ਸ਼ਤਿਕਾਰ ਯੋਗ ਰਾਏ ਸਾਹਿਬ ਜੀ,
ਸ਼ਤਿ ਸ੍ਰੀ ਅਕਾਲ।
ਪੱਤਰਕਾਰ ਦਲਬੀਰ ਸਿੰਘ ਜੀ ਦਾ ਸੁਰਗਵਾਸ ਹੋਣਾ ਸੁਣ ਕੇ ਮਨ
ਬਹੁਤ ਦੁੱਖੀ ਹੋਏ। ਕਿਸੇ ਸਾਹਿਤਕਾਰ ਦਾ ਤੁਰ ਜਾਣਾ ਜਿੱਥੇ ਪੰਜਾਬੀ ਮਾਂ ਬੋਲੀ ਨੂੰ
ਘਾਟਾ ਪੈਂਦਾ ਹੈ ਉਥੇ ਪਾਠਕਾਂ ਅਤੇ ਲ਼ੇਖਕਾਂ ਨੂੰ ਵੀ
ਕਿਸੇ ਚੰਗੇ ਲਿਖਾਰੀ ਦੀ ਥੁੜ ਮਹਿਸੂਸ ਹੁੰਦੀ ਰਹਿੰਦੀ ਹੈ। ਜਿਵੇਂ
ਕਿ ਸ਼ਿਵਚਰਨ ਜੱਗੀ ਕੁੱਸਾ, ਕੇਹਰ ਸਰੀਫ ਅਤੇ ਸਿਧੂ ਦਮਦਮੀ ਅਤੇ ਹੋਰ ਕਈ ਲੇਖਕਾਂ ਨੇ
ਆਪਣੀਆਂ ਰਚਨਾਵਾ ਰਾਹੀ ਅਖਬਾਰਾਂ ਅਤੇ ਵੈਬਸਾਈਟਾਂ ਜਰੀਏ ਦਰਸਾਇਆ ਹੈ।ਪਤਾ
ਲੱਗਾ ਹੈ ਕਿ ਜਦੋਂ ਉਹ ਪੂਰੇ ਹੋਏ ਤਾਂ ਉਹਨਾ ਦੀ ਕਲਮ ਖੁੱਲ੍ਹੀ ਪਈ ਸੀ ਤੇ ਕੰਪਊਇਟਰ
ਚਲਦਾ ਪਿਆ ਸੀ।ਸ਼ਾਈਦ ਆਖਰੀ ਵੇਲੇ ਵੀ ਉਹ ਕੋਈ ਰਚਨਾ ਹੀ ਲਿਖ ਰਹੇ ਹੋਣ। ਸਾਡੀ
ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਪ੍ਰਮਤਾਮਾ ਉਹਨਾਂ ਦੇ ਪ੍ਰੀਵਾਰ ਅਤੇ ਸਾਥੀਆਂ ਨੂੰ
ਭਾਣਾ ਮੰਨਣ ਦਾ ਬਲ ਬਖਸ਼ੇ।
ਬਹੁਤ ਹੀ ਅਫਸੋਸ ਨਾਲ.
ਇਕਬਾਲ ਸਿੰਘ ਅਤੇ ਅਨਮੋਲ ਕੌਰ
***
ਬੜੇ ਸ਼ੌਕ ਸੇ ਸੁਨ ਰਹਾ ਥਾ
ਜ਼ਮਾਨਾ,
ਹਮੀਂ ਸੋ ਗਏ ਦਾਸਤਾਂ ਕਹਿਤੇ ਕਹਿਤੇ।
ਦਲਬੀਰ
ਸਿੰਘ ਮਿੱਤਰਾ ਇੱਡੀਆਂ ਸਾਂਝਾਂ ਪਾ ਕੇ ਜਾਣ ਲੱਗੇ ਨੇ ਕੰਨੀ ਭਿਣਕ ਵੀ ਨਾ ਪੈਣ
ਦਿੱਤੀ। ਅੱਜ ਜਦ ਮਾਂ ਬੋਲੀ ਪੰਜਾਬੀ ਨੂੰ ਤੇਰੇ ਵਰਗੇ ਸੁਹਿਰਦ ਪੁੱਤਰਾਂ ਦੀ ਅਤਿਅੰਤ
ਲੋੜ ਹੈ, ਤੂੰ ਕਿਸੇ ਐਸੇ ਪੈਂਡੇ ਪੈ ਗਿਆ ਜਿਸ ਦਾ ਕੋਈ ਥੌਹ ਸਿਰਾ ਨਹੀਂ। ਬੋਲਾਂ ਦੀ
ਸਾਂਝ ਨਹੀਂ। ਤੇਰੇ ਨਾਲ ਦੁਖ ਸੁਖ ਦੀ ਗੱਲ ਕਿਸ ਤਰ੍ਹਾਂ ਕਰਾਂਗੇ।
ਮਾਂ ਬੋਲੀ ਪੰਜਾਬੀ ਤੇ ਅੱਜ ਦੁਬੱਲੀ ਮਾਰ ਪੈ ਰਹੀ ਹੈ। ਸਾਨੂੰ ਉਹਨਾਂ ਤੇ ਇੰਨਾ
