ਸਰਗਰਮੀਆਂ/ਸੂਚਨਾਵਾਂ

ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ

-ਰਿਪੋਰਟ: ਸ਼ਮਸ਼ੇਰ ਸਿੰਘ ਸੰਧੂ-

ਸ਼ਮਸ਼ੇਰ ਸਿੰਘ ਸੰਧੂ (ਕੈਲਗਰੀ) ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 4 ਨਵੰਬਰ 2007 ਨੂੰ ਪਾਕਿਸਤਾਨ ਕਲਚਰਲ ਸੈਂਟਰ 507 4656 ਵੈਸਟ ਵਿੰਡਜ਼ ਡਰਾਈਵ, ਨਾਰਥ ਈਸਟ, ਕੈਲਗਰੀ ਦੇ ਹਾਲ ਵਿਚ ਸ਼ਮਸ਼ੇਰ ਸਿੰਘ ਸੰਧੂ ਅਤੇ ਸਲਾਹੁਦੀਨ ਸਬਾ ਸ਼ੇਖ਼ ਦੀ ਪ੍ਰਧਾਨਗੀ ਹੇਠ ਹੋਈਸਭਾ ਦੇ ਸਕੱਤਰ ਜੱਸ ਚਾਹਲ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਪੜ੍ਹਕੇ ਸੁਣਾਈ ਜੋ ਸਭਾ ਨੇ ਪ੍ਰਵਾਨ ਕੀਤੀ

ਸਭਾ ਦਾ ਆਰੰਭ ਕਰਦਿਆਂ ਕੁਲਵੰਤ ਕੌਰ ਨੇ ਸੁਰੀਲੀ ਆਵਾਜ਼ ਵਿੱਚ ਇਕ ਗੀਤ ਸੁਣਾਇਆ:
ਆਓ ਨੀ ਭੈਣੇ ਰਲ ਗਾਈਏ ਘੋੜੀਆਂ
ਜੰਗ ਤੇ ਤੋਰੀਏ ਪਿਆਰੇ

 

ਗੁਰਕੀਰਤ ਸਿੰਘ ਟਿਵਾਨਾ ਨੇ ਵੇਰਵੇ ਸਹਿਤ ਭਾਰਤੀ ਮੂਲ ਦੇ ਉਹਨਾਂ ਪਰਮੁੱਖ ਲੋਕਾਂ ਦਾ ਵਰਨਣ ਕੀਤਾ ਜੋ ਆਪਣੇ ਕੰਮ ਅਤੇ ਪ੍ਰਾਪਤੀਆਂ ਸਦਕਾ ਵਿਸ਼ਵ ਭਰ ਵਿੱਚ ਜਾਣੇ ਜਾਂਦੇ ਹਨ ਅਤੇ ਸਾਨੂੰ ਉਹਨਾਂ ਤੇ ਮਾਣ ਹੈ

ਮਨੋਹਰ ਕੌਰ ਹੋਰਾਂ ਆਪਣੀ ਕਵਿਤਾ ਸੁਣਾਈ:
ਇਸ ਦੁਨੀਆਂ ਦਾ ਉਜਾੜਾ ਕਿਓਂ ਵਾਰ ਵਾਰ ਹੁੰਦਾ
ਮਹਿਫਲ ਵਿੱਚ ਸਭ ਤੋਂ ਪਹਿਲਾਂ ਇਸ ਤੇ ਵਿਚਾਰ ਹੋਵੇ

ਪ੍ਰੋ. ਮੋਹਨ ਸਿੰਘ ਔਜਲਾ ਨੇ ਆਪਣੀ ਖ਼ੂਬਸੂਰਤ ਉਰਦੂ ਗ਼ਜ਼ਲ ਸੁਣਾਈ:
ਕੋਈ ਜਾਮ ਐਸਾ ਤੂ ਸਾਕੀ ਪਿਲਾ ਦੇ
ਜੋ ਦਰਦੋ ਅਲ਼ਮ ਜਿ਼ੰਦਗੀ ਕੇ ਭੁਲਾ ਦੇ

ਐ ਮੁਸ਼ਕਲ ਕੁਸ਼ਾ ਕਰਦੇ ਆਸਾਨ ਮੁਸ਼ਕਲ
ਮੁਝੇ ਮੇਰੀ ਮੰਜ਼ਲ ਕਾ ਰਸਤਾ ਬਤਾ ਦੇ

ਗੁਰਮੀਤ ਕੌਰ ਸਰਪਾਲ ਨੇ ਸਮਾਜ ਵਿੱਚ ਇਸਤਰੀ ਦੀ ਮਹੱਤਤਾ ਤੇ ਸਥਾਨ ਬਾਰੇ ਆਪਣਾ ਲੇਖ ਪੜ੍ਹਿਆਔਰਤ ਸਾਡੇ ਸਮਾਜ ਦੀ ਨੀਂਹ ਹੈ

