ਕੁਝ ਆਮ
ਪੁੱਛੇ ਜਾਂਦੇ ਤੁਹਾਡੇ ਕੁਝ ਸੁਆਲ:ਸਾਡੇ ਕੁਝ ਜਵਾਬ
ਪ੍ਰਸ਼ਨ:
1
“ਲਿਖਾਰੀ”
ਸਾਲ ਵਿੱਚ ਕਿੰਨੀ ਵਾਰ ਛਾਪਿਆ ਜਾਂਦਾ ਹੈ?
ਉੱਤਰ:
“ਲਿਖਾਰੀ”
ਦਾ ਆਰੰਭ ਅਪਰੈਲ
2001
ਵਿੱਚ
ਤਾਂ ਇੰਝ ਹੀ ਹੋਇਆ ਸੀ ਕਿ ਪਰਚਾ ਹਰ ਦੋ ਮਹੀਨਿਆਂ ਬਾਅਦ ਇੰਟਰਨੈੱਟ ਤੇ
“ਹੋਸਟ”
ਕੀਤਾ ਜਾਇਆ ਕਰੇਗਾ।
ਭਾਵ 'ਅੱਪਡੇਟਸ'
ਹਰ ਦੋ ਮਹੀਨਿਆਂ ਬਾਅਦ ਹੋਇਆ ਕਰਨਗੇ ਅਤੇ ਰੀਪੋਰਟ ਅਤੇ ਸੂਚਨਾਵਾਂ ਆਦਿ ਹਰ ਪੰਦਰਾਂ
ਦਿਨਾਂ ਬਾਅਦ।
ਪਰ ਹੁਣ ਤਾਂ ਲਗਪਗ
ਪ੍ਰਤੀ
ਦਿਨ ਹੀ ਅਪਡੇਟ
ਕੀਤੇ ਜਾ ਰਹੇ ਹਨ।
ਇੰਝ ਇਹ ਪ੍ਰਤੀ ਦਿਨ ਹੀ ਅਪਡੇਟ ਹੋਣ ਵਾਲੀ
'ਵੈੱਬ-ਸਾਈਟ'
ਹੈ।
ਅੱਪਡੇਟਸ'
ਸਬੰਧੀ 'ਜ਼ਰੂਰੀ
ਬੇਨਤੀਆਂ ਵਾਲਾ'
ਪੰਨਾ ਵੀ ਜ਼ਰੂਰ ਪੜ੍ਹਨ ਦੀ ਖੇਚਲ ਕਰਨੀ।
ਪ੍ਰਸ਼ਨ:
2
ਕੀ 'ਅਪਡੇਟਸ'
ਕਰਨ ਉਪਰੰਤ ਪਹਿਲੀਆਂ ਰਚਨਾਵਾਂ
'ਲਿਖਾਰੀ'
ਤੋਂ ਉਤਾਰ ਦਿੱਤੀਆਂ ਜਾਂਦੀਆਂ ਹਨ?
ਕੀ ਪਿਛਲੇ ਅੰਕ ਉਪਲਭਦ ਹਨ?
