|

ਕੈਲਿਫੋਰਨੀਆ ਦੀ ਵਿਸ਼ਵ ਪੰਜਾਬੀ
ਸਾਹਿੱਤ ਅਕਾਡਮੀ ਦਾ ਵਾਰਸ਼ਿਕ ਸਮਾਗਮ 12 ਅਗਸਤ, 2007 ਨੂੰ ਸਟੇਟ ਯੂਨੀਵਰਸਿਟੀ,
ਫਰੈਜ਼ਨੋ ਵਿਚ ਕਰਾਇਆ ਗਿਆ ਜੋ ਸਫਲਤਾ ਨਾਲ ਸਮਾਪਤ ਹੋਇਆ।ਸਮਾਗਮ ਦੇ ਸ਼ੁਰੂ ਹੋਣ ਤੋਂ
ਪਹਿਲਾਂ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੀ ਪੰਜਾਬੀ ਸੁਸਾਇਟੀ ਦੀ ਪ੍ਰਧਾਨ, ਜਸਪ੍ਰੀਤ
ਦੁਸਾਂਝ, ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸਾਹਿਤਕ ਪ੍ਰੋਗਰਾਮ ਵਿਚ ਅਮਰੀਕਾ,
ਕੈਨੇਡਾ ਅਤੇ ਭਾਰਤ ਦੇ ਸਾਹਿੱਤਕਾਰਾਂ ਨੇ ਭਾਗ ਲਿਆ। ਸਭਿਆਚਾਰਿਕ ਅਤੇ ਗੀਤ ਸੰਗੀਤ
ਦੇ ਪ੍ਰੋਗਰਾਮਾਂ ਵਿਚ ਕੈਲੀਫੋਰਨੀਆਂ ਦੇ ਹੰਡੇ ਹੋਏ ਕਲਾਕਾਰਾਂ ਦੇ ਨਾਲ ਨਾਲ ਬਚਿਆਂ
ਨੇ ਵੀ ਹਿੱਸਾ ਲਿਆ।ਛੋਟੇ ਬੱਚਿਆਂ ਨੂੰ ਪੰਜਾਬੀ ਬੋਲਣ ਅਤੇ ਪੜ੍ਹਨ ਲਈ ਉਤਸ਼ਾਹਿੱਤ
ਕਰਨ ਲਈ, ਬੱਚਿਆਂ ਵਿਚਕਾਰ ਪੰਜਾਬੀ ਪੜ੍ਹਨ ਦਾ ਮਕਾਬਲਾ ਕਰਾਇਆ ਗਿਆ। ਇਸ ਮੁਕਾਬਲੇ
ਵਿਚ ਹਰੇਕ ਬੱਚੇ ਨੂੰ ਵੱਖਰਾ ਵਖਰਾ ਪੈਰਾ ਦਿੱਤਾ ਗਿਆ ਜੋ ਉਨ੍ਹਾਂ ਨੇ ਬਿਨਾ ਤਿਆਰੀ
ਤੋਂ ਮੰਚ ਤੇ ਆ ਕੇ ਪੜ੍ਹਿਆ।ਭਾਗ ਲੈਣ ਵਾਲੇ ਬੱਚਿਆਂ ਵਿਚ ਮੰਗਲ ਕੌਰ, ਪ੍ਰਭਸਿਮਰਤ
ਕੌਰ, ਪਰਮੇਸ਼ਰ ਕੌਰ, ਗੁਰਪ੍ਰੀਤ ਕੌਰ, ਹਰੂਪ ਕੌਰ, ਸਤਿਵਿੰਦਰ ਕੌਰ ਧਾਲੀਵਾਲ, ਜਸਕਰਨ
ਸਿੰਘ ਮਾਨ, ਸਾਹਿਲ ਸਿੰਘ ਕੰਗ, ਅਤੇ ਸੁਜੋਤ ਸਿੰਘ ਕੰਗ ਸ਼ਾਮਿਲ ਸਨ। ਇਨ੍ਹਾਂ ਬਚਿਆਂ
