ਵਕਤ ਦਾ ਸਫਾ ਏਨਾ
ਖੁੱਲ੍ਹਾ ਹੈ ਕਿ ਉਸ ਉੱਤੇ ਜੋ ਮਰਜ਼ੀ ਲਿਖੀ ਜਾਈਏ ਉਹ ਕਿਸੇ ਵੀ ਸ਼ਬਦ ਤੋਂ ਮੁਨਕਰ
ਨਹੀਂ ਹੁੰਦਾ।
ਇਹ ਲਿਖਣ ਵਾਲੇ
’ਤੇ ਨਿਰਭਰ
ਕਰਦਾ ਹੈ ਕਿ ਉਸ ਨੇ ਸਮੇਂ ਦਾ ਸੱਚ ਲਿਖਣਾ ਹੈ,
ਸਮੇਂ ਦੀ ਅੱਖ ਵਿਚ ਅੱਖ
ਪਾ ਕੇ ਲਿਖਣਾ ਹੈ,
ਸਮੇਂ ਦੇ ਹਾਣ ਦਾ ਹੋ ਕੇ,
ਸਮੇਂ ਤੋਂ ਅੱਖ ਬਚਾ ਕੇ
ਜਾਂ ਫੇਰ ਸਮੇਂ ਤੋਂ ਲਿਫ ਕੇ ਲਿਖਣਾ ਹੈ।
ਸਫਾ ਤਾਂ ਹਰ
ਸੋਚ ਨੂੰ ਆਪਣੇ ਆਪ ਵਿਚ ਸਮੋਅ ਲਵੇਗਾ ਪਰ ਜਵਾਬਦੇਹ ਤਾਂ ਉਸ ਸੋਚ ਦੇ ਸਿਰਜਕ ਨੂੰ ਹੀ
ਹੋਣਾ ਪਵੇਗਾ।
ਸੱਚ
ਲਿਖਣ ਤੋਂ ਤਾਂ ਹਰ ਕੋਈ ਹੀ ਕਤਰਾਂਦਾ।
ਸਮੇਂ ਦੀ ਅੱਖ
’ਚ ਅੱਖ ਪਾ ਕੇ
ਲਿਖਣ ਵਾਲੇ ਬਹੁਤੇ ਨਹੀਂ ਹੁੰਦੇ।
ਸਮੇਂ ਦੇ ਹਾਣ
ਦਾ ਉਹ ਹੀ ਲਿਖ ਸਕਦਾ ਜਿਸ ਕੋਲ ਦਲੇਰੀ ਵੀ ਹੋਵੇ ਤੇ ਨਰੋਈ ਸੋਚ ਵੀ।
ਸਮੇਂ ਤੋਂ ਅੱਖ
ਬਚਾ ਕੇ ਲਿਖਣ ਵਾਲਿਆਂ ਦੀ ਥੋੜ ਨਹੀਂ ਤੇ ਇਹ ਹੀ ਹਾਲ ਹੈ ਲਿਫ ਕੇ ਲਿਖਣ ਵਾਲਿਆਂ ਦਾ।
ਕੋਈ ਵੇਲਾ ਹੋਵੇ
ਅਜਿਹੇ ਲੋਕ ਤਾਂ ਵਧਾ ਚੜ੍ਹਾ ਕੇ ਲਿਖਣਾ ਨਹੀਂ ਭੁੱਲਦੇ ਅਤੇ ਆਰਤੀਆਂ ਉਤਾਰਨ ਤੋਂ
ਬਾਜ਼ ਨਹੀਂ ਆਉਂਦੇ।
ਪਰ ਸਮੇਂ ਦੇ
ਪਾਰਖੂਆਂ ਦੀ ਅੱਖ ਵਿਚ ਉਨ੍ਹਾਂ ਦੀ ਲਿਖਤ ਦਾ ਰੱਤੀ ਮੁੱਲ ਨਹੀਂ ਹੁੰਦਾ।
ਬੋਲਣਾ ਵੀ ਹਵਾ ਦੇ ਸਫੇ
’ਤੇ ਲਿਖਣ ਵਾਂਗ
ਹੀ ਹੁੰਦਾ।
ਭੋਗ ਵੇਲੇ ਜੇ
ਕਿਤੇ ਮਿਤ੍ਰਕ ਉੱਠ ਸਕਦਾ ਹੋਵੇ ਤਾਂ ਉੱਚੀ ਉੱਚੀ ਬੋਲ ਕੇ ਸ਼ਰਧਾਂਜਲੀਆਂ ਦੇ ਰਹੇ
ਬੁਲਾਰਿਆਂ ਨੂੰ ਤੁਰਤ ਬੋਲਣੋ ਹਟਾ ਦੇਵੇ।
ਕਾਰਨ ਕਿ ਬੋਲਣ
ਵਾਲਿਆਂ ਕੋਲ ਆਮ ਤੌਰ ’ਤੇ
ਝੂਠੇ ਅਤੇ ਬੇਲੋੜੇ ਬੋਲਾਂ ਦੀ ਆਰਤੀ ਹੁੰਦੀ ਹੈ,
ਸੱਚ ਦੇ ਤਾਰਿਆਂ ਦੀ ਲੋਅ
