lyK/aflf-duaflf/jfxkfrI

ਜਿੱਤਣ ਲੀਡਰ ਹਾਰਨ ਲੋਕ

– ਸ਼ਾਮ ਸਿੰਘ (ਅੰਗ-ਸੰਗ), ਚੰਡੀਗੜ੍ਹ, ਪੰਜਾਬ-

 

ਸਿਆਸੀ ਲੀਡਰ ਦਾ ਆਪਣਾ ਖਾਸ ਸਥਾਨ ਹੈ ਜਿਹੜਾ ਉਨ੍ਹਾਂ ਤੋਂ ਆਸਾਨੀ ਨਾਲ ਖੋਹਿਆ ਨਹੀਂ ਜਾ ਸਕਦਾਉਹ ਏਨੀ ਸਮਰੱਥਾ ਵਾਲੇ ਹੁੰਦੇ ਹਨ ਕਿ ਖੋਹਣ ਨਹੀਂ ਦਿੰਦੇਇਹ ਵੀ ਕਿ ਉਹ ਆਪਣੇ-ਆਲੇ ਦੁਆਲੇ ਚ ਕਿਸੇ ਵੀ ਸ਼ਖਸ ਦੀ ਧੂਣੀ ਮਘਣ ਨਹੀਂ ਦਿੰਦੇ ਤੇ ਕਿਸੇ ਦਾ ਕੱਦ ਵਧਣ ਨਹੀਂ ਦਿੰਦੇ

ਹਰ ਖੇਤਰ ਚ ਲੀਡਰ ਮੱਲਾਂ ਮਾਰਦੇ, ਬੁੱਕਦੇ ਅਤੇ ਜਿੱਤ ਜਾਂਦੇ ਜਿੱਤੇ ਹੋਏ ਫੁੱਲੇ ਨਾ ਸਮਾਉਂਦੇਜਜ਼ਬੇ ਉਛਾਲੇ ਮਾਰਦੇ, ਸੰਭਾਲਿਆਂ ਵੀ ਸੰਭਾਲੇ ਨਾ ਜਾਂਦੇਹਉਮੈ ਨੱਚਦੀ ਤੇ ਟੱਪਦੀ ਮਹੌਲ ਵਸ ਚ ਨਾ ਰਹਿੰਦਾਹਉਮੈ ਦੀ ਘੁੰਮਣਘੇਰੀ ਅਜਿਹਾ ਫਸਾਉਂਦੀ ਕਿ ਨਿਮਰਤਾ ਦਾ ਚਿੱਤ-ਚੇਤਾ ਨਾ ਰਹਿਣ ਦਿੰਦੀਸਮਾਂ ਆਪਣੇ ਹੀ ਖੋਲ ਚ ਲੁੱਡੀਆਂ ਪਾਈ ਜਾਂਦਾ

ਜਿੱਤ ਉਸ ਅਹਿਸਾਸ ਵਲ ਲੈ ਜਾਂਦੀ ਜਿੱਥੇ ਸ਼ਖਸ ਆਪਣੇ ਆਪ ਨੂੰ ਆਪਣੇ ਹੀ ਮੋਢਿਆਂ ਤੇ ਚੁੱਕੀ ਫਿਰਦਾ, ਜਿੱਥੇ ਉਸਨੂੰ ਆਪਣੇ ਤੋਂ ਅੱਗੇ ਕੋਈ ਨਾ ਲਗਦਾ ਅਤੇ ਉਹ ਹਵਾ ਤੇ ਸਵਾਰ ਹੋਇਆ ਸਮਝਦਾਉਸਨੂ ਜਿੱਤ ਦਾ ਕੋਈ ਸਾਨੀ ਨਾ ਦਿਸਦਾਜਿੱਤ ਕੱਦ ਵਧਾਵੇ, ਚਾਅ ਪੈਲਾਂ ਪਾਵੇਮਨ ਦੀ ਫਿ਼ਜ਼ਾ ਤੇ ਆਪਣਾ ਰੰਗ ਚੜ੍ਹਾਵੇਜਿੱਤ ਦੇ ਰੰਗ ਹਜ਼ਾਰ ਤੇ ਹੁੰਦੇ ਜਸ਼ਨਾਂ ਦੇ ਦੀਦਾਰ