ਪੈਰੀ ਮਾਹਲ ਹੋਰਾਂ ਕੈਲਗਰੀ ਨਿਵਾਸੀ ਕਵੀ ਹਰੀਪਾਲ ਦੀ ਸ਼ਹੀਦ ਭਗਤ ਸਿੰਘ ਦੇ 100ਵੇਂ ਜਨਮ ਦਿਨ ਤੇ ਲਿਖੀ ਕਵਿਤਾ ਪੇਸ਼ ਕੀਤੀ:

ਆਸ਼ਕ ਸਾਂਭਕੇ ਰੱਖਦੇ ਜਿਵੇਂ
ਅਪਣੀ ਪ੍ਰੇਮ ਨਿਸ਼ਾਨੀ ਨੂੰ

ਤੁਸੀਂ ਭੁੱਲ ਜਾ ਜਾਣਾ ਲੋਕੋ
ਭਗਤ ਸਿੰਘ ਦੀ ਕੁਰਬਾਨੀ ਨੂੰ

ਜਸਵੀਰ ਸਿੰਘ ਸੀਹੋਤਾ ਨੇ ਆਪਣੀ ਕਵਿਤਾ ਪੇਸ਼ ਕੀਤੀ:
ਸੁਪਨੇ ਵਿੱਚ ਤੈਨੂੰ ਰਾਤੀਂ ਵਾਜਾਂ ਮਾਰਾਂ ਸਹੇਲੀਏ ਨੀ

ਛੋਟੇ ਵੀਰ ਨੂੰ ਬਠਾਕੇ ਕੋਲੇ ਆਜਾ ਵਿਹੜੇ ਵਿਚ ਖੇਲੀਏ ਨੀ

ਮਨਜੀਤ ਬਾਸੀ ਨੇ ਪੰਜਾਬ ਬਾਰੇ ਇਕ ਕਵਿਤਾ ਪੇਸ਼ ਕੀਤੀ:
ਕਿੰਨਾ ਸੁਹਣਾ ਪੰਜਾਬ ਸੀ
ਕਿੰਨੀ ਸੁਹਣੀ ਆਬ ਸੀ

ਅਵਤਾਰ ਸਿੰਘ ਕਾਹਲੋਂ ਨੇ ਮਨਪਸੰਦ ਫਿਲਮੀ ਗੀਤ ਪੇਸ਼ ਕੀਤਾ:
ਦਿਲ ਖ਼ਾਕ ਹੋ ਗਿਆ ਕਿਸੀ ਕੋ ਖ਼ਬਰ ਨਹੀਂ

ਸੁਰਿੰਦਰ ਗੀਤ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਗ਼ਜ਼ਲ ਪੇਸ਼ ਕੀਤੀ:
ਨਾ ਸੁਰਗ ਦੀ ਨਾ ਨਰਕ ਦੀ ਆ ਗੱਲ ਕਰੀਏ ਧਰਤ ਦੀ
ਇਨਸਾਨੀਅਤ ਦੇ ਵਾਸਤੇ ਇਸਾਨ ਦੇ ਹੁਣ ਫਰਜ਼ ਦੀ

ਰੁੱਤ ਅੱਗ ਦੀ ਆਈ ਕਿਤੋਂ ਰੂਹਾਂ ਤੇ ਛਾਲੇ ਪੈ ਗੲੈ
ਬਣਕੇ ਦਵਾ ਤੂੰ ਆ ਜ਼ਰਾ ਮਾਰੂ ਇਹ ਚੰਦਰੀ ਮਰਜ਼ ਦੀ

ਸਲਾਹੁਦੀਨ ਸਬਾ ਸ਼ੇਖ਼ ਆਪਣੇ ਭਾਈ ਦੇ ਗੁਜ਼ਰ ਜਾਣ ਤੇ ਲਾਹੌਰ ਗਏ ਸਨਰੂਪ ਸਿੰਘ ਗਿੱਲ ਹੋਰਾਂ ਦੀ ਬੇਨਤੀ ਤੇ ਓਥੇ ਉਹ ਮਹਾਂਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਵੀ ਗਏ ਅਤੇ ਗੁਰਦਵਾਰਾ ਡੇਰਾ ਸਾਹਿਬ ਵੀ ਅਤੇ ਰਾਈਟਰਜ਼ ਫੋਰਮ ਦੇ ਸਾਥੀਆਂ ਲਈ ਪ੍ਰਸਾਦ ਵਜੋਂ ਕੰਘੇ, ਕੜੇ ਤੇ ਗੁਰਧਾਮਾਂ ਦੀਆਂ ਤਸਵੀਰਾਂ ਵੀ ਲੈਕੇ ਆਏਸਾਰਿਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਕੀਤਾਇਸ ਪਿੱਛੋਂ ਸਬਾ ਸ਼ੇਖ਼ ਹੋਰਾਂ ਨੇ ਆਪਣੀ ਉਰਦੂ ਰਚਨਾ ਪੇਸ਼ ਕੀਤੀ:

ਸ਼ਜਰ ਹੂੰ ਮੈਂ ਐਸਾ ਜੋ ਹਰ ਮੌਸਮ ਮੇਂ ਝੂਮਤਾ ਹੈ
ਯੇ ਕੂੰਆਂ ਚਾਹਤੋਂ ਕਾ ਖ਼ੁਦ ਪਿਆਸੇ ਕੋ ਢੂੰਡਤਾ ਹੈ