ਉੱਤਰ:
ਹਰ ਆਈ ਨਵੀਂ ਰਚਨਾ ਪਹਿਲਾਂ ਕੁੱਝ ਸਮਾਂ ਮੁੱਖ-ਪੰਨੇ'
ਭਾਵ ਪਹਿਲੇ ਪੰਨੇ ਉੱਤੇ ਰਹਿੰਦੀ ਹੈ।
ਫਿਰ ਜਿਵੇਂ ਜਿਵੇਂ ਹੋਰ ਨਵੀਆਂ ਰਚਨਾਵਾਂ ਆਉਂਦੀਆਂ ਰਹਿੰਦੀਆਂ ਹਨ,
ਪਹਿਲੀਆਂ ਰਚਨਾਵਾਂ,
ਮੁੱਖ ਪੰਨੇ ਤੇ ਦਿੱਤੇ ਗਏ ਵੱਖ ਵੱਖ
'ਟੈਬਸ'
ਉੱਤੇ ਲਗਾ ਦਿੱਤੀਆਂ ਜਾਂਦੀਆਂ ਹਨ।
ਉਦਾਹਰਣ ਵਜੋਂ ਜੇਕਰ ਕੋਈ ਪਾਠਕ
'ਲਿਖਾਰੀ'
ਵਿੱਚ ਹੁਣ ਤੱਕ ਛਪੀਆਂ ਕਹਾਣੀਆਂ ਵੇਖਣਾ ਜਾਂ ਪੜ੍ਹਨਾ ਚਾਹੇ ਤਾਂ ਉਹ
'ਕਹਾਣੀਆਂ'
ਦਾ ਟੈੱਬ ਦਬਾਅ ਕੇ ਸਾਰੀਆਂ ਪ੍ਰਕਾਸਿ਼ਤ ਕਹਾਣੀਆਂ ਦੇ ਪੰਨੇ
'ਤੇ
ਪੁੱਜ ਕੇ ਲੋੜੀਂਦੀ ਕਹਾਣੀ ਪੜ੍ਹ ਸਕਦਾ ਹੈ।
'ਲਿਖਾਰੀ'
ਦੀ ਉੱਮਰ ਤੱਕ
'ਲਿਖਾਰੀ'
ਵਿੱਚ ਛਪ ਚੁੱਕੀਆਂ
'ਲਿੱਖਤਾਂ'
ਸੰਭਾਲੀਆਂ ਰਹਿਣਗੀਆਂ ਅਤੇ ਕੋਈ ਵੀ ਪਾਠਕ/ਲੇਖਕ/ਖੋਜੀ ਇਹਨਾਂ ਨੂੰ ਪੜ੍ਹ/ਮਾਣ ਸਕੇਗਾ।
ਤੱਕਨੀਕੀ/ਕਾਰਜਕਾਰੀ/ਆਰਥਕ ਹੱਦਾਂ/ਬੰਨੇ ਹੋਣ ਕਾਰਨ
'ਲਿਖਾਰੀ'
ਦੇ 'ਕਲੇ
ਕਲੇ'
ਪਿਛਲੇ ਅੰਕ ਉਪਲੱਭਦ ਨਹੀਂ ਹਨ ਪਰ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਹੁਣ ਤੱਕ
ਪ੍ਰਕਾਸਿ਼ਤ ਜ਼ਾਂ ਅਗ੍ਹਾਂ ਨੂੰ ਵੀ ਪ੍ਰਕਾਸਿ਼ਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ
ਨਾ-ਕੇਵਲ ਸੁਰੱਖਿਅਤ ਹੀ ਹਨ ਸਗੋਂ ਹਰ ਸਮੇਂ ਹਰ ਲੇਖਕ/ਪਾਠਕ ਦੀ ਪਹੁੰਚ ਅੰਦਰ ਵੀ ਹਨ।
ਟੈਬਸ 'ਤੇ
ਜਾਉ।
ਕਿਸੇ ਵੀ ਰਚਨਾ
'ਤੇ
ਪੁੱਜੋ।
ਪ੍ਰਸ਼ਨ:
3
ਕੀ ਲਿਖਾਰੀ ਨੂੰ ਇੰਟਰਨੈੱਟ ਉੱਤੇ ਪੜ੍ਹਨ-ਵੇਖਣ ਲਈ ਪਾਠਕਾਂ ਨੂੰ ਕੋਈ ਪੈਸੇ ਦੇਣੇ
ਪੈਂਦੇ ਹਨ?
