ਨਿਊਯਾਰਕ (ਸੁਰਿੰਦਰ
ਸੋਹਲ)-ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੀ ਚੋਣ ਸਰਬਸੰਮਤੀ ਨਾਲ ਸੰਪੰਨ ਹੋ ਗਈ।
ਇਸਦੇ
ਅਹੁਦੇਦਾਰਾਂ ਦੀ ਮਿਆਦ ਦੋ ਸਾਲ ਹੈ।
ਅਕੈਡਮੀ ਦੀ ਮੀਟਿੰਗ
ਪੰਜਾਬੀ ਦੇ ਨੌਜਵਾਨ ਸ਼ਾਇਰ ਰਜਿੰਦਰ ਜਿੰਦ ਦੇ ਘਰ ਆਯੋਜਿਤ ਕੀਤੀ ਸੀ।
ਇਸ ਮੀਟਿੰਗ ਦੀ
ਪ੍ਰਧਾਨਗੀ ਪੰਜਾਬੀ ਦੇ ਸੁਪ੍ਰਸਿੱਧ ਸਾਹਿਤਕਾਰ ਅਤੇ ਆਲੋਚਕ ਡਾ. ਹਰਨਾਮ ਸਿੰਘ ਸ਼ਾਨ
ਕਰ ਰਹੇ ਸਨ।
ਸਭ ਤੋਂ ਪਹਿਲਾਂ ਪੰਜਾਬੀ
ਦੇ ਚਰਚਿਤ ਸ਼ਾਇਰ ਰਣਧੀਰ ਸਿੰਘ ਨਿਊਯਾਰਕ ਨਾਲ ਖੁੱਲ੍ਹੀ ਗਲਬਾਤ ਕੀਤੀ ਗਈ।
ਰਣਧੀਰ ਸਿੰਘ ਨੇ
ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਆਪਣੀ ਸਿਰਜਣ ਪ੍ਰਕਿਰਿਆ ਸੰਬੰਧੀ ਵਿਚਾਰ ਸਾਂਝੇ
ਕੀਤੇ।
ਆਪਣੇ ਜੀਵਨ ਵਿਚ ਆਏ ਕੁਝ
ਵਿਅਕਤੀਆਂ ਦਾ ਜ਼ਿਕਰ ਕਰਦੇ ਉਹ ਭਾਵੁਕ ਹੋ ਗਏ।
ਡਾ. ਹਰਨਾਮ ਸਿੰਘ ਸ਼ਾਨ
ਨੇ ਰਣਧੀਰ ਸਿੰਘ ਦੀ ਨਿਵੇਕਲੀ ਲਿਖਣ ਕਲਾ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਏਨੇ
ਸੰਖੇਪ ਸ਼ਬਦਾਂ ਵਿਚ ਏਡੀ ਵੱਡੀ ਗੱਲ ਕਹਿਣ ਦਾ ਵੱਲ ਰਣਧੀਰ ਸਿੰਘ ਕੋਲ ਹੀ ਹੈ।
ਬਲਦੇਵ ਸਿੰਘ ਗਰੇਵਾਲ ਨੇ
ਕਿਹਾ ਕਿ ਅੱਜ ਦੇ ਸ਼ਾਇਰ ਖੁੱਲ੍ਹੀ ਕਵਿਤਾ ਦੇ ਨਾਂ ਦੇ ਕਵਿਤਾ ’ਤੇ
ਵਿਧਾਨ ਨੂੰ ਤਿਲਾਂਜਲੀ ਦੇ ਰਹੇ ਹਨ,
ਪਰ ਰਣਧੀਰ ਸਿੰਘ ਦੀ ਇਹ
ਖ਼ਾਸੀਅਤ ਹੈ ਕਿ ਉਹ ਕਵਿਤਾ ਦੇ ਵਿਧਾਨ ਵਿਚ ਰਹਿ ਕੇ ਵੀ ਅਰਥ ਭਰਪੂਰ ਗੱਲ ਕਹਿ ਜਾਂਦਾ
ਹੈ।
ਦਲਜੀਤ ਮੋਖਾ ਨੇ ਕਿਹਾ
ਕਿ ਰਣਧੀਰ ਸਿੰਘ ਅੰਦਰ ਬੇਹੱਦ ਸੰਭਾਵਨਾ ਮੌਜੂਦ ਹਨ।
