ ਲਈ ਕਿ ਸਭ ਤੋਂ ਪਹਿਲਾਂ ਵਿਸਾਖ ਦੀ ਤੀਜ ਦਾ ਆਗਮਨ ਦਿਵਸ
ਲਿਖਣ ਵਾਲਾ ਕੌਣ ਹੈ ਅਤੇ ਕਿਉਂ?”
ਪਾਠਕਾ ਦੀ ਜਾਣਕਾਰੀ ਲਈ ਇਹ ਦੱਸਣਾ ਵੀ ਜਰੂਰੀ ਹੈ ਕੇ,
ਉਪ੍ਰੋਕਤ ਜਨਮ ਪੱਤਰੀ ਨੂੰ ਕਰਮ ਸਿੰਘ ਹਿਸਟੋਰੀਅਨ (ਕੱਤਕ ਕਿ
ਵਿਸਾਖ ਪੰਨਾ 67) ਅਤੇ ਅਤੇ ਸ: ਪਾਲ ਸਿੰਘ ਪੁਰੇਵਾਲ ਨੇ
ਗਲਤ ਸਾਬਤ ਕਰ ਦਿੱਤਾ ਹੈ
ਆਪ ਜੀ ਵਲੋ ‘ਪਿਛਲ
ਖੁਰੀ ਖੋਜ ਵਿੱਚ ਜੁਟ ਜਾਣ’ ਦਿੱਤਾ ਗਿਆ ਸੁਝਾਓ ਬੁਹਤ
ਕੀਮਤੀ ਹੈ।
ਆਓ ਇਸ ਬਾਰੇ
ਪਾਠਕਾਂ ਨਾਲ ਸਾਂਝ ਕਰੀਏ।
ਜਨਮ ਸਾਖੀ (ਭਾਈ ਚਤਰ ਸਿੰਘ ਜੀਵਨ ਸਿੰਘ) ਦੀ ਭੁਮਿਕਾ ਵਿਚ ਬੁਧ ਸਿੰਘ ਰਤਨ ਜੀ
ਲਿਖਦੇ ਹਨ,
ਸੰਮਤ 1520 ਬਿ: ਤੋਂ ਲੈ ਕੇ ਜਿਤਨੀਆਂ ਵੀ ਜਨਮ ਸਾਖੀਆਂ
ਗੁਰੂ ਨਾਨਕ ਸਾਹਿਬ ਜੀ ਦੀਆਂ ਬਣ ਚੁਕੀਆਂ ਹਨ ਭਾਂਵੇ ਇਹ ਆਪਸ ਵਿਚ ਸਾਰੀਆਂ ਦੀਆਂ
ਸਾਰੀਆਂ ਨਹੀਂ ਮਿਲਦੀਆਂ ਤਾਂ ਵੀ ਅਸਲੀਅਤ ਸਭਨਾਂ ਵਿਚੋਂ ਸਿਧ ਹੈ।
ਸ੍ਰੀ ਗੁਰ ੂਨਾਨਕ
ਸਾਹਿਬ ਜੀ ਦਾ ਜਨਮ ਬੁਹਤ ਸਾਰੀਆਂ ਸਾਖੀਆਂ ਤੇ ਨਾਨਕ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ
ਸਿੰਘ ਜੀ ਨੇ ਕੱਤਕ ਦੀ ਪੁਰਨਮਾਸੀ ਦਾ ਲਿਖਿਆ ਹੈ ਅਤੇ ਭਾਈ ਮਨੀ ਸਿੰਘ ਜੀ ਤੇ ਵਲਾਇਤ
ਵਾਲੀ ਸਾਖੀ ਵਿਚ ਜਨਮ ਵੈਸਾਖ ਦੀ ਤੀਜ ਦਾ ਲਿਖਿਆ ਹੈ।
ਏਸ ਦੀ ਅਸਲੀਅਤ
ਜਿਥੋ ਤੱਕ ਦੇਖੀ ਜਾਂਦੀ ਹੈ ਤਾਂ ਵੈਸਾਖ ਸੁਦੀ ਤੀਜ ਦਾ ਹੀ ਜਨਮ ਦਿਨ ਸਿਧ ਹੁੰਦਾ ਹੈ
