ਸਮੁੱਚੇ ਪੰਜਾਬੀ ਜਗਤ ਅਤੇ ਪੰਜਾਬੀ ਦੇ ਸਾਹਿਤਕ ਹਲਿਕਆਂ ਨੂੰ ਇਹ ਖਬਰ ਬੜੇ ਹੀ ਦੁਖ
ਨਾਲ ਦੇ ਰਹੇ ਹਾਂ ਕਿ ਪੰਜਾਬੀ ਦੇ ਪ੍ਰਸਿੱਧ ਅਤੇ ਉਸਤਾਦ ਸ਼ਾਇਰ ਸ: ਸਰਵਣ ਸਿੰਘ
ਅਮੋਲਕ ਆਪਣੇ ਘਰ ਨੂੰ ਲੱਗੀ ਅੱਗ ਵਿਚੱ ਬੁਰੀ ਤਰ੍ਹਾਂ ਸੜਨ ਕਾਰਨ ਸੁਰਗਵਾਸ ਹੋ ਗਏ।
ਅੱਸੀ ਸਾਲਾ,
ਚਾਰ ਪੁਸਤਕਾਂ ਦੇ ਲੇਖਕ ਸਰਵਣ ਸਿੰਘ ਅਮੋਲਕ, ਆਪਣੇ ਹੰਸਲੋ ਦੇ ਘਰ ਵਿਚੱ ਇਕੱਲੇ
ਸੁੱਤੇ ਹੋਏ ਸਨ ਕਿ ਸੋਮਵਾਰ 29 ਜਨਵਰੀ 2007 ਨੂੰ ਤੜਕੇ ਚਾਰ ਬਜੇ ਘਰ ਨੂੰ ਲੱਗੀ
ਭਿਆਨਕ ਅੱਗ ਦੀ ਲਪੇਟ ਵਿੱਚ ਆ ਗਏ। ਅੱਗ ਬੁਝਾਊ ਅਮਲੇ ਦੀਆਂ ਕੋਸ਼ਿਸ਼ਾਂ ਦੇ ਬਾਵਜ਼ੂਦ
ਉਹਨਾਂ ਨੂੰ ਅੱਗ ਤੋਂ ਬਚਣ ਦਾ ਮੌਕਾ ਹੀ ਨਾ ਮਿਲਿਆ।
ਕਵੀ ਸਰਵਣ ਸਿੰਘ ਅਮੋਲਕ, ਗੁਰਾਇਆਂ ਨੇੜੇ ਬੜਾ ਪਿੰਡ ਤੋਂ ਸਨ। ਚਾਰ ਧੀਆਂ ਦੇ ਪਿਤਾ
ਅਮੋਲਕ ਹੁਰਾਂ ਦੀ ਸੁਪਤਨੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਈ ਸੀ। ਪਿਛਲੇ ਕੁਝ ਸਮੇਂ
ਤੋਂ ਉਹ ਸਿਹਤ ਪੱਖੋਂ ਵੀ ਢਿੱਲੇ ਸਨ।
ਅਦਾਰਾ
‘ਲਿਖਾਰੀ’
ਸ: ਸਰਵਣ ਸਿੰਘ ਅਮੋਲਕ ਦੇ ਅਜਿਹੇ ਦਰਦਨਾਕ ਵਿਛੋੜੇ ਉਤੇ ਸ਼ੌਕ ਪਰਗਟਾਉਂਦਾ ਹੈ।
ਵਾਹਿਗੁਰੂ, ਅਮੋਲਕ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਂਦਿਆਂ ਪਰਵਾਰ
ਨੂੰ ਭਾਣਾ ਮੰਨਣ ਦਾ ਬਲ ਬਖਸ਼ਣ
ਕਵੀ ਸਰਵਣ ਸਿੰਘ ਅਮੋਲਕ ਦੀ ਅੰਤਮ ਵਿਦਾਇਗੀ ਦਿਨ ਵੀਰਵਾਰ 8 ਫਰਵਰੀ 2007 ਦੁਪਿਹਰ
ਨੂੰ ਹੋਵੇਗੀ। ਹੋਰ ਜਾਣਕਾਰੀ ਲਈ ਫੋਨ ਕਰੋ:
020 8571 6592
07956656781
(3 ਫਰਵਰੀ
2007)