ਸਰਗਰਮੀਆਂ/ਸੂਚਨਾਵਾਂ

 
ਕਹਾਣੀ ਵਿਚਾਰ ਮੰਚ ਟੋਰਾਂਟੋ ਦਾ ਵਾਰਸ਼ਿਕ ਸਮਾਗਮ

-ਰੀਪੋਰਟ: ਮੇਜਰ ਮਾਂਗਟ-
 

 ਤਿੰਨ ਕਹਾਣੀਆਂ ਦਾ ਪਠਨ


ਜਰਨੈਲ ਸਿੰਘ


ਮਿੰਨੀ ਗਰੇਵਾਲ

ਮੇਜਰ ਮਾਂਗਟ

{ਪਾਣੀ (ਜਰਨੈਲ ਸਿੰਘ), ਵਹਿੰਦੇ ਪਾਣੀਆਂ ਦੇ ਪਰਛਾਵੇਂ (ਮਿੰਨੀ ਗਰੇਵਾਲ) ਮੋਮ ਦੇ ਖੰਭ (ਮੇਜਰ ਮਾਂਗਟ)}

ਬਰੈਂਪਟਨ (ਮੇਜਰ ਮਾਂਗਟ):- ਸਥਾਨਿਕ ਕਮਿਊਨਟੀ ਸੈਂਟਰ ਵਿੱਚ ਸੋਲਾਂ ਸਤੰਬਰ ਦਿਨ ਐਤਵਾਰ ਨੂੰ ਕਹਾਣੀ ਵਿਚਾਰ ਮੰਚ ਟੋਰਾਂਟੋ ਕਨੇਡਾਵਲੋਂ ਆਪਣਾ ਵਾਰਸ਼ਿਕ ਸਮਾਗਮ ਕਰਵਾਇਆ ਗਿਆਇਹ ਸੰਸਥਾ ਪਿਛਲੇ ਦਸਾਂ ਸਾਲਾਂ ਤੋਂ ਆਪਣੇ ਸ਼ਾਨਦਾਰ ਕੰਮ ਕਰਕੇ ਨਿਵੇਕਲੀ ਪਛਾਣ ਰੱਖਦੀ ਹੈਸੰਸਥਾ ਦੇ ਸੱਦੇ ਤੇ ਲੇਖਕ, ਅਲੋਚਕ, ਪੱਤਰਕਾਰ ਅਤੇ ਸਰੋਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨਪ੍ਰੋਗਰਾਮ ਦੇ ਸ਼ੁਰੂ ਵਿੱਚ ਮੇਜਰ ਮਾਂਗਟ ਨੇ ਸੰਸਥਾ ਦਾ ਇਤਿਹਾਸ, ਉਸ ਵਲੋਂ ਕੀਤਾ ਗਿਆ ਕੰਮ ਤੇ ਇਸ ਪ੍ਰੋਗਰਾਮ ਦੀ ਮਹੱਤਤਾ ਦੱਸਦਿਆ ਕਿਹਾ ਇਸ ਵਿੱਚ ਪਾਠਕਾਂ ਤੇ ਲੇਖਕਾਂ ਦੀ ਸਾਂਝ ਨੂੰ ਮੁੱਖ ਰੱਖਿਆ ਗਿਆ ਹੈ ਤਾਂ ਕਿ ਉਹ ਖੁੱਲ੍ਹ ਕਿ ਵਿਚਾਰ ਚਰਚਾ ਕਰ ਸਕਣਇਸ ਦੇ ਨਾਲ ਹੀ ਉਨ੍ਹਾਂ ਪ੍ਰਧਾਨਗੀ ਮੰਡਲ ਨੂੰ ਮੰਚ ਉਤੇ ਸਸ਼ੋਭਤ ਹੋਣ ਲਈ ਸੱਦਾ ਦਿੱਤਾ ਜਿਸ ਵਿੱਚ ਡਾ: ਵਰਿਆਮ ਸਿੰਘ ਸੰਧੂ, ਡਾ: ਸਾਧੂ ਸਿੰਘ, ਜਰਨੈਲ ਸਿੰਘ ਕਹਾਣੀਕਾਰ ਅਤੇ ਬਲਰਾਜ ਚੀਮਾ ਸ਼ਾਮਲ ਹੋਏਸ਼ੁਰੂ ਵਿੱਚ ਜਰਨੈਲ ਸਿੰਘ ਕਹਾਣੀਕਾਰ ਵਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ

ਇਸ ਉਪਰੰਤ ਅਰਵਿੰਦਰ ਕੌਰ ਵਲੋਂ ਕਨੇਡੀਅਨ ਪੰਜਾਬੀ ਕਹਾਣੀ ਤੇ ਇੱਕ ਵਿਸਤ੍ਰਿਤ ਖੋਜ ਪੱਤਰ ਪੇਸ਼ ਕੀਤਾ ਗਿਆਤੇ ਫੇਰ ਸੱਦਾ ਦਿੱਤਾ ਗਿਆ ਅੱਜ ਦੇ ਕਹਾਣੀਕਾਰਾਂ ਨੂੰਸਭ ਤੋਂ ਪਹਿਲਾਂ ਮਿਨੀ ਗਰੇਵਾਲ ਨੇ ਆਪਣੀ ਕਹਾਣੀ ਵਗਦੇ ਪਾਣੀਆਂ ਦੇ ਪਰਛਾਵੇਂਪੇਸ਼ ਕੀਤੀਜਿਸ ਵਿੱਚ ਔਰਤ ਦੀ ਇਕੱਲਤਾ ਅਤੇ ਮਰਦ ਵਲੋਂ ਉਸ ਨਾਲ ਕੀਤੇ ਧੋਖੇ ਨੂੰ ਬਾਖੂਬੀ ਚਿਤਰਿਆ ਗਿਆ ਸੀਇਸ ਕਹਾਣੀ ਤੇ ਬਹਿਸ ਦਾ ਆਰੰਭ ਸੁਦਾਗਰ ਬਰਾੜ ਲੰਡੇ ਨੇ ਕਰਦਿਆਂ ਇਸ ਨੂੰ ਸਫਲ ਕਹਾਣੀ ਕਿਹਾਇਸ ਉੱਪਰ ਹੋਈ ਬਹਿਸ ਵਿੱਚ ਜਗਜੀਤ ਸੰਧੂ, ਪ੍ਰਵੀਨ ਕੌਰ, ਬੀਰ ਸਿੰਘ ਆਸੀ, ਜੇ ਐੱਸ ਨੰਦਾ ਅਤੇ ਕਈ ਹੋਰ ਅਲੋਚਕ ਸ਼ਾਮਲ ਹੋਏ

ਦੂਸਰੀ ਕਹਾਣੀ ਮੇਜਰ ਮਾਂਗਟ ਵਲੋਂ ਮੋਮ ਦੇ ਖੰਭ ਪੜ੍ਹੀ ਗਈ ਜੋ ਦੋ ਸੱਭਿਆਚਾਰਾਂ ਚ ਪਿਸ ਰਹੀ ਔਰਤ ਦੇ ਇਕਲਾਪੇ ਚੋਂ ਜਨਮੇ ਉਦਾਸੀ ਰੋਗ ਦੀ ਕਹਾਣੀ ਸੀਜਿਸ ਤੇ ਬਹਿਸ ਦਾ ਆਰੰਭ ਬਲਵੀਰ ਕੌਰ ਸੰਘੇੜਾ ਨੇ ਕਰਦਿਆਂ ਇਸ ਨੂੰ ਨਿਵੇਕਲੇ ਵਿਸ਼ੇ ਦੀ ਕਹਾਣੀ ਕਿਹਾਉਨ੍ਹਾਂ ਇਸ ਕਹਾਣੀ ਸਬੰਧੀ ਆਪਣੇ ਸੁਝਾਅ ਵੀ ਦਿੱਤੇਇਸ ਕਹਾਣੀ ਉੱਪਰ ਹੋਈ ਬਹਿਸ ਵਿੱਚ ਕੁਲਜੀਤ ਮਾਨ, ਕਰਨਲ ਗੁਰਨਾਮ ਸਿੰਘ, ਗੁਰਪਾਲ ਸਰੋਆ, ਨਿਹਾਲ ਸਿੰਘ, ਬਰਜਿੰਦਰ ਕੌਰ ਗੁਲਾਟੀ ਅਤੇ ਪ੍ਰਵੀਨ ਕੌਰ ਨੇ ਭਾਗ ਲਿਆਮੇਜਰ ਮਾਂਗਟ ਨੇ ਸਵਾਲਾਂ ਦੇ ਜਵਾਬ ਦਿੱਤੇ

