lyK/aflf-duaflf/jfxkfrI

(10)ਕਿਉਂ ਵਿਕਦੇ ਨੇ ਸੁੰਦਰ ਸ਼ਹਿਰੀਂ ਚੌਕਾਂ ਵਿਚ ਮਜ਼ਦੂਰ

– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

ਖੂਨ ਪਸੀਨਾ ਵਹਾਉਣ ਵਾਲਾ, ਹੱਥਾਂ ਤੇ ਰੱਟਣਾਂ ਦੀ ਪ੍ਰਵਾਹ ਨਾ ਕਰਨ ਵਾਲਾ, ਭੁੱਬਲ਼ ਤੇ ਵੀ ਤੁਰਨ ਲਈ ਤਿਆਰ ਰਹਿਣ ਵਾਲਾ, ਹਰ ਕੰਮ ਨੂੰ ਹੱਥ ਪਾਉਣ ਵਾਲਾ ਅਤੇ ਸਰਦੀਆਂ ਤੇ ਗਰਮੀਆਂ ਤੋਂ ਨਾ ਡਰਨ ਵਾਲਾ ਮਜ਼ਦੂਰ ਹਰ ਦੇਸ਼ ਵਿਚ ਮਿਲੇਗਾ ਅਤੇ ਹਰ ਧਰਤੀ ਤੇ ਵਸ ਰਿਹਾਉਹ ਧਰਤੀ ਉੱਤੇ ਦਿਸਦੇ ਬਹੁਤ ਕੁੱਝ ਦਾ ਸਿਰਜਣਹਾਰ ਹੈ ਜਿਨ੍ਹਾ ਚ ਕ੍ਰਿਸ਼ਮੇ ਵੀ ਸ਼ਾਮਲ ਹਨ ਅਤੇ ਅਜੂਬੇ ਵੀ

ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਉਸ ਦੀ ਪੁੱਛ-ਪ੍ਰਤੀਤ ਬਹੁਤੀ ਨਹੀਂ ਹੁੰਦੀਪਰ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਉਸਦਾ ਹਿੱਸਾ ਕਿਸੇ ਤੋਂ ਵੀ ਘੱਟ ਨਹੀਂ ਹੁੰਦਾਉਸਦਾ ਕੀਤਾ ਔਖੇ ਤੋਂ ਔਖਾ,ਵੱਡੇ ਤੋਂ ਵੱਡਾ, ਗੁੰਝਲਦਾਰ ਤੋਂ ਗੁੰਝਲਦਾਰ ਅਤੇ ਖਤਰਨਾਕ ਤੋਂ ਖਤਰਨਾਕ ਕੰਮ ਦਾ ਸਿਲਾ ਉਸ ਨੂੰ ਨਹੀਂ ਮਿਲਦਾ ਪਰ ਉਸ ਤੋਂ ਕਰਵਾਉਣ ਵਾਲਿਆਂ ਨੂੰ ਹੀ ਮਿਲ ਜਾਂਦਾ

ਮਜ਼ਦੂਰ ਹੁਕਮ ਚਲਾਉਣ ਵਾਲਿਆਂ ਦੀ ਹੁਕਮ-ਅਦੂਲੀ ਨਹੀਂ ਕਰ ਸਕਦਾ, ਕਰਨ ਜੋਗਾ ਹੁੰਦਾ ਹੀ ਨਹੀਂ ਉਹ ਹਰ ਤਰ੍ਹਾਂ ਦਾ ਹੁਕਮ ਆਪਣਾ ਨਸੀਬ ਸਮਝ ਕੇ ਹੀ ਮੰਨ ਲੈਂਦਾ ਹੈ ਅਤੇ ਅੰਤਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਵੀਉਸ ਕੋਲ ਹੋਰ ਕੋਈ ਰਾਹ ਹੀ ਨਹੀਂ ਹੁੰਦਾਉਹ ਤਾਂ ਕੋਹਲੂ ਦੇ ਬੈਲ ਵਾਂਗ ਉਮਰ ਭਰ ਰੋਜ਼ੀ-ਰੋਟੀ ਦੀ ਘੁੰਮਣਘੇਰੀ ਫਸਿਆ ਹੀ ਤੁਰਿਆ ਰਹਿੰਦਾਉਸ ਕੋਲ ਭਰਨ ਵਾਸਤੇ ਉਡਾਰੀਆਂ ਨਹੀਂ ਹੁੰਦੀਆਂ ਤੇ ਨਾ ਹੀ ਆਪਣਾ ਅਸਮਾਨ

