ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ ਦੀ ਮਾਸਿਕ ਬੈਠਕ
4 ਫਰਵਰੀ 2007 ਨੂੰ ਹੋਈ
{ਰੀਪੋਰਟ: ਚਰਨਜੀਤ ਸਿੰਘ ਪੰਨੂ}

ਬੀਤੇ ਐਤਵਾਰ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆਂ ਦੀ ਮਾਸਿਕ ਬੈਠਕ ਮੈਡਮ ਬਖਸ਼ੀਸ਼ ਕੌਰ ਸੰਧੂ ਦੇ ਗ੍ਰਹਿ ਸੈਰਾਟੋਗਾ ਵਿਖੇ ਨਿਯਮਤ ਪ੍ਰੋਗਰਾਮ ਅਨੁਸਾਰ ਆਯੋਜਤ ਹੋਈ ਜਿਸ ਵਿੱਚ ਪ੍ਰੋਫੈਸਰ ਸੁਰਜੀਤ ਕੌਰ ਦੇ ਪਲੇਠੇ ਕਾਵਿ-ਸੰਗ੍ਰਹਿ ਸ਼ਿਕਸਤ ਰੰਗਬਾਰੇ ਵਿਚਾਰ ਚਰਚਾ ਕੀਤੀ ਗਈਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਮੋਢੀ ਮੈਂਬਰ ਸ. ਗੁਰਬਖਸ਼ ਸਿੰਘ ਸਚਦੇਵ, ਉਰਦੂ ਅਕੈਡਮੀ ਦੇ ਜਨਾਬ ਤਾਸ਼ੀ ਜ਼ਹੀਰ ਤੇ ਕਹਾਣੀਕਾਰ ਅਮਰਜੀਤ ਦਰਦੀ ਸਸ਼ੋਭਿਤ ਹੋਏ

ਸਭਾ ਦੇ ਜਨਰਲ ਸਕੱਤਰ ਸ. ਪਿਆਰਾ ਸਿੰਘ ਕੁਦੋਵਾਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾਮੇਜਬਾਨ ਮਿਸਜ ਬਖਸ਼ੀਸ਼ ਕੌਰ ਸੰਧੂ ਅਤੇ ਸੁਰਜੀਤ ਕੌਰ ਦੀ ਸਭਾ ਨੂੰ ਦੇਣ ਬਾਰੇ ਚਾਨਣਾ ਪਾ ਕੇ ਸ਼ੁਭ ਆਰੰਭ ਕੀਤਾ

ਚਰਨਜੀਤ ਸਿੰਘ ਪੰਨੂ ਨੇ ਆਪਣੀ ਭਾਰਤ ਫੇਰੀ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿਚ ਕੇਂਦਰੀ ਲੇਖਕ ਸਭਾ ਦੀ ਜਲੰਧਰ ਵਿਖੇ ਚੇਤਨਾ ਮਾਰਚ ਅਤੇ ਕਈ ਹੋਰ ਸਭਾਵਾਂ ਵਿਚ ਸ਼ਿਰਕਤ ਕੀਤੀ ਇਸ ਦੇਸ ਫੇਰੀ ਸਮੇਂ ਚਰਨਜੀਤ ਪੰਨੂ ਨੇ ਆਪਣੀ ਅਠਵੀਂ ਪੁਸਤਕ ਖੇੜੇ ਦਾ ਸਿਰਨਾਵਾਂਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕਰਵਾਈ ਜਿਸ ਬਾਰੇ ਸਾਹਿਤ ਸਭਾ ਕੈਲੀਫੋਰਨੀਆਂ ਵੱਲੋਂ ਅਗਲੀਆਂ ਬੈਠਕਾਂ ਵਿੱਚ ਵਿਚਾਰ ਵਿਮਰਸ਼ ਤੇ ਸਾਹਿਤਕ ਮੁੱਲਅੰਕਣ ਦਾ ਪ੍ਰਬੰਧ ਕੀਤਾ ਜਾਏ ਗਾ

ਪ੍ਰੋ. ਹਰਭਜਨ ਸਿੰਘ ਜੋ ਹਾਲ ਹੀ ਵਿਚ ਦੇਸੋਂ ਪਰਤੇ ਹਨ ਨੇ ਵੀ ਆਪਣਾ ਨਵਾਂ ਨਾਵਲ ਬਲਦੇ ਸਿਵਿਆਂ ਦਾ ਸੇਕਪ੍ਰਕਾਸ਼ਿਤ ਕਰਵਾਇਆ ਹੈ ਜਿਸ ਬਾਰੇ ਪੰਜਾਬ ਵਿੱਚ ਕਈ ਗੋਸ਼ਟੀਆਂ ਹੋਈਆਂ ਤੇ ਪੇਪਰ ਪੜ੍ਹੇ ਦੱਸੇ ਗਏ।  ਉਹਨਾਂ ਨੇ ਇਸ ਭਾਰਤ ਫੇਰੀ ਦੇ ਯਾਦਗਾਰੀ ਅਨੁਭਵ ਸ੍ਰੋਤਿਆਂ ਨਾਲ ਸਾਂਝੇ ਕੀਤੇ ਉਹਨਾ ਨੇ ਦੱਸਿਆ ਕਿ ਉਸ ਦੀਆ ਕਿਰਤਾਂ ਨੂੰ ਪੰਜਾਬੀ ਪਾਠਕਾਂ ਤੇ ਅਲੋਚਕਾਂ ਨੇ ਬੜਾ ਸਲਾਹਿਆ ਤੇ ਪਸੰਦ ਕੀਤਾ ਹੈ ਤੇ ਸਾਹਿਤ ਦੇ ਕਈ ਖੋਜ ਵਿਦਿਆਰਥੀ ਉਸ ਬਾਰੇ ਖੋਜ-ਪੱਤਰ ਲਿਖ ਕੇ ਪੀ ਐਚ ਦੀ ਦੀ ਡਿਗਰੀ ਲੈਣ ਦੇ ਚਾਹਵਾਨ ਹਨ