ਦੀ ਲਗਨ ਨੂੰ ਉਤਸ਼ਾਹਿਤ ਕਰਨ ਲਈ ਅਕਾਡਮੀ ਵਲੋਂ ਇਕ ਇਕ ਮਾਨ ਪੱਤਰ ਅਤੇ ਪੰਦਰਾਂ
ਪੰਦਰਾਂ ਡਾਲਰ ਇਨਾਮ ਵਜੋਂ ਦਿੱਤੇ ਗਏ। ਅਗਲੇ ਸੈਸ਼ਨ ਦੇ ਆਰੰਭ ਤੋਂ ਪਹਿਲਾਂ ‘ਕੂਲ
ਪੰਜਾਬੀ ਵਿਰਸਾ ਗਰੁਪ, ਸਟਾਕਟਨ’ ਦੇ ਪਰਮਜੀਤ ਸਿੰਘ ਅਤੇ ਰੇਨੂੰ ਸਿੰਘ ਨੇ ਪੰਜਾਬੀ
ਦੇ ਮਹਾਨ ਕਵੀ ਸ਼ਿਵ ਕੁਮਾਰ ਦੇ ਗੀਤ ਗਾ ਕੇ ਸਰੋਤਿਆ ਦਾ ਜਸ ਖੱਟਿਆ।
ਇਸੇ ਤਰਾਂ ਜਮਲਾ ਜੱਟ ਦੇ ਸ਼ਗਿਰਦ, ਰਾਜ ਬਰਾੜ, ਨੇ ਆਪਣੇ ਗੀਤ ਰਾਹੀਂ ਸਰੋਤਿਆ ਦਾ
ਮਨੋਰੰਜਨ ਕੀਤਾ।
ਕਹਾਣੀ ਦਰਬਾਰ ਦਾ ਸੰਚਾਲਨ ਸੁਖਵਿੰਦਰ ਕੰਬੋਜ਼ ਨੇ ਕੀਤਾ
ਜਿਸ ਵਿਚ ਕਰਮ ਸਿੰਘ ਮਾਨ ਅਤੇ ਦਰਸ਼ਨ ਸਿੰਘ ਨੱਤ ਨੇ ਕਹਾਣੀਆਂ ਪੜ੍ਹੀਆਂ।ਇਸ ਸੈਸ਼ਨ ਦੀ
ਪਰਧਾਨਗੀ ਡਾ. ਜੁਗਿੰਦਰ ਸਿੰਘ ਕੈਰੋਂ ਅਤੇ ਅੰਮ੍ਰਿਤਸਰ ਟਾਇਮਜ਼ ਦੇ ਮੁਖ ਸੰਪਾਦਕ,
ਦਲਜੀਤ ਸਰਾ ਨੇ ਕੀਤੀ। ਕਹਾਣੀਆਂ ਬਾਰੇ ਟਿਪਣੀ ਦਲਜੀਤ
ਸਰਾਂ ਨੇ ਕੀਤੀ।
ਕਵੀ ਦਰਬਾਰ ਦਾ ਸੰਚਾਲਨ ਹਰਜਿੰਦਰ ਕੰਗ ਨੇ ਕੀਤਾ। ਉਸ ਨੇ
ਕਵੀਆਂ ਨੂੰ ਖ਼ੂਬਸੂਰਤ ਸ਼ਿਅਰਾਂ ਸਮੇਤ ਪੇਸ਼ ਕੀਤਾ। ਭਾਗ ਲੈਣ ਵਾਲਿਆਂ ਵਿਚ ਸੁਰਿੰਦਰ
ਸੀਰਤ, ਕੁਲਵਿੰਦਰ, ਆਜ਼ਾਦ ਜਾਲੰਧਰੀ, ਜਗਜੀਤ ਨੌਸ਼ਹਿਰਵੀ, ਅਸ਼ਰਫ ਗਿੱਲ, ਈਸ਼ਰ ਸਿੰਘ
ਮੋਮਨ, ਰੇਸ਼ਮ ਸਿੱਧੂ, ਹਰਜਿੰਦਰ ਢੇਸੀ, ਜਸ ਫ਼ਿਜ਼ਾ, ਸੰਤੋਖ ਸਿੰਘ ਮਿਨਹਾਸ, ਦਲਜੀਤ
