ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਵਲੋਂ

ਰਜਿੰਦਰ ਜਿੰਦ ਦਾ ਗ਼ਜ਼ਲ-ਸੰਗ੍ਰਹਿ  'ਚੁੱਪ ਦਾ ਸ਼ੋਰ ਰਲੀਜ਼

ਰੀਪੋਰਟ: ਸੁਰਿੰਦਰ ਸੋਹਲ

 

ਰਜਿੰਦਰ ਜਿੰਦ ਦਾ ਗ਼ਜ਼ਲ-ਸੰਗ੍ਰਹਿ 'ਚੁੱਪ ਦਾ ਸ਼ੋਰ ਰਲੀਜ਼----ਰੀਪੋਰਟ: ਸੁਰਿੰਦਰ ਸੋਹਲ

ਨਿਊਯਾਰਕ (ਸੁਰਿੰਦਰ ਸੋਹਲ) ਰਜਿੰਦਰ ਜਿੰਦ ਜ਼ਿੰਦਗੀ ਵਿਚ ਪਿਆਰ ਦੀ ਮਹਾਨਤਾ ਸਮਝਦਾ ਹੈਸੋਚਾਂ ਅਤੇ ਲਫ਼ਜ਼ਾਂ ਵਿਚ ਫ਼ਰਕ ਨੂੰ ਜਾਣਦਾ ਹੈਉਸਦੀ ਸ਼ਾਇਰੀ ਵਿਚ ਜ਼ਿੰਦਗੀ ਨੂੰ ਜਿਊਣ ਦਾ ਚਾਅ ਹੈਆਪਣੇ ਦੁੱਖ ਸੁੱਖ ਅਤੇ ਰਿਸ਼ਤਿਆਂ ਦੀਆਂ ਉਲਝਣਾਂ ਅਤੇ ਬੇਵਫ਼ਾਈਆਂ ਨੂੰ ਵੇਖ ਕੇ ਉਹ ਨਿਰਾਸ਼ ਨਹੀਂ ਹੁੰਦਾ, ਸਗੋਂ ਆਸ਼ਾਵਾਦੀ ਰਹਿੰਦਾ ਹੈਆਸ਼ਾਵਾਦ ਹੀ ਅਸਲੀ ਸ਼ਾਇਰੀ ਦਾ ਖ਼ਾਸਾ ਹੁੰਦਾ ਹੈਇਹ ਵਿਚਾਰ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦੇ ਐਗਜ਼ੈਕਟਿਵ ਪ੍ਰਧਾਨ ਰਣਧੀਰ ਸਿੰਘ ਨਿਊਯਾਰਕ ਨੇ ਚੁੱਪ ਦਾ ਸ਼ੋਰਗ਼ਜ਼ਲ-ਸੰਗ੍ਰਹਿ ਸੰਬੰਧੀ ਲਿਖੇ ਪਰਚੇ ਵਿਚ ਪੇਸ਼ ਕੀਤੇਇਹ ਪਰਚਾ ਰਜਿੰਦਰ ਜਿੰਦ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਚੁੱਪ ਦਾ ਸ਼ੋਰਨੂੰ ਰਲੀਜ਼ ਕਰਨ ਲਈ ਆਯੋਜਤ ਕੀਤੇ ਸਮਾਗਮ ਵਿਚ ਪੜ੍ਹਿਆ ਗਿਆਅਕੈਡਮੀ ਵਲੋਂ ਇਹ ਸਮਾਗਮ ਪੰਜਾਬੀ ਸ਼ਾਇਰ ਜਸਬੀਰ ਸਿੰਘ ਡੁਮੇਲੀ ਦੇ ਘਰ, ਫਲੋਰਲ ਪਾਰਕ ਵਿਚ ਆਯੋਜਤ ਕੀਤਾ ਗਿਆ ਸੀ

ਸਮਾਗਮ ਦੇ ਪਹਿਲੇ ਦੌਰ ਵਿਚ ਸਭ ਤੋਂ ਪਹਿਲਾਂ ਚੁੱਪ ਦਾ ਸ਼ੋਰਰਲੀਜ਼ ਕਰਨ ਦੀ ਰਸਮ ਸ੍ਰੀਮਤੀ ਅਜਮੇਰ ਕੌਰ ਨੇ ਅਦਾ ਕੀਤੀਉਪਰੰਤ ਰਜਿੰਦਰ ਜਿੰਦ ਨੇ ਆਪਣੀਆਂ ਗ਼ਜ਼ਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂਰਣਧੀਰ ਸਿੰਘ ਨਿਊਯਾਰਕ ਨੇ ਆਸ਼ਾਵਾਦੀ ਸ਼ਾਇਰੀ ਦਾ ਮੂੰਹ ਬੋਲਦਾ ਸਬੂਤ-ਚੁੱਪ ਦਾ ਸ਼ੋਰਪਰਚਾ ਪੜ੍ਹ ਕੇ ਰਜਿੰਦਰ ਜਿੰਦ ਦੀ ਗ਼ਜ਼ਲ ਪੁਸਤਕ ਦਾ ਲੋੜੀਂਦਾ ਮੁਲੰਕਣ ਕੀਤਾਦਲਜੀਤ ਮੋਖਾ, ਰਣਜੀਤ ਗਰੋਵਰ, ਅਜੀਤ ਕੌਰ, ਮਨੋਹਰ ਸਿੰਘ, ਡਾ. ਰਾਮ ਜੀ ਦਾਸ ਸੇਠੀ ਮਾਹਤਾਬ’, ਡਾ. ਜੀਤ ਚੰਦਨ, ਮਨਮੋਹਨ ਪੂਨੀ, ਪ੍ਰੇਮ ਮਾਨ ਨੇ ਰਜਿੰਦਰ ਜਿੰਦ ਦੀ ਕਾਵਿ-ਕਲਾ ਬਾਰੇ ਚਰਚਾ ਕੀਤੀ

