ਨਿਊਯਾਰਕ (ਸੁਰਿੰਦਰ ਸੋਹਲ)-
'ਮੈਂ
ਬੀ ਏ ਵਿਚ ਸਾਂ।
ਪ੍ਰੀਤਲੜੀ ਵਿਚ
ਮੇਰੀ ਕਹਾਣੀ ਛਪੀ।
ਪ੍ਰਸਿੱਧ
ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਚਿੱਠੀ ਆਈ।
ਮੈਂ ਕਾਲਜ ਦੀ
ਕੰਟੀਨ ਵਿਚ ਚਿੱਠੀ ਪੜ੍ਹ ਕੇ ਦੋਸਤਾਂ ਨੂੰ ਸੁਣਾ ਰਿਹਾ ਸਾਂ।
ਇਕ ਮੁੰਡੇ ਨੇ
ਆਖਿਆ,'ਫਿਰ ਕੀ
ਐ, ਕਹਾਣੀ
ਪੰਜਾਬੀ ਵਿਚ ਹੀ ਲਿਖੀ ਐ।‘
ਉਦੋਂ ਮੇਰੇ ਦਿਲ
ਵਿਚ ਤੀਰ ਵੱਜਾ ਸੀ।
ਉਸ ਤੀਰ ਦੀ ਕਸਕ
ਲੈ ਕੇ ਹੀ ਮੈਂ ਆਪਣਾ ਜੀਵਨ ਪੰਜਾਬੀ ਪੱਤਰਕਾਰੀ,
ਪੰਜਾਬੀ ਸਾਹਿਤ ਅਤੇ
ਪੰਜਾਬੀ ਭਾਸ਼ਾ ਨੂੰ ਸਮੱਰਪਿਤ ਕਰ ਦਿੱਤਾ।‘
ਇਹ ਵਿਚਾਰ
ਸ਼ੇਰ-ਏ-ਪੰਜਾਬ ਅਖਬਾਰ ਦੇ ਐਡੀਟਰ ਬਲਦੇਵ ਸਿੰਘ ਗਰੇਵਾਲ ਨੇ ਪੰਜਾਬੀ ਸਾਹਿਤ ਅਕੈਡਮੀ
ਨਿਊਯਾਰਕ ਦੀ ਮੀਟਿੰਗ ਵਿਚ ਪੇਸ਼ ਕੀਤੇ।
ਇਹ ਮੀਟਿੰਗ
ਪੰਜਾਬੀ ਸ਼ਾਇਰ ਬਲਬੀਰ ਸਿੰਘ ਡੁੰਮੇਲੀ ਦੇ ਘਰ ਵੈਲੀਸਟੀਮ,
ਨਿਊਯਾਰਕ ਵਿਚ ਹੋਈ।
ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਪੰਜਾਬੀ
ਸ਼ਾਇਰ ਰਣਧੀਰ ਸਿੰਘ ਨਿਊਯਾਰਕ ਨੇ ਬਲਦੇਵ ਸਿੰਘ ਗਰੇਵਾਲ ਦੇ ਨਾਵਲ
'ਪਰਿਕਰਮਾ‘
ਬਾਰੇ ਜਸਬੀਰ
ਸਿੰਘ ਸੇਠੀ ਦਾ ਲਿਖਿਆ ਪਰਚਾ ਪੜ੍ਹਿਆ।
ਉਸ ਪਰਚੇ ਦੇ ਹਵਾਲੇ ਅਤੇ ਨਾਵਲ ਦੇ ਹਵਾਲੇ
ਨਾਲ ਬੋਲਦੇ ਪ੍ਰੇਮ ਮਾਨ ਨੇ ਕਿਹਾ ਕਿ ਉਹ
'ਪਰਿਕਰਮਾ‘
ਨਾਵਲ ਦੀ ਲਿਖਣ
ਕਲਾ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹਨਾਂ ਰਾਮ ਸਰੂਪ ਅਣਖੀ ਨੂੰ ਵੀ ਇਹ ਨਾਵਲ ਪੜ੍ਹਨ
ਲਈ ਖਤ ਲਿਖਿਆ।
ਦਲਜੀਤ ਮੋਖਾ ਨੇ ਕਿਹਾ ਕਿ ਨਾਵਲ ਏਨਾ ਰੌਚਕ
ਸੀ ਕਿ ਮੈਂ ਇਸ ਨੂੰ ਇਕੋ ਬੈਠਕ ਵਿਚ ਪੜ੍ਹਨ ਲਈ ਮਜਬੂਰ ਹੋ ਗਿਆ।
ਸੁਰਿੰਦਰ ਸੋਹਲ ਨੇ ਕਿਹਾ ਕਿ ਇਸ ਨਾਵਲ ਵਿਚ
ਢੱਠਾ ਹੋਇਆ ਘਰ ਅਸਲ ਵਿਚ ਨਾਇਕ ਦੇ ਵੀਰਾਨ ਹੋ ਚੁੱਕੇ ਦਿਲ ਅਤੇ ਢਹਿ ਚੁੱਕੇ
ਸੁਪਨਿਆਂ ਦੇ ਮਲਬੇ ਵਜੋਂ ਪੇਸ਼ ਹੁੰਦਾ ਹੈ।
ਡਾ. ਰਾਮਜੀ ਦਾਸ ਸੇਠੀ
'ਮਹਿਤਾਬ‘
ਨੇ ਨਾਵਲ ਦੀ
ਲਿਖਣ ਸ਼ੈਲੀ ਦੀ ਸਰਾਹਨਾ ਕੀਤੀ।
ਬਲਦੇਵ ਸਿੰਘ ਗਰੇਵਾਲ ਨੇ ਆਪਣੀ ਲਿਖਣ
ਪ੍ਰਕਿਰਿਆ ਬਾਰੇ ਗੱਲ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਪਿੰਡ (ਕੋਟਲਾ ਨੌਧ
ਸਿੰਘ) ਦੇ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ ਤੋਂ ਪ੍ਰਭਾਵਿਤ ਸਨ।
ਉਹਨਾਂ ਨੇ ਬਾਬਾ
ਜੀ ਦੀ ਸੁਹਬਤ ਸਦਕਾ ਹੀ ਉਹਨਾਂ ਨੇ ਕਵਿਤਾ ਲਿਖਣੀ ਆਰੰਭ ਕੀਤੀ।
ਫਿਰ ਹੌਲੀ ਹੌਲੀ
ਕਹਾਣੀ ਵੱਲ ਆ ਗਏ।
ਪਰ ਪੱਤਰਕਾਰੀ
ਵਿਚ ਆ ਕੇ ਉਹ ਸਾਹਿਤ ਸਿਰਜਣਾ ਵਲੋਂ ਟੁੱਟ ਗਏ।
ਸ਼ੇਰ-ਏ-ਪੰਜਾਬ
ਅਖਬਾਰ ਦੇ ਕਾਲਮ 'ਸੰਦਲੀ
ਬੂਹਾ‘
ਰਾਹੀਂ ਫਿਰ ਗਲਪ
ਵਲ ਪਰਤ ਆਏ।
ਬਲਦੇਵ ਸਿੰਘ ਗਰੇਵਾਲ ਨੇ ਨਾਵਲ ਦਾ ਪਹਿਲਾ
ਚੈਪਟਰ ਪੜ੍ਹਿਆ।
ਪੜ੍ਹਦੇ ਪੜ੍ਹਦੇ
ਲੇਖ ਵੀ ਭਾਵੁਕ ਹੋ ਗਿਆ ਅਤੇ ਸਾਰੇ ਸਰੋਤੇ ਵੀ ਖਾਮੋਸ਼ ਹੋ ਗਏ।
ਇਸ ਚੁੱਪ ਉਪਰ
ਟਿੱਪਣੀ ਕਰਦੇ ਹੋਏ ਰਣਧੀਰ ਸਿੰਘ ਨਿਊਯਾਰਕ ਨੇ ਕਿਹਾ ਕਿ ਇਹ ਚੁੱਪ ਨਾਵਲ ਦੀ ਸਫਲਤਾ
ਦਾ ਪ੍ਰਤੀਕ ਤਾਂ ਹੈ ਹੀ,
ਅੱਜ ਦੀ ਮੀਟਿੰਗ ਦਾ
ਅਣਬਿਆਨਿਆਂ ਕਲਾਈਮੈਕਸ ਵੀ ਹੈ।
ਅਗਲੇ ਦੌਰ ਵਿਚ ਪੰਜਾਬੀ ਸਾਹਿਤ ਅਕੈਡਮੀ
ਨਿਊਯਾਰਕ ਦੇ ਸੰਵਿਧਾਨ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਅਤੇ ਅਗਲੀ ਮੀਟਿੰਗ ਵਿਚ
