ਸਰਗਰਮੀਆਂ/ਸੂਚਨਾਵਾਂ

ਪੰਜਾਬੀ ਕਲਮਾਂ ਦੇ ਕਾਫ਼ਲੇ ਦੀ ਨਵੰਬਰ 2007 ਮੀਟਿੰਗ

-ਰਿਪੋਰਟ: ਬਲਰਾਜ ਚੀਮਾ

 

 

ਮਾਮੂਲ ਵਾਂਗ ਨਵੰਬਰ 2007 ਦੀ ਮੀਟਿੰਗ 24 ਨਵੰਬਰ ਸਨਿੱਚਰਵਾਰ 3540 ਮਾਰਨਿੰਗ ਸਟਾਰ ਮਾਟਨ ਕਮਿਊਨਿਟੀ ਸੈਂਟਰ ਵਿਖੇ ਹੋਈਇਸ ਮੀਟਿੰਗ ਦੇ ਅਰੰਭ ਵਿੱਚ ਬਲਰਾਜ ਚੀਮਾ ਨੇ 15 ਦਸੰਬਰ 2007 ਨੂੰ ਹੋਣ ਵਾਲੇ ਕਲਮਾਂ ਦੇ ਸਾਲਾਨਾ ਪਰਿਵਾਰਕ ਸਮਾਗਮ ਬਾਰੇ ਕੀਤੇ ਜਾ ਚੁਕੇ ਫ਼ੈਸਲਿਆਂ ਤੋਂ ਜਾਣੂ ਕਰਵਾਇਆ ਅਤੇ ਮੈਂਬਰਾਂ ਦੀ ਰਾਏ ਅਤੇ ਸੁਝਾਅ ਲਏ ਗਏ ਜਿੰਨ੍ਹਾਂ ਨੂੰ ਅਮਲੀ ਰੂਪ ਦੇਣ ਲਈ ਵਿਚਾਰਿਆ ਗਿਆ ਅਤੇ ਵਧ ਵਿਚਾਰ ਕਰਨ ਦਾ ਵਿਸ਼ਵਾਸ਼ ਦਵਾਇਆ ਗਿਆ

ਫ਼ਿਰ ਅਜੰਡੇ ਅਨੁਸਾਰ ਬਲਰਾਜ ਚੀਮਾ ਵੱਲੋਂ ਸੰਖੇਪ ਜਾਣਕਾਰੀ ਦੱਤੇ ਜਾਣ ਪਿੱਛੋਂ ਸ਼ਾਮ ਦੇ ਮਹਿਮਾਨ ਸੁਰਿੰਦਰ ਸਿੰਘ ਮਕਸੂਦਪੂਰੀ ਨੂੰ ਜੀ ਆਇਆਂ ਆਖਿਆ ਅਤੇ ਮਕਸੂਦਪੂਰੀ ਨੂੰ ਆਪਣੇ ਸਾਹਿਤਕ ਜੀਵਨ ਅਤੇ ਰਚਨਾਵਾਂ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕੀਤੀ ਗਈਗੁਰੂ ਨਾਨਕ ਦਿਵਿਸ ਹੋਣ ਕਾਰਨ ਇਸ ਮੀਟਿੰਗ ਵਿੱਚ ਹਾਜ਼ਰੀ ਘੱਟ ਸੀ ਪਰ ਉੱਤਮ ਕਵਿਤਾਵਾਂ ਦੀ ਵਨੰਗੀ ਕਿਤੇ ਵੱਧ ਸੀਪ੍ਰਸੰਨਤਾ ਵਾਲੀ ਗੱਲ ਇਹ ਸੀ ਕਿ ਇਹ ਮੀਟਿੰਗ ਥੋੜ੍ਹੀ ਗਿਣਤੀ ਦੇ ਬਾਵਜੂਦ ਬਹੁਤ ਆਨੰਦਮਈ ਸਾਬਤ ਹੋਈ

