ਜਲੰਧਰ, 24
ਜਨਵਰੀ -‘ਦੱਖਣੀ
ਏਸ਼ੀਆ ਵਿਚ ਅਮਨ,
ਸਦਭਾਵਨਾ,
ਸਥਿਰਤਾ ਅਤੇ ਵਿਕਾਸਮੁਖੀ ਵਾਤਾਵਰਨ ਸਿਰਜਣ ਲਈ ਕੌਮਾਂ ਦੇ ਸਵਾਲ ਦਾ ਹੱਲ ਹੋਣਾ
ਬੇਹੱਦ ਜ਼ਰੂਰੀ ਹੈ।
ਹਰ ਕੌਮ ਨੂੰ
ਆਪਣੀ ਜ਼ੁਬਾਨ,
ਸਭਿਆਚਾਰ ਅਤੇ ਦਰਸ਼ਨ ਅਨੁਸਾਰ ਵਿਕਾਸ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ।
ਹਰ ਕੌਮ ਦੀ
ਵੱਖਰੀ ਪਛਾਣ ਕਾਇਮ ਰਹਿਣੀ ਚਾਹੀਦੀ ਹੈ।'
ਇਹ ਵਿਚਾਰ ‘ਸਾਊਥ
ਏਸ਼ੀਆ ਰਿਵੀਊ'
ਮੈਗਜ਼ੀਨ ਦੇ ਸੰਪਾਦਕ ਸ: ਸੁੱਚਾ ਸਿੰਘ ਦੀਪਕ ਅਤੇ ਸਹਾਇਕ ਸੰਪਾਦਕ ਸ੍ਰੀ ਭੁਪਿੰਦਰ
ਸਿੰਘ ਮੱਲ੍ਹੀ ਨੇ ਜਲੰਧਰ ਵਿਚ ਇਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ।
ਇਸ ਮੌਕੇ ਸ੍ਰੀ
ਸਤਨਾਮ ਸਿੰਘ ਮਾਣਕ ਸਹਾਇਕ ਸੰਪਾਦਕ ਰੋਜ਼ਾਨਾ ‘ਅਜੀਤ'
(ਮੈਂਬਰ ਤਿਆਰੀ ਕਮੇਟੀ,
ਤੀਜੀ ਵਿਸ਼ਵ ਕਾਨਫਰੰਸ)
ਨੇ ਬੋਲਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਭਾਵੇਂ ਬਹੁਕੌਮੀ ਦੇਸ਼ ਹਨ ਪਰ ਇਨ੍ਹਾਂ
ਦੇ ਬਹੁਤ ਸਾਰੇ ਮਸਲੇ ਸਾਂਝੇ ਹਨ ਅਤੇ ਸਮੇਂ ਦੀ ਮੰਗ ਹੈ ਕਿ ਇਨ੍ਹਾਂ ਦੇਸ਼ਾਂ ਦੀਆਂ
ਸਰਕਾਰਾਂ ਦਾ ਢਾਂਚਾ ਇਸ ਤਰ੍ਹਾਂ ਦਾ ਹੋਵੇ ਕਿ ਸਰਹੱਦੀ ਅਤੇ ਪਾਣੀਆਂ ਦੇ ਮਸਲੇ
ਦੋਵਾਂ ਦੇਸ਼ਾਂ ਦੀਆਂ ਹੱਦਾਂ ਨਾਲ ਲਗਦੇ ਲੋਕਾਂ ਦੀ ਇੱਛਾ ਅਨੁਸਾਰ ਹੱਲ ਹੋ ਸਕਣ।
ਉਪਰੋਕਤ
ਬੁਲਾਰਿਆਂ ਨੇ ਕਿਹਾ ਕਿ ਭਾਰਤ ਵਿਚ ਪੰਜਾਬੀ,
ਬੰਗਾਲੀ,
ਮਰਾਠੀ,
ਗੁਜਰਾਤ,
ਮਲਿਆਲਮ,
ਤਾਮਿਲ,
ਕੰਨੜ,
ਆਸਾਮੀ,
ਉੜੀਆ ਕੌਮਾਂ ਦੇ ਘਰ ਹਨ।
ਇਸੇ ਤਰ੍ਹਾਂ
ਪਾਕਿਸਤਾਨ ਵਿਚ ਪੰਜਾਬੀ,
