ਮੱਖ ਪੰਨਾ

ਜ਼ਰੂਰੀ ਸੂਚਨਾਵਾਂ

ਲਿਖਾਰੀ

jLrUrI sUcnf-1

 

(1) 'ਲਿਖਾਰੀ' ਨੂੰ ਭੇਜੀ ਗਈ ਹਰ ਰਚਨਾ ਦੇ ਨਾਲ, ਲੇਖਕ ਵਲੋਂ ਮੌਲਿਕਤਾ, ਅਣਛਪੀ ਹੋਣ ਅਤੇ 'ਕਿਸੇ ਹੋਰ ਪਰਚੇ ਨੂੰ ਨਹੀਂ ਭੇਜੀ ਗਈ ਹੈ' ਭਾਵ 'ਲਿਖਾਰੀ' ਵਿੱਚ ਛਪਣ ਹਿਤ ਭੇਜੀ ਗਈ ਰਚਨਾ ਕੇਵਲ ਲਿਖਾਰੀ ਲਈ ਹੀ ਹੈ, ਦਾ ਪ੍ਰਮਾਣ-ਪੱਤਰ ਆਉਣਾ ਲਾਜ਼ਮੀ ਹੈ।

(2) ਲਿਖਾਰੀ ਲਈ ਭੇਜੀ ਗਈ ਕੋਈ ਵੀ ਰਚਨਾ, ਕਿਸੇ ਹੋਰ ਪਰਚੇ (ਇੰਟਰਨੈੱਟ ਪਰਚੇ) ਨੂੰ, ਉਸ ਸਮੇਂ ਤੱਕ ਨਾ ਭੇਜੀ ਜਾਵੇ ਜਦੋਂ ਤੱਕ ਕਿ ਰਚਨਾ ਛਪਣ ਉਪਰੰਤ ਮੁੱਖ ਪੰਨੇ ਤੋਂ ਉਤਾਰ ਕੇ ਆਰਕਾਈਵ ਵਿੱਚ ਨਹੀਂ ਚਲੇ ਜਾਂਦੀ

(3) 'ਲਿਖਾਰੀ' ਪਾਸ ਪੁੱਜੀ ਹਰ ਰਚਨਾ ਨੂੰ 'ਸੰਪਾਦਕੀ ਮੰਡਲ' ਵਲੋਂ ਪੜ੍ਹਨ ਅਤੇ ਵਿਚਾਰਨ ਬਾਅਦ ਹੀ ਛਾਪਣ ਦਾ ਫੈਸਲਾ ਲਿਆ ਜਾਂਦਾ ਹੈਇਸ ਕਾਰਜ ਨੂੰ ਦੋ ਕੁ ਹਫ਼ਤੇ ਲੱਗ ਜਾਂਦੇ ਹਨਰਚਨਾ ਛਾਪਣ/ਨਾ ਛਾਪਣ ਸਬੰਧੀ ਸੂਚਨਾ ਰਚਨਾਕਾਰ ਪਾਸ ਪੁੱਜਦੀ ਕੀਤੀ ਜਾਂਦੀ ਹੈ ਅਤੇ ਪੰਨੇ ਤਿਆਰ ਕਰਨ ਉਪਰੰਤ ਰਚਨਾ 'ਲਿਖਾਰੀ' ਦੇ ਪੰਨਿਆਂ 'ਤੇ ਲਗਾਈ ਜਾਂਦੀ ਹੈ

(4) 'ਲਿਖਾਰੀ' ਵਲੋਂ ਕਿਸੇ ਵੀ ਨਾ ਛਪਣ ਯੋਗ ਜਾਂ ਘਾਟ-ਵਾਧ ਮੰਗਦੀ ਰਚਨਾ ਦੀ ਸੂਚਨਾ, 'ਬਿਨਾਂ ਕਿਸੇ ਵਾਧੂ ਵਿਸਥਾਰ ਦੇ' ਲੇਖਕ/ਲੇਖਿਕਾ ਤੱਕ ਪਹੁੰਚਾਈ ਜਾਂਦੀ ਹੈ

(5) ਹੁਣ ਤੋਂ ਹਰ ਰਚਨਾ ਦੇ ਅੰਤ ਵਿੱਚ, ਰਚਨਾ ਦੇ 'ਲਿਖਾਰੀ' ਵਿੱਚ ਛਪਣ ਸਬੰਧੀ ਤਰੀਕ ਦਿੱਤੀ ਜਾਵੇਗੀਹਰ ਸਾਹਿਤੱਕ ਰਚਨਾ ਵੱਧ ਤੋਂ ਵੱਧ ੱਕ ਮਹੀਨੇ ਲਈ ਮੁੱਖ ਪੰਨੇ 'ਤੇ ਰਹੇਗੀ ਅਤੇ ਬਾਅਦ ਵਿੱਚ 'ਆਰਕਾਈਵ' ਵਿੱਚ ਚਲੇ ਜਾਵੇਗੀ ਅਤੇ ਲਿਖਾਰੀ ਦੇ ਪਾਠਕਾਂ/ਲੇਖਕਾਂ ਲਈ ਹਰ ਸਮੇਂ ਉਪਲਭਦ ਹੋਵੇਗੀ

