ਇਸ
ਤੋਂ ਬਾਅਦ ਸਭਾ ਦੀ ਮੀਤ ਪ੍ਰਧਾਨ ਦੀਪਸ਼ਿਖਾ ਬਰਾੜ ਨੇ ਇਸ ਵਿਸ਼ੇ ਸਵੰਧੀ ਆਪਣੇ ਵਿਚਾਰ
ਸਰੋਤਿਆਂ ਨਾਲ ਸਾਂਝੇ ਕੀਤੇ।
ਉਨ੍ਹਾਂ
ਕਿਹਾ ਕਿ
ਮਾਪਿਆਂ ਨੂੰ ਕੰਮਾਂ ਕਾਰਾਂ ਵਿਚ ਐਨਾਂ ਵੀ ਨਹੀਂ ਮਸਰੂਫ਼ ਹੋ ਜਾਣਾ ਚਾਹੀਦਾ ਕਿ
ਬੱਚਿਆਂ ਵਾਸਤੇ ਵਕਤ ਹੀ ਨਾ ਬਚੇ।
ਐਸੇ ਹਾਲਾਤਾਂ ਵਿਚ
ਬੱਚਿਆਂ ਦਾ ਗੁਮਰਾਹ ਹੋਣਾ ਮੁਮਕਿਨ ਹੋ ਜਾਂਦਾ ਹੈ।
ਡਾ. ਮਹਿੰਦਰ
ਸਿੰਘ ਨੇ ਵੀ ਬੜੇ ਕੰਮ ਦੀਆਂ ਗੱਲਾਂ ਆਏ ਹੋਏ ਸਰੋਤਿਆਂ ਨਾਲ ਸਾਂਝੀਆ ਕੀਤੀਆਂ,
ਉਨ੍ਹਾਂ ਜੋਰ ਦਿੱਤਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ
ਖੇਡਾਂ ਵਿੱਚ ਪਾਉ ਤਾਂ ਕਿ ਬੱਚੇ 'ਬੀਜੀ' ਰਹਿਣ ਅਤੇ ਮਾੜੀ ਸੰਗਤ ਤੋਂ ਬਚੇ ਰਹਿਣ।
ਇਸ
ਤੋਂ ਬਾਅਦ ਕੈਲਗਰੀ ਪੁਲੀਸ ਆਫ਼ੀਸਰ ਅਤੇ ਔਰਗੇਨਾਇਜਡ ਕਰਾਇਮ ਸ਼ੈਕਸ਼ਨ ਗੈਂਗਜ
ਇੰਨਫ਼ੋਰਸਮਿਂਟ ਟੀਮ ਦੇ ਆਫ਼ੀਸਰ ਨੇ ਬਹੁਤ ਹੀ ਅਮੁੱਲੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ
ਕੀਤੀ।
ਉਨ੍ਹਾਂ ਇਹ ਦੁੱਖ ਵੀ ਜਾਹਰ ਕੀਤਾ ਕਿ ਪੁਲੀਸ ਨੇ ਪਿਛਲੇ ਦਿਨੀਂ ਸਕੂਲੀ ਬੱਚਿਆਂ
ਕੋਲੋਂ ਡਰਗਜ਼ ਅਤੇ ਖ਼ਤਰਨਾਕ ਹਥਿਆਰ ਉਨਾਂ ਦੇ ਲੌਕਰਾਂ ਵਿਚੋਂ ਫੜ੍ਹੇ ਪਰ ਮਾਪਿਆਂ
