ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

 ਲੰਡਨ ਬਾਰੌ ਆਫ਼ ਵਾਲਥਮ ਫੌਰੈਸਟ ਵਲੋਂ

ਇੱਕ ਯਾਦਗਾਰੀ
ਸਾਂਝਾ ਪੰਜਾਬੀ ਕਵੀ ਦਰਬਾਰ

ਰੀਪੋਰਟ: ਤਰਸੇਮ ਸਿੰਘ ਭੋਗਲ/ ਤਸਵੀਰਾਂ: ਕਬੀਰ ਜੱਗੀ ਕੁੱਸਾ

 

ਲੰਡਨ (ਵਾਲਥਮ ਫੌਰੈਸਟ): ਲੰਡਨ ਬਾਰੌ ਆਫ਼ ਵਾਲਥਮ ਫੌਰੈਸਟ ਵਲੋਂ ਦਿਨ ਸ਼ਨੀਚਰਵਾਰ 10 ਮਾਰਚ 2007 ਨੂੰ 3 ਬਜੇ ਬਾਅਦ ਦੁਪਿਹਰ ਤੋਂ ਅੱਠ ਬਜੇ ਤੱਕ, ਲੌਇਡਜ਼ ਪਾਰਕ ਦੀ ਮੁੱਖ ਬਿਲਿਡੰਗ ਵਿੱਚ ਇੱਕ ਸ਼ਾਨਦਾਰ ਪੰਜਾਬੀ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਪੂਰਬੀ ਤੇ ਪੱਛਮੀ ਪੰਜਾਬ ਦੇ 18 ਸਿਰ-ਕੱਢ ਪੰਜਾਬੀ ਕਵੀਆਂ ਨੇ ਕਵਿਤਾ ਪਾਠ ਦਾ ਅਨੂਠਾ ਅਤੇ ਯਾਦਗਾਰੀ ਰੰਗ ਬੰਨ੍ਹਿਆ। ਚਾਹ ਪਾਣੀ ਦਾ ਪ੍ਰਬੰਧ ਹੋਣ ਕਾਰਨ ਪ੍ਰੋਗਰਾਮ ਦਾ ਆਰੰਭ ਇੱਕ ਘੰਟਾ ਦੇਰ ਨਾਲ ਹੋ ਸਕਿਆ ਪਰ ਸਰੋਤਿਆਂ ਨੇ ਪੂਰੀ ਦਿਲਚਸਪੀ ਨਾਲ ਸਾਰੇ ਪਰੋਗਰਾਮ ਦਾ ਆਨੰਦ ਮਾਣਿਆ।

ਸਟੇਜ ਸਕੱਤਰ ਦੀ ਸੇਵਾ, ਕੌਸਲਰ ਅਤੇ ਸਾਬਕਾ ਮੇਅਰ ਤਰਸੇਮ ਸਿੰਘ ਭੋਗਲ ਨੇ ਨਿਭਾਈ। ਸਭ ਤੋਂ ਪਹਿਲਾਂ ਉਹਨਾਂ ਕਵੀ ਦਰਬਾਰ ਦੀ ਪ੍ਰਧਾਨਗੀ ਮੰਡਲ ਲਈ ਕ੍ਰਮਵਾਰ ਅਮਰੀਕਾ ਤੋਂ ਪੁੱਜੇ ਪੰਜਾਬੀ ਦੇ ਪ੍ਰਸਿੱਧ ਗ਼ਜ਼ਲ-ਗੋਅ ਸ: ਹਰਭਜਨ ਸਿੰਘ ਬੈਂਸ, ਵਾਲਥਮ ਫੌਰੈਸਟ ਕੌਂਸਲ ਦੇ ਮੇਅਰ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਨਾਬ ਫ਼ਾਰੂਕ ਕੁਰੈਸ਼ੀ, ਪੰਜਾਬੀ ਲੇਖਕ ਅਤੇ ਪੰਜਾਬੀ ਲਿਖਾਰੀ ਫੋਰਮ ਦੇ ਪ੍ਰਧਾਨ ਡਾ: ਗੁਰਦਿਆਲ ਸਿੰਘ ਰਾਏ, ਪਾਕਿਸਤਾਨ ਤੋਂ ਆਏ ਪੰਜਾਬੀ ਸ਼ਾਇਰ ਜਨਾਬ ਸਾਦਿਕ ਗਿੱਲ ਅਤੇ ਕਹਾਣੀਕਾਰ/ਨਾਵਲਿਸਟ ਸ਼ਿਵਚਰਨ ਜੱਗੀ ਕੁੱਸਾ ਨੂੰ ਬੁਲਾਇਆ। ਪਰੋਗਰਾਮ ਦਾ ਆਰੰਭ, ਹੁਣੇ ਹੁਣੇ ਵਿਛੜੇ, ਪੰਜਾਬੀ ਦੇ ਦੋ ਨਾਮਵਰ ਸ਼ਾਇਰਾਂ: ਸ: ਸਰਵਣ ਸਿੰਘ ਅਮੋਲਕ ਅਤੇ ਪ੍ਰੋ: ਸ਼ਰੀਫ਼ ਕੁੰਜਾਹੀ ਨੂੰ ਸ਼ਰਧਾਂਜਲੀ ਅਰਪਣ ਕਰਦਿਆਂ ਕੀਤਾ ਗਿਆ।