ਪਰੰਤੂ ਲੌਕਿਕ ਮਰਯਾਦਾ ਦਾ ਪ੍ਰਵਾਹ ਜਿਹੜਾ ਇਕ ਵਾਰੀ ਪੈ ਗਿਆ ਹੈ ਏਸਦਾ ਇਕੋ ਵਾਰੀ ਪਲਟ
ਜਾਣਾ ਬੁਹਤ ਮੁਸ਼ਕਿਲ ਹੈ ਤੇ ਜੇਕਰ ਕੋਈ ਇਕ ਅੱਧਾ ਪੁਰਖ ਹੌਸਲਾ ਕਰਕੇ ਏਸ ਦੇ ਪਰਚਾਰ
ਕਰਨ ਵਾਸਤੇ ਕੋਸ਼ਸ਼ ਕਰਦਾ ਹੈ ਤਾਂ ਬਾਕੀ ਦੇ ਲੋਕ ਜਿਨ੍ਹਾਂ ਨਮੂ ਪੂਰੀ ਵਾਕਫੀਅਤ ਨਹੀਂ
ਹੁੰਦੀ ਉਸਦਾ ਸਾਥ ਨਹੀ ਦੇਦੇ ਜਿਸ ਕਰਕੇ ਉਸਦੀ ਮਿਹਨਤ ਨਿਹਫਲ ਹੁੰਦੀ ਹੈ…।”
(ਪੰਨਾ 759)
“ਕਲਯੁਗ ਵਿਚਿ ਬਾਬਾ
ਨਾਨਕ ਹੋਇ ਜਨਮਿਆ॥
ਪਾਰਬ੍ਰਹਮ ਕਾ ਭਗਤ॥
ਸੰਮਤ
1526 ਬਾਬਾ ਨਾਨਕੁ
ਜਨਮਿਆ ਪਾਰਬ੍ਰਹਮ ਕਾ ਭਗਤ॥
ਵੈਸਾਖ ਮਾਹਿ ਦਿਨ
ਤੀਜੇ ਪਹਰ ਰਾਤਿ ਰਹਦੀ ਕਉ ਜਨਮਿਆ।”
(ਸ਼ੰਭੂ ਨਾਥ ਵਾਲੀ ਜਨਮ ਪਤ੍ਰੀ ਬਾਬੇ ਨਾਨਕ ਜੀ ਕੀ ਪ੍ਰਸਿੱਧ ਆਦਿ
ਸਾਖੀਆਂ, ਡਾਂ ਪਿਆਰ ਸਿੰਘ ਪੰਨਾ 101)
ਇਸੇ ਸਾਖੀ ਦੀ ਭੁਮਿਕਾ ਵਿਚ ਡਾ: ਪਿਆਰ ਸਿੰਘ ਜੀ ਲਿਖ ਦੇ ਹਨ,
“‘ਆਦਿ ਸਾਖੀਆ’ ਦਾ ਇਕ ਹੋਰ ਵੱਡਮੁਲਾ
ਉਤਾਰਾ ਸਾਨੂੰ ਪਿਛੇ ਜੇਹੇ ਹੀ ਦੇਖਣ ਦਾ ਅਵਸਰ ਮਿਲਿਆ ਹੈ।
ਇਹ ਡਾ: ਤ੍ਰਿਲੋਚਨ
ਸਿੰਘ ਬੇਦੀ,
ਪ੍ਰੋਫੈਸਰ ਗੌਰਮਿੰਟ ਕਾਲਿਜ, ਟਾਂਡਾ ਉਰਮੁੜ ਦੇ ਨਿਜੀ
ਪੁਸਤਕਾਲੇ ਵਿਚ ਸੁਰੱਖਿਅਤ ਹੈ ਤੇ ਪੁਰਾਤਨ ਪੰਜਾਬੀ ਗੱਦ ਦਾ ਇਕ ਅਦੁੱਤੀ ਸੰਗ੍ਰਹ ਹੈ…
ਉਦਾਹਰਣ ਵਜੋ, ਬਾਬੇ ਦੇ ਅਵਤਾਰ ਧਾਰਣ
ਦੀ ਸਾਖੀ ਇਸ ਤਰਾਂ ਚਲਦੀ ਹੈ: ਅਬ ਸਾਖੀ ਜਨਮ ਕੀ ਚਲੀ॥
