ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

 

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮਾਸਿਕ ਇਕੱਤਰਤਾ

ਰੀਪੋਰਟ: ਮਹਿੰਦਰਪਾਲ ਸ. ਪਾਲ


ਕੈਲਗਰੀ (ਮਹਿੰਦਰਪਾਲ ਸ. ਪਾਲ):- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਮਾਰਚ 2007 ਨੂੰ ਕੋਸੋ ਦੇ ਦਫਤਰ ਵਿਚ ਕੇਸਰ ਸਿੰਘ ਨੀਰ ਦੀ ਪਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਸਕੱਤਰ ਮਹਿੰਦਰਪਾਲ ਸ. ਪਾਲ ਨੇ ਪਿਛਲੇ ਮਹੀਨੇ ਦੀ ਰਿਪੋਰਟ ਅਤੇ ਸਭਾ ਵਲੋਂ ਕਰਵਾਏ ਗਏ ਗੈਂਗ ਵਾਈਲੈਨਸ ਅਤੇ ਡਰੱਗਜ਼ ਬਾਰੇ ਸੈਮੀਨਾਰ ਦੀ ਰਿਪੋਰਟ ਸਾਂਝੀ ਕੀਤੀ।ਇਸ ਦੇ ਨਾਲ ਹੀ ਉਸ ਨੇ ਪਿਛਲੇ ਮਹੀਨੇ ਹੋਈ, ਕਾਰਜਕਾਰਨੀ ਕਮੇਟੀ ਦੀ ਇਕ ਵਿਸ਼ੇਸ਼ ਮੀਟੰਗ ਵਿੱਚ ਹੋਏ ਕੁੱਝ ਫੈਸਲੇ ਵੀ ਸਰੋਤਿਆਂ ਨਾਲ ਸਾਂਝੇ ਕੀਤੇ।ਜਿਹਨਾਂ ਵਿੱਚੋਂ ਸਭ ਤੋਂ ਵਰਨਣ ਯੋਗ ਗੱਲ ਇਹ ਸੀ ਕਿ ਇਸ ਸਾਲ 30 ਜੂਨ ਨੂੰ ਹੋ ਰਹੇ ਸਭਾ ਦੇ ਵਾਰਸ਼ਿਕ ਸਮਾਗਮ ਵਿੱਚ ਪੰਜਾਬੀ ਦੀ ਪ੍ਰਸਿਧ ਕਹਾਣੀਕਾਰਾ ਬਲਬੀਰ ਕੌਰ ਸੰਘੇੜਾ ਜੀ ਨੂੰ ਇਕਬਾਲ ਅਰਪਨ ਮਮੋਰੀਅਲ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।

ਇਸ ਤੋਂ ਉਪਰੰਤ ਸਭਾ ਦੇ ਮੈਂਬਰ ਪ੍ਰਸਿੱਧ ਚਿੱਤਰਕਾਰ ਸ੍ਰੀ ਹਰਪਰਕਾਸ਼ ਜਨਾਗਲ ਨੇ ਸਕੱਤਰ ਮਹਿੰਦਰਪਾਲ ਸ. ਪਾਲ ਉਨ੍ਹਾਂ ਦੇ ਪਿਤਾ ਸ੍ਰੀ ਲੇਟ ਬਿਸ਼ੰਭਰ ਸਿੰਘ ਸਾਕੀ ਜੀ ਦੀ ਇੱਕ ਤਸਵੀਰ ਭੇਂਟ ਕੀਤੀ ਜਿਹੜੀ ਉਨ੍ਹਾਂ ਨੂੰ ਜਲੰਧਰ ਤੋਂ ਡਾ. ਜਗਤਾਰ ਦੀ ਸੰਪਾਦਕੀ ਹੇਠ ਛਪਦੇ ਮੈਗਜ਼ੀਨ ਕਲਾ ਸਿਰਜਿਕ ਮੈਗਜ਼ੀਨ ਵਿੱਚੋਂ ਮਿਲੀ। ਉਨ੍ਹਾਂ ਨੇ ਇਹ ਤਸਵੀਰ ਵੱਡੀ ਕਰਵਾ ਕੇ ਅਤੇ ਫਰੇਮ ਵਿੱਚ ਜੜਵਾ ਕੇ ਮਹਿੰਦਰਪਾਲ ਨੂੰ ਭੇਂਟ ਕੀਤੀ ਜਿਸ ਲਈ ਮਹਿੰਦਰਪਾਲ ਨੇ ਜਨਾਗਲ ਸਾਹਿਬ ਦਾ ਅਤਿਅੰਤ ਧੰਨਵਾਦ ਕੀਤਾ।