ਚੌਕਾਂ ਤੇ ਦਿਹਾੜੀ ਲੱਭਦੇ, ਕੰਮ ਭਾਲਦੇ ਤੇ ਰੁਜ਼ਗਾਰ ਮੰਗਦੇ ਮਜ਼ਦੂਰਾਂ ਦੀ ਕੰਮ ਪ੍ਰਤੀ ਚੋਣ ਕੋਈ ਨਹੀਂ ਹੁੰਦੀਸ਼ੁਕਰ ਕਰਦੇ ਹਨ ਕਿ ਦਿਨ ਭਰ ਲਈ ਕੰਮ ਤਾਂ ਮਿਲੇ, ਪੇਟ ਤੇ ਪਰਿਵਾਰ ਦੀ ਭੁੱਖ ਮਿਟਾਉਣ ਦਾ ਜੁਗਾੜ ਤਾਂ ਬਣੇਟੋਕਰੀ ਚੁੱਕਣ, ਇੱਟਾਂ ਢੋਣ, ਘਾਣੀ ਬਣਾਉਣ, ਨੀਹਾਂ ਪੁੱਟਣ, ਬੱਜਰੀ ਪਾਉਣ, ਪੱਥਰ ਭੰਨਣ, ਲੁੱਕ ਪਾਉਣ ਅਤੇ ਹੋਰ ਕਿੰਨੇ ਕੰਮਾਂ ਚੋਂ ਉਹ ਕਿਸੇ ਨੂੰ ਵੀ  ਅਸਵੀਕਾਰ ਨਹੀਂ ਕਰਦਾਜਿਹੜਾ ਵੀ ਕੰਮ ਮਿਲ ਜਾਵੇ ਉਸ ਨੂੰ ਲਗਨ ਨਾਲ ਕਰਦਾ ਹੈ ਅਤੇ ਕਦੇ ਵੀ ਨਾ-ਸ਼ੁਕਰਾ ਨਹੀਂ ਹੁੰਦਾ

ਸਮਾਜ ਵਿਚ ਉਹ ਕਿਹੜੀ ਥਾਂ ਹੈ ਜਿੱਥੇ ਮਜ਼ਦੂਰ ਦੇ ਹੱਥਾਂ ਦੀ ਛਾਪ ਨਹੀਂਉਸ ਬਿਨਾ ਕੰਮ ਚੱਲ ਹੀ ਨਹੀਂ ਸਕਦਾਉਸ ਦਾ ਕੰਮ-ਕਾਜ ਹੀ ਰੌਣਕਾਂ ਲਾ ਦਿੰਦਾਉਹ ਹੀ ਹੈ ਜੋ ਉਮਰ ਭਰ ਹਰਕਤ-ਹੀਣ ਨਹੀਂ ਹੁੰਦਾ ਕਿਉਂਕਿ ਹਰ ਰੋਜ਼ ਦੀ ਮਜ਼ਦੂਰੀ ਬਿਨਾ ਉਸਦਾ ਸਰਦਾ ਹੀ ਨਹੀਂਮਜ਼ਦੂਰ ਨਾ ਹੋਵੇ ਤਾਂ ਮਿਸਤਰੀ ਦੀ ਕਾਰੀਗਿਰੀ ਕਿੱਲੀ ਤੇ ਟੰਗੀ ਰਹਿ ਜਾਵੇ ਤੇ ਇੰਜਨੀਅਰ ਦਾ ਤਕਨੀਕੀ ਗਿਆਨ ਅਮਲ ਚ ਨਹੀਂ ਆ ਸਕਦਾ

