ਕਲਮਾਂ ਦੇ ਕਾਫਲੇ ਦੀ ਮਾਸਿਕ
ਇਕਤਰਤਾ ਮਿਤੀ 25
ਨਵੰਬਰ ਨੂੰ ਦਿਨ ਦੇ ਦੋ ਵਜੇ ਮਾਲਟਨ ਕਮਿਉਨਿਟੀ ਸੈਂਟਰ ਦੀ ਲਾਇਬਰੇਰੀ ਵਿੱਚ ਹੋਈ
।
ਮੀਟਿੰਗ ਦੇ ਸ਼ੁਰੂ ਵਿਚ ਬਲਰਾਜ
ਚੀਮਾਂ ਨੇ ਪਹੁੰਚੇ ਮਹਿਮਾਨਾਂ ਅਤੇ ਮੈਂਬਰਾਂ ਨੂੰ ਜੀ ਆਇਆਂ ਆਖਿਆ
।
ਸਭ ਤੋ ਪਹਿਲਾਂ ਪਾਕਿਸਤਾਨ ਤੋ
ਆਏ ਮਹਿਮਾਨ ਜਨਾਬ ਆਸ਼ਿਕ ਰਹੀਲ,ਜੋ
ਕਿ ਉਘੇ ਲਿਖਾਰੀ ਅਤੇ ਲਹਿਰਾਂ ਰਸਾਲੇ ਦੇ ਸਬ-ਐਡੀਟਰ ਵੀ ਹਨ,
ਨੂੰ ਪੇਸ਼ ਕੀਤਾ ਗਿਆ।।
ਉਨ੍ਹਾਂ ਪਾਕਿਸਤਾਨ
ਵਿਚ ਗੁਰਮੁੱਖੀ ਲਿਪੀ ਵਿਚ ਲਿਖਣ ਦੇ ਵਧਦੇ ਰੁਝਾਨ ਦੀ ਗੱਲ ਕੀਤੀੇ ਅਤੇ ਦੱਸਿਆ ਕਿ
ਉਨ੍ਹਾਂ ਨੇ ਸਿਰਫ਼ 11
ਦਿਨਾਂ ਵਿਚ ਗੁਰਮੁੱਖੀ ਸਿਖ ਲਈ।
ਇਕ ਸੁਆਲ ਦੇ ਜਵਾਬ
ਵਿਚ ਉਨ੍ਹਾਂ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਵਿਚਲੇ ਪੰਜਾਬਾ ਵਿਚ ਲਿਖੀਆਂ ਜਾਣ
ਵਾਲੀਆਂ ਕਹਾਣੀਆਂ ਵਿਚ ਬਹੁਤਾ ਫਰਕ ਨਹੀੰ ਸਿਵਾਏ ਇਸ ਦੇ ਕਿ ਭਾਰਤ ਵਿਚਲੇ ਪੰਜਾਬ
ਵਿਚ ਇੰਨ੍ਹਾਂ ਕਹਾਣੀਆਂ ਦੀ ਗਿਨਤੀ ਕਾਫੀ ਜ਼ਿਆਦਾ ਹੈ
।
ਇਕ ਹੋਰ ਸਵਾਲ ਦੇ ਜਵਾਬ ਵਿਚ
ਉਨ੍ਹਾਂ ਨੇ ਕਿਹਾ ਕਿ ਬੋਲੀ ਨੂੰ ਕਿਸੇ ਮਜ਼੍ਹਬ ਨਾਲ ਨਹੀਂ ਜੋੜਨਾ ਚਾਹੀਦਾ
।
ਉਨ੍ਹਾਂ ਨੇ ਭਾਸ਼ਾ ਲਿਖਨ ਲਗਿਆਂ
ਇਸ ਦੀ ਸਰਲਤਾ ਅਤੇ ਵਿਆਕਰਨ ਵਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿਤਾ
।ਉਨ੍ਹਾਂ
ਨੇ ਚੜ੍ਹਦੇ ਪੰਜਾਬ ਦੇ ਅਲੋਚਕਾਂ ਦੀ ਅਲੋਚਣਾ ਕਰਦਿਆਂ ਕਿਹਾ ਕਿ ਆਮ ਕਰਕੇ ਇਨ੍ਹਾਂ
ਦੀ ਭਾਸ਼ਾ ਸਾਡੀ ਸਮਝ ਵਿਚ ਨਹੀਂ ਆਉਦੀਂ
।
ਹਾਜ਼ਰ ਮੈਂਬਰਾਂ ਦੇ ਕਹਿਨ ਤੇ
ਉਨ੍ਹਾਂ ਨੇ ਇਕ ਕਵਿਤਾ ‘ਜਿਹੜੇ
ਹਨੇਰਿਆਂ ਵਿਚ ਦੀਵੇ ਬਾਲਦੇ ਰਹੇ‘
ਅਤੇ ਇਕ ਨਜ਼ਮ ‘ਦੇਖਣ
ਵਾਲੀ ਅੱਖ ਔਹ ਯਾਰ‘
ਸੁਣਾਈ ਜਿਸ ਨੂੰ ਸਾਰਿਆਂ ਨੇ ਪਸੰਦ ਕੀਤਾ
।
ਇਸ ਤੋਂ ਬਾਅਦ ਵਾਰੀ ਸੀ ਸ੍ਰੀਮਤੀ ਪ੍ਰਵੀਨ ਕੌਰ ਦੀ ਜੋ ਕਿ ਕਵਿਤਾ ਵੀ ਲਿਖਦੇ ਹਨ
ਅਤੇ ਚਿਤਰਕਾਰੀ ਵੀ ਕਰਦੇ ਹਨ
।
ਉਨ੍ਹਾਂ ਆਪਣੇ ਜੀਵਨ,
ਕਵਿਤਾ ਅਤੇ ਚਿਤਰਕਾਰੀ ਦੀ ਗੱਲ
ਕੀਤੀ ।
ਉਨ੍ਹਾਂ ਦੁਆਰਾ ਬਣਾਈਆਂ
ਪੈਂਟਿਗਜ਼ ਮਿਸੀਸਾਗਾ ਦੇ ਲਿਵਿੰਗ ਆਰਟ ਸੈਂਟਰ ਦੀ ਸ਼ੋਭਾ ਬਣਦੀਆਂ ਰਹਿੰਦੀਆਂ ਹਨ।
ਜਦੋਂ ਉਨ੍ਹਾਂ ਨੂੰ
ਪੁੱਛਿਆ ਗਿਆ ਕਿ ਉਨ੍ਹਾਂ ਦੀਂਆਂ ਤਸਵੀਰਾਂ ਦੇ ਰੰਗ ਤਿੱਖੇ ਕਿਉਂ ਹਨ ਤਾਂ ਉਨ੍ਹਾਂ
ਕਿਹਾ ਕਿ ਉਹ ਤਾਂ ਉਹੀ ਰੰਗ ਇਸਤੇਮਾਲ ਕਰਦੇ ਹਨ ਜੋ ਉਨ੍ਹਾਂ ਨੂੰ ਨਜ਼ਰ ਆਉਂਦੇ ਹਨ
।
ਬਾਅਦ ਵਿਚ ਉਨ੍ਹਾਂ ਨੇ ਆਪਣੀਆਂ
ਦੋ ਕਵਿਤਾਵਾਂ ਵੀ ਸੁਣਾਈਆਂ
।
ਅਗਲੀ ਵਾਰੀ ਸੀ ਸ੍ਰੀਮਤੀ ਕੁਲਜੀਤ ਚੀਮਾਂ ਦੀ ਆਈ ਜੋ ਕਿ ਯੋਗਾ ਇੰਸਟਰਕਟਰ,
ਅਨੂਵਾਦਕ ਅਤੇ ਉਰਦੂ ਦੀ ਉਘੀ
ਗਜ਼ਲਗੋ ਵੀ ਹਨ ।
ਉਨ੍ਹਾਂ ਨੇ ਪਾਕਿਸਤਾਨ