ਪੰਜਾਬ ਤੋਂ ਆਏ ਸੁਰਿੰਦਰ ਸਿੰਘ ਮਕਸੂਦਪੂਰੀ ਨੇ ਆਪਣੇ ਸਾਹਤਕ ਜੀਵਨ ਬਾਰੇ, ਸੰਖੇਪ ਜਾਣਕਾਰੀ ਦਿੱਤੀ ਅਤੇ ਬਾਅਦ ਵਿੱਚ ਆਪਣੀਆਂ ਕੁਝ ਕਵਿਤਾਵਾਂ ਪਰਦੇਸ ਚੱਲੇ ਪੁੱਤ ਨੂੰ; ਪਰਦੇਸ ਗਏ ਜਦ; ਬਹੁਤ ਔਖਾ ਹੁੰਦਾ ਹੈ ਅਤੇ ਕੌਣ ਛੱਟਾ ਦੇ ਗਿਆ ਸੁਣਾਈਆਂ ਪਰ ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਸਾਡਾ ਰੱਬ, ਗਰੀਨ ਕਾਰਡ ਅਤੇ ਸਭਿਆਚਾਰ  ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਸ਼ ਸਾਬਤ ਹੋਈਆਂਮਿੰਨੀ ਕਹਾਣੀ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੁਰਗਵਾਸੀ ਜਗਦੀਸ਼ ਅਰਮਾਨੀ (ਪਟਿਆਲੇ ਦੇ -ਖ਼ੁਸ਼ਬੂ-ਨਾਂ ਦੇ ਮਿੰਨੀ ਕਹਾਣੀ ਦੇ ਪਰਚੇ ਦੇ ਸੰਪਾਦਕ ਸਨ) ਨਾਲ ਨੇੜਤਾ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ ਹੈ

ਫ਼ਿਰ, ਪ੍ਰੀਤਮ ਸਿੰਘ ਧੰਜਲ ਨੇ ਆਪਣੀਆਂ ਕਵਿਤਾਵਾਂ ਸੁਣਾਈਆਹਮ ਕਭੀ ਸ਼ੋਅਲਾ ਬਣੇ, ਹਮ ਕਭੀ ਸ਼ਬਨਮ ਬਣੇ, ਉਰਦੂ ਭਾਸ਼ਾ ਵਿੱਚ ਪੇਸ਼ਕਸ਼ ਤੋਂ ਪਿਛੋਂ 'ਇੱਕ ਪੜਾਅ' ਸੁਣਾਈ ਪਰ ਅੰਤ ਵਿੱਚ ਸੁਣਾਈ ਗਈ 'ਅਜਨਮ' ਕਵਿਤਾ ਨੇ ਜੀਵਨ ਦੇ ਇੱਕ ਮਹਾਨ ਰਹੱਸਯ ਨੂੰ ਢੁਕਦੇ ਸ਼ਬਦਾਂ ਰਾਹੀਂ ਸਰੋਤਿਆਂ ਨੂੰ ਸੋਚਣ ਵੱਲ ਤੋਰ ਦਿੱਤਾ ਕਿ ਜੀਵਨ ਦੇ ਅਰਥ ਅਤੇ ਇਸ ਦੇ ਭੇਤ ਅਥਾਹ ਹਨ ਭਾਵੇਂ ਕਈ ਵਾਰੀ ਉਹ ਸਾਡਾ ਅੰਦਰ ਬਾਹਰ ਚੀਰ ਕੇ ਲੈ ਜਾਂਦੇ ਹਨਇਸ ਕਵਿਤਾ ਨੇ ਸਰੋਤਿਆਂ ਅੰਦਰ ਕਵਿਤਾ ਦੇ ਅੰਤਰੀਵ ਅਨੁਭਵ ਨੂੰ ਸਾਖ਼ਸ਼ਾਤ ਰੂਪਮਾਨ ਕੀਤਾ: ਇੱਕ ਸਟਿੱਲਬਾਰਨ (ਮੁਰਦਾ ਬੱਚਾ) ਬੱਚਾ ਪੈਦਾ ਹੋਇਆ (ਯਾਦ ਰਹੇ ਕਿ ਕੈਨੇਡਾ ਵਿਚ ਕਾਨੂੰਨ ਹੈ ਕਿ ਬੱਚਾ ਭਾਵੇਂ ਮਰਿਆ ਹੋਇਆ ਪੈਦਾ ਹੋਵੇ ਉਸ ਨੂੰ ਨਾਂ ਜ਼ਰੂਰ ਦੇਣਾ ਪੈਂਦਾ ਹੈ) ਅੰਦਰ ਦੀ ਇੱਕ ਅਸਹਿ ਅਤੇ ਅਕਿਹ ਪੀੜਾ ਨੂੰ ਜਿਨ੍ਹਾਂ ਸ਼ਬਦਾਂ ਰਾਹੀਂ ਧੰਜਲ ਨੇ ਉਲੀਕਿਆ ਹੈ ਉਹ ਆਪਣੇ ਆਪ ਵਿੱਚ ਕਲਾਸੀਕੀ ਕਿਰਤ ਬਣ ਨਿੱਬੜਦੀ ਹੈ