ਹੈ ਚਸ਼ਮਾ ਫਿਰਭੀ ਤਿਸ਼ਨਾ ਦਰਯਾ ਸੇ ਮਿਲਣੇ ਕੋ ਤੜਪਤਾ ਹੈ
ਪਿਆਸਾ ਹੈ ਫਿਰ ਭੀ ਦੇਖੋ ਆਖ਼ਰ ਸਮੁੰਦਰ ਮੇਂ ਡੂਬਤਾ ਹੈ

ਸਰੂਪ ਸਿੰਘ ਮੰਡੇਰ ਨੇ ਦੀਵਾਲੀ ਬਾਰੇ ਕਵੀਸ਼ਰੀ ਪੇਸ਼ ਕੀਤੀ:
ਹਿੰਦੂ ਸਿੱਖਾਂ ਵਿਚ ਦੀਵਾਲੀ
ਇਉਂ ਸਾਂਝੀ ਬਣ ਆਈ

ਜੱਸ ਚਾਹਲ (ਤਨਹਾ) ਨੇ ਆਪਣੀ ਕ਼ੂਬਸੂਰਤ ਹਿੰਦੀ ਰਚਨਾ ਸੁਣਾਈ:
ਨਾਮ ਲਿਖਤੇ ਹੈਂ ਮਿਰਾ ਫਿਰ ਵੁਹ ਮਿਟਾ ਦੇਤੇ ਹੈਂ
ਜਿ਼ੰਦਗੀ ਦੀ ਤੋ ਕਭੀ ਜੀਨਾ ਭੁਲ਼ਾ ਦੇਤੇ ਹੈਂ

ਚਮਕੌਰ ਸਿੰਘ ਧਾਲੀਵਾਲ ਨੇ ਆਪਣੀ ਕਵਿਤਾ ਸੁਣਾਈ:
ਯਾਰੀ ਤੇ ਸਰਦਾਰੀ ਯਾਰੋ ਆਉਂਦੀ ਕਿਸੇ ਕਿਸੇ ਨੂੰ ਰਾਸ
ਭਰਾਵਾਂ ਵਰਗੇ ਮਿੱਤਰ ਹੁੰਦੇ ਕਿਸੇ ਕਿਸੇ ਦੇ ਪਾਸ

ਅੰਤ ਵਿੱਚ ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਗ਼ਜ਼ਲ ਪੇਸ਼ ਕੀਤੀ:
ਮੈਂਨੂੰ ਤੇ ਰੱਬ ਦਿਸਦਾ ਸਾਰੇ ਜਹਾਨ ਅੰਦਰ
ਹਰ ਏਕ ਜੀਵ ਅੰਦਰ ਹਰ ਏਕ ਪ੍ਰਾਨ ਅੰਦਰ

ਮੈਂਨੂੰ ਨਾ ਲੋੜ ਭਾਸੇ ਖੋਜਾਂ ਕਿਸੇ ਦੁਆਰੇ
ਵੜਕੇ ਨਹੀਂ ਉਹ ਬੈਠਾ ਮੰਦਰ ਮਕਾਨ ਅੰਦਰ

ਵਰਨਣ ਹਰੇਕ ਕੀਤਾ ਗਾਈ ਹੈ ਸਿਫਤ ਉਸ ਦੀ
ਚਾਹੇ ਗਰੰਥ ਗੀਤਾ ਚਾਹੇ ਕੁਰਾਨ ਅੰਦਰ

ਉਕਤ ਤੋਂ ਇਲਾਵਾ ਰੂਪ ਸਿੰਘ ਗਿੱਲ, ਬਿੱਕਰ ਸਿੰਘ ਸੰਧੂ, ਹਰਬਖਸ਼ ਸਿੰਘ ਸਰੋਆ, ਸੇਵਾ ਸਿੰਘ ਤੇ ਹਰਚਰਨ ਬਾਸੀ ਵੀ ਇਸ ਇਕੱਤਰਤਾ ਦੀ ਰੌਣਕ ਵਧਾਉਣ ਵਿੱਚ ਸ਼ਾਮਲ ਸਨ

ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403) 383-2991, ਜੱਸ ਚਾਹਲ (ਸਕੱਤਰ) ਨਾਲ 293-8912 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 275-4091, ਗੁਰਮੀਤ ਕੌਰ ਸਰਪਾਲ (ਕਾਰਜਕਾਰਨੀ-ਮੈਂਬਰ) ਨਾਲ 280-6090 ਤੇ, ਜਾਂ ਸਲਾਹੁਦੀਨ ਸਬਾ ਸੇ਼ਖ (ਵਾਇਸ ਪ੍ਰੈਜ਼ੀਡੈਂਟ) ਨਾਲ 547-0335 ਤੇ ਸੰਪਰਕ ਕਰੋ
(10 ਦਸੰਬਰ 2007)

e-mail:
ਲਿਖਾਰੀ


© likhari: Punjabi Likhari Forum-2001-2007