ਸਰਗਰਮੀਆਂ/ਸੂਚਨਾਵਾਂ

ਕਲਮਾਂ ਦੇ ਕਾਫ਼ਲੇ ਦਾ ਵੈੱਬਲਾਗ ਲਗਭਗ ਤਿਆਰ
ਸਾਲਾਨਾ ਸਾਂਝ ਸਮਾਗਮ ਦੀਆਂ ਤਿਆਰੀਆਂ ਆਰੰਭ

-ਰਿਪੋਰਟ: ਜਗਜੀਤ ਸੰਧੂ-

ਟੋਰਾਂਟੋ-(ਜਗਜੀਤ ਸੰਧੂ) ਪੰਜਾਬੀ ਕਲਮਾਂ ਦੇ ਕਾਫ਼ਲੇ ਦੀ ਮਹੀਨਾਵਾਰ ਇਕੱਤਰਤਾ ਮਾਲਟਨ ਕਮਿਊਨਿਟੀ ਸੈਂਟਰ ਵਿਖੇ ਹੋਈਜਿਸ ਵਿੱਚ ਮੈਂਬਰਾਂ ਅਤੇ ਭਾਰਤ ਤੋਂ ਆਏ ਮਹਿਮਾਨਾਂ ਤੋਂ ਇਲਾਵਾ ਸਥਾਨਕ ਸ਼ੁਭ ਚਿੰਤਕਾਂ ਨੇ ਵੀ ਹਿੱਸਾ ਲਿਆਲੇਖਕਾਂ ਨਾਲ਼ ਭਰੇ ਹਾਲ ਨੂੰ ਸੰਬੋਧਨ ਕਰਦਿਆਂ ਕਾਫ਼ਲੇ ਦੇ ਪ੍ਰੋਗਰਾਮ ਸੰਚਾਲਕ ਬਲਰਾਜ ਚੀਮਾ ਨੇ ਸਭ ਦਾ ਸੁਆਗਤ ਕੀਤਾ ਅਤੇ ਹਾਜ਼ਰ ਮੈਂਬਰਾਂ ਨੂੰ ਏਜੰਡੇ ਬਾਰੇ ਜਾਣੂੰ ਕਰਵਾਇਆਕਾਫ਼ਲੇ ਦਾ ਸਾਲਾਨਾ ਸਮਾਗਮ ਇਸ ਮਿਲਣੀ ਦਾ ਪਹਿਲਾ ਵਿਸ਼ਾ ਸੀਜਿਸ ਬਾਰੇ ਹਾਜ਼ਰ ਮੈਂਬਰਾਂ ਨੇ ਆਪੋ-ਆਪਣੇ ਵਿਚਾਰ ਦਿੱਤੇ ਅਤੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆਜਿਸ ਵਿੱਚ ਬਲਰਾਜ ਚੀਮਾ, ਡਾ. ਜਸਵਿੰਦਰ ਸੰਧੂ ਅਤੇ ਜਗਜੀਤ ਸੰਧੂ ਸ਼ਾਮਿਲ ਹਨ