ਮੈਂ ਚਾਹੁੰਦਾ
ਹਾਂ ਕਿ ਰਣਧੀਰ ਸਿੰਘ ‘ਪਤਝੜ’
ਵਰਗੀਆਂ ਨਜ਼ਮਾਂ ਲਿਖ ਕੇ
ਇਕ ਕਿਤਾਬ ਛਪਵਾਵੇ।
ਡਾ. ਰਾਮਜੀ ਦਾਸ ਸੇਠੀ
ਮਾਹਤਾਬ ਨੇ ਰਣਧੀਰ ਸਿੰਘ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਮਨਮੋਹਨ ਪੂਨੀ ਨੇ ਕਿਹਾ
ਕਿ ਅੱਜ ਦੀ ਗੱਲਬਾਤ ਦੌਰਾਨ ਰਣਧੀਰ ਸਿੰਘ ਅੰਦਰਲੇ ਸੰਵੇਦਨਸ਼ੀਲ ਇਨਸਾਨ ਦੇ ਵੀ ਦਰਸ਼ਨ
ਹੋਏ ਹਨ, ਜਿਹੜਾ
ਗ਼ਰੀਬ ਲੋਕਾਂ ਦੇ ਦੁੱਖ ਨੂੰ ਸਮਝ ਕੇ ਉਹਨਾਂ ’ਤੇ
ਹੰਝੂ ਵਹਾ ਸਕਦਾ ਹੈ।
ਸੁਰਿੰਦਰ ਸੋਹਲ ਨੇ
ਰਣਧੀਰ ਸਿੰਘ ਬਾਰੇ ਲਿਖੇ ਪੇਪਰ ਵਿਚੋਂ ਕੁਝ ਪਹਿਰੇ ਪੜ੍ਹਕੇ ਸੁਣਾਏ।
ਮੀਟਿੰਗ ਦੇ ਅਗਲੇ ਦੌਰ
ਵਿਚ ਮਾਈਕ ਚੋਣ-ਕਮਿਸ਼ਨਰ ਡਾ. ਜੋਧ ਸਿੰਘ ਅਰੋੜਾ ਨੇ ਸੰਭਾਲ ਲਿਆ ਅਤੇ ਅਹੁਦੇਦਾਰਾਂ
ਦੇ ਨਾਮ ਪੇਸ਼ ਕੀਤੇ,
ਜਿਹਨਾਂ ਨੂੰ ਸਰਬਸੰਮਤੀ
ਨਾਲ ਸਭ ਨੇ ਤਾੜੀਆਂ ਵਜਾ ਕੇ ਮਾਨਤਾ ਦਿਂਤੀ।
ਇਹਨਾਂ ਅਹੁੱਦੇਦਾਰਾਂ
ਵਿਚ ਮਿਸਿਜ਼ ਮਨੋਹਰ ਸਿੰਘ ਮਾਰਕੋ ਨੂੰ ਉਮਰ ਭਰ ਲਈ ਪ੍ਰਧਾਨ ਮੰਨਿਆ ਗਿਆ।
ਰਣਧੀਰ ਸਿੰਘ
ਨਿਊਯਾਰਕ ਐਗਜ਼ੈਕਟਿਵ ਪ੍ਰਧਾਨ ਅਤੇ ਡਾ. ਰਾਮ ਜੀ ਦਾਸ ਸੇਠੀ ‘ਮਾਹਤਾਬ’ਮੀਤ
ਪ੍ਰਧਾਨ ਚੁਣੇ ਗਏ।
ਸੁਰਿੰਦਰ ਸੋਹਲ
ਜਨਰਲ ਸਕੱਤਰ,
ਰੀਟਾ ਕੋਹਲੀ ਜਾਇੰਟ ਸਕੱਤਰ ਅਤੇ ਰਜਿੰਦਰ ਜਿੰਦ ਖ਼ਜ਼ਾਨਚੀ ਚੁਣੇ ਗਏ।
ਭਾਗ ਸਿੰਘ ਰੱਕੜ,
ਬਲਬੀਰ ਸਿੰਘ ਡੁੰਮੇਲੀ
ਅਤੇ ਰਣਜੀਤ ਗਰੋਵਰ ਪਬਲਿਕ ਰਿਲੇਸ਼ਨ ਅਫ਼ਸਰ ਬਣਾਏ ਗਏ।
ਪ੍ਰੇਮ ਮਾਨ ਨੇ
ਆਪਣੇ ਆਪ ਨੂੰ ਅਹੁਦੇਦਾਰੀ ਤੋਂ ਦੂਰ ਰਂਖਦੇ ‘ਪੰਜਾਬੀ
ਸਾਹਿਤ ਅਕੈਡਮੀ ਨਿਊਯਾਰਕ ਦੀ ਵੈੱਬਸਾਈਟ
www.psany.org
