ਕੈਲਗਰੀ
(ਸ਼ਮਸ਼ੇਰ ਸਿੰਘ ਸੰਧੂ) ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 7
ਜਨਵਰੀ 2007
ਨੂੰ 2 ਵਜੇ
ਸ਼ਮਸ਼ੇਰ ਸਿੰਘ ਸੰਧੂ ਦੀ ਪਰਧਾਨਗੀ ਹੇਠ ਹੋਈ।
ਸਭਾ ਦੇ ਸਕੱਤਰ
ਜੱਸ ਚਾਹਲ ਨੇ ਸਟੇਜ ਸਕੱਤਰ ਦਾ ਫਰਜ਼ ਨਿਭਾਇਆ।
ਸਭਾ ਵੱਲੋਂ
ਪਿਛਲੇ ਮਹੀਨੇ ਦੀ ਕਾਰਵਾਈ ਰੀਪੋਰਟ ਪਰਵਾਨ ਕੀਤੀ ਗਈ।
ਸਰੂਪ ਸਿੰਘ ਮੰਡੇਰ ਨੇ
‘ਨਾਨਕ ਵਾਂਗੂੰ
ਸਮੇਂ ਦੇ ਸਚ ਨੂੰ’ਆਪਣੀ
ਕਵੀਸ਼ਰੀ ਸੁਣਾਈ।
ਜਸਬੀਰ ਸਿੰਘ
ਸਹੋਤਾ ਨੇ ਟੱਪੇ ਪੇਸ਼ ਕੀਤੇ:
ਮਿੱਟੀ ਉਡਦੀ ਏ ਰਾਹਾਂ
ਦੀ
ਕਰਨਾ ਸਤਕਾਰ ਸਿੱਖ ਲਓ
ਮਿਲੀ ਪੂੰਜੀ ਜੋ ਸਾਹਾਂ
ਦੀ।
ਲੱਗੇ ਰੋਗ ਸਰੀਰਾਂ ਦੇ
ਭੁੱਲਿਆਂ ਨੂੰ ਰਾਹ
ਦੱਸਦੇ
ਕਹੇ ਬਚਨ ਫਕੀਰਾਂ ਦੇ।
ਬੀਬੀ ਕੁਲਵੰਤ ਕੌਰ ਨੇ
ਬੜੀ ਸੁਰੀਲੀ ਸੁਰ ਵਿੱਚ ਗੁਰੂ ਗੋਬਿੰਦ ਸਿੰਘ ਬਾਰੇ ਇਕ ਗੀਤ ਪੇਸ਼ ਕੀਤਾ।
ਬੀਬੀ ਮਨਜੀਤ
ਕੌਰ ਬਾਸੀ ਨੇ ਇਕ ਕਾਵਿ ਰਚਨਾ ਪੇਸ਼ ਕੀਤੀ:
ਪਾਣੀਆਂ ਵੇ ਪਾਣੀਆਂ
ਤੇਰੀਆਂ ਕਹਾਣੀਆਂ
ਤੇਰੀਆਂ ਤੂੰ ਜਾਣੀਆਂ।
ਬੀਬੀ ਉਰਮਿਲਾ ਸ਼ਰਮਾ ਨੇ
ਬੜੀ ਪਿਆਰੀ ਆਵਾਜ਼ ਵਿੱਚ ਇਕ ਗੀਤ ਸੁਣਾਇਆ:
ਮੁਸਕਰਾਓ ਕਿ ਮੁਸਕਰਾਣੇ
ਸੇ
ਲਗਨੇ ਲਗਤੇ ਹੈਂ ਪਲ
ਸੁਹਾਣੇ ਸੇ
ਉਨਕੇ ਆਨੇ ਸੇ ਐਸੇ ਘਰ
ਮਹਿਕਾ
ਜੈਸੇ ਗੁਲਸ਼ਨ ਬਹਾਰ ਆਣੇ
ਸੇ।
ਸਲਾਹੁਦੀਨ ਸਬਾ ਸ਼ੇਖ ਨੇ
ਇਕ ਨਜ਼ਮ ਤੇ ਕਿਤ੍ਹਾ ਪੇਸ਼ ਕੀਤਾ:
ਬਰਸੋਂ ਰਹੀ ਮੇਰੀ ਕਹਾਣੀ
ਵਰਕ ਵਰਕ
ਕੋਈ ਇਸੇ ਕਿਤਾਬ ਕੀ
ਸੂਰਤ ਨਾ ਦੇ ਸਕਾ
ਰਾਹ ਮੇਂ ਪੜਾ ਪੱਥਰ ਥਾ
ਜੈਸੇ
ਕੋਈ ਅਹਿਮੀਅਤ ਨਾ ਦੇ
ਸਕਾ
ਇਕ ਜੌਹਰ ਸ਼ਨਾਸ ਨੇ
ਤਰਾਸ਼ਾ
ਕਿ ਕੋਈ ਕੀਮਤ ਨਾ ਦੇ
ਸਕਾ।
ਅਤੇ
ਯੇਹ ਕਿਸ ਕੀ ਆਮਦ ਹੈ
ਉਜਾਲਾ ਸਾ ਹੈ ਹਰ ਸੂ
ਜਗਮਗਾਹਟ ਹੈ ਇਕ ਨੂਰ ਸਾ
