
ਬਰੈਂਪਟਨ(ਮੇਜਰ
ਮਾਂਗਟ):- ਸਥਾਨਿਕ ਸਾਊਥ ਫਲੈਚਰ ਸਪੋਰਟਸ ਪਲੈਕਸ ਵਿਖੇ 21
ਜਨਵਰੀ ਨੂੰ ਸੁੰਦਰਪਾਲ ਕੌਰ ਰਾਜਾਸਾਂਸੀ ਦਾ ਪਲੇਠਾ ਕਾਵਿ ਸੰਗ੍ਰਹਿ ‘ਰੂਹ
ਦੋ ਬੋਲ’
ਲੇਖਕਾਂ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।
ਪ੍ਰੋਗਰਾਮ ਦੇ
ਸ਼ੁਰੂ ਵਿੱਚ ਮੇਜਰ ਮਾਂਗਟ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਕਲਾ ਕੇਂਦਰ ਦੀਆਂ
ਪ੍ਰਾਪਤੀਆਂ ਤੇ ਚਾਨਣਾ ਪਾਉਂਦੇ ਹੋਏ ਇਹ ਵੀ ਦੱਸਿਆ ਕਿ ਇਹ ਸੰਸਥਾ ਵਲੋਂ ਕਰਵਾਇਆ ਜਾ
ਰਿਹਾ ਦਸਵਾਂ ਪ੍ਰੋਗਰਾਮ ਹੈ।ਪ੍ਰਸਿੱਧ
ਲੇਖਕ ਗਿਆਨੀ ਗੁਰਦਿੱਤ ਸਿੰਘ ‘ਮੇਰਾ
ਪਿੰਡ’ ਦੇ ਵਿਛੜ
ਜਾਣ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਜਲੀ ਵਜੋਂ ਸਭ ਨੂੰ ਦੋ ਮਿੰਟ ਦਾ
ਮੋਨ ਧਾਰਨ ਲਈ ਕਿਹਾ ਗਿਆ।
ਇਸ ਉਪਰੰਤ
ਪ੍ਰਧਾਨਗੀ ਮੰਡਲ ਨੂੰ ਸੱਦਾ ਦਿੱਤਾ ਗਿਆ ਤੇ ਲੇਖਿਕਾਂ ਨੂੰ ਬਾਅਦਬ ਮੰਚ ਤੇ ਬਿਠਾ ਕੇ
ਦੋ ਪੇਪਰ ਪੇਸ਼ ਕੀਤੇ ਗਏ।
ਪਹਿਲਾਂ ਪਰਚਾ
ਬਲਵੀਰ ਕੌਰ ਸੰਘੇੜਾ ਦਾ ਸੀ ਜਿਸ ਵਿੱਚ ਕਵਿੱਤਰੀ ਦੀ ਕਾਵਿ ਕਲਾ ਤੇ ਗੱਲ ਕੀਤੀ ਗਈ।
ਦੂਸਰਾ ਪੇਪਰ
ਮੇਜਰ ਮਾਂਗਟ ਦਾ ਸੀ ਜਿਸ ਵਿੱਚ ਗ਼ਜ਼ਲ ਦੇ ਤਕਨੀਕੀ ਪੱਖ ਅਤੇ ਵਿਚਾਰ ਦੀ ਪੇਸ਼ਕਾਰੀ ਤੇ
ਪਰਖ ਪੜਚੋਲ ਕੀਤੀ ਗਈ।
ਪੇਪਰਾਂ ਉੱਪਰ
ਹੋਈ ਬਹਿਸ ਤੇ ਬੋਲਦਿਆਂ ਜਰਨੈਲ ਸਿੰਘ ਗਰਚਾ ਨੇ ਕਿਹਾ ਕਿ ਕਵਿੱਤਰੀ ਨੂੰ ਆਏ
ਸੁਝਾਵਾਂ ਬਾਰੇ ਧਿਆਨ ਦੇਕੇ ਹੋਰ ਵੀ ਉੱਚੀਆਂ ਬੁਲੰਦੀਆਂ ਛੋਹੇਗੀ ਅਤੇ ਉਨ੍ਹਾਂ
ਮੁਬਾਰਕਬਾਦ ਵੀ ਪੇਸ਼ ਕੀਤੀ।
ਰਾਜਪਾਲ ਸਿੰਘ
ਬੋਪਾਰਾਏ ਨੇ ਪਰਚਾ ਲੇਖਕਾਂ ਦੀ ਮਿਹਨਤ ਨੂੰ ਸਰਾਹਿਆ।
ਹੁਣ ਵਾਰੀ ਸੀ ਲੇਖਿਕਾ
ਨਾਲ ਰੂ ਬ ਰੂ ਦੀ।
ਸੁੰਦਰਪਾਲ ਕੌਰ
ਨੇ ਆਪਣੇ ਬਚਪਨ ਤੋਂ ਹੁਣ ਤੱਕ ਦੇ ਸਾਹਿਤਕ ਸਫਰ ਨੂੰ ਬਾਖੂਬੀ ਬਿਆਨਿਆ।