ਉਗਰਭ-ਪੀੜ ਨੇ, ਜੀਵਨ ਦੀ ਥਾਂ, ਮੌਤ ਗੋਦ ਵਿਚ ਪਾਈ,”
ਉਹ ਨਾਮ ਕੀ ਦੇਵੇ! ਇਕ ਵਾਰੀ ਵੀ ਜਿਸ ਨੂੰ ਲੈ ਨਹੀਂ ਹੋਣਾ

ਆਦਿ ਟੂਕਾਂ ਅਤਿ ਦੀ ਪੀੜਤ ਰਗ ਨੂੰ ਸਲ਼ ਵਾਂਗ ਲੱਗਦੀਆਂ ਹਨ

ਰਾਜਪਾਲ ਬੁਪਾਰਾਏ (ਜਿੰਨ੍ਹਾਂ ਦੀਆਂ ਅਛੂਤੀ ਕਵਿਤਾਵਾਂ ਦੀ ਹੁਣੇ ਹੁਣੇ ਪ੍ਰਕਾਸ਼ਤ ਪੁਸਤਕ ਆਈ ਹੈ ਅਤੇ ਜਿਸ ਦਾ ਰੀਲੀਜ਼ ਸੁਆਗਤ ਸਮਾਗਮ 15 ਦਸੰਬਰ ਨੂੰ ਕੀਤਾ ਜਾਵੇਗਾ) ਜੋ ਇਸ ਸੰਸਥਾ ਦੇ ਇਤਿਹਾਸ ਦੀਆਂ ਪੈੜਾਂ ਨੂੰ ਸਾਂਭਣ ਦਾ ਮਹਾਨ ਕਾਰਜ ਵੀ ਕਰ ਰਹੇ ਹਨ ਅਤੇ ਕਵਿਤਾ ਦੇ ਪਿੜ ਵਿੱਚ ਸ਼ਾਹਸਵਾਰ ਵੀ ਹਨ, ਨੇ ਆਪਣੇ ਧੀਮੇ ਪਰ ਪੁਰਅਸਰ ਅੰਦਾਜ਼ ਵਿੱਚ 'ਤਵਾਰੀਖ ਦੇ ਜ਼ਖ਼ਮ' ਅਤੇ 'ਪੱਥਰ ਦੇ ਸ਼ਹਿਰ ਵਿੱਚ ਯਾਰੋ' ਗੀਤ  ਸੁਣਾਇਆਂ ਜਿੰਨ੍ਹਾਂ ਦੀ ਰੂਹ ਸੱਚੀ ਸੁਚੀ ਕਵਿਤਾ ਦਾ ਪ੍ਰਤੀਮਾਨ ਸੀ