ਫੈਲਾ ਹੈ ਹਰ ਸੂ।
ਰਾਈਟਰਜ਼ ਫੋਰਮ ਦੇ ਪੈਟਰਨ
(ਸਰਪ੍ਰਸਤ) ਸ. ਕਸ਼ਮੀਰਾ ਸਿੰਘ ਚਮਨ ਨੇ ਵਾਜੇ ਤਬਲੇ ਦੀ ਸੰਗਤ ਨਾਲ ਤਰੰਨਮ ਵਿੱਚ
ਆਪਣੀਆਂ ਦੋ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ ਅਤੇ ਬੜਾ ਰੰਗ ਬੰਨ੍ਹਿਆਂ:
ਪੈਰਾਂ ‘ਚ
ਬੇੜੀਆਂ ਨੇ ਸੌਹੇਂ ਸਲੀਬ ਯਾਰਾ
ਦਿਸਦੀ ਪਈ ਏ ਹੁਣ ਤੇ
ਮੰਜ਼ਲ ਕਰੀਬ ਯਾਰਾ।
ਅਤੇ
ਨਾ ਰੋ ਬਾਬਲਾ ਹੁੰਦੇ
ਧੀਆਂ ਦੇ ਦੁੱਖ ਬੁਰੇ
ਪਹਿਨਕੇ ਸ਼ਗਨ ਹਯਾ ਦੀ
ਲੋਈ
ਸੀ ਲਾਡੋ ਪਰਦੇਸਣ ਹੋਈ
ਹਰਪ੍ਰਕਾਸ਼ ਸਿੰਘ ਜਨਾਗਲ
ਕੈਲਗਰੀ ਦੇ ਪਰਸਿੱਧ ਚਿੱਤਰਕਾਰ ਹਨ।
ਉਹਨਾਂ ਦੀ
ਕਲਾ-ਪ੍ਰਸੰਸਾ ਵਜੋਂ ਸ. ਕਸ਼ਮੀਰਾ ਸਿੰਘ ਚਮਨ ਨੇ 5
ਸਾਲ ਦੀ ਮਿਹਨਤ ਨਾਲ ਚਿੱਤਰਕਾਰ ਹਰਪ੍ਰਕਾਸ਼ ਸਿੰਘ ਜਨਾਗਲ ਹੋਰਾਂ ਬਾਰੇ ਜੋ
500 ਪੰਨੇ ਦੀ ਪੁਸਤਕ
ਲਿਖੀ ਹੈ ਉਹਨਾਂ ਨੇ ਰਾਈਟਰਜ਼ ਫੋਰਮ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਉਸ ਦਾ ਖਰੜਾ
ਹਰਪ੍ਰਕਾਸ਼ ਜਨਾਗਲ ਨੂੰ ਦਿੱਤਾ ਜਿਨ੍ਹਾਂ ਨੇ ਇਸ ਪੁਸਤਕ ਨੂੰ ਛਪਵਾਉਣ ਦੀ
ਜ਼ੁੰਮੇਂਵਾਰੀ ਲਈ ਹੈ।
ਹਰਪ੍ਰਕਾਸ਼ ਸਿੰਘ
ਜਨਾਗਲ ਨੇ ਚਮਨ ਹੋਰਾਂ ਦਾ ਬਹੁਤ ਧੰਨਵਾਦ ਕੀਤਾ ਅਤੇ ਯਕੀਨ ਦੁਆਇਆ ਕਿ ਉਹ ਛੇਤੀ ਹੀ
ਇਹ ਪੁਸਤਕ ਛਪਵਾਕੇ ਪਾਠਕਾਂ ਤਕ ਪਹੁੰਚਾਉਣਗੇ।
ਰੁਮੇਸ਼ ਆਨੰਦ ਨੇ ਭਾਰਤ
ਫੇਰੀ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ।
ਉਹਨਾਂ ਜਾਣਕਾਰੀ
ਦਿੱਤੀ ਕਿ 25
ਮਾਰਚ 2007 ਨੂੰ
ਜੈਕਸਿੰਗਰ ਹਾਲ ਵਿਖੇ ਮਲਟੀਕਲਚਰਲ ਨਾਈਟ ਮਨਾਈ ਜਾ ਰਹੀ ਹੈ।
ਡਾ. ਹਰਭਜਨ ਸਿੰਘ ਦੀ
6 ਜਨਵਰੀ ਨੂੰ
ਸ਼ਾਮੀਂ ਰੇਡੀਓ ਸੁਰ ਸੰਗਮ ਤੋਂ ਇੰਟਰਵਿਊ ਪਰਸਾਰਨ ਸਮੇਂ ਆਪਣੀ ਬਹੁਤ ਪਿਆਰੀ ਭਾਵ