ਉੱਤਰ:
ਇੰਟਰਨੈੱਟ ਉੱਤੇ
“ਲਿਖਾਰੀ”
ਮੈਗ਼ਜ਼ੀਨ ਪੜ੍ਹਨ,
ਵੇਖਣ ਜਾਂ ਛਾਪਣ ਲਈ ਪਾਠਕਾਂ ਨੂੰ ਕੋਈ ਪੈਸੇ ਭਾਵ ਖਰਚ ਨਹੀਂ ਦੇਣਾ ਪੈਂਦਾ।
“ਲਿਖਾਰੀ”
ਇੱਕ ਗ਼ੈਰ-ਵਿਉਪਾਰਕ ਪਰਚਾ ਹੈ ਅਤੇ ਬਿਲਕੁੱਲ ਮੁਫ਼ਤ ਹੈ।
ਪਰ ਇੱਕ ਗੱਲ ਦਾ ਧਿਆਨ ਰਹੇ ਕਿ ਇੰਟਰਨੈੱਟ ਤੁਹਾਡੇ ਫੋਨ ਨਾਲ ਜੁੜਿਆ ਹੋਇਆ ਹੁੰਦਾ
ਹੈ।
ਇੰਟਰਨੈੱਟ ਉੱਤੇ ਜਾਣ ਲਈ ਹਰ
“ਵੈੱਬ-ਸਰਫਰ”
ਨੂੰ ਆਪਣੇ ਫੋਨ ਰਾਹੀਂ ਇੰਟਰਨੈੱਟ ਸਰਵਰ ਨਾਲ ਸੰਪਰਕ ਜੋੜਨਾ ਪੈਂਦਾ ਹੈ।
ਅਰਥਾਤ ਤੁਸੀਂ ਆਪਣੇ ਫੋਨ ਨਾਲ ਜਿੰਨਾ ਸਮਾਂ ਇੰਟਰਨੈੱਟ ਉੱਤੇ ਰਹਿੰਦੇ ਹੋ (ਆਮ ਫੋਨ
ਕਰਨ ਵਾਂਗ ਹੀ) ਉਸਦਾ ਫੋਨ ਬਿੱਲ ਜ਼ਰੂਰ ਤੁਹਾਨੂੰ ਦੇਣਾ ਪੈਂਦਾ ਹੈ।
ਅੱਜ ਕਲ ਇੰਟਰਨੈੱਟ ਉੱਤੇ ਜਾਣ ਲਈ ਹਰ ਦੇਸ਼ ਦੀਆਂ ਫੋਨ ਸੰਸਥਾਵਾਂ ਨੇ ਵਿਸ਼ੇਸ਼
ਸਕੀਮਾਂ ਅਧੀਨ ਫੋਨ ਦੇ ਹੋਣ ਵਾਲੇ ਖਰਚ ਨੂੰ ਘਟਾਉਣ ਲਈ ਕਦਮ ਪੁੱਟੇ ਹੋਏ ਹਨ।
ਤੁਸੀਂ ਆਪਣੀਆਂ
“ਫੋਨ”
ਕੰਪਨੀਆਂ ਤੋਂ ਪਤਾ ਕਰ ਸਕਦੇ ਹੋ।
ਪ੍ਰਸ਼ਨ:
4
ਇੰਟਰਨੈੱਟ ਉੱਤੇ ਜਾਣ ਲਈ ਫੋਨ ਦਾ ਖਰਚਾ ਹੋਰ ਕਿਵੇਂ ਘੱਟਾਇਆ ਜਾ ਸਕਦਾ ਹੈ?
ਉੱਤਰ:
(1)
ਕਈ ਫੋਨ
ਕੰਪਨੀਆਂ/ਸੰਸਥਾਵਾਂ ਹਰ ਮਹੀਨੇ ਇੱਕ ਨਿਸਚਿਤ ਰਕਮ ਲੈ ਕੇ ਸਾਰਾ ਦਿਨ ਲਈ ਜਾਂ ਅੱਧੇ
ਦਿਨ ਲਈ ਜਾਂ ਸ਼ਾਮ ਤੋਂ ਸਾਰੀ ਰਾਤ ਲਈ ਜਾਂ ਕੁੱਝ ਘੰਟਿਆਂ ਲਈ ਇੰਟਰਨੈੱਟ ਉੱਤੇ ਜਾਣ
ਦੀ ਆਗਿਆ ਦਿੰਦੀਆਂ ਹਨ।
ਇੰਝ,
ਇੰਟਰਨੈੱਟ ਉੱਤੇ ਜਾਣ ਲਈ,