ਸਿੰਧੀ ਪਸ਼ਤੋ ਤੇ ਬਲੋਚੀ
ਆਦਿ ਬੋਲੀਆਂ ਦੇ ਆਧਾਰ 'ਤੇ
ਬਣੇ ਰਾਜ ਉਥੇ ਵਸਦੀਆਂ ਕੌਮਾਂ ਦੇ ਘਰ ਹਨ,
ਇਸੇ ਆਧਾਰ 'ਤੇ
ਭਾਰਤ ਅਤੇ ਪਾਕਿਸਤਾਨ ਬਹੁਕੌਮੀ ਦੇਸ਼ ਹਨ।
ਸ੍ਰੀ ਸੁੱਚਾ ਸਿੰਘ ਦੀਪਕ
ਅਤੇ ਸ੍ਰੀ ਭੁਪਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਉਪਰੋਕਤ ਵਿਸ਼ਵ ਦ੍ਰਿਸ਼ਟੀਕੋਣ ਦੇ
ਸੰਦਰਭ ਵਿਚ ‘ਇੱਕੀਵੀਂ'
ਸਦੀ ਵਿਚ ਕੌਮਾਂ ਦੇ
ਭਵਿੱਖ, ਪੰਜਾਬੀ
ਕੌਮ, ਪੰਜਾਬੀ
ਬੋਲੀ ਤੇ ਪੰਜਾਬੀ ਦਰਸ਼ਨ'
ਦੇ ਵਿਸ਼ੇ 'ਤੇ
ਵਿਚਾਰ ਕਰਨ ਲਈ ਅਦਾਰਾ ਸਾਊਥ ਏਸ਼ੀਆ ਰਿਵਿਊ ਵੱਲੋਂ ਭਰਾਤਰੀ ਜਥੇਬੰਦੀਆਂ ਪੰਜਾਬੀ ਸੱਥ
ਲਾਂਬੜਾ, ਪੰਜਾਬ
ਜਾਗ੍ਰਿਤੀ ਮੰਚ ਜਲੰਧਰ,
ਫੋਕਲੋਰ ਅਕੈਡਮੀ
ਅੰਮ੍ਰਿਤਸਰ,
ਪੰਜਾਬੀ ਭਾਸ਼ਾ ਅਕੈਡਮੀ ਜਲੰਧਰ,
ਸੁਰਘੀ ਕਲਾ ਕੇਂਦਰ
ਚੰਡੀਗੜ੍ਹ,
ਪੰਜਾਬੀ ਲਿਖਾਰੀ ਸਭਾ ਲੁਧਿਆਣਾ,
ਆਲਮੀ ਵਿਰਾਸਤ ਫਾਊਂਡੇਸ਼ਨ
ਅੰਮ੍ਰਿਤਸਰ,
ਅਦਾਰਾ ‘ਦੇਸ
ਪੰਜਾਬ' ਅਤੇ
ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ 15,
16, 17 ਤੇ 18
ਫਰਵਰੀ, 2007
ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕਰਵਾਈ ਜਾ ਰਹੀ ਹੈ।
ਅਦਾਰਾ ਸਾਊਥ
ਏਸ਼ੀਆ ਰਿਵੀਊ ਵੱਲੋਂ ਵਿਸ਼ਵ ਭਰ ਤੋਂ ਪੰਜਾਬੀ ਲੇਖਕਾਂ,
ਕਲਾਕਾਰਾਂ,
ਪੱਤਰਕਾਰਾਂ,
ਬੁੱਧੀਜੀਵੀਆਂ ਅਤੇ
ਚਿੰਤਕਾਂ ਨੂੰ ਵੱਧ ਚੜ੍ਹ ਕੇ ਇਸ ਵਿਚ ਸ਼ਿਰਕਤ ਕਰਨ ਲਈ ਸੱਦਾ ਦਿੱਤਾ ਗਿਆ ਹੈ।
ਸ੍ਰੀ ਭੁਪਿੰਦਰ
ਸਿੰਘ ਮੱਲ੍ਹੀ ਨੇ ਦੱਸਿਆ ਕਿ ਇਸ ਵਾਰ 27
ਦੇ ਲਗਭਗ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਲੇਖਕਾਂ,
ਕਲਾਕਾਰਾਂ,
ਪੱਤਰਕਾਰਾਂ ਅਤੇ
ਬੁੱਧੀਜੀਵੀਆਂ ਨੂੰ ਵੀ ਸੱਦਾ ਪੱਤਰ ਭੇਜੇ ਗਏ ਹਨ।
ਕਾਨਫਰੰਸ ਦੀਆਂ
ਤਿਆਰੀਆਂ ਸਬੰਧੀ ਦੱਸਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ ਇਸ ਕਾਨਫਰੰਸ ਨੂੰ ਸਹੀ ਢੰਗ
ਨਾਲ ਚਲਾਉਣ ਵਾਸਤੇ ਡਾ: ਕਰਨੈਲ ਸਿੰਘ ਥਿੰਦ,
ਡਾ: ਮਨਜੂਰ ਈਜਾਜ਼,
ਸ: ਸਤਨਾਮ ਸਿੰਘ ਮਾਣਕ,
ਡਾ: ਨਿਰਮਲ ਸਿੰਘ,
ਪ੍ਰੋ: ਨਿਰਦੋਸ਼ ਕੌਰ,
ਡਾ: ਬਲਜੀਤ ਕੌਰ,
ਡਾ: ਗੋਪਾਲ ਸਿੰਘ ਬੁੱਟਰ,
ਡਾ: ਸੁਖਪਾਲ ਸਿੰਘ ਥਿੰਦ,
ਡਾ: ਜਸਪਾਲ ਸਿੰਘ
ਅਮਰੀਕਾ, ਡਾ:
ਗੁਰਦੇਵ ਸਿੰਘ ਚੰਦੀ,
ਸ੍ਰੀ ਸੰਜੀਵਨ ਸਿੰਘ,
ਸ: ਜਨਮੇਜਾ ਸਿੰਘ ਜੌਹਲ,
ਸ੍ਰੀ ਗੁਰਮੀਤ,
ਸ੍ਰੀ ਕੇਸਰ ਸਿੰਘ ਅਤੇ
ਗੁਰਬਚਨ ਸਿੰਘ 'ਤੇ
ਆਧਾਰਿਤ ਇਕ ਕਮੇਟੀ ਬਣਾਈ ਗਈ ਹੈ।
ਹੁਣ ਤੱਕ
ਪੰਜਾਬੀ ਦੇ ਬਹੁਤ ਸਾਰੇ ਲੇਖਕਾਂ ਤੇ ਵਿਦਵਾਨਾਂ ਨਾਲ ਉਨ੍ਹਾਂ ਵੱਲੋਂ ਸੰਪਰਕ ਕੀਤਾ
ਗਿਆ ਹੈ ਅਤੇ ਵੱਖ-ਵੱਖ ਹਮਖਿਆਲ ਜਥੇਬੰਦੀਆਂ ਤੋਂ ਵੀ ਸਹਿਯੋਗ ਹਾਸਲ ਕਰਨ ਲਈ ਲਗਾਤਾਰ
ਯਤਨ ਜਾਰੀ ਹਨ।
ਉਨ੍ਹਾਂ ਨੇ
ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਕਾਨਫਰੰਸ ਦਾ ਪੂਰਾ ਪ੍ਰੋਗਰਾਮ ਤੇ ਵਿਦਵਾਨਾਂ
ਵੱਲੋਂ ਪੜ੍ਹੇ ਜਾਣ ਵਾਲੇ ਖੋਜ-ਪੱਤਰਾਂ ਬਾਰੇ ਮੀਡੀਏ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਪ੍ਰੈੱਸ
ਕਾਨਫਰੰਸ ਦੌਰਾਨ ਡਾ: ਹਰਜਿੰਦਰ ਸਿੰਘ ਅਟਵਾਲ ਅਤੇ ਸ੍ਰੀ ਸੁਰਿੰਦਰ ਮਾਹਲ (ਪੰਜਾਬੀ
ਅਕੈਡਮੀ ਲੈਸਟਰ) ਵੀ ਸ਼ਾਮਿਲ ਸਨ।
(25 ਜਨਵਰੀ
2007) ਯੂਨੀਕੋਡ