ਮੀਟਿੰਗ ਦਾ ਦੂਸਰਾ ਵਿਚਾਰ-ਅਧੀਨ ਨੁਕਤਾ ਕਾਫ਼ਲੇ ਦਾ ਤਿਆਰ ਹੋ ਰਿਹਾ ਬਲਾੱਗ ਰਿਹਾਪੰਜਾਬੀ ਕਲਮਾਂ ਦਾ ਕਾਫ਼ਲਾ ਇੱਕ ਬਲਾੱਗ ਤਿਆਰ ਕਰ ਰਿਹਾ ਹੈ ਜਿਸ ਲਈ ਕਾਫ਼ਲੇ ਦੇ ਹਰ ਮੌਜੂਦਾ ਮੈਂਬਰ ਨੂੰ ਆਪਣੀ ਫੋਟੋ, ਬਾਇਓ-ਡੇਟਾ ਅਤੇ ਸਾਹਿਤਿਕ ਰਚਨਾਵਾਂ ਭੇਜਣ ਦੀ ਬੇਨਤੀ ਕੀਤੀ ਗਈ ਇਸ ਉਪਰਾਲੇ ਨਾਲ਼ ਕਾਫਲੇ ਦਾ ਲੋਕਾਂ ਤੱਕ ਪਹੁੰਚਣਾ ਹੋਰ ਸੁਖਾਵਾਂ ਹੋ ਜਾਏਗਾਰਚਨਾਵਾਂ ਅਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਬਜਾਏ ਕਿ ਮਹੀਨੇ ਦੇ ਇੱਕ ਦਿਨ ਹੋਣ ਦੇ, ਹਰ ਸਮੇਂ ਸੰਭਵ ਹੋ ਸਕੇਗਾਇਸ ਉੱਪਰ ਕੰਮ ਕਰ ਰਹੀ ਕਮੇਟੀ ਵਿੱਚ ਅਮਰਜੀਤ ਸਾਥੀ, ਬਲਰਾਜ ਚੀਮਾ ਅਤੇ ਜਗਜੀਤ ਸੰਧੂ ਸ਼ਾਮਲ ਹਨਇਸ ਬਾਰੇ ਹੋਰ ਜਾਣਕਾਰੀ ਇਹਨਾਂ ਤੋਂ ਹਾਸਲ ਕੀਤੀ ਜਾ ਸਕਦੀ ਹੈ

ਅਜੰਡੇ ਵਿੱਚ ਇਸ਼ਾਰਾ ਸੀ ਕਿ ਇਹ ਮੀਟਿੰਗ ਮੁੱਖ ਤੌਰ ਤੇ ਕਵਿਤਾ ਪਾਠ ਨੂੰ ਸਮਰਪਤ ਹੋਵੇਗੀਉਸ ਅਨੁਸਾਰ ਉਕਤ ਅਹਿਮ ਮਸਲਿਆਂ ਉੱਤੇ ਵਿਚਾਰ-ਵਟਾਂਦਰੇ ਤੋਂ ਛੁੱਟ ਕਵਿਤਾ ਅਤੇ ਸਿਰਫ਼ ਕਵਿਤਾ ਦੀ ਪ੍ਰਧਾਨਗੀ ਰਹੀ

ਮੁੱਢ ਵਿੱਚ, ਚੰਡੀਗੜ੍ਹੋਂ ਆਏ ਕਵੀ ਅਜੀਤ ਸਿੰਘ ਮਠਾੜੂ ਅਤੇ ਉਹਨਾਂ ਦੀ ਪਤਨੀ ਸ੍ਰੀਮਤੀ ਪ੍ਰਸਿੰਨਜੀਤ ਕੌਰ ਮਠਾੜੂ ਦਾ ਸੁਆਗਤ ਕੀਤਾ ਗਿਆਮੈਂਬਰਾਂ ਵੱਲੋਂ ਆਪਣੀ ਸੰਖੇਪ ਜਾਣ-ਪਛਾਣ ਉਪਰੰਤ ਜੀਤ ਸਿੰਘ ਮਠਾਰੂ ਹੁਰਾਂ ਆਪਣਾ ਪਰੀਚੇ ਦਿੱਤਾ ਅਤੇ ਧਾਰਮਿਕ-ਅਧਿਆਤਮਕ ਰੰਗ ਵਾਲ਼ੀਆਂ ਆਪਣੀਆਂ ਕੁੱਝ ਰਚਨਾਵਾਂ ਸਰੋਤਿਆਂ ਨਾਲ਼ ਸਾਂਝੀਆਂ ਕੀਤੀਆਂਉਨ੍ਹਾਂ ਦੀ ਪਤਨੀ ਸ੍ਰੀਮਤੀ ਪ੍ਰਸਿੰਨਜੀਤ ਕੌਰ ਮਠਾੜੂ ਨੇ ਵੀ ਆਪਣੇ ਪਤੀ ਦੀ ਇੱਕ ਕਵਿਤਾ ਤਰੱਨੁਮ ਵਿੱਚ ਸੁਣਾਈਨੁਮਾਇਆ ਸੁਰ ਧਾਰਮਕ ਰੰਗਣਾ ਦੀ ਹੋਣ ਕਾਰਨ ਉਨ੍ਹਾਂ ਦੀ ਕਵਿਤਾ ਬਾਰੇ ਬਹੁਤਾ ਵਿਵਾਦੀ ਸੰਵਾਦ ਜਾਂ ਗੱਲਬਾਤ ਨਹੀਂ ਛਿੜੀ