ਪਹਿਲਾਂ ਹੀ ਮਿੱਥੀ ਗਈ ਰਕਮ ਤੋਂ ਵੱਧ,
ਹੋਰ ਕੁੱਝ ਵੀ ਇੰਟਰਨੈੱਟ ਲਈ ਫੋਨ ਦਾ ਬਿੱਲ ਨਹੀਂ ਆਉਂਦਾ।
ਸੰਸਾਰ ਦਾ ਹਰ ਕੋਣਾ ਇੰਟਰਨੈੱਟ ਨਾਲ ਜੁੜਿਆ ਹੋਇਆ ਹੈ।
ਹਰ ਦੇਸ਼ ਅਤੇ ਹਰ ਇਲਾਕੇ ਦੀਆਂ ਆਪਣੀਆਂ ਆਪਣੀਆਂ ਵੱਖ ਵੱਖ ਸਹੂਲਤਾਂ ਹਨ।
ਆਪਣੀ ਇੰਟਰਨੈੱਟ ਦੀ ਲੋੜ ਅਨੁਸਾਰ ਇਹਨਾਂ ਦਾ ਪਤਾ ਕਰਕੇ ਆਪਣੇ ਫੋਨ ਦਾ ਬਿੱਲ ਘਟਾਇਆ
ਜਾ ਸਕਦਾ ਹੈ।
(2)
ਨਾ ਕੇਵਲ
“ਲਿਖਾਰੀ”
ਪੜ੍ਹਨ ਸਮੇਂ ਹੀ,
ਸਗੋਂ ਉਂਝ ਵੀ,
ਜਦੋ ਵੀ ਇੰਟਰਨੈੱਟ ਉੱਤੇ ਜਾਉ ਤਾਂ ਆਪਣੇ ਮਕਸਦ ਸਬੰਧੀ ਸਪਸ਼ਟ ਰਹੋ।
ਇੰਝ ਸਮਾਂ ਘੱਟ ਲਗੇਗਾ ਅਤੇ ਫੋਨ ਦਾ ਖਰਚ ਵੀ ਘੱਟ ਹੀ ਆਵੇਗਾ।
ਉਦਾਹਰਣ ਲਈ ਸਾਰਾ
“ਲਿਖਾਰੀ”
ਪਰਚਾ ਵੇਖਣ/ਪੜ੍ਹਨ/ਜਾਂ ਪਰਿੰਟ ਕਰਨ ਲਈ ਸਾਰਾ ਸਮਾਂ ਹੀ ਇੰਟਰਨੈੱਟ ਤੇ ਰਹਿ ਕੇ ਫੋਨ
ਨਾਲ ਜੁੜੇ ਰਹਿਣ ਦੀ ਲੋੜ ਨਹੀਂ।
ਝੱਟ-ਪੱਟ ਸਾਰਾ ਪਰਚਾ ਇੰਟਰਨੈੱਟ ਉੱਤੇ ਕਲਿੱਕ ਕਰ ਕਰ ਕੇ
“ਲੋਡ”
ਕਰੋ।
ਵੱਧ ਤੋਂ ਵੱਧ ਇੱਕ ਜਾਂ ਦੋ ਮਿੰਨਟ ਲਗਣਗੇ।
ਇਸ ਉਪਰੰਤ ਫੋਨ ਸਬੰਧ ਬੰਦ ਕਰ ਦਿਉ ਅਤੇ
“ਔਫ਼ਲਾਈਨ”
ਹੋ ਕੇ “ਹਿਸਟਰੀ”
ਰਾਹੀਂ ਕਲਿੱਕ ਕਰਕੇ ਇੱਕ ਇੱਕ ਪੰਨਾ,
ਬੜੇ ਆਰਾਮ ਨਾਲ ਪੜ੍ਹ,
ਵੇਖ ਜਾਂ ਛਾਪ ਸਕਦੇ ਹੋ।
ਤੁਸੀਂ ਸਾਰਾ ਪਰਚਾ ਆਪਣੇ ਕੰਪੀਊਟਰ ਉੱਤੇ
“ਸੇਵ”
ਕਰਕੇ (ਬਚਾਅ ਕੇ) ਵੀ ਰੱਖ ਸਕਦੇ ਹੋ।
ਪ੍ਰਸ਼ਨ:
5
ਕੀ ਲਿਖਾਰੀ ਵਿੱਚ ਕੋਈ ਵੀ ਛਪ ਸਕਦਾ ਹੈ?
“ਲਿਖਾਰੀ”
ਵਿੱਚ ਛਪਣ ਲਈ ਆਪਣੀਆਂ ਲਿਖਤਾਂ ਕਿਵੇਂ ਭੇਜੀਆਂ ਜਾਣ?
