ਫਰੀਮੌਂਟ-
6 ਜਨਵਰੀ 2007{ਚਰਨਜੀਤ ਸਿੰਘ ਪੰਨੂ} ਫਰੀਮੌਟ ਦੇ ਗੋਲਡਨ ਪੀਕੌਕ ਬੈਂਕੁਇਟ ਹਾਲ
ਵਿੱਚ ਪਿੰਡ ਫਰਾਲਾ ਜਿਲ੍ਹਾ ਨਵਾਂਸ਼ਹਿਰ ਬਾਰੇ ਇਕ ਵੈਬਸਾਈਟ ਦਾ ਉਦਘਾਟਨ ਸੈਂਕੜੇ
ਫਰਾਲਵੀ ਸ਼ੁਭਚਿੰਤਕਾਂ ਦੀ ਹਾਜਰੀ ਵਿੱਚ ਇਸੇ ਪਿੰਡ ਦੇ ਸੀਨੀਅਰ ਮੈਂਬਰ ਸੁੱਚਾ ਸਿੰਘ
ਅਟਵਾਲ ਅਤੇ ਕੇਵਲ ਕਰਿਸ਼ਨ ਸਿੰਘ ਅਟਵਾਲ ਦੇ ਸ਼ੁੱਭ ਹੱਥਾਂ ਨਾਲ ਬਟਨ ਨੱਪ ਕੇ ਕੀਤਾ
ਗਿਆ।ਇਸ ਤੋਂ ਪਹਿਲਾਂ ਸੈਨਹੋਜੇ ਗੁਰੂ-ਘਰ ਦੇ ਸਕੱਤਰ ਧਾਰਮਿਕ ਆਗੂ ਸ ਜਸਵੰਤ ਸਿੰਘ
ਹੋਠੀ ਨੇ ਇਸ ਨੂੰ ਸ਼ੁਭ ਕਾਮਨਾਵਾਂ ਦਿੰਦੇ, ਚਾਨਣਾ ਪਾਉਂਦੇ ਦੱਸਿਆ ਕਿ ਡਾਕਟਰ ਦਲਵੀਰ
ਸਿੰਘ ਪੰਨੂ ਦੀ ਬੜੀ ਮਿਹਨਤ ਨਾਲ ਤਿਆਰ ਕੀਤੀ ਇਹ ਵੈਬਸਾਈਟ ਦੇਸ਼ ਵਿਦੇਸ਼ 'ਚ ਵੱਸਦੇ
ਸਾਰੇ ਫਰਾਲਾ ਨਿਵਾਸੀਆਂ ਨੂੰ ਪਿੰਡ ਦੀ ਹਿਸਟਰੀ ਤੇ ਸਮੇਂ ਸਮੇਂ ਅਨੁਸਾਰ ਹੋਰ ਗਤੀ
ਵਿਧੀਆਂ ਬਾਰੇ ਜਾਣਕਾਰੀ ਦਿੰਦੀ ਰਹੇ ਗੀ।ਪਿਛਲੇ ਤਿੰਨ ਚਾਰ ਸਾਲਾਂ ਦੀ ਮਿਹਨਤ ਨਾਲ
ਉਸ ਨੇ ਇੰਗਲੈਂਡ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਵੱਸਦੇ ਐਨ ਆਰ ਆਈ ਦੀਆਂ ਮਾਰੀਆਂ
ਮੱਲਾਂ ਤੇ ਪਿੰਡ ਵਿਚਲੀਆਂ ਗਤੀਵਿਧੀਆਂ ਬਾਰੇ ਫੋਟੋ ਸਮੇਤ ਜਾਣਕਾਰੀ ਇਕੱਤਰ ਕਰਕੇ
ਪੇਸ਼ ਕਰਕੇ ਆਪਣੀ ਜੰਮਣ ਭੋਂ ਦਾ ਸ਼ੁਕਰਾਨਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਡਾਕਟਰ
ਪੰਨੂ ਨੇ ਇਸ ਦਾ ਮੰਤਵ ਸਾਰੇ ਪਰਦੇਸੀ ਫਰਾਲਵੀਆਂ ਨੂੰ ਆਪਣੇ ਪਿੰਡ ਤੇ ਸੱਭਿਆਚਾਰ