ਨੂੰ ਪਹਿਲਾਂ ਵਾਂਗ ਹੀ
ਅਪਡੇਟ ਕਰਨ ਦੀ ਜ਼ਿੰਮੇਵਾਰੀ ਨਿਭਾਉਣ ਦਾ ਪ੍ਰਣ ਕੀਤਾ।
ਉਹਨਾਂ ਨੇ ਇਹ
ਵੀ ਕਿਹਾ ਕਿ ਪੰਜਾਬੀ ਸਾਹਿਤ ਅਕੈਡਮੀ ਇਕ ਪਰਿਵਾਰ ਵਾਂਗ ਹੈ।
ਇਸ ਉਪਰ ਹਰੇਕ
ਮੈਂਬਰ ਦਾ ਹੱਕ ਹੈ।
ਇਹ ਇਕ ਬੰਦੇ ਦੀ
ਮਲਕੀਅਤ ਨਹੀਂ ਹੈ।
ਅਗਲੇ ਦੌਰ ਵਿਚ ਹਾਜ਼ਿਰ
ਕਵੀਆਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ ਜਿਹਨਾਂ ਵਿਚ ਪ੍ਰੇਮ ਮਾਨ,
ਡਾ. ਜੋਧ ਸਿੰਘ ਅਰੋੜਾ,
ਮਨਮੋਹਨ ਪੂਨੀ,
ਬਲਬੀਰ ਸਿੰਘ ਡੁੰਮੇਲੀ,
ਉਂਕਾਰ ਸਿੰਘ,
ਡਾ. ਅਵਤਾਰ ਸਿੰਘ,
ਦਲਜੀਤ ਮੋਖਾ,
ਰਜਿੰਦਰ ਜਿੰਦ,
ਬੀ ਜੇ ਸਿੰਘ,
ਰਣਧੀਰ ਸਿੰਘ ਨਿਊਯਾਰਕ,
ਪਰਮਜੀਤ ਸਾਗਰ,
ਡਾ. ਰਾਮ ਜੀ ਦਾਸ ਸੇਠੀ
‘ਮਾਹਤਾਬ’,
ਬਲਵੰਤ ਸਿੰਘ ਹੋਠੀ
ਸ਼ਾਮਿਲ ਸਨ।
ਡਾ. ਰਣਜੀਤ
ਗਰੋਵਰ ਨੇ ਅਮਰੀਕੀ ਜ਼ਿੰਦਗੀ ਨੂੰ ਦਰਸਾਉਂਦਾ ਕਹਾਣੀਨੁਮਾ ਨਿਬੰਧ ਪੜ੍ਹਿਆ।
ਮੀਟਿੰਗ ਦੇ ਅੰਤ ਵਿਚ
ਰੀਟਾ ਕੋਹਲੀ ਨੇ ਪੰਜਾਬੀ ਗੀਤਾਂ ਰਾਹੀਂ ਮਹਿਫਲ ਨੂੰ ਚਾਰ ਚੰਨ ਲਾਏ।
ਬਲਦੇਵ ਸਿੰਘ ਗਰੇਵਾਲ ਦੇ
ਨਾਵਲ ‘ਪਰਿਕਰਮਾ’ਦਾ
ਹਿੰਦੀ ਐਡੀਸ਼ਨ ਆਉਣ ’ਤੇ
ਅਤੇ ਡਾ. ਰਾਮਜੀ ਦਾਸ ਸੇਠੀ ‘ਮਾਹਤਾਬ’ਦੇ
ਨਵੇਂ ਕਾਵਿ ਸੰਗ੍ਰਹਿ ‘ਪਂਖ
ਹਨ੍ਹੇਰੇ ਚਾਨਣੇ’ਦੀ
ਪ੍ਰਕਾਸ਼ਨਾਂ ’ਤੇ
ਅਕੈਡਮੀ ਦੇ ਮੈਂਬਰਾਂ ਵਲੋਂ ਉਹਨਾਂ ਨੂੰ ਵਧਾਈ ਦਿਂਤੀ ਗਈ।
ਇਸ ਮੀਟਿੰਗ ਵਿਚ ਹੋਰਾਂ
ਤੋਂ ਇਲਾਵਾ ਬੀਰ ਗਰੇਵਾਲ,
ਬਲਵਿੰਦਰ ਸਿੰਘ,
ਕਿਰਪਾਲ ਸਿੰਘ,
ਅਜੀਤ ਸਿੰਘ ਨਾਹਲ,
ਸੁੰਮਨ ਗਰੇਵਾਲ,
ਮਿਸਿਜ਼ ਸੇਠੀ,
ਮਿਸਿਜ਼ ਨਾਹਲ ਆਦਿ ਹਾਜ਼ਰ
ਸਨ।
(25 ਜਨਵਰੀ
2007) ਯੂਨੀਕੋਡ