ਸੰਮਤ
1526 ਬਾਬਾ ਨਾਨਕ ਜਨਮਿਆ ਵਿਸਾਖੋ ਦਿਨ ਤੀਸਰੈ ਚਾਦਨੀ ਰਾਤਿ
ਅੰਮ੍ਰਿਤ ਵੇਲਾ ਪਹਰ ਰਾਤਿ ਰਹਦੀ ਕੁ ਜਨਮਿਆ॥”
(ਪੰਨਾ15)
“ਸ੍ਰੀ ਸਤਿਗੁਰ ਜਗੁਤ
ਨਿਸਤਾਰਣ ਕਉ ਆਇਆ, ਕਲਯੁਗ ਵਿਚਿ ਬਾਬਾ ਨਾਨਕ ਹੋਇ ਜਨਮਿਆ
ਪਾਰਬ੍ਰਹਮ ਕਾ ਨਿਜ ਭਗਤ।
ਸ੍ਰੀ ਸਤਿਗੁਰ ਪ੍ਰਸਾਦਿ।
ਸੰਮਤ
1526 ਅਖਰੀ ਪੰਦਰਾਂ
ਸੈ ਛਬੀਹ
। ਵੈਸਾਖ ਮਾਹਿ
ਤ੍ਰਿਤਿਆ ਚਾਂਦਨੀ ਰਾਤ ਅੰਮ੍ਰਿਤ ਵੇਲੇ,
ਪਹੁਰ ਰਾਤ ਰਹਿਦੀ ਕਉ ਮਾਤਾ ਤਿਰਪਾ ਜੀ ਕੈ ਉਦਰ ਮਹਿ ਜਨਮਿਆ।”
(ਪੁਰਾਤਨ ਜਨਮ ਸਾਖੀ, ਸੰਪਾਦਕ
ਸ਼ਮਸ਼ੇਰ ਸਿੰਘ ਅਸ਼ੋਕ)
“ਬਾਬਾ ਨਾਨਕ ਜੀ
ਜਨਮਿਆ ਕਾਲੂ ਖਤ੍ਰੀ ਜਾਤਿ ਵੇਦੀ ਦੇ ਘਰ ਜਨਮ ਲਇਆ॥
ਕਲਿਯੁਗ ਵਿਚਿ ਬਾਬਾ
ਨਾਨਕੁ ਨਾਉ ਧਰਾਇਆ॥
ਅਪਣਾ ਪੰਥੁ ਚਲਾਇਆ॥
ਕਲਿਯੁਗ ਵਿਚਿ॥
ਸੰਮਤ॥
1526॥
ਬਾਬਾ ਨਾਨਕੁ ਜਨਮਿਆ॥
ਵੈਸਾਖੋ ਦਿਨ ਤੀਜੈ
ਚਾਨਣੀ ਰਾਤਿ ਅੰਮ੍ਰਿਤ ਵੇਲੇ ਪਹੁਰ ਰਾਤਿ ਰਹਦੀ ਕਉ ਜਨਮਿਆ॥”
(ਜਨਮਸਾਖੀ ਸ੍ਰੀ ਗੁਰੁ ਨਾਨਕ ਦੇਵ ਜੀ,
ਭ 40)
ਮੈ ਆਪ ਜੀ ਨੂੰ ਪਿਛਲੇ ਪੱਤਰ ਵਿਚ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਦਰਜ ਤਰੀਕ
ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ ਸੀ ਪਰ ਆਪ ਜੀ ਨੇ ਨਹੀ ਦਿੱਤੀ।
“ਸੰਮਤ 1526
ਸੁਭ ਦਿਨ ਮਾਹ ਵਿਸਾਖ ਸ਼ੁਲਮਲ ਤੀਜ ਸਵਾ ਪਹਿਰ ਰਾਤ ਰਹਿੰਦੀ ਸੁਭ ਮਾਸ ਸੁਭ ਨਿਖਤ੍ਰ ਸੁਭ