ਪੂਰਤ ਲੰਮੀਂ ਖੁੱਲ੍ਹੀ ਕਵਿਤਾ ਪੜ੍ਹੀ ਸੀ।
ਮੈਂਬਰਾਂ ਦੀ
ਫਰਮਾਇਸ਼ ਤੇ ਉਹਨਾਂ ਨੇ ਉਹੀ ਕਵਿਤਾ ਪੇਸ਼ ਕੀਤੀ:
ਮੇਰੇ ਬਹੁਤ ਪਿਆਰੇ
ਮਿੱਤਰੋ
ਤੇ ਗੂਹੜੇ ਰੱਤੇ
ਰਿਸ਼ਤੇਦਾਰੋ
ਬਖ਼ਸ਼ੀਸ਼ ਸਿੰਘ ਗੋਸਲ ਨੇ
ਧੀਆਂ ਬਾਰੇ ਆਪਣੀ ਰਚਨਾ ਸੁਣਾਈ:
ਬਾਬਲ ਦਾ ਘਰ ਛਡਕੇ ਧੀਆਂ
ਤੁਰ ਚਲੀਆਂ ਨੇ ਅਪਣੇ ਰਾਹੇ।
ਮੈਂ ਓਹ ਸੀ ਜੋ ਤੁਰ
ਚੱਲੀ ਏ ਪੈ ਰਾਹ ਅਣਤੱਕੇ ਤੇ ਅਣਚਾਹੇ।
ਗੁਰਮੀਤ ਕੌਰ ਸਰਪਾਲ ਨੇ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਸੁਰੀਲੀ ਸੁਰ ਵਿੱਚ ਇਕ
ਸ਼ਬਦ ਸੁਣਾਇਆ।
ਅਜਾਇਬ ਸਿੰਘ ਸੇਖੋਂ ਨੇ
ਇਕ ਕਵਿਤਾ ਸੁਣਾਈ ‘ਏਥੇ
ਸਾਨੂੰ ਕੋਈ ਨਹੀ ਪੁਛਦਾ’।
ਸ਼ਮਸ਼ੇਰ ਸਿੰਘ
ਸੰਧੂ ਨੇ ਆਪਣੀ ਨਵੀਂ ਛਪ ਰਹੀ ਪੁਸਤਕ ‘ਕਿਰਨ
ਤੇਰੀ’
ਵਿੱਚੋਂ ਦੋ
ਗ਼ਜ਼ਲਾਂ ਪੇਸ਼ ਕੀਤੀਆਂ:
ਲੈਣੀ ਖ਼ਬਰ ਹੈ ਬਣਦੀ ਫਿਰ
ਦੋਸਤਾਂ ਦੇ ਹਾਲ ਦੀ
ਏਸੇ ਲਈ ਮੈਂ ਚਾਹਾਂ
ਦੇਣੀ ਵਧਾਈ ਸਾਲ ਦੀ।
ਅਤੇ
ਸੂਰਜ ਹੈ ਆਣ ਚੜ੍ਹਿਆ
ਰੀਝਾਂ ਦੇ ਸ਼ਾਹ ਸਵੇਰੇ
ਮੁਸਕਾਨ ਇਕ ਅਨੂਠੀ
ਖੋਲ੍ਹੇ ਨੇ ਭਾਗ ਮੇਰੇ।
ਪ੍ਰੋਮੀਲਾ ਸ਼ਰਮਾ ਨੇ ਮਾਂ
ਬਾਰੇ ਕਵਿਤਾ ਸੁਣਾਈ ਅਤੇ ਅਮ੍ਰੀਕ ਸਿੰਘ ਚੀਮਾ ਨੇ ਕੁਛ ਸ਼ੇਅਰ ਪੇਸ਼ ਕੀਤੇ।
ਡਾ. ਰਤਨ ਸਿੰਘ
ਬਰਾੜ ਨੇ ਅਪਣੇ ਵਿਚਾਰ ਪੇਸ਼ ਕੀਤੇ ਅਤੇ ਜੱਸ ਚਾਹਲ ਨੇ ਉਰਦੂ ਦੇ ਕੁਛ ਖ਼ੂਬਸੂਰਤ ਸ਼ਿਅਰ
ਸੁਣਾਏ ।
ਉਕਤ ਤੋਂ ਇਲਾਵਾ ਚਮਕੌਰ
ਸਿੰਘ ਧਾਲੀਵਾਲ,
ਰੂਪ ਸਿੰਘ ਗਿੱਲ,
ਜਸਵੰਤ ਸਿੰਘ ਅਗਿਆਨੀ,
ਸ਼ੰਗਾਰਾ ਸਿੰਘ ਪਰਮਾਰ,
ਪੈਰੀ ਮਾਹਲ,
ਹਰਬਖ਼ਸ਼ ਸਿੰਘ ਸਰੋਆ,
ਬੀਬੀ ਹਰਦੇਵ ਕੌਰ ਬ੍ਰਾੜ,
ਬਿੱਕਰ ਸਿੰਘ ਸੰਧੂ,
ਬਲਜੀਤ ਸਿੰਘ ਗਿੱਲ,
ਸਤਨਾਮ ਸਿੰਘ ਖਾਂਬਾ,
ਕੁਲਦੀਪ ਕੌਰ ਖਾਂਬਾ,
ਅਤੇ ਕਰਮਜੀਤ ਸਿੰਘ ਵੀ