ਦੀ ਪ੍ਰਸਿਧ ਲੇਖਿਕਾ ਅਤੇ ਸਾਹਿਤ ਸ਼੍ਰੋਮਣੀ ਪੁਰਸਕਾਰ ਨਾਲ ਸਨਮਾਨਿਤ ਬੁਸ਼ਰਾ ਏਜਾਜ਼ ਦੀ
ਪੁਸਤਕ ‘ਬਾਰਾਂ ਆਨਿਆਂ
ਦੀ ਔਰਤ‘ (ਜਿਸ ਦਾ
ਉਨ੍ਹਾਂ ਨੇ ਉਰਦੂ ਤੋਂ ਪੰਜਾਬੀ ਵਿਚ ਅਨੁਵਾਦ ਕੀਤਾ ਹੈ) ਤੇ ਇਕ ਪਰਚਾ ਪੜ੍ਹਿਆ
।
ਉਨ੍ਹਾਂ ਨੇ ਕਿਤਾਬ ਵਿਚਲੀਆਂ
ਕੁਝ ਕਹਾਣੀਆਂ ਵਿਚੋਂ ਟੂਕਾਂ ਪੜ੍ਹ ਕੇ ਕਿਤਾਬ ਦੇ ਮਿਆਰ ਬਾਰੇ ਅਹਿਸਾਸ ਕਰਵਾਇਆ
।
ਪਰਚਾ ਇਤਨੇ ਵਧੀਆ ਢੰਗ ਨਾਲ
ਪੜ੍ਹਿਆ ਗਿਆ ਕਿ ਸੁਣਨ ਵਾਲੇ ਪਰਚੇ ਅਤੇ ਪਰਚਾ ਪੜ੍ਹਨ ਦੇ ਅੰਦਾਜ਼ ਦੀ ਤਾਰੀਫ ਕੀਤੇ
ਬਿਨਾ ਨਾ ਰਹਿ ਸਕੇ ਅਤੇ ਸਭ ਸਰੋਤਿਆਂ ਨੂੰ ਪੁਸਤਕ ਪੜ੍ਹਣ ਲਈ ਜ਼ੋਰਦਾਰ ਪਰੇਰਣਾ
ਮਿਲੀ ਅਤੇ ਉਨ੍ਹਾਂ ਨੇ ਇਸ ਪੁਸਤਕ ਵਿੱਚ ਦਿਲਚਸਪੀ ਦਾ ਪਰਗਟਾਵਾ ਕੀਤਾ।
ਇਸ ਤੋਂ ਬਾਅਦ ਦਿਲੀ ਤੋਂ ਆਏ ਮਹਿੰਦਰ ਭਟਨਾਗਰ ਨੇ ਕਹਾਣੀ ‘ਸਜ਼ਾ‘
ਸੁਣਾਈ
।
ਇਹ ਕਹਾਣੀ ਮਾਸਟਰ ਵਲੋਂ ਸਕੂਲ
ਵਿਚ ਦਿਤੀ ਜਾਂਦੀ ਕਠੋਰ ਸਜ਼ਾ ਨਾਲ ਸੰਬੰਧਤ ਸੀ
।
ਇਸ ਉਪਰ ਭੱਖਵੀਂ ਚਰਚਾ ਹੋਈ।
ਇਸ ਤੋਂ ਬਾਅਦ ਕਵਿਤਾਵਾਂ ਦਾ ਦੌਰ ਚਲਿਆ
।
ਰਸ਼ੀਦ ਨਦੀਮ ਨੇ ਬਾਲਾਂ
ਬਾਰੇ
‘ਆ ਜੋ ਯਾਰੋ ਜਾਣ ਨਾ
ਦੇਣਾ‘ ਬਹੁਤ ਹੀ ਵਧੀਆ
ਕਵਿਤਾ ਸੁਣਾਈ ਜਿਸ ਦੀ ਬੇਮੁਹਾਰੀ ਪ੍ਰਸੰਸਾ ਹੋਈ।
ਸੰਵੇਦਨਸ਼ੀਲ ਕਵਿਤਰੀ
ਸੰਦੀਪ ਧਨੋਆ ਨੇ ਆਪਨੀ ਕਵਿਤਾ ‘ਸੁੱਤੀਆਂ
ਸਤਰਾਂ ਵਿਚ ਜਾਗਦਾ ਇਕ ਅੱਖਰ‘
ਸੁਣਾ ਕੇ ਸਭਨਾਂ ਦਾ ਧਿਆਨ