ਉੱਤਰ:
ਬਿਲਕੁੱਲ ਕੋਈ ਵੀ: ਤਜਰਬਾਕਾਰ ਲਿਖਾਰੀ ਅਤੇ ਨਵੇਂ ਲਿਖਾਰੀ/ਲਿਖਣ ਦੇ ਚਾਹਵਾਨ,
ਜਿਹਨਾਂ ਪਾਸ ਛਪਣ ਯੋਗ (ਭਾਵ ਸਿਰਜਣਾਤਮਕ ਜਾਂ ਆਮ ਜਾਣਕਾਰੀ ਵਾਲਾ) ਕੁੱਝ ਹੈ।
“ਲਿਖਾਰੀ”
ਇੱਕ ਗ਼ੈਰ-ਵਿਉਪਾਰਕ,
ਆਰਥਕ-ਲਾਭ ਦੀ ਲਾਲਸਾ ਰਹਿਤ ਲੋਕ ਭਲਾਈ ਦੀਆਂ ਲੀਹਾਂ ਤੇ ਚਲਣ ਵਾਲਾ ਨਿਰਪੱਖ ਅਤੇ
ਨਿਰ-ਗੁੱਟ ਪਰਚਾ ਹੈ।
ਇਸ ਵਿੱਚ ਹਰ ਇੱਕ ਲਿਖਾਰੀ ਨੂੰ ਲਿਖਣ ਦਾ ਸੱਦਾ ਹੈ ਪਰ ਇਸ ਪੰਨੇ ਦੇ ਨਾਲ ਨਾਲ ਹੀ,
“ਲੇਖਕਾਂ
ਪ੍ਰਤੀ ਬੇਨਤੀ”
ਅਤੇ “ਸਾਡੀ
ਆਪਣੀ ਗੱਲ”
ਵਾਲੇ ਪੰਨੇ ਵੀ ਜ਼ਰੂਰ ਵੇਖ ਲੈਣਾ।
ਨਵੇਂ ਲਿਖਾਰੀਆਂ ਨੂੰ ਬੇਨਤੀ ਹੈ ਕਿ ਉਹ ਆਪਣੀਆਂ ਰਚਨਾਵਾਂ ਸਬੰਧੀ ਹੋਰ ਤਜਰਬਾਕਾਰ
ਲੇਖਕ ਮਿੱਤਰ੍ਹਾਂ/ ਜਾਂ ਲਿਖਾਰੀ ਸਭਾਵਾਂ ਦੀਆਂ ਬੈਠਕਾਂ ਵਿੱਚ ਜਾ ਕੇ ਜਾਂ ਲਿਖਾਰੀ
ਮੈਂਬਰਾਂ ਰਾਹੀਂ ਵੀ ਵਿਚਾਰ ਵਟਾਂਦਰਾ ਕਰਕੇ ਲੋੜੀਂਦੀ ਸੋਧ-ਸੁਧਾਈ ਜਾਂ ਵਾਧ-ਘਾਟ
ਕਰਕੇ ਹੀ ਰਚਨਾ
“ਲਿਖਾਰੀ”
ਨੂੰ ਭੇਜਣ।
ਲਿਖਣ ਪ੍ਰਕਿਰਿਆ ਸਬੰਧੀ ਸਮੇਂ ਸਮੇਂ ਸਿਰ
“ਲਿਖਾਰੀ”
ਵਿੱਚ ਵੀ ਰਚਨਾਵਾਂ ਦਿੱਤੀਆਂ ਜਾਂਦੀਆਂ ਹਨ।
ਉਹਨਾਂ ਨੂੰ ਪੜ੍ਹ ਕੇ ਵੀ ਲਾਭ ਲਿਆ ਜਾ ਸਕਦਾ ਹੈ।
“ਲਿਖਾਰੀ”
ਨੂੰ ਭੇਜੀ ਜਾਣ ਵਾਲੀ ਰਚਨਾ ਤੁਸੀਂ ਸਾਨੂੰ ਈ-ਮੇਲ ਕਰ ਸਕਦੇ ਹੋ।
ਜੇਕਰ ਡਾਕ ਰਾਹੀਂ ਭੇਜਣਾ ਚਾਹੋ ਤਾਂ ਈ-ਮੇਲ ਕਰਕੇ ਪਤਾ ਲਿਆ ਜਾ ਸਕਦਾ ਹੈ।
