ਟੋਰਾਂਟੋ:-(ਮੇਜਰ ਮਾਂਗਟ)
ਪੰਜਾਬੀ ਦੇ ਨਾਮਵਰ ਕਹਾਣੀਕਾਰ ਕੁਲਜੀਤ ਮਾਨ ਦਾ ਦੂਸਰਾ ਕਹਾਣੀ ਸੰਗ੍ਰਹਿ
‘ਵਿਚਲੀ ਉਂਗਲ’ ਜਿਸ ਨੂੰ
ਚੇਤਨਾ
ਪ੍ਰਕਾਸ਼ਨ ਲੁਧਿਆਣਾ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ ਪਿਛਲੇ ਦਿਨੀਂ ਲੇਖਕਾਂ ਵਿਦਵਾਨਾਂ
ਅਤੇ ਸਰੋਤਿਆਂ ਦੀ ਭਰਵੀ ਹਾਜ਼ਰੀ ਵਿੱਚ ਸਾਹਿਤਕ ਸੰਸਥਾ ‘ਪੰਜਾਬੀ ਕਲਮਾਂ ਦਾ ਕਾਫਲਾ’
ਵਲੋਂ ਮਾਲਟਨ ਕਮਿਊਨਟੀ ਸੈਂਟਰ ਵਿਖੇ ਰਿਲੀਜ਼ ਕੀਤਾ ਗਿਆ।ਇਸ ਤੋਂ ਪਹਿਲਾਂ ਕੁਲਜੀਤ
ਮਾਨ ‘ਪੁੱਤਰ ਦਾਨ’ ਨਾਂ ਦਾ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਕਰਵਾ ਚੁੱਕੇ ਹਨ ਅਤੇ
ਉਨ੍ਹਾਂ ਦੀਆਂ ਕਹਾਣੀਆਂ ਅਕਸਰ ਸਾਹਿਤਕ ਪਰਚਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਇਸ
ਸਮਾਗਮ ਦੇ ਆਰੰਭ ਬਲਰਾਜ ਚੀਮਾਂ ਨੇ ਆਏ ਲੇਖਕਾਂ ਦਾ ਧੰਨਵਾਦ ਕਰਦੇ ਹੋਏ ਲੇਖਕ ਨੂੰ
ਨਵੀਂ ਕ੍ਰਿਤ ਤੇ ਮੁਬਾਰਕਬਾਦ ਦਿੱਤੀ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਉੱਘੇ
ਕਹਾਣੀਕਾਰ ਡਾ:ਵਰਿਆਮ ਸਿੰਘ ਸੰਧੂ, ਚੇਤਨਾਂ ਪ੍ਰਕਾਸ਼ਨ ਦੇ ਸਤੀਸ਼ ਗੁਲਾਟੀ ਜੀ,
ਕਹਾਣੀਕਾਰ ਜਰਨੈਲ ਸਿੰਘ ਗਰਚਾ ਅਤੇ ਕਾਫਲੇ ਦੇ ਕੁਆਰਡੀਨੇਟਰ ਗੁਰਦਾਸ ਮਿਨਹਾਸ ਵੀ
ਸ਼ਾਮਲ ਸਨ। ਇਸੇ ਸਮੇਂ ਤਾੜੀਆਂ ਦੀ ਗੜਗੜਾਹਟ ਵਿੱਚ ਕੁਲਜੀਤ ਮਾਨ ਨੂੰ ਵੀ ਮੰਚ ਤੇ
ਸੱਦਾ ਦਿੱਤਾ ਗਿਆ।
ਇਸ ਪੁਸਤਕ ਬਾਰੇ ਅਤੇ ਲੇਖਕ ਦੀ
ਲਿਖਣ ਕਲਾ ਬਾਰੇ ਦੋ ਪਰਚੇ ਪੜ੍ਹੇ ਗਏ। ਪਹਿਲੇ ਪਰਚੇ
ਵਿੱਚ ਜਗਜੀਤ ਸੰਧੂ ਨੇ ਲੇਖਕ ਦੀ ਕਹਾਣੀ ਕਲਾ ਦੀਆਂ ਬਾਰੀਕੀਆਂ ਨੂੰ ਉਘਾੜਿਆ ਅਤੇ ਉਸ
