ਕੈਲਗਰੀ (ਹਰਬੰਸ
ਬੁੱਟਰ):- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਫਰਵਰੀ ਮਹੀਨੇ ਦੀ ਇੱਕਤਰਤਾ
15 ਫਰਵਰੀ
2007 ਨੂੰ ਕੋਸੋ ਦੇ ਦਫਤਰ,
ਜੋਗਿੰਦਰ ਸੰਘਾ ਦੀ ਪ੍ਰਧਾਨਗੀ ਹੇਠ ਹੋਈ।
ਸਭ ਤੋਂ ਪਹਿਲਾਂ
ਪਾਕਿਸਤਾਨੀ ਲੇਖਕ ਪ੍ਰੋ: ਸ਼ਰੀਫ ਕੁੰਜ਼ਾਹੀ ਅਤੇ ਪੰਜਾਬੀ ਦੇ ਉਘੇ ਸ਼ਾਇਰ ਸ੍ਰ: ਸਰਵਣ
ਸਿੰਘ ‘ਅਮੋਲਕ’
ਦੇ ਬੇਵਕਤ ਵਿਛੋੜੇ ਤੇ ਅਫਸੋਸ ਪ੍ਰਗਟ ਕਰਦਿਆਂ ਇੱਕ ਮਿੰਟ ਦਾ
ਮੋਨ ਧਾਰ ਕੇ ਵਿਛੜੀਆਂ ਰੁਹਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ।
ਕੇਸਰ ਸਿੰਘ ਨੀਰ
ਨੇ ਸਰਵਣ ਸਿੰਘ ਅਮਲੋਕ ਬਾਰੇ ਬੋਲਦਿਆਂ ਕਿਹਾ ਕਿ ਗੁਰਾਇਆਂ ਨੇੜੇ ਬੜਾ ਪਿੰਡ ਦੇ
ਵਾਸੀ ਸਨ।
ਕਾਫੀ ਸਮੇਂ ਤੋਂ
(ਹੰਸਲੋ) ਇੰਗਲੈਂਡ ਵਿੱਚ ਰਹਿ ਰਹੇ ਸਨ।
ਉਨ੍ਹਾਂ ਨੇ
ਸ਼ਾਇਰੀ ਦੀਆਂ ਚਾਰ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲ਼ੀ ਪਾਈਆਂ।ਅਤੇ
ਇਸੇ ਤਰ੍ਹਾਂ ਪ੍ਰੋ. ਸਰੀਫ ਕੁੰਜ਼ਾਰੀ ਨੇ ਇੱਕ ਦਰਜਨ ਦੇ ਕਰੀਬ ਕਿਤਾਬਾਂ ਪੰਜਾਬੀ
ਸਾਹਿਤਕ ਜਗਤ ਨੂੰ ਦਿੱਤੀਆਂ।
ਪ੍ਰੋ: ਮਨਜੀਤ ਸਿੰਘ
ਸਿੱਧੂ ਨੇ ਪ੍ਰਿੰਟ ਮੀਡੀਏ ਵਿੱਚ ਫੋਟੋ ਛਪਵਾਉਣ ਦੀ ਭੁੱਖ ਦੇ ਸਬੂਤਾਂ ਦੇ ਅਧਾਰ ਤੇ
ਚਾਨਣਾ ਪਾਇਆ।
ਅਤੇ ਅਖਬਾਰਾਂ
ਦੀਆਂ ਕਾਤਰਾਂ ਹਾਜ਼ਰੀਨ ਨੂੰ ਦਿਖਾਈਆਂ।
ਗੁਰਕੀਰਤ ਸਿੰਘ