ਮੈਡਮ ਭਾਨੂ ਦਾ ਨਵ-ਪ੍ਰਕਾਸ਼ਿਤ ਹਿੰਦੀ ਨਾਵਲ, ਰਾਬਿੰਦਰ ਸਿੰਘ ਅਟਵਾਲ ਦਾ ਦੋ ਦੇਸ਼-ਇਕ ਕਹਾਣੀਅਤੇ ਮਹਿੰਦਰ ਸਿੰਘ ਘੱਗ ਦੀ ਕਹਾਣੀ ਪੁਸਤਕ ਲੜਕੇ ਤੁਮ ਕੌਨ ਨਵ ਪ੍ਰਕਾਸ਼ਿਤ ਪੁਸਤਕਾਂ ਵੀ ਚਰਚਾ ਵਿੱਚ ਆਈਆਂ

ਸੁਰਜੀਤ ਦੀ ਸ਼ਿਕਸਤ-ਰੰਗ ਬਾਰੇ ਸਭ ਤੋਂ ਪਹਿਲਾ ਪਰਚਾ ਖੂਬਸੂਰਤ ਬੁਣਤੀ ਦੀ ਕਾਵਿ ਫੁਲਕਾਰੀ ਸ਼ਿਕਸਤ ਰੰਗਦੇ ਸਿਰਲੇਖ ਹੇਠ ਚਰਨਜੀਤ ਪੰਨੂ ਨੇ ਪੜ੍ਹ ਕੇ ਸੁਰਜੀਤ ਦੀ ਕਵਿਤਾ ਦੇ ਕਈ ਦਿੱਖ-ਅਣਦਿੱਖ ਪਹਿਲੂ ਉਜਾਗਰ ਕੀਤੇਸਰਜੀਤ ਜੋ ਇਕ ਦਹਾਕਾ ਪਹਿਲਾਂ ਫਗਵਾੜੇ ਦੇ ਇਕ ਕਾਲਜ ਵਿੱਚ ਪ੍ਰੋਫੈਸਰ ਸੀ ਤੇ ਫਿਰ ਕੈਲੀਫੋਰਨੀਆਂ ਆ ਵੱਸੀਮੇਰੀ ਛੁਪੇ ਰਹਿਣ ਦੀ ਚਾਹਵਾਂਗ ਬਹੁਤ ਦੇਰ ਅੰਦਰ ਖਾਤੇ ਲਿਖਦੀ ਆਪਣੇ ਆਪ ਨੂੰ ਛੁਪਾਈ ਰੱਖਿਆ ਪਰ ਆਖਰ ਉਸ ਦੇ ਦਾਜ ਦੇ ਸੰਦੂਕਵਿਚਲਾ ਕਵੀ ਮਨ ਬਾਹਰ ਨਿਕਲ ਆਇਆਚਰਨਜੀਤ ਪੰਨੂ ਨੇ ਸੁਰਜੀਤ ਦੀ ਕਲਾ ਦੇ ਨਾਲ ਇਸ ਪੁਸਤਕ ਦੇ ਪ੍ਰਕਾਸ਼ਕ ਦੀ ਵੀ ਭਰਪੂਰ ਸਲਾਘਾ ਕੀਤੀ ਜਿਸ ਨੇ ਬੜੀ ਮਿਹਨਤ ਕਰਕੇ ਅਜੇਹੀ ਪੁਸਤਕ ਨੂੰ ਅੰਜਾਮ ਦਿੱਤਾਅਗਲਾ ਪੇਪਰ- ਜ਼ਖਮੀ ਵੇਦਨਾ ਦਾ ਸੁਰਮਈ ਸੁਰਤਾਲਪ੍ਰੋ. ਹਰਭਜਨ ਨੇ ਪੇਸ਼ ਕੀਤਾਉਸ ਨੇ ਸਰਜੀਤ ਦੀ ਕਵਿਤਾ ਨੂੰ ਨਿੱਜ ਤੋਂ ਉੱਪਰ ਦੀ ਯੂੁਨੀਵਰਸਲ ਕਵਿਤਾ ਕਿਹਾਸਿਆਸਤ ਜੰਮੂ ਨੇ ਡਾਕਟਰ ਜਸਵਿੰਦਰ ਸਿੰਘ ਦਾ ਪੁਸਤਕ ਤੇ ਅੰਕਿਤ ਕੀਤਾ ਮੁੱਖ ਬੰਦ ਪੜ੍ਹ ਕੇ ਸੁਣਾਇਆਸ. ਸੱਚਦੇਵ ਨੇ ਡਾਕਟਰ ਜਸਵਿੰਦਰ ਸਿੰਘ ਦੇ ਸ਼ਿਕਸਤ ਰੰਗਤੇ ਲਿਖੇ ਮੁੱਖ ਬੰਦ ਤੋਂ ਅੱਗੇ ਦੀ ਗੱਲ ਤੋਰੀਨੀਲਮ ਸੈਣੀ ਨੇ ਆਪਣਾ ਪੇਪਰ-ਰੂਹ ਦੀ ਪਿਆਸ ਅਤੇ ਮੰਜਲ ਦੀ ਤਲਾਸ਼ਪੇਸ਼ ਕਰਕੇ ਆਪਣੀ ਸਰਬ ਕਲਾ ਦ੍ਰਸ਼ਿਟੀ ਦਾ ਮੁਜਾਹਰਾ ਕੀਤਾ ਤਾਸ਼ੀ ਜ਼ਹੀਰ, ਨਵਨੀਤ ਸੰਧੂ, ਤਾਰਾ ਸਾਗਰ, ਅਮਰਜੀਤ ਦਰਦੀ ਤੇ ਰਾਜ ਨੇ ਪੜ੍ਹੇ ਗਏ ਪਰਚਿਆਂ ਤੇ ਆਪਣੇ ਵਿਚਾਰ ਬੜੇ ਖੂਬਸੂਰਤ ਲਹਿਜੇ ਵਿਚ ਪ੍ਰਸਤੁਤ ਕੀਤੇ ਤੇ ਪਰਚਿਆਂ ਨੂੰ ਸੁਚਾਰੂ ਗਰਦਾਨ ਕੇ ਕਵਿੱਤਰੀ ਨੂੰ ਮੁਬਾਰਕ ਬਾਤ ਕਹੀਸੁਰਜੀਤ ਨੇ ਬੜੇ ਭਾਵਾਤਮਿਕ ਲਹਿਜੇ ਵਿੱਚ ਕਾਲਿਜ ਜੀਵਨ ਤੋਂ ਹੁਣ ਤਕ ਦੇ ਆਪਣੇ ਸਾਹਿਤਕ ਸਫਰ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਪਰਚੇ ਲੇਖਕਾਂ ਦਾ ਧੰਨਵਾਦ ਕੀਤਾਉਪਰੰਤ ਕਵੀ ਦਰਬਾਰ ਵਿੱਚ ਚਰਨਜੀਤ ਸਿੰਘ ਪੰਨੂ, ਹਰਭਜਨ ਸਿੰਘ, ਨੀਲਮ ਸੈਣੀ, ਤਾਰਾ ਸਾਗਰ, ਪਿਆਰਾ ਸਿੰਘ ਕੁੱਦੋਵਾਲ , ਤਾਸ਼ੀ ਜਾਹੀਰ ਦੇ ਕਲਾਮਾਂ ਦਾ ਸ੍ਰੋਤਿਆਂ ਨੇ ਖੂਬ ਆਨੰਦ ਮਾਣਿਆ ਸਭਾ ਦੇ ਪ੍ਰਧਾਨ ਤਾਰਾ ਸਾਗਰ ਨੇ ਸਭ ਦਾ ਧੰਨਵਾਦ ਕੀਤਾ  ਤੇ ਵਿਸ਼ੇਸ਼ ਤੌਰ ਤੇ ਬਖਸ਼ੀ ਸੰਧੂ ਤੇ ਖਾਸ ਕਰਕੇ ਉਹਨਾਂ ਦੇ ਬੇਟੇ ਸਿਮਰਨਜੀਤ ਸਿੰਘ ਦੀ ਮਹਿਮਾਨ ਨਿਵਾਜ਼ੀ ਦਾ ਧੰਨਵਾਦ ਕੀਤਾਸਰੋਤਿਆਂ ਵਿੱਚ ਅਬੀਤਾਬ ਸੈਣੀ, ਸ ਅਟਵਾਲ, ਲਾਲ ਸਿੰਘ ਭੱਟੀ, ਮਨਮੋਹਣ ਜੀਤ ਕੌਰ, ਗੁਲਵਿੰਦਰ ਕੌਰ ਤੇ ਕਈ ਹੋਰਾਂ ਸਾਹਿਤ ਪ੍ਰੇਮੀਆਂ ਨੇ ਦੇਰ ਰਾਤ ਤੱਕ ਲਗਾਤਾਰ ਚਾਰ ਘੰਟੇ ਹਾਜਰੀ ਭਰ ਕੇ ਤੇ ਆਪਣੇ ਉਸਾਰੂ ਵਿਚਾਰ ਤੇ ਸੁਝਾ ਸਾਂਝੇ ਕਰ ਕੇ ਰੌਣਕ ਵਧਾਈ

(12 ਫਰਵਰੀ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007