ਲਿਖਾਰੀ
ਯਾਦਾਂ ‘ਚ, ਖਿਆਲਾਂ ‘ਚ, ਤਸੱਵਰੀਂ 'ਲਿਖਾਰੀ' ਏ
ਦੁਨੀਆ ‘ਚ ਲੇਖਿਕਾਂ ਦੀ, ਮਹਿਫਲ ਉਸਾਰੀ ਏ
ਕਰਦਾ ਹਾਂ ਸਭਨਾਂ ‘ਚ, ਅੱਜ ਗੱਲ ਇਕ 'ਰਾਏ' ਦੀ
'ਰਾਏ' ਨਾਲ ਨਾਮ ਦਿੱਤਾ, ਜੋ ਸਭਨਾਂ 'ਲਿਖਾਰੀ' ਏ
ਪੰਜਾਬੀ ਮਾਂ ਨੂੰ ਲੋੜ, ਸਕੇ ਧੀਆਂ ਤੇ ਪੁੱਤਾਂ ਦੀ
ਮਾਂ ਬੋਲੀ ਪ੍ਰੀਵਾਰ ਨਾਲ, ਜੋੜਿਆ 'ਲਿਖਾਰੀ' ਨੇ
ਕੋਹਾਂ ਦੂਰ ਬੈਠੇ ਲੇਖਿਕ, ਆਪਣੇ ਖਿਆਲ ਲੈ ਕੇ
ਖਿਆਲਾਂ ਨੂੰ ਚਮਕਾਇਆ ਤੇ ਉਭਾਰਿਆ 'ਲਿਖਾਰੀ' ਨੇ
ਕਹਾਣੀਆਂ ਦਾ ਮੀਂਹ ਵਰ੍ਹੇ, ਕਲਮਾਂ ਦੀ ਛਤਰੀ
ਗ਼ਜ਼ਲਾਂ ਦਾ ਹੜ੍ਹ ਆਇਆ, ਬੰਨ੍ਹਿਆ 'ਲਿਖਾਰੀ' ਨੇ
ਲੇਖਿਕਾਂ ਨੂੰ ਘੱਟ ਕੋਈ, ਜਾਣਦਾ ਸੀ ਦੁਨੀਆਂ ‘ਚ
ਲੇਖਿਕਾਂ ਦੀ ਹੋਂਦ ਵੀ, 'ਲਿਖਾਰੀ' ਨੇ ਉਭਾਰੀ ਏ
ਪੰਜਾਬੀ ਬੋਲੀ ਮਾਂ ਸਾਡੀ, ਸਦਾ ਜੀਵੇ ਦੁਨੀਆਂ ‘ਚ
'ਲਿਖਾਰੀ' ਸੰਗ ਬੱਚਿਆਂ ਦੀ, ਪੂਰੀ ਜ਼ਿੰਮੇਵਾਰੀ ਏ
ਬੋਲੀ ਵਾਲਾ ਬੀਜ, ਬੋਈ ਜਾਈਏ ਕੱਟੀ ਜਾਈਏ
ਵਧੀ ਫੁੱਲੀ ਜਾਵੇ ਸਾਡੇ, ਪਿਆਰ ਦੀ ਕਿਆਰੀ ਏ
ਚੁੱਪ ਨਾ ਕੋਈ ਬੈਠੇ ਹੁਣ, ਤੋਰੋ ਸਾਰੇ ਕਲਮਾਂ ਨੂੰ
ਮਹੇੜੂ ਸੰਗ ਲਿਖੋ, ਮਾਂ ਬੋਲੀ ਬੜੀ ਪਿਆਰੀ ਏ
****
(10 ਮਈ 2007)
ਯੂਨੀਕੋਡ