(ਲਿਖਾਰੀ 14 ਅਪਰੈਲ 2007)

 

ਜ਼ਰੂਰੀ ਸੂਚਨਾ-2

(1) ਸਰਗਰਮੀਆਂ ਸਬੰਧੀ

(1) ਸੱਤ ਜਨਵਰੀ 2008 ਤੋਂ ਬਾਅਦ ਅਸੀਂ ‘ਲਿਖਾਰੀ’ ਵਿੱਚ ਸਾਹਿਤ ਸਭਾਵਾਂ ਦੀਆਂ ਕੇਵਲ ਵਾਰਸ਼ਕ ਜਾਂ ਸਨਮਾਨ ਸਮਾਰੋਹਾਂ ਦੀਆਂ ਰਿਪੋਰਟਾਂ ਹੀ ਪ੍ਰਕਾਸ਼ਿਤ ਕਰ ਸਕਾਂਗੇ। ਸਾਡੀ ਸਾਰੇ ਲੇਖਕਾਂ ਅਤੇ ਪਾਠਕਾਂ ਪਾਸ ਸਨਿਮਰ ਬੇਨਤੀ ਹੈ ਕਿ ਸਥਾਨਕ ਮਾਸਿਕ, ਤਿਮਾਹੀ ਜਾਂ ਛਿਮਾਹੀ ਇਕੱਤਰਤਾਵਾਂ ਦੀਆਂ ਰਿਪੋਰਟਾਂ ਸਾਨੂੰ ਨਾ ਭੇਜੀਆਂ ਜਾਣ।

(2) ਰਿਪੋਰਟ ਦੇ ਨਾਲ ਕੇਵਲ ਇਕ ਹੀ ਛੋਟੇ ਆਕਾਰ ਦੀ ਤਸਵੀਰ ਭੇਜੀ ਜਾਵੇ।

(2) ਰਚਨਾਵਾਂ ਸਬੰਧੀ

ਸਾਡੀ ਸਾਰੇ ਲਿਖਾਰੀਆਂ ਨੂੰ ਬੇਨਤੀ ਹੈ ਕਿ ‘ਲਿਖਾਰੀ’ ਨੂੰ ਭੇਜੀਆਂ ਜਾ ਚੁੱਕੀਆਂ ਜਾਂ ਅਗਾਂਹ ਭੇਜੀਆਂ ਜਾਣ ਵਾਲੀਆਂ ਰਚਨਾਵਾਂ ਦੀ ‘ਹਾਰਡ ਅਤੇ ਸੌਫਟ’ ਕਾਪੀ ਆਪਣੇ ਪਾਸ ਜ਼ਰੂਰ ਸੰਭਾਲ ਕੇ ਰੱਖਣ। ਕੰਪਿਊਟਰ ਦੀ ਗੜਬੜ ਅਤੇ ਹੋਰ ਕਈ ਕਾਰਨਾਂ ਕਰਕੇ ਰਚਨਾਵਾਂ ਦੀ ਕਾਪੀ ਵਾਪਸ ਕਰਨ ਲਈ ਅਸੀਂ ਕਿਸੇ ਤਰ੍ਹਾਂ ਵੀ ਜ਼ਿੰਮੇਵਾਰ ਨਹੀਂ ਹੋਵਾਂਗੇ।

‘ਲਿਖਾਰੀ’
(4 ਜਨਵਰੀ 2008)

*****

'ਲਿਖਾਰੀ' ਨੂੰ ਰਚਨਾ ਭੇਜਣ ਤੋਂ ਪਹਿਲਾ ਅਗ੍ਹਾਂ ਦਿੱਤੇ ਕੁੱਝ ਹੋਰ ਪੰਨੇ ਪੜ੍ਹ ਲੈਣੇ ਵੀ ਬਹੁਤ ਲੋੜੀਂਦੇ ਹਨ:

ਲਿਖਾਰੀ ਕੀ ਹੈ?
ਲੇਖਕਾਂ ਨੂੰ ਬੇਨਤੀ
ਤੁਹਾਡੇ ਸਵਾਲ

(ਲਿਖਾਰੀ 14 ਅਪਰੈਲ 2007)

e-mail: Likhari


© likhari: Punjabi Likhari Forum-2001-2006