ਕਬੀਰ ਕੁੱਸਾ ਮੇਅਰ ਜਨਾਬ ਫਾਰੂਕ ਕੁਰੈਸ਼ੀ ਤੋਂ ਸਨਮਾਨ ਪ੍ਰਾਪਤ ਕਰਦਿਆਂ

ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀ ਸਨ: ਸ: ਮਹਿੰਦਰ ਸਿੰਘ ਸੈਹੰਮੀ, ਜਨਾਬ ਰਾਜਾ ਇਲਿਆਸ, ਸ: ਗੁਰਦੇਵ ਸਿੰਘ ਮਣਕੂ, ਜਨਾਬ ਦਿਲਸ਼ਾਦ ਜ਼ਫ਼ਰ, ਜਨਾਬ ਸਾਦਿਕ ਗਿੱਲ, ਕਵੀ ਤੇ ਵਾਰਤਕ ਲਿਖਾਰੀ ਸ: ਅਜੀਤ ਸਿੰਘ ਸੁੰਦਰ, ਅਮਰੀਕਾ ਤੋਂ ਆਏ ਮੁੱਖ ਮਹਿਮਾਨ ਸ਼ਾਇਰ ਹਰਭਜਨ ਸਿੰਘ ਬੈਂਸ, ਸ਼ਾਇਰਾ ਰੁਖ਼ਸਾਨਾ ਰੁੱਖ, ਕਹਾਣੀਕਾਰ ਤੇ ਸ਼ਾਇਰ ਅਮੀਨ ਮਲਕ, ਪੰਜਾਬੀ ਲਿਖਾਰੀ ਫੋਰਮ ਦੇ ਮੀਤ ਪ੍ਰਧਾਨ ਤੇ ਕਵੀ ਸ: ਹਰਚਰਨ ਸਿੰਘ ਸੈਂਹਮੀ, ਜਨਾਬ ਅਯੂਬ ਸੰਘੀਆ, ਬੀਬੀ ਕੁਲਵਿੰਦਰ ਕਿੰਦਰ, ਸ਼ਾਇਰਾ ਰਾਣੀ ਮਲਕ, ਬੀਬੀ ਭੁਪਿੰਦਰ ਕੌਰ, ਕੌਂਸਲਰ ਤੇ ਮੇਅਰ ਜਨਾਬ ਫ਼ਾਰੂਕ ਕੁਰੈਸ਼ੀ, ਰੇਡੀਊ ਅਤੇ ਟੈਲੀਵਿਜ਼ਨ ਦੇ ਪ੍ਰੀਜ਼ੈਂਟਰ ਪੰਜਾਬੀ

ਸ਼ਇਰ ਸ੍ਰੀ ਚਮਨ ਲਾਲ ਚਮਨ, ਜਨਾਬ ਫ਼ਿਆਜ਼ ਆਦਿਲ ਫ਼ਾਰੂਕੀ ਅਤੇ ਸਮੁੰਦਰੋ ਪਾਰ ਕਾਲਮ ਦੇ ਨਾਮਵਰ ਲੇਖਕ/ਸ਼ਾਇਰ ਅਤੇ ਰੇਡੀਊ/ਟੈਲੀਵਜ਼ਨ ਪ੍ਰੀਜ਼ੈਂਟਰ ਸਾਥੀ ਲੁਧਿਆਣਵੀ। ਇਸ ਯਾਦਗਾਰੀ ਅਤੇ ਉੱਚ ਕੋਟਿ ਦੇ ਕਵੀ-ਦਰਬਾਰ ਵਿੱਚ ਸਾਰੇ ਹੀ ਕਵੀਆਂ ਨੇ ਦਿੱਲ-ਦਿਮਾਗ਼ ਨੂੰ ਟੁੰਬਦਾ ਕਲਾਮ ਪੇਸ਼ ਕੀਤਾ ਅਤੇ ਸਰੋਤਿਆਂ ਤੋਂ  ਸਾਰੇ ਹੀ ਕਵੀਆਂ/ਸ਼ਾਇਰਾਂ ਨੇ ਵਾਹ-ਵਾਹ ਖੱਟੀ। ਸਾਰੇ ਪਰੋਗਰਾਮ ਦੀਆਂ ਤਸਵੀਰਾਂ, ਕਹਾਣੀਕਾਰ ਸ਼ਿਵਚਰਨ ਜੱਗੀ ਕੁੱਸਾ ਦੇ, ਤੇਰਾਂ ਵਰ੍ਹਿਆਂ ਦੇ, ਹੋਣਹਾਰ ਸਪੁੱਤਰ ਕਬੀਰ ਕੁੱਸਾ ਨੇ 'ਲਿਖਾਰੀ' ਲਈ ਖ੍ਹਿੱਚੀਆਂ।