ਹਿਰਖ ਨਹੀਂ, ਜਿਹੜੇ ‘ਖਾਣਾ ਠਾਕਰ ਦਵਾਰੇ ਭੌਂਕਣਾ
ਮਸੀਤੇ’ ਦੀ ਫਿਲਾਸਫੀ ਦੇ ਧਾਰਨੀ ਹਨ; ਹਿਰਖ ਤਾਂ
ਉਹਨਾਂ ਤੇ ਹੈ ਜੋ ਮਾਂ ਬੋਲੀ ਦੇ ਸਪੂਤ ਬਣ ਕੇ ਮਾਂ ਬੋਲੀ ਨੂੰ ਸ਼ਿੰਗਾਰ ਦੇ ਬਹਾਨੇ
ਐਸੇ ਗਹਿਣੇ ਗੱਟੇ ਪਵਾ ਰਹੇ ਹਨ ਕਿ ਮਾਂ ਬੋਲੀ ਕੁਦੇਸਣ ਲੱਗਣ ਲੱਗ ਪਈ ਹੈ।
ਤੇਰੀ ਸਰਲ ਬੋਲੀ ਧੁਰ ਅੰਦਰ ਤੱਕ ਉੱਤਰ ਜਾਂਦੀ ਸੀ। ਦੱਸ, ਉਸਦਾ ਵਿਗੋਚਾ ਕਿਵੇਂ
ਬਰਦਾਸ਼ਤ ਕਰਾਂਗੇ?
ਤੇਰੀਆਂ ਯਾਦਾਂ ਦੀ ਸੌਂਹ ਖਾ ਕੇ ਆਖਦਾ ਹਾਂ ਕਿ ਪੰਜਾਬੀ ਬੋਲੀ ਨੂੰ ਲੋਕ ਭਾਸ਼ਾ ਬਣਾਈ
ਰੱਖਣ ਲਈ ਪੂਰਾ ਤਾਣ ਲਾ ਦਿਆਂਗੇ।
ਤੇਰੀ ਜਦ ਯਾਦ ਆਏਗੀ, ਉਦੋਂ
ਪਰ ਤੈਂ ਨਹੀਂ ਹੋਣਾ।
ਉਹ ਮੁੜ ਮੁੜ ਸਤਾਏਗੀ, ਉਦੋਂ ਪਰ ਤੈਂ ਨਹੀਂ ਹੋਣਾ।
ਕਦੀ ਜਦ ਜਾ ਜਗਾਵਾਂਗੇ, ਮੜ੍ਹੀ ਤੇਰੀ ਤੇ ਦੀਵੇ
ਹਵਾ ਮੁੜ ਮੁੜ ਬੁਝਾਏਗੀ, ਉਦੋਂ ਪਰ ਤੈਂ ਨਹੀਂ ਹੋਣਾ।
ਤੇਰੀ ਸੌਂਹ ਖਾ ਕੇ ‘ਬੱਧਨ’ ਅੱਜ ਇਕਰਾਰ ਕਰਦਾ ਹੈ
ਮਾਂ ਬੋਲੀ ਜਗਮਗਾਏਗੀ, ਉਦੋਂ ਪਰ ਤੈਂ ਨਹੀਂ ਹੋਣਾ ।
ਅਸੀਂ
ਪੰਜਾਬੀ ਸਾਹਿਤ ਸਭਾ ਨਵਾਂ ਸ਼ਹਿਰ ਦੇ ਸਾਰੇ ਮੈਂਬਰ ਅੱਜ ਦਲਬੀਰ ਸਿੰਘ ਦੇ ਸਮੁੱਚੇ
ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹਾਂ।
ਗੁਰਚਰਨ ਬੱਧਨ
ਪ੍ਰਧਾਨ ਪੰਜਾਬੀ ਸਾਹਿਤ ਸਭਾ
ਨਵਾਂ ਸ਼ਹਿਰ, ਪੰਜਾਬ, ਇੰਡੀਆ।
(5 ਅਗਸਤ 2007)
ਦਲਬੀਰ ਸਿੰਘ, ਤੁਹਾਡੇ ਬੇਵਕਤ ਤੁਰ
ਜਾਣ ਦੀ ਖ਼ਬਰ ਜਦੋਂ ਸਾਨੂੰ ਈਮੇਲ ਰਾਹੀਂ ਪਹੁੰਚੀ ਤਾਂ ਦਿਲ ਨੂੰ ਝਟਕਾ ਜਿਹਾ ਲੱਗਾ।
ਯਕੀਨ ਹੀ ਨਹੀਂ ਆਇਆ। ਯਕੀਨ ਕਿਵੇਂ ਆਉਂਦਾ, ਅਜੇ ਦਸ ਕੁ ਦਿਨ ਪਹਿਲਾਂ ਤਾਂ ਤੁਸੀਂ
ਆਪਣਾ ਲੇਖ “ਕਥਾ
‘ਗੁਰੀਲੇ’
ਦੇ ਅਨੁਵਾਦ”
ਸਾਨੂੰ ਭੇਜਿਆ ਸੀ ਅਤੇ ਕੁੱਲ ਦੋ ਦਿਨ ਪਹਿਲਾਂ
“ਵਾਲ ਨਾ ਵਿੰਗਾ ਹੋਵੇ ਜੇ
…!”
