ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਕ ਇਕੱਤਰਤਾ


ਰੀਪੋਰਟ: ਨਦੀਮ ਪਰਮਾਰ/ਮੁਹਿੰਦਰ ਸੂਮਲ

ਸਰ੍ਹੀ (ਨਦੀਮ ਪਰਮਾਰ, ਮੁਹਿੰਦਰ ਸੂਮਲ)  ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮਾਸਕ ਇਕੱਤਰਤਾ, ਗਿਲਫਰਡ ਲਾਇਬ੍ਰੇਰੀ ਵਿਚ, ਅੱਠ ਜੁਲਾਈ ਨੂੰ ਹੋਈ ਜਿਸ ਵਿਚ ਤੀਹ ਦੇ ਕਰੀਬ ਮੰਚ ਮੈਂਬਰਾਂ ਨੇ ਭਾਗ ਲਿਆ ਨਾਮਵਰ ਲੇਖਕ ਸ: ਜੁਗਿੰਦਰ ਸਿੰਘ ਸ਼ਮਸ਼ੇਰਦਾ ਤਾਲੀਆਂ ਦੀ ਗੂੰਜ ਵਿਚ, ਨਵੇਂ ਮੈਂਬਰ ਦੇ ਰੂਪ ਵਿਚ ਨਿੱਘਾ ਸੁਆਗਤ ਕੀਤਾ ਗਿਆ ਸਾਧਾਰਨ ਵਿਚਾਰ ਵਟਾਂਦਰੇ ਮਗਰੋਂ ਰਚਨਾਵਾਂ ਦੀ ਵਾਰੀ ਆਈ

ਸਭ ਤੋਂ ਪਹਿਲਾਂ ਸ੍ਰੀ ਮਤੀ ਬਰਜਿੰਦਰ ਢਿੱਲੋਂ ਨੇ ਆਪਣੀ ਕਹਾਣੀ ਆਓ ਸ਼ਹਿਰ ਚੱਲੀਏ ਸੁਣਾਈ ਇਸ ਵਿਚ ਕੁੱਤਾ ਦੰਪਤੀ ਰਾਹੀਂ, ਸ਼ਹਿਰ ਵਿਚਲੀਆ ਖਾਮੀਆਂ ਉਪਰ ਬਹੁਤ ਵਧੀਆ ਕਟਾਕਸ਼ ਕੀਤਾ ਗਿਆ ਸੀ ਖਾਸ ਕਰਕੇ ਅਜੋਕੇ ਮੈਰੇਜ-ਪੈਲੇਸ ਕਲਚਰ ਤੇ ਭਰਪੂਰ ਵਿਅੰਗਮਈ ਪਰਹਾਰ ਕੀਤਾ ਗਿਆ ਸੀ ਜਿੱਥੇ ਇਸ ਵਿਅੰਗਮਈ ਕਹਾਣੀ ਨੂੰ ਬਹੁਤ ਸਲਾਹਿਆ ਗਿਆ ਉੱਥੇ ਇਹ ਸੁਝਾ ਵੀ ਦਿੱਤਾ ਗਿਆ ਕਿ ਜੇ ਕੁੱਤਾ ਦੰਪਤੀ ਦੀ ਥਾਂ ਬਹੁਤ ਦੇਰ ਮਗਰੋਂ ਬਦੇਸੋਂ ਗਈ ਦੰਪਤੀ ਰਾਹੀਂ ਕਹਾਣੀ ਨੂੰ ਬਿਆਨ ਕੀਤਾ ਜਾਵੇ ਤਾਂ ਹੋਰ ਵੀ ਸੋਨੇ ਉਪਰ ਸਹਾਗੇ ਵਾਲੀ ਗੱਲ ਬਣ ਜਾਵੇਗੀ

ਉਸ ਤੋਂ ਮਗਰੋਂ ਸ੍ਰੀ ਗਿੱਲ ਮਨਸੂਰਨੇ ਪਿਆਰ ਦੀ ਨਿਸ਼ਾਨੀ ਤਾਜ ਮਹੱਲਦੀ ਸਿਫਤ ਵਿਚ ਕਵਿਤਾ ਸੁਣਾਈ ਜਿਸ ਨੂੰ ਜਿੱਥੇ ਸਲਾਹਿਆ ਗਿਆ ਉੱਥੇ ਸ੍ਰੀ ਕੁਲਦੀਪ ਸਿੰਘ ਮੀਲੂਨੇ ਸਾਹਿਰ ਲੁਧਿਆਨਵੀ ਦਾ ਇਹ ਸ਼ੇਅਰ ਸੁਣਾ ਦਿੱਤਾ ।  ਇਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇ ਕਰ, ਹਮ ਗਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ ਮੇਰੀ ਮਹਿਬੂਬ ਕਹੀਂ ਔਰ ਮਿਲਾ ਕਰ ਮੁਝ ਕੋ