ਸ਼ਹਿਰ, ਨਗਰ ਤੇ ਪਿੰਡ ਸੁੰਦਰ ਬਣ ਰਹੇ ਹਨ ਕਵਿਤਾ ਵਰਗੇਇਮਾਰਤਾਂ ਵਿਚ ਸੁਹਜ ਆ ਰਿਹਾ ਹੈ ਹੁਨਰ-ਭਰਪੂਰਬਾਗ-ਬਗੀਚੇ ਵਧ-ਫੁਲ ਰਹੇ ਨੇ ਮਹਿਕਾਂ ਦੇਣ ਵਾਸਤੇਸੜਕਾਂ ਦਾ ਜਾਲ ਵਿਛ ਰਿਹਾ ਤੇ ਨਹਿਰਾਂ ਹਰਿਆਲੀ ਪੈਦਾ ਕਰ ਰਹੀਆਂਸਾਫ-ਸਫਾਈਆਂ ਹੋ ਰਹੀਆਂ ਤੇ ਫਰਸ਼ਾਂ ਚੋਂ ਮੂੰਹ ਦਿਸ ਰਿਹਾਇਸ ਸਭ ਕਾਸੇ ਪਿੱਛੇ ਮਜ਼ਦੂਰ ਦਾ ਹੱਥ ਹੈ ਤੇ ਉਸਦੀ ਮਿਹਨਤ ਦਾ ਕੌਤਕਮਜ਼ਦੂਰ ਝੁੱਗੀ ਚ ਰਹਿੰਦਾ ਹੋਇਆ ਖੁਬਸੂਰਤ ਇਮਾਰਤਾਂ, ਮਜਬੂਤ ਪੁਲ਼ ਅਤੇ ਵੱਡੇ ਡੈਮ ਉਸਾਰ ਦਿੰਦਾ ਹੈ ਪਰ ਫੇਰ ਵੀ ਜਿੰਨੀ ਉਸਦੀ ਕਦਰ ਹੋਣੀ ਚਾਹੀਦੀ ਹੈ, ਨਹੀਂ ਹੁੰਦੀਉਸਾਰੇ ਗਏ ਮਹਿਲ ਜਾਂ ਮਹਿਲਾਂ ਵਾਲੇ ਮਾਣ ਕਰਨ ਤਾਂ ਕਿਉਂ ਜਦ ਕਿ ਉਹ ਝੁੱਗੀਆਂ (ਝੁੱਗੀ ਵਾਸੀਆਂ) ਨੇ ਹੀ ਤਾਂ ਉਸਾਰੇ ਹੁੰਦੇ ਨੇ :-

ਮਹਿਲਾਂ ਦਾ ਮਾਣ ਕਾਹਦਾ ਹੈ ਯਾਰੋ
ਝੁੱਗੀਆਂ ਨੇ  ਹੀ ਜੋ ਉਸਾਰੇ ਹੋਏ ਨੇ
ਹੱਕਾਂ ਲਈ  ਏਥੇ  ਲੜਦੇ  ਨਹੀਂ ਜੋ
ਅੰਗਾਰੇ ਉਹ ਪਾਣੀ ਦੇ ਠਾਰੇ ਹੋਏ ਨੇ

ਸਮਾਜ ਨੂੰ ਮਜਦੂਰ ਦਾ ਚੇਤਾ ਹੀ ਨਹੀਂਸਰਕਾਰ ਦਾ ਉਸ ਵੱਲ ਧਿਆਨ ਹੀ ਨਹੀਂਕਿਰਤ ਮਹਿਕਮਿਆਂ ਨੂੰ ਉਸਦੀ ਸਾਰ ਲੈਣ ਦੀ ਵਿਹਲ ਹੀ ਨਹੀਂਉਸਦੇ ਹਿੱਤ ਦੀਆਂ ਕੋਈ ਸਕੀਮਾਂ ਹੀ ਨਹੀਂ ਅਤੇ ਉਸਦੇ ਫਿਕਰਾਂ-ਭਰੇ ਤਪ ਰਹੇ ਭਵਿੱਖ ਤੇ ਕੋਈ ਛਤਰੀ ਨਹੀਂਉਹ ਉਮਰ ਭਰ ਹੀ ਨੀਲੇ ਅੰਬਰ ਹੇਠ ਕੰਮ ਕਰਦਾ ਹੈ ਤੇ ਬਹੁਤਾ ਕਰਕੇ ਉਸ ਹੇਠ ਹੀ ਗੁਜ਼ਰ-ਬਸਰ

