lyK/aflf-duaflf/jfxkfrI

 

 

       ਮਨ ਦੀਆਂ ਅੱਖਾਂ ਜੇ ਖੁੱਲ੍ਹ ਜਾਵਣ ਦਿਸ ਪੈਣ ਵਚਿੱਤਰ ਝਲਕਾਂ

– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

 


ਤਨ ਵਿਚ ਟਿਕਿਆ ਹੋਇਆ ਹੈ ਮਨ, ਪਰ ਹੈ ਬੜਾ ਸ਼ਕਤੀਸ਼ਾਲੀਤਨ ਆਪਣੇ ਆਪ ਨਹੀਂ ਭੱਜਦਾ, ਏਹੀ ਭਜਾਈ ਫਿਰਦਾਜਿਸ ਨੂੰ ਕਾਬੂ ਚ ਕਰਨ ਵਾਲਾ ਆਪ ਕਾਬੂ ਚ ਨਹੀਂ ਆਉਂਦਾਆ ਵੀ ਨਹੀਂ ਸਕਦਾ ਕਿਉਂਕਿ ਉਸ ਦੀ ਸੀਮਾ ਹੀ ਕੋਈ ਨਹੀਂਉੱਨਾ ਹੀ ਅਸੀਮ ਹੈ ਜਿੰਨਾ ਕੁਦਰਤ ਦਾ ਸੋਮਾ ਤੇ ਬ੍ਰਹਿਮੰਡ ਦਾ ਅਧਾਰ

ਮਨ ਹਰ ਪਲ ਹਰਕਤ ਚ ਰਹਿੰਦਾਦੌੜਿਆ ਰਹਿੰਦਾ ਸਾਰੀਆਂ ਦਿਸ਼ਾਵਾਂ ਵਲਹਰ ਪਲ ਦੌੜੇ ਰਹਿਣ ਕਾਰਨ ਤਨ ਨੂੰ ਫਸਾਈ ਰਖਦਾ, ਭੰਬਲ਼ਭੂਸੇ ਚ ਪਾਈ ਰਖਦਾਟਿਕਾਅ ਦੀ ਅਣਹੋਂਦ ਕਾਰਨ ਤਨ ਬੇਚੈਨੀ ਦੇ ਆਲਮ ਚ ਅਜਿਹਾ ਘਿਰਦਾ ਹੈ ਕਿ ਉਸ ਨੂੰ ਚੈਨ ਹੀ ਨਸੀਬ ਹੀ ਨਹੀਂ ਹੁੰਦਾ

ਮਨ ਦੀਆਂ ਤਣਾਵਾਂ ਕੱਸਣੀਆਂ ਸੌਖਾ ਕੰਮ ਨਹੀਂਪਹਿਲੀ ਗੱਲ ਤਾਂ ਇਹ ਹੈ ਕਿ ਆਪਣੀਆਂ ਤਣਾਵਾਂ ਕਿਸੇ ਦੇ ਹੱਥ ਜਾਣ ਹੀ ਨਹੀਂ ਦਿੰਦਾਜੇ ਚਲੀਆਂ ਹੀ ਜਾਣ ਤਾਂ ਵਾਪਸ ਆਪਣੇ ਹੱਥ ਲਿਆਉਣ ਲਈ ਦੇਰ ਨਹੀਂ ਲਾਉਂਦਾਏਹੀ ਕਾਰਨ ਹੈ ਕਿ ਤਨ ਭਟਕਿਆ ਹੀ ਰਹਿੰਦਾ, ਇਹ ਹੀ ਭਟਕਾਈ ਫਿਰਦਾਇਹ ਹੀ ਹਸਾਈ ਫਿਰਦਾ , ਇਹ ਹੀ ਰੁਆਈ ਫਿਰਦਾ