ਰਿਆੜ, ਹਰਬੰਸ ਸਿੰਘ ਜਗਿਆਸੂ, ਕਮਲ ਬੰਗਾ, ਕੈਪਟਨ ਗੁਰਦਿਆਲ ਸਿੰਘ ਅਤੇ ਸ਼ਸ਼ੀ
ਸਮੁੰਦਰਾ ਸ਼ਾਮਿਲ ਸਨ। ਇਸ ਕਵੀ ਦਰਵਾਰ ਵਿਚ ਖਾਸ ਕਰਕੇ ਬਾਹਰਲੇ ਦੇਸ਼ਾਂ ਤੋਂ ਆਏ
ਕਵੀਆਂ ਜਿਵੇਂ, ਮੁਹਿੰਦਰਦੀਪ ਸਿੰਘ ਗਰੇਵਾਲ (ਭਾਰਤ), ਗੁਰਚਰਨ ਬੱਧਣ (ਭਾਰਤ) ਅਤੇ
ਪਾਲ ਢਿੱਲੋਂ (ਕੈਨੇਡਾ) ਨੇ ਕਵੀ ਦਰਬਾਰ ਦੀ ਪ੍ਰਧਾਨਗੀ ਵੀ ਕੀਤੀ ਅਤੇ ਆਪਣੇ ਆਪਣੇ
ਉਮਦਾ ਕਲਾਮ ਨਾਲ ਸਰੋਤਿਆਂ ਨੂੰ ਨਿਹਾਲ ਵੀ ਕੀਤਾ। ਸਮੇਂ ਦੀ ਥੁੜ ਕਰਕੇ ਕੁਝ ਕਵੀਆਂ
ਨੂੰ ਪੇਸ਼ ਨ ਕੀਤਾ ਜਾ ਸਕਿਆ ਜਿਨ੍ਹਾਂ ਵਿਚ ਡਾ. ਗੁਰੂਮੇਲ ਸਿੱਧੂ, ਸੁਖਵਿੰਦਰ
ਕੰਬੋਜ਼, ਹਰਭਜਨ ਢਿੱਲੋਂ, ਸੁੱਖੀ ਧਾਲੀਵਾਲ ਆਦਿ ਸ਼ਾਮਿਲ ਹਨ। ਅੱਜਕਲ ਦੀ ਕਵਿਤਾ ਆਮ
ਕਰਕੇ ਪਾਠਕਾਂ ਦੇ ਹਲਕ ਤੋਂ ਹੇਠਾਂ ਨਹੀਂ ਉਤਰਦੀ ਪਰ ਸਰੋਤਿਆਂ ਦੀ ਦਾਦ ਤੋਂ ਪਰਤੀਤ
ਹੁੰਦਾ ਸੀ ਕਿ ਉਹ ਕਵੀ ਦਰਬਾਰ ਦਾ ਭਰਪੂਰ ਆਨੰਦ ਮਾਣ ਰਹੇ ਸਨ।
ਜਗਤਾਰ ਕੰਗ ਨੇ ਅਤਪਣੇ ਗੀਤ ਰਾਹੀਂ ਸਰੋਤਿਆਂ ਤੋਂ ਸਲਾਘਾ ਖੱਟੀ।
ਅਮਰਪਾਲ ਸਿੰਘ ਧਾਲੀਵਾਲ, ਹਰਜੀਤ ਭੱਟੀ, ਅਮਰ ਸਿੰਘ ਅਤੇ ਗੁਰਪ੍ਰੀਤ ਨਾਗੀ ਨੇ ਬਹੁਤ
ਰੰਗ ਬੰਨਿਆਂ ਅਤੇ ਉਨ੍ਹਾਂ ਨੂੰ ਸਰੋਤਿਆ ਤੋਂ ਭਰਵਾਂ ਹੁੰਗਾਰਾ ਮਿਲਿਆ। ਹੰਢੇ
ਹੋਏ ਗਾਇਕਾਂ ਵਿਚ ਧਰਮਵੀਰ ਥਾਂਦੀ ਨੇ ਆਪਣੀ ਮਿੱਠੀ ਆਵਾਜ਼ ਨਾਲ ਸਰੋਤਿਆ ਨੂੰ ਕੀਲ ਕੇ
ਰੱਖਿਆ। ਨਿਰਮਲਜੀਤ ਨਿੰਮਾ ਨੇ ਆਪਣੀ ਆਵਾਜ਼ ਦਾ ਜਾਦੂ ਚਲਾਇਆ। ਅੰਤ ਵਿਚ ਚੰਦਨ ਨੇ,
ਜਿਸ ਦੀ ਹੁਣੇ ਹੁਣੇ ਇਕ ਸੀ.ਡੀ. ਮਾਰਕਿਟ ਵਿਚ ਬਹੁਤ ਮਕਬੂਲ ਹੋਈ ਹੈ, ਆਪਣੀ ਮਧਰ
ਆਵਾਜ਼ ਰਾਹੀਂ ਸਰੋਤਿਆਂ ਦੇ ਦਿਲ ਨੂੰ ਧੂ ਪਾਈ।

ਆਖੀਰ ਵਿਚ ਨੌਜਵਾਨਾਂ ਅਤੇ ਬੱਚਿਆਂ
ਦੇ ਭੰਗੜੇ ਦੀਆਂ ਟੀਮਾਂ ਨੇ ਆਪਣੇ ਆਪਣੇ ਕਮਾਲ ਦਿਖਾਏ। ਨੋਜਵਾਨਾਂ ਦੇ ਭੰਗੜੇ ਵਿਚ
ਭਾਗ ਲੈਣ ਵਾਲਿਆਂ ਦੇ ਨਾਂ ਇਸ ਪਰਕਾਰ ਹਨ: ਸੁਖਪ੍ਰੀਤ ਧਾਲੀਵਾਲ, ਪ੍ਰਭਸਿਮਰਨ ਲਿਟ,
ਜੇਸਨਦੀਪ ਕੰਗ, ਪਰਸਨਜੀਤ ਰਾਏ, ਰਵੀ ਰੰਧਾਵਾ, ਇਸ਼ਵਿੰਦਰ ਸਿੰਘ ਬੇਦੀ, ਪਾਲ ਧਾਲੀਵਾਲ
ਅਤੇ ਜਸਪ੍ਰੀਤ ਧਾਲੀਵਾਲ। ਢੋਲ ਤੇ ਸਾਥ ਰਾਜੂ ਨੇ ਦਿੱਤਾ ਅਤੇ ਇਸ ਦੇ ਨਿਰਦੇਸ਼ਕ ਸਨ
ਪਰਮਜੀਤ ਸਿੰਘ ਧਾਲੀਵਾਲ।ਇਸ ਟੀਮ ਨੇ ਨਾਚ ਦੀਆਂ ਪਬ-ਟਾਪਾਂ ਰਾਹੀਂ ਪੰਜਾਬੀ
ਬੋਲੀਆਂ/ਗੀਤ ਟੁਕੜੀਆਂ ਦੀ ਰੂਹ ਨੂੰ ਤਾਲ ਤੇ ਨਚਾਇਆ। ਕਰੱਦਰਜ਼ ਸਕੂਲ ਦੇ ਬੱਚਿਆਂ ਦੀ
ਭੰਗੜੇ ਦੀ ਟੀਮ ਨੇ ਆਪਣੇ ਜੌਹਰ ਦਿਖਾਏ ਜਿਨ੍ਹਾਂ ਵਿਚ ਨਿੱਕੀ ਹੀਰ, ਸ਼ਾਮ ਬਾਠ,
ਚਰਨਪ੍ਰੀਤ ਬੜਿੰਗ, ਰਵੀ ਬੜਿੰਗ ਅਤੇ ਕੈਮਰਨ ਬਾਠ ਨੇ ਭਾਗ ਲਿਆ। ਇਨ੍ਹਾਂ ਬੱਚਿਆਂ ਨੇ
ਸਰੋਤਿਆਂ ਤੋਂ ਭਰਪੂਰ ਵਾਹ ਵਾਹ ਖੱਟੀ। ਇਸ ਟੀਮ ਦਾ ਨਿਰਦੇਸ਼ਕ ਸੀ ਮਿਸਟਰ ਹੀਰ ਅਤੇ
ਬਚਿਆਂ ਨੂੰ ਪੇਸ਼ ਕਰਨ ਵਿਚ ਰਾਣੀ ਬਾਠ ਨੇ ਮੱਦਤ ਕੀਤੀ।ਪੰਜਾਬੀ ਪੜ੍ਹਨ ਦੇ ਮੁਕਾਬਲੇ
ਵਿਚ ਹਿੱਸਾ ਲੈਣ ਵਾਲੇ ਬਚਿਆਂ ਅਤੇ ਭੰਗੜੇ ਦੀਆਂ ਟੀਮਾਂ ਵਿਚ ਭਾਗ ਲੈਣ ਵਾਲੇ