ਵਾਰ ਸੁਭ ਸੁ ਥਿਤ ਸੁਭ ਮਹੂਰਤ ਸੁਭ ਘੜੀ ਨਾਤਾ ਤ੍ਰਿਪਤਾ ਅਰ ਪਿਤਾ ਕਾਲੂ ਦੇ ਗ੍ਰਿਹ ਆਣ
ਅਵਤਾਰ ਧਾਰਿਆ।”
(ਜਨਮ ਸਾਖੀ ਭਾਈ ਮਨੀ ਸਿੰਘ)
“ਪੁਰਾਤਨ ਜਨਮ ਸਾਖੀ
ਅਤੇ ਮਿਹਰਬਾਨ ਦੀ ਜਨਮ ਸਾਖੀ ਵਿੱਚ ਗੁਰੁ ਨਾਨਕ ਸਾਹਿਬ ਦਾ ਜਨਮ ਦਿਨ ਵਿਸਾਖ ਸੁਦੀ ਤਿਨ
ਹੈ ਅਤੇ ਭਾਈ ਬਾਲੇ ਦੀ ਜਨਮ ਸਾਖੀ ਵਿੱਚ ਕੱਤਕ ਦੀ ਪੂਰਨਮਾਸ਼ੀ।
ਭਾਈ ਮਨੀ ਸਿੰਘ ਜੀ
ਦੀ ਜਨਮ ਸਾਖੀ ਦੀਆਂ ਪੁਰਾਤਨ ਹੱਥ-ਲਿਖਤਾਂ ਵਿੱਚ ਵੀ ਵਿਸਾਖ ਦਾ ਜਨਮ ਲਿਖਿਆ ਹੈ
।
ਮਹਿਮਾ ਪ੍ਰਕਾਸ਼ ਵਾਰਤਕ ਅਤੇ
ਮਹਿਮਾ ਪ੍ਰਕਾਸ਼ ਬਾਵਾ ਸਰੂਪ ਭੱਲਾ, ਵਿਸਾਖ ਦਾ ਜਨਮ ਹੀ ਮੰਨਦੀਆਂ ਹਨ ਇਸ ਕਰਕੇ ਵਿਸਾਖ ਹੀ ਠੀਕ ਹੈ।”
(ਜਨਮ ਸਾਖੀ ਪਰੰਪਰਾ-ਡਾ: ਕ੍ਰਿਪਾਲ ਸਿੰਘ)
“ਸੰਮਤ ਬਿਕ੍ਰਮ
ਨ੍ਰਿਪਤਿ ਕੋ
।
ਪੰਦ੍ਰਹ ਸਹਜ ਪਚੀਸ।
ਬੈਸਾਖ ਸੁਦੀ ਥਿਤ
ਤੀਨ ਕੋ।
ਧਰਿਓ ਸੰਤ ਬਪੁ ਈਸ।”
(ਮਹਿਮਾ ਪ੍ਰਕਾਸ਼)
(ਨੋਟ: ਇਥੇ
1525 ਜਾਂ 1526 ਸਾਡਾ ਮਸਲਾ ਨਹੀ ਹੈ,
ਸਿਰਫ ਵੈਸਾਖ ਜਾ ਕੱਤਕ ਹੈ।
1525 ਜਾਂ
1526 ਦੇ ਕਾਰਨ ਬਾਰੇ ਡਾਂ ਪਿਆਰ ਸਿੰਘ ‘ਪ੍ਰਸਿੱਧ
ਆਦਿ ਸਾਖੀਆਂ’ ਪੰਨਾ 56 ‘ਤੇ
ਕਾਫੀ ਵਿਸਥਾਰ ਨਾਲ ਲਿਖਿਆ ਹੈ)
“ਘੁਰੁ ਂਅਨਅਕ ੰਅਹਬਿ
(ਟਹੲ ਾਂਰਿਸਟ ਂਅਨਅਕ, ਟਹੲ ਾੋੁਨਦੲਰ ੋਾ ੰਕਿਹਸਿਮ) ੱਅਸ
ਬੋਰਨ ੋਨ 15ਟਹ ੳਪਰਲਿ, 1469