ਕਈ ਵਾਰੀ ਉਹ
ਭਾਵੁਕ ਵੀ ਹੋਏ।
ਸਰੋਤਿਆਂ ਨੇ
ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਬਹੁਤ ਸਾਰੇ ਸੁਆਲ ਵੀ ਪੁੱਛੇ।
ਇਸ ਵਿਚਾਰ ਚਰਚਾ
ਵਿੱਚ ਕਿਰਪਾਲ ਸਿੰਘ ਪੰਨੂ,
ਨਾਹਰ ਔਜਲਾ,
ਕੁਲਦੀਪ ਅਮਨ,
ਸੁਰਿੰਦਰ, ਮੇਜਰ
ਮਾਂਗਟ, ਬਲਵੀਰ
ਕੌਰ ਸੰਘੇੜਾ ਅਤੇ ਜਰਨੈਲ ਸਿੰਘ ਗਰਚਾ ਨੇ ਭਾਗ ਲਿਆ।
ਪੁਸਤਕ ਨੂੰ ਰਿਲੀਜ਼ ਕਰਨ
ਉਪਰੰਤ ਕੇਕ ਕੱਟਿਆ ਗਿਆ।
ਚਾਹ ਪਾਣੀ ਬਰਫੀ
ਸਮੋਸਿਆਂ ਦਾ ਆਨੰਦ ਮਾਣਦੇ ਸਰੋਤੇ ਸੁੰਦਰਪਾਲ ਕੌਰ ਨੂੰ ਮੁਬਾਰਕਾਂ ਵੀ ਦੇ ਰਹੇ ਸਨ।
ਪੁਸਤਕ ਰਿਲੀਜ਼
ਕਰਨ ਵੇਲੇ ਸ: ਬਖਸੀਸ ਸਿੰਘ,
ਮਨੀ ਮਨਦੀਪ,
ਚੰਦਨ, ਹਰਦੀਪ
ਸਿੰਘ ਚੌਧਰੀ ਅਤੇ ਰਾਜਵਿੰਦਰ ਕੌਰ ਮੰਚ ਤੇ ਹਾਜ਼ਰ ਸਨ।
ਸਮਾਗਮ ਦੇ ਅੰਤਿਮ ਦੌਰ
ਵਿੱਚ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ।
ਜਿਸ ਦੀ
ਪ੍ਰਧਾਨਗੀ ਸ਼ਾਇਰਾ ਪ੍ਰਵੀਨ ਕੌਰ ਨੇ ਕੀਤੀ।
ਇਸ ਵਿੱਚ
ਸੁੰਦਰਪਾਲ ਕੌਰ ਰਾਜਾਸਾਂਸੀ,
ਗੁਰਦਾਸ ਮਿਨਹਾਸ,
ਮੇਜਰ ਮਾਂਗਟ,
ਪ੍ਰੋ: ਗੁਰਬਖਸ਼ ਸਿੰਘ ਭੰਡਾਲ,
ਸੁਰਿੰਦਰ ਪਾਮ
(ਸੰਪਾਦਕ ਚੇਤਨਾ),
ਰਾਜਪਾਲ ਸਿੰਘ ਬੋਪਾਰਾਏ,
ਲਵੀਰ ਕੌਰ
ਸੰਘੇੜਾ ਅਤੇ ਪ੍ਰਵੀਨ ਕੌਰ ਨੇ ਭਾਗ ਲਿਆ।
ਅੰਤ ਵਿੱਚ
ਬਲਰਾਜ ਚੀਮਾਂ ਨੇ ਕੁੱਝ ਵਿਚਾਰ ਪੇਸ਼ ਕੀਤੇ ਤੇ ਲੇਖਿਕਾ ਨੂੰ ਵਧਾਈ ਪੇਸ਼ ਕੀਤੀ।
ਇਸ ਪ੍ਰਗਰਾਮ
ਵਿੱਚ ਮਿਸਟਰ ਢੀਂਡਸਾ,
ਰਸ਼ਪਿੰਦਰ ਕੌਰ ਮਾਂਗਟ,
ਕਰਮਨ ਮਾਂਗਟ,
ਲਾਲ ਸਿੰਘ ਸੰਘੇੜਾ ਤੇ ਹੋਰ ਬਹੁਤ ਸਾਰੇ ਸਰੋਤੇ ਹਾਜ਼ਰ ਸਨ।
ਕਲਾ ਕੇਂਦਰ
ਟੋਰਾਂਟੋ ਵਲੋਂ ਸਭ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਅਜਿਹੇ ਹੋਰ ਪ੍ਰੋਗਰਾਮ
ਕਰਵਾਉਣ ਦਾ ਵਾਅਦਾ ਕੀਤਾ ਗਿਆ।
(4 ਫਰਵਰੀ
2007) ਯੂਨੀਕੋਡ