ਵਲੋਂ ਪੁਲੀਸ ਨੂੰ ਕੋਈ ਸਹਿਯੋਗ ਨਹੀ ਮਿਲਿਆ।
ਕੈਲਗਰੀ ਪੁਲੀਸ
ਦੀ ਟੀਮ ਨੇ ਇਹ ਵੀ ਦੱਸਿਆ ਕਿ ਗੈਂਗਜ ਵਿੱਚ ਹਿੱਸਾ ਲੈਂਣ ਵਾਲਿਆਂ ਲੋਕਾਂ ਦਾ ਗੈਂਗਜ
ਵਿਚੋਂ ਜਿਉਂਦੇ ਜੀ ਨਿਕਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ।
ਕਿਉ ਕਿ ਜੇਕਰ
ਸਬੰਧਤ ਵਿਆਕਤੀ ਨੂੰ ਜਿੰਨੀ ਡਰਗਜ਼ ਵੇਚਣ ਲਈ ਦਿੱਤੀ ਜਾਦੀ ਹੈ,
ਉਸ ਕੋਲੋਂ ਵੇਚ ਕੇ ਪੈਸੇ ਆਪਣੇ 'ਬੌਸ' ਨੂੰ ਨਹੀ ਦਿੱਤੇ ਜਾਂਦੇ
ਤਾਂ ਉਸ ਦਾ ਇਲਾਜ ਵੀ ਗੋਲੀ ਹੀ ਹੈ।
ਜਾਂ ਫੇਰ ਜੇਕਰ ਕਿਸੇ ਵਿਆਕਤੀ ਕੋਲੋਂ ਡਰਗਜ਼ ਫੜੀ ਜਾਵੇ ਤੇ ਕਾਨੂੰਨ
ਮੁਤਾਬਿਕ ਉਸ ਨੂੰ ਜੇਲ ਦੀ ਸਜਾ ਵੀ ਹੋ ਜਾਵੇ ਫੇਰ ਵੀ ਜਿਸ ਗੈਂਗ ਲਈ ਉਹ ਕੰਮ ਕਰਦਾ
ਸੀ ਉਸ ਦਾ ਬਕਾਇਆ ਉਸ ਨੂੰ ਮੋੜੇ ਬਿਨ੍ਹਾ ਛੁਟਕਾਰਾ ਨਹੀ ਜੇਕਰ ਉਹ ਵਿਆਕਤੀ ਅਪਣੀ
ਮਜਬੂਰੀ ਜਾਹਰ ਕਰਦਾ ਹੈ ਕਿ ਮੈਂ ਪੈਸੇ ਦੇ ਨਹੀ ਸਕਦਾ, ਉਸ ਦਾ ਹਲ ਵੀ ਗੋਲੀ ਹੈ।
ਉਨ੍ਹਾਂ ਇਹ ਤੱਥ ਵੀ ਸਾਹਮਣੇ ਰੱਖਿਆ ਕਿ ਬੀਸੀ ਸਰਕਾਰ ਨੇ ਡਰਗਜ਼
ਦੇ ਆਦੀ ਹੋ ਚੁੱਕੇ ਲੋਕਾਂ ਲਈ ਇੱਕ ਸਕੂਲ ਖੋਲ੍ਹਿਆ ਹੈ ਜਿਥੇ ਕੈਨੇਡਾ ਭਰ ਦੇ ਡਰੱਗੀ
