ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ
ਦੀ ਅਗਲੀ ਮਾਸਿਕ ਇਕੱਤਰਤਾ ਮਿਤੀ
28 ਜਨਵਰੀ 2007 ਨੂੰ

ਰੀਪੋਰਟ- ਚਰਨਜੀਤ ਸਿੰਘ ਪੰਨੂ, ਪ੍ਰੈਸ ਸਕੱਤਰ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ

 

ਸੈਨ ਹੋਜ਼ੇ-{ਕੈਲੀਫੋਰਨੀਆਂ} ਜਨਵਰੀ 20, 2007- ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ ਦੀ ਅਗਲੀ ਮਾਸਿਕ ਇਕੱਤਰਤਾ ਮਿਤੀ 28 ਜਨਵਰੀ 2007 ਨੂੰ ‘11041 ਬਰੁੱਕ ਗਲੈੱਨ ਡਰਾਈਵ ਸੈਰਾਟੋਗਾ, ਸੀ ਏ, 95071’ ਮੈਡਮ ਬਖਸ਼ੀਸ਼ ਕੌਰ ਸੰਧੂ ਦੇ ਗ੍ਰਿਹ ਵਿਖੇ ਦੁਪਹਿਰ ਦੋ ਵਜੇ ਤੋਂ ਪੰਜ ਵਜੇ ਤੱਕ ਹੋਵੇ ਗੀ ਇਹ ਖਬਰ ਦਿੰਦਿਆਂ ਸਭਾ ਦੇ ਪ੍ਰਧਾਨ ਤਾਰਾ ਸਿੰਘ ਸਾਗਰ ਨੇ ਦੱਸਿਆ ਕਿ ਇਸ ਵਿੱਚ ਬੀਬੀ ਸਰਜੀਤ ਕੌਰ ਦੀ ਨਵ ਪ੍ਰਕਾਸ਼ਿਤ ਕਾਵਿ-ਪੁਸਤਕ ਸ਼ਿਕੱਸਤ ਰੰਗਤੇ ਵਿਚਾਰ ਚਰਚਾ ਚੱਲੇਗੀ ਪ੍ਰੋਫੈਸਰ ਹਰਭਜਨ ਸਿੰਘ ਤੇ ਚਰਨਜੀਤ ਸਿੰਘ ਪੰਨੂ ਇਸ ਬਾਰੇ ਪਰਚਾ ਪੜ੍ਹਨ ਗੇਪਿਆਰਾ ਸਿੰਘ ਕੁਦੋਵਾਲ, ਬਖਸ਼ੀਸ਼ ਕੌਰ ਤੇ ਨੀਲਮ ਸੈਣੀ ਬਹਿਸ ਵਿੱਚ ਭਾਗ ਲੈਣਗੇਪੰਨੂ ਤੇ ਪ੍ਰੋਫੈਸਰ ਆਪਣੀ ਪੰਜਾਬ ਫੇਰੀ ਦੀਆਂ ਸਾਹਿਤਕ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਗੇ ਪਿਛਲੀਆਂ ਮੀਟਿੰਗਾਂ ਬਾਰੇ ਫੀਡ ਬੈਕ ਤੇ ਆਮਦਨ ਖਰਚ ਬਾਰੇ ਵਿਚਾਰ ਹੋਵੇ ਗੀ ਤੇ ਅਗਲੇ ਮਹੀਨੇ ਬਾਰੇ ਪ੍ਰੋਗਰਾਮ ਉਲੀਕੇ ਜਾਣ ਗੇਨਵੇਂ ਸਾਲ ਨੂੰ ਸਮ੍ਰਪਣ ਇੱਕ ਸ਼ਾਨਦਾਰ ਕਵੀ ਦਰਬਾਰ ਹੋਵੇ ਗਾ ਜਿਸ ਵਿੱਚ ਹਾਜਰ ਕਵੀ ਆਪਣੀਆ ਕਵਿਤਾਵਾਂ ਪੇਸ਼ ਕਰਨ ਗੇਸਭ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਹੈ ਤੇ ਬੇਨਤੀ ਹੈ ਕਿ ਸਾਰੇ ਠੀਕ ਸਮੇ ਸਿਰ ਪਹੁੰਚ ਕੇ ਰੌਣਕ ਵਿਚ ਵਾਧਾ ਕਰਨਹੋਰ ਜਾਣਕਾਰੀ ਲਈ ਮੈਡਮ ਬਖਸ਼ੀਸ਼ ਕੌਰ ਦਾ ਫੋਨ ਨੰਬਰ 408 255 5001 ਅਤੇ ਪ੍ਰਧਾਨ ਤਾਰਾ ਸਾਗਰ ਦਾ ਫੋਨ 510 453 5779 ਤੇ ਸੰਪਰਕ ਕੀਤਾ ਜਾ ਸਕਦਾ ਹੈ

 

(25 ਜਨਵਰੀ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007