ਵਲੋਂ ਵਰਤੀਆਂ ਵਿਧੀਆਂ ਦੀ ਪ੍ਰਸੰਸ਼ਾ ਕਰਦੇ ਹੋਏ ਨਵ ਪ੍ਰਕਾਸ਼ਤ ਪੁਸਤਕ ਨੂੰ ਪੰਜਾਬੀ
ਸਹਿਤ ਵਿੱਚ ਜੀ ਆਇਆਂ ਕਿਹਾ।
ਦੂਸਰੇ ਪਰਚੇ ਵਿੱਚ ਮੇਜਰ ਮਾਂਗਟ
ਨੇ ਕਹਾਣੀਕਾਰ ਦੇ ਸਾਹਿਤਕ ਸਫਰ ਨੂੰ ਬਿਆਨਦੇ ਹੋਏ ਉਸਦੀ ਸਮੁੱਚੀ ਲਿਖਣ ਸ਼ੈਲੀ ਦਾ
ਲੇਖਾ ਜੋਖਾ ਕਰਦੇ ਹੋਏ ਇਹ ਵੀ ਕਿਹਾ ਕਿ ‘ਕੁਲਜੀਤ ਮਾਨ ਬੜੀ ਜਲਦੀ ਸਾਹਿਤ ਵਿੱਚ
ਆਪਣਾ ਨਾਂ ਬਣਾ ਲੈਣ ਵਾਲਾ ਲੇਖਕ ਹੈ’ ਅਜਿਹਾ ਉਸਦੀ ਵਧੀਆ ਲਿਖਣ ਕਲਾ ਅਤੇ ਮਿਹਨਤ
ਕਰਕੇ ਹੀ ਸੰਭਵ ਹੋਇਆ ਹੈ। ਇਸ ਲਈ ਉਹ ਤੇ ਉਸਦਾ ਪਰਿਵਾਰ ਵਧੀਆ ਰਚਨਾ ਲਈ ਵਧਾਈ ਦੇ
ਹੱਕਦਾਰ ਨੇ।
ਇਸ
ਉਪਰੰਤ ਪੁਸਤਕ ‘ਵਿਚਲੀ ਉਂਗਲ’ ਨੂੰ ਡਾ:ਵਰਿਆਮ ਸਿੰਘ ਸੰਧੂ ਵਲੋਂ ਰਿਲੀਜ਼ ਕੀਤਾ ਗਿਆ।
ਇਸ ਮੌਕੇ ਲੇਖਕ ਦਾ ਪਰਿਵਾਰ ਵੀ ਸ਼ਾਮਲ ਸੀ ਅਤੇ ਪ੍ਰਕਾਸ਼ਕ ਸਤੀਸ਼ ਗੁਲਾਟੀ ਵੀ।ਫੇਰ
ਬਹੁਤ ਸਾਰੇ ਲੇਖਕਾਂ ਨੇ ਕੁਲਜੀਤ ਮਾਨ ਨੂੰ ਮੁਬਾਰਕ ਭਰੇ ਸ਼ਬਦਾਂ ਨਾਲ ਤੇ ਵਧਾਈਆਂ
ਨਾਲ ਸਰਸ਼ਾਰ ਕੀਤਾ ਜਿਨਾਂ ਵਿੱਚ ਬਲਵੀਰ ਕੌਰ ਸੰਘੇੜਾ, ਕਹਾਣੀਕਾਰ ਜਰਨੈਲ ਸਿੰਘ,
ਭੂਪਿੰਦਰ ਦੁਲੇ, ਨਵਤੇਜ ਭਾਰਤੀ, ਅਜਮੇਰ ਰੋਡੇ, ਗੁਰਦੇਵ ਚੌਹਾਨ ਅਤੇ ਪ੍ਰਿਸੀਪਲ
ਸਰਵਣ ਸਿੰਘ ਸ਼ਾਮਲ ਹੋਏ। ਗੁਰਦਾਸ ਮਿਨਹਾਸ ਨੇ ਕੁਲਜੀਤ ਮਾਨ ਦਾ ਕਾਵਿ ਚਿੱਤਰ ਪੇਸ਼
ਕੀਤਾ।
ਚਾਹ ਪਾਣੀ ਤੋਂ ਬਾਅਦ ਸਮਾਗਮ ਦੇ
ਦੂਸਰੇ ਦੌਰ ਵਿੱਚ ਇੱਕ ਪ੍ਰਭਾਵਸ਼ਾਲੀ ਕਵੀ ਦਰਬਾਰ ਹੋਇਆ ਜਿਸ ਵਿੱਚ ਭਾਰਤ ਤੋਂ ਆਏ
ਨਾਮਵਰ ਕਵੀ ਗੁਰਤੇਜ ਕੁਹਾਰਵਾਲਾ ਨੇ ਆਪਣੀ ਖੂਬਸੂਰਤ ਰਚਨਾ ਨਾਲ ਸਭ ਨੂੰ ਕੀਲ ਲਿਆ।
ਡਾ: ਸੁਖਪਾਲ ਆਪਣੇ ਨਿਵੇਕਲੇ ਅੰਦਾਜ਼ ਵਿੱਚ ਪੇਸ਼ ਹੋਏ ਅਤੇ ਰਾਜਪਾਲ ਬੋਪਾਰਾਏ ਨੇ ਵੀ
ਆਪਣੀ ਕਲਾ ਦਾ ਲੋਹਾ ਮੰਨਵਾਇਆ।ਇਸ ਸਮਾਗਮ ਵਿੱਚ ਸ਼ਾਇਰ ਤਾਂ ਬਹੁਤ ਸਨ ਪਰ ਉਨ੍ਹਾਂ