ਜਦੋਂ ਤੋਂ ਤੁਸੀਂ
‘ਲਿਖਾਰੀ’
ਨਾਲ ਜੁੜੇ ਹੋਏ ਸੀ,
ਕਦੇ ਸ਼ਿਕਵੇ-ਸ਼ਿਕਾਇਤ ਦਾ ਕੋਈ ਮੌਕਾ ਹੀ ਨਹੀਂ ਦਿੱਤਾ। ਅਸੀਂ ਕਦੇ ਕਦੇ ਬਹੁਤ
ਪਛੜ ਜਾਂਦੇ ਰਹੇ, ਪਰ ਤੁਸੀਂ ਕਦੇ ਕੋਈ ਗਿਲਾ ਨਹੀਂ ਕੀਤਾ।
ਜਦੋਂ ਵੀ ਟੈਲੀਫੋਨ ’ਤੇ ਗੱਲ ਹੋਈ, ਤੁਸੀਂ ਸਾਨੂੰ ਸਦਾ
ਫੁੱਲਾਂ ਵਾਂਗ ਖਿੜੇ ਮਿਲੇ।
ਕੁੱਝ
ਮਹੀਨੇ ਪਹਿਲਾਂ ਤੁਹਾਡੇ ਵੱਲੋਂ ਜਦੋਂ ਦੋ ਤਿੰਨ ਹਫਤੇ ਕੋਈ ਲੇਖ ਨਾ ਆਇਆ ਤਾਂ ਕਾਰਨ
ਜਾਨਣ ਲਈ ਅਸੀਂ ਟੈਲੀਫੋਨ ਕੀਤਾ। ਤੁਸੀਂ ਅਪਣੱਤ ਨਾਲ ਉੱਤਰ ਦਿੱਤਾ,
“ਅੱਖਾਂ ਦਾ ਓਪਰੇਸ਼ਨ ਕਰਵਾਇਆ ਹੈ,
ਹੋਰ ਕੋਈ ਗੱਲ ਨਹੀਂ।”
‘ਲਿਖਾਰੀ’
ਦੇ ਪਾਠਕ ਤੁਹਾਡੇ ਲੇਖਾਂ ਦੀ ਬਹੁਤ ਤਾਂਘ ਨਾਲ ਉਡੀਕ
ਕਰਿਆ ਕਰਦੇ ਸਨ ਅਤੇ ਇਨ੍ਹਾਂ ਬਾਰੇ ਤੁਹਾਡੇ ਨਾਲ ਆਪਣੇ ਵਿਚਾਰ ਵੀ ਸਾਂਝੇ ਕਰ ਲਿਆ
ਕਰਦੇ ਸਨ। ਤੁਹਾਡੀ ਨਿਰਮਾਣਤਾ, ਸੁਹਿਰਦਤਾ ਅਤੇ ਵਚਨਬੱਧਤਾ
ਦਾ ਇਲਮ ਸਾਨੂੰ ਤੁਹਾਡੇ ਵਿਛੜ ਜਾਣ ਤੋਂ ਬਾਅਦ ਹੋਇਆ ਹੈ। ਤੁਸੀਂ ਇੱਕ ਅਜਿਹਾ
ਸਿਤਾਰਾ ਸੀ, ਜਿਸ ਨੂੰ ਪੰਜਾਬੀ ਪੱਤਰਕਾਰੀ ਦੇ ਆਕਾਸ਼ ਉੱਤੇ ਬਹੁਤ ਲੰਮੇ ਸਮੇਂ ਤੱਕ
ਟਿਮਕਦੇ ਰਹਿਣੇ ਚਾਹੀਦਾ ਸੀ, ਪਰ ...