ਇਸ ਅਦਾਰੇ ਦੇ ਅਣਥੱਕ ਤੇ ਪ੍ਰਤੀਬੱਧ ਮੈਂਬਰ ਹਰਮੇਸ਼ ਸਿੰਘ ਨਵੀਂ ਨੌਕਰੀ ਕਾਰਨ ਕਈ ਮਹੀਨਿਆਂ ਤੋਂ ਆਪ ਹਾਜ਼ਰ ਹੋਣ ਤੋਂ ਅਸਮਰੱਥ ਸੀ ਪਰ ਉਹ ਇਸ ਭਾਈਚਾਰੇ ਦੀ ਸੇਵਾ ਨਿਭਾਉਣ ਲਈ ਹਰ ਘੜੀ ਹਾਜ਼ਰ ਹੁੰਦਾ ਹੈਉਸ ਨੇ ਤਰੱਨੁਮ ਵਿੱਚ ਅਤੇ ਆਪਣੀ ਵਿਸ਼ੇਸ਼ ਭਾਵਨਾ ਭਿੱਜੀਆਂ ਉਦਾਸੀ ਦੀਆਂ ਦੋ ਕਵਿਤਾਵਾਂ ਸੁਣਾਈਆਂ -ਘਰ ਬਾਰ ਗਵਾ ਲਿਆ ਜਿੰਦ ਗੁਵਾ ਕੇ ਦੇਖਾਂ- ਬਰਖਾ ਰਾਮ ਸੈਣੀ ਵੀ ਹਰਮੇਸ਼ ਵਾਂਗ ਕਲਮਾਂ ਦੇ ਕਾਫ਼ਲੇ ਦਾ ਅਮੋੜ ਅਣਖੀ ਮੈਂਬਰ ਹੈ ਜਿਸ ਨੇ ਨਾ ਸਿਰਫ਼ ਮੌਕੇ ਤੇ ਯਾਦ ਕੁਝ ਸਤਰਾਂ ਪੇਸ਼ ਕੀਤੀਆਂ ਸਗੋਂ ਕਾਫ਼ਲੇ ਦੇ ਸਾਲਾਨਾ ਪਰਿਵਾਰਕ ਸਮਾਗਮ ਲਈ 200 ਡਾਲਰ ਦਿੱਤੇ ਤਾਂ ਜੋ ਪ੍ਰਬੰਧਕਾਂ ਸਿਰੋਂ ਕੁਝ ਮਾਇਕ ਭਾਰ ਹੌਲਾ ਹੋ ਜਾਵੇਅਮਰ ਸਿੰਘ ਢੀਂਡਸਾ ਹੁਰਾਂ ਦੋ ਕਵਿਤਾਵਾਂ ਇੱਕ ਉਰਦੂ ਵਿੱਚ-
‘ਧੁੰਦਲਾ ਧੁੰਦਲਾ ਹੈ ਸਾਇਆ ਕੁਛ ਨਜ਼ਰ ਨਹੀਂ ਆਤਾ
ਕੋਣ ਆਪਣਾ ਕੌਣ ਪਰਾਇਆ, ਕੁਛ ਨਜ਼ਰ ਨਹੀਂ ਆਤਾ”
ਅਤੇ

ਫ਼ਿਰ ਇੱਕ ਪੰਜਾਬੀ ਕਵਿਤਾ “ ਜੇ ਇਸ ਤਰ੍ਹਾਂ ਇਨਸਾਨ ਖ਼ੂਨ ਵਹਾਂਦਾ ਰਿਹਾ ,
ਗ਼ੈਰ ਸਮਝ ਕੇ ਇੱਕ ਦੂਜੇ ਨੂੰ ਮਨਵਾਂਦਾ ਰਿਹਾ”

-ਸੁਣਾਈਆਂ ਅਤੇ ਸਰੋਤਿਆਂ ਦੀ ਵਾਹ ਵਾਹ ਹਾਸਲ ਕੀਤੀ। ਉਨ੍ਹਾਂ ਨੇ ਆਪਣੀ ਪੁਸਤਕ ਨਾਲ ਨਾ ਹੋਣ ਕਾਰਨ ਅਗਲੀ ਮੀਟਿੰਗ ਵਿੱਚ ਸਣਾਉਣ ਦਾ ਵਚਣ ਦਿੱਤਾ।

ਪਰਮਜੀਤ ਸਿੰਘ ਢਿੱਲੋਂ ਪੰਜਾਬੀ ਕਵਿਤਾ ਦੇ ਆਕਾਸ਼ ਵਿੱਚ ਉਦੈ ਹੋ ਰਿਹਾ ਜੁਆਨ ਉਮੰਗਾਂ ਅਤੇ ਆਸ਼ਾਵਾਂ ਵਾਲਾ ਕਵੀ ਮੀਟਿੰਗਾਂ ਵਿੱਚ ਆਪਣੀ ਕਲਾ ਦੀਆਂ ਸੁਚੱਜੀਆਂ ਕਵਿਤਾਵਾਂ ਪੇਸ਼ ਕਰ ਕੇ ਸਥਾਨ ਬਣਾ ਰਿਹਾ ਹੈਉਸ ਨੇ 'ਤੰਦਰੁਸਤੀ ਕਦੇ ਬੰਦੇ ਨੂੰ ਬੰਦਾ ਨਾ ਦਿੱਸਦਾ ਨਾ ਰੱਬ ਦਿਸਦਾ-ਅਤੇ ਮੰਗਦੇ ਦਾਨ ਬਥੇਰੇ ਲੋਕੀਂ, ਮਸਾਂ ਹੀ ਚੱਲਦੇ ਮੇਰੇ ਬਿੱਲ-ਸੁਣਾਈਆਂ

