ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

   ਬਸੰਤ ਪੰਚਮੀ ਦੇ ਮੌਕੇ ਤੇ ਰੰਗਾਂ ਰੰਗ ਪ੍ਰੋਗਰਾਮ
ਸ਼੍ਰੋਮਣੀ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਦਾ ਲਿਖਿਆ ਨਾਟਕ

ਹੈਪੀ ਬਰਥ ਡੇਮੰਚਿਤ ਕੀਤਾ ਗਿਆ

 
 

ਪੰਜਾਬ ਸਾਹਿਤ ਕਲਾ ਮੰਚ (ਰਜਿ.) ਲੁਧਿਆਣਾ ਵਲੋਂ ਬਸੰਤ ਪੰਚਮੀ ਦੇ ਸ਼ੁਭ ਮੌਕੇ ਤੇ ਪੰਜਾਬੀ ਭਵਨ ਵਿਖੇ ਇੱਕ ਰੰਗਾ ਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆਇਸ ਮੌਕੇ ਤੇ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਜਾਗਰੂਕਤਾ ਵਾਰੇ ਬੱਚਿਆਂ ਦੇ ਔਨ ਦੀ ਸਪੋਟ ਪੇਂਟਿੰਗ  ਅਤੇ ਫੈਂਸੀ ਡਰੈਸ ਮੁਕਾਬਲੇ ਕਰਵਾਏ ਗਏ ਜਿਸ ਵਿਚ ਸ਼ਹਿਰ ਦੇ 15 ਵੱਖ ਵੱਖ ਸਕੂਲਾਂ ਦੇ 200 ਤੋਂ ਜ਼ਿਆਦਾ ਬੱਚਿਆਂ ਨੇ ਸ਼ਮੂਲੀਅਤ ਕੀਤੀ ਉੱਘੇ ਸਿਖਿਆ ਸ਼ਾਸ਼ਤਰੀ ਅਤੇ ਰਾਸ਼ਟਰੀ ਪੁਰਸ਼ਕਾਰ ਵਿਜੇਤਾ ਪ੍ਰਿੰਸਿਪਲ ਐਮ.ਆਰ. ਮਹਿਤਾ ਇਸ ਸਮਾਗਮ ਦੇ ਮੁੱਖ ਪ੍ਰਾਹੁਣੇ ਸਨ ਜਦੋਂ ਕਿ ਲਿਜੱਤ ਪਾਪੜ ਦੀ ਡਾਇਰੈਕਟਰ ਸ਼੍ਰੀਮਤੀ ਅਰੁਣਾ ਸ਼ਰਮਾ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ

ਇਸ ਮੌਕੇ ਤੇ ਉੱਘੇ ਵਿਗਿਆਨੀ ਅਤੇ ਸ਼੍ਰੋਮਣੀ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਦਾ ਲਿਖਿਆ ਨਾਟਕ ਹੈਪੀ ਬਰਥ ਡੇਮੰਚਿਤ ਕੀਤਾ ਗਿਆ ਇਸ ਨਾਟਕ ਵਿਚ ਕਰਾਰਾ ਵਿਅੰਗ ਹੈ ਕਿ ਅਸੀਂ, ਖਾਸਕਰ ਸਾਡੇ ਲੀਡਰਖਾਸ ਮੌਕਿਆਂ ਤੇ ਬੂਟੇ ਲਗਾ ਕੇ ਵਾਤਾਵਰਨ ਵਾਰੇ ਆਪਣੇ ਪ੍ਰੇਮ ਦਾ ਵਿਖਾਵਾ ਕਰਕੇ ਵਾਹਵਾ ਪਬਲੀਸਿਟੀ ਕਰਵਾ ਜਾਂਦੇ ਹਨ ਪਰ ਬਾਅਦ ਵਿਚ ਉਹਨਾਂ ਬੂੱਟਿਆਂ ਦੀ ਕੋਈ ਦੇਖਭਾਲ ਨਹੀਂ ਕਰਦਾ ਅਤੇ ਉਹ ਬੂਟੇ ਰੋਂਦੇ ਕੁਰਲਾਉਂਦੇ ਸੁੱਕ ਸੜ ਕੇ ਸੁਆਹ ਹੋ ਜਾਂਦੇ ਹਨ ਇਸ ਨਾਟਕ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜਨਮ ਦਿਨ ਜਾਂ ਹੋਰ ਕਿਸੇ ਵਿਸ਼ੇਸ ਮੌਕੇ ਤੇ ਬੂਟੇ ਲਗਾ ਕੇ ਭੁੱਲ ਨਹੀਂ ਜਾਣਾ ਚਾਹੀਦਾ ਸਗੋਂ ਬਾਅਦ ਵਿਚ ਉਹਨਾਂ ਦੀ ਆਪਣੇ ਬੱਚਿਆਂ ਵਾਂਗ ਪਰਵਰਿਸ਼ ਕਰਨੀ ਚਾਹੀਦੀ ਹੈ ਇਸ ਨਾਟਕ ਨੂੰ ਮਿਸ ਛਾਯਾ ਨੇ ਡਾਇਰੈਕਟ ਕੀਤਾ ਸੀ ਪੰਜਾਬੀ ਭਵਨ ਦੇ ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਨੇ ਦਿਲ ਖੋਲ ਕੇ ਤਾੜੀਆਂ ਬਜਾ ਕੇ ਇਸ ਨਾਟਕ ਦਾ ਅੰਨਦ ਮਾਣਿਆ