ਕੋਈ ਵੀ ਖੇਤਰ ਹੋਵੇ ਲੀਡਰ ਅਜਿਹੀ ਬਣਤ ਬਣਾਉਂਦੇ ਹਨ ਕਿ ਉਨ੍ਹਾਂ ਦੀ ਮਰਜ਼ੀ ਦਾ ਰਾਹ ਉਨ੍ਹਾਂ ਦੇ ਪੈਰਾਂ ਹੇਠ ਵਿਛਿਆ ਹੀ ਰਹੇਉਹ ਆਪਣੀ ਤੋਰ ਚ ਤੁਰਦੇ ਤੁਰਦੇ ਏਨੇ ਖੀਵੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਭਾਈ-ਭਤੀਜਾਵਾਦ ਤੋਂ ਬਾਹਰ ਦੀ ਖਬਰ ਹੀ ਚੰਗੀ ਨਹੀਂ ਲਗਦੀ

ਏਨੇ ਬੇਖਬਰ ਹੋ ਜਾਂਦੇ ਹਨ ਕਿ ਉਨ੍ਹਾਂ ਕੋਲ ਉਨ੍ਹਾਂ ਲੋਕਾਂ ਦੀ ਖੈਰ-ਖਬਰ ਲੈਣ ਦੀ ਵਿਹਲ ਹੀ ਨਹੀਂ ਹੁੰਦੀ ਜਿਨ੍ਹਾਂ ਉਸ ਨੂੰ ਜਿਤਾਇਆ ਹੁੰਦਾਅਜਿਹਾ ਲੀਡਰ ਸਮਝਦਾ ਤਾਂ ਏਹੀ ਹੈ ਕਿ ਉਹ ਆਪਣੇ ਬਲਬੂਤੇ ਹੀ ਜਿੱਤਿਆ ਹੈ ਕਿਸੇ ਦੇ ਅਹਿਸਾਨ ਨਾਲ ਨਹੀਂ ਅਜਿਹੀ ਜਿੱਤ ਨੂੰ ਉਹ ਆਪਣੇ ਕੰਮਾਂ, ਵਡਿਆਈ, ਪਹੁੰਚ ਤੇ ਸ਼ੋਹਰਤ ਦੀ ਹੀ ਜਿੱਤ ਸਮਝਦਾ ਹੋਇਆ ਲੋਕਾਂ ਦੀ ਹਮਾਇਤ ਤੇ ਮੱਦਦ ਨੂੰ ਉੱਕਾ ਹੀ ਨਾਕਾਰਨ ਦਾ ਯਤਨ ਕਰਦੈ, ਜੋ ਅਸਲੀਅਤ ਨਹੀਂ ਕੇਵਲ ਭਰਮ-ਭੁਲੇਖਾ ਮਾਤਰ ਹੀ ਹੁੰਦਾ

ਫਿਰਕਿਆਂ  ਦੇ ਹੋਣ ਜਾਂ ਸੰਸਥਾਵਾਂ ਦੇ ਲੀਡਰਾਂ ਦੀ ਫਿਤਰਤ ਵਿਚ ਬਹੁਤਾ ਫਰਕ ਨਹੀਂ ਹੁੰਦਾਵਿਦਿਅਕ ਤੇ ਸਾਹਿਤਕ ਖੇਤਰਾਂ ਦੇ ਆਗੂ ਵੀ ਵੱਖਰੀ ਤਰ੍ਹਾਂ ਦੇ ਨਹੀਂ ਹੁੰਦੇਕਬੀਲਿਆਂ ਦੇ  ਸਮਾਜ ਦੇ ਰਹਿਬਰ ਵੀ ਆਪੋ-ਆਪਣੀ ਤੂਤੀ ਵਜਾਉਣ ਤੋਂ ਵੱਡਾ ਕੰਮ ਨਹੀਂ ਕਰਦੇਧਰਮ ਤੇ ਰਾਜਨੀਤੀ ਵੱਖਰੀ ਤੇ ਵਿਲੱਖਣ ਕਿਸਮ ਦੇ ਉੱਚ ਆਗੂ ਪੈਦਾ ਨਹੀਂ ਕਰ ਸਕੇਇਹ ਸਾਰੇ ਤੇ ਹੋਰ ਖੇਤਰਾਂ ਦੇ ਆਗੂ ਜਨਤਾ ਬਾਰੇ ਸੋਚਣ-ਸਮਝਣ ਵਾਲੇ ਬੂਹੇ ਖੋਲ੍ਹਣ ਦਾ ਚੇਤਾ ਹੀ ਨਹੀਂ ਰਖਦੇ