ਰਚਨਾਵਾਂ ਦਾ ਦੌਰ ਨਿਰਮਲ ਖੈਹਿਰਾ ਦੇ ਇੱਕ ਖ਼ੂਬਸੂਰਤ ਗੀਤ ਨਾਲ ਹੋਇਆ।ਇਸ ਤੋਂ ਬਾਆਦ ਸਰੂਪ ਸਿੰਘ ਮੰਡੇਰ ਨੇ ਵੋਟਾਂ ਬਾਰੇ ਇੱਕ ਵਿਅੰਗ ਭਰੀ ਕਵੀਸ਼ਰੀ ਸੁਣਾਈ ਜਿਸ ਨੂੰ ਸਰੋਤਿਆਂ ਵਲੋਂ ਬਹੁਤ ਹੀ ਪਸੰਦ ਕੀਤਾ ਗਿਆ। ਬਚਿੱਤਰ ਸਿੰਘ ਗਿੱਲ ਨੇ ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਬਾਰੇ ਪ੍ਰਿ: ਸਰਬਣ ਸਿੰਘ ਦਾ ਲਿਖਿਆ ਇੱਕ ਲੇਖ ਪੜ੍ਹਿਆ। ਬਲਜਿੰਦਰ ਸੰਘਾ, ਸੁਖਪਾਲ ਪਰਮਾਰ, ਜਸਵੀਰ ਸਿੰਘ ਸਹੋਤਾ, ਡਾ: ਹਰਭਜਨ ਸਿੰਘ ਢਿੱਲੋਂ, ਸਰਬਣ ਸਿੰਘ ਸੰਧੂ ਅਤੇ ਮਹਿੰਦਰਪਾਲ ਸ. ਪਾਲ ਨੇ ਆਪੋ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ। ਹਰਬੰਸ ਬੁਟਰ ਨੇ ਸ਼ਹੀਦ ਭਗਤ ਸਿੰਘ ਅਤੇ ਆਜ਼ਾਦੀ ਸਬੰਧਤ ਸੰਤ ਰਾਮ ਉਦਾਸੀ ਦਾ ਲਿਖਿਆ ਹੋਇਆ ਹੋਇਆ ਇੱਕ ਗੀਤ ਸੁਣਾਇਆ। ਅਮਨਦੀਪ ਵੈਦਵਾਨ ਨੇ ਕੁੱਝ ਸ਼ੇਅਰ ਅਤੇ ਚੁਟਕਲੇ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪਰਮਜੀਤ ਸੰਦਲ ਨੇ ਵੀ ਆਪਣੇ ਅੰਦਾਜ਼ ਵਿਚ ਹਾਸਿਆਂ ਭਰਭੂਰ ਗੱਲਾਂ ਬਾਤਾਂ ਅਤੇ ਚੁਟਕਲੇ ਸੁਣਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ। ਗੁਰਦੇਵ ਸਿੰਘ ਪੂਨੀ, ਸਤਨਾਮ ਸਿਘ ਢਾਹ ਅਤੇ ਇਕਬਾਲ ਖਾਨ ਨੇ ਆਪਣੇ ਵਿਚਾਰ ਪੇਸ਼ ਕੀਤੇ।

ਅੰਤ ਵਿੱਚ ਕੇਸਰ ਸਿੰਘ ਨੀਰ ਨੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਅਪਣੇ ਕੁੱਝ ਸ਼ੇਅਰ ਸੁਣਾਏ। ਮਹਿੰਦਰਪਾਲ ਸ. ਪਾਲ ਨੇ ਸਰੋਤਿਆਂ ਨੂੰ ਦੱਸਿਆ ਕਿ ਅਗਲੀ ਮੀਟਿੰਗ 15 ਅਪਰੈਲ 2007 ਨੂੰ ਕੋਸੋ ਦੇ ਦਫ਼ਤਰ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਜੋਗਿੰਦਰ ਸੰਘਾ ਨਾਲ (403)-590-0789 ਜਾਂ ਮਹਿੰਦਰਪਾਲ ਸ. ਪਾਲ ਨਾਲ (403)-256-5713 ਤੇ ਸੰਪਰਕ ਕੀਤਾ ਜਾ ਸਕਦਾ ਹੈ।
 

(8 ਅਪਰੈਲ 2007)

ਈ-ਮੇਲ
ਲਿਖਾਰੀ

Likhari



© Likhari: Punjabi Likhari Forum-2001-2007