ਇਸ ਸਮਾਗਮ ਵਿਚ ਐਮ.ਟੀ.ਵੀ. ਦੀ ਮਸ਼ਹੂਰ ਗਾਇਕਾ ਮਿਸ ਸ਼ਰਨਦੀਪ ਕੌਰ ਨੇ ਆਪਣੀ ਸੁਰੀਲੀ ਅਵਾਜ਼ ਨਾਲ ਸ਼ਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ ਬੇਬੀ ਇਸ਼ਨੀਤ ਦਾ ਨਾਚ ਇਸ ਸਮਾਗਮ ਦੀ ਸਾਨ ਸੀ ਇਸ ਬਾਲੜੀ ਦਾ ਨਾਚ ਵੇਖ ਕੇ ਦਰਸ਼ਕ ਅਸ਼-ਅਸ਼ ਕਰ ਉੱਠੇ ਸਨ

ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਮੁੱਖ  ਮਹਿਮਾਨ ਵੱਲੋਂ ਇਨਾਮ ਵੰਡੇ ਗਏ ਸਮਾਗਮ ਵਿਚ ਆਪਣੇ ਆਪਣੇ ਖੇਤਰ ਵਿਚ ਵੱਡਮੁੱਲੇ ਯੋਗਦਾਨ ਪਾਉਣ ਲਈ ਉੱਘੇ ਲੇਖਕ, ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ ਦੇ ਸੰਪਾਦਕ ਡਾ. ਸਰਬਜੀਤ ਸਿੰਘ ਬੇਦੀ, ਉੱਘੀ ਲੇਖਿਕਾ ਸ਼੍ਰੀਮਤੀ ਪਰਮਜੀਤ ਕੌਰ ਨਿੱਝਰ, ਨਾਮਵਰ ਕਹਾਣੀਕਾਰ ਸੁਰਿੰਦਰ ਰਾਮਪੁਰੀ ਅਤੇ ਉੱਘੇ ਸਾਹਿਤ ਚਿੰਤਕ ਅਤੇ ਸਮਾਜ ਸੇਵੀ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ਼ ਨੂੰ ਅਵਾਰਡ ਆਫ ਔਨਰਨਾਲ ਸਨਮਾਨਤ ਕੀਤਾ ਗਿਆ

ਮੰਚ ਦੇ ਕਾਰਜ਼ਕਾਰੀ ਪ੍ਰਧਾਨ ਡਾ. ਫ਼ਕੀਰ ਚੰਦ ਸ਼ੁਕਲਾ ਨੇ ਦੱਸਿਆ ਕਿ ਮੰਚ ਵਲੋਂ ਵਿਦਿਆਰਥੀਆਂ ਨੂੰ ਸੰਸਕ੍ਰਿਤਿਕ ਪ੍ਰੋਗ੍ਰਾਮਾਂ ਵਿਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ ਜਾਂਦਾ ਹੈ ਅਤੇ ਹੋਣਹਾਰ ਪਰ ਨਿਰਧਨ ਵਿਦਿਅਰਥੀਆਂ ਨੂੰ ਕਿਤਾਬਾਂ ਅਤੇ ਯੂਨੀਫਾਰਮਾਂ ਮੁਫਤ ਦਿੱਤੀਆਂ ਜਾਂਦੀਆਂ ਹਨ

ਸਮਾਗਮ ਵਿੱਚ ਪ੍ਰਸਿੱਧ ਕਵੀ ਕੇ.ਸਾਧੂ ਸਿੰਘ, ਨਾਮਵਰ ਸ਼ਾਇਰਾ ਡਾ. ਦਵਿੰਦਰ ਦਿਲਰੂਪ, ਬੁੱਧ ਸਿੰਘ ਨੀਲੋਂ, ਸ਼੍ਰੋਮਣੀ ਬਾਲ ਸਹਿਤਕਾਰ ਪ੍ਰੇਮ ਭੂਸ਼ਣ ਗੋਇਲ, ਨਾਮਵਰ ਕਹਾਣੀਕਾਰਾ ਪ੍ਰਿੰਸੀਪਲ ਇੰਦਰਜੀਤ ਕੌਰ ਭਿੰਡਰ, ਮੈਡਮ ਸੁਵਰਸ਼ਾ ਕਾਲੜਾ, ਮਿਸੇਜ਼ ਅਰੁਣਾ ਵਰਮਾ, ਬਲਬੀਰ ਸਿੰਘ ਭੰਗੂ, ਫੀਲਡ ਆਫੀਸਰ ਇਫਕੋ, ਡਾ.ਡੀ.ਐਸ. ਤਨੇਜਾ ਆਦਿ ਨੇ ਸ਼ਮੂਲੀਅਤ ਕੀਤੀ

(3 ਫਰਵਰੀ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007