ਮੀਟਿੰਗ ਵਿੱਚ ਹਾਜ਼ਰ ਸਨ।
ਨਵੇਂ ਸਾਲ ਦੀ
ਖ਼ੁਸ਼ੀ ਵਿੱਚ ਚਾਹ ਪਾਣੀ ਦੀ ਬਹੁਤ ਵਧੀਆ ਸੇਵਾ ਕਸ਼ਮੀਰਾ ਸਿੰਘ ਚਮਨ ਹੋਰਾਂ ਵੱਲੋਂ
ਕੀਤੀ ਗਈ ਅਤੇ ਸਲਾਹੁਦੀਨ ਸਬਾ ਸ਼ੇਖ ਵੱਲੋਂ ਨਵੇਂ ਸਾਲ ਦੀ ਖ਼ੁਸ਼ੀ ਵਿੱਚ ਲਿਆਂਦਾ ਕੇਕ
ਵੀ ਕੱਟਿਆ ਗਿਆ।
ਰਾਈਟਰਜ਼ ਫੋਰਮ ਦਾ ਮੁੱਖ
ਉਦੇਸ਼ ਕੈਲਗਰੀ ਵਾਸੀ ਪੰਜਾਬੀ,
ਹਿੰਦੀ,
ਉਰਦੂ ਤੇ ਅੰਗਰੇਜ਼ੀ
ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ
ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ।
ਸਾਹਿਤ ਰਾਹੀਂ
ਬਣੀ ਇਹ ਸਾਂਝ ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ
ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
ਰਾਈਟਰਜ਼ ਫੋਰਮ,
ਕੈਲਗਰੀ ਦੀ ਅਗਲੀ ਮਾਸਿਕ
ਇਕੱਤਰਤਾ ਮਹੀਨੇ ਦੇ ਪਹਿਲੇ ਐਤਵਾਰ, 4
ਫਰਵਰੀ 2007
ਨੂੰ 2 ਵਜੇ
ਅਲਬਰਟਾ ਦਰਪਨ ਦੇ ਪਿਛਲੇ ਪਾਸੇ ਸਥਿਤ ਪਾਕਿਸਤਾਨ ਕਲਚਰਲ ਸੈਂਟਰ 507 4656
ਵੈਸਟ ਵਿੰਡਜ਼ ਡਰਾਈਵ ਦੇ ਹਾਲ ਵਿਚ ਹੋਵੇਗੀ।
ਕੈਲਗਰੀ ਦੇ
ਸਾਹਿਤ ਪ੍ਰੇਮੀਆਂ ਤੇ ਸਾਤਿਕਾਰਾਂ ਨੂੰ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ
ਦਿੱਤਾ ਜਾਂਦਾ ਹੈ।
ਹੋਰ ਜਾਣਕਾਰੀ
ਲਈ ਸ਼ਮਸ਼ੇਰ ਸਿੰਘ ਸੰਧੂ ਨਾਲ (403) 285-5609
ਜਾਂ (403) 383-2991,
ਜੱਸ ਚਾਹਲ (ਸਕੱਤਰ) ਨਾਲ
293-8912 ਅਤੇ
ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 275-4091,
ਗੁਰਮੀਤ ਕੌਰ ਸਰਪਾਲ
(ਕਾਰਜਕਾਰਨੀ-ਮੈਂਬਰ) ਨਾਲ 280-6090
ਤੇ, ਜਾਂ
ਸਲਾਹੁਦੀਨ ਸਬਾ ਸ਼ੇਖ ਨਾਲ 547-0335
ਤੇ ਸੰਪਰਕ ਕਰੋ।
(25 ਜਨਵਰੀ
2007) ਯੂਨੀਕੋਡ