ਵੈਨਕੂਵਰ-ਕਨੇਡਾ: ਬੀਤੇ ਵੀਰਵਾਰ 29 ਮਾਰਚ ਨੂੰ ਆਯੋਜਿਤ ਕੀਤੇ ਗਏ ਵਿਸ਼ੇਸ ਸਮਾਰੋਹ
ਵਿਖੇ ਸਨਸੈਟ ਕਮਿਊਨਟੀ ਸੈਂਟਰ ਵੈਨਕੂਵਰ ਵਲੋਂ ਵੈਨਕੂਵਰ ਦੇ ਮੇਅਰ ਸੈਮ ਸੁਲੀਵਾਨ
ਨੂੰ ਸਨਮਾਨਤ ਕੀਤਾ ਗਿਆ । ਮੁੱਖ ਦੁਆਰ ਤੇ ਮੇਅਰ ਦਾ ਸੁਆਗਤ ਕਰਦਿਆਂ ਪਰਧਾਨ ਗੁਰਬਖਸ਼
ਸਿੰਘ ਬਲ, ਜਨਰਲ ਸਕੱਤਰ ਗੁਰਨਾਮ ਸਿੰਘ ਰਾਣੂ, ਜਸਵੀਰ ਸਿੰਘ ਨਿਝਰ, ਜੋਗਿੰਦਰ ਸਿੰਗ
ਜੌਹਲ, ਮੋਹਿੰਦਰ ਸਿੰਘ ਰਖੜਾ, ਸੋਹਣ ਸਿੰਘ ਅਟਵਾਲ, ਦਲੀਪ ਸਿੰਘ ਢਿਲੋਂ, ਅਮਰੀਕ
ਸਿੰਘ ਬੈਂਸ ਤੇ ਕਈ ਹੋਰ ਪਤਤਿਸ਼ਟ ਵਿਅਕਤੀਆਂ ਨੇ ਉਹਨਾਂ ਨੂੰ ਹਾਰ ਪਹਿਨਾਏ ।

ਫੋਟੋ- ਵੈਨਕੂਵਰ ਦੇ ਮੇਅਰ ਸੈਮ ਸੁਲੀਵਾਨ (ਵਿਚਕਾਰ ਕੁਰਸੀ ਤੇ) ਪਤਵੰਤੇ ਸੱਜਣਾਂ ਨਾਲ
ਸਨਸੈਟ ਕਮਿਊਨਟੀ ਸੈਂਟਰ
ਵੈਨਕੂਵਰ ਵਿਖੇ ।
ਜਦ ਖਚਾ ਖੱਚ
ਭਰੇ ਹੋਏ ਹਾਲ ਵਿਖੇ ਸੈਮ ਸੁਲੀਵਾਨ ਨੇ ਪੰਜਾਬੀ ਵਿਚ ਲਿਖੀ ਹੋਈ ਤਕਰੀਰ ਪੜ੍ਹ ਕੇ
ਸੁਣਾਈ ਤਾਂ ਸਰੋਤਿਆਂ ਨੇ ਕਈ ਵਾਰ ਜ਼ੋਰ ਜ਼ੋਰ ਨਾਲ ਤਾਲੀਆਂ ਵਜਾ ਕੇ ਹਾਲ ਗੁੰਜਾ
ਦਿੱਤਾ । ਹਮੇਸ਼ਾ ਵਾਂਗ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ, ਬੁਲਾਉਣ
ਉਪਰੰਤ ਮੇਅਰ ਨੇ ਕਿਹਾ, ‘‘ ਸਤਿਕਾਰਯੋਗ ਭੈਣੋ ਅਤੇ ਭਰਾਵੋ, ..... ਮੈਨੂੰ ਸਨਸੈਟ
ਕਮਿਊਨਟੀ ਸੈਂਟਰ ਆ ਕੇ ਅਤੇ ਤੁਹਾਡੇ ਸਭ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋਈ ਹੈ । ਮੈਂ
ਤੁਹਾਡਾ ਸਭ ਦਾ ਧੰਨਬਾਦ ਕਰਦਾ ਹਾਂ ਅਤੇ ਵਾਹਿਗੁਰੂ ਅਗੇ ਅਰਦਾਸ ਕਰਦਾ ਹਾਂ ਕਿ ਉਹ
