ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

‘ਸੀਰਤ’ ਦੇ ਇੱਕ ਸਾਲ ਪੂਰਾ ਕਰਨ ‘ਤੇ ਸ਼ਾਨਦਾਰ ਸਮਾਗਮ

ਰੀਪੋਰਟ: ਕਿਰਪਾਲ ਸਿੰਘ ਪੰਨੂੰ
 

‘ਸੀਰਤ’ ਦੇ ਇੱਕ ਸਾਲ ਪੂਰਾ ਕਰਨ ‘ਤੇ ਸ਼ਾਨਦਾਰ ਸਮਾਗਮ

‘ਸੀਰਤ’ ਦਾ ਸਾਲਾਨਾ ਅੰਕ ਜਾਰੀ ਕਰਦੇ ਹੋਏ ਸੱਜਿਓਂ ਖੱਬੇ:
ਹਰਭਜਨ ਮਾਨ, ਜੋਗਿੰਦਰ ਸਿੰਘ ਗਰੇਵਾਲ, ਸੁਪਨ ਸੰਧੂ, ਹਰਚਰਨ ਸਿੰਘ ਗਿੱਲ ਅਤੇ ਨਵਰਾਜ ਗਰੇਵਾਲ


(ਕਿਰਪਾਲ ਸਿੰਘ ਪੰਨੂੰ): ਕਨੇਡਾ ਵਿੱਚ ਪ੍ਰਕਾਸ਼ਿਤ ਹੁੰਦੇ ਬਹੁ-ਚਰਚਿਤ ਸਾਹਿਤਕ ਅਤੇ ਸਭਿਆਚਾਰਕ ਮਾਸਿਕ-ਪੱਤਰ ‘ਸੀਰਤ’ ਦੇ ਪ੍ਰਕਾਸ਼ਨ ਦਾ ਇੱਕ ਸਾਲ ਪੂਰਾ ਹੋਣ ‘ਤੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਰਚੇ ਦਾ ਸਾਲਾਨਾ ਅੰਕ ਜਾਰੀ ਕਰਨ ਦੀ ਰਸਮ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਅਤੇ ਸਪਤਾਹਿਕ ‘ਪੰਜ ਪਾਣੀ’ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਗਰੇਵਾਲ ਨੇ ਅਦਾ ਕੀਤੀ। ਸਾਹਿਤ ਅਕਾਦਮੀ ਇਨਾਮ-ਜੇਤੂ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਦੀ ਨਿਗਰਾਨੀ ਹੇਠ ਛਪਣ ਵਾਲੇ ‘ਸੀਰਤ’ ਦੇ ਮੁਖ ਸੰਪਾਦਕ ਹਰਚਰਨ ਸਿੰਘ ਗਿੱਲ ਅਤੇ ਸੰਪਾਦਕ ਸੁਪਨ ਸੰਧੂ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਵਿੱਚ ‘ਸੀਰਤ’ ਵਿੱਚ ਪੰਜਾਬੀ ਦੇ ਬਿਹਤਰੀਨ ਲੇਖਕਾਂ ਦੀਆਂ ਰਚਨਾਵਾਂ ਛਪਦੀਆਂ ਰਹੀਆਂ ਹਨ, ਜਿੰਨ੍ਹਾਂ ਨੇ ਦੇਸ-ਵਿਦੇਸ਼ ਵੱਸਦੇ ਪੰਜਾਬੀਆਂ ਦੇ ਮਨਾਂ ਨੂੰ ਮੋਹ ਲਿਆ ਹੈ। ਹਰਭਜਨ ਮਾਨ, ਜੋਗਿੰਦਰ ਸਿੰਘ ਗਰੇਵਾਲ ਅਤੇ ਹੋਰ ਬੁਲਾਰਿਆਂ ਨੇ ਇੱਕ ਸਾਲ ਵਿੱਚ ਹੀ ਏਨੇ ਮਹੱਤਵਪੂਰਨ ਲੇਖਕਾਂ ਨੂੰ ਆਪਣੇ ਨਾਲ ਜੋੜਣ ਅਤੇ ਵਿਸ਼ਾਲ ਪੱਧਰ ਤੇ ਪਾਠਕਾਂ ਨੂੰ ਆਕਰਸ਼ਿਤ ਕਰ ਸਕਣ ਲਈ ‘ਸੀਰਤ’ ਦੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ। ਕਰਨੈਲ ਸਿੰਘ ਪਾਰਸ, ਗੁਰਦਿਆਲ ਸਿੰਘ ਨਾਵਲਕਾਰ, ਸੁਰਜੀਤ ਪਾਤਰ, ਰਘਬੀਰ ਸਿੰਘ ਸਿਰਜਣਾ, ਤੇ ਡਾ ਸਾਧੂ ਸਿੰਘ ਜਿਹੇ ਨਾਮਵਰ ਲੇਖਕਾਂ ਦੀ ਸਰਪ੍ਰਸਤੀ ਅਧੀਨ ਛਪ ਰਹੇ ਇਸ ਪਰਚੇ ਦੇ ਪਾਠਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ‘ਸੀਰਤ’ ਹੁਣ “ਡਬਲਿਊ ਡਬਲਿਊ ਡਬਲਿਊ ਡਾਟ ਸੀਰਤ ਡਾਟ ਸੀਏ”
www..seerat.ca ਨਾਂ ਦੀ ਵੈਬ-ਸਾਈਟ ਤੇ ਇੰਟਰਨੈੱਟ ਉੱਤੇ ਵੀ ਪੜ੍ਹਿਆ ਜਾ ਸਕਦਾ ਹੈ। ਇਸ ਸਾਲਾਨਾ ਸਮਾਗਮ ਵਿੱਚ ਟਰਾਂਟੋ ਦੇ ਪੱਤਰਕਾਰ ਭਾਈਚਾਰੇ ਦੇ ਲੋਕ ਅਤੇ ਪੰਜਾਬੀ ਲੇਖਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।

(22 ਸਤੰਬਰ 2007) ਯੂਨੀਕੋਡ

e-mail: Likhari


© likhari: Punjabi Likhari Forum-2001-2007