ਪਰੋਗਰਾਮ ਦੇ ਅੰਤ ਵਿੱਚ ਵਾਲਥਮ ਫੌਰੈਸਟ ਕੌਂਸਲ ਵਲੋਂ ਪੰਜਾਬੀ ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਸਾਰੇ ਲੇਖਕਾਂ ਨੂੰ ਵਿਸ਼ੇਸ਼ ਟਰੌਫੀਆਂ ਦੇ ਕੇ ਸਤਿਕਾਰਿਆ ਗਿਆ। ਪ੍ਰਧਾਨਗੀ ਮੰਡਲ ਵਲੋਂ ਮੇਅਰ ਜਨਾਬ ਫ਼ਾਰੂਕ ਕੁਰੈਸ਼ੀ ਅਤੇ ਅਮਰੀਕਾ ਤੋਂ ਆਏ ਮੁੱਖ ਪ੍ਰਾਹੁਣੇ ਸ਼ਾਇਰ ਹਰਭਜਨ ਸਿੰਘ ਨੇ ਕਵੀ ਦਰਬਾਰ ਵਿੱਚ ਭਾਗ ਲੈਣ ਆਏ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ, ਤਿਆਰ ਸਵਾਦੀ ਪ੍ਰੀਤੀ ਭੋਜਨ ਦਾ ਆਨੰਦ ਮਾਨਣ ਲਈ ਕਿਹਾ।


ਗ਼ਜ਼ਲ-ਗੋਅ ਹਰਭਜਨ ਸਿੰਘ ਬੈਂਸ ਆਪਣਾ ਕਲਾਮ ਪੇਸ਼ ਕਰਦੇ ਹੋਏ


ਕਵੀ ਹਰਚਰਨ ਸਿੰਘ ਸੈਂਹਮ ਮੇਅਰ ਤੋਂ ਸਨਮਾਨ ਪ੍ਰਾਪਤ ਕਰਦਿਆਂ


ਕਵੀ ਮਹਿੰਦਰ ਸਿੰਘ ਸੈਹੰਮੀ ਸਨਮਾਨ ਪ੍ਰਾਪਤ ਕਰਦਿਆਂ


ਸ਼ਾਇਰ ਜਨਾਬ ਰਾਜਾ ਇਲਿਆਸ ਸਨਮਾਨ ਪ੍ਰਾਪਤ ਕਰਦਿਆਂ


ਸ਼ਾਇਰਾ ਰਾਣੀ ਮਲਕ ਸਨਮਾਨ ਪ੍ਰਾਪਤ ਕਰਦਿਆਂ


ਸ਼ਾਇਰਾ ਰੁਖ਼ਸਾਨਾ ਰੁੱਖ਼ ਸਨਮਾਨ ਪ੍ਰਾਪਤ ਕਰਦਿਆਂ


ਕਹਾਣੀਕਾਰ/ਨਾਵਲਿਸਟ ਸ਼ਿਵਚਰਨ ਜੱਗੀ ਕੁੱਸਾ ਸਨਮਾਨ ਸਹਿਤ


ਸ਼ਾਇਰ ਅਯੂਬ ਸੰਘੀਆ ਸਨਮਾਨ ਪ੍ਰਾਪਤ ਕਰਦਿਆਂ


ਸ਼ਾਇਰ ਰਾਜਾ ਅਲਿਆਸ ਸਨਮਾਨ ਪ੍ਰਾਪਤ ਕਰਦਿਆਂ


ਕਵੀ ਅਜੀਤ ਸਿੰਘ ਸੁੰਦਰ ਸਨਮਾਨ ਪ੍ਰਾਪਤ ਕਰਦਿਆਂ


ਗ਼ਜਲ-ਗੋਅ ਹਰਭਜਨ ਸਿੰਘ ਬੈਂਸ ਸਨਮਾਨ ਪ੍ਰਾਪਤ ਕਰਦਿਆਂ


ਬਹੁ-ਪਖੀ ਲੇਖਕ  ਸਾਥੀ ਲੁਧਿਆਣਵੀ ਸਨਮਾਨ ਪ੍ਰਾਪਤ ਕਰਦਿਆਂ


ਸ਼ਾਇਰ ਚਮਨ ਲਾਲ ਚਮਨ ਸਨਮਾਨ ਪ੍ਰਾਪਤ ਕਰਦਿਆਂ


ਸ਼ਾਇਰ ਸਾਦਕ ਗਿੱਲ ਸਨਮਾਨ ਪ੍ਰਾਪਤ ਕਰਦਿਆਂ


ਬਹੁ-ਪਖੀ ਲੇਖਕ ਡਾ: ਗੁਰਦਿਆਲ ਸਿੰਘ ਰਾਏ
ਸਨਮਾਨ ਪ੍ਰਾਪਤ ਕਰਦਿਆਂ


ਕਹਾਣੀਕਾਰ ਸੁਰਜੀਤ ਕਲਪਨਾ
ਸ੍ਰੀਮਤੀ ਮੇਅਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ

(23 ਮਾਰਚ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007