‘ਲਿਖਾਰੀ’
ਵਿੱਚ ਹੋਰ ਰਚਨਾਵਾਂ ਤਾਂ ਛਪਦੀਆਂ ਹੀ ਰਹਿਣਗੀਆਂ ਪਰ
ਪਾਠਕਾਂ ਨੂੰ ਹੁਣ ਕੌਣ ਦਿਖਾਵੇਗਾ ‘ਜਗਤ
ਤਮਾਸ਼ਾ’? ...
ਦਲਬੀਰ ਸਿੰਘ, ਤੁਸੀਂ ਇੱਕ ਨਿਧੜਕ, ਅਣਥੱਕ ਅਤੇ ਦਿਆਨਤਦਾਰ
ਪੱਤਰਕਾਰ ਵਜੋਂ ਜੀਵਨ ਜੀਵਿਆ ਹੈ। ਕਦੇ ਥਿੜ੍ਹਕੇ ਨਹੀਂ, ਕਦੇ ਵਿਕੇ ਨਹੀਂ; ਇਸ ਗੱਲ
ਦਾ ਸਾਨੂੰ ਮਾਣ ਹੈ। ਤੁਹਾਡੇ ਬੇਵਕਤ ਤੁਰ ਜਾਣ ਦਾ ਸਾਨੂੰ
ਬਹੁਤ ਦੁੱਖ ਹੈ। ਤੁਹਾਡੀ ਯਾਦ ਹਮੇਸ਼ਾ ਮਨਾਂ ਵਿੱਚ ਵਸਦੀ ਰਹੇਗੀ। (30
ਜੁਲਾਈ 2007)
****
ਘਲੇ
ਆਵਹਿ ਨਾਨਕਾ ਸਦੇ ਉਠੀ ਜਾਹਿ॥
-ਮੁਹਿੰਦਰ
ਸਿੰਘ ਘੱਗ-
ਕੈਨੇਡਾ ਤੋਂ
‘ਲਿਖਾਰੀ’
ਦੇ ਇੱਕ ਪਾਠਕ ਦਾ ਟੈਲੀਫੂਨ ਆਇਆ। ਇਕ ਹਉਕੇ ਜਿਹੇ ਨਾਲ ਉਸਨੇ ਕਿਹਾ
“ਘੱਗ
ਸਾਹਿਬ, ‘ਜਗਤ
ਤਮਾਸ਼ਾ’ ਦਾ ਲੇਖਕ ਦਲਬੀਰ ਸਿੰਘ ਸਦੀਵੀ ਵਿਛੋੜਾ ਦੇ ਗਿਆ
ਹੈ।”
ਮੇਰੇ
’ਤੇ ਇਕ ਸਕਤੇ ਦਾ
ਆਲਮ ਛਾ ਗਿਆ। ਅੰਦਰੋਂ ਇਕ ਆਹ ਨਿਕਲੀ - ਹੈਂ! ‘ਜਗਤ
ਤਮਾਸ਼ਾ’ ਬੰਦ ਹੋ ਗਿਆ? ਛੇਤੀ ਹੀ ਇਕ ਹੋਰ ਖਿਆਲ ਨੇ ਜਨਮ
ਲੈ ਲਿਆ।
ਜਗਤ ਤਮਾਸ਼ਾ
(ਜੀਵਨ ਅਤੇ ਮੌਤ ਜਾਂ ਇਸ ਨੂੰ ਸੰਜੋਗ ਅਤੇ ਵਿਯੋਗ ਆਖ ਲਓ) ਤਾਂ ਯੁਗਾਂ ਯੁਗਾਂਤਰਾਂ
ਤੋਂ ਚੱਲਦਾ ਆ ਰਿਹਾ ਹੈ। ਅੱਖ ਦੇ ਫਰਕਣ ਜਿੰਨੇ ਸਮੇਂ ਬਰਾਬਰ ਵੀ ਨਹੀਂ ਰੁਕਦਾ।
ਇਹ ਤਾਂ ਦਿਲ ਦੀ
ਧੜਕਣ ਰੁਕਣ ਨਾਲ ਇੱਕ ਸੁਲਝੀ ਹੋਈ ਕਲਮ ਦੀ ਹਰਕਤ ਰੁਕੀ ਹੈ।
ਅੱਜ ਤੋਂ ਕੋਈ ਅੱਧੀ ਸਦੀ
ਪਹਿਲਾਂ ‘ਘਲੇ
ਆਵਹਿ ਨਾਨਕਾ ...’ ਦੇ ਫਰਮਾਨ ਅਨੁਸਾਰ ਦਲਬੀਰ ਸਿੰਘ ਨੇ
ਇਕ ਬਾਲਕ ਦੇ ਰੂਪ ਵਿਚ ਜਦੋਂ ਆਪਣੇ ਮਾਤਾ ਪਿਤਾ ਦੇ ਘਰ ਪਹਿਲਾ ਸਾਹ ਲਿਆ ਸੀ, ਉਦੋਂ
ਇਕ ਕਹਾਣੀ ਦੀ ਸ਼ੁਰੂਆਤ ਹੋਈ ਸੀ।
ਉਸਦੇ ਬਚਪਨ,
ਜਵਾਨੀ, ਤਾਲੀਮ ਅਤੇ ਸ਼ਾਦੀ ਬਾਰੇ ਉਸ ਦੇ ਅੰਗ ਸਾਕ, ਦੋਸਤ ਮਿੱਤਰ ਵਧੀਆ ਦੱਸ ਸਕਦੇ
ਹਨ। ਸੰਸਾਰ ਨਾਲ ਉਸਦੀ ਕਲਮ ਦੀ ਸਾਂਝ ਹੈ।
ਸਮਾਂ ਆ ਗਿਆ,
‘ ...