ਤੀਸਰੀ ਕਹਾਣੀ ਜਰਨੈਲ ਸਿੰਘ ਦੀ ਪਾਣੀਸੀਇਸ ਕਹਾਣੀ ਦਾ ਮੂਲ ਮੁੱਦਾ ਵੀ ਰਿਸ਼ਤਿਆ ਵਿਚਲੇ ਪਿਆਰ ਅਤੇ ਸੱਭਿਆਚਾਰ ਦਾ ਸੁੱਕ ਰਿਹਾ ਪਾਣੀ ਸੀਇਸ ਉੱਪਰ ਬਹਿਸ ਦਾ ਆਰੰਭ ਕਿਰਪਾਲ ਸਿੰਘ ਪੰਨੂੰ ਨੇ ਕੀਤਾ ਅਤੇ ਜਰਨੈਲ ਸਿੰਘ ਦੀ ਕਹਾਣੀ ਕਲਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਪਾਣੀ ਨੂੰ ਇੱਕ ਸਫਲ ਕਹਾਣੀ ਮੰਨਿਆਇਸ ਤੇ ਹੋਈ ਅਲੋਚਨਾ ਵਿੱਚ ਜਰਨੈਲ ਸਿੰਘ ਗਰਚਾ, ਰਾਜਪਾਲ ਬੋਪਾਰਾਏ, ਸੁਦਾਗਰ ਬਰਾੜ ਲੰਡੇ, ਗੁਰਪਾਲ ਸਰੋਆ, ਬਰਜਿੰਦਰ ਗੁਲਾਟੀ ਤੇ ਪ੍ਰਵੀਨ ਕੌਰ ਸ਼ਾਮਲ ਹੋਏ