ਧਿਆਨ ਰਹੇ ਭੇਜੀਆਂ ਗਈਆਂ ਹੱਥ ਲਿਖਤ ਰਚਨਾਵਾਂ ਛਾਪਣ ਤੋਂ ਅਸੀਂ ਅਸਮਰਥ ਹਾਂ।
“ਲਿਖਾਰੀ”
ਤੋਂ ਉਪਲਭਦ ਪੰਜਾਬੀ ਫੌਂਟਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਕੰਪੀਊਟਰ ਤੇ
“ਵਰਡ
ਪ੍ਰੌਸੈਸ”
ਕਰਕੇ ਰਚਨਾ ਭੇਜ ਸਕਦੇ ਹੋ।
“ਲਿਖਾਰੀ”
ਨੂੰ ਭੇਜੀ ਜਾਣ ਵਾਲੀ ਰਚਨਾ,
ਕਿਸੇ ਪਰਕਾਰ ਦਾ ਵੀ ਰਾਜਨੀਤੱਕ ਜਾਂ ਧਾਰਮਕ ਵਾਦ-ਵਿਵਾਦ ਛੇੜਨ ਵਾਲੀ,
ਸਭਿਅਤਾ ਅਤੇ ਅਦਬ ਤੋਂ ਵਿਹੂਣੀ ਨਹੀਂ ਹੋਣੀ ਚਾਹੀਦੀ।
“ਲਿਖਾਰੀ”
ਹਰ ਧਰਮ,
ਫਿਰਕੇ,
ਰੰਗ,
ਨਸਲ ਦੇ
ਲੇਖਕਾਂ/ਲੇਖਕਾਵਾਂਦਾ ਸਤਿਕਾਰ ਕਰਦਾ ਨਿਰਪੱਖ,
ਗੁਟਬੰਦੀ ਤੋਂ ਰਹਿਤ ਅਤੇ ਹਰ ਕਿਸਮ ਦੇ ਵਿਤੱਕਰੇ ਦਾ ਵਿਰੋਧੀ ਮੈਗ਼ਜ਼ੀਨ ਹੈ।
ਪ੍ਰਸ਼ਨ:
6
ਕੀ
“ਲਿਖਾਰੀ”
ਵਿੱਚ ਪਾਠਕਾਂ ਦੇ ਪੱਤਰ ਅਤੇ ਵਿਚਾਰ ਛਾਪਣ ਦਾ ਵੀ ਪਰਬੰਧ ਹੈ?
ਉੱਤਰ:
ਹਾਂ,
ਹੈ।
“ਲਿਖਾਰੀ”
ਤੁਹਾਡਾ ਆਪਣਾ ਪਰਚਾ ਹੈ ਅਤੇ ਇਹ ਤੁਹਾਡੇ ਲਈ ਭਾਵ ਲੇਖਕਾਂ,
ਪਾਠਕਾਂ,
ਚਿੰਤਕਾਂ,
ਵਿਚਾਰਵਾਨ ਵਿਦਵਾਨਾਂ,
ਵਿਦਿਅਕ ਮਾਹਿਰਾਂ,
ਸਾਹਿਤ ਪਰੇਮੀਆਂ ਅਤੇ ਵਿਦਿਆਰਥੀਆਂ ਲਈ ਹੀ
“ਇੰਟਰਨੈੱਟ”
ਤੇ ਪਰਕਾਸਿ਼ਤ ਕੀਤਾ ਜਾ ਰਿਹਾ ਹੈ।
ਪਾਠਕਾਂ ਦੇ ਪੱਤਰ੍ਹਾਂ ਜਾਂ ਵਿਚਾਰਾਂ ਜਾਂ ਲਿਖਤਾਂ ਨੂੰ ਅਸੀਂ ਜੀ ਆਇਆਂ ਕਹਿੰਦੇ
ਹਾਂ ਅਤੇ ਪਰਚੇ ਵਿੱਚ ਯਥਾ-ਯੋਗ ਥਾਂ ਵੀ ਦਿੰਦੇ ਹਾਂ।
ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਨਾਲ ਸਾਨੂੰ,