ਸਦੇ ਉਠੀ ਜਾਹਿ’ ਦੇ ਹੁਕਮ ਅਨੁਸਾਰ ਦਲਬੀਰ ਸਿੰਘ ਅਗਲੇ
ਪੰਧ ਉੱਤੇ ਤੁਰ ਗਿਆ। ਉਹ ਕਹਾਣੀ ਜੋ ਉਸਦੇ ਪਹਿਲੇ ਸਵਾਸ ਨਾਲ ਸ਼ੁਰੂ ਹੋਈ ਸੀ, ਪੂਰੀ
ਹੋ ਗਈ।
ਅੱਜ ਉਸਦੇ ਜਾਣੂ ਪਛਾਣੂ
ਇਕ ਜਿਊਰੀ ਦੇ ਰੂਪ ਵਿਚ ਜੁੜ ਬੈਠੇ ਹਨ।
ਉਸਨੂੰ ਨੇੜਿਓਂ
ਜਾਨਣ ਵਾਲੇ ਆਖਦੇ ਹੋਣਗੇ ਉਹ ਇਕ ਸਾਊ ਪੁੱਤਰ ਸੀ,
ਇੱਕ ਚੰਗਾ ਦੋਸਤ
ਸੀ।
ਸ਼ਾਦੀ ਉਪਰੰਤ ਉਹਨਾਂ
ਦੋਵਾਂ ਜੀਵਾਂ ਨੂੰ ਬੇਟੇ ਬੇਟੀ ਦੇ ਮਾਤਾ ਪਿਤਾ ਅਖਵਾਉਣ ਦਾ ਮਾਣ ਪਰਾਪਤ ਹੋਇਆ। ਉਹ
ਸਫਲ ਗ੍ਰਹਿਸਥੀ ਹੋ ਨਿੱਬੜੇ ਹਨ।
ਸੁਚੱਜੇ ਢੰਗ
ਨਾਲ ਬੱਚਿਆਂ ਦਾ ਪਾਲਣ ਪੋਸਣ ਕੀਤਾ ਹੈ; ਚੰਗੇ ਸੰਸਕਾਰ ਦੇ ਕੇ ਆਪਣਾ ਫਰਜ਼ ਨਿਭਾਇਆ
ਹੈ।
ਸੰਸਾਰ ਨਾਲ ਸਾਂਝ ਉਸਨੇ
ਕਲਮ ਨਾਲ ਪਾਈ ਹੈ।
ਉਸਨੇ ਕਲਮ ਦਾ
ਧਰਮ ਨਿਭਾਉਣ ਵਿਚ ਦਿਲ ਜਾਨ ਦੀ ਬਾਜ਼ੀ ਲਾ ਦਿੱਤੀ।
ਆਪਣੇ ਪਾਠਕਾਂ
ਨੂੰ ਜਾਗਰੂਕ ਕਰਨ ਲਈ ਹਰ ਵਿਸ਼ੇ
’ਤੇ ਲਿਖਿਆ ਅਤੇ
ਹਰ ਕੌੜੀ ਤੋਂ ਕੌੜੀ ਸਚਾਈ ਪੇਸ਼ ਕਰਨ ਲੱਗਿਆਂ ਖੰਡ ਦੀ ਚਾਹਣੀ ਵਿਚ ਡੋਬਣਾ ਨਹੀਂ
ਭੁੱਲਿਆ।
ਮੇਰੀ ਉਸ ਨਾਲ ਸਾਂਝ
ਈ-ਮੇਲ ਦੁਆਰਾ ਬਣੀ।
ਉਸਦੇ ਇਕ ਲੇਖ
ਵਿਚ ਗੁਰਬਾਣੀ ਦੀ ਇਕ ਲਾਈਨ ਤੇ ਮੈਂ ਆਪਣੇ ਆਪ ਨੂੰ ਉਸ ਨਾਲ ਮੁਤਫਿਕ ਨਾ ਕਰ ਸਕਿਆ।
ਇਕ ਅਨਾੜੀ ਵਾਂਗ ਆਪਣੇ ਮਨ ਦੀ ਸ਼ੰਕਾ ਦੂਰ ਕਰਨ ਲਈ ਮੈਂ ਉਸਨੂੰ ਈ-ਮੇਲ ਕੀਤੀ ਕਿ
ਤੁਹਾਡੇ ਵਿਚਾਰ ਅਤੇ ਇੱਕ ਗਿਆਨੀ ਸਿੰਘ ਦੇ ਵਿਚਾਰ ਨੇ ਮੈਂਨੂੰ ਦੁਬਿਧਾ ਵਿਚ ਪਾ
ਦਿੱਤਾ ਹੈ। ਮੈਂ ਕਿਸਦੀ ਗੱਲ ਨੂੰ ਸਹੀ ਮੰਨਾ? ਇਕ ਹਫਤੇ ਦੇ ਅੰਦਰ ਅੰਦਰ ਦਲਬੀਰ
ਸਿੰਘ ਨੇ ਮੈਨੂੰ ਈ-ਮੇਲ ਕੀਤੀ ਕਿ ਵੱਡੇ ਵੀਰ ਘੱਗ ਜੀਓ, ਸ਼ਬਦ ਜੋੜਾਂ ਵਿਚ ਕੋਤਾਹੀ
