ਲਾਂਬੜਾਂ ਸੱਥ ਦੀ ਪੂਰਬੀ
ਇਕਾਈ ਟੋਰਾਂਟੋ ਦਾ 17ਵਾਂ
ਸਾਲਾਨਾ ਸਨਮਾਨ ਸਮਾਰੋਹ 8
ਜੁਲਾਈ, 2007
ਨੂੰ ‘ਲਾ
ਸੁਹਾਗ’
ਬੈਂਕੁਇਟ ਹਾਲ ਵਿੱਚ
ਬਹੁਤ ਹੀ ਸਫਲਤਾ ਨਾਲ਼ ਰਚਾਇਆ ਗਿਆ।
ਇਸ ਦੇ ਪਰਬੰਧਾਂ
ਵਿੱਚ ਪਰਮਜੀਤ ਸੰਧੂ ਅਤੇ ਉਸ ਦੀ ਸਹਿਯੋਗੀ ਟੀਮ ਦੀ ਕਾਰਜ ਕੁਸ਼ਲਤਾ ਦਾ ਸਾਫ ਝਲਕਾਰਾ
ਪੈਂਦਾ ਸੀ।
ਇਸ ਖੁਸ਼ੀਆਂ
ਭਰੇ ਅਵਸਰ ਉੱਤੇ ਪੰਜਾਬੀ ਜ਼ਬਾਨ ਦੀ ਮਹਿਮਾਂ ਵਿੱਚ ਭਰਪੂਰ ਯੋਗਦਾਨ ਪਾਉਣ ਵਾਲ਼ੀਆਂ
ਕੈਨੇਡਾ ਦੀਆਂ ਵਸਨੀਕ ਦੋ ਸ਼ਖਸੀਅਤਾਂ ਜਰਨੈਲ ਸਿੰਘ ਕਹਾਣੀਕਾਰ ਅਤੇ ਰੇਡੀਓ ਪਰੋਗਰਾਮ
‘ਪੰਜਾਬ
ਦੀ ਗੂੰਜ’
ਦੇ ਕਰਤਾ ਧਰਤਾ ਕੁਲਦੀਪ
ਦੀਪਕ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਗਮ ਦੀ
ਪਰਧਾਨਗੀ ਅਮਰੀਕਾ ਤੋਂ ਪਹੁੰਚੇ
ਉੱਘੇ ਲੇਖਕ ਤੇ ਚਿੰਤਕ ਡਾ: ਸਵਰਾਜ ਸਿੰਘ ਨੇ ਕੀਤੀ।
ਪਰੋਗਰਾਮ ਦੇ ਆਰੰਭ ਵਿੱਚ
ਟੋਰਾਂਟੋ ਦੇ ਸਥਾਨਕ ਗਾਇਕਾਂ ਨੇ ਆਪਣੀ ਗਾਇਕੀ ਦੇ ਰੰਗ ਪੇਸ਼ ਕਰ ਕੇ ਦਰਸ਼ਕਾਂ ਦਾ
ਮਨੋਰੰਜਨ ਕੀਤਾ।
ਗਾਇਕਾਂ ਵਿੱਚ
ਸਨ ਤੂਰ,
ਰਣਜੀਤ ਲਾਲ ਆਦਿ ਅਤੇ
ਮਿਊਜਿਕ ਉੱਤੇ ਸੰਗਤ ਦਿੱਤੀ ਰਣਜੀਤ ਲਾਲ ਅਤੇ ਬਲਜੀਤ ਬੱਲੀ ਨੇ।
ਬਾਬੂ ਸਿੰਘ
ਤਰਖਾਣ ਨੇ ਮਾਣ ਨਾਲ਼ ਇੱਕ ਹਾਸਰਸ ਕਵਿਤਾ ਸੁਣਾਈ ਤੇ ਮਹਿਫ਼ਲ ਟਹਿਕ ਉੱਠੀ ਫਿਰ
ਨਵਜੋਤ ਬਰਾੜ ਦੇ ਸੁਰਜੀਤ ਪਾਤਰ ਦੀ ਗ਼ਜ਼ਲ
‘ਝਾਂਜਰ’