ਤੁਹਾਨੂੰ ਸਭ ਨੂੰ ਸੁੱਖ ਸ਼ਾਂਤੀ ਪਰਦਾਨ ਕਰੇ ਅਤੇ ਚੜ੍ਹਦੀ ਕਲਾ ਵਿਚ ਰੱਖੇ । ਗੁਰੂ
ਜੀ ਦਾ ਕਥਨ ਹੈ ‘‘ਗੁਰਮੁਖ ਬੁਢੇ ਕਦੇ ਨਾਹੀਂ ਜਿਨਹਾਂ ਅੰਤਰ ਸੁਰਤ ਗਿਆਨ । ਮੈਂ
ਸਿੱਖ ਧਰਮ ਅਤੇ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਗਿਆਨ ਸਿੰਘ ਕੋਟਲੀ
ਸਾਹਿਬ ਜੀ ਮੇਰੇ ਅਧਿਆਪਕ ਹਨ । ਗਲਤੀ ਹੋਵੇ ਤਾਂ ਮਾਫ ਕਰਨਾ,......‘‘
ਮੇਅਰ ਸੈਮ ਦੀ
ਪੰਜਾਬੀ ਸਿੱਖਣ ਅਤੇ ਤੀਖਣ ਬੁੱਧੀ ਬਾਰੇ ਦੱਸਦਿਆਂ ਗਿਆਨ ਸਿੰਘ ਕੋਟਲੀ ਨੇ ਕਿਹਾ ਕਿ
ਮੇਰੇ ਪਾਸੋਂ, ‘‘...ਖੁਸ਼ੀ ਕੋਈ ਹੈ ‘‘ ਲਿਖ ਹੋ ਗਿਆ, ‘‘ ਪਰ ਮੇਅਰ ਸਾਹਿਬ ਨੇ ਕਿਹਾ
ਕਿ ਏਥੇ ‘‘ਖੁਸ਼ੀ ਹੋਈ ਹੈ ‘‘ ਚਾਹੀਦਾ ਹੈਂ । ਮੈਂ ‘‘ਕ‘‘ ਦੀ ਥਾਂ ‘‘ਹ‘‘ ਲਿਖ ਕੇ
ਗਲਤੀ ਠੀਕ ਕਰ ਦਿੱਤੀ ਤੇ ਨਾਲ ਹੀ ਸੈਮ ਨੂੰ ‘‘ਵੰਦਰਫੁੱਲ ਸਟੂਡੈਂਟ ‘‘ਦੀ ਸ਼ਾਬਾਸ਼ ਵੀ
ਦਿੱਤੀ । ਕੋਟਲੀ ਨੇ ਦੱਸਿਆਂ ਕਿ ਮੇਅਰ ਸਾਹਿਬ ਨੂੰ ਘ, ਝ, ਧ, ਣ, ੜ, ਢ, ਆਦਿ ਅੱਖਰ
ਬੋਲਣ ਵਿਚ ਵਧੇਰੇ ਔਖ ਦਾ ਸਾਮ੍ਹਣਾ ਕਰਨਾ ਪੈਂਦਾ ਹੈ ।
ਸਟੇਜ ਸੰਚਾਲਕ ਗੁਰਨਾਮ ਸਿੰਘ ਰਾਣੂ ਨੇ ਸਾਰੇ ਹਾਜ਼ਰੀਨ ਵਲੋਂ ਮੇਅਰ ਸਹਿਬ ਨੂੰ ਜੀ
ਆਇਆਂ ਆਖਿਆ ਅਤੇ ਕਿਹਾ ਪਿਛਲੇ ਤੀਹ ਸਾਲਾਂ ਤੋਂ ਇਹ ਸੀਨੀਅਰ ਸੈਂਟਰ ਇਸ ਤਰ੍ਹਾਂ
ਬਜ਼ੁਰਗਾਂ ਦੀ ਸੇਵਾ ਕਰਦਾ ਆ ਰਿਹਾ ਹੈ । ਸੈਮ ਸੁਲੀਵਾਨ ਨੂੰ ‘‘ਪੰਜਾਬੀ ਮੇਅਰ ਦੀ‘‘
ਉਪਾਧੀ ਦਿੰਦਿਆਂ ਹੋਇਆਂ ਗੁਰਨਾਮ ਸਿੰਘ ਰਾਣੂ ਨੇ ਇਸ ਗੱਲ ਦੀ ਭਰਪੂਰ ਸ਼ਲਾਘਾ ਕੀਤੀ
