ਸਾਹਿਤਕ/ਸਮਾਜਕ/ਰੀਪੋਰਟ/ਸਰਗਰਮੀਆਂ/ਸੂਚਨਾ

 


 

ਮੇਜਰ ਮਾਂਗਟ ਦੇ ਕਹਾਣੀ ਸੰਗ੍ਰਹਿ ਪਰੀਆਂ ਦੇ ਦੇਸ਼’ ਤੇ ਗੋਸ਼ਟੀ

 

 

            

          ਉੱਘੇ ਪਰਵਾਸੀ ਲੇਖਕ ਮੇਜਰ ਮਾਂਗਟ ਦੇ ਨਵੇਂ ਕਹਾਣੀ-ਸੰਗ੍ਰਹਿ ਪਰੀਆਂ ਦੇ ਦੇਸ਼ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਅਦਬੀ ਦਾਇਰਾ ਵੱਲੋਂ ਸਾਹਿਤ ਵਿਚਾਰ ਮੰਚ ਦੇ ਸਹਿਯੋਗ ਨਾਲ ਇਕ ਗੋਸ਼ਟੀ ਕੀਤੀ ਗਈਇਸ ਗੋਸ਼ਟੀ ਵਿਚ ਉੱਘੇ ਲੇਖਕਾਂ ਨੇ ਸ਼ਮੂਲੀਅਤ ਕੀਤੀਇਹਨਾਂ ਲੇਖਕਾਂ ਚ ਪ੍ਰਮੁੱਖ ਸਨ- ਕਵੀ ਕੇ. ਸਾਧੂ ਸਿੰਘ, ਨਾਮਵਰ ਨਾਟਕਕਾਰ ਤਰਲੋਚਨ ਪਨੇਸਰ, ਸ਼ਰੋਮਣੀ ਸਾਹਿਤਕਾਰ ਅਤੇ ਉੱਘੇ ਵਿਗਿਆਨੀ ਡਾ.ਫ਼ਕੀਰ ਚੰਦ ਸ਼ੁਕਲਾ, ਪ੍ਰੋ.ਜਗਮੋਹਨ ਸਿੰਘ, ਤ੍ਰਿਲੋਚਨ ਝਾਂਡੇ ਆਦਿ

          ਡਾ. ਤੇਜਵੰਤ ਸਿੰਘ ਗਿੱਲ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀਉਨ੍ਹਾਂ ਤੋਂ ਇਲਾਵਾ ਪ੍ਰੋ.ਸੁਰਜੀਤ ਜੱਜ ਅਤੇ ਪ੍ਰੋ. ਬਲਦੀਪ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਸਨ

          ਪਰੋਗ੍ਰਾਮ ਦੀ ਸ਼ੁਰੂਆਤ ਤ੍ਰਲੋਚਨ ਲੋਚੀ ਨੇ ਆਪਣੀ ਸੁਰੀਲੀ ਅਵਾਜ਼ ਵਿਚ ਇਕ ਗੀਤ ਰਾਹੀਂ ਕੀਤਾ ਉਸ ਮਗਰੋਂ ਡਾ. ਦਵਿੰਦਰ ਦਿਲਰੂਪ ਨੇ ਆਪਣੀ ਖ਼ੂਬਸਰਤੀ ਵਾਂਗ ਦਿਲਕਸ਼ ਅਵਾਜ਼ ਵਿਚ ਹਲਕਾ ਫੁਲਕਾ ਗੀਤ ਸੁਣਾਇਆ

       ਇਸ ਮਗਰੋਂ ਨਾਮਵਰ ਲੇਖਕ ਗੁਰਦਿਆਲ ਦਲਾਲ ਨੇ ਮੇਜਰ ਮਾਂਗਟ ਦੇ ਸਾਹਿਤਕ ਸਫ਼ਰ ਅਤੇ ਵਿਅਕਤੀਤਵ ਬਾਰੇ ਚਾਨਣ ਪਾਇਆ ਉਨ੍ਹਾਂ ਦਾ ਅੰਦਾਜੇ ਬਿਆਂ ਬੜਾ ਦਿਲਚਸਪ ਸੀ