ਅਜੀਤ ਸਿੰਘ ਮਠਾੜੂ ਨੇ ਆਪਣੀ ਇੱਕ ਕਾਵਿ-ਪੁਸਤਕ ਤਿਣਕੇ ਦੀ ਕਾਪੀ ਕਾਫ਼ਲੇ ਨੂੰ ਭੇਂਟ ਕੀਤੀ

ਕਾਵਿ ਰੱਸ ਦੀ ਵੰਨਗੀ ਪਿੱਛੋਂ, ਮਾਮੂਲ ਵਾਂਗ ਗੁਰਦਾਸ ਮਿਨਹਾਸ ਹੁਰਾਂ ਦੇ ਮਹਿਮਾਂਨਿਵਾਜ ਮੇਹਨਤੀ ਯਤਨਾਂ ਦੀ ਰਿਫ਼ਰੈਸ਼ਮੈਂਟ ਦਾ ਸਮਾਂ ਆ ਗਿਆ20 ਮਿੰਟ ਦਾ ਵਕਫ਼ਾ ਪਾ ਕੇ ਮੀਟਿੰਗ ਮੁੜ ਸ਼ੁਰੂ ਹੋਈਫ਼ਿਰ ਕਾਫ਼ਲੇ ਦੇ ਆਪਣੇ ਕਵੀਆਂ ਦੀਆਂ ਕੁਝ ਅਛੂਤੀਆਂ ਰਚਨਾਵਾਂ ਨੇ ਸ਼ਾਇਰੀ ਦੇ ਮਾਹੌਲ ਨੂੰ ਬੰਨ੍ਹਿਆ। ਆਸ ਅਨੁਸਾਰ ਇਸ ਸੈਸ਼ਨ ਦੌਰਾਨ ਵਿੱਚ ਮੁਕੰਮਲ ਸ਼ਾਇਰੀ ਦਾ ਮਾਹੌਲ ਤਾਰੀ ਰਿਹਾਇਸ ਡੇਢ ਘੰਟੇ ਦੌਰਾਨ ਸ਼ਾਇਰੀ ਦੇ ਦੋ ਦੌਰ ਚੱਲੇ ਜਿੰਨ੍ਹਾਂ ਵਿੱਚ ਗੁਰਦਾਸ ਮਿਨਹਾਸ, ਗੁਰਦੇਵ ਘਨਗਸ, ਪ੍ਰੀਤਮ ਧੰਜਲ, ਬਲਜੀਤ ਘੁੰਮਣ, ਪਰਮਜੀਤ ਸਿੰਘ ਢਿੱਲੋਂ, ਜਗਜੀਤ ਸੰਧੂ, ਨਵਤੇਜ ਭਾਰਤੀ, ਸੁਰਿੰਦਰ ਭਾਰਤੀ, ਤਲਤ ਜ਼ਾਹਰਾ, ਰਸ਼ੀਦ ਨਦੀਮ ਅਤੇ ਤ੍ਰਿਲੋਚਨ ਗਿੱਲ ਨੇ ਕਵਿਤਾਵਾਂ ਸੁਣਾਈਆਂਇਨ੍ਹਾਂ ਕਵਿਤਾਵਾਂ ਵਿੱਚ ਕਵੀਆਂ ਦੀ ਆਪਣੀ ਸੰਵੇਦਨਸ਼ੀਲਤਾ ਦਾ ਝਲਕਾਰਾ ਅਵੱਸ਼ ਝਲਕਦਾ ਸੀਗੁਰਦਾਸ ਮਿਨਹਾਸ ਹੁਰਾਂ ਨੇ ਸੁਭਾਵਕ ਹਾਸ ਰਸ ਦੀ ਆਪਣੀ ਰੀਤੀ ਵਿੱਚ ਨਵੀਆਂ ਕਵਿਤਾਵਾਂ ਸੁਣਾਈਆਂਨਵਤੇਜ ਨੇ ਮਰਦ ਪ੍ਰਧਾਨ ਸਮਾਜ ਵਿੱਚ ਸੀਤਾ ਦੇ ਹਵਾਲੇ ਨਾਲ ਉਘੇੜਿਆ ਕਿ ਭਾਵੇਂ ਸੀਤਾ ਸਤਿਕਾਰਤ ਮਿਥਕ ਔਰਤ ਹੈ ਪਰ ਅਸਲ ਵਿੱਚ ਰਾਮ ਉਸ ਨੂੰ ਜਿੱਤ ਕੇ ਲਿਆਇਆ ਅਤੇ ਰਾਵਣ ਉਸ ਨੂੰ ਚੁਰਾ ਕੇ ਲੈ ਲਿਆਇਆ; ਭਾਵ ਸੀਤਾ ਦੀ ਆਪਣੀ ਹੋਂਦ ਜਾਂ ਹਸਤੀ ਕੋਈ ਨਹੀਂ ਉਹ ਇੱਕ ਨਿਰਜਿੰਦ ਵਸਤ ਹੈ ਜਿਸ ਨੰ ਜਿੱਤ ਲਓ ਜਾਂ ਚੁਰਾ ਲਓਸੁਰਿੰਦਰ ਭਾਰਤੀ ਨੇ ਆਪਣੀ  ਕਵਿਤਾ ਵਿੱਚ ਤਾਰਿਆਂ ਦੇ ਪ੍ਰਤੀਕ ਨੂੰ ਨਵੀਆਂ ਅਤੇ ਸੁੰਦਰ ਵੰਨਗੀਆਂ ਵਿੱਚ ਪੇਸ਼ ਕੀਤਾਪ੍ਰੀਤਮ ਧੰਜਲ ਅਤੇ ਤਲਤ ਜ਼ਾਹਰਾ ਨੇ ਉਰਦੂ ਸ਼ਾਇਰੀ ਅਤੇ ਰਸ਼ੀਦ ਨਦੀਮ ਨੇ ਪੰਜਾਬੀ ਦੀ ਕਵਿਤਾ ਪੇਸ਼ ਕੀਤੀਤ੍ਰਿਲੋਚਨ ਗਿੱਲ ਨੇ ਪੰਜਾਬੀ ਵਿੱਚ ਅਨੁਵਾਦਿਤ ਜ਼ਫ਼ਰਨਾਮੇ ਵਿੱਚੋਂ ਟੁਕੜੇ ਸਰੋਤਿਆਂ ਸਨਮੁਖ ਕੀਤੇਪਰਮਜੀਤ ਢਿੱਲੋਂ ਨੇ ਆਪਣੀ ਰਚਨਾ ਗਾ ਕੇ ਸੁਣਾਈ

ਕਾਫ਼ਲੇ ਦੀ ਅਗਲੀ ਮੀਟਿੰਗ ਆਮ ਵਾਂਗ ਆਖਰੀ ਸ਼ਨਿੱਚਵਾਰ ਨੂੰ ਮਾਲਟਨ ਕਮਿਊਨਿਟੀ ਸੈਂਟਰ ਵਿਖੇ ਹੋਵੇਗੀਇਹ ਸਾਲਾਨਾ ਸਮਾਗਮ ਤੋਂ ਪਹਿਲਾਂ ਦੀ ਆਖਰੀ ਮੀਟਿੰਗ ਹੋਵੇਗੀ ਸਮੂਹ ਮੈਂਬਰਾਂ, ਸੁਨੂੰ ਹੁਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ

(8 ਨਵੰਬਰ 2007)

e-mail:
ਲਿਖਾਰੀ


© likhari: Punjabi Likhari Forum-2001-2007