ਹਾਲਤ ਇਸ ਤਰ੍ਹਾਂ ਦੀ ਬਣੀ ਹੋਈ ਹੈ ਕਿ ਮਜ਼ਦੂਰ ਦਾ ਕੋਈ ਰੁਤਬਾ ਨਹੀਂਉਸ ਦੀ ਮਨੁੱਖੀ-ਪਛਾਣ ਹੀ ਗੁੰਮ ਕਰਕੇ ਰੱਖ ਦਿੱਤੀ ਗਈਉਸ ਬਾਰੇ ਗੱਲ ਹੀ ਕੋਈ ਸੁਣਨ ਲਈ ਤਿਆਰ ਨਹੀਂਉਸ ਬਾਰੇ ਕੋਈ ਫਿਕਰ ਹੀ ਨਹੀਂ ਕਰਦਾਉਸ ਦੇ  ਦੁੱਖਾਂ ਅਤੇ ਮੁਸ਼ਕਲਾਂ ਭਰੇ ਜੀਵਨ ਵੱਲ ਕੋਈ ਦੇਖਦਾ ਤੱਕ ਨਹੀਂ

ਸ਼ਹਿਰਾਂ ਦੀ ਹਾਲਤ ਤਾਂ ਇੱਥੋਂ ਤੱਕ ਪਹੁੰਚ ਗਈ ਕਿ ਮਜ਼ਦੂਰਾਂ ਨੂੰ ਮੰਡੀ ਦਾ ਹਿੱਸਾ ਬਣਾ ਦਿੱਤਾ ਗਿਆਮਾਲ ਵਾਂਗੂੰ ਵਿਕਣ ਲੱਗ ਪਿਆ ਮਜ਼ਦੂਰਅਧਿਕਾਰੀਆਂ ਤੇ ਅਫਸਰਾਂ ਦਾ ਕੋਈ ਅੰਤ ਨਹੀਂ ਪਰ ਸੋਚਵਾਨ ਕੋਈ ਨਹੀਂਦੁੱਖਾਂ-ਦਰਦਾਂ ਦਾ ਹੱਲ ਲੱਭਣ ਵਾਲਾ ਕੋਈ ਨਹੀਂਸਮਾਜ ਉੱਤੇ ਨਿਰਾ ਬੋਝ ਬਣੇ ਹਰ ਕਿਸਮ ਦੇ ਹਾਕਮ ਮਜ਼ਦੂਰ ਨੂੰ ਕਸ਼ਟਾਂ ਤੋਂ ਮੁਕਤ ਹੋਣ ਹੀ ਨਹੀਂ ਦੇਣਾ ਚਾਹੁੰਦੇਪਰ, ਮਜ਼ਦੂਰ ਜਾਗਣ, ਉਨ੍ਹਾਂ ਦੇ ਹਮਾਇਤੀ ਜਾਗਣ, ਉਨ੍ਹਾਂ ਦੀ ਮਿਹਨਤ ਦੇ ਕਦਰਦਾਨ ਬੋਲਣ ਤੇ ਹਾਕਮਾਂ ਦੇ ਮੱਥੇ ਚ ਇਹ ਸਵਾਲ ਏਨਾ ਜ਼ੋਰ ਦੇ ਕੇ ਗੱਡ ਦੇਣ ਕਿ ਉਹ ਰਾਤਾਂ ਨੂੰ ਸੌਂ ਨਾ ਸਕਣ ਕਿ ਕਿਉਂ ਵਿਕਦੇ ਨੇ ਸੁੰਦਰ ਸ਼ਹਿਰੀਂ ਚੌਕਾਂ ਵਿਚ ਮਜ਼ਦੂਰ

*******

(13 ਮਈ 2007) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari


© likhari: Punjabi Likhari Forum-2001-2007