ਬੱਚਿਆਂ ਨੂੰ ਅਕਾਡਮੀ ਦੇ ਸਪੌਂਸਰਜ਼ ਵਲੋਂ ਸਨਮਾਨਿੱਤ ਕੀਤਾ ਗਿਆ। ਸਾਡੇ ਸਪੌਂਸਰਜ਼
ਅਤੇ ਸਹਾਇਕਾਂ ਦੇ ਨਾਂ ਇਸ ਪਰਕਾਰ ਹਨ: ਚਰਨਜੀਤ ਸਿੰਘ ਬਾਠ; ਹੈਰੀ ਅਤੇ ਅਵਤਾਰ
ਗਿੱਲ; ਕੁਲਜੀਤ, ਸੁਰਜੀਤ ਅਤੇ ਸਰਬਜੀਤ ਸਿੰਘ ਅਟਵਾਲ; ਅੰਮ੍ਰਿਤਪਾਲ ਸਿੰਘ ਅਤੇ
ਸੁਰਿੰਦਰਪਾਲ ਸਿੰਘ ਨਿੱਝਰ; ਡਾ. ਪਾਲ ਅਤੇ ਸੁਖਪਾਲ ਕੌਰ ਵਿਰਕ; ਪਾਲ ਸਹੋਤਾ,
ਗੁਰਚਰਨ ਸਿੰਘ ਰੱਕੜ, ਰਿੰਮੀ ਸੰਧੂ, ਪੰਜਾਬ ਸਪੋਰਟਸ ਕਲੱਬ, ਗੁਰਚਰਨ ਮਾਨ, ਪ੍ਰੀਤਮ
ਸਿੰਘ ਗਰੇਵਾਲ, ਗੁਰਜਿੰਦਰ ਸਿੰਘ ਰਾਏ, ਕੁਲਜੀਤ ਰਾਏ, ਮੋਗਾ ਮਿਊਜ਼ਿਕ, ਪਾਲ ਮਾਹਲ,
ਮੁਹਿੰਦਰ ਸਿੰਘ ਗਰੇਵਾਲ, ਚਰਨ ਗੁਰਮ, ਤਾਜ ਰੰਧਾਵਾ, ਲਛਮਣ ਸਿੰਘ ਰਾਠੌਰ, ਜਗਜੀਤ
ਸਿੰਘ ਥਿੰਦ ਅਤੇ ਚਰਨਜੀਤ ਸਿੰਘ ਸਹੋਤਾ ਆਦਿ।
ਸਮਾਗਮ ਵਿਚ ਕੁਝ ਪੁਸਤਕਾਂ
ਦੀ ਮੂੰਹ ਦਿਖਾਈ ਕੀਤੀ ਗਈ ਜਿਨ੍ਹਾਂ ਵਿਚ ਡਾ. ਜੁਗਿੰਦਰ ਸਿੰਘ ਕੈਰੋਂ ਦਾ ਨਾਵਲ
‘ਰੋਜ਼ਾ ਮੈਅ’, ਪ੍ਰਿੰ: ਦਰਸ਼ਨ ਨੱਤ ਦੀ ਕਾਵਿ ਪੁਸਤਕ “ਸੱਤਿਆ ਹੰਭੇ ਪਰਾਂ ਦੀ”,
ਸੁਰਜੀਤ ਕਲਸੀ ਬਾਰੇ ਆਲੋਚਨਾਤਮਿਕ ਪੁਸਤਕ ‘ਔਰਤ ਤੋਂ ਔਰਤ ਤੱਕ ਦਾ ਸਫ਼ਰ’, ਰਵਿੰਦਰ
ਸਹਿਰਾ ਦੀ ਕਾਵਿ ਪੁਸਤਕ ‘ਅੱਖਰਾਂ ਦੀ ਲੋਅ’ ਅਤੇ ਕੁਮਾਂਡੈਂਟ ਮੁਹਿੰਦਰ ਸਿੰਘ ਦੀ
ਪਰਬੱਤ ਚੜ੍ਹਾਈ ਬਾਰੇ ਪੁਸਤਕ ‘ਛੁਪੇ ਰਾਹਾਂ ਦੀ ਤਲਾਸ਼’ ਸ਼ਾਮਿਲ ਹਨ। ਸਾਰੀਆਂ
ਪੁਸਤਕਾਂ ਨੂੰ ਸੰਖੇਪ ਜਹੀ ਜਾਣਕਾਰੀ ਸਮੇਤ, ਡਾ. ਗੁਰੂਮੇਲ ਸਿੱਧੂ ਨੇ ਰਲੀਜ਼ ਕੀਤਾ।