       ਆਪਣੇ ਪਰਚੇ ਵਿਚ ਨੋਜਵਾਨ ਆਲੋਚਕ ਜਗਵਿੰਦਰ ਜੋਧਾਂ ਨੇ ਪਰੀਆਂ ਦੇ ਦੇਸ਼ਦਾ ਸਰਬਪੱਖੀ ਵਿਸ਼ਲੇਸ਼ਨ ਕੀਤਾ ਉਨ੍ਹਾਂ ਇਹ ਵੀ ਕਿਹਾ ਕਿ ਲੇਖਕ ਉਦੋਂ ਜ਼ਿਆਦਾ ਸਫ਼ਲ ਹੁੰਦਾ ਹੈ: ਜਦੋਂ ਉਹ ਪੰਜਾਬੀ ਭਾਈਚਾਰੇ ਦੇ ਅਨੁਭਵ ਨੂੰ ਪੇਸ਼ ਕਰਦਾ ਹੈ

       ਦੂਜੇ ਪੇਪਰ ਵਿਚ ਪ੍ਰੋ. ਰਮਨ ਨੇ ਕਿਹਾ ਕਿ ਮੇਜਰ ਮਾਂਗਟ ਆਪਣੀਆਂ ਕਹਾਣੀਅਆਂ ਵਿਚ ਪੰਜਾਬੀਆਂ ਦੀ ਮਜਬੂਤ ਆਰਥਿਕ ਸਥੀਤੀ ਅਤੇ ਉੱਖੜੀ ਹੋਈ ਮਨੋਸਥੀਤੀ ਪੇਸ਼  ਕਰਦੀਆਂ ਹਨ

       ਇਸ ਮਗਰੋਂ ਪਰੀਆਂ ਦੇ ਦੇਸ਼ ਤੇ ਭਖਵੀਂ ਬਹਿਸ ਹੋਈ ਜਿਸ ਵਿਚ ਗੁਲਜ਼ਾਰ ਪੰਧੇਰ, ਤ੍ਰੋਲਚਨ ਲੋਚੀ, ਪ੍ਰੋ. ਬਲਦੀਪ ਸਿੰਘ, ਤ੍ਰਲੋਚਨ ਝਾਂਡੇ, ਸੁਰਜੀਤ ਜੱਝ ਆਦਿ ਨੇ ਹਿੱਸਾ ਲਿਆ

       ਆਪਣੇ ਪ੍ਰਧਾਨਗੀ ਭਾਸ਼ਨ ਵਿਚ ਡਾ. ਤੇਜਵੰਤ ਸਿੰਘ ਗਿੱਲ ਨੇ ਪਰਵਾਸ ਦੇ ਵਰਤਾਰੇ ਦਾ ਉਲੇਖ ਕੀਤਾ ਉਨ੍ਹਾਂ ਕਿਹਾ ਕਿ ਮੇਜਰ ਮਾਂਗਟ ਨੇ ਪਰਵਾਸੀ ਜੀਵਨ ਦੀ ਬਿਲਕੁਲ ਸਹੀ ਥ੍ਹਾਂ ਤੇ ਉਂਗਲੀ ਧਰੀ ਹੈਉਨ੍ਹਾਂ ਨੇ ਮੇਜਰ ਮਾਂਗਟ ਦੇ ਕਹਾਣੀ ਸੰਗ੍ਰਹਿ ਪਰੀਆਂ ਦੇ ਦੇਸ਼ ਨੂੰ ਪੰਜਾਬੀ ਸਾਹਿਤ ਦੀ ਮਹਤੱਵ ਪੂਰਨ ਪ੍ਰਾਪਤੀ ਕਿਹਾ

       ਇਸ ਅਵਸਰ ਤੇ ਸਰਬਜੀਤ ਵਿਰਦੀ,ਅਜੀਤ ਪਿਆਸਾ,ਗੁਰਚਰਨ ਕੋਛੜ,ਪ੍ਰੀਤਮ ਸਿੰਘ,ਸ਼ਾਹ ਚਮਨ ਆਦਿ ਹਾਜ਼ਰ ਸਨ

(ਯੂਨੀ-੧੦ ਦਸੰਬਰ ੨੦੦੬) ਯੂਨੀ

e-mail: Likhari


© likhari: Punjabi Likhari Forum-2001-2007