ਪਰਚੇ ਨੂੰ ਹੁਣ ਨਾਲੋਂ ਹੋਰ ਵੀ ਵੱਧ ਚੰਗਾ ਬਨਾਉਣ ਵਿੱਚ ਸਹਾਇਤਾ ਮਿਲਦੀ ਹੈ।
ਹਰ “ਲਿਖਾਰੀ”
ਆਪਣੀ ਕਲਮ ਪ੍ਰਤੀ ਈਮਾਨਦਾਰ ਰਹਿੰਦਿਆਂ ਇੱਕ ਜ਼ਿੰਮੇਵਾਰ ਲਿਖਤ ਹੀ ਲਿਖਦਾ ਹੈ ਜਾਂ
ਲਿਖੇਗਾ ਇਹ ਸਾਡਾ ਵਿਸ਼ਵਾਸ਼ ਹੈ।
ਲਿਖਣ ਲਈ ਲੇਖਕ ਹਰ ਤਰ੍ਹਾਂ ਸੁਤੰਤਰ ਹੈ
ਪਰ ਇਸ
ਆਜ਼ਾਦੀ ਦਾ ਇਹ ਅਰਥ ਕਦਾਚਿਤ ਨਹੀਂ ਕਿ
“ਲਿਖਤ”
ਅਦਬ ਦੇ ਕਾਇਦੇ-ਕਾਨੂੰਨ ਨੂੰ ਹੀ ਛਿੱਕੇ ਟੰਗ ਦੇਵੇ।
ਅਸੀਂ ਵਾਧੂ ਦੇ ਵਾਦ-ਵਿਵਾਦ ਛੇੜਨ ਵਾਲੀਆਂ ਰਚਨਾਵਾਂ/ਪੱਤਰ ਜਾਂ ਭੈੜੀ ਬੋਲੀ ਵਰਤਣ
ਵਾਲੇ ਪੱਤਰ ਜਾਂ ਕਾਨੂੰਨੀ ਅੜਚਨਾਂ ਪੈਦਾ ਕਰਨ ਵਾਲੇ ਪੱਤਰ ਜਾਂ ਰਚਨਾਵਾਂ ਛਾਪਣ ਤੋਂ
ਅਸਮਰਥ ਹਾਂ।
ਇੰਟਰਨੈੱਟ ਦੀ ਵੀ ਆਪਣੀ ਇੱਕ ਮਰਿਆਦਾ ਹੈ ਅਤੇ ਅਸੀਂ ਇਸ ਮਰਿਆਦਾ ਦਾ ਉਲੰਘਨ ਨਹੀਂ
ਕਰ ਸਕਦੇ।
ਧਿਆਨ
ਰਹੇ ਕਿ “ਲਿਖਾਰੀ”
ਵਿੱਚ ਛਪਣ ਵਾਲੀ ਹਰ ਰਚਨਾ/ਪੱਤਰ ਵਿੱਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਰਚਨਾ ਦਾ
ਕਰਤਾ ਹੋਵੇਗਾ ਕਿਸੇ ਤਰ੍ਹਾਂ ਵੀ ਅਦਾਰਾ
“ਲਿਖਾਰੀ”
ਨਹੀਂ।
ਜੇਕਰ ਆਪ
ਦੇ ਜ਼ਹਿਨ ਵਿੱਚ ਹੋਰ ਵੀ ਕੋਈ ਸਵਾਲ ਉੱਠਦੇ ਹਨ ਤਾਂ ਅਸੀਂ ਉਹਨਾਂ ਦੇ ਜਵਾਬ ਦੇਣ ਦੀ
ਕੋਸਿ਼ਸ਼ ਕਰਾਂਗੇ।
ਇਹ
ਪੜ੍ਹਨਾ ਵੀ ਨਾ ਭੁੱਲਣਾ--ਕਲਿੱਕ ਕਰੋ;
'ਲਿਖਾਰੀ'
ਵਲੋਂ ਜ਼ਰੂਰੀ ਸੂਚਨਾ




(ਚਾਤ੍ਰਿਕ
ਯੂਨੀਕੋਡ)