ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ

'ਪੱਖ ਹਨ੍ਹੇਰੇ ਚਾਨਣੇਉੱਪਰ ਗੋਸ਼ਟੀ

ਰੀਪੋਰਟ: ਸੁਰਿੰਦਰ ਸੋਹਲ

 

ਨਿਊਯਾਰਕ-( ਸੁਰਿੰਦਰ ਸੋਹਲ ) ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ ਨਿਊਯਾਰਕ ਵਿਚ ਵਸਦੇ ਪੰਜਾਬੀ ਸਾਹਿਤਕਾਰ ਡਾ. ਰਾਮਜੀ ਦਾਸ ਸੇਠੀ 'ਮਾਹਤਾਬਦੀ ਨਵੀਂ ਕਾਵਿ ਪੁਸਤਕ 'ਪੱਖ ਹਨ੍ਹੇਰੇ ਚਾਨਣੇਉਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ

ਫਲੋਰਲ ਪਾਰਕ ਨਿਊਯਾਰਕ ਵਿਚ ਪੰਜਾਬੀ ਸ਼ਾਇਰ ਜਸਬੀਰ ਸਿੰਘ ਡੁੰਮੇਲੀ ਦੇ ਘਰ ਅਕੈਡਮੀ ਦੀ ਮਹੀਨੇਵਾਰ ਹੋਈ ਮੀਟਿੰਗ ਵਿਚ ਡਾ. ਮਾਹਤਾਬ ਦੇ ਰੂਬਰੂ ਵੀ ਕੀਤਾ ਗਿਆ

ਸਭ ਤੋਂ ਪਹਿਲਾਂ 'ਜੀਵਨ ਦੇ ਅਨੇਕ ਅਨੁਭਵ ਪੇਸ਼ ਕਰਦੀ ਪੁਸਤਕ 'ਪੱਖ ਹਨ੍ਹੇਰੇ ਚਾਨਣੇਪਰਚਾ ਸੁਰਿੰਦਰ ਸੋਹਲ ਨੇ ਪੜ੍ਹਿਆਅਗਲਾ ਪਰਚਾ ਕੇ ਐਲ ਗਰਗ ਹੋਰਾਂ ਦਾ ਸੀਗਰਗ ਹੋਰਾਂ ਨੇ ਆਖਿਆ ਕਿ ਡਾ. ਮਾਹਤਾਬ ਮਨੁੱਖੀ ਸਦਾਚਾਰ ਅਤੇ ਸ਼ਾਊਰ ਦਾ ਪਾਂਧੀ ਹੈਨੇਕੀ, ਸੱਚਾਈ, ਭਲਾਈ, ਹਮਦਰਦੀ, ਮੁਹੱਬਤ, ਸਦਾਚਾਰ ਅਤੇ ਇਮਾਨਦਾਰੀ ਦਾ ਅਭਿਲਾਸ਼ੀ ਸ਼ਾਇਰ ਹੈ

ਡਾ. ਰਾਮਜੀ ਦਾਸ ਸੇਠੀ ਮਾਹਤਾਬ ਹੋਰਾਂ ਨੇ ਆਪਣੇ ਲੰਬੇ ਸਾਹਿਤਕ ਜੀਵਨ ਦੀ ਚਰਚਾ ਕਰਦਿਆਂ ਬਲਵੰਤ ਗਾਰਗੀ, ਬਸ਼ੀਰ ਬਦਰ, ਅਹਿਮਦ ਫਰਾਜ਼ ਨਾਲ ਹੋਈਆਂ ਮੁਲਾਕਾਤਾਂ ਦਾ ਜ਼ਿਕਰ ਵੀ ਕੀਤਾ

ਮੀਟਿੰਗ ਦੇ ਅਗਲੇ ਦੌਰ ਵਿਚ ਡਾ. ਜੋਧ ਸਿੰਘ ਅਰੋੜਾ ਨੇ ਕਹਾਣੀ 'ਕੰਨ ਪੇੜੇਪੜ੍ਹੀਵਿਅੰਗਕਾਰ ਕੇ ਐਲ ਗਰਗ ਨੇ ਦੋ ਵਿਅੰਗ ਪੜ੍ਹਕੇ ਮਹਿਫਿਲ ਦਾ ਰੰਗ ਹੋਰ ਦਾ ਹੋਰ ਹੀ ਕਰ ਦਿੱਤਾ

ਕਵਿਤਾ ਦੇ ਦੌਰ ਵਿਚ ਦਲਜੀਤ ਮੋਖਾ, ਰਣਧੀਰ ਸਿੰਘ ਨਿਊਯਾਰਕ, ਪ੍ਰੇਮ ਮਾਨ, ਸੁਰਿੰਦਰ ਸੋਹਲ, ਜਸਬੀਰ ਸਿੰਘ ਡੁੰਮੇਲੀ, ਬਲਬੀਰ ਸਿੰਘ ਡੁੰਮੇਲੀ, ਡਾ. ਰਣਜੀਤ ਗਰੋਵਰ, ਬਲਦੇਵ ਸਿੰਘ ਗਰੇਵਾਲ, ਪ੍ਰੋ. ਜੀਤ ਚੰਦਨ, ਰਜਿੰਦਰ ਜਿੰਦ ਆਦਿ ਨੇ ਕਵਿਤਾਵਾਂ ਪੜ੍ਹੀਆਂਰੀਟਾ ਕੋਹਲੀ ਨੇ ਡਾ. ਰਾਮਜੀ ਦਾਸ ਸੇਠੀ ਮਾਹਤਾਬ ਦੀ ਗ਼ਜ਼ਲ ਗਾ ਕੇ ਹਾਜ਼ਰੀ ਲਵਾਈ

ਇਸ ਮੌਕੇ ਹੋਰਾਂ ਤੋਂ ਇਲਾਵਾ ਸਰਬਜੀਤ ਮਾਨ, ਅਜਮੇਰ ਕੌਰ, ਸੁੰਮਨ ਗਰੇਵਾਲ, ਮਿਸਿਜ਼ ਸੇਠੀ, ਦਰਸ਼ਨਦੀਪ ਸਿੰਘ ਮਾਰਕੋ, ਅਵਤਾਰ ਸ਼ੇਰਪੁਰੀ ਆਦਿ ਹਾਜ਼ਰ ਸਨ

(14 ਮਾਰਚ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007