lyK/aflf-duaflf/jfxkfrI

(13) ਗਲੋਬਲ ਗਲਵਕੜੀ
– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

 

ਵਾਕਫੀ ਤੋਂ ਅਗਾਂਹ ਤੁਰ ਦੋਸਤੀ ਤੱਕ ਪਹੁੰਚਿਆ ਜਾਏ ਤਾਂ ਹੱਥ-ਘੁਟਣੀਆਂ ਦੀ ਯਾਤਰਾ ਸ਼ੁਰੂ ਹੁੰਦੀ ਹੈ ਤੇ ਗਲਵਕੜੀਆਂ ਦੀ ਵੀਦੂਰੀਆਂ ਮਿਟਣ ਦਾ ਨਾਂ ਵੀ ਹੈ ਤੇ ਸਾਂਝ/ਸਨੇਹ ਦਾ ਪ੍ਰਤੀਕ ਵੀ ਹੈ ਗਲਵਕੜੀਉੱਥੇ ਹੀ ਗਲੇ ਮਿਲਿਆ ਜਾ ਸਕਦਾ ਹੈ ਜਿੱਥੇ ਵੈਰ-ਵਿਰੋਧ ਨਾ ਹੋਵੇ, ਕ੍ਰੋਧ ਤੇ ਈਰਖਾ ਨਾ ਹੋਵੇ

ਗਲਵਕੜੀ ਦਾ ਘੇਰਾ ਛੋਟਾ ਨਹੀਂ ਦੂਰ ਦੂਰ ਤੱਕ ਫੈਲੀ ਹੈ ਇਸ ਦੀ ਮਹਿਮਾ ਅਤੇ ਇਸ ਦੇ ਸਿਖਰ ਦਾ ਭੇਤ ਪਾਉਣਾ ਮੁਮਕਿਨ ਨਹੀਂਇਸ ਦੀ ਕਿਸਮ ਵੀ ਇਕ ਨਹੀਂ, ਏਨੀਆਂ ਕਿਸਮਾਂ ਹਨ ਜਿੰਨੀਆਂ ਕਹਿ ਲਉਹਰ ਇਕ ਦਾ ਆਪਣਾ ਸੁਭਾਅ ਤੇ ਵੱਖਰਾ ਸਰੂਪ

ਸੰਸਾਰਕ ਗਲਵਕੜੀਆਂ ਦੀ ਗੱਲ ਛੇੜੀਏ ਤਾਂ ਸਮਾਜ ਨੂੰ ਨਹੀਂ ਭੁੱਲਿਆ ਜਾ ਸਕਦਾਜਿਹੜਾ ਸਮਾਜਕ ਗਲਵਕੜੀ ਚਿਤਵ ਲੈਂਦਾ ਹੈ ਉਹ ਇਸ ਤੋਂ ਦੂਰ ਨਹੀਂ ਰਹਿ ਸਕਦਾਉਸ ਨੂੰ ਇਸ ਚੋਂ ਹਰ ਤਰ੍ਹਾਂ ਦੀ ਬਰਾਬਰੀ ਦਿਸਦੀ ਹੈ ਤੇ ਹਰ ਤਰ੍ਹਾਂ ਦਾ ਇਨਸਾਫਇਸ ਵਿਚ ਕੋਈ ਛੋਟਾ ਵੱਡਾ, ਉੱਚਾ ਨੀਵਾਂ ਨਹੀਂ ਦਿਸਦਾ ਸਗੋਂ ਸਭ ਦੇ ਸਭ ਬਰੋਬਰ ਦੇ ਬਰੋਬਰ

ਆਰਥਿਕ ਗਲਵਕੜੀ  ਪਾਉਣੀ ਆਸਾਨ ਨਹੀਂਹਰ ਕਿਸੇ ਨੂੰ ਨਹੀਂ ਪਾਈ ਜਾ ਸਕਦੀਇਸ ਨੂੰ ਲੈ ਕੇ ਗਰੀਬ ਤੇ ਭਿਖਾਰੀ ਕੋਲ ਕੋਈ ਨਹੀਂ ਪਹੁੰਚਦਾਲੋੜਵੰਦ ਨੂੰ ਕੋਈ ਨਹੀਂ ਪੁੱਛਦਾ, ਸਰਕਾਰਾਂ ਵੀ ਨਹੀਂ