ਹੋਈ ਹੈ।
ਮੁਰਾਰੀ
ਭੁੱਲਣਹਾਰ ਹੈ। ਤੁਸੀਂ ਵੱਡੇ ਵੀਰ ਬਖਸ਼ੰਦ ਹੋ। ਕਿੰਨਾ ਸੁਲਝਿਆ ਹੋਇਆ ਇਨਸਾਨ ਸੀ
ਦਲਬੀਰ ਸਿੰਘ!
ਕਹਾਣੀ ਦੀ ਸ਼ੁਰੂਆਤ ਤੋਂ
ਲੈ ਕੇ ਪੂਰੀ ਹੋਣ ਤੱਕ ਵਿਚਾਰ ਵਟਾਂਦਰੇ ਉਪਰੰਤ ਜਿਊਰੀ ਆਪਣੇ ਫੈਸਲੇ ਵਿਚ ਆਖੇਗੀ ਕਿ
ਦਲਬੀਰ ਸਿੰਘ ਨੇ ਆਪਣੀ ਜ਼ਿੰਦਗੀ ਦਾ ਹਰ ਪਲ ਦੇਸ਼ ਕੌਮ ਦੀ ਸੇਵਾ ਵਿਚ ਲਾਇਆ ਹੈ ਅਤੇ
ਇਸ ਸਰੀਰ ਦੇ ਆਖਰੀ ਸਵਾਸ ਤੱਕ ਆਪਣਾ ਫਰਜ਼ ਨਿਭਾਇਆ ਹੈ। ਬੱਸ, ਇਹੋ ਸਵਰਗ ਹੈ।
ਇਕ ਸੁਲਝੇ ਹੋਏ
ਇਨਸਾਨ ਦੇ ਜਾਣ ਨਾਲ ਜੋ ਪਾੜਾ ਪੈ ਜਾਂਦਾ ਹੈ, ਉਸਨੂੰ ਭਰਨ ਵਿਚ ਬਹੁਤ ਸਮਾਂ ਲੱਗ
ਜਾਂਦਾ ਹੈ।
ਕਬਰ ਜੀ ਦਾ ਇਹ
ਸਲੋਕ ਮੰਨ ਨੂੰ ਢਾਰਸ ਦੇਣ ਵਿਚ ਸਹਾਈ ਹੋਵੇਗਾ:
ਕਬੀਰ ਸੰਤ ਮੂਏ ਕਿਆ
ਰੋਈਐ ਜੋ ਆਪੁਨੇ ਗ੍ਰਿਹਿ ਜਾਇ
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ॥
(30 ਜੁਲਾਈ 2007)
****
ਸ਼ਰਧਾ
ਦੇ ਫੁੱਲ ਭੇਟ ਕਰਦੀ ਹਾਂ----ਭੂਵਿੰਦਰ
ਕੌਰ ਗਿੱਲ,
ਕੈਨੇਡਾ
ਬਹੁਤ ਹੀ ਦੁਖੀ ਹਿਰਦੇ
ਨਾਲ ਸਰਦਾਰ ਦਲਬੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ।
ਇਹ ਸਮੂੰਹ
ਪਾਠਕਾਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਦਲਬੀਰ ਸਿੰਘ
ਹੋਰਾਂ ਨੇ ਹਮੇਸ਼ਾ ਹੀ ਬਹੁਤ ਦਲੇਰੀ ਨਾਲ ਸਚਾਈ ਪੇਸ਼ ਕਰਨ ਦੀ ਕੋਸਿ਼ਸ਼ ਕੀਤੀ ਹੈ।
ਪ੍ਰਮਾਤਮਾਂ
ਅੱਗੇ ਉਹਨਾਂ ਦੀ ਆਤਮਾਂ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ।
(30 ਜੁਲਾਈ 2007)
***
I am shocked.