ਆਪਣੇ ਵਲ ਖਿੱਚਿਆ ।
ਬੀਰ ਸਿੰਘ ਆਸੀ ਨੇ
‘ਨੁਰਾਨੀ ਕਿਰਨਾਂ‘,
ਜ਼ਹਿਰਾ ਤਲਤ ਨੇ ‘ਅਜ
ਸੁਖਪਾਲ ਜੀ ਦੇ ਵਿਚਾਰਾਂ ਨੇ ਮੈਨੂੰ‘
ਕਵਿਤਾ ਸੁਣਾਈ ਅਤੇ ਗੁਰਦਾਸ
ਮਿਨਹਾਸ ਨੇ ‘ਸੜਕ
ਕਿਨਾਰੇ‘ ਕਵਿਤਾਵਾਂ
ਸੁਣਾਈਆ ।
ਅਖੀਰ ਵਿਚ ਹਰਮੇਸ਼ ਸਿੰਘ ਨੇ
‘ਨੂਰ‘
ਦੀ ਗਜ਼ਲ ‘ਨਸ਼ਤਰ
ਕਿੰਨ੍ਹੇ ਚੁਭੋਇਆ,
ਮੇਰਾ ਦਿਲ ਹੀ ਜਾਣਦਾ ਏ‘
ਬਹੁਤ ਹੀ ਖੂਬਸੂਰਤ ਆਵਾਜ਼ ਨਾਲ
ਤਰਨੁੰਮ ਵਿਚ ਸੁਣਾਈ ।
ਮੀਟਿੰਗ ਵਿਚ ਉਕਤ
ਮੈਂਬਰਾਂ ਤੋਂ ਇਲਾਵਾ,
ਪ੍ਰਸਿੱਧ ਕਗਾਣੀਕਾਰ- ਮੇਜਰ ਮਾਂਗਟ ਅਤੇ ਬਲਬੀਰ ਕੌਰ ਸੰਘੇੜਾ,
ਸੁਰਜਨ ਜ਼ੀਰਵੀ,
ਪ੍ਰਿੰਸੀਪਲ ਸਰਵਣ ਸਿੰਘ,
ਕ੍ਰਿਪਾਲ ਸਿੰਘ ਪੰਨੂ,
ਸੁੰਦਰ ਪਾਲ ਰਾਜਾਸਾਂਸੀ,
ਮਿਨੀ ਗਰੇਵਾਲ,
ਜਯਾਸ਼੍ਰੀ ਕੌਰ ਤੁੱਲ੍ਹੀ,
ਬਰਜਿੰਦਰ ਗੁਲਾਟੀ,
ਹਰਿੰਦਰ ਚੀਮਾ,
ਲਾਲ ਸਿੰਘ ਸੰਘੇੜਾ,
ਹਰਭਜਨ ਸਿੰਘ ਗਰੀਜ਼ੀ,
ਗੁਰਦਾਸ ਮਿਨਹਾਸ ਨੇ ਵੀ ਹਿੱਸਾ
ਲਿਆ ।
ਯਾਦ ਰਹੇ ਕਿ ਇਸ ਮੀਟਿੰਗ ਲਈ
ਚਾਹ-ਪਾਣੀ ਸਮੋਸਿਆਂ ਦੀ ਰਿਫ਼ਰੈਸ਼ਮੇਂਟ/ਸੇਵਾ ਦੇ ਖ਼ਰਚੇ ਦੀ ਸੇਵਾ ਕ੍ਰਿਪਾਲ ਸਿੰਘ
ਪੰਨੂ ਵਲੋਂ ਕੀਤੀ ਗਈ ਸੀ।
ਅਖੀਰ ਵਿਚ ਬਲਰਾਜ ਚੀਮਾਂ ਵੱਲੋਂ ਸਾਰਿਆਂ ਦਾ ਧਨਵਾਦ ਕੀਤਾ।
ਅਤੇ ਅਗਲੀ ਮੀਟਿੰਗ ਦੀ
ਮਿਤੀ (16 ਦਸੰਬਰ,
2006) ਦਾ ਐਲਾਨ ਕਰਦਿਆਂ
ਮੀਟਿੰਗ ਦੀ ਸਮਾਪਤੀ ਕੀਤੀ।
(ਯੂਨੀ-੧੦ ਦਸੰਬਰ ੨੦੦੬)