ਜਿਹੜਾ ਸ਼ਖਸ ਤਨ ਤੇ ਮਨ ਦੀਆਂ ਪਰਤਾਂ ਵਿਚ ਵਿਚਰ ਕੇ ਇਨ੍ਹਾਂ ਦਾ ਅਧਿਅਨ ਕਰਦਾ, ਉਹ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਣ ਵਿਚ ਜ਼ਰੂਰ ਸਫਲ ਹੋ ਜਾਂਦਾਅਜਿਹਾ ਸੋਚਵਾਨ, ਸਾਧਨਾ ਤੇ ਸਮਾਧੀ ਵਾਲਾ ਸ਼ਖਸ ਮਨ ਨੂੰ ਟਿਕਾਅ ਵਿਚ ਲਿਆ ਕੇ ਗਹਿਰ-ਗੰਭੀਰ ਯਤਨ ਕਰਦਾ ਹੈ ਕਿ ਉਸ ਦੀਆਂ ਅੱਖਾਂ ਖੁੱਲ੍ਹ ਜਾਣ ਤੇ ਖੁੱਲੀਆਂ ਹੀ ਰਹਿਣ

ਜੇ ਮਨ ਦੀਆਂ ਅੱਖਾਂ ਖੁੱਲ੍ਹ ਜਾਣ ਤਾਂ ਬੁੱਧ, ਬਿਬੇਕ ਦੇ ਏਨੇ ਬੂਹੇ ਖੁੱਲ੍ਹ ਜਾਂਦੇ ਹਨ ਕਿ ਬੰਦਾ ਹੈਰਾਨ ਹੀ ਰਹਿ ਜਾਂਦਾਸਾਰਾ ਸੰਸਾਰ ਉਸ ਦੀ ਬੁੱਕਲ਼ ਵਿਚ ਆ ਜਾਂਦਾ ਹੈ ਅਤੇ ਕੁੱਝ ਵੀ ਤਾਂ ਬੇਗਾਨਾ ਨਹੀਂ ਲਗਦਾਮਾਨਵ ਚ ਪਾਏ ਹਰ ਤਰ੍ਹਾਂ ਦੇ ਵਿੰਗ-ਵਲ਼ੇਵੇਂ ਤੇ ਵਖਰੇਵੇਂ ਸ਼ਰਾਰਤੀਆਂ ਦੀ ਸ਼ਰਾਰਤ ਤੋਂ ਵੱਧ ਕੁੱਝ ਨਹੀਂ ਲਗਦੇ

ਜਿਸ ਸ਼ਖਸ ਦੇ ਮਨ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹ ਮੋਹ-ਮਾਇਆ ਤੋਂ ਉੱਪਰ ਉੱਠਣ ਵਿਚ ਵਿਚਰ ਰਹੇ ਸੱਚ ਤੇ ਝੂਠ ਵਿਚਲਾ ਫਰਕ ਸਮਝ ਲੈਂਦਾਸਮਾਜ ਵਿਚ ਹੋ ਰਹੀਆਂ ਤਬਦੀਲੀਆਂ ਉਸ ਦੀ ਨਜ਼ਰ ਤੇ ਪਹੁੰਚ ਤੋਂ ਦੂਰ ਨਹੀਂ ਰਹਿੰਦੀਆਂਉਹ ਆਪਣੇ ਆਪ ਅੰਦਰ ਹੀ ਜਾਗ ਪੈਂਦਾ ਤੇ ਫੇਰ ਜਾਗਿਆ ਹੀ ਰਹਿੰਦਾ