ਟਿਵਾਣਾ ਨੇ ਮਿਲਟਰੀ ਜਿੰਦਗੀ ਬਾਰੇ ਆਪਣਾ ਲੇਖ ਸਰੋਤਿਆਂ ਨਾਲ ਸਾਂਝਾ ਕੀਤਾ।
ਫਿਰ ਵਾਰੀ ਆਈ
ਡਾ: ਮਹਿੰਦਰ ਸਿੰਘ ਦੀ,
ਬੱਸ ਫਿਰ ਕੀ ਸੀ ਪੂਰੇ 14 ਮਿੰਟ
ਸਰੋਤੇ ਹੱਸ-ਹੱਸ ਦੂਹਰੇ ਹੁੰਦੇ ਰਹੇ ਕਿਉਂਕਿ ਡਾ: ਮਹਿੰਦਰ ਸਿੰਘ ਦਾ ਲਿਖਿਆ ਲੇਖ
‘ਤੁਸੀਂ ਕਨੇਡਾ ਚਲੇ ਹੋ’
ਇੰਡੀਆ ਵਿੱਚ ਫੈਲਿਆ ਭ੍ਰਿਸ਼ਟਾਚਾਰ ਅਤੇ ਕਨੇਡਾ ਦੀ ਜ਼ਿੰਦਗੀ ਉਪਰ ਕੁੱਝ ਗਰਮ ਤੇ ਕੋਸੀ
ਟਕੋਰ ਕਰ ਕਿਹਾ ਸੀ।
ਹਰੀਪਾਲ ਨੇ ਕਾਫੀ ਚਿਰ
ਬਾਅਦ ਚੁੱਪ ਤੋੜਦਿਆਂ ਪ੍ਰਦੇਸਾਂ ਦੇ ਕੁਰਣਾਮਈ ਦਰਦ ਨੂੰ ਕਵਿਤਾਂ ਰਾਹੀ ਪ੍ਰਗਟ ਕੀਤਾ।
“ਘਰਾਂ
ਤੋ ਜਦ ਦੇ ਬੇਘਰ ਹੋਏ ਨੇ
ਮੇਰੇ
ਬਾਰ ਬੜਾ ਤੜਫੇ ਤੇ ਬੜਾ ਰੋਏ ਨੇ''
ਸਤਨਾਮ ਸ਼ੇਰਗਿੱਲ ਜੋ
ਹੁਣੇ ਹੀ ਇੰਡੀਆ ਤੋ ਵਾਪਸ ਆਇਆ ਹੈ,
ਉਸ ਨੇ ਸਫ਼ਰ ਦੌਰਾਨ ਏਅਰ ਇੰਡੀਆ ਭੈੜੇ ਪ੍ਰਬੰਧ ਤੇ ਅਣਗਹਿਲੀ
ਵਾਲੇ ਵਤੀਰੇ ਬਾਰੇ ਆਪਣਾ ਨਿੱਜੀ ਤਜਰਬਾ ਸਰੋਤਿਆਂ ਨਾਲ ਸਾਂਝਾ ਕੀਤਾ।
ਤ੍ਰਿਲੋਚਨ
ਸੈਭੀਂ ਨੇ ਸਤਨਾਮ ਸ਼ੇਰੱਿਗੱਲ ਦੀ ਹੱਡਬੀਤੀ ਦੀ ਪ੍ਰੋੜਤਾ ਕੀਤੀ।
ਬਚਿੱਤਰ ਗਿੱਲ
ਨੇ ਕੇਸਰ ਸਿੰਘ ਨੀਰ ਦੀ ਪੁਸਤਕ
‘ਨੈਣਾ ਦੇ ਮੋਤੀ’
ਦਾ ਰੀਵੀਉ ਪੜ੍ਹਕੇ ਸੁਣਾਇਆ ਜੋ ਕਿ ਪ੍ਰੋ: ਮਨਜੀਤ ਕੌਰ ਦਾ
ਲਿਖਿਆ ਤੇ ਇੰਡੀਆ ਤੋਂ ਛਪਦੇ ਨਵਾਂ ਜਮਾਨਾਂ ਵਿੱਚ ਛਪਿਆ ਸੀ।ਸਰੋਤਿਆਂ
ਵਲੋਂ ਬਹੁਤ ਹੀ ਸੁਲਾਹਿਆ ਗਿਆ।
ਬਚਿੱਤਰ ਸਿੰਘ