ਅੰਤ ਵਿੱਚ ਤਿੰਨਾਂ ਕਹਾਣੀਆਂ ਤੇ ਹੋਈ ਬਹਿਸ ਨੂੰ ਡਾ: ਸਾਧੂ ਸਿੰਘ ਨੇ ਸਮੇਟਿਆਉਨ੍ਹਾਂ ਤਿੰਨਾਂ ਕਹਾਣੀਆਂ ਤੇ ਆਪਣੇ ਨੁਕਤੇ ਪੇਸ਼ ਕੀਤੇ ਅਤੇ ਸੁਆਲ ਉਠਾਏਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਡਾ: ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਇੱਕ ਗੱਲ ਜਿਹੜੀ ਤਿੰਨਾਂ ਹੀ ਕਹਾਣੀਆਂ ਵਿਚੋਂ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹੋ ਹੀ ਹੈ ਕਿ ਇੱਥੇ ਰਹਿ ਰਹੇ ਲੋਕਾਂ ਦਾ ਪੱਛਮੀ ਕਦਰਾਂ ਕੀਮਤਾਂ ਅਨੁਸਾਰ ਢਲ ਜਾਣਾ ਅਤੇ ਇਸ ਜੀਵਨ-ਸ਼ੈਲੀ ਦੇ ਅਨੁਕੂਲ ਹੋ ਜਾਣਾ ਇਤਿਹਾਸਕ ਤੌਰ ਤੇ ਅਨਿਵਾਰੀ ਪਰਕਿਰਿਆ ਹੈਇਤਿਹਾਸਕ ਅਨਿਵਾਰਤਾ ਦੇ ਇਸ ਯਥਾਰਥਕ ਪੱਖ ਨੂੰ ਬਿਆਨ ਕਰਦਿਆਂ ਅਤੇ ਸਭਿਆਚਾਰਕ ਅਨੁਕੂਲਣ ਦੀ ਤਣਾਓ-ਪੂਰਨ ਪਰਕਿਰਿਆ ਨੂੰ ਪੇਸ਼ ਕਰਦਿਆਂ ਇਹਨਾਂ ਕਹਾਣੀਕਾਰਾਂ ਨੇ ਅੰਤਿਮ ਤੌਰ ਤੇ ਜਿਹੜੀ ਸਭ ਤੋਂ ਕੌੜੀ ਹਕੀਕਤ ਪਾਠਕਾਂ ਦੇ ਰੂਬਰੂ ਕਰਵਾਈ ਹੈ; ਉਹ ਹੈ ਵਿਅਕਤੀ ਦਾ ਤੜਪਾ ਦੇਣ ਵਾਲੀ ਇਕੱਲ ਦਾ ਸਿ਼ਕਾਰ ਹੋ ਜਾਣਾਉਨ੍ਹਾਂ ਕਿਹਾ ਕਿ ਹਰ ਕਹਾਣੀ ਵਿੱਚ ਸੁਧਾਰ ਦੀ ਗੁੰਜਾਇਸ਼ ਹੁੰਦੀ ਹੈਨਿੱਕੇ ਮੋਟੇ ਨੁਕਸਾਂ ਦੇ ਹੁੰਦਿਆਂ ਹੋਇਆਂ ਵੀ ਤਿੰਨੇ ਕਹਾਣੀਆਂ ਆਪਣੀ ਗੱਲ ਕਹਿਣ ਵਿੱਚ ਸਫਲ ਰਹੀਆਂ ਹਨਉਨ੍ਹਾਂ ਸਫਲ ਸਮਾਗਮ ਤੇ ਸੰਸਥਾ ਨੂੰ ਵਧਾਈ ਵੀ ਦਿੱਤੀ

 ਬਲਰਾਜ ਚੀਮਾਂ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆਇੱਸ ਮੌਕੇ ਮਿਨੀ ਗਰੇਵਾਲ ਦੀ ਹਿੰਦੀ ਪੁਸਤਕ ਦੋ ਅਸਮਾਨਵੀ ਰਿਲੀਜ਼ ਕੀਤੀ ਗਈਇਸ ਸਮਾਗਮ ਦੇ ਯਾਦਗਾਰੀ ਪਲ ਕਿਰਪਾਲ ਸਿੰਘ ਪੰਨੂੰ ਨੇ ਆਪਣੇ ਕੈਮਰੇ ਰਾਹੀਂ ਪਕੜੇ ਅਤੇ ਰਾਜਪਾਲ ਬੋਪਾਰਾਏ ਨੇ ਉਨ੍ਹਾਂ ਨੂੰ ਵੀਡੀਓ ਚ ਬੰਦ ਕੀਤਾ