ਫੇਰ ਸ੍ਰੀ ਬਲਦੇਵ ਦੂਹੜੇਨੇ ਆਪਣੀਆ ਦੋ ਦਾਰਸ਼ਨਿਕ ਕਵਿਤਾਵਾਂ ਸੁਣਾਈਆਂ ਕਵਿਤਾਵਾਂ ਦੀ ਅੰਤ੍ਰੀਵ ਭਾਵਨਾ ਤੋਂ ਹਟ ਕੇ, ਰੱਬ ਦੀ ਹੋਂਦ , ਅਨਹੋਂਦ ਤੇ ਪੈਗਾਂਬਰਾਂ ਦੀ ਸਮਾਜ ਨੂੰ ਹਾਂ ਵਾਚੀ’ ‘ਨਾਂਹ ਵਾਚੀਦੇਣ ਬਾਰੇ ਹੀ ਬਹੁਤੀ ਚਰਚਾ ਹੁੰਦੀ ਰਹੀ

ਫਿਰ ਵਾਰੀ ਆਈ ਉਰਦੁ ਦੇ ਨਾਮਵਰ ਸ਼ਾਇਰ ਜਨਾਬ ਜ਼ਾਹਦ ਲਾਈਕ ਦੀ ਉਹਨਾਂ ਖੁਦਾ ਦੀ ਉਸਤਤ ਵਿਚ ਇਕ ਨਾਅਤ ਗਾ ਕੇ ਸੁਣਾਈ

ਚੰਡੀ ਗੜ੍ਹ ਤੋਂ ਉਚੇਚੇ ਤੌਰ ਤੇ ਮੰਚ ਦੀ ਮੀਟਿੰਗ ਵਿਚ ਪਹੁੰਚੇ ਸ੍ਰੀ ਤਰਲੋਚਨ ਸਿੰਘ, ‘ਤਰਲੋਚਨ ਪਬਲਿਸ਼ਰਜ਼, ਚੰਡੀ ਹੜ੍ਹਦੀ ਜਾਣ ਪਹਿਚਾਨ ਸ੍ਰੀਮਤੀ ਸੁਰਜੀਤ ਕਲਸੀ ਨੇ ਕਰਵਾਈ ਅਤੇ ਉਸ ਦੇ ਅਦਾਰੇ ਵੱਲੋਂ ਛਾਪੀਆ ਪੁਸਤਕਾਂ ਦੀ ਦਿੱਖ ਤੇ ਦੱਖ ਦੀ ਸਲਾਹੁਣਾ ਕੀਤੀ ।  ਸ: ਤਰਲੋਚਨ ਸਿੰਘ ਨੇ ਆਪਣੇ ਅਦਾਰੇ ਦਾ ਪਿਛੋਕੜ  ਦਸਦਿਆਂ ਅਦਾਰੇ ਵੱਲੋਂ ਛਪੀਆਂ ਕੁਝ ਪੁਸਤਕਾਂ ਮੰਚ ਦੇ ਮੈਂਬਰਾਂ ਨੂੰ ਦਿਖਾਈਆਂ

ਅੰਤ ਵਿਚ ਪਿਛਲੀ ਮੀਟਿੰਗ ਵਿਚ ਅਨਸੁਖਾਵੇਂ ਬੋਲਾਂ ਬਾਰੇ ਉਠਾਏ ਗਏ ਇਤਰਾਜ਼ ਬਾਰੇ, ਵਿਚਾਰ ਵਟਾਂਦਰੇ ਮਗਰੋਂ, ਕੁਆਰਡੀਨੇਟਰਾਂ ਨੇ ਅਗਜ਼ੈਕਟਿਵ ਵਿਚ ਵਿਚਾਰਨ ਦਾ ਨਿਰਨਾ ਲਿਆ ਤੇ ਬਾਰਾਂ ਅਗਸਤ ਨੂੰ ਮੁੜ ਇਸੇ ਥਾਂ ਜੁੜਨ ਦਾ ਇਕਰਾਰ ਕਰਕੇ ਮਟਿੰਗ ਨੂੰ ਮੁਲਤਵੀ ਕਰ ਦਿੱਤਾ

(12 ਜੁਲਾਈ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007