ਗਿੱਲ ਹੋਰਾ ਨੇ ਸ਼ਹੀਦ ਸ੍ਰ ਭਗਤ ਸਿੰਘ ਜੀ ਦੀ ਜਨਮ ਸ਼ਤਾਬਦੀ ਮਨਾਉਣ ਦਾ ਸੁਝਾਉ ਵੀ
ਦਿੱਤਾ ਜਿਸ ਦਾ ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਵਲੋਂ ਬਹੁਤ ਭਰਵਾ ਹੰਗਾਰਾ
ਦਿੱਤਾ ਗਿਆ।
ਜੋਗਿੰਦਰ ਸਿੰਘ ਸੰਘਾ ਨੇ,
25 ਫਰਬਰੀ 2007 ਨੂੰ ਕੈਲਗਰੀ
ਪੁਲੀਸ ਤੇ ਪੰਜਾਬੀ ਲਿਖਾਰੀ ਸਭਾ ਵਲੋਂ ਗੁਰਦੁਆਰਾ ਦਸ਼ਮੇਸ ਕਲਚਰ ਸੈਂਟਰ ਕੈਲਗਰੀ
ਵਿਖੇ, ਗੈਂਗਜ ਵਾਇਲੇਸ਼ਨ ਦੇ ਬਾਰੇ ਵਿੱਚ ਹੋਣ ਜਾ ਰਹੀ
ਵਰਕਸ਼ਾਪ ਵਾਰੇ ਚਾਨਣਾ ਪਾਇਆ।
ਤੇ ਦ੍ਰਿੜ
ਹੌਸਲੇ ਬਾਰੇ ਆਪਣਾ ਲਿਖਿਆ ਲੇਖ ਵੀ ਸਰੋਤਿਆਂ ਨਾਲ ਸਾਂਝਾ ਕੀਤਾ।
ਇਕਬਾਲ ਖ਼ਾਨ ਨੇ
‘ਮੈਂ
ਨਿੱਕਾ ਜਿਹਾ ਬੀਜ’ ਕਵਿਤਾ ਰਾਹੀ ਹਾਜ਼ਰੀ ਲਗਵਾਈ।
ਮੀਟਿੰਗ ਵਿੱਚ
ਪਹਿਲੀ ਵਾਰੀ ਆਏ ਅਮਨ ਬੈਦਵਾਨ ਨੇ ਕੁੱਝ ਸ਼ੇਅਰ ਤੇ ਚੁਟਕਲਿਆਂ ਨਾਲ ਖੂਬ ਤਾੜੀਆਂ ਦੀ
ਦਾਦ ਖੱਟੀ।
ਹਰਬੰਸ ਬੁੱਟਰ
ਨੇ ਆਪਣੀ ਇੰਡੀਆ ਫੇਰੀ ਤੋਂ ਵਾਪਸੀ ਉਪਰੰਤ ਪੰਜਾਬੀ ਸੱਭਿਆਚਾਰ ਵਿਆਹ ਨਾਲ ਸਬੰਧਤ
ਇੱਕ ਗੀਤ ਪੰਜਾਬੀ ਦੇ ਸਾਫ ਸੁਥਰੇ ਗੀਤ ਲਿਖਣ ਵਾਲੇ ਮੱਖਣ ਬਰਾੜ ਦਾ ਲਿਖਿਆ ਹੋਇਆ
ਪੇਸ਼ ਕੀਤਾ।
“ਗੜਵੀ-2
ਦੁੱਧ ਦੀ ਦੇਗਾ ਭਰ ਗਿਆ ਪਿੱਤਲ ਦਾ
ਐਹ
ਸ਼ਹਿਰੋਂ ਲਿਆਂਦੇ ਦੁੱਧ ਚੋ ਕਿਥੋਂ ਖੋਇਆ ਨਿੱਕਲਦਾ
ਖਾਕੇ ਦੇਖਿਓ ਕਿੰਨਾ ਲਗਦੈ ਫਰਕ ਸੁਆਦਾਂ ਚੋਂ
ਡੁੱਲ-2