ਪੰਜਾਬੀ ਸਾਹਿਤ ਅਕੈਡਮੀ ਵਲੋਂ ਅਪ੍ਰੈਲ ਮਹੀਨੇ ਵਿਚ ਕੀਤੇ ਜਾ ਰਹੇ ਵਿਸਾਖੀ ਸਮਾਗਮਦੇ ਕਨਵੀਰਨਰ ਪ੍ਰੇਮ ਮਾਨ ਨੂੰ ਬਣਾਇਆ ਗਿਆਉਹ ਵਿਸਾਖੀ-ਸਮਾਗਮ ਦੀ ਮਿਤੀ, ਸਥਾਨ ਵੀ ਨਿਸਚਿਤ ਕਰਨਗੇ ਅਤੇ ਪੂਰੇ ਪ੍ਰੋਗਰਾਮ ਦੀ ਰੂਪ-ਰੇਖਾ ਵੀ ਉਲੀਕਣਗੇਅਕੈਡਮੀ ਵਲੋਂ ਪਹਿਲੀ ਵਾਰ ਰਿਵਾਇਤ ਤੋਂ ਹਟ ਕੇ ਕੀਤੇ ਜਾ ਰਹੇ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ, ਸਾਰੇ ਮੈਂਬਰਾਂ ਨੇ ਪ੍ਰੇਮ ਮਾਨ ਨੂੰ ਸਹਿਯੋਗ ਦੇਣ ਦਾ ਵਾਅਦਾ ਕੀਤਾਯਾਦ ਰਹੇ ਪ੍ਰੇਮ ਮਾਨ ਅਕੈਡਮੀ ਦੀ ਵੈੱਬਸਾਈਟ www.psany.org  ਨੂੰ ਸਮੇਂ ਸਮੇਂ ਅਪਡੇਟ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ

ਅੰਤਿਮ ਦੌਰ ਵਿਚ ਕਵਿਤਾ ਪਾਠ ਹੋਇਆਦਲਜੀਤ ਮੋਖਾ ਨੇ ਸਾਧੂ ਬਿਨਿੰਗ ਦੀਆਂ ਨਜ਼ਮਾਂ ਪੜ੍ਹੀਆਂਡਾ. ਰਣਜੀਤ ਗਰੋਵਰ ਨੇ ਸ. ਮਨੋਹਰ ਸਿੰਘ ਮਾਰਕੋ ਹੋਰਾਂ ਦੀਆਂ ਰਚਨਾਵਾਂ ਪੜ੍ਹੀਆਂਸ. ਨਿਰੰਜਨ ਸਿੰਘ ਡੁਮੇਲੀ ਨੇ ਉਰਦੂ-ਫਾਰਸੀ ਦੀ ਸ਼ਾਇਰੀ ਸੁਣਾ ਕੇ ਮਹਿਫ਼ਿਲ ਨੂੰ ਨਵੇਂ ਆਯਾਮ ਪ੍ਰਦਾਨ ਕੀਤੇਰਜਿੰਦਰ ਜਿੰਦ, ਸੁਰਿੰਦਰ ਸੋਹਲ, ਅਜੀਤ ਕੌਰ, ਪ੍ਰੇਮ ਮਾਨ, ਬਲਬੀਰ ਸਿੰਘ ਡੁਮੇਲੀ, ਡਾ. ਜੀਤ ਚੰਦਨ ਰਣਧੀਰ ਸਿੰਘ ਨਿਊਯਾਰਕ, ਮਨਮੋਹਨ ਪੂਨੀ, ਬਲਵੰਤ ਹੋਠੀ, ਉਂਕਾਰ ਸਿੰਘ ਡੁਮੇਲੀ, ਡਾ. ਰਾਮਜੀ ਦਾਸ ਸੇਠੀ ਮਾਹਤਾਬ’, ਕੰਵਰਜੀਤ ਸਿੰਘ ਡੁਮੇਲੀ, ਜਸਬੀਰ ਸਿੰਘ ਡੁਮੇਲੀ, ਗੁਰਦਿਆਲ ਸਿੰਘ, ਜਗਦੀਪ ਸਿੰਘ ਨੇ ਆਪਣੀਆਂ ਆਪਣੀਆਂ ਰਚਨਾਵਾਂ ਪੜ੍ਹੀਆਂਇਸ ਮੀਟਿੰਗ ਵਿਚ ਪੰਜਾਬੀ ਦੇ ਨੌਜਵਾਨ ਗਾਇਕ ਅਤੇ ਗੁਰਦਾਸ ਮਾਨ ਦੇ ਸ਼ਾਗਿਰਦ ਲਾਲ ਚੰਦ ਲਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਸਮੇਂ ਜਗਦੀਪ ਸਿੰਘ, ਗੁਰਦਿਆਲ ਸਿੰਘ, ਸਵਰਨਜੀਤ ਸਿੰਘ, ਸਰਬਜੀਤ ਕੌਰ, ਮਨੋਹਰ ਸਿੰਘ ਆਦਿ ਵੀ ਹਾਜ਼ਰ ਸਨ

(10 ਅਪਰੈਲ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007