ਅਟ ੍ਰਅ-ਿਭਹੋ-ਿਦ ਿਠਅਲੱਅਨਦ ਿਨਿ ਟਹੲ ਪਰੲਸੲਨਟ ਦਸਿਟਰੲਚਟ ੋਾ ੰਹੲਕਹੁਪੁਰਅ
(ਫਅਕਸਿਟਅਨ), ਨੋੱ ਂਅਨਅਕਅਨਅ ੰਅਹਬਿ।
ਠਹੲ ਭਰਿਟਹਦਐ ੋਾ ਘੁਰੁ ਂਅਨਅਕ ੰਅਹਬਿ ਸਿ ਚੲਲੲਬਰਅਟੲਦ ੋਨ
15ਟਹ ਖਅਰਟਕਿ
ਫੁਰਅਨਮਅਸਹ ਿ।ਿੲ।
ਾੁਲਲ ਮੋਨ ਦਐ ੋਾ ਟਹੲ ਮੋਨਟਹ ਖਅਰਟਕਿ।
ੌਨ ਟਹਸਿ ਦਐ ਟਹੲ ਭਰਿਟਹਦਐ ੋਾ ਘੁਰੁ ਂਅਨਅਕ ੰਅਹਬਿ ਸਿ ਚੲਲੲਬਰਅਟੲਦ ੲਵੲਰੇ ੇੲਅਰ।”
(ਸ਼੍ਰੋਮਣੀ ਕਮੇਟੀ ਦੀ ਬੈਬ ਸਾਈਟ)
ਹੁਣ, ਆਪ
ਜੀ ਇਹ ਜਾਣਕਾਰੀ ਦਿਓ ਕਿ ਬਾਲਾ ਕੌਣ ਸੀ ਅਤੇ ਇਸ ਨੇ ਗੁਰੂ ਜੀ ਦਾ ਜਨਮ ਕੱਤਕ ਕਿਉ
ਲਿਖਿਆ?
ਆਪ ਜੀ ਦੇ ਬਚਨ, “ਉਸ
ਸਾਖੀ ਦਾ ਖੁਰਾ ਖੋਜ ਮਿਟਾਉਣ ਦੀ ਥਾਂ ਸਾਡੇ ਉੱਚ ਕੋਟੀ ਦੇ ਵਿਦਵਾਨਾਂ ਨੇ ਆਪਣੀ ਦੇਖ
ਰੇਖ ਵਿੱਚ ਇਹੋ ਜਿਹੀਆਂ ਬੇਹੂਦਾਂ ਲਿਖਤਾਂ ‘ਤੇ ਪੀ ਐਚ ਡੀ
ਦੇ ਥੀਸਸ ਲਿਖਾ ਲਿਖਾ ਕੇ ਉਹਨਾਂ ਊਲ ਜਲੂਲ ਸਾਖੀਆਂ ਨੂੰ ਮਾਨਤਾ ਦਿੱਤੀ ਹੈ…।
ਇਹੋ ਜਿਹੀਆਂ
ਬੇਹੂਦਾ ਸਾਖੀਆਂ ਦੇ ਅਧਾਰ ‘ਤੇ
ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਵਾਲਿਆਂ ਬਾਰੇ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਉਹ
ਕੀ ਚੰਦ ਚੜ੍ਹਾਉਣਗੇ।”
ਘੱਗ ਜੀ,
ਜਦੋ ਆਪ ਜੀ ਖੁਦ ਹੀ ਬਾਲੇ ਵਾਲੀ ਜਨਮ ਸਾਖੀ ਬਾਰੇ ਇਸ ਤਰਾਂ ਲਿਖ ਰਹੇ ਹੋ ਤਾਂ ਮੇਰੇ
ਅਖੌਤੀ ਸ਼ਬਦ ਼ਿਲਖਣ ਤੇ ਇਤਰਾਜ ਕਿਓ?