He was a seasoned journalist, expert to write.---Harbir S Bhanwer
I am shocked to hear the news of sudden and untimely
death of S Dalbir Singh. He was a seasoned journalist, expert to
write on any subject. I join your great grief, and pray to Almighty
God to grant peace to the departed sou; and strength to the bereaved
family and near & dear ones to bear this great loss.
(29 ਜੁਲਾਈ 2007)
**
ਪੱਤਰਕਾਰ ਦਲਬੀਰ ਸਿੰਘ ਦੇ ਦੇਹਾਂਤ ’ਤੇ
ਡੂੰਘੇ ਦੁਖ ਦਾ ਪ੍ਰਗਟਾਵਾ-ਪੰਜਾਬੀ
ਰਾਈਟਰਜ਼ ਕੋ-ਆਪਰੇਟਿਵ ਸੋਸਾਇਟੀ
ਅੰਮ੍ਰਿਤਸਰ 29
ਜੁਲਾਈ: ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੋਸਾਇਟੀ ਨੇ ਪੰਜਾਬੀ ਟ੍ਰਿਬਿਊਨ ਦੇ ਡਿਪਟੀ
ਐਡੀਟਰ ਦਲਬੀਰ ਸਿੰਘ ਦੇ ਦੇਹਾਂਤ ’ਤੇ
ਡੂੰਘਾ ਦੁਖ ਪ੍ਰਗਟਾਵਾ ਕੀਤਾ ਹੈ।
ਪ੍ਰੈਸ ਨੂੰ ਜਾਰੀ ਇਕ
ਸਾਂਝੇ ਬਿਆਨ ਵਿਚ ਸੋਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ,
ਮੈਨੇਜਿੰਗ ਡਾਇਰੈਕਟਰ
ਡਾ. ਚਰਨਜੀਤ ਸਿੰਘ ਗੁਮਟਾਲਾ ,
ਮੀਤ ਪ੍ਰਧਾਨ ਸ. ਹਰਕੇਸ਼ ਸਿੰਘ
ਕਹਿਲ ਤੇ ਸਕੱਤਰ ਸ.ਜੋਧ ਸਿੰਘ ਚਾਹਲ ਨੇ ਕਿਹਾ ਕਿ ਉਹ ਇਕ ਨੇਕ ਦਿਲ,
ਨਿਡਰ ਤੇ ਨਿਰਪੱਖ ਪੱਤਰਕਾਰ ਸਨ।ਉਨ•ਾਂ
ਨੇ ਮਿਹਨਤ ਤੇ ਲਗਨ ਨਾਲ ਥੋੜੇ ਸਮੇਂ ਵਿਚ ਹੀ ਦੇਸ਼ ਅਤੇ ਵਿਦੇਸ਼ ਵਿਚ ਪੰਜਾਬੀ
ਪੱਤਰਕਾਰੀ ਵਿਚ ਵਿਸ਼ੇਸ਼ ਸਥਾਨ ਬਣਾ ਲਿਆ।ਉਨ੍ਹਾਂ
ਦੀ ਬੇਵਕਤੀ ਮੌਤ ‘ਤੇ
ਕਦੇ ਵੀ ਨਾ ਪੂਰਾ ਕੀਤਾ ਜਾਣ ਵਾਲਾ ਘਾਟਾ ਪਿਆ ਹੈ।
ਪੰਜਾਬੀ ਪਾਠਕ ਉਨ੍ਹਾਂ
ਦੇ ਹਰਮਨ ਪਿਆਰੇ ਕਾਲਮ ‘ਜਗਤ
ਤਮਾਸ਼ਾ’ ਤੇ ਹੋਰਨਾਂ
ਲਿਖ਼ਤਾਂ ਤੋਂ ਵਿਰਵੇਂ ਹੋ ਗਏ ਹਨ।
ਇਨ੍ਹਾਂ ਲਿਖ਼ਤਾਂ ਕਰਕੇ ਉਨ੍ਹਾਂ
ਨੂੰ ਹਮੇਸ਼ਾਂ ਯਾਦ ਰਖਿਆ ਜਾਵੇਗਾ।
(29 ਜੁਲਾਈ 2007)
PUNJABI SAHIT ACADEMY SYDNEY EXPRESSED DEEP SHOCK AT THE SUDDEN &
SAD DEMISE OF MR.DALBIR SINGH
Sydney, July 29,
2007. At Rose Hill, Sydney, Dr
Amarjit Singh Tanda,
President, PUNJABI
SAHIT ACADEMY, Sydney Australia today expressed deep shock at the
sudden and sad demise of the famous writer Mr. Dalbir Singh, Deputy
Editor, Punjabi Tribune who died due to heart seizure.