ਗੁਰਦਾਸ ਮਿਨਹਾਸ ਜਿੱਥੇ ਰਿਫ਼ਰੈਸ਼ਮੈਂਟ ਦੇ ਪ੍ਰਬੰਧ ਨਾਲ ਕਾਫ਼ਲੇ ਦੇ ਮੈਂਬਰਾਂ ਦਾ ਧੰਨਵਾਦ ਖੱਟਦੇ ਹਨ ਓਥੇ ਹਾਸ ਵਿਨੋਦ ਦੀਆਂ ਕਵਿਤਾਵਾਂ ਨਾਲ ਉਨ੍ਹਾਂ ਦਾ ਮਨੋਰੰਜਣ ਵੀ ਕਰਦੇ ਹਨਉਨ੍ਹਾਂ ਵੀ ਬਾਬਾ ਜਨਮ ਦਿਨ ਮੁਬਾਰਕ ਵਿੱਚ ਇਹ ਟੂਕ "ਕਿਵੇਂ ਨਜ਼ਰ ਸਵੱਲੀ ਤੋਂ ਨਜ਼ਰ ਬਚਾਅ ਕੇ ਭੱਜੀਏਨੇ ਆਪ ਮੁਹਾਰੀ ਵਾਹ ਵਾਹ ਲਈ ਅਤੇ ਦੂਜੀ ਕਵਿਤਾ 'ਮੇਰਾ ਬਗ਼ਦਾਦ'  ਸੁਣਾਈ

ਮੇਜਰ ਸਿੰਘ ਬਦੇਸ਼ਾ ਹੁਰਾਂ ਪਾਸ ਕੋਈ ਲਿਖੀ ਹੋਈ ਰਚਨਾ ਨਹੀਂ ਸੀ ਪਰ ਉਨ੍ਹਾਂ ਨੇ ਵਿਸ਼ਵਾਸ਼ ਦਵਾਇਆ ਕਿ ਉਹ ਬਾਕਾਇਦਗੀ ਨਾਲ ਮੀਟੰਗਾਂ ਵਿੱਚ ਸ਼ਾਮਲ ਹੋਣਗੇ ਅਤੇ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨਗੇ

ਮਾਮੂਲ ਵਾਂਗ ਸੁਰਜਨ ਸਿੰਘ ਜ਼ੀਰਵੀ ਸਮੇਂ ਸਮੇਂ ਆਪਣੀ ਕਟਾਖ਼ਸ਼ੀ ਮੁਦਰਾ ਵਿੱਚ ਟਿੱਪਣੀਆਂ ਰਾਹੀਂ ਮੀਟਿੰਗ ਦੇ ਮਾਹੌਲ ਵਿੱਚ ਖੇੜਾ ਭਰਦਾ ਰਿਹਾਹਰਭਜਨ ਸਿੰਘ ਗਰੀਸੀ ਹਰ ਮੀਟਿੰਗ ਵਿੱਚ ਹਾਜ਼ਰ ਹੋ ਕੇ ਆਮ ਵਾਂਗ ਆਂਤਰਿਕ ਮੌਜ ਮੁਗਧ ਸੁਆਦ ਮਾਣਦੇ ਰਹੇ; ਅਤੇ ਇੱਕ ਮਹਿਮਾਨ ਮਲਕੀਅਤ ਸਿੰਘ ਵਾਲੀਆ ਨੇ ਸ਼ਮੂਲੀਅਤ ਕਰ ਕੇ ਕਾਵਿਕ ਮਾਹੌਲ ਦਾ ਆਨੰਦ ਮਾਣਿਆ

ਮੀਟਿੰਗ ਦੀ ਸਮਾਪਤੀ ਤੇ ਬਲਰਾਜ ਚੀਮਾ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ਅਤੇ 15 ਦਸੰਬਰ ਵਾਲੇ ਵਿਸ਼ੇਸ਼ ਪਰਿਵਾਰਕ ਸਮਾਰੋਹ ਵਿੱਚ ਆਉਣ ਲਈ ਸਦਾ ਵੀ ਦਿੱਤਾ ਗਿਆ

(6 ਦਸੰਬਰ 2007)

e-mail:
ਲਿਖਾਰੀ


© likhari: Punjabi Likhari Forum-2001-2007