ਆਪ ਜੀ ਪਹਿਲੇ ਪੱਤਰ ਵਿਚ ਲਿਖਿਆ ਸੀ,
“ਸਾਡੇ ਲੇਖਕਾਂ ਨਾਲੋਂ ਤਾਂ ਮਿਸਟਰ ਮੈਕਾਲਫ ਸਿਆਣਾ ਸੀ,
ਜਿਸ ਨੇ ਕੱਤਕ ਜਾਂ ਵਿਸਾਖ ਦਾ ਮਸਲਾ ਸਲਝਾਉਣ ਦਾ ਯਤਨ ਕੀਤਾ”।
ਪਰ ਹੁਣ ਆਪ ਜੀ
ਲਿਖਦੇ ਹੋ, “ਮਿਸਟਰ
ਮੈਕਾਲਫ ਦੀ ਲਿਖਤ ਮੈਂ ਨਹੀਂ ਪੜ੍ਹੀ।
ਸ਼ਾਇਦ ਉਹ ਵੀ ਕੁੱਝ
ਲੇਖਕਾਂ ਦੀਆਂ ਲਿਖਤਾਂ ਦੇ ਅਧਾਰ
’ਤੇ ਆਗਮਨ ਦਿਵਸ
ਵਿਸਾਖ ਸੁਦੀ ਤੀਜ ਹੀ ਮੰਨਦਾ ਹੋਵੇ।”
ਘੱਗ ਜੀ,
ਹੁਣ ਅਸੀ ਮੈਕਾਲਫ ਨੂੰ ਸਿਆਣਾ ਸਮਝੀਏ ਜਾਂ ਲਾਈ ਲੱਗ?
ਆਓ ਦੇਖੀਏ ਕੇ ਮੈਕਾਲਫ ਖੁਦ ਕੀ ਲਿਖਦਾ ਹੈ, “ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਭਾਈ ਸੰਤ ਸਿੰਘ ਗਿਆਨੀ ਨਾਂ
ਦਾ ਇਕ ਸੱਜਨ ਅੰਮ੍ਰਿਤਸਰ ਰਹਿਆ ਕਰਦਾ ਸੀ।
ਮਹਾਰਾਜਾ ਉਸ ਨੂੰ ਵੱਡਾ ਮਾਨ ਦੇਦਾ ਸੀ।
ਅੰਮ੍ਰਿਤਸਰ ਤੋ ਕੋਈ
ਪੰਜ ਕੁ ਮਲਿਾਂ ਦੀ ਵਿਥ ਤੇ ਰਾਮ ਤੀਰਥ ਨਾਂ ਦਾ ਇਕ ਪੂਰਾਣਾ ਤੀਰਥ ਹੈ।
ਇਥੇ ਹਰੇਕ ਕੱਤਕ
ਪੂਰਨਮਾਸ਼ੀ ਨੂੰ ਮੇਲਾ ਭਰਿਆ ਕਰਦਾ ਸੀ।
ਇਸ ਤੀਰਥ ਨੂੰ ਜਕਰੀਆ ਖਾਂ ਦੇ ਦੇ ਮੰਤ੍ਰੀ ਦੀਵਾਨ ਲਖਪਤ ਰਾਏ ਨੇ ਮੁਰੰਮਤ ਕਰਾਇਆ ਸੀ।
ਇਹ ਦੀਵਾਨ ਸਿੱਖਾਂ
ਦਾ ਸਖਤ ਵੈਰੀ ਤੇ ਉਨ੍ਹਾਂ ਉਤੇ ਅਨੇਕ ਜ਼ੁਲਮ ਢਾਹੁਣ ਦਾ ਜਿ਼ਮੇਵਾਰ ਸੀ।
ਭਾਈ ਸੰਤ ਸਿੰਘ
ਚਾਹੁੰਦਾ ਸੀ ਕਿ ਸਿੱਖਾਂ ਨੂੰ ਰਾਮ ਤੀਰਥ ਜਾਣ ਤੋਂ ਰੋਕਿਆ ਜਾਏ।
ਉਸ ਨੇ ਲੰਮੀ ਸੋਚ,
ਸੋਚ ਕੇ ਗੁਰੁ ਨਾਨਕ ਦੀ ਹਿਦਾਲੀਆ ਵਾਲੀ ਜਨਮ ਸਾਕੀ(ਭਾਵ ਬਾਈ ਬਾਲਾ