ਵਿਦਿਅਕ ਗਲਵਕੜੀ ਹਰ ਕਿਸੇ ਕੋਲ ਹੋਵੇਪਹਿਲਾਂ ਆਪ ਵਿਦਿਆ ਹਾਸਲ ਕਰੇ ਤੇ ਫੇਰ ਇਸਦੀ ਗਲਵਕੜੀ ਦੂਜਿਆ ਨਾਲ ਪੁਆਵੇਅਜਿਹਾ ਹੋਣ ਨਾਲ ਰੋਸ਼ਨੀ ਫੈਲੇਗੀ, ਸੂਝ-ਬੂਝ ਵਧੇਗੀ ਅਤੇ ਵਕਤ ਜਾਗ ਪਵੇਗਾਜਿੱਥੇ ਵਿਦਿਅਕ ਗਲਵਕੜੀਆਂ ਦੀ ਥੁੜ ਹੋਵੇਗੀ ਉੱਥੇ ਸਾਰਾ ਕੁੱਝ ਹੀ ਰਾਹ ਵਿਚ ਰੁਕਿਆ ਰਹੇਗਾ

ਸਾਹਿਤਕ ਗਲਵਕੜੀ ਪੜ੍ਹਨ-ਪੜ੍ਹਾਉਣ ਵਲ ਤੋਰਦੀ ਹੈ ਅਤੇ ਲਿਖਣ-ਲਿਖਾਉਣ ਵਲਜਿਹੜਾ ਵੀ ਸਾਹਿਤ ਨੂੰ ਕਲਾਵੇ ਚ ਲੈਂਦਾ ਹੈ ਪਤਾ ਨਹੀਂ ਕਿੰਨੀ ਤਰ੍ਹਾਂ ਦੇ ਸੰਸਾਰ ਉਹ ਖੁਦ ਦੇਖ ਲੈਂਦਾ ਤੇ ਮਾਣ ਲੈਂਦਾ ਅਜਿਹਾ ਮਨੁੱਖ ਜਾਂ ਤਾਂ ਪੜ੍ਹਨ ਦਾ ਸ਼ੌਕੀਨ ਹੋਵੇਗਾ ਜਾਂ ਫੇਰ ਲਿਖਣ ਦਾਦੋਹਾਂ ਚੋਂ ਉਹ ਰੋਸ਼ਨੀ ਲੱਭੇਗਾ ਤੇ ਰੋਸ਼ਨੀ ਵੰਡੇਗਾ

ਸੰਗੀਤਕ ਗਲਵਕੜੀ ਚ ਆਇਆ ਮਾਨਵ ਨਿੱਘੇਪਨ ਤੇ ਕੋਮਲਤਾ ਤੋਂ ਦੂਰ ਨਹੀਂ ਰਹਿ ਸਕਦਾਉਸ ਵਿਚ ਨਾਜ਼ੁਕਤਾ ਆ ਜਾਂਦੀ ਹੈ ਅਤੇ ਮਿਠਾਸ ਵੀ, ਨ੍ਰਿਤ ਜਾਗ ਪੈਂਦਾ ਹੈ ਤੇ ਰੰਗਾਂ ਦਾ ਇਕ ਪੂਰਾ ਸੰਸਾਰਸੰਗੀਤ  ਮਾਨਵ ਦੇ ਅੰਦਰ ਨੂੰ ਸ਼ੁੱਧ ਕਰ ਦਿੰਦਾ ਹੈ ਤੇ ਸੁਰ ਸਿਰ ਵੀ