ਨਹੀਂ।
ਅਜਿਹੇ ਲੋਕ ਫੋਕੀ ਫੂਕ
ਦਾ ਵਪਾਰ ਕਰਦੇ ਹਨ ਅਤੇ ਹਨੇਰੇ ਰਾਹਾਂ ਦੀ ਯਾਤਰਾ।
ਅਜਿਹੇ ਲੋਕ
ਧਰਤੀ ਤੋਂ ਜਾ ਚੁੱਕੇ ਨੂੰ ਲੋਕ ਕਵੀ,
ਯੁੱਗ ਲੇਖਕ,
ਮਹਾਂਪੁਰਸ਼ ਤੇ ਹੋਰ ਪਤਾ
ਨਹੀਂ ਕਿਹੜੇ ਕਿਹੜੇ ਵਿਸ਼ੇਸ਼ਣਾਂ ਨਾਲ ਨਿਵਾਜ਼ਦੇ ਹਨ ਕਿ ਪੜ੍ਹਨ ਸੁਣਨ ਵਾਲਾ
ਸ਼ਰਮਿੰਦਾ ਹੋ ਕੇ ਰਹਿ ਜਾਂਦਾ ਹੈ।
ਚੇਤੰਨ ਲੋਕਾਂ ਤੇ
ਜਾਗਦੀਆਂ ਕਲਮਾਂ ਨੂੰ ਝੂਠੇ ਤੇ ਫੋਕੇ ਵਿਸ਼ੇਸ਼ਣਾਂ ਦੇ ਅਡੰਬਰਾਂ ਤੋਂ ਦੂਰ ਰਹਿ ਕੇ
ਸੱਚ ਦਾ ਹੋਕਾ ਦੇਣ ਤੋਂ ਕਦੇ ਨਹੀਂ ਝਿਜਕਣਾ ਚਾਹੀਦਾ।
ਕੋਈ ਬੰਦਾ
ਅਜਿਹਾ ਨਹੀਂ ਜਿਸ ਵਿਚ ਖੋਟ ਨਾ ਹੋਵੇ,
ਕੋਈ ਲੇਖਕ ਅਜਿਹਾ ਨਹੀਂ
ਜਿਸ ਵਿਚ ਐਬ ਨਾ ਹੋਣ,
ਕੋਈ ਸੰਤ ਅਜਿਹਾ ਨਹੀਂ
ਜਿਸ ਵਿਚ ਸੰਤਾਂ ਵਾਲੇ ਔਗੁਣ ਨਾ ਹੋਣ ਤਾਂ ਫੇਰ ਝੂਠੀਆਂ ਆਰਤੀਆਂ ਉਤਾਰ ਕੇ ਕੀ
ਕਰਾਂਗੇ? ਜਦੋਂ
ਸੱਚ ਬੋਲਣ ਦਾ ਵੇਲਾ ਹੋਵੇ ਉਦੋਂ ਸਮੇਂ ਦੇ ਸਫੇ ’ਤੇ
ਸੱਚ ਤੋਂ ਸਿਵਾ ਹੋਰ ਕੁੱਝ ਨਹੀਂ ਸੋਭਦਾ।
ਇਹ ਆਰਤੀਆਂ ਦਾ
ਵੇਲਾ ਨਹੀਂ ਹੁੰਦਾ।
ਅਜਿਹੇ ਮੌਕੇ
ਆਰਤੀ ਉਤਾਰਨ ਦੀ ਕਿਰਿਆ ਨੂੰ ਕੁਵੇਲੇ ਦੀ ਟੱਕਰਾਂ ਮਾਰਨਾ ਹੀ ਸਮਝਿਆ ਜਾਵੇਗਾ।
ਸੱਚ ਬਾਰੇ
ਵੱਖੋ-ਵੱਖਰੀਆਂ ਰਾਵਾਂ ਹੋ ਸਕਦੀਆਂ ਹਨ ਪਰ ਸੱਚ ਤਾਂ ਸਮੇਂ ਦੀ ਸਤਹ ’ਤੇ
ਚਿੱਟੇ ਦਿਨ ਵਾਂਗ ਚਮਕ ਰਿਹਾ ਹੁੰਦਾ ਜਿਸ ਨੂੰ ਅੱਖਾਂ ਮੀਚ ਕੇ ਕੋਲੋਂ ਲੰਘਦਿਆਂ
ਨਹੀਂ ਦੇਖਿਆ ਜਾ ਸਕਦਾ।
ਅਜਿਹੇ ਪਲ
ਜਿਹੜਾ ਆਰਤੀਆਂ ਉਤਾਰੇਗਾ ਉਹ ਸਮੇਂ ਦੀ ਲੀਹ ਤੋਂ ਉੱਤਰ ਕੇ ਰਹਿ ਜਾਵੇਗਾ।
ਇਸ ਲਈ ਚੰਗਾ
ਤਾਂ ਇਹ ਹੀ ਹੈ ਕਿ ਏਹੀ ਪਾਠ ਖੁਦ ਵੀ ਗੌਰ ਨਾਲ ਪੜ੍ਹੀਏ ਤੇ ਦੂਜਿਆਂ ਨੂੰ ਵੀ
ਪੜ੍ਹਾਈਏ ਕਿ