ਵਾਲੀ ਜਨਮ ਸਾਖੀ) ਦੀ ਜਨਮ-ਤਿਥ ਗ੍ਰਹਣ ਕਰ ਲਈ ਅਤੇ ਗੁਰੁ ਸਾਹਿਬ ਦੇ ਜਨਮ ਉਤਸਵ ਦਾ
ਮੇਲਾ ਅੰਮ੍ਰਿਤਸਰ ਵਿਚ ਕੱਤਕ ਦੇ ਮਹੀਨੇ ਲਾਉਣਾ ਸ਼ੁਰੂ ਕਰ ਦਿੱਤਾ” (ਪ੍ਰਸਿੱਧ
ਆਦਿ ਸਾਖੀਆਂ , ਡਾਂ ਪਿਆਰ ਸਿੰਘ,
ਪੰਨਾ 65)
ਗੁਰਮੁਖ ਪਿਆਰੇ ਡਾ: ਬਲਦੇਵ ਸਿੰਘ ਜੀ ਨੇ ਦਾਸ ਦੀ ਬੇਨਤੀ ਨੂੰ ਮੰਨਦੇ ਹੋਏ ਹੇਠ
ਲਿਖੇ ਅਨੁਸਾਰ ਲਿਖ ਕੇ ਭੇਜਿਆ ਹੈ।
(ਇਨ੍ਹਾਂ ਪਾਸ
ਮੈਕਾਲਫ ਦੀ ਲਿਖਤ ਮੋਜੂਦ ਹੈ)
“ਸਾਰੀਆਂ ਜਨਮ
ਸਾਖੀਆਂ ਮੁਤਾਬਕ ਗੁਰੁ ਨਾਨਕ ਜੀ ਦਾ ਜਨਮ ਵੈਸਾਖ ਸੰਬਤ 1526
ਵਿਚ ਹੈ ਪਰ ਬਾਲੇ ਵਾਲੀ ਜਨ ਸਾਖੀ ਵਿਚ ਕੱਤਕ 1526 ਦਾ
ਹੈ।
1872 ਈਸਵੀ
ਤਕ ਗੁਰੁ ਨਾਨਕ ਦਾ ਜਨਮ ਪੁਰਬ ਵੈਸਾਖ ਵਿਚ ਨਨਕਾਣੇ ਸਾਹਿਬ ਮਨਾਇਆ ਜਾਂਦਾ ਸੀ।
ਪਰ ਮਹਾਰਾਜੇ ਰਣਜੀਤ
ਸਿੰਘ ਦੇ ਵੇਲੇ ਗਿਆਨੀ ਸੰਤ ਸਿੰਘ ਦੇ ਪ੍ਰਭਾਵ ਕਰਕੇ ਪੁਰਬ ਕੱਤੇ ਵਿਚ ਮਨਾਉਣਾ ਸ਼ੁਰੂ
ਹੋ ਗਿਆ ਜਿਸ ਦਾ ਕਾਰਨ ਇਹ ਹੈ: ਕੱਤੇ ਵਿਚ ਅੰਮ੍ਰਿਤਸਰ ਦੇ ਕੋਲ ਹਿੰਦੂਆ ਦੇ ਰਾਮ
ਤੀਰਥ ਸਰੋਵਰ ਤੇ ਸਾਰੇ ਹਿੰਦੂ ਸਿਖ ਨਹਾਉਣ ਜਾਂਦੇ ਸਨ. ਸਿਖਾਂ ਨੰ ਇਸ ਪਾਸੇ ਤੋ ਮੋੜਨ
ਵਾਸਤੇ ਗਿਆਨੀ ਜੀ ਦੇ ਕਹਿਣ ਤੇ ਗੁਰੁ ਨਾਨਾਕ ਜੀ ਦਾ ਜਨਮ ਪੁਰਬ ਕੱਤੇ ਵਿਚ ਮਨਾਉਣਾ
ਸ਼੍ਰੁਰੂ ਹੋ ਗਿਆ. ਪਰ ਅਸਲੀ ਜਨਮ ਦਿਨ ਵੈਸਾਖ ਦਾ ਹੀ ਹੈ।”
(ੰ।
ੳ।
ੰਚਉਲਾਿਾੲ,
ਠਹੲ ੰਕਿਹ ੍ਰੲਲਗਿੋਿਨ, ੜੋਲਸ।
ੀਫ਼ੀ, ਪ।
ਲਣਣਣਵਿ)
ਇਕ ਹੋਰ ਸਵਾਲ,