ਨਾਲ ਜੋੜੀ ਰੱਖਣ ਦਾ ਉਪਰਾਲਾ ਦੱਸਿਆ ਜਿਸ ਰਾਹੀਂ ਸਾਰੇ ਆਪਣੇ ਵਿਚਾਰ ਸੁਝਾਓ ਦਾ
ਆਦਾਨ ਪ੍ਰਦਾਨ ਕਰ ਸਕਣਗੇ।ਇਸ ਦੀ ‘ਗੈੱਸਟ ਬੁੱਕ’ ਵਿੱਚ ਕੋਈ ਵੀ ਸੱਜਣ ਆਪਣੇ ਵਿਚਾਰ
ਲਿਖ ਸਕਦਾ ਹੈ।ਉਨ੍ਹਾਂ ਨੇ ਆਪਣੇ ਹੋਰ ਸਹਿਯੋਗੀ ਸੱਜਣਾਂ ਦਾ ਵੀ ਧੰਨਵਾਦ ਕੀਤਾ
ਜਿਨ੍ਹਾਂ ਇਸ ਮੰਤਵ ਲਈ ਸਮੱਗਰੀ ਇਕੱਠੀ ਕਰਨ ਵਿੱਚ ਮਦਦ ਕੀਤੀ ਤੇ ਉਤਸ਼ਾਹਿਤ ਕੀਤਾ।
ਇੰਗਲੈਂਡ ਤੋਂ ਹਰਜੀਤ ਅਟਵਾਲ,ਸਰੀ ਕੈਨੇਡਾ ਤੋਂ ਸੁਰਿੰਦਰ ਪਾਲ ਸਿੰਘ ਉੱਪਲ ਤੇ
ਬਲਜਿੰਦਰ ਅਟਵਾਲ,ਟੋਰਾਂਟੋ ਤੋਂ ਬਿੱਲੂ ਅਟਵਾਲ, ਆਸਟ੍ਰੇਲੀਆ ਤੋਂ ਕੈਂਡੀ ਅਟਵਾਲ ਨੇ
ਇਸ ਵੈਬਸਾਈਟ ਲਈ ਸ਼ੁਭ ਇੱਛਾਵਾਂ ਭੇਜੀਆਂ।ਫਰਾਲਵੀਆਂ ਤੋਂ ਇਲਾਵਾ ਪ੍ਰੋਗਰਾਮ ਦੀ ਰੌਣਕ
ਨੂੰ ਚਾਰ ਚੰਨ ਲਾਉਣ ਲਈ ਹੁਸਨ ਲੜੋਆ ਬੰਗਾ, ਦਿਲਜੀਤ ਸਿੰਘ ਸਰਾਂ, ਸਤਿਨਾਮ ਸਿੰਘ
ਚਾਹਲ, ਬਲਬੀਰ ਸਿੰਘ, ਐਮ ਏ.; ਤਾਰਾ ਸਾਗਰ, ਡਾਕਟਰ ਗੁਰਦੀਪ ਸਿੰਘ ਸੰਧੂ, ਕਰਨਲ
ਬਿਕਰਮਜੀਤ ਸਿੰਘ ਸੰਧੂ,ਹਰਬੰਤ ਸਿੰਘ ਗਰੇਵਾਲ,ਬਲਕਾਰ ਸਿੱਧੂ,ਪਾਲ ਚੀਮਾ, ਚਰਨਜੀਤ
ਸਿੰਘ ਪੂਨੀ,ਗੁਰਜਿੰਦਰ ਸਿੰਘ ਪੂਨੀ, ਭੁਪਿੰਦਰ ਸ ਪੂਨੀ,ਅਜਮੇਰ ਸਿੰਘ ਭੋਗਲ,ਪ੍ਰਭਜੋਤ
ਸ਼ਿੰਘ ਕਾਹਲੋਂ, ਹਰਗੁਰਬਿੰਦਰ ਸਿੰਘ ਕਾਹਲੋਂ,ਅਮਰੀਕ ਸਿੰਘ ਭੁੱਲਰ,ਸੁਖਵੀਰ ਸਿੰਘ ਪੰਨੂ,
ਤੇ ਹੋਰ ਸੈਂਕੜੇ ਨਾਮਵਰ ਸ਼ਖਸੀਅਤਾਂ ਨੇ ਹਾਜਰੀ ਭਰੀ।
(17 ਜਨਵਰੀ
2007) ਯੂਨੀਕੋਡ