ਕਲਾਤਮਿਕ ਗਲਵਕੜੀ ਮਾਨਵ ਨੂੰ ਆਮ ਜਿਹਾ ਨਹੀਂ ਰਹਿਣ ਦਿੰਦੀਕਲਾ ਅਜਿਹੇ ਕੌਤਕ ਸਿਰਜਦੀ ਹੈ ਕਿ ਕੈਨਵਸ ਤੇ ਤਰ੍ਹਾਂ ਤਰ੍ਹਾਂ ਦੇ ਸੰਸਾਰ ਇਸ ਤਰ੍ਹਾਂ ਵਿਚਰਦੇ ਹਨ ਜਿਵੇਂ ਕੁੱਝ ਵੀ ਸੁਪਨੇ ਮਾਤਰ ਨਾ ਹੋਵੇ, ਜਿਵੇਂ ਕੁੱਝ ਵੀ ਥੋੜ-ਚਿਰਾ, ਅਸਥਿਰ ਅਤੇ ਕੇਵਲ ਭਰਮ ਮਾਤਰ ਨਾ ਹੋਵੇ

ਵਿਵਹਾਰਕ ਗਲਵਕੜੀ ਬਿਨਾ ਕੰਮ ਚੱਲ ਹੀ ਨਹੀਂ ਸਕਦਾਜਿਸ ਕੋਲ ਚੰਗਾ ਤੇ ਪ੍ਰਭਾਵਤ ਕਰਨ ਵਾਲਾ ਵਿਵਹਾਰ ਹੋਵੇ ਉਹ ਦੁਨੀਆਂ ਦੇ ਕਿਸੇ ਵੀ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਮਾਰ ਨਹੀਂ ਖਾ ਸਕਦਾਦੂਜਿਆਂ ਦੇ ਪ੍ਰਤੀ ਜਿੰਨਾ ਚੰਗਾ ਵਿਵਹਾਰ ਅਪਣਾਏਗਾ ਓਨਾ ਹੀ ਸੁਖ-ਚੈਨ ਘਰ ਕਮਾ ਲਿਆਏਗਾ

ਰਾਜਨੀਤਕ ਗਲਵਕੜੀ ਚ ਚਤੁਰਾਈ ਹੁੰਦੀ ਹੈ ਤੇ ਕਲਾਬਾਜ਼ੀ ਕਦੇ ਮਨਫ਼ੀ ਨਹੀਂ ਹੁੰਦੀਇਹ ਵਕਤੀ ਵੀ ਹੁੰਦੀ ਹੈ ਤੇ ਸਵਾਰਥੀ ਵੀਇਸ ਦੇ ਸਿਰ ਤੇ ਲਾਰਿਆਂ ਦੀ ਬਾਰਾਤ ਤਾਰਿਆਂ ਵਾਂਗ ਚੜ੍ਹੀ ਰਹਿੰਦੀ ਹੈਲਾਰੇ ਲੱਗੇ ਰਹਿਣ ਤੱਕ ਰੋਸ਼ਨੀ ਦਾ ਝਉਲਾ ਪਿਆ ਰਹਿੰਦਾ ਹੈ ਪਰ ਅਸਲ ਵਿਚ ਹੁੰਦੀ ਨਹੀਂ

ਜਿਹੜਾ ਅਧਿਆਤਮ ਦਾ ਰਾਹ ਅਪਣਾ ਲਵੇ ਉਹ ਪਹਿਲਾਂ ਤਾਂ ਅਧਿਆਤਮ ਨੂੰ ਹੀ ਗਲਵਕੜੀ ਪਾਉਂਦਾ ਹੈ ਜਿਸ ਤੋਂ ਉਸ ਨੂੰ ਲਗਦਾ ਹੈ ਕਿ ਉਹ ਆਪਣੇ ਆਪ ਨੂੰ ਹੀ ਗਲਵਕੜੀ ਪਾਈ ਬੈਠਾਜਦ ਉਸਨੂੰ ਅਧਿਆਤਮ ਦੀ ਸਾਰ ਹੋ ਜਾਵੇ ਤਦ ਉਹ ਇਸ ਨੂੰ ਲੋਕਾਂ ਦੀਆਂ ਗਲਵਕੜੀਆਂ ਪੁਆਉਣ ਲੱਗ ਪੈਂਦਾ ਇਹ ਗਲਵਕੜੀ ਰੂਹ ਦਾ ਪਤਾ ਲਗਾਉਣ ਦਾ ਯਤਨ ਕਰਦੀ ਹੈ ਤੇ ਲੋਕਾਈ ਦੀ ਸਾਰ, ਆਤਮਾ ਦਾ ਟਿਕਾਣਾ ਲੱਭਦੀ ਫਿਰਦੀ ਹੈ ਤੇ ਪਰਮ-ਆਤਮਾ ਦਾ ਸਿਰਨਾਵਾਂ