ਮਨ ਦੀਆਂ ਅੱਖਾਂ ਖੁੱਲ੍ਹਣ ਨਾਲ ਅਜਿਹੀਆਂ ਵਚਿੱਤਰ ਤੇ ਵਿਲੱਖਣ ਝਲਕਾਂ ਦੇ ਦੀਦਾਰ ਹੁੰਦੇ ਹਨ, ਜਿਹੜੀਆਂ ਕਦੇ ਚਿੱਤ ਚੇਤੇ ਨਹੀਂ ਹੁੰਦੀਆਂ, ਜਿਹੜੀਆਂ ਕਦੇ ਸੁਪਨੇ ਵਿਚ ਵੀ ਨਹੀਂ ਦੇਖੀਆਂ ਹੁੰਦੀਆਂਮਨ ਦੀਆਂ ਖੁੱਲ੍ਹੀਆ ਅੱਖਾਂ ਵਾਲਾ, ਮਾਨਵ ਦੀਆਂ ਪਰਤਾਂ ਵਿਚ ਹੁੰਦੇ ਕੌਤਕਾਂ ਚੋਂ ਲੰਘਦਿਆਂ ਉਹ ਕੁੱਝ ਦੇਖਦਾ ਤੇ ਮਹਿਸੂਸਦਾ ਹੈ ਜਿਹੜਾ ਹੋਰ ਕਿਸੇ ਦੇ ਨਸੀਬ ਵਿਚ ਨਹੀਂ ਹੁੰਦਾ ਉਸ ਨੂੰ ਸਮਾਜਾਂ ਦੀ ਸਤਹੀ ਜਹੀ ਲੀਲਾ ਹੀ ਸਮਝ ਨਹੀਂ ਪੈਂਦੀ ਸਗੋਂ ਇਨ੍ਹਾਂ ਵਿਚ ਹੁੰਦੇ ਜ਼ੁਲਮ, ਵਿਤਕਰੇ ਤੇ ਬੇਇਨਸਾਫੀਆ ਵੀ ਸਾਫ ਦਿਸਣ ਲੱਗ ਪੈਂਦੀਆਂ ਹਨ, ਜਿਸ ਕਾਰਨ ਉਹ ਆਪਣੀਆਂ ਅੱਖਾਂ ਮੀਚ ਕੇ ਨਹੀਂ ਵਿਚਰ ਸਕਦਾਫੇਰ ਉਹ ਤਰੀਕੇ ਨਾਲ ਸਰਗਰਮੀ ਕਰਦਾ ਹੈ ਕਿਸੇ ਲੱਠਮਾਰ ਨੀਤੀ ਨਾਲ ਨਹੀਂ

ਇਸ ਦੁਨੀਆਂ ਦੇ ਮੇਲੇ ਤੱਕ ਹੀ ਨਹੀਂ ਸੋਚਦਾ ਖੁੱਲ੍ਹੀਆ ਅੱਖਾਂ ਵਾਲਾ ਸਗੋਂ ਇਸਦੀ ਪਿੱਠ ਭੂਮੀ ਦੇ ਝਮੇਲੇ ਦੀ ਵਚਿੱਤਰਤਾ ਨੂੰ ਬੁੱਝਣ, ਸਮਝਣ ਤੇ ਮਹਿਸੂਸਣ ਦਾ ਯਤਨ ਕਰਦਾ ਹੋਇਆ ਉਹ ਅਜਿਹੀਆਂ ਝਲਕਾਂ ਦੇ ਬੂਹੇ ਖੋਲ੍ਹ ਲੈਂਦਾ ਹੈ ਜਿਨ੍ਹਾਂ ਦੇ ਅੰਦਰ ਹਰ ਤਰ੍ਹਾਂ ਦੇ ਪ੍ਰਕਾਸ਼ ਦੀ ਘਾਟ ਨਹੀਂ ਰਹਿੰਦੀ

ਬਸ, ਇੱਥੋਂ ਹੀ ਸ਼ੁਰੂ ਹੁੰਦੀ ਹੈ ਉਹ ਯਾਤਰਾ ਜਿਹੜੀ ਹੋਰ ਜਹਾਨਾਂ ਵਲ ਜਾਂਦੀ ਹੈ ਤੇ ਹੋਰ ਬ੍ਰਹਿਮੰਡਾਂ ਵਲ ਵੀਇਸ ਦੁਨੀਆਂ ਦੇ ਝੂਠ, ਅਡੰਬਰ ਤੇ ਫੋਕੀ ਹਊਮੈ ਤੋਂ ਮੁਕਤ ਹੁੰਦਿਆਂ ਉਹ ਭਵਿੱਖ ਦੀ ਦੁਨੀਆਂ ਨੂੰ ਸੋਨ-ਸੁਨਿਹਰਾ ਮਨਾਉਣ ਲਈ ਸੱਚ ਦਾ ਹੋਕਾ ਦਿੰਦਾ ਹੈ ਤੇ ਹੁੰਦੇ ਜ਼ੁਲਮਾਂ ਵਲ ਧਿਆਨ ਧਰਦਿਆਂ ਬਗਾਵਤ ਕਰਨ ਲਈ ਕਹਿਣ ਤੋਂ ਵੀ ਨਹੀਂ ਘਬਰਾਂਦਾ

****

(੧੩ ਦਸੰਬਰ ੨੦੦੬)

ਸ਼ਾਮ ਸਿੰਘ  ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:

ieh dunIaF hY mylf imwqro rUh df rMg nf jfxy

 

ਲਿਖਾਰੀ
Likhari


© likhari: Punjabi Likhari Forum-2001-2007