ਕਿ ਇਕ ਮੁੱਖ ਧਾਰਾ ਦਾ ਮੇਅਰ ਹੁੰਦਿਆਂ ਹੋਇਆ ਵੀ ਸੈਮ ਸੁਲੀਵਨ ਹਰ ਥਾਂ ਇਸ ਗੱਲ ਦਾ
ਡਟ ਕੇ ਐਲਾਨ ਕਰਦਾ ਹੈ ਕਿ ਮੈਂ ਸਿੱਖ ਧਰਮ ਅਤੇ ਪੰਜਾਬੀ ਸਿੱਖਣ ਦੀ ਕੋਸ਼ਿਸ਼ ਕਰ ਰਿਹਾ
ਹਾਂ । ਗੁਰਨਾਮ ਸਿੰਘ ਰਾਣੂ ਨੇ ਇਹ ਵੀ ਸਪਸ਼ਟ ਕੀਤਾ ਕਿ ਮੇਅਰ ਦਾ ਇਹ ਬਿਆਨ ਬਹੁਤ ਹੀ
ਮਹੱਤਵਪੂਰਨ ਅਤੇ ਨੌਜੁਆਨ ਪੀੜ੍ਹੀ ਅਤੇ ਹੋਰ ਸਾਰਿਆਂ ਲਈ ਇਕ ਪ੍ਰੇਰਨਾਦਾਇਕ ਉਧਾਰਨ
ਵੀ ਹੈ । ਇਹ ਸਿੱਖ ਭਾਈਚਾਰੇ ਅਤੇ ਸਾਰੇ ਪੰਜਾਬੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ
ਹੈ ।
ਮੈਨ ਸਟਰੀਟ ਪੰਜਾਬੀ ਮਾਰਕਿਟ ਵੈਨਕੂਵਰ ਦੇ ਮੋਢੀ ਤੇ ਨਾਮਵਰ ਲਿਖਾਰੀ ਸੁੱਚਾ ਸਿੰਘ
ਕਲੇਰ ਨੇ ਵੀ ਪੰਜਾਬੀ ਭਾਈਚਾਰੇ ਦੀ ਤਰੱਕੀ ਦੀ ਗੱਲ ਕਰਦਿਆਂ ਮੇਅਰ ਸੈਮ ਸੁਲੀਵਾਨ ਦੀ
ਸ਼ਲਾਘਾ ਕੀਤੀ ਅਤੇ ਗਿਆਨ ਸਿੰਘ ਕੋਟਲੀ ਵਲੋਂ ਵੀ ਭਾਈਚਾਰੇ ਦੀਕੀਤੀ ਜਾ ਰਹੀ ਸ੍ਰਬ
ਪੱਖੀ ਸੇਵਾ ਦੀ ਪ੍ਰਸੰਸਾ ਕੀਤੀ । ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ ਤੇ ਹੋਰ
ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ । ਬੀਬੀ ਪੰਧੇਰ ਤੇ ਹੋਰ ਬੀਬੀਆ ਜੋ
ਵੱਖਰੇ ਹਾਲ ਵਿਖੇ ਆਪਣਾ ਵੱਖਰਾ ਪ੍ਰੋਗਰਾਮ ਕਰਦੀਆਂ ਹਨ, ਵੀ ਇਸ ਸਨਮਾਨ ਸਮਾਰੋਹ
ਵਿਖੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈਆਂ । 000000
ਗਿਆਨ ਸਿੰਘ ਕੋਟਲੀ ਵੈਨਕੂਵਰ ਬੀ.ਸੀ. ਕਨੇਡਾ 602 3216351
(10
ਅਪਰੈਲ 2007)
|