Dr Tanda told that
Mr.Dalbir Singh who always talked about ‘Jagat Tamasha’ has left all
his friends alone. He was a good friend and was having his unbiased
views about Punjabi journalism. Dr Tanda said that Mr. Dalbir Singh
would be missed by all for his objective, perceptive and penetrating
write-ups.
In a condolence
message Dr Tanda said that in his death Punjabi Press has lost a
seasoned editor who knew the 'pulse' of Punjab. He would be
remembered for his comprehensive, incisive critiques on Punjab 's
polity, Dr Tanda added.
Dr Tanda expressed
heartfelt sympathies with the bereaved family and prayed to God to
give peace to the departed soul and strength to them to bear this
loss. (29 ਜੁਲਾਈ 2007)
****
ਉਸ ਦਾ ਚਲੇ ਜਾਣਾ
ਪੰਜਾਬੀ ਸਾਹਿਤ ਲਈ ਇਕ ਵੱਡਾ ਘਾਟਾ ਹੈ----ਪ੍ਰੋ:ਪ੍ਰੀਤਮ
ਸਿੰਘ ਗਰੇਵਾਲ
‘ਜਗਤ ਤਮਾਸ਼ਾ’ ਖ਼ੁਦ ਦੇਖਣ ਅਤੇ ਪਾਠਕਾਂ ਨੂੰ ਆਪਣੀ ਵਿਸ਼ੇਸ਼ ਦਿਲਚਸਪ ਸ਼ੈਲੀ ਦੁਆਰਾ
ਦਿਖਾਉਣ ਵਾਲਾ ਕਾਲਮ-ਨਵੀਸ ਦਲਬੀਰ ਸਿੰਘ ਸਾਡੇ ਜਗਤ ਵਿਚ ਨਹੀਂ ਰਿਹਾ।ਉਸ ਦੀ ਤਿਖੀ
ਨਜ਼ਰ ਤੇ ਪ੍ਰਚਲਤ ਮਸਲਿਆਂ ਤੇ ਮੁਦਿਆਂ ਬਾਰੇ ਸੂਝ ਬੂਝ ਮੁਤਾਬਕ ਚਲਦੀ ਕਲਮ ਪੰਜਾਬੀ
ਜਗਤ ਲਈ ਖ਼ਾਸ ਮਹਤਵ ਰਖਦੀ ਸੀ। ਦਲਬੀਰ ਸਿੰਘ ਤੋਂ ਉਸ ਦੇ ਪਾਠਕਾਂ ਨੂੰ ਅਜੇ ਬਹੁਤ
ਉਮੀਦਾਂ ਸਨ। ਉਸ ਦਾ ਚਲੇ ਜਾਣਾ ਪੰਜਾਬੀ ਸਾਹਿਤ ਲਈ ਇਕ ਵੱਡਾ ਘਾਟਾ ਹੈ।
(29 ਜੁਲਾਈ 2007)
****
ਸੁੰਨਾਂ ਲੱਗੂ
ਤੇਰਾ ਚੰਡੀਗੜ੍ਹ ਬਾਈ..!-----ਸ਼ਿਵਚਰਨ
ਜੱਗੀ ਕੁੱਸਾ
ਪਿਆਰੇ ਬਾਈ, ਤੇਰਾ ਨਿੱਕਾ ਵੀਰ ਤੈਨੂੰ ਸ਼ਰਧਾਂਜਲੀ ਅਰਪਨ ਕਰਦਾ
ਹੋਇਆ ਅਕਾਲ ਪੁਰਖ਼ ਅੱਗੇ ਅਰਜੋਈ ਕਰਦਾ ਹੈ ਕਿ ਪ੍ਰਮਾਤਮਾ ਤੈਨੂੰ ਆਪਣੇ ਚਰਨਾ ਵਿਚ
ਨਿਵਾਸ ਬਖ਼ਸ਼ੇ..! ਅਲਵਿਦਾ ਮੇਰੇ ਪਿਆਰੇ ਪਿਆਰੇ ਬਾਈ..! ਮੇਰੀ 'ਅਲਵਿਦਾ' ਕਬੂਲ
ਕਰੀਂ..!! ---(29 ਜੁਲਾਈ 2007)
(ਜੱਗੀ ਕੁੱਸਾ ਵਲੋਂ ਪੂਰੀ ਸ਼ਰਧਾਂਜਲੀ ਪੜ੍ਹਨ ਲਈ ਕਲਿੱਕ ਕਰੋ)
*****