ਇਸ ਸਮਾਗਮ ਵਿੱਚ ਜਿਨ੍ਹਾਂ ਹੋਰ ਅਹਿਮ ਸਖਸ਼ੀਅਤਾਂ ਨੇ ਹਿੱਸਾ ਲਿਆ ਉਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈਅਜਾਇਬ ਟੱਲੇਵਾਲੀਆ, ਯੋਗੇਸ਼ ਵਰਮਾਂ, ਗੁਰਬਚਨ ਬਰਾੜ ਲੰਡੇ, ਚਰਨ ਸਿੰਘ, ਸੁਰਜਣ ਜੀਰਵੀ, ਜਗਜੀਤ ਸੰਧੂ, ਜਸਵਿੰਦਰ ਸੰਧੂ, ਸੁਰਿੰਦਰਪਾਲ ਸਿੰਘ, ਪ੍ਰੋ: ਗੁਰਬਖਸ਼ ਸਿੰਘ ਭੰਡਾਲ, ਜਸਵੀਰ, ਰਾਜਿੰਦਰ ਗਰੇਵਾਲ, ਮਨਜੀਤ ਮਿਨਹਾਸ, ਗੁਰਦਾਸ ਮਿਨਹਾਸ, ਹਰਭਜਨ ਗਰੀਜ਼ੀ, ਹਰਵੰਤ ਕੌਰ, ਦਲਜੀਤ ਕੌਰ, ਪਰਮਜੀਤ ਮੋਮੀ, ਹਰਜਿੰਦਰ ਕੌਰ, ਪਤਵੰਤ ਕੌਰ ਪੰਨੂੰ, ਲਾਲ ਸਿੰਘ, ਪੂਰਨ ਸਿੰਘ ਪਾਂਧੀ, ਨਿਹਾਲ ਸਿੰਘ, ਸੁਖਪਾਲ ਕੌਰ, ਰਸ਼ਪਿੰਦਰ ਮਾਂਗਟ, ਹਰਮਿੰਦਰ ਢਿੱਲੋਂ, ਅਤੇ ਜੋਗਿੰਦਰ ਸਿੰਘ ਗਰੇਵਾਲ (ਸੰਪਾਦਕ ਪੰਜ ਪਾਣੀ) ਇਹ ਪ੍ਰੋਗਾਰਮ ਭਾਵੇਂ ਕਹਾਣੀ ਵਿਚਾਰ ਮੰਚ ਦਾ ਪਹਿਲਾ ਪ੍ਰੋਗਰਾਮ ਸੀ ਪਰ ਤਾਂ ਵੀ ਬਹੁਤ ਸਫਲ ਰਿਹਾ

***

ਤਿੰਨਾਂ ਹੀ ਕਹਾਣੀਆਂ ਸਬੰਧੀ ਤਿੰਨ ਲੇਖਕਾਂ ਦੇ ਵਿਚਾਰ ਪੜ੍ਹਨ ਲਈ ਕਲਿੱਕ ਕਰੋ:
‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ‘ਤੇ ਇੱਕ ਪਾਠਕੀ ਝਾਤ----ਸੁਦਾਗਰ ਬਰਾੜ ਲੰਡੇ
ਮੇਜਰ ਮਾਂਗਟ ਦੀ ਕਹਾਣੀ “ਮੋਮ ਦੇ ਖੰਭ”--ਰਿਸ਼ਤਿਆਂ ਨੂੰ ਲੱਗਾ ਖੋਰ-- ਬਲਬੀਰ ਸੰਘੇੜਾ
ਪਾਣੀ ਦੀ ਕਹਾਣੀ, ਜੀਵਨ ਦੀ ਕਹਾਣੀ----ਕਿਰਪਾਲ ਸਿੰਘ ਪੰਨੂੰ

***
ਕਹਾਣੀ ਵਿਚਾਰ ਮੰਚ ਦੇ ਵਾਰਸ਼ਿਕ ਸਮਾਗਮ ਵਿਚ ਪੜ੍ਹੀਆਂ/ਵਿਚਾਰੀਆਂ ਗਈਆਂ ਅਤੇ 'ਲਿਖਾਰੀ' ਵਿਚ ਛਪੀਆਂ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ:
ਵਹਿੰਦੇ ਪਾਣੀਆਂ ਦੇ ਪਰਛਾਵੇਂ---ਮਿੰਨੀ ਗਰੇਵਾਲ
ਮੋਮ ਦੇ ਖੰਭ---ਮੇਜਰ ਮਾਂਗਟ
ਪਾਣੀ---ਜਰਨੈਲ ਸਿੰਘ

(12 ਅਕਤੂਰ 2007)

e-mail:
ਲਿਖਾਰੀ


© likhari: Punjabi Likhari Forum-2001-2007