ਲੋਕਾਂ ਦਾ ਇਲਾਜ ਕਰਨ ਦੀ ਵਿਵਸਥਾ ਹੈ, ਪਰ 40%
ਲੋਕ ਇੱਕਲੇ ਅਲਬਰਟਾਂ ਵਿਚੋਂ ਇਲਾਜ ਕਰਵਾਉਣ ਲਈ ਉਥੇ ਭਰਤੀ ਹੁੰਦੇ ਹਨ।
ਪੁਲੀਸ ਨੇ ਚਿੰਤਾ ਪ੍ਰਗਟ ਕੀਤੀ ਕਿ ਅਲਬਰਟਾ ਵਿੱਚ ਡਰੱਗਜ਼ ਕੈਨੇਡਾ ਦੇ ਸਾਰਿਆਂ
ਸੂਬਿਆਂ ਨਾਲੋ ਜਿਆਦਾ ਘਰ ਕਰ ਚੱਕੀ ਹੈ।
ਸੋ ਉਨ੍ਹਾਂ ਨੇ
ਸਰੋਤਿਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਬੱਚਾ ਜਾਂ ਵੱਡਾ ਵਿਆਕਤੀ ਇਸ ਭੁਲੇਖੇ ਦਾ
ਸ਼ਿਕਾਰ ਹੋਇਆ ਹੋਵੇ ਕਿ ਇਹ ਛੇਤੀ ਅਮੀਰ ਹੋਣ ਦਾ ਸੌਖਾ ਰਸਤਾ ਹੈ ਕ੍ਰਿਪਾ ਕਰਕੇ
ਜਿੰਨੀ ਵੀ ਜਲਦੀ ਇਹ ਕੰਮ ਛੱਡ ਕੇ ਲਾਂਭੇ ਹੋ ਜਾਵੇ ਤਦ ਹੀ ਬਚਾ ਹੋ ਸਕਦਾ ਹੈ।
ਸੈਮੀਨਾਰ ਦੇ ਅਖੀਰ ਵਿੱਚ
ਸਰੋਤਿਆਂ ਨੇ ਸਵਾਲ ਕੀਤੇ ਜਿੰਨ੍ਹਾ ਦੇ ਜੁਵਾਬ ਪੁਲੀਸ ਟੀਮ ਨੇ ਬਹੁਤ ਹੀ ਤੱਸਲੀਬਖ਼ਸ਼
ਦਿੱਤੇ।
ਉਨ੍ਹਾਂ ਇਹ ਵੀ ਕਿਹਾ ਕਿ ਕੈਲਗਰੀ ਪੁਲੀਸ ਨੇ ਇੱਕ ਸੰਸਥਾ ਵੀ ਬਣਾਈ ਹੈ ਜਿਹੜੀ
ਤੁਹਾਡੀ ਮਦਦ ਕਰ ਸਕਦੀ ਹੈ।
ਜੇਕਰ ਕੋਈ ਵੀ
ਵਿਆਕਤੀ ਸਾਡੇ ਕੋਲੋਂ ਮੱਦਦ ਲੈਂਣੀ ਚਾਹੰਦਾ ਹੈ
ਤਾਂ
ਮਦਦ ਮਿਲ ਸਕਦੀ ਹੈ।
ਸਾਨੂੰ ਇਹ ਸਮਝ
ਕੇ ਹੋਸਲਾ ਨਹੀ ਛੱਡ ਦੇਣਾ ਚਾਹੀਦਾ ਕਿ ਸਾਨੂੰ ਪਤਾ ਨਹੀ ਕਿ ਕਿੱਥੇ ਜਾਈਏ? ਜਾਂ ਕੀ
ਕਰੀਏ?