ਸੰਸਾਰਕ ਤੇ ਭਾਈਚਾਰਕ ਗਲਵਕੜੀਆਂ ਅਧਿਆਤਮਕ ਗਲਵਕੜੀਆਂ ਵੱਲ ਵਧਦੀਆਂ ਹੋਈਆਂ ਜਦ ਇਕ ਮਿਕ ਹੋ ਜਾਂਦੀਆਂ ਹਨ ਤਾਂ ਜਨਮ ਧਾਰਦੀ ਹੈ ਗਲੋਬਲ ਗਲੜਕੜੀ ਜਿਸ ਵਿਚ ਸਭ ਆਪਣੇ ਹੁੰਦੇ ਹਨ ਇਕ ਵੀ ਪਰਾਇਆ ਨਹੀਂ

ਮੁਹੱਬਤ ਦੀ ਧੁੱਪ ਤੇ ਪ੍ਰੇਮ ਦੇ ਚਾਨਣੇ ਵਿਚ ਅੱਜ ਗਲੋਬਲ ਗਲਵਕੜੀ ਦੀ ਜ਼ਰੂਰਤ ਹੈ ਤਾਂ ਕਿ ਸਾਰੇ ਵੈਰ-ਵਿਰੋਧ ਕਾਫੂਰ ਹੋ ਸਕਣ ਅਤੇ ਗਲੋਬ ਉੱਤੇ ਬੈਠੀਆਂ ਧਰਤੀਆਂ ਦੇ ਲੋਕ ਮਨ ਦੀ ਗਲਵਕੜੀ ਦੇ ਹੀ ਬਸ਼ਿੰਦੇ ਲੱਗਣ

ਅੱਜ ਨਵੀਆਂ ਸੋਚਾਂ ਦੀ ਤਾਜ਼ੀ ਹਵਾ ਤੇ ਸਵਾਰ ਹੋਣ ਦਾ ਸਮਾਂ ਹੈ ਅਤੇ ਖੁੱਲ੍ਹੇ-ਡੁੱਲ੍ਹੇ ਖਿਆਲ ਅਪਣਾਏ ਬਿਨਾਂ ਨਹੀਂ ਸਰਨਾਸੌੜੇਪਨ ਅਤੇ ਸਭ ਕਿਸਮ ਦੇ ਵਿਤਕਰਿਆਂ ਦੀ ਕੁਚੀਲਤਾ ਨੂੰ ਮੁੱਢੋਂ ਸੁੱਢੋਂ ਛੱਡ ਕੇ ਉਸ ਫਿ਼ਜਾ ਵਿਚ ਵਿਚਰਨ ਦਾ ਵੇਲਾ ਆ ਗਿਆ ਹੈ ਜਿੱਥੇ ਹਰ ਤਰ੍ਹਾਂ ਦੀਆਂ ਗਲਵਕੜੀਆਂ ਦਾ ਘੇਰਾ ਮੋਕਲ਼ਾ ਕਰਨਾ ਪਵੇਗਾਅੱਜ ਦੇ ਨੇੜੇ ਤੋਂ ਨੇੜੇ ਹੋ ਰਹੇ ਸੰਸਾਰ ਵਿਚ ਸਾਰੀਆਂ ਧਰਤੀਆਂ ਤੇ ਵਸਦੀ ਲੋਕਾਈ ਨੂੰ ਨਿੱਘੀ ਬੁੱਕਲ਼ ਵਿਚ ਲੈਣ ਵਾਸਤੇ ਗਲੋਬਲ ਗਲਵਕੜੀ ਬਗੈਰ ਕਿਸੇ ਦਾ ਵੀ ਉੱਕਾ ਹੀ ਨਹੀਂ ਸਰਨਾ

*******

(19 ਅਗਸਤ 2007) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari


© likhari: Punjabi Likhari Forum-2001-2007