ਸਮਾਗਮ ਵਿਚ ਖਾਸ ਕਰਕੇ ਕੁਮਾਂਡੈਂਟ ਮੁਹਿੰਦਰ ਸਿੰਘ ਨੇ ਆਪਣੀ ਮਾਊਂਟ ਐਬ੍ਰਸਟ
ਦੀ ਤਿੱਬਤ ਵਲੋਂ ਚੜ੍ਹਾਈ ਬਾਰੇ ਚਾਨਣਾ ਪਾਇਆ। ਮੁਹਿੰਦਰ ਸਿੰਘ ਪਹਿਲਾ ਭਾਰਤੀ ਸਿੱਖ
ਹੈ ਜਿਸ ਨੇ ਕਈ ਉੱਚੀਆਂ ਚੋਟੀਆਂ ਫਤਿਹ ਕੀਤੀਆਂ ਅਤੇ ਹੋਰਨਾਂ ਨੂੰ ਸਿਖਲਾਈ ਦੇਕੇ
ਪਹਾੜੀ ਚੜ੍ਹਾਈ ਦੇ ਕਾਬਿਲ ਬਣਾਇਆ।
ਅੰਤ ਵਿਚ ਮੀਡੀਆ ਦਾ ਧਨਿਵਾਦ ਕਰਨਾ
ਬਣਦਾ ਹੈ ਜਿਨ੍ਹਾਂ ਦੀਆਂ ਸੇਵਾਵਾਂ ਰਾਹੀਂ ਅਕਾਡਮੀ ਦਾ ਇਹ ਵਾਰਸ਼ਕ ਸਮਾਗਮ ਸਫਲ ਹੋ
ਸਕਿਆ। ਰੇਡੀਉ ਅਤੇ ਟੀ.ਵੀ. ਦੀਆਂ ਸ਼ਖ਼ਸੀਅਤਾਂ ਵਿਚ ਗੁੱਡੀ ਸਿੱਧੂ, ਗੁਰਪ੍ਰੀਤ ਮਾਨ,
ਤਰਲੋਚਨ ਟੈਗੋਰ, ਪਾਲ ਧਾਲੀਵਾਲ, ਦਿਲਬਾਗ ਬੰਗੜ, ਬਲਰਾਜ ਸਿੰਘ, ਸੁੱਖੀ ਹੇਅਰ,
ਰਾਜਵਿੰਦਰ ਧਾਲੀਵਾਲ ਅਤੇ ਕੁਲਵੰਤ ਉੱਵੀ ਆਦਿ ਸ਼ਾਮਿਲ ਹਨ। ਅਖ਼ਬਾਰਾਂ ਵਿਚ ਅਸੀਂ
ਅੰਮ੍ਰਿਸਰ ਟਾਇਮਜ਼, ਇੰਡੋ-ਕਨੇਡੀਅਨ ਟਾਇਮਜ਼, ਪੰਜਾਬ ਨਿਊਜ਼ ਵੀਕਲੀ, ਪੰਜਾਬ ਟਾਇਮਜ਼,
ਨਵਾਂ ਜ਼ਮਾਨਾ ਦੇ ਧਨਿਵਾਦੀ ਹਾਂ। ਅਸੀਂ ਮੋਗਾ ਵਿਡਿਉ ਅਤੇ ਬੰਗੜ ਦੇ ਵੀ ਧਨਿਵਾਦੀ
ਹਾਂ ਜਿਨ੍ਹਾਂ ਨੇ ਫੋਟੌਗ੍ਰਾਫੀ ਦੀਆਂ ਸੇਵਾਵਾਂ ਪਰਦਾਨ ਕੀਤੀਆਂ। ਇੰਟਰਨਿੱਟ ਤੇ
ਫੋਟੋ ਐਲਬਮ ਦੀ ਪਰਦਰਸ਼ਣੀ ਮੋਗਾ ਵਿਡੀਉ ਦੀ ਦੇਣ ਹੈ। ਅੰਤ ਵਿਚ ਗੁਰਦੇਵ ਸਿੰਘ ਗਿੱਲ
ਨੂੰ ਸ਼ਰਧਾਂਜਲੀ ਭੈਂਟ ਕੀਤੀ ਗਈ।
(20 ਅਗਸਤ 2007)
ਯੂਨੀਕੋਡ
|