ਰਾਈਟਰਜ਼ ਫੋਰਮ, ਕੈਲਗਰੀ ਦੀ
ਮਾਸਿਕ ਇਕੱਤਰਤਾ 1 ਜੁਲਾਈ 2007 ਨੂੰ ਪਾਕਿਸਤਾਨ ਕਲਚਰਲ ਸੈਂਟਰ, ਵੈਸਟਵਿੰਡਜ਼
ਡਰਾਈਵ ਨਾਰਥ ਈਸਟ ਕੈਲਗਰੀ ਵਿਖੇ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ।
ਸਭਾ ਦੇ ਸਕੱਤਰ ਜੱਸ ਚਾਹਲ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਪੜ੍ਹਕੇ ਸੁਣਾਈ ਜੋ ਸਭਾ
ਨੇ ਪ੍ਰਵਾਨ ਕੀਤੀ।
ਉਪਰੰਤ
ਹੋਸਿ਼ਆਰ ਸਿੰਘ ਅਰਸ਼ੀ ਨੇ ਆਪਣੇ ਜੀਵਨ ਦੀਆਂ ਅਭੁੱਲ ਯਾਦਾਂ ਵਿੱਚੋਂ 1950 ਵਿੱਚ
ਪੰਜਾਬ ਵਿਖੇ ਨਵਾਬ ਮਮਦੋਟ ਦੇ ਮੁਜ਼ਾਰਿਆਂ ਵੱਲੋਂ ਲੱਗੇ ਕਿਸਾਨ ਮੋਰਚੇ ਦਾ ਹਾਲ
ਸੁਣਾਇਆ। ਮਨੋਹਰ ਕੌਰ ਨੇ ‘ਮੈਂ ਵੀ ਇਕ ਔਰਤ ਹਾਂ’ ਇਕ ਸੁੰਦਰ ਲੇਖ ਪੜ੍ਹਿਆ। ਕੁਲਵੰਤ
ਕੌਰ ਨੇ ਇਕ ਕਵਿਤਾ ਸੁਣਾਈ। ਸਰੂਪ ਸਿੰਘ ਮੰਡੇਰ ਨੇ ਕੈਨੇਡਾ ਡੇ ਬਾਰੇ ਆਪਣੀ
ਕਵੀਸ਼ਰੀ ਸੁਣਾਈ। ਜੱਸ ਚਾਹਲ (ਤਨਹਾ) ਨੇ ਆਪਣੀ ਇਕ ਉਰਦੂ ਨਜ਼ਮ ਪੇਸ਼ ਕੀਤੀ ।
ਲੈਫਟੀਨੈਂਟ ਕਰਨਲ ਰਤਨ ਸਿੰਘ ਪਰਮਾਰ ਨੇ ਸੈਣਿਕ ਨੰਦ ਸਿੰਘ ਦੀ ਮਹਾਨ ਬਹਾਦਰੀ ਬਾਰੇ
ਆਪਣਾ ਲੇਖ ਪੇਸ਼ ਕੀਤਾ। ਕੈਲਗਰੀ ਦੇ ਮਸ਼ਹੂਰ ਉਰਦੂ ਸ਼ਾਇਰ ਸਲਾਹੁਦੀਨ ਸਬਾ ਸ਼ੇਖ ਨੇ
ਆਪਣੀਆਂ ਦੋ ਖੂਬਸੂਰਤ ਉਰਦੂ ਨਜ਼ਮਾਂ ਸੁਣਾਕੇ ਸਰਸ਼ਾਰ ਕੀਤਾ। ਬੀਬੀ ਮਨਜੀਤ ਕੌਰ
ਬਾਸੀ ਨੇ ਆਪਣਾ ਭਾਵਪੂਰਤ ਲੇਖ ‘ਵਾਦ ਵਿਵਾਦ ਅਤੇ ਕਿੰਤੂ ਪ੍ਰੰਤੂ’ ਪੜ੍ਹਿਆ । ਪ੍ਰੋ.
ਮੋਹਨ ਸਿੰਘ ਔਜਲਾ ਅਤੇ ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ।
ਅੰਤ ਵਿੱਚ ਹੋਸਿ਼ਆਰ ਸਿੰਘ ਅਰਸ਼ੀ ਨੇ ਕੁਛ ਸਿਅਰ ਸੁਣਾਏ। ਇਹਨਾਂ ਤੋਂ ਇਲਾਵਾ ਬਿੱਕਰ
ਸਿੰਘ ਸੰਧੂ, ਸਵਰਨ ਕੌਰ, ਰੂਪ ਸਿੰਘ ਗਿੱਲ ਤੇ ਮੇਜਰ ਨਾਹਰ ਸਿੰਘ ਜਵੰਦਾ ਵੀ ਇਸ
ਇਕੱਤਰਤਾ ਵਿੱਚ ਸ਼ਾਮਲ ਸਨ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਐਤਵਾਰ, 5
ਅਗਸਤ 2007 ਨੂੰ 2 ਵਜੇ ਪਾਕਿਸਤਾਨ ਕਲਚਰਲ ਸੈਂਟਰ 507 4656 ਵੈਸਟ ਵਿੰਡਜ਼ ਡਰਾਈਵ,
ਨਾਰਥ ਈਸਟ, ਕੈਲਗਰੀ ਦੇ ਹਾਲ ਵਿਚ ਹੋਵੇਗੀ ਜਿਸ ਵਿੱਚ ਬੀਬੀ ਅਮਤੁਲ ਖਾਨ ਦੀ ਪੁਸਤਕ
ʽਦੀਵਾਨੇ ਗ਼ਜ਼ਲʼ ਰੀਲੀਜ਼ ਕੀਤੀ ਜਾਵੇਗੀ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ
ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ
ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ
ਰਾਹੀਂ ਬਣੀ ਇਹ ਸਾਂਝ ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ
ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ।
(23
ਜੁਲਾਈ 2007)