ਤਰੰਨਮ ਵਿੱਚ
ਪੇਸ਼ ਕਰਨ ਨਾਲ਼ ਮਹਿਫ਼ਲ ਮਹਿਕ ਉੱਠੀ।
ਮੱਧ ਵਿੱਚ
‘ਲਾ
ਸੁਹਾਗ’
ਬੈਂਕੁਇਟ ਹਾਲ ਦੇ ਕਰਤਾ
ਧਰਤਾ ਮਨਜੀਤ ਭੂੰਦੀ ਵੱਲੋਂ ਵਰਤਾਏ ਗਏ ਚਾਹ ਪਾਣੀ ਪੀਣ ਪਿੱਛੋਂ ਪਰੋਗਰਾਮ ਦਾ ਦੂਸਰਾ
ਭਾਗ ਆਰੰਭ ਹੋਇਆ।
ਭਾਰਤੀ ਸਾਹਿਤ ਅਕਾਦਮੀ
ਪੁਰਸਕਾਰ ਵਿਜੇਤਾ,
ਸਿਰਮੌਰ ਪੰਜਾਬੀ ਕਹਾਣੀਕਾਰ ਵਰਿਆਮ ਸੰਧੂ ਨੇ ਆਪਣੇ
ਉਦਘਾਟਨੀ ਸਮਾਰੋਹ ਵਿੱਚ ਸੱਥ ਦੇ ਸੰਖੇਪ ਇਤਹਾਸ,
ਸਨਮਾਨ ਪਰਾਪਤੀ
ਕਹਾਣੀਕਾਰ ਜਰਨੈਲ ਸਿੰਘ ਅਤੇ ਕੁਲਦੀਪ ਦੀਪਕ ਦੀਆਂ ਪਰਾਪਤੀਆਂ ਸਥਾਪਤੀਆਂ ਉੱਤੇ
ਚਾਨਣਾ ਵੀ ਪਾਇਆ ਅਤੇ ਇਨ੍ਹਾਂ ਤਿੰਨਾਂ ਦੇ ਵਡਮੁੱਲੇ ਯੋਗਦਾਨ ਦੀ ਸਲਾਘਾ ਕੀਤੀ।
ਫਿਰ ਪੰਜਾਬੀ
ਸੱਥ ਦੇ ਸਕੱਤਰ ਨਿਰਮਲ ਸਿੰਘ ਦਾ ਸੰਦੇਸ਼ ਸਿਰਮੌਰ ਖੇਢ ਲੇਖਕ ਪਰਿੰਸੀਪਲ ਸਰਵਣ ਸਿੰਘ
ਨੇ ਪੜ੍ਹ ਕੇ ਸੁਣਾਇਆ।
ਜਰਨੈਲ
ਸਿੰਘ ਦੀ ਕਹਾਣੀ ਕਲਾ ਉੱਤੇ ਸੰਖੇਪ ਪਰਚਾ,
ਕੰਪਿਊਟਰ ਦੇ
ਜਾਣੂੰ ਤੇ ਸਾਹਿਤ ਰਸੀਏ ਕਿਰਪਾਲ ਸਿੰਘ ਪੰਨੂੰ ਨੇ ਪੜ੍ਹਿਆ।
ਅਤੇ ਕੁਲਦੀਪ ਦੀਪਕ ਦੀ
ਗਾਇਕੀ ਤੇ ਰੇਡੀਓ ਸੰਚਾਲਨਾ ਸਬੰਧੀ ਮੁੱਲਵਾਨ ਪਰਚਾ ਗਾਇਕ ਅਤੇ ਨਾਵਲ ਕਾਰ ਇਕਬਾਲ
ਰਾਮੂਵਾਲੀਆ ਨੇ ਪੜ੍ਹਿਆ।
ਇਸ ਪਿੱਛੋਂ ਜਰਨੈਲ ਸਿੰਘ
ਨੂੰ ਉਸਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਵਾਸਤੇ
‘ਸੱਯਦ
ਵਾਰਿਸ ਸ਼ਾਹ’
ਅਤੇ ਕੁਲਦੀਪ ਦੀਪਕ ਨੂੰ