ਨੂੰ ਪੇਸ਼ ਕਰਨ ਲਈ ਸਮਾਂ ਨਹੀਂ ਸੀ।
ਸਮਾਗਮ ਵਿੱਚ ਸ਼ਾਮਲ ਹੋਏ ਲੇਖਕਾਂ
ਵਿੱਚ ਸੁਖਮਿੰਦਰ ਰਾਮਪੁਰੀ, ਅਰਵਿੰਦਰ ਕੌਰ, ਮਿਨੀ ਗਰੇਵਾਲ, ਇਕਬਾਲ ਮਾਹਲ, ਨੀਟਾ
ਬਲਵਿੰਦਰ, ਇਕਬਾਲ ਰਾਮੂਵਾਲੀਆ, ਸੁਰਜਣ ਜੀਰਵੀ, ਕਿਰਪਾਲ ਸਿੰਘ ਪੰਨੂ, ਕੁਲਦੀਪ ਅਮਨ,
ਸੁਰਿੰਦਰ ਕੌਰ ਅਮਨ, ਪੂਰਨ ਸਿੰਘ ਪਾਂਧੀ, ਪ੍ਰਤੀਕ ਸਿੰਘ, ਕੁਲਵਿੰਦਰ ਖਹਿਰਾ, ਅਮਰ
ਅਕਬਰਪੁਰੀ, ਜਸਵਿੰਦਰ ਸੰਧੂ, ਮਨਬੀਰ ਸਿੰਘ ਭਿੰਡਰ, ਸਤਿੰਦਰ ਕੌਰ ਭਿੰਡਰ, ਸਰਬਜੀਤ
ਮਾਨ, ਕਮਲਦੀਪ ਬੈਂਸ, ਰਣਬੀਰ ਹੁੰਦਲ, ਅਮਰਜੀਤ ਮਿਨਹਾਸ, ਪ੍ਰੀਤਮ ਧੰਜਲ, ਲਾਲ ਸਿੰਘ
ਸੰਘੇੜਾ, ਬਲਵੀਰ ਸਿੰਘ ਸੰਧੂ, ਪਰਵੀਨ, ਨਵਜੋਤ ਬਰਾੜ, ਸੁਪਨ ਸੰਧੂ, ਰਮਿੰਦਰ ਘੁੰਮਣ,
ਜਸਕਰਨ ਸੰਧੂ, ਗੁਰਨਾਮ ਸਿੰਘ ਮਾਨ, ਰਸ਼ਪਿੰਦਰ ਕੌਰ ਮਾਂਗਟ, ਨਵਦੀਪ ਬੁਆਲ, ਬਲਜਿੰਦਰ
ਸੇਖੋ ਆਦਿ ਸਾਮਲ ਹੋਏ।
ਆਪਣੇ ਪ੍ਰਧਾਨਗੀ ਭਾਸ਼ਨ ਵਿੱਛ ਡਾ:
ਵਰਿਆਮ ਸਿੰਘ ਸੰਧੂ ਨੇ ਲੇਖਕ ਦੀ ਜਟਿਲ ਲਿਖਣ ਸ਼ੈਲੀ ਦੀ ਪ੍ਰਸੰਸ਼ਾ ਕਰਦੇ ਹੋਏ ਕੁਲਜੀਤ
ਮਾਨ ਦੀ ਕਹਾਣੀ ਨੂੰ ਸਮੇਂ ਦੇ ਹਾਣਦੀ ਕਹਾਣੀ ਕਿਹਾ ਤੇ ਇਸ ਦੀ ਸਾਰੇ ਪੱਖਾਂ ਤੋਂ
ਪ੍ਰਸੰਸ਼ਾ ਵੀ ਕੀਤੀ। ਕੁਲਜੀਤ ਮਾਨ ਨੇ ਆਪਣੇ ਬਾਰੇ ਕਹੇ ਪ੍ਰਸੰਸ਼ਾਂ ਭਰੇ ਬੋਲਾਂ ਨੂੰ
ਕਬੂਲਦੇ ਹੋਏ ਅੱਗੇ ਤੋਂ ਹੋਰ ਜਿੰਮੇਵਾਰੀ ਨਾਲ ਵਧੀਆ ਕਹਾਣੀ ਲਿਖਣ ਦੀ ਗੱਲ ਕੀਤੀ।
ਇਸ ਮੌਕੇ ਤੇ ਚੇਤਨਾ ਪ੍ਰਕਾਸ਼ਨ ਵਲੋਂ ਇੱਕ ਪੁਸਤਕ ਪ੍ਰਦਰਸ਼ਨੀ ਅਤੇ ਪੋਸਟਰ ਪ੍ਰਦਰਸ਼ਨੀ
ਵੀ ਲਗਾਈ ਗਈ ਜਿਸ ਵਿੱਚ ਪਾਠਕਾਂ ਨੇ ਭਰਪੂਰ ਦਿਲਚਸਪੀ ਲਈ। ਇਸ ਪ੍ਰਕਾਰ ਇਹ ਰਿਲੀਜ਼
ਸਮਾਰੋਹ ਸਫਲਤਾ ਪੂਰਬਕ ਸੰਪਨ ਹੋ ਗਿਆ।
(19
ਜੁਲਾਈ 2007) ਯੂਨੀਕੋਡ