ਪੈਂਦਾ ਪਿਆਰ ਪਿੰਡਾਂ ਦਿਆਂ ਰੀਤ ਰਿਵਾਜਾਂ ਚੋਂ ”
ਸਰਵਣ ਸਿੰਘ
‘ਸੰਧੂ’
ਨੇ ਆਪਣਾ ਸ਼ਹਿਰ ਗਰਾਂ ਕਵਿਤਾ ਰਾਹੀ ਬੜੇ ਹੀ ਰੋਚਕ ਢੰਗ ਨਾਲ
ਦੱਸਿਆ।
ਫਿਰ ਉਨ੍ਹਾਂ ਨੇ
ਕੈਨੇਡਾ ਗਏ ਠੱਗ ਲਾੜਿਆਂ ਵਾਰੇ ਆਪਣੀ ਦਰਦਮਈ ਕਵਿਤਾ ਰਾਹੀ ਹਾਜਰੀ ਲਗਵਾਈ
“ਕਿਹੜੀ
ਗੱਲੋਂ ਤੂੰ ਭੁਲਾਈ ਬੈਠਾ ਸਾਨੂੰ
ਕਿਉਂ
ਨਹੀਂ ਅਪਲਾਈ ਕਰਦਾ”
ਮੀਟਿੰਗ ਦੇ ਅਖੀਰ ਵਿੱਚ
ਸਤਨਾਮ ਢਾਹ ਨੇ ਇਕੱਤ੍ਰਤ ਹੋਏ ਲੇਖਕਾਂ ਨੂੰ ਸਮਾਜ ਦੇ ਭਖ਼ਦੇ ਮਸਲਿਆਂ ਉਪਰ ਵਧ ਤੋਂ
ਵਧ ਲਿਖਣ ਦੀ ਪ੍ਰੇਨਾ ਕੀਤੀ ਤੇ ਨਵੇਂ ਉਭਰਦੇ ਲੇਖਕਾਂ ਦੀ ਹੌਂਸਲਾ ਅਫ਼ਜਾਈ
ਕਰਨ ਦੀ ਲੋੜ ਉਪਰ ਵੀ ਜੋਰ ਦਿੱਤਾ।ਇਸ
ਤੋਂ ਇਲਾਵਾ ਸੁਖਪਾਲ ਪਰਮਾਰ ਹੋਸਟ ਰੇਡਿਓ
‘ਪੰਜਾਬੀ ਵਿਰਸਾ’,
ਪ੍ਰਸਿੱਧ ਚਿਤਰਕਾਰ ਹਰਪ੍ਰਕਾਸ਼ ਜਨਾਗਲ,
ਰਣਜੀਤ ਲਾਡੀ, ਜਸਵੰਤ ਗਿੱਲ ਨੇ ਵੀ
ਹਾਜ਼ਰੀ ਲਗਵਾਈ।
ਸਟੇਜ ਸਕੱਤਰ ਦੀ
ਕਾਰਵਾਈ ਹਰਬੰਸ ਬੁੱਟਰ ਨੇ ਨਿਭਾਈ।
ਸਭਾ ਦੀ ਅਗਲੀ
ਮੀਟਿੰਗ 13
ਮਾਰਚ ਨੂੰ ਕੋਸੋ ਦੇ ਦਫਤਰ ਦਿਨ ਐਤਵਾਰ 2 ਵਜੇ ਹੌਵੇਗੀ।
ਸਮੂੰਹ ਪੰਜਾਬੀ
ਸਾਹਿਤ ਪ੍ਰੇਮੀਆਂ ਨੂੰ ਇਸ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਵਧੇਰੇ ਜਾਣਕਾਰੀ ਲਈ
ਜੋਗਿੰਦਰ ਸੰਘਾ (403)
590-0789 ਜਾਂ ਮਹਿੰਦਰਪਾਲ ਸ ਪਾਲ ਨੂੰ (403)
256-5713 ਤੇ ਸੰਪਰਕ ਕੀਤਾ ਜਾ ਸਕਦਾ ਹੈ।
(6
ਮਾਰਚ 2007) ਯੂਨੀਕੋਡ