ਗਾਇਕੀ ਤੇ ਸੰਚਾਰ ‘ਚ
ਪਾਏ ਅਹਿਮ ਯੋਗਦਾਨ ਲਈ ‘ਬਾਬਾ
ਬੁੱਲ੍ਹੇ ਸ਼ਾਹ’
ਪੁਰਸਕਾਰ ਨਾਲ਼ ਸਨਮਾਨਿਤ
ਕੀਤਾ ਗਿਆ।
ਦੋਨਾਂ ਸ਼ਖਸੀਅਤ
ਨੇ ਸੱਧ ਦਾ ਧੰਨਵਾਦ ਕਰਦਿਆਂ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ।
ਪੰਜਾਬੀ ਆਰਟ ਅਸੌਸੀਏਸ਼ਨ
ਦੇ ਮੁਖੀ ਬਲਜਿੰਦਰ ਲੇਲਣਾ ਨੇ ਜਰਨੈਲ ਸਿੰਘ ਤੇ ਕੁਲਦੀਪ ਦੀਪਕ ਨੂੰ ਵਧਾਈ ਦੇਂਦਿਆਂ
ਉਨ੍ਹਾਂ ਨੂੰ ‘ਸਰਟੀਫੀਕੇਟ
ਆਫ ਰੈਕਗਨੀਸ਼ਨ’
ਭੇਟ ਕੀਤਾ।
ਕਮਿਊਨਿਟੀ ਆਗੂ
ਸੱਤਪਾਲ ਜੌਹਲ,
ਨਿਰਮਲ ਢੀਂਡਸਾ,
ਸੁਖਬੀਰ ਸਿੱਧੂ
ਨੇ ਵੀ ਸਨਮਾਨ ਪਰਾਪਤੀਆਂ ਅਤੇ ਪੰਜਾਬੀ ਸੱਥ ਕਨੇਡਾ ਦੀ ਪੂਰਬੀ ਇਕਾਈ ਨੂੰ ਸਫਲਤਾ
ਨਾਲ਼ ਚਲਾਉਣ ਲਈ ਪਰਮਜੀਤ ਸੰਧੂ ਨੂੰ ਵਧਾਈ ਦਿੱਤੀ।
ਡਾ: ਸਵਰਾਜ
ਸਿੰਘ ਨੇ ਆਪਣੇ ਪਰਧਾਨਗੀ ਭਾਸ਼ਨ ਵਿੱਚ ਕਨੇਡੀਅਨ ਪੰਜਾਬੀਆਂ ਨੂੰ ਜਿੱਥੇ ਵਿਸ਼ਵੀਕਰਨ
ਦੇ ਕੋਝੇ ਪੱਖਾਂ ਤੋਂ ਸੁਚੇਤ ਕੀਤਾ ਉੱਥੇ ਉਨ੍ਹਾਂ ਨੂੰ ਆਪਣੇ ਵਿਰਸੇ ਵਿੱਚੋਂ ਸਹੀ
ਕਦਰਾਂ ਕੀਮਤਾਂ ਤਲਾਸਣ ਲਈ ਵੀ ਆਖਿਆ।
ਅਖੀਰ ਵਿੱਚ ਕੁਲਦੀਪ
ਦੀਪਕ ਨੇ ਆਪਣੀ ਸਾਹਿਤਕ ਗਾਇਕੀ ਨਾਲ਼ ਸਰੋਤਿਆਂ ਨੂੰ ਸਰਸਾਰ ਕੀਤਾ।
ਚਾਰ ਘੰਟੇ ਚੱਲੇ ਇਸ
ਭਰਵੀਂ ਹਾਜ਼ਰੀ ਵਾਲ਼ੇ ਮਾਣਯੋਗ ਸਮਾਗਮ ਦੀ ਸਟੇਜ ਸੰਚਾਲਨਾ
‘ਪੰਜਾਬੀ
ਲਹਿਰਾਂ’
ਦੇ ਕਰਤਾ ਧਰਤਾ
ਸਤਿੰਦਰਪਾਲ ਸਿੱਧਵਾਂ ਨੇ ਨਿਭਾਈ।
(19
ਜੁਲਾਈ 2007) ਯੂਨੀਕੋਡ