ਕਿਸੇ ਵੀ ਪ੍ਰਕਿਰਿਆ ਰਾਹੀਂ ਕਰਨੀ ਹੋਵੇ, ਲੋਕ ਚੋਣ ਕਰਨ ਵੇਲੇ ਆਪਣੇ ਵਲੋਂ ਸਹੀ ਤੇ ਟਿੱਕ ਕਰਨਾ ਨਹੀਂ ਭੁੱਲਦੇਉਸ ਵੇਲੇ ਉਹ ਮਹਿਸੂਸ ਕਰਦੇ ਹਨ ਕਿ ਆਪਣੇ ਆਗੂ ਨੂੰ ਜਿਤਾ ਕੇ ਉਹ ਜਿੱਤ ਗਏ ਪਰ ਉਨ੍ਹਾਂ ਨੂੰ ਅਸਲੀਅਤ ਦਾ ਉਦੋਂ ਹੀ ਪਤਾ ਲਗਦਾ ਹੈ ਜਦੋਂ ਉਨ੍ਹਾਂ ਦੀ ਕੋਈ ਸਾਰ ਤੱਕ ਨਹੀਂ ਲਈ ਜਾਂਦੀ, ਪੁੱਛ ਪ੍ਰਤੀਤ ਨਹੀਂ ਹੁੰਦੀਉਹ ਆਪਣੇ ਆਪ ਨੂੰ ਮਾਰੇ-ਮਾਰੇਹੀ ਸਮਝਣ ਤੋਂ ਬਿਨਾਂ ਕੁੱਝ ਨਹੀਂ ਕਰ ਸਕਦੇ :

ਜਿੱਤ ਗਏ ਸਨ ਲੋਕ ਜਿਤਾ ਕੇ ਲੀਡਰ ਨੂੰ
ਪਰ ਫਿਰਦੇ ਨੇ ਹੁਣ ਤਾਂ ਮਾਰੇ ਮਾਰੇ ਲੋਕ

ਲੀਡਰ ਤੇ ਲੋਕ ਸਮਾਜ ਦੇ ਅਜਿਹੇ ਦੋ ਵਰਗ ਹਨ ਜਿਨ੍ਹਾਂ ਦਾ ਇਕ-ਦੂਜੇ ਬਗੈਰ ਕੰਮ ਨਹੀਂ ਚਲਦਾਜੇ ਲੋਕ ਚੰਗੇ ਲੀਡਰ ਦੀ ਚੋਣ ਕਰ ਲੈਣ ਤਾਂ ਆਗੂ ਨੂੰ ਵੀ ਕਦੇ ਆਪਣੇ ਵਿਸ਼ਵਾਸ ਪਾਤਰ ਤੇ ਪਿਆਰੇ ਲੋਕਾਂ ਦਾ ਵਿਸ਼ਵਾਸ ਨਹੀਂ ਤੋੜਨਾ ਚਾਹੀਦਾਉਂਜ ਅਕਸਰ ਹੀ ਇਸਦੇ ਉਲਟ ਹੁੰਦਾ ਹੈ ਤੇ ਆਗੂ ਲੋਕ ਜਿੱਤ ਹੋ ਜਾਣ ਬਾਅਦ ਆਪਣੇ ਪੈਰਾਂ ਹੇਠਲੀ ਜ਼ਮੀਨ ਦਾ ਚੇਤਾ ਹੀ ਨਹੀਂ ਰੱਖਦੇਏਹੀ ਕਾਰਨ ਹੈ ਕਿ ਤਖਤ ਉੱਤੇ ਬੈਠੇ ਆਗੂ ਨੂੰ ਤਖਤੇ ਤੇ ਲਟਕਦਿਆਂ ਵੀ ਦੇਖਿਆ ਜਾ ਸਕਦੈ

ਜਿਸ ਵੀ ਦੇਸ਼ ਤੇ ਸੂਬੇ ਵਿਚ ਜਿੰਨਾ ਚਿਰ ਗਰੀਬੀ, ਅਨਪੜ੍ਹਤਾ, ਮੂਰਖਤਾ, ਜਾਤ-ਬਰਾਦਰੀ ਅਤੇ ਧਨ-ਦੌਲਤ ਦਾ ਚਮਤਕਾਰ ਤੇ ਬੋਲ-ਬਾਲਾ ਰਹੇਗਾ, ਓਨੀ ਦੇਰ ਜਿੱਤਣ ਆਗੂ ਹਾਰਨ ਲੋਕ ਦਾ ਵਾਕ ਜਾਗਦੇ ਮੱਥਿਆਂ ਦੀ ਸਕਰੀਨ ਉੱਤੇ ਸਕਰੋਲ (ਸੁਰਖੀ) ਵਾਂਗ ਚਲਦਾ ਹੀ ਰਹੇਗਾ, ਚਲਦਾ ਹੀ ਰਹੇਗਾ

*******

(13 ਅਪਰੈਲ 2007) ਚਾਤ੍ਰਿਕ ਯੂਨੀਕੋਡ

ਸ਼ਾਮ ਸਿੰਘ  (ਅੰਗ-ਸੰਗ) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ >>>>>

 

ਲਿਖਾਰੀ
Likhari


© likhari: Punjabi Likhari Forum-2001-2007