ਪੁਲੀਸ ਟੀਮ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ
ਸਮਾਂ ਦਿਉ ਅਤੇ ਉਨ੍ਹਾਂ ਦੇ ਸਕੂਲੀ ਕੰਮਾਂ ਦੀ ਨਿਗਰਾਨੀ ਰਖੋ,
ਟੀਚਰਾਂ ਨਾਲ ਤਾਲ ਮੇਲ ਰਖੋ ਤਾਂ ਕਿ ਤੁਹਾਨੂੰ ਜਾਣਕਾਰੀ ਰਹੇ ਕਿ
ਤੁਹਾਡੇ ਬੱਚੇ ਕਿਧਰੇ ਗ਼ਲਤ ਰਸਤੇ ਤੇ ਤਾਂ ਨਹੀ ਪੈ ਰਹੇ।
ਉਨ੍ਹਾਂ ਦੇ
ਮਿਤਰਾਂ ਦੋਸਤਾਂ ਬਾਰੇ ਵੀ ਜਾਣੂ ਰਹੋ ਕਿ ਕੌਣ ਉਨ੍ਹਾਂ ਦੇ ਦੋਸਤ ਹਨ।
ਉਨ੍ਹਾਂ ਦੇ
ਮਾਪਿਆਂ ਬਾਰੇ ਵੀ ਤੁਹਾਨੂੰ ਜਾਣੂ ਹੋਣਾ ਚਾਹੀਦਾ ਹੈ।
ਅੰਤ ਵਿੱਚ ਪੁਲੀਸ ਟੀਮ
ਦੇ ਦੋਹਾਂ ਆਫ਼ੀਸਰਾਂ ਨੂੰ ਸਨਮਾਨਤ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ।
ਸਰੋਤਿਆਂ ਵਲੋਂ
ਬਹੁਤ ਹੀ ਭਰਵਾ ਹੰਗਾਰਾ ਮਿਲਿਆ ਅਤੇ ਭਵਿੱਖ ਵਿੱਚ ਵੀ ਇਹੋ ਜਿਹੇ ਸੈਮੀਨਾਰ ਕਰਾਂਉਣ
ਲਈ ਜੋਰ ਦਿੱਤਾ।
ਜਗਿੰਦਰ ਸੰਘਾ
ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ
ਅਤੇ ਆਪਣੇ
ਕੀਮਤੀ ਸਝਾਉ ਦੇਣ ਲਈ ਕਿਹਾ।
ਭਾਈਚਾਰੇ ਵਲੋਂ
ਵੱਧ ਤੋਂ ਵੱਧ ਸਹਿਯੋਗ ਦੀ ਮੰਗ ਕੀਤੀ।
ਲਿਖਾਰੀ ਸਭਾ ਦੇ ਮੈਬਰਾਂ ਨੇ ਗੁਰੂਘਰ ਦੀ ਕਮੇਟੀ ਵਲੋਂ ਦਿਤੇ ਸਹਿਯੋਗ ਦੀ ਸ਼ਲਾਘਾ
ਕੀਤੀ।
ਪੰਜਾਬੀ ਲਿਖਾਰੀ ਸਭਾ
ਵਲੋਂ ਸਾਰੇ ਹੀ ਪ੍ਰਿੰਟ ਮੀਡੀਏ ਅਤੇ ਇਲੈਕਟ੍ਰੋਨਿਕ ਮੀਡੀਏ ਦਾ ਬਹੁਤ ਬਹੁਤ ਧੰਨਵਾਦ
ਕੀਤਾ ਗਿਆ
ਜਿੰਨਾਂ ਨੇ ਪਿਛਲੇ ਤਿੰਨ ਹਫਤਿਆਂ ਤੋਂ ਲਗਾਤਾਰ ਇਸ ਸੈਮੀਨਾਰ ਦੀ
ਸੂਚਨਾ ਨੂੰ ਸਾਡੇ ਭਾਈਚਾਰੇ ਤਕ ਪੁੰਹਚਾਉਂਣ ਵਿੱਚ ਸਹਿਯੋਗ ਦਿੱਤਾ ਅਤੇ ਅਗੋਂ ਤੋਂ
ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਮੰਗ ਕੀਤੀ।
ਪੰਜਾਬੀ ਲਿਖਾਰੀ ਸਭਾ
ਕੈਲਗਰੀ ਵਲੋਂ ਆਪਣੇ ਭਾਈਚਾਰੇ ਨੂੰ ਅਪੀਲ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ
ਵੀ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਉਹ ਜੋਗਿੰਦਰ ਸਿੰਘ ਸੰਘਾ (403)
590-0789 ਅਤੇ ਮਹਿੰਦਰਪਾਲ ਸਿੰਘ ਪਾਲ (403)
256-5713 ਤੇ ਸੰਪਰਕ ਕਰ ਸਕਦੇ ਹਨ।
(15 ਮਾਰਚ 2007) ਯੂਨੀਕੋਡ