ਚੋਣ ਕਰਨ ਦਾ ਐਲਾਨ ਕਰ ਦਿੱਤਾ ਗਿਆ।
ਡਾ. ਜੋਧ ਸਿੰਘ
ਅਰੋੜਾ ਨੂੰ ਇਲੈਕਸ਼ਨ ਕਮਿਸ਼ਨਰ ਥਾਪ ਦਿੱਤਾ ਗਿਆ।
ਅੰਤਿਮ ਦੌਰ ਵਿਚ ਕਵਿਤਾ ਪਾਠ ਹੋਇਆ,
ਜਿਸ ਵਿਚ ਜਸਬੀਰ ਸਿੰਘ,
ਬਲਵੰਤ ਸਿੰਘ ਹੋਠੀ,
ਸੁਰਿੰਦਰ ਸੋਹਲ,
ਹਰਬਖਸ਼ ਟਾਹਲੀ,
ਰਜਿੰਦਰ ਜਿੰਦ,
ਪ੍ਰੇਮ ਮਾਨ,
ਰਣਧੀਰ ਸਿੰਘ ਨਿਊਯਾਰਕ,
ਬਲਬੀਰ ਸਿੰਘ ਡੁਮੇਲੀ,
ਡਾ. ਰਾਮ ਜੀ ਦਾਸ ਸੇਠੀ
'ਮਹਿਤਾਬ‘,
ਉਂਕਾਰ ਸਿੰਘ,
ਮਨਮੋਹਨ ਪੂਨੀ,
ਪ੍ਰੋ. ਜੀਤ ਚੰਦਨ,
ਭਾਗ ਸਿੰਘ ਰੱਕੜ,
ਡਾ. ਅਵਤਾਰ ਸਿੰਘ,
ਨੇ ਕਵਿਤਾਵਾਂ ਪੜ੍ਹੀਆਂ।
ਰਣਜੀਤ ਗਰੋਵਰ
ਨੇ ਮਨੋਹਰ ਸਿੰਘ ਮਾਰਕੋ ਦੀ ਲਿਖੀ ਨਜ਼ਮ ਪੜ੍ਹੀ।
ਪੰਜਾਬੀ ਸਾਹਿਤ
ਅਕੈਡਮੀ ਦੀ ਪ੍ਰਧਾਨ ਮਿਸਿਜ਼ ਮਨੋਹਰ ਸਿੰਘ ਮਾਰਕੋ ਨੇ ਕਿਹਾ ਕਿ ਉਹਨਾਂ ਨੂੰ ਬੇਹੱਦ
ਖੁਸ਼ੀ ਹੈ ਕਿ ਇਹ ਅਕੈਡਮੀ ਤੇਜ਼ੀ ਨਾਲ ਪੰਜਾਬੀਆਂ ਵਿਚ ਆਪਣੀ ਥਾਂ ਬਣਾਉਂਦੀ ਜਾ ਰਹੀ
ਹੈ।
ਡਾ. ਜੋਧ ਸਿੰਘ ਅਰੋੜਾ
ਨੇ ਕਹਾਣੀ 'ਨਹਿਲੇ
ਤੇ ਦਹਿਲਾ‘
ਪੜ੍ਹੀ।
ਬਲਬੀਰ ਡੁਮੇਲੀ
ਦੇ ਪਿਤਾ ਜੀ ਨੇ ਉਰਦੂ ਤੇ ਫਾਰਸੀ ਦੀ ਸ਼ਾਇਰੀ ਨਾਲ ਮਹਿਫਲ ਨੂੰ ਬੁਲੰਦੀਆਂ ‘ਤੇ
ਪਹੁੰਚਾ ਦਿੱਤਾ।
ਹੋਰਨਾਂ ਤੋਂ
ਇਲਾਵਾ ਇਸ ਸਮੇਂ ਰਾਜ ਮੋਖਾ,
ਸਰਬਜੀਤ ਮਾਨ,
ਅਜਮੇਰ ਕੌਰ,
ਮਿਸਿਜ਼ ਸੇਠੀ,
ਸੁੰਮਨ ਗਰੇਵਾਲ,
ਇਨਾਮ ਅਬਾਸੀ,
ਬੀਰ ਗਰੇਵਾਲ ਆਦਿ ਹਾਜ਼ਰ
ਸਨ।
ਕੈਪਸ਼ਨ- (ਸੱਜੇ) ਬਲਦੇਵ ਸਿੰਘ ਗਰੇਵਾਲ
ਵਿਚਾਰ ਪੇਸ਼ ਕਰਦੇ ਹੋਏ ਗੰਭੀਰ ਮੁਦਰਾ ਵਿਚ।
(ਖੱਬੇ)
ਹਾਜ਼ਰ ਸਰੋਤੇ।
(੨੬
ਦਸੰਬਰ ੨੦੦੬) ਯੂਨੀਕੋਡ